ਬਿਵਸਥਾ ਸਾਰ Chapter 25

For English

Read ਬਿਵਸਥਾ ਸਾਰ Chapter 25 Online

Read ਬਿਵਸਥਾ ਸਾਰ Chapter 25 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 25

ਅਧਿਆਇ 25

1. ਜੇ ਮਨੁੱਖਾਂ ਵਿੱਚ ਝਗੜਾ ਹੋ ਜਾਵੇ ਅਤੇ ਓਹ ਨਿਆਉਂ ਲਈ ਆਉਣ ਅਤੇ ਨਿਆਈ ਉਨ੍ਹਾਂ ਦਾ ਨਿਆਉਂ ਕਰਨ ਤਾਂ ਓਹ ਧਰਮੀ ਨੂੰ ਧਰਮੀ ਅਤੇ ਬੁਰਿਆਰ ਨੂੰ ਬੁਰਿਆਰ ਠਹਿਰਾਉਣ।

2. ਐਉਂ ਹੋਵੇਗਾ ਕਿ ਜੇ ਉਹ ਬੁਰਾ ਮਨੁੱਖ ਕੁੱਟਣ ਜੋਗ ਹੋਵੇ ਤਾਂ ਨਿਆਈ ਉਸ ਨੂੰ ਲੰਮਾ ਪਾ ਲਵੇ ਅਤੇ ਆਪਣੇ ਸਾਹਮਣੇ ਉਹ ਦੀ ਬੁਰਿਆਈ ਦੇ ਅਨੁਸਾਰ ਗਿਣਤੀ ਨਾਲ ਕੁਟਵਾਏ।

3. ਉਹ ਉਸ ਨੂੰ ਚਾਲੀ ਕੋਟਲੇ ਮਾਰੇ ਪਰ ਏਸ ਤੋਂ ਵੱਧ ਨਾ ਮਾਰੇ ਮਤੇ ਜੇ ਉਹ ਉਸ ਨੂੰ ਏਹਨਾਂ ਤੋਂ ਉੱਤੇ ਬਹੁਤ ਕੋਟਲੇ ਮਾਰੇ ਤਾਂ ਤੇਰਾ ਭਰਾ ਤੇਰੀ ਨਿਗਾਹ ਵਿੱਚ ਤੁੱਛ ਜਾਤਾ ਜਾਵੇ।

4. ਤੂੰ ਗਾਹੁੰਦੇ ਬਲਦ ਦੇ ਮੂੰਹ ਨੂੰ ਛਿੱਕੁਲੀ ਨਾ ਚੜ੍ਹਾਈਂ।

5. ਜੇ ਭਰਾ ਇੱਕਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਮਰ ਜਾਵੇ ਅਤੇ ਉਸ ਦਾ ਕੋਈ ਪੁੱਤ੍ਰ ਨਾ ਹੋਵੇ ਤਾਂ ਮਰਨ ਵਾਲੇ ਦੀ ਤੀਵੀਂ ਬਾਹਰ ਕਿਸੇ ਓਪਰੇ ਮਨੁੱਖ ਨਾਲ ਨਾ ਵਿਆਹੀ ਜਾਵੇ। ਉਸ ਦੇ ਮਨੁੱਖ ਦਾ ਭਰਾ ਉਸ ਦੇ ਕੋਲ ਜਾਵੇ ਅਤੇ ਆਪਣੀ ਤੀਵੀਂ ਹੋਣ ਲਈ ਉਸ ਨੂੰ ਲੈ ਕੇ ਪਤੀ ਦੇ ਭਰਾ ਦਾ ਹੱਕ ਉਸ ਦੇ ਨਾਲ ਪੂਰਾ ਕਰੇ।

6. ਤਾਂ ਐਉਂ ਹੋਵੇਗਾ ਕਿ ਜੇਠਾ ਜਿਹੜਾ ਉਹ ਜਣੇਗੀ ਉਹ ਦੇ ਮਰੇ ਹੋਏ ਭਰਾ ਦਾ ਨਾਉਂ ਉੱਤੇ ਠਹਿਰਾਇਆ ਜਾਵੇ ਤਾਂ ਜੋ ਉਹ ਨਾਉਂ ਇਸਰਾਏਲ ਵਿੱਚੋਂ ਮਿਟ ਨਾ ਜਾਵੇ।

7. ਪਰ ਜੇ ਉਹ ਮਨੁੱਖ ਆਪਣੇ ਭਰਾ ਦੀ ਤੀਵੀਂ ਨੂੰ ਲੈਣਾ ਨਾ ਚਾਹੇ ਤਾਂ ਉਹ ਦੇ ਭਰਾ ਦੀ ਤੀਵੀਂ ਬਜ਼ੁਰਗਾਂ ਕੋਲ ਫਾਟਕ ਉੱਤੇ ਜਾ ਕੇ ਆਖੇ, ਮੇਰੇ ਪਤੀ ਦਾ ਭਰਾ ਆਪਣੇ ਭਰਾ ਦਾ ਨਾਉਂ ਇਸਰਾਏਲ ਵਿੱਚ ਕਾਇਮ ਰੱਖਣ ਤੋਂ ਮੁੱਕਰਦਾ ਹੈ। ਉਹ ਮੇਰੇ ਪਤੀ ਦੇ ਭਰਾ ਦਾ ਹੱਕ ਮੇਰੇ ਨਾਲ ਪੂਰਾ ਨਹੀਂ ਕਰਦਾ।

8. ਤਾਂ ਉਹ ਦੇ ਸ਼ਹਿਰ ਦੇ ਬਜ਼ੁਰਗ ਉਹ ਨੂੰ ਸੱਦ ਕੇ ਉਹ ਦੇ ਨਾਲ ਗੱਲ ਕਰਨ ਅਤੇ ਜੇ ਉਹ ਖੜਾ ਹੋ ਕੇ ਆਖੇ, ਮੈਂ ਉਸ ਨੁੰ ਲੈਣਾ ਨਹੀਂ ਚਾਹੁੰਦਾ।

9. ਤਦ ਉਹ ਦੇ ਭਰਾ ਦੀ ਤੀਵੀਂ ਬਜ਼ੁਰਗਾਂ ਦੇ ਵੇਖਦਿਆਂ ਤੇ ਨੇੜੇ ਆਵੇ ਅਤੇ ਉਹ ਦੀ ਜੁੱਤੀ ਉਹ ਦੇ ਪੈਰਾਂ ਤੋਂ ਲਾਹ ਲਵੇ ਅਤੇ ਉਹ ਦੇ ਮੂੰਹ ਉੱਤੇ ਥੁੱਕੇ ਤਦ ਉਹ ਉੱਤਰ ਦੇ ਕੇ ਆਖੇ, ਇਉਂ ਉਸ ਮਨੁੱਖ ਨਾਲ ਕੀਤਾ ਜਾਵੇਗਾ। ਜਿਹੜਾ ਆਪਣੇ ਭਰਾ ਦਾ ਘਰਾਣਾ ਨਹੀਂ ਬਣਾਉਂਦਾ।

10. ਫੇਰ ਉਹ ਦਾ ਨਾਉਂ ਇਸਰਾਏਲ ਵਿੱਚ ਇਉਂ ਸੱਦਿਆ ਜਾਵੇ ਕਿ “ਜੁੱਤੀ ਲੱਥੇ ਦਾ ਘਰਾਣਾ” ।

11. ਜੇ ਮਨੁੱਖ ਆਪੋ ਵਿੱਚ ਲੜ ਪੈਣ ਅਤੇ ਇੱਕ ਦੀ ਤੀਵੀਂ ਨੇੜੇ ਆਵੇ ਤਾਂ ਜੋ ਆਪਣੇ ਮਨੁੱਖ ਨੂੰ ਮਾਰਨ ਵਾਲੇ ਦੇ ਹੱਥੋਂ ਛੁਡਾਵੇ ਅਤੇ ਆਪਣਾ ਹੱਥ ਵਧਾ ਕੇ ਉਸ ਦੇ ਚੱਡਿਆਂ ਤੋਂ ਫੜ ਲਵੇ।

12. ਤਾਂ ਤੂੰ ਉਸ ਦਾ ਹੱਥ ਵੱਢ ਸੁੱਟੀਂ। ਤੇਰੀ ਅੱਖ ਉਸ ਉੱਤੇ ਤਰਸ ਨਾ ਖਾਵੇ।

13. ਤੇਰੇ ਥੈਲੇ ਵਿੱਚ ਦੋ ਪਰਕਾਰ ਦੇ ਵੱਟੇ ਨਾ ਹੋਣ, ਇੱਕ ਵੱਡਾ, ਇੱਕ ਛੋਟਾ।

14. ਤੇਰੇ ਘਰ ਵਿੱਚ ਦੋ ਪਰਕਾਰ ਦੇ ਨਾਪ ਨਾ ਹੋਣ, ਇੱਕ ਵੱਡਾ, ਇੱਕ ਛੋਟਾ।

15. ਪੂਰਾ ਅਤੇ ਠੀਕ ਵੱਟਾ ਤੇਰੇ ਕੋਲ ਹੋਵੇ ਅਤੇ ਨਾਪ ਵੀ ਪੂਰਾ ਅਤੇ ਠੀਕ ਤੇਰੇ ਕੋਲ ਹੋਵੇ ਤਾਂ ਜੋ ਤੇਰੇ ਦਿਨ ਉਸ ਜ਼ਮੀਨ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ ਲੰਮੇ ਹੋਣ।

16. ਕਿਓਂ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਸਾਰੇ ਜਿਹੜੇ ਏਹ ਕੰਮ ਕਰਦੇ ਹਨ ਅਰਥਾਤ ਸਾਰੇ ਜਿਹੜੇ ਬੁਰਿਆਈ ਕਰਦੇ ਹਨ ਘਿਣਾਉਣੇ ਲੱਗਦੇ ਹਨ।

17. ਯਾਦ ਰੱਖੋ ਜੋ ਅਮਾਲੇਕੀਆਂ ਨੇ ਤੁਹਾਡੇ ਨਾਲ ਕੀਤਾ ਜਦ ਤੁਸੀਂ ਰਾਹ ਵਿੱਚ ਸਾਓ ਅਤੇ ਮਿਸਰ ਤੋਂ ਨਿੱਕਲ ਆਏ ਸਾਓ।

18. ਓਹ ਕਿਵੇਂ ਤੁਹਾਨੂੰ ਰਾਹ ਵਿੱਚ ਮਿਲੇ ਅਤੇ ਤੁਹਾਡੇ ਪਛਾੜੀ ਦਿਆਂ ਨੂੰ ਮਾਰਿਆ, ਉਨ੍ਹਾਂ ਸਾਰਿਆਂ ਨੂੰ ਜਿਹੜੇ ਹੁੱਸੇ ਹੋਏ ਸਨ ਜਦ ਤੁਸੀਂ ਥੱਕੇ ਮਾਂਦੇ ਸਾਓ ਅਤੇ ਓਹ ਪਰਮੇਸ਼ੁਰ ਤੋਂ ਨਾ ਡਰੇ।

19. ਤਾਂ ਐਉਂ ਹੋਵੇਗਾ ਕਿ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਆਲੇ ਦੁਆਲੇ ਦੇ ਸਾਰੇ ਵੈਰੀਆਂ ਤੋਂ ਉਸ ਦੇਸ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਦੇ ਕਬਜ਼ੇ ਲਈ ਦਿੰਦਾ ਹੈ ਅਰਾਮ ਦੇਵੇ ਤਾਂ ਤੁਸੀਂ ਅਮਾਲੇਕੀਆਂ ਦਾ ਨਾਮ ਨਿਸ਼ਾਨ ਅਕਾਸ਼ ਦੇ ਹੇਠੋਂ ਮਿਟਾ ਦਿਓ। ਤੁਸੀਂ ਭੁੱਲ ਨਾ ਜਾਓ।

About ਬਿਵਸਥਾ ਸਾਰ Chapter 25

Read ਬਿਵਸਥਾ ਸਾਰ Chapter 25 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 25
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 25 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 25?

ਬਿਵਸਥਾ ਸਾਰ Chapter 25 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 25 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਸੁਲੇਮਾਨ ਦਾ ਗੀਤ Chapter 3
  3. ਵਿਰਲਾਪ Chapter 2
  4. ਉਪਦੇਸ਼ਕ Chapter 7
  5. 2 ਇਤਹਾਸ Chapter 9
  6. ਗਿਣਤੀ Chapter 5
  7. ਯਸਾਯਾਹ Chapter 12

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 33
  2. ਬਿਵਸਥਾ ਸਾਰ Chapter 17
  3. ਬਿਵਸਥਾ ਸਾਰ Chapter 32
  4. ਬਿਵਸਥਾ ਸਾਰ Chapter 24
  5. ਬਿਵਸਥਾ ਸਾਰ Chapter 28
  6. ਬਿਵਸਥਾ ਸਾਰ Chapter 31
  7. ਬਿਵਸਥਾ ਸਾਰ Chapter 9

Related Chapters & Readings

  1. ਕੂਚ Chapter 8
  2. ਉਤਪਤ Chapter 30
  3. 1 ਸਮੂਏਲ Chapter 23
  4. ਬਿਵਸਥਾ ਸਾਰ Chapter 19
  5. ਕਹਾਉਤਾਂ Chapter 11
  6. ਉਤਪਤ Chapter 44
  7. ਬਿਵਸਥਾ ਸਾਰ Chapter 9
Share Your Love

Leave a Reply

Your email address will not be published. Required fields are marked *