ਬਿਵਸਥਾ ਸਾਰ Chapter 11

For English

Read ਬਿਵਸਥਾ ਸਾਰ Chapter 11 Online

Read ਬਿਵਸਥਾ ਸਾਰ Chapter 11 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 11

ਅਧਿਆਇ 11

1. ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦੀ ਆਗਿਆਂ, ਬਿਧੀਆਂ, ਕਨੂਨਾਂ ਅਤੇ ਹੁਕਮਾਂ ਦੀ ਸਦਾ ਲਈ ਪਾਲਨਾ ਕਰੋ।

2. ਅੱਜ ਤੁਸੀਂ ਜਾਣ ਲਓ ਕਿ ਮੈਂ ਤੁਹਾਡੇ ਪੁੱਤ੍ਰਾਂ ਨਾਲ ਨਹੀਂ ਬੋਲਦਾ ਜਿਨ੍ਹਾਂ ਨੇ ਨਹੀਂ ਸਿਆਣਿਆ ਅਤੇ ਨਾ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਤਾੜ, ਉਸ ਦੀ ਮਹਾਨਤਾ, ਉਸ ਦਾ ਸ਼ਕਤੀ ਵਾਲਾ ਹੱਥ ਅਤੇ ਉਸ ਦੀ ਲੰਮੀ ਬਾਂਹ ਨੂੰ ਵੇਖਿਆ।

3. ਨਾਲੇ ਉਸ ਦੇ ਨਿਸ਼ਾਨ, ਉਸ ਦੇ ਕੰਮ ਜਿਹੜੇ ਉਸ ਨੇ ਮਿਸਰ ਵਿੱਚ ਮਿਸਰ ਦੇ ਰਾਜੇ ਫ਼ਿਰਊਨ ਅਤੇ ਉਹ ਦੇ ਦੇਸ ਨਾਲ ਕੀਤੇ।

4. ਨਾਲੇ ਜੋ ਕੁਝ ਉਸ ਨੇ ਮਿਸਰ ਦੀ ਫ਼ੌਜ, ਉਨ੍ਹਾਂ ਦੇ ਘੋੜਿਆਂ ਅਤੇ ਉਨ੍ਹਾਂ ਦੇ ਰਥਾਂ ਨਾਲ ਕੀਤਾ ਜਦ ਉਸ ਨੇ ਲਾਲ ਸਮੁੰਦਰ ਦਾ ਪਾਣੀ ਉਨ੍ਹਾਂ ਦੇ ਉੱਤੋਂ ਦੀ ਵਗਾਇਆ ਜਦ ਓਹ ਤੁਹਾਡੇ ਪਿੱਛੇ ਲੱਗੇ ਆਉਂਦੇ ਸਨ ਅਤੇ ਯਹੋਵਾਹ ਨੇ ਕਿਵੇਂ ਉਨ੍ਹਾਂ ਦਾ ਨਾਸ ਅੱਜ ਤੀਕ ਕੀਤਾ।

5. ਨਾਲੇ ਜੋ ਕੁਝ ਉਸ ਤੁਹਾਡੇ ਨਾਲ ਉਜਾੜ ਵਿੱਚ ਕੀਤਾ ਜਦ ਤਕ ਤੁਸੀਂ ਏਸ ਥਾਂ ਤੀਕ ਨਾ ਆਏ।

6. ਅਤੇ ਜੋ ਕੁਝ ਉਸ ਨੇ ਦਾਥਾਨ ਅਤੇ ਅਬੀਰਾਮ ਰਊਬੇਨੀ ਅਲੀਆਬ ਦੇ ਪੁੱਤ੍ਰਾਂ ਨਾਲ ਕੀਤਾ ਜਦ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਉਨ੍ਹਾਂ ਦੇ ਤੰਬੂਆਂ ਅਤੇ ਉਨ੍ਹਾਂ ਦੇ ਸਾਰੇ ਜੀਅ ਜੰਤਾਂ ਨੂੰ ਜਿਹੜੇ ਉਨ੍ਹਾਂ ਦੀ ਪੈਰਵਈ ਕਰਦੇ ਸਨ ਸਾਰੇ ਇਸਰਾਏਲੀਆਂ ਦੇ ਵਿੱਚੋਂ ਭੱਖ ਲਿਆ।

7. ਪਰੰਤੂ ਤੁਹਾਡੀਆਂ ਹੀ ਅੱਖਾਂ ਨੇ ਯਹੋਵਾਹ ਦਾ ਸਾਰਾ ਵੱਡਾ ਕੰਮ ਜੋ ਉਸ ਕੀਤਾ ਵੇਖਿਆ ਹੈ।

8. ਏਸ ਲਈ ਤੁਸੀਂ ਉਹ ਸਾਰਾ ਹੁਕਮਨਾਮਾ ਜਿਹੜਾ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਮੰਨੋ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਪਾਰ ਲੰਘਣ ਵਾਲੇ ਹੋ।

9. ਤਾਂ ਜੋ ਤੁਸੀਂ ਉਸ ਭੂਮੀ ਉੱਤੇ ਆਪਣੇ ਦਿਨ ਲੰਮੇ ਕਰੋ ਜਿਹ ਦੀ ਯਹੋਵਾਹ ਨੇ ਤੁਹਾਡੇ ਪਿਓ ਦਾਦਿਆਂ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਅੰਸ ਨੂੰ ਦੇਣ ਦੀ ਸੌਂਹ ਖਾਧੀ ਸੀ ਜਿਹੜੀ ਧਰਤੀ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ।

10. ਕਿਉਂ ਜੋ ਉਹ ਧਰਤੀ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਮਿਸਰ ਦੇਸ ਵਰਗੀ ਨਹੀਂ ਜਿੱਥੋਂ ਤੁਸੀਂ ਨਿੱਕਲੇ ਹੋ ਜਿੱਥੇ ਤੁਸੀਂ ਆਪਣਾ ਬੀ ਬੀਜਦੇ ਸਾਓ ਅਤੇ ਤੁਸੀਂ ਆਪਣੇ ਪੈਰ ਨਾਲ ਪਾਣੀ ਦਿੰਦੇ ਸਾਓ ਜਿਵੇਂ ਸਾਗ ਪੱਤ ਦੀ ਕਿਆਰੀ ਨੂੰ।

11. ਜਿਹੜੀ ਧਰਤੀ ਉੱਤੇ ਕਬਜ਼ਾ ਕਰਨ ਨੂੰ ਤੁਸੀਂ ਪਾਰ ਲੰਘਦੇ ਹੋ ਪਹਾੜਾਂ ਤੇ ਦੂਣਾਂ ਦਾ ਦੇਸ ਹੈ ਅਤੇ ਉਹ ਅਕਾਸ਼ ਦੀ ਵਰਖਾ ਦਾ ਪਾਣੀ ਪੀਂਦੀ ਹੈ।

12. ਉਹ ਇੱਕ ਧਰਤੀ ਹੈ ਜਿਹ ਦਾ ਯਹੋਵਾਹ ਤੁਹਾਡਾ ਪਰਮੇਸ਼ੁਰ ਧਿਆਨ ਰੱਖਦਾ ਹੈ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਉਸ ਉੱਤੇ ਵਰਹੇ ਦੇ ਅਰੰਭ ਤੋਂ ਵਰਹੇ ਦੇ ਅੰਤ ਤੀਕ ਲੱਗੀ ਰਹਿੰਦੀ ਹੈ।

13. ਐਉਂ ਹੋਵੇਗਾ ਕਿ ਜੇ ਤੁਸੀਂ ਮਨ ਲਾ ਕੇ ਮੇਰੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖਣਾ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਉਸ ਦੀ ਉਪਾਸਨਾ ਕਰਨੀ।

14. ਤਾਂ ਮੈਂ ਤੁਹਾਡੀ ਧਰਤੀ ਉੱਤੇ ਵੇਲੇ ਸਿਰ ਵਰਖਾ ਵਰ੍ਹਾਵਾਂਗਾ ਅਰਥਾਤ ਪਹਿਲੀ ਅਤੇ ਆਖਰੀ ਵਰਖਾ ਤਾਂ ਤੁਸੀਂ ਆਪਣਾ ਅੰਨ, ਨਵੀਂ ਮੈ ਅਤੇ ਤੇਲ ਇਕੱਠਾ ਕਰੋਗੇ।

15. ਅਤੇ ਮੈਂ ਤੁਹਾਡੇ ਖੇਤਾਂ ਵਿੱਚ ਤੁਹਾਡੇ ਡੰਗਰਾਂ ਲਈ ਘਾਹ ਦੇਵਾਂਗਾ ਅਤੇ ਤੁਸੀਂ ਰੱਜ ਕੇ ਖਾਓਗੇ।

16. ਚੌਕਸ ਰਹੋ ਮਤੇ ਤੁਹਾਡੇ ਮਨ ਵਿੱਚ ਭੁਲੇਖਾ ਲੱਗ ਜਾਵੇ ਅਤੇ ਤੁਸੀਂ ਕੁਰਾਹੇ ਪੈ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਓਹਨਾਂ ਦੇ ਅੱਗੇ ਮੱਥਾ ਟੇਕੋ।

17. ਤਾਂ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇ ਅਤੇ ਉਹ ਅਕਾਸ਼ ਨੂੰ ਅਜਿਹਾ ਬੰਦ ਕਰੇ ਕੇ ਵਰਖਾ ਨਾ ਹੋਵੇ ਅਤੇ ਜ਼ਮੀਨ ਆਪਣਾ ਹਾਸਲ ਨਾ ਦੇਵੇ, ਸੋ ਤੁਸੀਂ ਛੇਤੀ ਨਾਲ ਉਸ ਚੰਗੀ ਧਰਤੀ ਉੱਤੋਂ ਜਿਹੜੀ ਯਹੋਵਾਹ ਤੁਹਾਨੂੰ ਦਿੰਦਾ ਹੈ ਨਾਸ ਹੋ ਜਾਓਗੇ।

18. ਤੁਸੀਂ ਮੇਰੀਆਂ ਇਨ੍ਹਾਂ ਗੱਲਾ ਨੂੰ ਦਿਲਾਂ ਅਤੇ ਜਾਨਾਂ ਵਿੱਚ ਰੱਖਣਾ ਅਤੇ ਓਹਨਾਂ ਨੂੰ ਤੁਸਾਂ ਨਿਸ਼ਾਨ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਓਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਤਵੀਤ ਵਾਂਙੁ ਹੋਣ।

19. ਤੁਸੀਂ ਆਪਣੇ ਘਰ ਬੈਠੇ, ਰਾਹ ਚੱਲਦੇ, ਲੰਮੇ ਪਏ ਅਤੇ ਉੱਠਦੇ ਹੋਏ ਇਨ੍ਹਾਂ ਗੱਲਾਂ ਦਾ ਆਪਣੇ ਬੱਚਿਆਂ ਨਾਲ ਚਰਚਾ ਕਰ ਕੇ ਸਿਖਾਓ।

20. ਤੁਸੀਂ ਏਹਨਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ।

21. ਤਾਂ ਜੋ ਜਿਵੇਂ ਧਰਤੀ ਉੱਤੇ ਅਕਾਸ਼ ਦੇ ਦਿਨ ਹਨ ਤੁਹਾਡੇ ਦਿਨ ਅਤੇ ਤੁਹਾਡੇ ਬੱਚਿਆਂ ਦੇ ਦਿਨ ਉਸ ਭੂਮੀ ਉੱਤੇ ਵਧ ਜਾਣ ਜਿਹੜੀ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਨੂੰ ਦੇਣ ਦੀ ਸੌਂਹ ਖਾਧੀ ਸੀ।

22. ਜੇ ਤੁਸੀਂ ਉਸ ਸਾਰੇ ਹੁਕਮਨਾਮੇ ਦੀ ਜਿਹੜਾ ਮੈਂ ਤੁਹਾਨੂੰ ਦਿੰਦਾ ਹਾਂ ਮਨ ਲਾ ਕੇ ਪਾਲਨਾ ਕਰੋਗੇ ਅਤੇ ਉਸ ਨੂੰ ਪੂਰਾ ਕਰੋਗੇ ਅਰਥਾਤ ਯਹੋਵਾਹ ਆਪਣੇ ਪਰਮੇਸ਼ਰ ਨਾਲ ਪ੍ਰੇਮ ਰੱਖਣਾ ਅਤੇ ਉਸ ਦਿਆਂ ਸਾਰਿਆਂ ਰਾਹਾਂ ਉੱਤੇ ਚੱਲਣਾ ਅਤੇ ਉਸ ਦੇ ਨਾਲ ਲੱਗੇ ਰਹਿਣਾ।

23. ਤਾਂ ਯਹੋਵਾਹ ਇਨ੍ਹਾਂ ਸਾਰੀਆਂ ਕੌਮਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇਗਾ ਅਤੇ ਤੁਸੀਂ ਕੌਮਾਂ ਉੱਤੇ ਜਿਹੜੀਆਂ ਤੁਹਾਥੋਂ ਵੱਡੀਆਂ ਅਤੇ ਬਲਵੰਤ ਹਨ ਕਾਬੂ ਪਾ ਲਓਗੇ।

24. ਹਰ ਥਾਂ ਜਿਸ ਨੂੰ ਤੁਹਾਡੇ ਪੈਰਾਂ ਦੇ ਤਲੇ ਮਿੱਧਣਗੇ ਤੁਹਾਡਾ ਹੋਵੇਗਾ ਅਰਥਾਤ ਉਜਾੜ, ਲਬਾਨੋਨ ਅਤੇ ਦਰਿਆਂ ਫ਼ਰਾਤ ਤੋਂ ਪੱਛਮ ਦੇ ਸਮੁੰਦਰ ਤੀਕ ਤੁਹਾਡੀਆਂ ਹੱਦਾਂ ਹੋਣਗੀਆਂ।

25. ਕੋਈ ਮਨੁੱਖ ਤੁਹਾਡੇ ਅੱਗੇ ਠਹਿਰ ਨਾ ਸੱਕੇਗਾ। ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਾ ਦਬਕਾ ਅਤੇ ਤੁਹਾਡਾ ਭੈ ਸਾਰੀ ਧਰਤੀ ਉੱਤੇ ਜਿੱਥੋਂ ਦੀ ਤੁਸੀਂ ਤੁਰੋਗੇ ਪਾ ਦੇਵੇਗਾ।

26. ਵੇਖੋ, ਮੈਂ ਅੱਜ ਤੁਹਾਡੇ ਅੱਗੇ ਬਰਕਤ ਅਤੇ ਸਰਾਪ ਰੱਖਦਾ ਹਾਂ।

27. ਬਰਕਤ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ।

28. ਸਰਾਪ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਸੁਣੋ ਪਰ ਉਸ ਮਾਰਗ ਤੋਂ ਕੁਰਾਹੇ ਪੈ ਜਾਓ ਜਿਹ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗੋ ਜਿਨ੍ਹਾਂ ਨੂੰ ਤੁਸਾਂ ਨਹੀ ਜਾਣਿਆ।

29. ਐਉਂ ਹੋਵੇਗਾ ਕਿ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਲੈ ਆਵੇਗਾ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ ਤਾਂ ਤੁਸੀਂ ਬਰਕਤ ਗਰਿੱਜ਼ੀਮ ਪਹਾੜ ਉੱਤੋਂ ਅਤੇ ਸਰਾਪ ਏਬਾਲ ਪਹਾੜ ਉੱਤੋਂ ਦੇਇਓ।

30. ਕੀ ਏਹ ਯਰਦਨ ਪਾਰ ਉਸ ਰਾਹ ਦੇ ਪਛਾੜੀ ਨਹੀਂ ਹਨ ਜਿੱਥੇ ਸੂਰਜ ਡੁੱਬਦਾ ਹੈ ਅਤੇ ਕਨਾਨੀਆਂ ਦੇ ਦੇਸ ਵਿੱਚ ਜਿਹੜੇ ਅਰਾਬਾਹ ਵਿੱਚ ਗਿਲਗਾਲ ਦੇ ਅੱਗੇ ਮੋਰਹ ਦੇ ਬਲੂਤਾਂ ਕੋਲ ਵੱਸਦੇ ਹਨ?

31. ਕਿਉਂ ਜੋ ਤੁਸੀਂ ਯਰਦਨ ਪਾਰ ਲੰਘਣ ਵਾਲੇ ਹੋ ਤਾਂ ਜੋ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ। ਤੁਸੀਂ ਉਸ ਉੱਤੇ ਕਬਜ਼ਾ ਕਰੋਗੇ ਅਤੇ ਉਸ ਵਿੱਚ ਵੱਸੋਗੇ।

32. ਤੁਸੀਂ ਸਾਰੀਆਂ ਬਿਧੀਆਂ ਅਤੇ ਕਨੂਨਾਂ ਨੂੰ ਪੂਰਾ ਕਰਨ ਲਈ ਮੰਨੋ ਜਿਹੜੇ ਮੈਂ ਅੱਜ ਤੁਹਾਡੇ ਅੱਗੇ ਰੱਖਦਾ ਹਾਂ।

About ਬਿਵਸਥਾ ਸਾਰ Chapter 11

Read ਬਿਵਸਥਾ ਸਾਰ Chapter 11 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 11
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 11 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 11?

ਬਿਵਸਥਾ ਸਾਰ Chapter 11 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 11 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਸੁਲੇਮਾਨ ਦਾ ਗੀਤ Chapter 3
  3. ਵਿਰਲਾਪ Chapter 2
  4. ਉਪਦੇਸ਼ਕ Chapter 7
  5. 2 ਇਤਹਾਸ Chapter 9
  6. ਗਿਣਤੀ Chapter 5
  7. ਯਸਾਯਾਹ Chapter 12

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 17
  2. ਬਿਵਸਥਾ ਸਾਰ Chapter 14
  3. ਬਿਵਸਥਾ ਸਾਰ Chapter 22
  4. ਬਿਵਸਥਾ ਸਾਰ Chapter 24
  5. ਬਿਵਸਥਾ ਸਾਰ Chapter 32
  6. ਬਿਵਸਥਾ ਸਾਰ Chapter 28
  7. ਬਿਵਸਥਾ ਸਾਰ Chapter 25

Related Chapters & Readings

  1. ਯਸਾਯਾਹ Chapter 45
  2. 1 ਕੁਰਿੰਥੀਆਂ Chapter 10
  3. ਸੁਲੇਮਾਨ ਦਾ ਗੀਤ Chapter 2
  4. ਹਿਜ਼ਕੀਏਲ Chapter 29
  5. ਲੇਵੀਆਂ Chapter 3
  6. ਨਿਆਂਈਆਂ Chapter 21
  7. ਜ਼ਬੂਰ Chapter 93
Share Your Love

Leave a Reply

Your email address will not be published. Required fields are marked *