Read ਬਿਵਸਥਾ ਸਾਰ Chapter 5 Online
Read ਬਿਵਸਥਾ ਸਾਰ Chapter 5 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.
Choose a Chapter
ਬਿਵਸਥਾ ਸਾਰ 5
ਅਧਿਆਇ 5
1. ਮੂਸਾ ਨੇ ਸਾਰੇ ਇਸਰਾਏਲ ਨੂੰ ਬੁਲਾ ਕੇ ਆਖਿਆ, ਹੇ ਇਸਰਾਏਲ, ਏਹਨਾਂ ਬਿਧੀਆਂ ਅਤੇ ਕਨੂਨਾਂ ਨੂੰ ਸੁਣੋ ਜਿਹੜੇ ਮੈਂ ਅੱਜ ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ। ਏਹਨਾਂ ਨੂੰ ਸਿੱਖੋ ਅਤੇ ਏਹਨਾਂ ਨੂੰ ਪੂਰਾ ਕਰਨ ਲਈ ਮੰਨੋ।
2. ਯਹੋਵਾਹ ਸਾਡੇ ਪਰਮੇਸ਼ੁਰ ਨੇ ਹੋਰੇਬ ਵਿੱਚ ਸਾਡੇ ਨਾਲ ਨੇਮ ਬੰਨ੍ਹਿਆ।
3. ਯਹੋਵਾਹ ਨੇ ਏਹ ਨੇਮ ਸਾਡੇ ਪਿਉ ਦਾਦਿਆਂ ਨਾਲ ਨਹੀਂ ਬੰਨ੍ਹਿਆ ਸਗੋਂ ਸਾਡੇ ਨਾਲ, ਹਾਂ, ਸਾਡੇ ਹੀ ਨਾਲ ਜਿਹੜੇ ਅੱਜ ਦੇ ਦਿਨ ਸਾਰੇ ਏਥੇ ਜੀਉਂਦੇ ਹਾਂ।
4. ਯਹੋਵਾਹ ਅੱਗ ਦੇ ਵਿੱਚ ਦੀ ਪਹਾੜ ਉੱਤੋਂ ਤੁਹਾਡੇ ਨਾਲ ਆਹਮੋ ਸਾਹਮਣੇ ਹੋ ਕੇ ਬੋਲਿਆ।
5. ਉਸ ਵੇਲੇ ਮੈਂ ਯਹੋਵਾਹ ਦੇ ਅਤੇ ਤੁਹਾਡੇ ਵਿਚਾਲੇ ਖੜਾ ਹੋਇਆ ਤਾਂ ਜੋ ਤੁਹਾਨੂੰ ਯਹੋਵਾਹ ਦਾ ਬਚਨ ਦੱਸਾਂ ਕਿਉਂ ਜੋ ਤੁਸੀਂ ਅੱਗ ਤੋਂ ਡਰਦੇ ਸਾਓ ਅਤੇ ਪਹਾੜ ਉੱਤੇ ਨਾ ਚੜ੍ਹੇ।
6. ਉਸ ਆਖਿਆ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ।
7. ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।
8. ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਰ ਜਿਹੜੀ ਧਰਤੀ ਦੇ ਹੇਠਲੇ ਪਾਣਿਆਂ ਵਿੱਚ ਹੈ।
9. ਨਾ ਤੂੰ ਓਹਨਾਂ ਦੇ ਅੱਗੇ ਮੱਥਾ ਟੇਕ, ਨਾ ਓਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ।
10. ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ।
11. ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਆਰਥ ਨਾ ਲੈ ਕਿਉਂਕਿ ਜਿਹੜਾ ਉਹ ਦਾ ਨਾਮ ਵਿਆਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ।
12. ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।
13. ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ।
14. ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ, ਨਾ ਤੂੰ, ਨਾ ਤੇਰਾ ਪੁੱਤ੍ਰ, ਨਾ ਤੇਰੀ ਧੀ, ਨਾ ਤੇਰਾ ਗੋੱਲਾ, ਨਾ ਤੇਰੀ ਗੋੱਲੀ, ਨਾ ਤੇਰਾ ਬਲਦ, ਨਾ ਤੇਰਾ ਗਧਾ, ਨਾ ਤੇਰਾ ਕੋਈ ਡੰਗਰ, ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ ਤਾਂ ਜੋ ਤੇਰਾ ਗੋੱਲਾ ਅਤੇ ਤੇਰੀ ਗੋੱਲੀ ਤੇਰੇ ਵਾਙੁ ਅਰਾਮ ਕਰਨ।
15. ਯਾਦ ਰੱਖ ਕਿ ਤੂੰ ਮਿਸਰ ਦੇਸ ਵਿੱਚ ਗੁਲਾਮ ਸੈਂ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਬਲਵੰਤ ਹੱਥ ਨਾਲ ਅਤੇ ਬਾਂਹ ਲੰਮੀ ਕਰ ਕੇ ਤੈਨੂੰ ਕੱਢ ਲਿਆ। ਏਸ ਲਈ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਬਤ ਦੇ ਮੰਨਣ ਦਾ ਹੁਕਮ ਦਿੰਦਾ ਹੈ।
16. ਤੂੰ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ ਤਾਂ ਜੋ ਤੇਰੇ ਦਿਨ ਲੰਮੇ ਹੋਣ ਅਤੇ ਉਸ ਭੂਮੀ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਤੇਰਾ ਭਲਾ ਹੋਵੇ।
17. ਤੂੰ ਖ਼ੂਨ ਨਾ ਕਰ।
18. ਤੂੰ ਜ਼ਨਾਹ ਨਾ ਕਰ।
19. ਤੂੰ ਚੋਰੀ ਨਾ ਕਰ।
20. ਤੂੰ ਆਪਣੇ ਗੁਆਂਢੀ ਉੱਤੇ ਝੂਠੀ ਗਵਾਹੀ ਨਾ ਦੇਹ।
21. ਤੂੰ ਆਪਣੇ ਗੁਆਂਢੀ ਦੀ ਤੀਵੀਂ ਦੀ ਲਾਲਸਾ ਨਾ ਕਰ। ਤੂੰ ਆਪਣੇ ਗੁਆਂਢੀ ਦੇ ਘਰ ਦੀ ਹਿਰਸ ਨਾ ਕਰ, ਨਾ ਉਹ ਦੇ ਖੇਤ, ਨਾ ਉਹ ਦੇ ਗੋੱਲੇ, ਨਾ ਉਹ ਦੀ ਗੋੱਲੀ, ਨਾ ਉਹ ਦੇ ਬਲਦ, ਨਾ ਉਹ ਦੇ ਖੋਤੇ ਅਤੇ ਨਾ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦੀ।
22. ਏਹ ਸਾਰੀਆਂ ਗੱਲਾਂ ਯਹੋਵਾਹ ਨੇ ਤੁਹਾਡੀ ਸਾਰੀ ਸਭਾ ਨਾਲ ਪਹਾੜ ਉੱਤੇ ਅੱਗ ਵਿੱਚ ਦੀ ਬੱਦਲ ਤੋਂ ਅਤੇ ਕਾਲੀਆਂ ਘਟਾਂ ਤੋਂ ਵੱਡੀ ਅਵਾਜ਼ ਨਾਲ ਕੀਤੀਆਂ ਅਤੇ ਹੋਰ ਨਾ ਬੋਲਿਆ ਪਰ ਉਸ ਨੇ ਉਨ੍ਹਾਂ ਨੂੰ ਪੱਥਰ ਦੀਆਂ ਦੋਹੁੰ ਪੱਟੀਆਂ ਉੱਤੇ ਲਿਖ ਕੇ ਮੈਨੂੰ ਦਿੱਤਾ।
23. ਤਾਂ ਐਉਂ ਹੋਇਆਂ ਕਿ ਜਦ ਤੁਸਾਂ ਉਸ ਅਵਾਜ਼ ਨੂੰ ਉਸ ਅਨ੍ਹੇਰ ਵਿੱਚੋਂ ਸੁਣਿਆ ਜਦ ਪਹਾੜ ਅੱਗ ਨਾਲ ਬਲ ਰਿਹਾ ਸੀ ਤਾਂ ਤੁਸੀਂ ਮੇਰੇ ਕੋਲ ਆਏ ਅਰਥਾਤ ਤੁਹਾਡੀਆਂ ਗੋਤਾਂ ਦੇ ਸਾਰੇ ਮੁਖੀਏ ਅਤੇ ਤੁਹਾਡੇ ਬਜ਼ੁਰਗ।
24. ਤਾਂ ਤੁਸਾਂ ਆਖਿਆ, ਵੇਖੋ ਯਹੋਵਾਹ ਸਾਡੇ ਪਰਮੇਸ਼ੁਰ ਨੇ ਆਪਣੀ ਮਹਿਮਾ ਅਤੇ ਆਪਣੀ ਵਡਿਆਈ ਸਾਡੇ ਉੱਤੇ ਪਰਗਟ ਕੀਤੀ ਅਤੇ ਅਸਾਂ ਉਸ ਦੀ ਅਵਾਜ਼ ਨੂੰ ਅੱਗ ਦੇ ਵਿੱਚੋਂ ਦੀ ਸੁਣਿਆ। ਅੱਜ ਦੇ ਦਿਨ ਅਸਾਂ ਵੇਖਿਆ ਭਈ ਪਰਮੇਸ਼ੁਰ ਆਦਮੀ ਨਾਲ ਬੋਲਦਾ ਹੈ ਅਤੇ ਉਹ ਜੀਉਂਦਾ ਰਹਿੰਦਾ ਹੈ।
25. ਸੋ ਹੁਣ ਅਸੀਂ ਕਿਉਂ ਮਰੀਏ? ਕਿਉਂ ਜੋ ਏਹ ਵੱਡੀ ਅੱਗ ਸਾਨੂੰ ਭਸਮ ਕਰ ਦੇਵੇਗੀ। ਜੇ ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀਏ ਤਾਂ ਅਸੀਂ ਮਰ ਜਾਵਾਂਗੇ।
26. ਸਾਰੇ ਸਰੀਰਾਂ ਵਿੱਚੋਂ ਕਿਹੜਾ ਹੈ ਜਿਹ ਨੇ ਜੀਉਂਦੇ ਪਰਮੇਸ਼ੁਰ ਦੀ ਅਵਾਜ਼ ਅੱਗ ਵਿੱਚੋਂ ਦੀ ਬੋਲਦੇ ਸੁਣੀ ਹੋਵੇ ਜਿਵੇਂ ਅਸਾਂ ਸੁਣੀ ਅਤੇ ਜੀਉਂਦਾ ਰਿਹਾ ਹੋਵੇ?
27. ਤੂੰ ਜਾ ਕੇ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਆਖੇ ਸੁਣ ਤਾਂ ਤੂੰ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਤੇਰੇ ਨਾਲ ਬੋਲੇ ਸਾਨੂੰ ਦੱਸ ਅਤੇ ਅਸੀਂ ਸੁਣਾਂਗੇ ਅਤੇ ਮੰਨਾਂਗੇ।
28. ਯਹੋਵਾਹ ਤੁਹਾਡੀਆਂ ਗੱਲਾਂ ਦੀ ਅਵਾਜ਼ ਜਦ ਤੁਸੀਂ ਮੇਰੇ ਨਾਲ ਬੋਲੇ ਸੁਣੀ ਤਾਂ ਯਹੋਵਾਹ ਨੇ ਮੈਨੂੰ ਆਖਿਆ, ਮੈਂ ਏਸ ਪਰਜਾ ਦੀਆਂ ਗੱਲਾਂ ਦੀ ਅਵਾਜ਼ ਸੁਣੀ ਜਿਹੜੀਆਂ ਓਹ ਤੇਰੇ ਨਾਲ ਬੋਲੇ। ਜੋ ਕੁਝ ਓਹ ਬੋਲੇ ਸੋ ਚੰਗਾ ਬੋਲੇ।
29. ਭਲਾ ਹੁੰਦਾ ਜੇ ਉਨ੍ਹਾਂ ਵਿੱਚ ਅਜੇਹਾ ਮਨ ਹੁੰਦਾ ਕਿ ਓਹ ਮੈਥੋਂ ਡਰਦੇ ਅਤੇ ਸਦਾ ਮੇਰੇ ਸਾਰੇ ਹੁਕਮਾਂ ਨੂੰ ਮੰਨਦੇ ਤਾਂ ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸਦਾ ਤੀਕ ਭਲਾ ਹੁੰਦਾ।
30. ਜਾ ਕੇ ਉਨ੍ਹਾਂ ਨੂੰ ਆਖ ਕਿ ਆਪਣੇ ਤੰਬੂਆਂ ਨੂੰ ਮੁੜ ਜਾਓ।
31. ਪਰ ਤੂੰ ਏਥੇ ਮੇਰੇ ਕੋਲ ਖਲੋ ਜਾਹ ਅਤੇ ਮੈਂ ਤੈਨੂੰ ਓਹ ਸਾਰਾ ਹੁਕਮਨਾਮਾ, ਬਿਧੀਆਂ ਅਤੇ ਕਨੂਨ ਦੱਸਾਂਗਾ ਜਿਹੜੇ ਤੂੰ ਉਨ੍ਹਾਂ ਨੂੰ ਸਿਖਾਲਣੇ ਹਨ ਤਾਂ ਜੋ ਓਹ ਉਸ ਧਰਤੀ ਵਿੱਚ ਜਿਹੜੀ ਮੈਂ ਉਨ੍ਹਾਂ ਨੂੰ ਕਬਜ਼ਾ ਕਰਨ ਲਈ ਦਿੰਦਾ ਹਾਂ ਉਨ੍ਹਾਂ ਨੂੰ ਪੂਰਾ ਕਰਨ।
32. ਤੁਸੀਂ ਉਨ੍ਹਾਂ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ। ਤੁਸੀਂ ਸੱਜੇ ਖੱਬੇ ਨਾ ਮੁੜਿਓ।
33. ਉਸ ਸਾਰੇ ਰਾਹ ਵਿੱਚ ਜਿਹ ਦਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਚੱਲੋ ਤਾਂ ਜੋ ਤੁਸੀਂ ਜੀਓ ਤੇ ਤੁਹਾਡਾ ਭਲਾ ਹੋਵੇ ਅਤੇ ਤੁਹਾਡੇ ਦਿਨ ਉਸ ਧਰਤੀ ਵਿੱਚ ਜਿਹ ਦਾ ਤੁਸੀਂ ਕਬਜ਼ਾ ਕਰੋਗੇ ਲੰਮੇ ਹੋਣ।
About ਬਿਵਸਥਾ ਸਾਰ Chapter 5
Read ਬਿਵਸਥਾ ਸਾਰ Chapter 5 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.
Book Information
Book: ਬਿਵਸਥਾ ਸਾਰ
Chapter: 5
Testament: Old Testament
How to Read this Chapter
Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਬਿਵਸਥਾ ਸਾਰ Chapter 5 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਬਿਵਸਥਾ ਸਾਰ Chapter 5?
ਬਿਵਸਥਾ ਸਾਰ Chapter 5 is part of the Book of ਬਿਵਸਥਾ ਸਾਰ in the Holy Bible.
Can I read this chapter online?
Yes. You can read the complete ਬਿਵਸਥਾ ਸਾਰ Chapter 5 online for free with easy chapter navigation.
More Chapters from ਪੁਰਾਣਾ ਨੇਮ
- ਜ਼ਬੂਰ Chapter 56
- ਸੁਲੇਮਾਨ ਦਾ ਗੀਤ Chapter 3
- ਗਿਣਤੀ Chapter 5
- ਵਿਰਲਾਪ Chapter 2
- ਯਸਾਯਾਹ Chapter 12
- ਉਪਦੇਸ਼ਕ Chapter 7
- ਜ਼ਬੂਰ Chapter 3
Explore More from ਬਿਵਸਥਾ ਸਾਰ
- ਬਿਵਸਥਾ ਸਾਰ Chapter 23
- ਬਿਵਸਥਾ ਸਾਰ Chapter 26
- ਬਿਵਸਥਾ ਸਾਰ Chapter 8
- ਬਿਵਸਥਾ ਸਾਰ Chapter 19
- ਬਿਵਸਥਾ ਸਾਰ Chapter 17
- ਬਿਵਸਥਾ ਸਾਰ Chapter 14
- ਬਿਵਸਥਾ ਸਾਰ Chapter 1