ਬਿਵਸਥਾ ਸਾਰ Chapter 32

For English

Read ਬਿਵਸਥਾ ਸਾਰ Chapter 32 Online

Read ਬਿਵਸਥਾ ਸਾਰ Chapter 32 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 32

ਅਧਿਆਇ 32

1. ਹੇ ਅਕਾਸ਼, ਕੰਨ ਲਾ ਅਤੇ ਮੈਂ ਬੋਲਾਂਗਾ, ਹੇ ਧਰਤੀ, ਮੇਰੇ ਮੂੰਹ ਦੀ ਬਾਣੀ ਸੁਣ।

2. ਮੇਰਾ ਉਪਦੇਸ਼ ਮੀਂਹ ਵਾਂਙ ਵਰਹੇਗਾ, ਮੇਰਾ ਬੋਲ ਤ੍ਰੇਲ ਵਾਂਙ ਪਵੇਗਾ, ਜਿਵੇਂ ਕੂਲੇ ਕੂਲੇ ਘਾਹ ਉੱਤੇ ਫੁਹਾਰ, ਅਤੇ ਸਾਗ ਪੱਤ ਉੱਤੇ ਝੜੀਆਂ।

3. ਮੈਂ ਤਾਂ ਯਹੋਵਾਹ ਦੇ ਨਾਮ ਦਾ ਪਰਚਾਰ ਕਰਾਂਗਾ, ਸਾਡੇ ਪਰਮੇਸ਼ੁਰ ਦੀ ਮਹਾਨਤਾ ਨੂੰ ਮੰਨੋ।

4. ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।

5. ਓਹ ਵਿਗੜ ਗਏ ਹਨ, ਓਹ ਉਸ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹਨ, ਇੱਕ ਪੀੜ੍ਹੀ ਟੇਡੀ ਅਤੇ ਵੱਟੀ ਘੁੱਟੀ ਹੋਈ ਹੈ।

6. ਕੀ ਤੁਸੀਂ ਯਹੋਵਾਹ ਨੂੰ ਇਉਂ ਬਦਲਾ ਦਿੰਦੇ ਹੋ, ਹੇ ਮੂੜ ਅਤੇ ਮੱਤ ਹੀਣ ਪਰਜਾ? ਕੀ ਉਹ ਤੇਰਾ ਪਿਤਾ ਨਹੀਂ ਜਿਸ ਤੈਨੂੰ ਮੁੱਲ ਲਿਆ, ਜਿਸ ਨੇ ਤੈਨੂੰ ਬਣਾਇਆ ਅਤੇ ਕਾਇਮ ਕੀਤਾ?

7. ਪੁਰਾਣਿਆਂ ਦਿਨਾਂ ਨੂੰ ਯਾਦ ਕਰ, ਪੀੜ੍ਹੀਆਂ ਦੀਆਂ ਪੀੜ੍ਹੀਆਂ ਦੇ ਦਿਨਾਂ ਉੱਤੇ ਵਿਚਾਰ ਕਰ, ਆਪਣੇ ਪਿਉ ਤੋਂ ਪੁੱਛ, ਉਹ ਤੈਨੂੰ ਦੱਸੇਗਾ, ਆਪਣੇ ਬਜ਼ੁਰਗਾਂ ਤੋਂ ਓਹ ਤੈਨੂੰ ਆਖਣਗੇ।

8. ਜਦ ਅੱਤ ਮਹਾਨ ਨੇ ਕੌਮਾਂ ਨੂੰ ਮਿਲਖ ਵੰਡੀ, ਜਦ ਉਸ ਆਦਮ ਦੇ ਪੁੱਤ੍ਰਾਂ ਨੂੰ ਵੱਖ ਕੀਤਾ, ਤਾਂ ਉਸ ਨੇ ਉਮਤਾਂ ਦੀਆਂ ਹੱਦਾਂ ਬੰਨ੍ਹੀਆਂ, ਇਸਰਾਏਲੀਆਂ ਦੀ ਗਿਣਤੀ ਦੇ ਅਨੁਸਾਰ,

9. ਕਿਉਂ ਜੋ ਯਹੋਵਾਹ ਦਾ ਹਿਸਾ ਉਸ ਦੀ ਪਰਜਾ ਹੈ, ਯਾਕੂਬ ਉਸ ਦੀ ਮਿਲਖ ਦਾ ਗੁਣਾ ਹੈ।

10. ਉਸ ਨੇ ਉਹ ਨੂੰ ਉਜਾੜ ਧਰਤੀ ਵਿੱਚੋਂ ਲੱਭਿਆ, ਅਤੇ ਸੁੰਨਸਾਨ ਬਣ ਵਿੱਚੋਂ। ਉਸ ਨੇ ਉਹ ਨੂੰ ਘੇਰੇ ਵਿੱਚ ਲੈ ਲਿਆ ਅਤੇ ਉਹ ਦੀ ਖਬਰ ਲਈ, ਅੱਖ ਦੀ ਕਾਕੀ ਵਾਂਙ ਉਸ ਨੇ ਉਸ ਦੀ ਰਾਖੀ ਕੀਤੀ।

11. ਜਿਵੇਂ ਉਕਾਬ ਆਪਣੇ ਆਹਲਣੇ ਨੂੰ ਹਿਲਾਉਂਦਾ, ਆਪਣੇ ਬੱਚਿਆਂ ਉੱਤੇ ਫੜ ਫੜਾਉਂਦਾ ਹੈ, ਆਪਣੇ ਪਰ ਫੈਲਾ ਕੇ ਉਨ੍ਹਾਂ ਨੂੰ ਲੈਂਦਾ ਹੈ, ਆਪਣੇ ਖੰਭਾਂ ਉੱਤੇ ਉਨ੍ਹਾਂ ਨੂੰ ਚੁੱਕਦਾ ਹੈ,

12. ਤਿਵੇਂ ਯਹੋਵਾਹ ਨੇ ਹੀ ਉਸ ਨੂੰ ਅਗਵਾਈ ਕੀਤੀ, ਅਤੇ ਉਸ ਨਾਲ ਕੋਈ ਓਪਰਾ ਦੇਵਤਾ ਨਹੀਂ ਸੀ।

13. ਉਸ ਨੇ ਉਹ ਨੂੰ ਧਰਤੀ ਦੀਆਂ ਉੱਚਿਆਈਆਂ ਉੱਤੇ ਸਵਾਰ ਕੀਤਾ, ਸੋ ਉਸ ਨੇ ਖੇਤ ਦੀ ਪੈਦਾਵਾਰ ਖਾਧੀ, ਅਤੇ ਉਸ ਨੇ ਪੱਥਰ ਵਿੱਚੋਂ ਸ਼ਹਿਤ ਚੁਸਾਇਆ, ਅਤੇ ਤੇ ਲ ਚਕਮਕ ਦੀ ਚਟਾਨ ਤੋਂ।

14. ਚੌਣੇ ਦਾ ਮੱਖਣ ਅਤੇ ਇੱਜੜ ਦਾ ਦੁੱਧ ਲੇਲਿਆਂ ਦੀ ਚਰਬੀ ਨਾਲ, ਅਤੇ ਬਾਸ਼ਾਨ ਦੀ ਨਸਲ ਦੇ ਮੇਢੇ ਅਤੇ ਬੱਕਰੇ, ਕਣਕ ਦੇ ਨਸ਼ਾਸ਼ਤੇ ਨਾਲ, ਅਤੇ ਅੰਗੂਰੀ ਲਹੂ ਦੀ ਮਧ ਤੈਂ ਪੀਤੀ।

15. ਯਸ਼ੁਰੂਨ ਮੱਲ ਗਿਆ ਅਤੇ ਦੁਲੱਤੀ ਮਾਰੀ, ਤੂੰ ਵੀ ਮੱਲ ਗਿਆ, ਤੂੰ ਮੋਟਾ ਹੋ ਗਿਆ, ਤੂੰ ਚਰਬਾ ਗਿਆ। ਤਦ ਉਸ ਨੇ ਪਰਮੇਸ਼ੁਰ ਨੂੰ ਜਿਸ ਉਸ ਨੂੰ ਬਣਾਇਆ ਤਿਆਗ ਦਿੱਤਾ, ਅਤੇ ਆਪਣੀ ਮੁਕਤੀ ਦੀ ਚਟਾਨ ਨੂੰ ਹਲਕਾ ਜਾਤਾ।

16. ਉਨ੍ਹਾਂ ਉਸ ਨੂੰ ਓਪਰੇ ਦੇਵਤਿਆਂ ਨਾਲ ਅਣਖੀ ਬਣਾਇਆ, ਘਿਣਾਉਣੇ ਕੰਮਾਂ ਨਾਲ ਉਸ ਨੂੰ ਗੁੱਸਾ ਦੁਆਇਆ।

17. ਉਨ੍ਹਾਂ ਭ੍ਰਿਸ਼ਟ ਆਤਮਾਂ ਅੱਗੇ ਜਿਹੜੇ ਦੇਵ ਨਹੀਂ ਸਨ ਬਲੀਆਂ ਚੜ੍ਹਾਈਆਂ, ਦੇਵ ਜਿਨ੍ਹਾਂ ਨੂੰ ਉਨ੍ਹਾਂ ਨੇ ਨਾ ਜਾਤਾ, ਨਵੇਂ ਨਵੇਂ ਦੇਵ ਜਿਹੜੇ ਹੁਣੇ ਨਿੱਕਲੇ ਹਨ, ਜਿਨ੍ਹਾਂ ਤੋਂ ਤੁਹਾਡੇ ਪਿਉ ਦਾਦੇ ਨਹੀਂ ਡਰੇ।

18. ਉਸ ਚਟਾਨ ਨੂੰ ਜਿਸ ਤੈਨੂੰ ਪੈਦਾ ਕੀਤਾ ਤੂੰ ਵਿਸਾਰ ਦਿੱਤਾ, ਉਸ ਪਰਮੇਸ਼ੁਰ ਨੂੰ ਜਿਸ ਤੈਨੂੰ ਜਨਮ ਦਿੱਤਾ ਤੂੰ ਭੁੱਲ ਗਿਆ।

19. ਯਹੋਵਾਹ ਨੇ ਵੇਖਿਆ ਅਤੇ ਉਨ੍ਹਾਂ ਤੋਂ ਘਿਣ ਕੀਤੀ, ਆਪਣੇ ਪੁੱਤ੍ਰਾਂ ਧੀਆਂ ਦੀ ਛੇੜ ਛਾੜ ਦੇ ਕਾਰਨ।

20. ਤਾਂ ਉਸ ਆਖਿਆ, ਮੈਂ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗੇ, ਮੈਂ ਵੇਖਾਂਗਾ ਭਈ ਉਨ੍ਹਾਂ ਦਾ ਅੰਤ ਕੀ ਹੁੰਦਾ ਹੈ, ਕਿਉਂ ਜੋ ਏਹ ਇੱਕ ਆਕੀ ਪੀੜ੍ਹੀ ਹੈ, ਓਹ ਪੁੱਤ੍ਰ ਹਨ ਜਿਨ੍ਹਾਂ ਵਿੱਚ ਈਮਾਨ ਨਹੀਂ ਹੈ॥

21. ਇਨ੍ਹਾਂ ਨੇ ਮੈਨੂੰ ਉਸ ਤੋਂ ਅਣਖੀ ਕੀਤਾ ਜਿਹੜਾ ਪਰਮੇਸ਼ੁਰ ਹੈ ਹੀ ਨਹੀਂ, ਉਨ੍ਹਾਂ ਨੇ ਮੈਨੂੰ ਆਪਣੀਆਂ ਫੋਕੀਆਂ ਗੱਲਾਂ ਨਾਲ ਗੁੱਸੇ ਕੀਤਾ, ਤਾਂ ਮੈਂ ਉਨ੍ਹਾਂ ਨੂੰ ਓਹਨਾਂ ਤੋਂ ਅਣਖੀ ਕਰਾਂਗਾ ਜੋ ਉੱਮਤ ਹੀ ਨਹੀਂ, ਮੈਂ ਇੱਕ ਮੂਰਖ ਕੌਮ ਦੇ ਰਾਹੀਂ ਉਨ੍ਹਾਂ ਨੂੰ ਗੁੱਸੇ ਕਰਾਂਗਾ।

22. ਕਿਉਂ ਜੋ ਮੇਰੇ ਕ੍ਰੋਧ ਵਿੱਚੋਂ ਅੱਗ ਭੜਕ ਉੱਠੀ ਹੈ, ਅਤੇ ਸਭ ਤੋਂ ਹੇਠਲੇ ਪਤਾਲ ਤੀਕ ਬਲਦੀ ਜਾਂਦੀ ਹੈ, ਅਤੇ ਧਰਤੀ ਨੂੰ ਉਸ ਦੀ ਪੈਦਾਵਾਰ ਸਣੇ ਭਸਮ ਕਰਦੀ ਜਾਂਦੀ ਹੈ, ਸਗੋਂ ਪਹਾੜ ਦੀਆਂ ਨੀਆਂ ਨੂੰ ਅੱਗ ਲਾਉਂਦੀ ਹੈ।

23. ਮੈਂ ਉਨ੍ਹਾਂ ਉੱਤੇ ਬੁਰਿਆਈਆਂ ਦੇ ਢੇਰ ਲਾਵਾਂਗਾ, ਮੈਂ ਆਪਣੇ ਤੀਰਾਂ ਨੂੰ ਉਨ੍ਹਾਂ ਉੱਤੇ ਮੁਕਾ ਦਿਆਂਗਾ।

24. ਓਹ ਭੁੱਖ ਨਾਲ ਢਲ ਜਾਣਗੇ, ਤੱਤੇ ਤਾਓ ਅਤੇ ਕੌੜੇ ਬਵਾ ਨਾਲ ਭਸਮ ਹੋ ਜਾਣਗੇ, ਅਤੇ ਮੈਂ ਉਨ੍ਹਾਂ ਉੱਤੇ ਦਰਿੰਦਿਆਂ ਦੇ ਦੰਦ ਚਲਾਵਾਂਗਾ, ਧੂੜ ਉੱਤੇ ਘਿੱਸਰਨ ਵਾਲਿਆਂ ਦੇ ਜ਼ਹਿਰ ਨਾਲ।

25. ਬਾਹਰੋਂ ਤੇਗ ਖੋਹ ਲਵੇਗੀ, ਅਤੇ ਕੋਠੀਆਂ ਵਿੱਚ ਹਰਾਸ ਹੋਵੇਗਾ। ਜਵਾਨ ਅਤੇ ਕੁਆਰੀ ਦਾ ਵੀ, ਦੁੱਧ ਚੁੰਘਦੇ ਬੱਚੇ ਨਾਲੇ ਧੌਲਿਆਂ ਵਾਲੇ ਮਨੁੱਖ ਦਾ ਵੀ ਨਾਸ ਹੋ ਜਾਵੇਗਾ।

26. ਮੈਂ ਆਖਿਆ, ਮੈਂ ਉਨ੍ਹਾਂ ਨੂੰ ਦੂਰ ਦੂਰ ਤੀਕ ਖਿਲਾਰ ਦਿੰਦਾ, ਮੈਂ ਮਨੁੱਖਾਂ ਵਿੱਚੋਂ ਉਨ੍ਹਾਂ ਦੀ ਯਾਦ ਮਿਟਾ ਦਿੰਦਾ,

27. ਜੇ ਏਹ ਨਾ ਹੁੰਦਾ ਕਿ ਮੈਂ ਵੈਰੀ ਦੀ ਛੇੜ ਛਾੜ ਤੋਂ ਡਰਦਾ, ਮਤੇ ਉਨ੍ਹਾਂ ਦੇ ਵੈਰੀ ਉਲਟਾ ਸਮਝਣ, ਅਤੇ ਓਹ ਆਖਣ ਭਈ ਸਾਡਾ ਹੱਥ ਉੱਚਾ ਰਿਹਾ, ਅਤੇ ਯਹੋਵਾਹ ਨੇ ਏਹ ਸਭ ਕੁਝ ਨਹੀਂ ਕੀਤਾ।

28. ਏਹ ਤਾਂ ਇੱਕ ਮੱਤ ਹੀਣ ਕੌਮ ਹੈ, ਏਹਨਾਂ ਵਿੱਚ ਕੋਈ ਸਮਝ ਨਹੀਂ।

29. ਭਲਾ ਹੁੰਦਾ ਕਿ ਓਹ ਬੁੱਧਵਾਨ ਹੁੰਦੇ ਅਤੇ ਏਸ ਗੱਲ ਨੂੰ ਸਮਝ ਲੈਂਦੇ, ਅਤੇ ਓਹ ਆਪਣੇ ਅੰਤ ਨੂੰ ਵਿਚਾਰ ਲੈਂਦੇ,

30. ਕਿਵੇਂ ਇੱਕ ਜਣਾ ਹਜ਼ਾਰ ਦੇ ਪਿੱਛੇ ਪਵੇ, ਅਤੇ ਦੋ ਜਣੇ ਇੱਕ ਮਹੈਣ ਨੂੰ ਨਠਾਉਣ, ਜੇ ਉਨ੍ਹਾਂ ਦੀ ਚਟਾਨ ਹੀ ਓਹਨਾਂ ਨੂੰ ਨਾ ਵੇਚ ਦਿੰਦੀ, ਅਤੇ ਯਹੋਵਾਹ ਓਹਨਾਂ ਨੂੰ ਨਾ ਫੜਾ ਦਿੰਦਾ?

31. ਓਹਨਾਂ ਦੀ ਚਟਾਨ ਤਾਂ ਸਾਡੀ ਵਰਗੀ ਨਹੀਂ, ਭਾਵੇਂ ਸਾਡੇ ਵੈਰੀ ਹੀ ਨਿਆਉਂ ਕਰਨ।

32. ਓਹਨਾਂ ਦੀ ਦਾਖ ਬੇਲ ਤਾਂ ਸਦੂਮ ਦੀ ਦਾਖ ਬੇਲ ਤੋਂ ਹੈ, ਅਤੇ ਅਮੂਰਾਹ ਦੇ ਖੇਤਾਂ ਤੋਂ। ਉਸ ਦੇ ਅੰਗੂਰ ਪਿੱਤ ਦੇ ਅੰਗੂਰ ਹਨ, ਅਤੇ ਉਸ ਦੇ ਗੁੱਛੇ ਕੌੜੇ ਹਨ।

33. ਓਹਨਾਂ ਦੀ ਮਧ ਨਾਗਾਂ ਦਾ ਜ਼ਹਿਰ ਹੈ, ਅਤੇ ਸੱਪਾਂ ਦੀ ਤਿੱਖੀ ਵਿੱਸ।

34. ਕੀ ਏਹ ਮੇਰੇ ਕੋਲ ਇਕੱਠੇ ਨਹੀਂ, ਅਤੇ ਮੋਹਰ ਲਾ ਕੇ ਮੇਰੇ ਭੰਡਾਰ ਵਿੱਚ ਨਹੀਂ?

35. ਬਦਲਾ ਦੇਣਾ ਅਤੇ ਬਦਲਾ ਲੈਣਾ ਮੇਰਾ ਕੰਮ ਹੈ, ਉਸ ਵੇਲੇ ਜਦ ਓਹਨਾਂ ਦਾ ਪੈਰ ਤਿਲਕੇ, ਕਿਉਂ ਜੋ ਓਹਨਾਂ ਦੀ ਬਿਪਤਾ ਦਾ ਦਿਨ ਨੇੜੇ ਹੈ, ਅਤੇ ਓਹਨਾਂ ਉੱਤੇ ਆਉਣ ਵਾਲੀਆਂ ਗੱਲਾਂ ਛੇਤੀ ਆ ਰਹੀਆਂ ਹਨ।

36. ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਉਂ ਕਰੇਗਾ, ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ, ਜਦ ਉਹ ਵੇਖੇਗਾ ਕਿ ਉਨ੍ਹਾਂ ਦਾ ਬਲ ਜਾਂਦਾ ਰਿਹਾ, ਨਾ ਕੋਈ ਬੰਧੂਆ ਰਿਹਾ, ਨਾ ਕੋਈ ਖੁਲ੍ਹਾ।

37. ਤਾਂ ਉਹ ਆਖੇਗਾ, ਉਨ੍ਹਾਂ ਦੇ ਦੇਵਤੇ ਕਿੱਥੇ ਹਨ? ਅਤੇ ਉਹ ਚਟਾਨ ਜਿਹ ਦੀ ਓਹ ਪਨਾਹ ਲੈਂਦੇ ਸਨ?

38. ਜਿਹੜੇ ਉਨ੍ਹਾਂ ਦੀਆਂ ਬਲੀਆਂ ਦੀ ਚਰਬੀ ਖਾਂਦੇ ਸਨ, ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਦੀ ਮਧ ਪੀਦੇਂ ਸਨ? ਓਹ ਉੱਠਣ ਅਤੇ ਤੁਹਾਡੀ ਸਹਾਇਤਾ ਕਰਨ, ਓਹ ਤੁਹਾਡੇ ਉੱਤੇ ਦੀ ਓਟ ਹੋਣ!

39. ਵੇਖੋ ਕਿ ਮੈਂ, ਉਹ ਹੀ ਹਾਂ, ਅਤੇ ਮੇਰੇ ਬਿਨਾ ਹੋਰ ਕੋਈ ਪਰਮੇਸ਼ੁਰ ਹੈ ਨਹੀਂ, ਮੈਂ ਹੀ ਮਾਰਦਾ ਹਾਂ ਅਤੇ ਮੈਂ ਹੀ ਜੀਉਂਦਾ ਕਰਦਾ ਹਾਂ, ਮੈਂ ਹੀ ਜ਼ਖਮੀ ਕਰਦਾ ਅਤੇ ਮੈਂ ਹੀ ਚੰਗਾ ਕਰਦਾ ਹਾਂ, ਅਤੇ ਕੋਈ ਨਹੀਂ ਜਿਹੜਾ ਮੇਰੇ ਹੱਥੋਂ ਛੁਡਾ ਸੱਕੇ।

40. ਕਿਉਂ ਜੋ ਮੈਂ ਆਪਣਾ ਹੱਥ ਅਕਾਸ਼ ਵੱਲ ਚੁੱਕਦਾ ਹਾਂ, ਅਤੇ ਮੈਂ ਕਹਿੰਦਾ ਹਾਂ ਭਈ ਮੈਂ ਸਦੀਪ ਕਾਲ ਜੀਉਂਦਾ ਹਾਂ।

41. ਜੇ ਮੈਂ ਅਪਣੀ ਚਮਕਦੀ ਹੋਈ ਤੇਗ ਤੇਜ਼ ਕਰਾਂ, ਅਤੇ ਮੈਂ ਨਿਆਉਂ ਨੂੰ ਆਪਣੇ ਹੱਥ ਵਿੱਚ ਲਵਾਂ, ਤਾਂ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂਗਾ, ਅਤੇ ਘਿਣ ਕਰਨ ਵਾਲਿਆਂ ਤੋਂ ਵੀ ਵੱਟਾ ਲਵਾਂਗਾ।

42. ਮੈਂ ਆਪਣੇ ਤੀਰਾਂ ਨੂੰ ਲਹੂ ਨਾਲ ਮਸਤਾਨੇ ਕਰਾਂਗਾ, ਅਤੇ ਮੇਰੀ ਤੇਗ ਮਾਸ ਖਾਵੇਗੀ, ਵੱਢਿਆ ਹੋਇਆ ਅਤੇ ਬੰਧੂਆ ਦੇ ਲਹੂ ਨਾਲ, ਵੈਰੀਆਂ ਦੇ ਆਗੂਆ ਦੇ ਸਿਰਾਂ ਤੋਂ।

43. ਹੇ ਕੌਮੋਂ, ਉਸ ਦੀ ਪਰਜਾ ਦੇ ਨਾਲ ਜੈ ਕਾਰਾ ਗਜਾਓ, ਕਿਓਂ ਜੋ ਉਹ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਵੇਗਾ, ਅਤੇ ਆਪਣੇ ਵੈਰੀਆਂ ਨੂੰ ਵੱਟਾ ਦੇਵੇਗਾ, ਅਤੇ ਆਪਣੀ ਪਰਜਾ ਅਤੇ ਆਪਣੀ ਭੂਮੀ ਨੂੰ ਢੱਕ ਲਵੇਗਾ।

44. ਤਾਂ ਮੂਸਾ ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਨੇ ਏਸ ਗੀਤ ਦੀਆਂ ਸਾਰੀਆਂ ਗੱਲਾਂ ਪਰਜਾ ਦੇ ਕੰਨਾਂ ਵਿੱਚ ਪਾਈਆਂ।

45. ਅਤੇ ਜਦ ਮੂਸਾ ਏਹ ਸਾਰੀਆਂ ਗੱਲਾਂ ਸਾਰੇ ਇਸਰਾਏਲ ਨੂੰ ਬੋਲ ਚੁੱਕਿਆ।

46. ਤਾਂ ਉਸ ਉਨ੍ਹਾਂ ਨੂੰ ਆਖਿਆ, ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਾਓ ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ। ਤੁਸੀਂ ਆਪਣੇ ਪੁੱਤ੍ਰਾਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਦਾ ਹੁਕਮ ਦਿਓ।

47. ਕਿਉਂ ਜੋ ਉਹ ਤੁਹਾਡੇ ਲਈ ਕੋਈ ਫੋਕੀ ਜਿਹੀ ਗੱਲ ਨਹੀਂ ਹੈ ਸਗੋਂ ਉਹੀ ਤੁਹਾਡਾ ਜੀਵਨ ਹੈ ਅਤੇ ਏਸ ਗੱਲ ਦੇ ਕਾਰਨ ਤੁਸੀਂ ਆਪਣੇ ਦਿਨ ਉਸ ਭੂਮੀ ਉੱਤੇ ਜਿੱਥੇ ਤੁਸੀਂ ਯਰਦਨੋਂ ਪਾਰ ਕਬਜ਼ਾ ਕਰਨ ਲਈ ਜਾ ਰਹੇ ਹੋ ਲੰਮੇ ਕਰੋਗੇ।

48. ਤਾਂ ਉਸੇ ਦਿਨ ਯਹੋਵਾਹ ਨੇ ਮੂਸਾ ਨਾਲ ਏਹ ਗੱਲ ਕੀਤੀ।

49. ਕਿ ਤੂੰ ਏਸ ਅਬਾਰੀਮ ਦੇ ਪਹਾੜ ਉੱਤੇ ਨਬੋ ਦੀ ਚੋਟੀ ਤੇ ਚੜ੍ਹ ਜਿਹੜਾ ਮੋਆਬ ਦੇ ਦੇਸ ਵਿੱਚ ਯਰੀਹੋ ਦੇ ਅੱਗੇ ਹੈ ਅਤੇ ਕਨਾਨ ਦੇਸ ਨੂੰ ਵੇਖ ਜਿਹੜਾ ਮੈਂ ਮਿਲਖ ਲਈ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ।

50. ਅਤੇ ਉਸ ਪਹਾੜ ਵਿੱਚ ਜਿੱਥੇ ਤੂੰ ਚੜ੍ਹ ਰਿਹਾ ਹੈਂ ਮਰ ਜਾਹ ਅਤੇ ਆਪਣੇ ਲੋਕਾਂ ਵਿੱਚ ਜਾ ਮਿਲ ਜਿਵੇਂ ਤੇਰਾ ਭਰਾ ਹਰੂਨ ਹੋਰ ਦੇ ਪਹਾੜ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ।

51. ਏਸ ਕਾਰਨ ਕਿ ਤੁਸਾਂ ਸੀਨ ਦੀ ਉਜਾੜ ਵਿੱਚ ਕਾਦੇਸ਼ ਕੋਲ ਮਰੀਬਾਹ ਦੇ ਪਾਣੀਆਂ ਉੱਤੇ ਮੇਰਾ ਉਲੰਘਣ ਕੀਤਾ ਅਰਥਾਤ ਤੁਸਾਂ ਇਸਰਾਏਲੀਆਂ ਦੇ ਵਿੱਚ ਮੈਨੂੰ ਪਵਿੱਤ੍ਰ੍ ਨਾ ਠਹਿਰਾਇਆ।

52. ਏਸ ਲਈ ਤੂੰ ਉਸ ਦੇਸ ਨੂੰ ਆਪਣੇ ਸਾਹਮਣੇ ਵੇਖੇਂਗਾ ਪਰ ਉੱਥੇ ਉਸ ਦੇਸ ਵਿੱਚ ਜਿਹੜਾ ਮੈਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ ਵੜੇਂਗਾ ਨਾ।

About ਬਿਵਸਥਾ ਸਾਰ Chapter 32

Read ਬਿਵਸਥਾ ਸਾਰ Chapter 32 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 32
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 32 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 32?

ਬਿਵਸਥਾ ਸਾਰ Chapter 32 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 32 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਸੁਲੇਮਾਨ ਦਾ ਗੀਤ Chapter 3
  3. ਵਿਰਲਾਪ Chapter 2
  4. ਉਪਦੇਸ਼ਕ Chapter 7
  5. 2 ਇਤਹਾਸ Chapter 9
  6. ਗਿਣਤੀ Chapter 5
  7. ਯਸਾਯਾਹ Chapter 12

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 25
  2. ਬਿਵਸਥਾ ਸਾਰ Chapter 19
  3. ਬਿਵਸਥਾ ਸਾਰ Chapter 31
  4. ਬਿਵਸਥਾ ਸਾਰ Chapter 9
  5. ਬਿਵਸਥਾ ਸਾਰ Chapter 17
  6. ਬਿਵਸਥਾ ਸਾਰ Chapter 24
  7. ਬਿਵਸਥਾ ਸਾਰ Chapter 30

Related Chapters & Readings

  1. ਇਬਰਾਨੀਆਂ Chapter 1
  2. ਜ਼ਬੂਰ Chapter 28
  3. ਰਸੂਲਾਂ ਦੇ ਕਰਤੱਬ Chapter 20
  4. ਪਰਕਾਸ਼ ਦੀ ਪੋਥੀ Chapter 22
  5. 2 ਰਾਜਿਆਂ Chapter 2
  6. ਮੱਤੀ Chapter 2
  7. ਨਹੂਮ Chapter 2
Share Your Love

Leave a Reply

Your email address will not be published. Required fields are marked *