ਬਿਵਸਥਾ ਸਾਰ Chapter 20

For English

Read ਬਿਵਸਥਾ ਸਾਰ Chapter 20 Online

Read ਬਿਵਸਥਾ ਸਾਰ Chapter 20 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 20

ਅਧਿਆਇ 20

1. ਜਦ ਤੁਸੀਂ ਆਪਣੇ ਵੈਰੀਆਂ ਨਾਲ ਜੁੱਧ ਕਰਨ ਲਈ ਨਿੱਕਲੋ ਤਾਂ ਘੋੜੇ, ਰਥ ਅਤੇ ਆਪਣੇ ਤੋਂ ਬਹੁਤ ਸਾਰੇ ਲੋਕਾਂ ਨੂੰ ਵੇਖ ਕੇ ਉਨ੍ਹਾਂ ਤੋਂ ਡਰ ਨਾ ਜਾਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸੰਗ ਹੈ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਉਤਾਹਾਂ ਲਿਆਇਆ।

2. ਤਾਂ ਐਉਂ ਹੋਵੇਗਾ ਕਿ ਜਦ ਤੁਸੀਂ ਜੁੱਧ ਦੇ ਨੇੜੇ ਜਾਓ ਤਾਂ ਜਾਜਕ ਲੋਕਾਂ ਦੇ ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕਰੇ।

3. ਅਤੇ ਉਹ ਉਨ੍ਹਾਂ ਨੂੰ ਆਖੇ ਕਿ ਸੁਣੋ ਹੇ ਇਸਰਾਏਲ, ਤੁਸੀਂ ਅੱਜ ਦੇ ਦਿਨ ਆਪਣੇ ਵੈਰੀਆਂ ਨਾਲ ਜੁੱਧ ਕਰਨ ਲਈ ਨੇੜੇ ਆਏ ਹੋ। ਤੁਹਾਡਾ ਮਨ ਢਿੱਲਾ ਨਾ ਪੈ ਜਾਵੇ, ਨਾ ਤੁਸੀਂ ਡਰੋ ਨਾ ਓਦਰੋ ਅਤੇ ਨਾ ਉਨ੍ਹਾਂ ਦੇ ਅੱਗੋਂ ਕੰਬੋ।

4. ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਜਾਂਦਾ ਹੈ ਕਿ ਉਹ ਤੁਹਾਡੇ ਲਈ ਤੁਹਾਡੇ ਵੈਰੀਆਂ ਨਾਲ ਤੁਹਾਨੂੰ ਬਚਾਉਣ ਲਈ ਜੁੱਧ ਕਰੇ।

5. ਫੇਰ ਹੁੱਦੇਦਾਰ ਲੋਕਾਂ ਨੂੰ ਬੋਲਣ, ਕਿਹੜਾ ਉਹ ਮਨੁੱਖ ਹੈ ਜਿਸ ਨੇ ਨਵਾਂ ਘੱਰ ਬਣਾਇਆ ਹੋਵੇ ਪਰ ਉਸ ਦੀ ਚੱਠ ਨਾ ਕੀਤੀ ਹੋਵੇ? ਉਹ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਹ ਜੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦੀ ਚੱਠ ਕਰੇ।

6. ਅਤੇ ਕਿਹੜਾ ਮਨੁੱਖ ਹੈ ਜਿਸ ਨੇ ਅੰਗੂਰੀ ਬਾਗ ਲਾਇਆ ਹੋਵੇ ਪਰ ਉਸ ਦਾ ਫਲ ਨਾ ਵਰਤਿਆ ਹੋਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਹ ਜੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਫਲ ਵਰਤੇ।

7. ਅਤੇ ਕਿਹੜਾ ਮਨੁੱਖ ਹੈ ਜਿਸ ਨੇ ਕਿਸੇ ਤੀਵੀਂ ਨਾਲ ਕੁੜਮਾਈ ਕੀਤੀ ਹੋਵੇ ਪਰ ਉਸ ਨੂੰ ਲਿਆਂਦਾ ਨਾ ਹੋਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਹ ਜੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਨੂੰ ਲੈ ਆਵੇ।

8. ਫੇਰ ਹੁੱਦੇਦਾਰ ਲੋਕਾਂ ਨੂੰ ਹੋਰ ਬੋਲਣ, ਕਿਹੜਾ ਮਨੁੱਖ ਡਰਦਾ ਅਤੇ ਆਪਣੇ ਮਨ ਵਿੱਚ ਢਿੱਲਾ ਹੈ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਸ ਦੇ ਭਰਾਵਾਂ ਦੇ ਦਿਲ ਉਸ ਦੇ ਦਿਲ ਵਾਂਙੁ ਢਲ ਜਾਣ।

9. ਤਾਂ ਐਉਂ ਹੋਵੇਗਾ ਕਿ ਜਦ ਹੁੱਦੇਦਾਰ ਲੋਕਾਂ ਨਾਲ ਬੋਲ ਚੁੱਕਣ ਤਾਂ ਓਹ ਸੈਨਾ ਲਈ ਲੋਕਾਂ ਉੱਤੇ ਸਰਦਾਰ ਠਹਿਰਾਉਣ।

10. ਜਦ ਤੁਸੀਂ ਕਿਸੇ ਸ਼ਹਿਰ ਉੱਤੇ ਜੁੱਧ ਕਰਨ ਲਈ ਨੇੜੇ ਜਾਓ ਤਾਂ ਤੁਸੀਂ ਉਸ ਨੂੰ ਸੁਲਾਹ ਲਈ ਹੋਕਾ ਦਿਓ।

11. ਜੇ ਕਰ ਉਹ ਤੁਹਾਨੂੰ ਸੁਲਾਹ ਦਾ ਉੱਤਰ ਦੇਵੇ ਅਤੇ ਤੁਹਾਡੇ ਲਈ ਫਾਟਕ ਖੋਲ੍ਹ ਦੇਵੇ ਤਾਂ ਐਉਂ ਹੋਵੇਗਾ ਕਿ ਉੱਥੇ ਦੇ ਸਾਰੇ ਲੋਕ ਤੁਹਾਡੇ ਬੇਗਾਰੀ ਹੋ ਕੇ ਤੁਹਾਡੀ ਟਹਿਲ ਸੇਵਾ ਕਰਨ।

12. ਜੇ ਉਹ ਤੁਹਾਡੇ ਨਾਲ ਸੁਲਾਹ ਨਾ ਕਰੇ ਪਰ ਤੁਹਾਡੇ ਨਾਲ ਜੁੱਧ ਕਰੇ ਤਾਂ ਤੁਸੀਂ ਉਸ ਦੇ ਦੁਆਲੇ ਘੇਰਾ ਪਾ ਲਓ।

13. ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ ਤਾਂ ਤੁਸੀਂ ਉਸ ਦੇ ਸਾਰੇ ਨਰ ਤੇਗ ਦੀ ਧਾਰ ਨਾਲ ਵੱਢ ਸੁੱਟੋ।

14. ਪਰ ਤੀਵੀਆਂ, ਨਿਆਣੇ, ਡੰਗਰ ਅਤੇ ਉਸ ਸ਼ਹਿਰ ਦਾ ਸਭ ਕੁਝ ਅਰਥਾਤ ਸਾਰਾ ਲੁੱਟ ਦਾ ਮਾਲ ਤੁਸੀਂ ਆਪਣੇ ਲਈ ਲੁੱਟ ਲਓ ਅਤੇ ਆਪਣੇ ਵੈਰੀਆਂ ਦੀ ਲੁੱਟ ਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ ਤੁਸੀਂ ਖਾਓ।

15. ਏਦਾਂ ਹੀ ਤੁਸੀਂ ਸਾਰਿਆਂ ਸ਼ਹਿਰਾਂ ਨਾਲ ਕਰੋ ਜਿਹੜੇ ਤੁਹਾਥੋਂ ਬਹੁਤ ਦੁਰੇਡੇ ਹਨ ਪਰ ਓਹ ਇਨ੍ਹਾਂ ਕੌਮਾਂ ਦੇ ਸ਼ਹਿਰ ਨਹੀਂ ਹਨ।

16. ਸਗੋਂ ਤੁਸੀਂ ਇਨ੍ਹਾਂ ਲੋਕਾਂ ਦੇ ਸ਼ਹਿਰਾਂ ਵਿੱਚੋਂ ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਕੋਈ ਪ੍ਰਾਣੀ ਜੀਉਂਦਾ ਨਾ ਰਹਿਣ ਦਿਓ।

17. ਪਰ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦਾ ਸੱਤਿਆ ਨਾਸ ਕਰ ਦਿਓ।

18. ਤਾਂ ਜੋ ਓਹ ਤੁਹਾਨੂੰ ਆਪਣੇ ਜਿਹੇ ਘਿਣਾਉਣੇ ਕੰਮ ਕਰਨਾ ਨਾ ਸਿਖਾਉਣ ਜਿਹੜੇ ਉਨ੍ਹਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ ਅਤੇ ਇਉਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਪਾਪ ਕਰੋ।

19. ਜਦ ਤੁਸੀਂ ਕਿਸੇ ਸ਼ਹਿਰ ਨੂੰ ਢੇਰ ਚਿਰ ਤੀਕ ਉਸ ਦੇ ਫੜਨ ਨੂੰ ਜੁੱਧ ਕਰ ਕੇ ਘੇਰ ਛੱਡੋ ਤਾਂ ਤੁਸੀਂ ਉਸ ਦੇ ਬਿਰਛਾਂ ਨੂੰ ਕੁਹਾੜੀ ਦੇ ਟੱਕਾਂ ਨਾਲ ਨਾਸ ਨਾ ਕਰੋ ਕਿਉਂ ਜੋ ਤੁਸੀਂ ਉਨ੍ਹਾਂ ਤੋਂ ਖਾਓਗੇ, ਏਸ ਲਈ ਤੁਸੀਂ ਉਨ੍ਹਾਂ ਨੂੰ ਵੱਢ ਨਾ ਸੁੱਟੋ । ਭਲਾ, ਖੇਤ ਦਾ ਬਿਰਛ ਆਦਮੀ ਜਿਹਾ ਹੈ ਕਿ ਉਹ ਤੁਹਾਡੇ ਅੱਗੇ ਘੇਰਿਆ ਜਾਵੇ?

20. ਕੇਵਲ ਓਹ ਬਿਰਛ ਜਿਹੜੇ ਤੁਸੀਂ ਜਾਣਦੇ ਹੋ ਕਿ ਫਲ ਦਾਰ ਨਹੀਂ ਓਹਨਾਂ ਨੂੰ ਤੁਸੀਂ ਨਾਸ ਕਰ ਦਿਓ ਅਤੇ ਵੱਢ ਸੁੱਟੋ, ਇਉਂ ਤੁਸੀਂ ਉਸ ਸ਼ਹਿਰ ਦੇ ਵਿਰੁੱਧ ਜਿਹੜਾ ਤੁਹਾਡੇ ਨਾਲ ਜੁੱਧ ਕਰਦਾ ਹੈ ਘੇਰੇ ਵਾਲੀ ਕੰਧ ਬਣਾਓ ਜਦ ਤੀਕ ਉਹ ਜਿੱਤਿਆ ਨਾ ਜਾਵੇ।

About ਬਿਵਸਥਾ ਸਾਰ Chapter 20

Read ਬਿਵਸਥਾ ਸਾਰ Chapter 20 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 20
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 20 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 20?

ਬਿਵਸਥਾ ਸਾਰ Chapter 20 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 20 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਸੁਲੇਮਾਨ ਦਾ ਗੀਤ Chapter 3
  3. ਵਿਰਲਾਪ Chapter 2
  4. ਉਪਦੇਸ਼ਕ Chapter 7
  5. 2 ਇਤਹਾਸ Chapter 9
  6. ਗਿਣਤੀ Chapter 5
  7. ਯਸਾਯਾਹ Chapter 12

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 34
  2. ਬਿਵਸਥਾ ਸਾਰ Chapter 24
  3. ਬਿਵਸਥਾ ਸਾਰ Chapter 12
  4. ਬਿਵਸਥਾ ਸਾਰ Chapter 22
  5. ਬਿਵਸਥਾ ਸਾਰ Chapter 2
  6. ਬਿਵਸਥਾ ਸਾਰ Chapter 19
  7. ਬਿਵਸਥਾ ਸਾਰ Chapter 11

Related Chapters & Readings

  1. ਫ਼ਿਲਿੱਪੀਆਂ Chapter 2
  2. ਸੁਲੇਮਾਨ ਦਾ ਗੀਤ Chapter 6
  3. ਜ਼ਬੂਰ Chapter 146
  4. ਯੋਏਲ Chapter 3
  5. ਰਸੂਲਾਂ ਦੇ ਕਰਤੱਬ Chapter 12
  6. ਜ਼ਬੂਰ Chapter 50
  7. ਗਿਣਤੀ Chapter 18
Share Your Love

Leave a Reply

Your email address will not be published. Required fields are marked *