ਕਹਾਉਤਾਂ Chapter 23

For English

Read ਕਹਾਉਤਾਂ Chapter 23 Online

Read ਕਹਾਉਤਾਂ Chapter 23 online from the Holy Bible. This chapter is part of the Book of ਕਹਾਉਤਾਂ in the Old Testament. Browse every verse with easy chapter navigation, continue to the next chapter, or explore the complete Book of ਕਹਾਉਤਾਂ and the Holy Bible online.

Choose a Chapter

ਕਹਾਉਤਾਂ 23

ਅਧਿਆਇ 23

1. ਜਾਂ ਤੂੰ ਕਿਸੇ ਹਾਕਮ ਦੇ ਨਾਲ ਰੋਟੀ ਖਾਣ ਬੈਠੇਂ, ਤਾਂ ਚੰਗੀ ਤਰਾਂ ਸੋਚ ਭਈ ਤੇਰੇ ਸਾਹਮਣੇ ਕੌਣ ਹੈ।

2. ਜੇ ਤੂੰ ਪੇਟੂ ਹੈਂ, ਤਾਂ ਆਪਣੇ ਗਲੇ ਉੱਤੇ ਛੁਰੀ ਰੱਖ!

3. ਉਹ ਦੇ ਸੁਆਦਲੇ ਭੋਜਨ ਦਾ ਲੋਭ ਨਾ ਕਰੀਂ, ਕਿਉਂ ਜੋ ਉਹ ਧੋਖੇ ਦੀ ਰੋਟੀ ਹੈ।

4. ਧਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇਹ।

5. ਭਲਾ, ਤੂੰ ਮਾਯਾ ਉੱਤੇ ਆਪਣੀ ਨਿਗਾਹ ਲਾਵੇਂਗਾ? ਉਹ ਨੂੰ ਜ਼ਰੂਰ ਪਰ ਲੱਗਦੇ ਅਤੇ ਉਕਾਬ ਵਾਂਙੁ ਅਕਾਸ਼ ਵੱਲ ਉੱਡ ਜਾਂਦੀ ਹੈ।

6. ਤੂੰ ਬਦ ਨਜ਼ਰ ਦੀ ਰੋਟੀ ਨਾ ਖਾਹ, ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,

7. ਕਿਉਂ ਜੋ ਜਿਹੇ ਉਹ ਦੇ ਮਨ ਦੇ ਵਿਚਾਰ ਹਨ ਤੇਹਾ ਉਹ ਆਪ ਹੈ, ਉਹ ਤੈਨੂੰ ਆਖਦਾ ਤਾਂ ਹੈ “ਖਾਹ, ਪੀ” ਪਰ ਉਹ ਦਾ ਮਨ ਤੇਰੀ ਵੱਲ ਨਹੀਂ।

8. ਜੋ ਗਰਾਹੀ ਤੈਂ ਖਾਧੀ ਹੈ ਉਹ ਨੂੰ ਉੱਗਲ ਦੇਵੇਂਗਾ, ਅਤੇ ਆਪਣੀਆਂ ਮਿੱਠੀਆਂ ਗੱਲਾਂ ਨੂੰ ਗੁਆ ਬੈਠੇਂਗਾ।

9. ਮੂਰਖ ਦੇ ਸੁਣਦਿਆਂ ਤੇ ਨਾ ਬੋਲ, ਕਿਉਂ ਜੋ ਉਹ ਤੇਰੇ ਸਿਆਣੇ ਬੋਲ ਨੂੰ ਤੁੱਛ ਹੀ ਜਾਣੇਗਾ।

10. ਪੁਰਾਣੇ ਠੱਡਿਆਂ ਨੂੰ ਨਾ ਸਰਕਾ, ਅਤੇ ਯਤੀਮਾਂ ਦੇ ਖੇਤ ਵਿੱਚ ਨਾ ਵੜ,

11. ਕਿਉਂ ਜੋ ਓਹਨਾਂ ਦਾ ਛੁਡਾਉਣ ਵਾਲਾ ਸਮਰਥ ਹੈ, ਓਹਨਾਂ ਦਾ ਮੁਕੱਦਮਾ ਤੇਰੇ ਨਾਲ ਓਹੋ ਲੜੇਗਾ।

12. ਆਪਣਾ ਮਨ ਸਿੱਖਿਆ ਵੱਲ, ਅਤੇ ਆਪਣੇ ਕੰਨ ਗਿਆਨ ਦੀਆਂ ਗੱਲਾਂ ਵੱਲ ਲਾ।

13. ਬਾਲਕ ਦੇ ਤਾੜਨ ਤੋਂ ਨਾ ਰੁਕ, ਭਾਵੇਂ ਤੂੰ ਛਿਟੀ ਨਾਲ ਉਹ ਨੂੰ ਮਾਰੇਂ ਤਾਂ ਉਹ ਨਾ ਮਰੇਗਾ।

14. ਤੂੰ ਛਿਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਪਤਾਲੋਂ ਬਚਾ ਲੈ।

15. ਮੇਰੇ ਪੁੱਤਰ, ਜੇ ਤੇਰਾ ਮਨ ਬੁੱਧਵਾਨ ਹੋਵੇ, ਤਾਂ ਮੇਰਾ ਮਨ ਅਨੰਦ ਹੋਵੇਗਾ, ਹਾਂ, ਮੇਰਾ ਵੀ!

16. ਅਤੇ ਜਾਂ ਤੇਰੇ ਬੁੱਲ੍ਹਾਂ ਤੋਂ ਸਿੱਧੀਆਂ ਗੱਲਾਂ ਨਿੱਕਲਣਗੀਆਂ, ਤਾਂ ਮੇਰਾ ਦਿਲ ਬਾਗ ਬਾਗ ਹੋਵੇਗਾ।

17. ਤੇਰਾ ਮਨ ਪਾਪੀਆਂ ਦੀ ਰੀਸ ਨਾ ਕਰੇ, ਸਗੋਂ ਤੂੰ ਦਿਨ ਭਰ ਯਹੋਵਾਹ ਦਾ ਭੈ ਮੰਨ,

18. ਕਿਉਂ ਜੋ ਸੱਚ ਮੁੱਚ ਆਖਰ ਹੈ, ਅਤੇ ਤੇਰੀ ਆਸ ਨਾ ਟੁੱਟੇਗੀ।

19. ਹੇ ਮੇਰੇ ਪੁੱਤਰ, ਤੂੰ ਸੁਣ ਅਤੇ ਬੁੱਧਵਾਨ ਹੋ, ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ।

20. ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ,

21. ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦਰ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।

22. ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।

23. ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ, ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।

24. ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ, ਅਤੇ ਜਿਹਦੇ ਬੁੱਧਵਾਨ ਪੁੱਤਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ।

25. ਤੇਰੇ ਮਾਪੇ ਅਨੰਦ ਹੋਣ, ਤੇਰੀ ਜਣਨ ਵਾਲੀ ਖੁਸ਼ ਹੋਵੇ!

26. ਹੇ ਮੇਰੇ ਪੁੱਤਰ, ਆਪਣਾ ਦਿਲ ਮੈਨੂੰ ਦੇਹ, ਅਤੇ ਤੇਰੀਆਂ ਅੱਖੀਆਂ ਮੇਰੇ ਰਾਹਾਂ ਵੱਲ ਲੱਗੀਆਂ ਰਹਿਣ।

27. ਕੰਜਰੀ ਤਾਂ ਇੱਕ ਡੂੰਘਾ ਟੋਆ ਹੈ, ਅਤੇ ਓਪਰੀ ਇਸਤਰੀ ਇੱਕ ਭੀੜਾ ਖੂਹ ਹੈ।

28. ਉਹ ਧਾੜਵੀ ਵਾਂਗਰ ਛਹਿ ਲਾਉਂਦੀ, ਅਤੇ ਆਦਮੀਆਂ ਵਿੱਚ ਬੇਈਮਾਨਾਂ ਦੀ ਗਿਣਤੀ ਵਧਾਉਂਦੀ ਹੈ।

29. ਕੌਣ ਹਾਏ ਹਾਏ ਕਰਦਾ ਹੈ? ਕੌਣ ਹਮਸੋਸ ਕਰਦਾ ਹੈ? ਕੌਣ ਝਗੜਾਲੂ ਹੈ? ਕੌਣ ਕੁੜ੍ਹਦਾ ਹੈ? ਕੌਣ ਐਵੇਂ ਘਾਇਲ ਹੁੰਦਾ ਹੈ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਰਹਿੰਦੀ ਹੈ?

30. ਓਹੋ ਹਨ ਜਿਹੜੇ ਮੈ ਉੱਤੇ ਚਿਰ ਲਾਉਂਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ।

31. ਜਦੋਂ ਸ਼ਰਾਬ ਲਾਲ ਹੋਵੇ, ਜਦ ਉਹ ਪਿਆਲੇ ਵਿੱਚ ਚਮਕੇ, ਅਤੇ ਜਦ ਉਹ ਸਹਿਜ ਨਾਲ ਹੇਠਾਂ ਉਤਰੇ, ਤਾਂ ਤੂੰ ਉਹ ਦੀ ਵੱਲ ਨਾ ਤੱਕ!

32. ਓੜਕ ਉਹ ਸੱਪ ਦੀ ਨਿਆਈਂ ਡੱਸਦੀ, ਅਤੇ ਠੂਹੇਂ ਵਾਂਙੁ ਡੰਗ ਮਾਰਦੀ ਹੈ!

33. ਤੇਰੀਆਂ ਅੱਖੀਆਂ ਅਣੋਖੀਆਂ ਚੀਜ਼ਾਂ ਵੇਖਣਗੀਆਂ, ਅਤੇ ਤੇਰਾ ਮਨ ਉਲਟੀਆਂ ਗੱਲਾਂ ਉਚਰੇਗਾ!

34. ਤੂੰ ਸਗੋਂ ਉਹ ਦੇ ਵਰਗਾ ਬਣ ਜਾਏਂਗਾ ਜਿਹੜਾ ਸਮੁੰਦਰ ਵਿੱਚ ਲੰਮਾ ਪਵੇ, ਅਥਵਾ ਮਸਤੂਲ ਦੇ ਸਿਰੇ ਉੱਤੇ ਲੇਟ ਜਾਵੇ।

35. ਤੂੰ ਆਖੇਂਗਾ ਭਈ ਮੈਂ ਮਾਰ ਤਾਂ ਖਾਧੀ ਪਰ ਮੈਨੂੰ ਪੀੜ ਨਾ ਹੋਈ, ਮੈਂ ਕੁੱਟਿਆ ਤਾਂ ਗਿਆ ਪਰ ਮੈਨੂੰ ਕੁਝ ਸੁੱਧ ਨਹੀਂ ਸੀ। ਮੈਂ ਸੁਰਤ ਵਿੱਚ ਕਦ ਆਵਾਂਗਾ? ਮੈਂ ਫੇਰ ਉਸ ਦੀ ਭਾਲ ਕਰਾਂਗਾ!

About ਕਹਾਉਤਾਂ Chapter 23

Read ਕਹਾਉਤਾਂ Chapter 23 online from the Holy Bible. This chapter is part of the Book of ਕਹਾਉਤਾਂ in the Old Testament. Continue reading with the chapter navigation above or explore the complete book.

Book Information

Book: ਕਹਾਉਤਾਂ
Chapter: 23
Testament: Old Testament

How to Read this Chapter

Use the Previous and Next Chapter buttons to continue reading ਕਹਾਉਤਾਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕਹਾਉਤਾਂ Chapter 23 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕਹਾਉਤਾਂ Chapter 23?

ਕਹਾਉਤਾਂ Chapter 23 is part of the Book of ਕਹਾਉਤਾਂ in the Holy Bible.

Can I read this chapter online?

Yes. You can read the complete ਕਹਾਉਤਾਂ Chapter 23 online for free with easy chapter navigation.

More Chapters from ਕਹਾਉਤਾਂ

  1. ਕਹਾਉਤਾਂ Chapter 9
  2. ਕਹਾਉਤਾਂ Chapter 2
  3. ਕਹਾਉਤਾਂ Chapter 20
  4. ਕਹਾਉਤਾਂ Chapter 16
  5. ਕਹਾਉਤਾਂ Chapter 5
  6. ਕਹਾਉਤਾਂ Chapter 3
  7. ਕਹਾਉਤਾਂ Chapter 27

Explore More from ਪੁਰਾਣਾ ਨੇਮ

  1. ਜ਼ਬੂਰ Chapter 41
  2. ਸੁਲੇਮਾਨ ਦਾ ਗੀਤ Chapter 6
  3. ਯਹੋਸ਼ੁਆ Chapter 21
  4. ਹਿਜ਼ਕੀਏਲ Chapter 30
  5. ਗਿਣਤੀ Chapter 13
  6. 1 ਸਮੂਏਲ Chapter 18
  7. ਉਤਪਤ Chapter 25

Related Chapters & Readings

  1. ਯਿਰਮਿਯਾਹ Chapter 27
  2. ਬਿਵਸਥਾ ਸਾਰ Chapter 7
  3. ਗਿਣਤੀ Chapter 6
  4. ਜ਼ਬੂਰ Chapter 56
  5. ਯਿਰਮਿਯਾਹ Chapter 13
  6. ਜ਼ਬੂਰ Chapter 147
  7. ਮੱਤੀ Chapter 14
Share Your Love

Leave a Reply

Your email address will not be published. Required fields are marked *