Read ਬਿਵਸਥਾ ਸਾਰ Chapter 3 Online
Read ਬਿਵਸਥਾ ਸਾਰ Chapter 3 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.
Choose a Chapter
ਬਿਵਸਥਾ ਸਾਰ 3
ਅਧਿਆਇ 3
1. ਫੇਰ ਮੁੜ ਕੇ ਅਸੀਂ ਬਾਸ਼ਾਨ ਦੇ ਰਾਹ ਥਾਣੀ ਉਤਾਹਾਂ ਗਏ ਅਤੇ ਬਾਸ਼ਾਨ ਦਾ ਰਾਜਾ ਓਗ ਨਿੱਕਲਿਆ ਤਾਂ ਉਸ ਨੇ ਅਤੇ ਉਸ ਦੇ ਸਾਰੇ ਲੋਕਾਂ ਨੇ ਅਦਰਈ ਵਿੱਚ ਸਾਡਾ ਸਾਹਮਣਾ ਕੀਤਾ।
2. ਯਹੋਵਾਹ ਨੇ ਮੈਨੂੰ ਆਖਿਆ, ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਅਤੇ ਉਸ ਦੇ ਦੇਸ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਤੂੰ ਉਸ ਦੇ ਨਾਲ ਇਉਂ ਕਰੇਂਗਾ ਜਿਵੇਂ ਤੈਂ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਕੀਤਾ।
3. ਇਉਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਓਗ ਬਾਸ਼ਾਨ ਦੇ ਰਾਜੇ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿੱਚ ਦਿੱਤਾ ਅਤੇ ਅਸੀਂ ਉਸ ਨੂੰ ਅਜਿਹਾ ਮਾਰਿਆ ਕਿ ਉਸ ਦਾ ਕੱਖ ਵੀ ਨਾ ਰਿਹਾ।
4. ਨਾਲੇ ਉਸ ਵੇਲੇ ਅਸਾਂ ਉਸ ਦੇ ਸਾਰੇ ਸ਼ਹਿਰ ਖੋਹ ਲਏ ਅਤੇ ਇੱਕ ਨਗਰ ਵੀ ਨਹੀਂ ਸੀ ਜਿਹੜਾ ਅਸਾਂ ਉਨ੍ਹਾਂ ਤੋਂ ਨਾ ਲਿਆ ਹੋਵੇ, ਅਰਥਾਤ ਅਰਗੋਬ ਦੇ ਸਾਰੇ ਇਲਾਕੇ ਦੇ ਸੱਠ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ।
5. ਏਹ ਸਾਰੇ ਸ਼ਹਿਰ ਗੜ੍ਹਾਂ ਵਾਲੇ ਸਨ। ਓਹਨਾਂ ਦੀਆਂ ਕੰਧਾਂ ਉੱਚੀਆਂ ਅਤੇ ਓਹਨਾਂ ਦੇ ਫਾਟਕ ਅਰਲਾਂ ਵਾਲੇ ਸਨ। ਏਹਨਾਂ ਤੋਂ ਛੁੱਟ ਬਹੁਤ ਸਾਰੇ ਪੱਧਰੇ ਪਿੰਡ ਵੀ ਸਨ।
6. ਅਸਾਂ ਓਹਨਾਂ ਦਾ ਸੱਤਿਆ ਨਾਸ ਕਰ ਦਿੱਤਾ ਜਿਵੇਂ ਅਸਾਂ ਹਸ਼ਬੋਨ ਦੇ ਰਾਜੇ ਸੀਹੋਨ ਨਾਲ ਕੀਤਾ। ਅਸਾਂ ਸਾਰਿਆਂ ਸ਼ਹਿਰਾਂ ਦੇ ਮਨੁੱਖ ਦਾ, ਤੀਵੀਆਂ ਅਰ ਨਿਆਣਿਆਂ ਸਣੇ ਸੱਤਿਆ ਨਾਸ ਕੀਤਾ।
7. ਪਰ ਸਾਰੇ ਡੰਗਰ ਅਤੇ ਸ਼ਹਿਰਾਂ ਦਾ ਲੁੱਟ ਦਾ ਮਾਲ ਅਸਾਂ ਆਪਣੇ ਲਈ ਲੁੱਟ ਲਿਆ।
8. ਅਤੇ ਉਸ ਸਮੇਂ ਅਸਾਂ ਅਮੋਰੀਆਂ ਦੇ ਦੋਹਾਂ ਰਾਜਿਆਂ ਦੇ ਹੱਥੋਂ ਜਿਹੜੇ ਯਰਦਨ ਤੋਂ ਪਾਰ ਸਨ ਉਸ ਧਰਤੀ ਨੂੰ ਅਰਨੋਨ ਦੇ ਨਾਲੇ ਤੋਂ ਹਰਮੋਨ ਦੇ ਪਰਬਤ ਤੀਕ ਲੈ ਲਿਆ।
9. ਸੀਦੋਨੀ ਹਰਮੋਨ ਨੂੰ ਸਿਰਯੋਨ ਪਰ ਅਮੋਰੀ ਉਹ ਨੂੰ ਸਨੀਰ ਆਖਦੇ ਹਨ।
10. ਉਸ ਉੱਚੇ ਮਦਾਨ ਦੇ ਸਾਰੇ ਸ਼ਹਿਰ ਸਾਰਾ ਗਿਲਆਦ ਸਾਰਾ ਬਾਸ਼ਾਨ ਸਲਕਾਹ ਅਤੇ ਅਦਰਈ ਤੀਕ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸ਼ਹਿਰ ਸਨ ਅਸਾਂ ਲੈ ਲਏ।
11. ਨਿਰਾ ਓਗ ਬਾਸ਼ਾਨ ਦਾ ਰਾਜਾ ਰਫ਼ਾਈਆਂ ਦੇ ਬਕੀਏ ਵਿੱਚੋਂ ਰਹਿ ਗਿਆ ਸੀ। ਵੇਖੋ, ਉਸ ਦਾ ਪਲੰਘ ਲੋਹੇ ਦਾ ਸੀ ਅਤੇ ਨੌਂ ਹੱਥ ਉਸ ਦੀ ਲੰਬਾਈ ਅਤੇ ਚਾਰ ਹੱਥ ਉਸ ਦੀ ਚੌੜਾਈ ਮਨੁੱਖ ਦੇ ਹੱਥ ਅਨੁਸਾਰ ਸੀ। ਕੀ ਉਹ ਅੰਮੋਨੀਆਂ ਦੇ ਰੱਬਾਹ ਵਿੱਚ ਨਹੀਂ ਹੈ?
12. ਇਉਂ ਅਸਾਂ ਉਸ ਸਮੇ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਅਰੋਏਰ ਤੋਂ ਜਿਹੜਾ ਅਰਨੋਨ ਦੇ ਨਾਲੇ ਉੱਤੇ ਹੈ ਅਤੇ ਗਿਲਆਦ ਦੇ ਪਹਾੜੀ ਦੇਸ ਦਾ ਅੱਧਾ ਹਿੱਸਾ ਉਸ ਦੇ ਸ਼ਹਿਰਾਂ ਸਣੇ ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤਾ।
13. ਅਤੇ ਗਿਲਆਦ ਦਾ ਬਕੀਆ ਅਤੇ ਸਾਰਾ ਬਾਸ਼ਾਨ ਜਿਹੜਾ ਓਗ ਦੇ ਰਾਜ ਦਾ ਸੀ ਮੈਂ ਮਨੱਸ਼ਹ ਦੇ ਅੱਧੇ ਗੋਤ ਨੂੰ ਦਿੱਤਾ ਅਰਥਾਤ ਸਾਰੇ ਬਾਸ਼ਾਨ ਸਣੇ ਅਰਗੋਬ ਦਾ ਸਾਰਾ ਇਲਾਕਾ। ਏਹ ਰਫ਼ਾਈਆਂ ਦਾ ਦੇਸ ਅਖਵਾਉਂਦਾ ਸੀ।
14. ਮਨੱਸ਼ੀ ਯਾਈਰ ਨੇ ਅਰਗੋਬ ਦਾ ਸਾਰਾ ਇਲਾਕਾ ਗਮੂਰੀਆਂ ਅਰ ਮਆਕਾਤੀਆਂ ਦੀਆਂ ਹੱਦਾਂ ਤੀਕ ਲੈ ਲਿਆ ਅਤੇ ਉਨ੍ਹਾਂ ਦਾ ਨਾਉਂ ਉੱਤੇ ਹੱਵੋਥ–ਯਾਈਰ ਰੱਖਿਆ ਜਿਹੜਾ ਅੱਜ ਦੇ ਦਿਨ ਤੀਕ ਹੈ।
15. ਅਤੇ ਮਕੀਰ ਨੂੰ ਮੈਂ ਗਿਲਆਦ ਦੇ ਦਿੱਤਾ।
16. ਅਤੇ ਰਊਬੇਨੀਆਂ ਅਰ ਗਾਦੀਆਂ ਨੂੰ ਮੈਂ ਗਿਲਆਦ ਵਿੱਚੋਂ ਅਰਨੋਨ ਦੇ ਨਾਲੇ ਤੀਕ ਅਰਥਾਤ ਨਾਲੇ ਦੇ ਵਿਚਾਲੇ ਅਰ ਬੰਨ੍ਹੇ ਤੀਕ ਅਤੇ ਯਾਬੋਕ ਦੇ ਨਾਲੇ ਤੀਕ ਜਿਹੜਾ ਅੰਮੋਨੀਆਂ ਦੀ ਹੱਦ ਹੈ ਦਿੱਤਾ।
17. ਨਾਲੇ ਅਰਾਬਾਹ ਅਰ ਯਰਦਨ ਅਰ ਉਸ ਦਾ ਬੰਨਾ ਕਿੰਨਰਥ ਤੋਂ ਅਰਾਬਾਹ ਸਮੁੰਦਰ ਤੀਕ ਜਿਹੜਾ ਖਾਰਾ ਸਮੁੰਦਰ ਹੈ ਅਤੇ ਜਿਹੜਾ ਪਿਸਗਾਹ ਦੀ ਢਾਲ ਹੇਠ ਪੂਰਬ ਵੱਲ ਹੈ।
18. ਉਸ ਵੇਲੇ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਏਹ ਸਾਰੀ ਧਰਤੀ ਤੁਹਾਡੀ ਮਿਲਖ ਕਰਕੇ ਦੇ ਦਿੱਤੀ। ਸ਼ਸਤ੍ਰਧਾਰੀ ਹੋ ਕੇ ਆਪਣੇ ਇਸਰਾਏਲੀ ਭਾਰਾਵਾਂ ਦੇ ਅੱਗੇ ਅੱਗੇ ਸਾਰੇ ਸੂਰ ਬੀਰ ਪਾਰ ਲੰਘੋ।
19. ਕੇਵਲ ਤੁਹਾਡੀਆਂ ਤੀਵੀਆਂ, ਨਿਆਣੇ ਅਰ ਤੁਹਾਡੇ ਵੱਗ—ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੇ ਵੱਡੇ ਵੱਡੇ ਵੱਗ ਹਨ— ਤੁਹਾਡੇ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਮੈਂ ਤੁਹਾਨੂੰ ਦਿੱਤੇ।
20. ਜਦ ਤੀਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਅਰਾਮ ਨਾ ਦੇਵੇ ਜਿਵੇਂ ਤੁਹਾਨੂੰ ਦਿੱਤਾ ਗਿਆ ਹੈ ਅਤੇ ਓਹ ਵੀ ਉਸ ਧਰਤੀ ਉੱਤੇ ਕਬਜ਼ਾ ਨਾ ਕਰ ਲੈਣ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਯਰਦਨ ਦੇ ਪਾਰ ਦਿੰਦਾ ਹੈ ਫੇਰ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਮਿਲਖ ਉੱਤੇ ਜਿਹੜੀ ਮੈਂ ਤੁਹਾਨੂੰ ਦਿੱਤੀ ਮੁੜੇ।
21. ਉਸੇ ਵੇਲੇ ਮੈਂ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ ਕਿ ਤੇਰੀਆਂ ਅੱਖਾਂ ਨੇ ਸਭ ਕੁੱਝ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੇ ਏਹਨਾਂ ਦੋਹਾਂ ਰਾਜਿਆਂ ਨਾਲ ਕੀਤਾ ਵੇਖਿਆ ਐਉਂ ਯਹੋਵਾਹ ਸਾਰੀਆਂ ਪਾਤਸ਼ਾਹੀਆਂ ਨਾਲ ਕਰੇਗਾ ਜਦ ਤੂੰ ਉੱਪਰ ਪਾਰ ਲੰਘੇਂ।
22. ਤੁਸੀਂ ਓਹਨਾਂ ਕੋਲੋਂ ਨਾ ਡਰੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਦਾ ਹੈ।
23. ਉਸ ਵੇਲੇ ਮੈਂ ਯਹੋਵਾਹ ਦੇ ਅੱਗੇ ਤਰਲੇ ਪਾ ਕੇ ਬੇਨਤੀ ਕੀਤੀ।
24. ਕਿ ਹੇ ਪ੍ਰਭੂ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਰ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵ ਹੈ ਜਿਹੜਾ ਤੇਰੇ ਜਿਹੇ ਕਾਰਜ ਅਤੇ ਤੇਰੇ ਜੇਹੇ ਸ਼ਕਤੀ ਵਾਲੇ ਕੰਮ ਕਰ ਸੱਕੇ।
25. ਮੈਂਨੂੰ ਪਾਰ ਲੰਘਣ ਦੇਹ ਕਿ ਮੈਂ ਉਸ ਚੰਗੀ ਧਰਤੀ ਨੂੰ ਜਿਹੜੀ ਯਰਦਨ ਪਾਰ ਹੈ ਅਤੇ ਉਸ ਚੰਗੇ ਪਹਾੜੀ ਦੇਸ ਅਰ ਲਬਾਨੋਨ ਨੂੰ ਵੇਖਾਂ।
26. ਪਰ ਯਹੋਵਾਹ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ ਅਤੇ ਮੇਰੀ ਨਾ ਸੁਣੀ। ਯਹੋਵਾਹ ਨੇ ਮੈਨੂੰ ਆਖਿਆ, ਬੱਸ ਕਰ! ਫੇਰ ਮੇਰੇ ਨਾਲ ਏਹ ਗੱਲ ਕਦੀ ਨਾ ਛੇੜੀਂ!
27. ਪਿਸਗਾਹ ਦੀ ਟੀਸੀ ਉੱਤੇ ਚੜ੍ਹ ਅਤੇ ਆਪਣੀਆਂ ਅੱਖਾਂ ਲਹਿੰਦੇ ਵੱਲ, ਉੱਤਰ ਵੱਲ, ਦੱਖਣ ਵੱਲ ਅਰ ਚੜ੍ਹਦੇ ਵੱਲ ਚੁੱਕ ਅਤੇ ਆਪਣੀਂ ਅੱਖੀਂ ਵੇਖ ਕਿਉਂ ਜੋ ਤੂੰ ਏਸ ਯਰਦਨ ਦੇ ਪਾਰ ਨਾ ਲੰਘੇਂਗਾ।
28. ਪਰ ਯਹੋਸ਼ੁਆ ਨੂੰ ਹੁਕਮ ਦੇਹ ਅਤੇ ਉਹ ਨੂੰ ਤਕੜਾ ਕਰ ਅਤੇ ਬਲ ਦੇਹ ਕਿਉਂ ਜੋ ਉਹ ਏਸ ਪਰਜਾ ਦੇ ਅੱਗੇ ਪਾਰ ਲੰਘੇਗਾ ਅਤੇ ਉਹ ਉਨ੍ਹਾਂ ਨੂੰ ਉਹ ਧਰਤੀ ਜਿਹੜੀ ਤੂੰ ਵੇਖੇਂਗਾ ਮਿਲਖ ਕਰਕੇ ਦੁਆਵੇਗਾ।
29. ਤਾਂ ਅਸੀਂ ਬੈਤ—ਪਓਰ ਅੱਗੇ ਦੂਣ ਵਿੱਚ ਵੱਸੇ।
About ਬਿਵਸਥਾ ਸਾਰ Chapter 3
Read ਬਿਵਸਥਾ ਸਾਰ Chapter 3 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.
Book Information
Book: ਬਿਵਸਥਾ ਸਾਰ
Chapter: 3
Testament: Old Testament
How to Read this Chapter
Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਬਿਵਸਥਾ ਸਾਰ Chapter 3 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਬਿਵਸਥਾ ਸਾਰ Chapter 3?
ਬਿਵਸਥਾ ਸਾਰ Chapter 3 is part of the Book of ਬਿਵਸਥਾ ਸਾਰ in the Holy Bible.
Can I read this chapter online?
Yes. You can read the complete ਬਿਵਸਥਾ ਸਾਰ Chapter 3 online for free with easy chapter navigation.
More Chapters from ਪੁਰਾਣਾ ਨੇਮ
- ਜ਼ਬੂਰ Chapter 56
- ਸੁਲੇਮਾਨ ਦਾ ਗੀਤ Chapter 3
- ਵਿਰਲਾਪ Chapter 2
- ਉਪਦੇਸ਼ਕ Chapter 7
- 2 ਇਤਹਾਸ Chapter 9
- 2 ਸਮੂਏਲ Chapter 9
- ਗਿਣਤੀ Chapter 5
Explore More from ਬਿਵਸਥਾ ਸਾਰ
- ਬਿਵਸਥਾ ਸਾਰ Chapter 23
- ਬਿਵਸਥਾ ਸਾਰ Chapter 13
- ਬਿਵਸਥਾ ਸਾਰ Chapter 20
- ਬਿਵਸਥਾ ਸਾਰ Chapter 11
- ਬਿਵਸਥਾ ਸਾਰ Chapter 19
- ਬਿਵਸਥਾ ਸਾਰ Chapter 8
- ਬਿਵਸਥਾ ਸਾਰ Chapter 21