ਬਿਵਸਥਾ ਸਾਰ Chapter 22

For English

Read ਬਿਵਸਥਾ ਸਾਰ Chapter 22 Online

Read ਬਿਵਸਥਾ ਸਾਰ Chapter 22 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 22

ਅਧਿਆਇ 22

1. ਤੂੰ ਆਪਣੇ ਭਰਾ ਦਾ ਬਲਦ ਅਥਵਾ ਲੇਲਾ ਗੁਆਚਿਆ ਹੋਇਆ ਵੇਖ ਕੇ ਆਪਣੀ ਅੱਖ ਉਨ੍ਹਾਂ ਤੋਂ ਨਾ ਚੁਰਾ। ਤੂੰ ਉਨ੍ਹਾਂ ਨੂੰ ਆਪਣੇ ਭਰਾ ਕੋਲ ਮੋੜ ਲੈ ਆਵੀਂ।

2. ਜੇ ਤੇਰਾ ਭਰਾ ਤੇਰੇ ਨੇੜੇ ਨਾ ਰਹਿੰਦਾ ਹੋਵੇ ਅਥਵਾ ਤੂੰ ਉਸ ਨੂੰ ਜਾਣਦਾ ਨਾ ਹੋਵੇਂ ਤਾਂ ਉਹ ਨੂੰ ਆਪਣੇ ਘਰ ਲੈ ਜਾਹ ਅਤੇ ਉਹ ਤੇਰੇ ਕੋਲ ਰਹੇ ਜਦ ਤੀਕ ਤੇਰਾ ਭਰਾ ਉਹ ਨੂੰ ਨਾ ਭਾਲੇ, ਫੇਰ ਤੂੰ ਉਸ ਨੂੰ ਮੋੜ ਦੇਵੀਂ।

3. ਇਉਂ ਤੂੰ ਉਸ ਦੇ ਗਧੇ ਨਾਲ ਕਰ ਇਉਂ ਉਸ ਦੇ ਲੀੜੇ ਨਾਲ ਕਰ ਸਗੋਂ ਇਉਂ ਤੂੰ ਆਪਣੇ ਭਰਾ ਦੀ ਹਰ ਗੁਆਚੀ ਹੋਈ ਚੀਜ਼ ਨਾਲ ਕਰ ਜਿਹੜੀ ਉਸ ਤੋਂ ਗੁਆਚੀ ਅਤੇ ਤੈਨੂੰ ਲੱਭੀ ਹੋਵੇ। ਤੂੰ ਆਪਣੀ ਅੱਖ ਉਸ ਤੋਂ ਨਹੀਂ ਚੁਰਾ ਸਕਦਾ।

4. ਤੂੰ ਆਪਣੇ ਭਰਾ ਦਾ ਗਧਾ ਅਥਵਾ ਬਲਦ ਰਾਹ ਵਿੱਚ ਡਿਗਿਆ ਹੋਇਆ ਵੇਖ ਕੇ ਆਪਣੀ ਅੱਖ ਉਨ੍ਹਾਂ ਤੋਂ ਨਾ ਚੁਰਾ। ਤੂੰ ਜ਼ਰੂਰ ਉਨ੍ਹਾਂ ਦੇ ਨਾਲ ਹੋ ਕੇ ਉਹ ਨੂੰ ਚੁੱਕ।

5. ਜ਼ਨਾਨੀ ਉੱਤੇ ਮਰਦ ਦਾ ਭੇਸ ਨਾ ਹੋਵੇ ਨਾ ਮਰਦ ਜ਼ਨਾਨੀ ਦਾ ਬਸਤ੍ਰ ਪਾਵੇ ਕਿਉਂ ਜੋ ਹਰ ਇੱਕ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਘਿਣਾਉਣਾ ਹੈ।

6. ਜੇ ਕਿਸੇ ਪੰਛੀ ਦਾ ਆਹਲਣਾ ਰਾਹ ਵਿੱਚ ਕਿਸੇ ਰੁੱਖ ਉੱਤੇ ਅਥਵਾ ਧਰਤੀ ਉੱਤੇ ਬੋਟਾਂ ਆਂਡਿਆਂ ਨਾਲ ਤੈਨੂੰ ਪਿਆ ਹੋਇਆ ਲੱਭੇ ਅਤੇ ਮਾਂ ਬੋਟਾਂ ਅਥਵਾ ਆਂਡਿਆਂ ਉੱਤੇ ਬੈਠੀ ਹੋਈ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਨਾਲ ਨਾ ਫੜ।

7. ਤੂੰ ਮਾਂ ਨੂੰ ਜ਼ਰੂਰ ਛੱਡ ਦੇ ਪਰ ਬੱਚਿਆਂ ਨੂੰ ਆਪਣੇ ਲਈ ਲੈ ਲੈ ਤਾਂ ਜੋ ਤੇਰਾ ਭਲਾ ਹੋਵੇ ਅਤੇ ਤੂੰ ਆਪਣੇ ਦਿਨ ਲੰਮੇ ਕਰੇਂ।

8. ਜਦ ਤੂੰ ਕੋਈ ਨਵਾਂ ਘਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਜੋ ਤੂੰ ਆਪਣੇ ਘਰ ਉੱਤੇ ਜੇ ਕੋਈ ਉੱਥੋਂ ਡਿੱਗ ਪਵੇ ਖ਼ੂਨ ਨਾ ਲਿਆਵੇਂ।

9. ਤੂੰ ਆਪਣੇ ਅੰਗੂਰੀ ਬਾਗ ਵਿੱਚ ਦੋ ਪਰਕਾਰ ਦੇ ਬੀ ਨਾ ਬੀਜੀਂ ਮਤੇ ਉਹ ਬੀ ਜਿਹੜਾ ਤੁੰ ਬੀਜਿਆ ਅਰਥਾਤ ਸਾਰੀ ਪੈਦਾਵਾਰ ਅਤੇ ਬਾਗ ਦਾ ਵਾਧਾ ਜ਼ਬਤ ਹੋ ਜਾਵੇ।

10. ਤੂੰ ਬਲਦ ਅਤੇ ਗਧੇ ਨੂੰ ਇਕੱਠਾ ਨਾ ਵਾਹੀਂ।

11. ਤੂੰ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਲੀੜਾ ਨਾ ਪਾ।

12. ਤੂੰ ਆਪਣੇ ਲਈ ਇਸ ਲੀੜੇ ਦੇ ਚੌਹੀਂ ਪਾਸੀਂ ਜਿਸ ਨਾਲ ਤੂੰ ਆਪ ਨੂੰ ਕੱਜਦਾ ਹੈਂ ਝਾਲਰ ਬਣਾਈਂ।

13. ਜੇ ਕੋਈ ਮਨੁੱਖ ਕਿਸੇ ਤੀਵੀਂ ਨੂੰ ਲੈ ਕੇ ਉਸ ਕੋਲ ਜਾਵੇ ਪਰ ਫੇਰ ਉਸ ਤੋਂ ਘਿਣ ਕਰਨ ਲੱਗ ਪਵੇ।

14. ਅਤੇ ਉਸ ਉੱਤੇ ਬੇਸ਼ਰਮੀ ਦੀਆਂ ਗੱਲਾਂ ਲਾਵੇ ਅਤੇ ਉਹ ਆਖ ਕੇ ਉਸ ਨੂੰ ਬਦਨਾਮ ਕਰੇ ਕਿ ਮੈਂ ਏਸ ਤੀਵੀਂ ਨੂੰ ਲਿਆ ਪਰ ਜਦ ਮੈਂ ਉਸ ਦੇ ਕੋਲ ਗਿਆ ਤਾਂ ਮੈਂ ਉਸ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ।

15. ਤਾਂ ਉਸ ਛੋਕਰੀ ਦੇ ਮਾਪੇ ਉਸ ਛੋਕਰੀ ਦੇ ਕੁਆਰਪੁਣੇ ਦੇ ਨਿਸ਼ਾਨ ਲੈ ਕੇ ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਲੈ ਜਾਣ।

16. ਅਤੇ ਉਸ ਛੋਕਰੀ ਦਾ ਪਿਉ ਬਜ਼ੁਰਗਾਂ ਨੂੰ ਆਖੇ, ਮੈਂ ਆਪਣੀ ਧੀ ਏਸ ਮਨੁੱਖ ਨਾਲ ਵਿਆਹ ਦਿੱਤੀ ਪਰ ਉਹ ਉਸ ਤੋਂ ਘਿਣ ਕਰਦਾ ਹੈ।

17. ਅਤੇ ਵੇਖੋ, ਉਹ ਨੇ ਉਸ ਉੱਤੇ ਏਹ ਆਖ ਕੇ ਬੇਸ਼ਰਮੀ ਦੀਆਂ ਊਜਾਂ ਲਾਈਆਂ ਹਨ ਕਿ ਮੈਂ ਤੇਰੀ ਧੀ ਦੇ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ ਪਰ ਏਹ ਮੇਰੀ ਧੀ ਦੇ ਕੁਆਰਪੁਣੇ ਦੇ ਨਿਸ਼ਾਨ ਹਨ ਤਾਂ ਉਹ ਲੀੜਾ ਸ਼ਹਿਰ ਦੇ ਬਜ਼ੁਰਗਾਂ ਦੇ ਅੱਗੇ ਵਿਛਾ ਦੇਵੇ।

18. ਤਾਂ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਲੈ ਕੇ ਉਸ ਨੂੰ ਝਿਜਕਣ।

19. ਅਤੇ ਓਹ ਉਸ ਉੱਤੇ ਇੱਕ ਸੌ ਰੁਪਏ ਚਾਂਦੀ ਦਾ ਜੁਰਮਾਨਾ ਲਾਉਣ ਅਤੇ ਓਹ ਉਸ ਛੋਕਰੀ ਦੇ ਪਿਉ ਨੂੰ ਦੇਣ ਕਿਉਂ ਜੋ ਉਸ ਨੇ ਇਸਰਾਏਲ ਦੀ ਇੱਕ ਕੁਆਰੀ ਉੱਤੇ ਬਦਨਾਮੀ ਲਾਈ ਅਤੇ ਉਹ ਉਸ ਦੀ ਤੀਵੀਂ ਬਣੀ ਰਹੇ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸੱਕੇਗਾ।

20. ਪਰ ਜੇ ਏਹ ਗੱਲ ਸੱਚੀ ਹੋਵੇ ਅਤੇ ਕੁਆਰਪੁਣੇ ਦੇ ਨਿਸ਼ਾਨ ਛੋਕਰੀ ਵਿੱਚ ਨਾ ਪਾਏ ਗਏ ਹੋਣ।

21. ਤਾਂ ਓਹ ਉਸ ਛੋਕਰੀ ਨੂੰ ਉਸ ਦੇ ਪਿਉ ਦੇ ਘਰ ਦੇ ਦਰਵੱਜੇ ਉੱਤੇ ਲੈ ਜਾਣ ਅਤੇ ਉਸ ਦੇ ਸ਼ਹਿਰ ਦੇ ਮਨੁੱਖ ਉਸ ਨੂੰ ਵੱਟੇ ਮਾਰ ਕੇ ਮਾਰ ਸੁੱਟਣ ਕਿਉਂ ਜੋ ਉਸ ਨੇ ਇਸਰਾਏਲ ਵਿੱਚ ਮੂਰਖਤਾਈ ਕੀਤੀ ਜਦ ਉਸ ਨੇ ਆਪਣੇ ਪਿਉ ਦੇ ਘਰ ਵਿੱਚ ਜ਼ਨਾਹ ਕੀਤਾ। ਇਉਂ ਤੁਸੀਂ ਏਹ ਬੁਰਿਆਈ ਆਪਣੇ ਵਿੱਚੋਂ ਕੱਢ ਦਿਓ।

22. ਜੇ ਕੋਈ ਮਨੁੱਖ ਕਿਸੇ ਵਿਆਹੀ ਹੋਈ ਤੀਵੀਂ ਨਾਲ ਸੰਗ ਕਰਦਾ ਹੋਇਆ ਪਾਇਆ ਜਾਵੇ ਤਾਂ ਓਹ ਦੋਨੋਂ ਮਾਰ ਸੁੱਟੇ ਜਾਣ ਅਰਥਾਤ ਉਹ ਮਨੁੱਖ ਜਿਹੜਾ ਉਸ ਤੀਵੀਂ ਨਾਲ ਪਿਆ ਹੋਇਆ ਪਾਇਆ ਜਾਵੇ ਅਤੇ ਉਹ ਤੀਵੀਂ। ਇਉਂ ਤੁਸੀਂ ਏਹ ਬੁਰਿਆਈ ਇਸਰਾਏਲ ਵਿੱਚੋਂ ਕੱਢ ਦਿਉ।

23. ਜੇ ਕਿਸੇ ਕੁਆਰੀ ਛੋਕਰੀ ਦੀ ਕਿਸੇ ਮਨੁੱਖ ਨਾਲ ਕੁੜਮਾਈ ਹੋਈ ਹੋਈ ਹੋਵੇ ਅਤੇ ਕੋਈ ਹੋਰ ਮਨੁੱਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ।

24. ਤਾਂ ਤੁਸੀਂ ਉਨ੍ਹਾਂ ਦੋਹਾਂ ਨੂੰ ਉਸ ਸ਼ਹਿਰ ਦੇ ਫਾਟਕ ਕੋਲ ਲੈ ਜਾਓ ਅਤੇ ਉਨ੍ਹਾਂ ਨੂੰ ਵੱਟਿਆਂ ਨਾਲ ਅਜੇਹਾ ਮਾਰੋ ਕਿ ਓਹ ਮਰ ਜਾਣ, ਉਸ ਛੋਕਰੀ ਨੂੰ ਏਸ ਕਾਰਨ ਕਿ ਸ਼ਹਿਰ ਵਿੱਚ ਹੁੰਦਿਆਂ ਤੇ ਉਸ ਚੀਕਾਂ ਨਹੀਂ ਮਾਰੀਆਂ ਅਤੇ ਉਸ ਮਨੁੱਖ ਨੂੰ ਏਸ ਕਾਰਨ ਕਿ ਉਸ ਨੇ ਆਪਣੇ ਗੁਆਂਢੀ ਦੀ ਤੀਵੀਂ ਬੇਪਤੀ ਕੀਤੀ। ਇਉਂ ਤੁਸੀਂ ਏਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ।

25. ਪਰ ਜੇ ਉਹ ਮਨੁੱਖ ਉਸ ਕੁੜਮਾਈ ਕੀਤੀ ਵਾਲੀ ਛੋਕਰੀ ਨੂੰ ਖੇਤ ਵਿੱਚ ਪਾਵੇ ਅਤੇ ਉਹ ਮਨੁੱਖ ਉਸ ਨਾਲ ਧੱਕੋ ਧੱਕੀ ਸੰਗ ਕਰੇ ਤਾਂ ਨਿਰਾ ਉਹ ਮਨੁੱਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ ਮਾਰਿਆ ਜਾਵੇ।

26. ਪਰ ਉਸ ਛੋਕਰੀ ਨੂੰ ਕੁਝ ਨਾ ਕਰੋ। ਉਸ ਛੋਕਰੀ ਦਾ ਏਹ ਪਾਪ ਮੌਤ ਜੋਗ ਨਹੀਂ ਸੀ। ਜਿਵੇਂ ਮਨੁੱਖ ਆਪਣੇ ਗੁਆਂਢੀ ਉੱਤੇ ਚੜ੍ਹ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ ਤਿਵੇਂ ਹੀ ਏਹ ਗੱਲ ਹੈ।

27. ਕਿਉਂ ਜੋ ਖੇਤ ਵਿੱਚੋਂ ਉਹ ਨੇ ਉਸ ਨੂੰ ਪਾਇਆ। ਉਸ ਕੁੜਮਾਈ ਕੀਤੀ ਹੋਈ ਛੋਕਰੀ ਨੇ ਚੀਕਾਂ ਮਾਰੀਆਂ ਪਰ ਉਸ ਦਾ ਸੁਣਨ ਵਾਲਾ ਕੋਈ ਨਹੀਂ ਸੀ।

28. ਜੇ ਕੋਈ ਮਨੁੱਖ ਕਿਸੇ ਕੁਆਰੀ ਨੂੰ ਪਾਵੇ ਜਿਹ ਦੀ ਕੁੜਮਾਈ ਅਜੇ ਨਹੀਂ ਹੋਈ ਅਤੇ ਫੜ ਕੇ ਉਸ ਨਾਲ ਸੰਗ ਕਰੇ ਅਤੇ ਓਹ ਫੜੇ ਜਾਣ।

29. ਤਾਂ ਉਹ ਮਨੁੱਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ ਉਸ ਛੋਕਰੀ ਦੇ ਪਿਉ ਨੂੰ ਚਾਂਦੀ ਦੇ ਪੰਜਾਹ ਰੁਪਏ ਦੇਵੇ, ਫੇਰ ਉਹ ਉਹ ਦੀ ਤੀਵੀਂ ਹੋਵੇਗੀ ਏਸ ਲਈ ਕਿ ਉਹ ਨੇ ਉਸ ਦੀ ਬੇਪਤੀ ਕੀਤੀ। ਉਹ ਉਸ ਨੂੰ ਆਪਣੇ ਜੀਵਨ ਭਰ ਛੱਡ ਨਹੀਂ ਸੱਕੇਗਾ।

30. ਕੋਈ ਮਨੁੱਖ ਆਪਣੇ ਪਿਉ ਦੀ ਤੀਵੀਂ ਨਾ ਲਵੇ, ਨਾ ਉਹ ਆਪਣੇ ਪਿਉ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ।

About ਬਿਵਸਥਾ ਸਾਰ Chapter 22

Read ਬਿਵਸਥਾ ਸਾਰ Chapter 22 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 22
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 22 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 22?

ਬਿਵਸਥਾ ਸਾਰ Chapter 22 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 22 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਸੁਲੇਮਾਨ ਦਾ ਗੀਤ Chapter 3
  3. ਵਿਰਲਾਪ Chapter 2
  4. ਉਪਦੇਸ਼ਕ Chapter 7
  5. 2 ਇਤਹਾਸ Chapter 9
  6. 2 ਸਮੂਏਲ Chapter 9
  7. ਗਿਣਤੀ Chapter 5

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 6
  2. ਬਿਵਸਥਾ ਸਾਰ Chapter 8
  3. ਬਿਵਸਥਾ ਸਾਰ Chapter 25
  4. ਬਿਵਸਥਾ ਸਾਰ Chapter 23
  5. ਬਿਵਸਥਾ ਸਾਰ Chapter 2
  6. ਬਿਵਸਥਾ ਸਾਰ Chapter 5
  7. ਬਿਵਸਥਾ ਸਾਰ Chapter 4

Related Chapters & Readings

  1. 1 ਯੂਹੰਨਾ Chapter 4
  2. ਰਸੂਲਾਂ ਦੇ ਕਰਤੱਬ Chapter 19
  3. ਨਿਆਂਈਆਂ Chapter 2
  4. ਕਹਾਉਤਾਂ Chapter 20
  5. ਜ਼ਬੂਰ Chapter 56
  6. 2 ਇਤਹਾਸ Chapter 23
  7. ਜ਼ਬੂਰ Chapter 77
Share Your Love

Leave a Reply

Your email address will not be published. Required fields are marked *