ਬਿਵਸਥਾ ਸਾਰ Chapter 2

For English

Read ਬਿਵਸਥਾ ਸਾਰ Chapter 2 Online

Read ਬਿਵਸਥਾ ਸਾਰ Chapter 2 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 2

ਅਧਿਆਇ 2

1. ਫੇਰ ਅਸੀਂ ਮੁੜ ਕੇ ਲਾਲ ਸਮੁੰਦਰ ਦੇ ਰਾਹ ਥਾਣੀ ਉਜਾੜ ਵਿੱਚ ਕੂਚ ਕੀਤਾ ਜਿਵੇਂ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ ਸੀ ਅਤੇ ਅਸਾਂ ਬਹੁਤਿਆਂ ਦਿਨਾਂ ਤੀਕ ਸੇਈਰ ਪਹਾੜ ਦੇ ਆਲੇ ਦੁਆਲੇ ਘੇਰਾ ਪਾ ਰੱਖਿਆ।

2. ਤਾਂ ਯਹੋਵਾਹ ਨੇ ਮੈਨੂੰ ਆਖਿਆ।

3. ਕਿ ਤੁਸਾਂ ਚਿਰ ਤੀਕ ਏਸ ਪਹਾੜ ਦੇ ਦੁਆਲੇ ਘੇਰਾ ਪਾਇਆ ਹੈ। ਹੁਣ ਆਪਣਾ ਮੁਹਾਣਾ ਉੱਤਰ ਵੱਲ ਮੋੜ ਲਓ।

4. ਪਰਜਾ ਨੂੰ ਹੁਕਮ ਦੇਹ ਕਿ ਤੁਸੀਂ ਆਪਣੇ ਭਰਾ ਏਸਾਵੀਆਂ ਦੀਆਂ ਹੱਦਾਂ ਵਿੱਚ ਦੀ ਲੰਘਣਾ ਹੈ ਜਿਹੜੇ ਸੇਈਰ ਵਿੱਚ ਵੱਸਦੇ ਹਨ। ਓਹ ਤੁਹਾਥੋਂ ਡਰਨਗੇ ਪਰ ਤੁਸੀਂ ਬਹੁਤ ਚੌਕਸ ਰਹੋ।

5. ਉਨ੍ਹਾਂ ਨੂੰ ਨਾ ਛੇੜਿਓ ਕਿਉਂ ਜੋ ਮੈਂ ਤੁਹਾਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਪੈਰ ਧਰਨ ਦੀ ਥਾਂ ਵੀ ਨਹੀ ਦਿਆਂਗਾ। ਮੈਂ ਸੇਈਰ ਪਹਾੜ ਏਸਾਓ ਨੂੰ ਮਿਲਖ ਲਈ ਦੇ ਦਿੱਤਾ ਹੈ।

6. ਤੁਸੀਂ ਉਨ੍ਹਾਂ ਤੋਂ ਚਾਂਦੀ ਦੇ ਕੇ ਅੰਨ ਲਿਓ ਤਾਂ ਜੋ ਤੁਸੀਂ ਖਾਓ ਨਾਲੇ ਉਨ੍ਹਾਂ ਤੋਂ ਪਾਣੀ ਵੀ ਚਾਂਦੀ ਦੇ ਕੇ ਮੁੱਲ ਲੈਣਾ ਤਾਂ ਜੋ ਤੁਸੀਂ ਪੀਓ।

7. ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਹੱਥ ਦੇ ਸਾਰੇ ਕੰਮ ਉੱਤੇ ਬਰਕਤ ਦਿੱਤੀ ਹੈ ਅਤੇ ਏਸ ਵੱਡੀ ਉਜਾੜ ਵਿੱਚ ਤੁਹਾਡਾ ਤੁਰਨਾ ਫਿਰਨਾ ਜਾਣਦਾ ਹੈ। ਏਹ ਚਾਲੀ ਵਰਹੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਰਿਹਾ ਹੈ ਅਤੇ ਤੁਹਾਨੂੰ ਕਿਸੇ ਗੱਲੋਂ ਘਾਟਾ ਨਹੀਂ ਪਿਆ।

8. ਉਪਰੰਤ ਅਸੀਂ ਆਪਣੇ ਏਸਾਵੀਆਂ ਭਰਾਵਾਂ ਦੇ ਕੋਲੋਂ ਦੀ ਜਿਹੜੇ ਸੇਈਰ ਵਿੱਚ ਵੱਸਦੇ ਸਨ ਅਰਾਬਾਹ ਦੇ ਰਾਹ ਥਾਣੀ ਏਲਥ ਅਤੇ ਅਸਯੋਨ–ਗਬਰ ਤੋਂ ਲੰਘੇ। ਫੇਰ ਅਸੀਂ ਮੁੜ ਕੇ ਮੋਆਬ ਦੀ ਉਜਾੜ ਥਾਣੀ ਗਏ।

9. ਯਹੋਵਾਹ ਨੇ ਮੈਨੂੰ ਆਖਿਆ, ਮੋਆਬ ਨੂੰ ਨਾ ਸਤਾਈਂ, ਨਾ ਓਹਨਾਂ ਨਾਲ ਲੜਾਈ ਦੀ ਛੇੜ ਛਾੜ ਕਰੀਂ ਕਿਉਂ ਜੋ ਮੈ ਤੈਨੂੰ ਉਸ ਦੀ ਧਰਤੀ ਤੋਂ ਮਿਲਖ ਨਾ ਦਿਆਂਗਾ। ਮੈਂ ਲੂਤ ਦੀ ਅੰਸ ਨੂੰ ਆਰ ਮਿਲਖ ਕਰਕੇ ਦੇ ਦਿੱਤਾ ਹੈ।

10. ਪਹਿਲਿਆਂ ਸਮਿਆਂ ਵਿੱਚ ਉੱਥੇ ਏਮੀ ਵੱਸਦੇ ਸਨ, ਏਹ ਲੋਕ ਅਨਾਕੀਆਂ ਵਰਗੇ ਵੱਡੇ ਵੱਡੇ ਅਤੇ ਬਹੁਤ ਉਚੇਰੇ ਸਨ।

11. ਏਹ ਅਨਾਕੀਆਂ ਵਾਂਙੁ ਰਫ਼ਾਈ ਗਿਣੇ ਜਾਂਦੇ ਸਨ ਪਰ ਮੋਆਬੀ ਉਨ੍ਹਾਂ ਨੂੰ ਏਮੀ ਆਖਦੇ ਸਨ।

12. ਹੋਰ ਵੀ ਪਹਿਲਿਆਂ ਸਮਿਆਂ ਵਿੱਚ ਸੇਈਰ ਵਿੱਚ ਵਸਦੇ ਸਨ ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗੋਂ ਉਨ੍ਹਾਂ ਨੂੰ ਨਾਸ ਕਰ ਕੇ ਆਪ ਉਨ੍ਹਾਂ ਦੇ ਥਾਂ ਵਸ ਗਏ ਜਿਵੇਂ ਇਸਰਾਏਲ ਨੇ ਆਪਣੀ ਮਿਲਖ ਦੇ ਦੇਸ ਵਿੱਚ ਕੀਤਾ ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ।

13. ਹੁਣ ਉੱਠੋ ਅਤੇ ਜ਼ਾਰਦ ਦੇ ਨਾਲੇ ਦੇ ਉੱਤੋਂ ਲੰਘੋ ਤਾਂ ਅਸੀਂ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਲੰਘੇ।

14. ਉਹ ਸਮਾ ਜਿਹੜਾ ਕਾਦੇਸ਼—ਬਰਨੇਆ ਤੋਂ ਤੁਰ ਕੇ ਜ਼ਾਰਦ ਦੇ ਨਾਲੇ ਉੱਤੋਂ ਦੀ ਸਾਡੇ ਲੰਘਣ ਤੀਕ ਸੀ ਓਹ ਅਠੱਤੀਆਂ ਵਰਿਹਾਂ ਦਾ ਸੀ ਜਦ ਤੀਕ ਉਸ ਪੀੜ੍ਹੀ ਦੇ ਸਾਰੇ ਜੋਧੇ ਡੇਰਿਆਂ ਵਿੱਚੋਂ ਮਰ ਮਿੱਟ ਨਾ ਗਏ ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸੌਂਹ ਖਾਧੀ ਸੀ।

15. ਨਾਲੇ ਯਹੋਵਾਹ ਦਾ ਹੱਥ ਉਨ੍ਹਾਂ ਦੇ ਵਿਰੁੱਧ ਸੀ ਕਿ ਡੇਰੇ ਦੇ ਵਿੱਚੋਂ ਉਨ੍ਹਾਂ ਨੂੰ ਮਿਟਾ ਦੇਵੇ ਜਦ ਤੀਕ ਸਾਰੇ ਦੇ ਸਾਰੇ ਮਿਟ ਨਾ ਗਏ।

16. ਤਾਂ ਐਉਂ ਹੋਇਆ ਕਿ ਜਦ ਸਾਰੇ ਜੋਧੇ ਉਨ੍ਹਾਂ ਲੋਕਾਂ ਵਿੱਚੋਂ ਮਰ ਖਪ ਨਾ ਗਏ।

17. ਤਦ ਯਹੋਵਾਹ ਮੇਰੇ ਨਾਲ ਬੋਲਿਆ,

18. ਤੂੰ ਅੱਜ ਮੋਆਬ ਦੀ ਹੱਦ ਵਿੱਚ ਦੀ ਆਰ ਨੂੰ ਲੰਘਣਾ ਹੈ।

19. ਜਦ ਅੰਮੋਨੀਆਂ ਦੇ ਨੇੜੇ ਆਵੇਂ ਤਾਂ ਤੂੰ ਉਨ੍ਹਾਂ ਨੂੰ ਨਾ ਸਤਾਈ ਅਤੇ ਨਾ ਛੇੜ ਛਾੜ ਕਰੀਂ ਕਿਉਂ ਜੋ ਮੈਂ ਤੈਨੂੰ ਅੰਮੋਨੀਆਂ ਦੀ ਧਰਤੀ ਵਿੱਚੋਂ ਮਿਲਖ ਨਾ ਦਿਆਂਗਾ। ਮੈਂ ਉਹ ਲੂਤ ਦੀ ਅੰਸ ਨੂੰ ਮਿਲਖ ਕਰ ਦੇ ਦਿੱਤੀ ਹੈ।

20. ਉਹ ਵੀ ਰਫ਼ਾਈਆਂ ਦੀ ਧਰਤੀ ਕਰਕੇ ਗਿਣੀ ਗਈ। ਰਫ਼ਾਈ ਪਿੱਛਲਿਆਂ ਸਮਿਆਂ ਵਿੱਚ ਉੱਥੇ ਵਸਦੇ ਸਨ ਪਰ ਅੰਮੋਨੀ ਉਨ੍ਹਾਂ ਨੂੰ ਜ਼ਮ ਜ਼ੁੰਮੀ ਆਖਦੇ ਸਨ।

21. ਏਹ ਲੋਕ ਅਨਾਕੀਆਂ ਵਾਂਙੁ ਬਹੁਤ ਵੱਡੇ ਵੱਡੇ ਅਤੇ ਉਚੇਰੇ ਸਨ ਪਰ ਯਹੋਵਾਹ ਨੇ ਓਹਨਾ ਨੂੰ ਉਨ੍ਹਾਂ ਦੇ ਅੱਗੋਂ ਨਾਸ ਕਰ ਕੇ ਕੱਢ ਦਿੱਤਾ ਅਤੇ ਆਪ ਓਹਨਾਂ ਦੇ ਥਾਂ ਵਸ ਗਏ।

22. ਜਿਵੇਂ ਉਹ ਨੇ ਏਸਾਵੀਆਂ ਲਈ ਜਿਹੜੇ ਸੇਈਰ ਵਿੱਚ ਵਸਦੇ ਸਨ ਕੀਤਾ ਜਦ ਉਹ ਨੇ ਹੋਰੀਆਂ ਦਾ ਨਾਸ ਓਹਨਾਂ ਦੇ ਅੱਗੋਂ ਕਰ ਦਿੱਤਾ ਅਤੇ ਉਨ੍ਹਾਂ ਨੇ ਓਹਨਾਂ ਨੂੰ ਕੱਢ ਦਿੱਤਾ ਅਤੇ ਓਹਨਾਂ ਦੇ ਥਾਂ ਅੱਜ ਦੇ ਦਿਨ ਤੀਕ ਵੱਸਦੇ ਹਨ।

23. ਅਤੇ ਅੱਵੀ ਪਿੰਡਾਂ ਵਿੱਚ ਅੱਜ਼ਾਹ ਤੀਕ ਵੱਸਦੇ ਸਨ ਅਤੇ ਕਫ਼ਤੋਰੀਆਂ ਨੇ ਜਿਹੜੇ ਕਫ਼ਤੋਰ ਤੋਂ ਨਿੱਕਲੇ ਸਨ ਓਹਨਾਂ ਦਾ ਨਾਸ ਕਰ ਕੇ ਓਹਨਾਂ ਦੇ ਥਾਂ ਵਸ ਗਏ।

24. ਉੱਠੋ ਅਤੇ ਕੂਚ ਕਰ ਕੇ ਅਰਨੋਨ ਦੇ ਨਾਲੇ ਤੋਂ ਪਾਰ ਲੰਘੋ। ਵੇਖੋ, ਮੈਂ ਤੁਹਾਡੇ ਹੱਥ ਵਿੱਚ ਸੀਹੋਨ, ਅਮੋਰੀ, ਹਸ਼ਬੋਨ ਦੇ ਰਾਜੇ ਨੂੰ, ਨਾਲੇ ਉਸ ਦੇ ਦੇਸ ਨੂੰ ਦੇ ਦਿੱਤਾ। ਉਹ ਦੇ ਉੱਤੇ ਕਬਜ਼ੇ ਦਾ ਅਰੰਭ ਕਰੋ ਅਤੇ ਲੜਾਈ ਦੀ ਛੇੜ ਛਾੜ ਕਰੋ।

25. ਅੱਜ ਦੇ ਦਿਨ ਮੈਂ ਤੇਰਾ ਭੈ ਅਤੇ ਤੇਰਾ ਡਰ ਸਾਰੇ ਅਕਾਸ਼ ਦੇ ਹੇਠ ਦੇ ਲੋਕਾਂ ਉੱਤੇ ਪਾਉਣਾ ਸ਼ੁਰੂ ਕਰਦਾ ਹਾਂ। ਜਿਹੜੇ ਤੇਰੀ ਖਬਰ ਸੁਣਨਗੇ ਓਹ ਕੰਬਣਗੇ ਅਤੇ ਤੇਰੇ ਕਾਰਨ ਤੜਫ ਉੱਠਣਗੇ।

26. ਉਪਰੰਤ ਮੈਂ ਹਲਕਾਰੇ ਕਦੇਮੋਥ ਦੀ ਉਜਾੜ ਤੋਂ ਹਸ਼ਬੋਨ ਦੇ ਰਾਜੇ ਸਹੋਨ ਕੋਲ ਸ਼ਾਂਤੀ ਦੀਆਂ ਗੱਲਾਂ ਦੇ ਕੇ ਘੱਲੇ।

27. ਕਿ ਮੈਨੂੰ ਆਪਣੀ ਧਰਤੀ ਦੇ ਵਿੱਚ ਦੀ ਲੰਘਣ ਦੇਹ। ਮੈਂ ਸੜਕੇ ਸੜਕੇ ਜਾਵਾਂਗਾ, ਮੈ ਸੱਜੇ ਖੱਬੇ ਨਹੀਂ ਮੁੜਾਂਗਾ।

28. ਤੂੰ ਮੈਨੂੰ ਅੰਨ ਚਾਂਦੀ ਦੇ ਬਦਲੇ ਵੇਚੀਂ ਕਿ ਮੈਂ ਖਾਵਾਂ ਅਤੇ ਪਾਣੀ ਵੀ ਚਾਂਦੀ ਲੈ ਕੇ ਮੈਨੂੰ ਦੇਵੀਂ ਕਿ ਮੈਂ ਪੀਵਾਂ। ਕੇਵਲ ਮੈਨੂੰ ਪੈਦਲ ਲੰਘਣ ਦੇਹ।

29. ਜਿਵੇਂ ਏਸਾਵੀਆਂ ਨੇ ਜਿਹੜੇ ਸੇਈਰ ਵਿੱਚ ਵੱਸਦੇ ਸਨ ਅਤੇ ਮੋਆਬੀਆਂ ਨੇ ਜਿਹੜੇ ਆਰ ਵਿੱਚ ਵੱਸਦੇ ਸਨ ਮੇਰੇ ਨਾਲ ਕੀਤਾ, ਜਦ ਤੀਕ ਮੈਂ ਯਰਦਨ ਦੇ ਪਾਰ ਉਸ ਧਰਤੀ ਵਿੱਚ ਨਾ ਲੰਘਿਆ ਜਿਹੜੀ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ।

30. ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਲੰਘਣ ਨਾ ਦਿੱਤਾ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਦੇ ਆਤਮਾ ਨੂੰ ਕਠੋਰ ਅਤੇ ਉਸ ਦੇ ਮਨ ਨੂੰ ਸਖ਼ਤ ਹੋਣ ਦਿੱਤਾ ਤਾਂ ਜੋ ਉਹ ਉਸ ਨੂੰ ਤੇਰੇ ਹੱਥ ਵਿੱਚ ਦੇ ਦੇਵੇ ਜਿਵੇਂ ਅੱਜ ਦੇ ਦਿਨ ਹੈ।

31. ਯਹੋਵਾਹ ਨੇ ਮੈਨੂੰ ਆਖਿਆ, ਵੇਖ ਮੈਂ ਸੀਹੋਨ ਅਤੇ ਉਸ ਦੀ ਧਰਤੀ ਨੂੰ ਤੇਰੇ ਹੱਥ ਵਿੱਚ ਦੇਣ ਲੱਗਾ ਹਾਂ। ਕਬਜ਼ੇ ਦਾ ਅਰੰਭ ਕਰ ਤਾਂ ਜੋ ਤੂੰ ਉਸ ਦੇ ਦੇਸ ਦੀ ਮਿਲਖ ਲੈ ਲਵੇਂ।

32. ਤਾਂ ਸੀਹੋਨ ਅਤੇ ਉਸ ਦੇ ਸਾਰੇ ਲੋਕਾਂ ਨੇ ਨਿੱਕਣ ਕੇ ਯਾਹਸ ਵੱਲ ਸਾਡਾ ਸਾਹਮਣਾ ਕੀਤਾ।

33. ਯਹੋਵਾਹ ਸਾਡੇ ਪਰਮੇਸ਼ੁਰ ਨੇ ਉਸ ਨੂੰ ਸਾਡੇ ਅੱਗੇ ਲਾ ਦਿੱਤਾ ਅਤੇ ਅਸਾਂ ਉਸ ਨੂੰ ਅਤੇ ਉਸ ਦੇ ਪੁੱਤ੍ਰਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਮਾਰ ਸੁੱਟਿਆ।

34. ਅਸਾਂ ਉਸ ਵੇਲੇ ਉਸ ਦੇ ਸਾਰੇ ਸ਼ਹਿਰ ਖੋਹ ਲਏ ਅਤੇ ਉਨ੍ਹਾਂ ਦੇ ਮਨੁੱਖਾਂ ਦਾ, ਤੀਵੀਆਂ ਅਤੇ ਨਿਆਣਿਆਂ ਸਣੇ ਸੱਤਿਆ ਨਾਸ ਕਰ ਦਿੱਤਾ, ਅਸਾਂ ਇੱਕ ਵੀ ਨਾ ਛੱਡਿਆ।

35. ਕੇਵਲ ਡੰਗਰ ਸਾਡੀ ਲੁੱਟ ਵਿੱਚ ਆਏ ਨਾਲੇ ਉਨ੍ਹਾਂ ਸ਼ਹਿਰਾਂ ਦਾ ਲੁੱਟ ਦਾ ਮਾਲ ਜਿਹੜੇ ਅਸਾਂ ਖੋਹੇ ਸਨ।

36. ਅਰੋਏਰ ਤੋਂ ਜਿਹੜਾ ਅਰਨੋਨ ਦੇ ਬੰਨੇ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ ਗਿਲਆਦ ਤੀਕ ਕੋਈ ਨਗਰ ਅਜਿਹਾ ਨਹੀਂ ਸੀ ਜਿਹੜਾ ਸਾਡੇ ਲਈ ਬਹੁਤ ਉੱਚਾ ਸੀ। ਯਹੋਵਾਹ ਸਾਡੇ ਪਰਮੇਸ਼ੁਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ।

37. ਕੇਵਲ ਤੁਸੀਂ ਮੰਮੋਨੀਆਂ ਦੇ ਦੇਸ ਦੇ ਨੇੜੇ ਨਾ ਆਏ ਅਰਥਾਤ ਯਾਬੋਕ ਨਦੀ ਦਾ ਸਾਰਾ ਪਾਸਾ ਅਤੇ ਪਹਾੜੀ ਸ਼ਹਿਰ ਅਤੇ ਜਿੱਥੋਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਵਰਜਿਆ ਸੀ।

About ਬਿਵਸਥਾ ਸਾਰ Chapter 2

Read ਬਿਵਸਥਾ ਸਾਰ Chapter 2 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 2
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 2 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 2?

ਬਿਵਸਥਾ ਸਾਰ Chapter 2 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 2 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਸੁਲੇਮਾਨ ਦਾ ਗੀਤ Chapter 3
  3. 2 ਸਮੂਏਲ Chapter 9
  4. ਗਿਣਤੀ Chapter 5
  5. ਵਿਰਲਾਪ Chapter 2
  6. ਉਪਦੇਸ਼ਕ Chapter 7
  7. ਜ਼ਬੂਰ Chapter 3

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 3
  2. ਬਿਵਸਥਾ ਸਾਰ Chapter 22
  3. ਬਿਵਸਥਾ ਸਾਰ Chapter 15
  4. ਬਿਵਸਥਾ ਸਾਰ Chapter 34
  5. ਬਿਵਸਥਾ ਸਾਰ Chapter 12
  6. ਬਿਵਸਥਾ ਸਾਰ Chapter 27
  7. ਬਿਵਸਥਾ ਸਾਰ Chapter 14

Related Chapters & Readings

  1. 1 ਇਤਹਾਸ Chapter 15
  2. ਫ਼ਿਲਿੱਪੀਆਂ Chapter 4
  3. ਯਸਾਯਾਹ Chapter 64
  4. ਜ਼ਬੂਰ Chapter 125
  5. ਕਹਾਉਤਾਂ Chapter 21
  6. ਮੱਤੀ Chapter 19
  7. 2 ਸਮੂਏਲ Chapter 15
Share Your Love

Leave a Reply

Your email address will not be published. Required fields are marked *