Read ਬਿਵਸਥਾ ਸਾਰ Chapter 13 Online
Read ਬਿਵਸਥਾ ਸਾਰ Chapter 13 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.
Choose a Chapter
ਬਿਵਸਥਾ ਸਾਰ 13
ਅਧਿਆਇ 13
1. ਜੇ ਤੁਹਾਡੇ ਵਿੱਚ ਕੋਈ ਨਬੀ ਅਥਵਾ ਸੁਫ਼ਨਾ ਵੇਖਣ ਵਾਲਾ ਉੱਠੇ ਅਤੇ ਉਹ ਤੁਹਾਨੂੰ ਕੋਈ ਨਿਸ਼ਾਨ ਅਥਵਾ ਅਚਰਜ ਕੰਮ ਵਿਖਾਵੇ।
2. ਅਤੇ ਉਹ ਨਿਸ਼ਾਨ ਅਥਵਾ ਅਚਰਜ ਕੰਮ ਪੂਰਾ ਹੋ ਜਾਵੇ ਜਿਹ ਦੇ ਵਿਖੇ ਉਹ ਤੁਹਾਡੇ ਨਾਲ ਬੋਲਿਆ ਕਿ ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ ਜਿਨ੍ਹਾਂ ਨੂੰ ਤੁਸਾਂ ਨਹੀਂ ਜਾਤਾ ਸੀ ਅਤੇ ਓਹਨਾਂ ਦੀ ਪੂਜਾ ਕਰੀਏ।
3. ਤਾਂ ਤੁਸੀਂ ਉਸ ਨਬੀ ਅਥਵਾ ਸੁਫ਼ਨਾ ਵੇਖਣ ਵਾਲੇ ਦੀਆਂ ਗੱਲਾਂ ਨੂੰ ਨਾ ਸੁਣਿਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਪਰਖਦਾ ਹੈ ਕਿ ਉਹ ਜਾਣੇ ਭਈ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਕਰਦੇ ਹੋ।
4. ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਮਗਰ ਚੱਲਿਓ। ਉਸ ਤੋਂ ਡਰਿਓ, ਉਸ ਦੇ ਹੁਕਮਾਂ ਦੀ ਪਾਲਨਾ ਕਰਿਓ, ਉਸ ਦੀ ਅਵਾਜ਼ ਨੂੰ ਸੁਣਿਓ, ਉਸ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ।
5. ਅਤੇ ਉਹ ਨਬੀ ਅਥਵਾ ਸੁਫ਼ਨਿਆਂ ਦੇ ਵੇਖਣ ਵਾਲਾ ਮਾਰ ਦਿੱਤਾ ਜਾਵੇ ਕਿਉਂ ਜੋ ਉਸ ਨੇ ਬੋਲ ਕੇ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਕੁਰਾਹੇ ਪਾਇਆ ਹੈ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਅਤੇ ਗੁਲਾਮੀ ਦੇ ਘਰ ਤੋਂ ਤੁਹਾਨੂੰ ਛੁਟਕਾਰਾ ਦਿੱਤਾ। ਉਹ ਤੁਹਾਨੂੰ ਉਸ ਰਾਹ ਤੋਂ ਜਿਹ ਦਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੱਲਣ ਦਾ ਹੁਕਮ ਦਿੱਤਾ ਸੀ ਕੁਰਾਹੇ ਪਾਇਆ ਚਾਹੁੰਦਾ ਹੈ। ਇਉਂ ਤੁਸੀਂ ਉਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦੇਈਓ।
6. ਜੇ ਤੁਹਾਡਾ ਸੱਕਾ ਭਰਾ ਯਾ ਤੁਹਾਡਾ ਪੁੱਤ੍ਰ ਯਾ ਤੁਹਾਡੀ ਧੀ ਯਾ ਤੁਹਾਡੀ ਪਰੀਤਮਾ ਯਾ ਤਾਹਾਡਾ ਜਾਨੀ ਦੋਸਤ ਤੁਹਾਨੂੰ ਗੁੱਝੇ ਗੁੱਝੇ ਏਹ ਆਖ ਕੇ ਫੁਸਲਾਵੇ ਭਈ ਅਸੀਂ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲੀਏ ਅਤੇ ਓਹਨਾਂ ਦੀ ਪੂਜਾ ਕਰੀਏ ਜਿਨ੍ਹਾਂ ਨੂੰ ਨਾ ਤੁਸੀਂ ਨਾ ਤੁਹਾਡੇ ਪਿਉ ਦਾਦੇ ਜਾਣਦੇ ਸਾਓ।
7. ਅਰਥਾਤ ਪਰਾਈਆਂ ਕੌਮਾਂ ਦੇ ਦੇਵਤਿਆਂ ਤੋਂ ਜਿਹੜੇ ਤੁਹਾਡੇ ਆਲੇ ਦੁਆਲੇ ਅਤੇ ਦੂਰ ਨੇੜੇ ਧਰਤੀ ਦੇ ਇੱਕ ਸਿਰੇ ਤੋਂ ਧਰਤੀ ਦੇ ਦੂਜੇ ਸਿਰੇ ਤੀਕ ਹਨ।
8. ਤਾਂ ਤੁਸੀਂ ਹਾਮੀ ਨਾ ਭਰੋ, ਨਾ ਉਸ ਦੀ ਸੁਣੋ, ਨਾ ਤੁਹਾਡੀਆਂ ਅੱਖਾਂ ਵਿੱਚ ਉਸ ਉੱਤੇ ਤਰਸ ਆਵੇ, ਨਾ ਉਸ ਨੂੰ ਮਾਫ਼ ਕਰੋ, ਨਾ ਉਸ ਨੂੰ ਲੁਕਾਓ।
9. ਪਰ ਤੁਸੀਂ ਉਸ ਨੂੰ ਜ਼ਰੂਰ ਹੀ ਮਾਰ ਸੁੱਟੋ, ਉਸ ਦੇ ਮਾਰਨ ਉੱਤੇ ਤੇਰਾ ਹੱਥ ਪਹਿਲ ਕਰੇ ਅਤੇ ਉਸ ਦੇ ਮਗਰੋਂ ਸਾਰੀ ਪਰਜਾ ਦੇ ਹੱਥ।
10. ਤੁਸੀਂ ਉਸ ਨੂੰ ਪੱਥਰਾਂ ਨਾਲ ਪਥਰਾਉ ਕਰਿਓ ਕਿ ਉਹ ਮਰ ਜਾਵੇ ਕਿਉਂ ਜੋ ਉਹ ਤੁਹਾਨੂੰ ਤੁਹਾਡੇ ਯਹੋਵਾਹ ਪਰਮੇਸ਼ੁਰ ਤੋਂ ਕੁਰਾਹੇ ਪਾਉਣਾ ਚਾਹੁੰਦਾ ਹੈ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ।
11. ਸਾਰਾ ਇਸਰਾਏਲ ਸੁਣੇ ਅਤੇ ਡਰੇ ਅਤੇ ਫੇਰ ਤੁਹਾਡੇ ਵਿੱਚ ਅਜੇਹੀ ਬੁਰਿਆਈ ਦਾ ਕੰਮ ਨਾ ਹੋਵੇ।
12. ਜੇ ਤੁਸੀਂ ਆਪਣੇ ਕਿਸੇ ਸ਼ਹਿਰ ਦੇ ਵਿਖੇ ਸੁਣੋ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵੱਸਣ ਲਈ ਦਿੰਦਾ ਹੈ।
13. ਕਿ ਤੁਹਾਡੇ ਵਿੱਚੋਂ ਕਈ ਇੱਕ ਨਖਿੱਧ ਮਨੁੱਖ ਨਿੱਕਲੇ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਵਸਨੀਕਾਂ ਨੂੰ ਏਹ ਆਖ ਕੇ ਕੁਰਾਹੇ ਪਾਇਆ ਕਿ ਆਓ ਚੱਲੀਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੀਏ ਜਿਨ੍ਹਾਂ ਨੂੰ ਤੁਸਾਂ ਨਹੀਂ ਜਾਤਾ।
14. ਤਾਂ ਤੁਸੀਂ ਪੁੱਛੋ ਅਤੇ ਲੱਭੋ ਅਤੇ ਪੱਕਾ ਪਤਾ ਲਓ ਅਤੇ ਵੇਖੋ, ਜੇ ਏਹ ਗੱਲ ਸੱਚੀ ਅਤੇ ਪੱਕੀ ਹੈ ਕਿ ਏਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ।
15. ਤਾਂ ਤੁਸੀਂ ਉਸ ਸ਼ਹਿਰ ਦੇ ਵਸਨੀਕਾਂ ਨੂੰ ਜ਼ਰੂਰ ਤੇਗ ਦੀ ਧਾਰ ਨਾਲ ਵੱਢ ਸੁੱਟਣਾ, ਉਸ ਨੂੰ, ਉਸ ਦੇ ਵਿੱਚ ਦੀਆਂ ਸਭ ਚੀਜ਼ਾਂ ਨੂੰ, ਉਸ ਦੇ ਡੰਗਰਾਂ ਨੂੰ ਤੇਗ ਦੀ ਧਾਰ ਨਾਲ ਅਰਪਣ ਕਰ ਦੇਣਾ।
16. ਉਸ ਦਾ ਸਾਰਾ ਹੀ ਲੁੱਟ ਦਾ ਮਾਲ ਉਸ ਦੇ ਚੌਂਕ ਵਿੱਚ ਇੱਕਠਾ ਕਰ ਕੇ ਉਸ ਸ਼ਹਿਰ ਨੂੰ ਅਤੇ ਉਸ ਦੇ ਸਾਰੇ ਦੇ ਸਾਰੇ ਹੀ ਲੁੱਟ ਦੇ ਮਾਲ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅੱਗ ਨਾਲ ਸਾੜ ਸੁੱਟਿਓ ਤਾਂ ਜੋ ਉਹ ਸਦਾ ਲਈ ਇੱਕ ਮਿੱਟੀ ਦਾ ਢੇਰ ਬਣ ਜਾਵੇ ਜਿਹੜਾ ਕਦੀ ਨਾ ਉਸਾਰਿਆ ਜਾਵੇ।
17. ਅਤੇ ਉਸ ਹਰਾਮ ਤੋਂ ਕੋਈ ਚੀਜ਼ ਤੁਹਾਡੇ ਹੱਥ ਨਾ ਲੱਗੇ ਤਾਂ ਜੋ ਯਹੋਵਾਹ ਆਪਣੇ ਕ੍ਰੋਧ ਦੀ ਸਖ਼ਤੀ ਤੋਂ ਮੁੜੇ ਅਤੇ ਤੁਹਾਡੇ ਉੱਤੇ ਰਹਮ ਕਰ ਕੇ ਦਯਾਵਾਨ ਹੋਵੇ ਅਤੇ ਤੁਹਾਨੂੰ ਵਧਾਵੇ ਜਿਵੇਂ ਉਸ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ।
18. ਏਹ ਹੋਵੇਗਾ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਤੇ ਤੁਸੀਂ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਹੈ ਕਰੋਗੇ।
About ਬਿਵਸਥਾ ਸਾਰ Chapter 13
Read ਬਿਵਸਥਾ ਸਾਰ Chapter 13 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.
Book Information
Book: ਬਿਵਸਥਾ ਸਾਰ
Chapter: 13
Testament: Old Testament
How to Read this Chapter
Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਬਿਵਸਥਾ ਸਾਰ Chapter 13 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਬਿਵਸਥਾ ਸਾਰ Chapter 13?
ਬਿਵਸਥਾ ਸਾਰ Chapter 13 is part of the Book of ਬਿਵਸਥਾ ਸਾਰ in the Holy Bible.
Can I read this chapter online?
Yes. You can read the complete ਬਿਵਸਥਾ ਸਾਰ Chapter 13 online for free with easy chapter navigation.
More Chapters from ਪੁਰਾਣਾ ਨੇਮ
- ਜ਼ਬੂਰ Chapter 56
- ਸੁਲੇਮਾਨ ਦਾ ਗੀਤ Chapter 3
- ਵਿਰਲਾਪ Chapter 2
- ਯਸਾਯਾਹ Chapter 12
- ਉਪਦੇਸ਼ਕ Chapter 7
- ਜ਼ਬੂਰ Chapter 3
- 2 ਇਤਹਾਸ Chapter 9
Explore More from ਬਿਵਸਥਾ ਸਾਰ
- ਬਿਵਸਥਾ ਸਾਰ Chapter 19
- ਬਿਵਸਥਾ ਸਾਰ Chapter 2
- ਬਿਵਸਥਾ ਸਾਰ Chapter 26
- ਬਿਵਸਥਾ ਸਾਰ Chapter 27
- ਬਿਵਸਥਾ ਸਾਰ Chapter 11
- ਬਿਵਸਥਾ ਸਾਰ Chapter 5
- ਬਿਵਸਥਾ ਸਾਰ Chapter 7