ਗਿਣਤੀ Chapter 7

For English

Read ਗਿਣਤੀ Chapter 7 Online

Read ਗਿਣਤੀ Chapter 7 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

A+ A A-

ਗਿਣਤੀ 7

ਅਧਿਆਇ 7

1. ਐਉਂ ਹੋਇਆ ਕਿ ਜਿਸ ਦਿਨ ਮੂਸਾ ਡੇਹਰੇ ਨੂੰ ਖੜਾ ਕਰਨ ਦਾ ਅਤੇ ਉਸ ਨੂੰ ਤੇਲ ਮਲਣ ਅਤੇ ਉਸ ਨੂੰ ਉਸ ਦੇ ਸਾਰੇ ਸਾਮਾਨ ਸਣੇ ਪਵਿੱਤ੍ਰ ਕਰਨ ਦਾ ਅਤੇ ਜਗਵੇਦੀ ਨੂੰ ਸਾਰਿਆਂ ਭਾਂਡਿਆਂ ਸਣੇ ਤੇਲ ਮਲਣ ਅਤੇ ਪਵਿੱਤ੍ਰ ਕਰਨ ਦਾ ਕੰਮ ਮੁਕਾ ਚੁੱਕਿਆ।

2. ਤਾਂ ਇਸਰਾਏਲੀਆਂ ਦੇ ਪਰਧਾਨ ਜਿਹੜੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਨਜ਼ਰਾਂ ਲਿਆਏ। ਏਹ ਗੋਤਾਂ ਦੇ ਪਰਧਾਨ ਅਤੇ ਗਿਣਿਆਂ ਹੋਇਆਂ ਦੇ ਉੱਤੇ ਸਨ।

3. ਓਹ ਆਪਣੀਆਂ ਨਜ਼ਰਾਂ ਯਹੋਵਾਹ ਅੱਗੇ ਲਿਆਏ, ਛੇ ਛੱਤੇ ਹੋਏ ਗੱਡੇ ਅਰ ਬਾਰਾਂ ਬਲਦ ਅਰਥਾਤ ਇੱਕ ਗੱਡਾ ਦੋ ਸਰਦਾਰਾਂ ਵੱਲੋਂ ਅਤੇ ਇੱਕ ਇੱਕ ਬਲਦ ਇੱਕ ਇੱਕ ਵਲੋਂ ਅਤੇ ਓਹ ਉਨ੍ਹਾਂ ਨੂੰ ਡੇਹਰੇ ਦੇ ਸਾਹਮਣੇ ਲਿਆਏ।

4. ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,

5. ਉਨ੍ਹਾਂ ਤੋਂ ਲੈ ਲੈ ਤਾਂ ਜੋ ਓਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਲਈ ਹੋਣ ਅਤੇ ਤੂੰ ਓਹ ਲੇਵੀਆਂ ਨੂੰ ਹਰ ਇੱਕ ਦੀ ਟਹਿਲ ਸੇਵਾ ਅਨੁਸਾਰ ਦੇ ਦੇਹ।

6. ਤਾਂ ਮੂਸਾ ਨੇ ਗੱਡੇ ਅਰ ਬਲਦ ਲੈ ਕੇ ਲੇਵੀਆਂ ਨੂੰ ਦੇ ਦਿੱਤੇ।

7. ਗੇਰਸ਼ੋਨੀਆਂ ਨੂੰ ਦੋ ਗੱਡੇ ਅਰ ਚਾਰ ਬਲਦ ਉਨ੍ਹਾਂ ਦੀ ਟਹਿਲ ਸੇਵਾ ਅਨੁਸਾਰ ਦਿੱਤੇ।

8. ਅਤੇ ਚਾਰ ਗੱਡੇ ਅਰ ਅੱਠ ਬਲਦ ਮਰਾਰੀਆਂ ਨੂੰ ਉਨ੍ਹਾਂ ਦੀ ਟਹਿਲ ਸੇਵਾ ਅਨੁਸਾਰ ਜਿਹੜੀ ਹਰੂਨ ਜਾਜਕ ਦੇ ਪੁੱਤ੍ਰ ਈਥਾਮਾਰ ਦੇ ਹੱਥ ਵਿੱਚ ਸੀ ਦਿੱਤੇ।

9. ਪਰ ਕਹਾਥੀਆਂ ਨੂੰ ਕੁਝ ਨਾ ਦਿੱਤਾ ਤਾਂ ਜੋ ਪਵਿੱਤ੍ਰ ਅਸਥਾਨ ਦੇ ਭਾਰ ਦਾ ਕੰਮ ਜਿਹੜਾ ਉਨ੍ਹਾਂ ਦੀ ਟਹਿਲ ਸੇਵਾ ਦਾ ਸੀ ਓਹ ਆਪਣੇ ਮੋਢਿਆਂ ਉੱਤੇ ਚੁੱਕਿਆ ਕਰਨ।

10. ਇਉਂ ਪਰਧਾਨ ਜਗਵੇਦੀ ਦੀ ਚੱਠ ਲਈ ਜਿਸ ਦਿਨ ਉਸ ਉੱਤੇ ਤੇਲ ਚੋਪੜਿਆ ਗਿਆ ਆਪਣਿਆ ਨਜ਼ਰਾ ਲਿਆਏ। ਪਰਧਾਨ ਆਪਣੇ ਚੜ੍ਹਾਵੇ ਜਗਵੇਦੀ ਦੇ ਸਾਹਮਣੇ ਲਿਆਏ।

11. ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਕੱਲਾ ਇਕੱਲਾ ਪਰਧਾਨ ਆਪਣੀ ਵਾਰੀ ਦੇ ਦਿਨ ਜਗਵੇਦੀ ਦੀ ਚੱਠ ਲਈ ਆਪਣੀਆਂ ਨਜ਼ਰਾਂ ਲਿਆਵੇ।

12. ਤਾਂ ਐਉਂ ਹੋਇਆ ਕਿ ਪਹਿਲੇ ਦਿਨ ਅੰਮੀਨਾਦਾਬ ਦਾ ਪੁੱਤ੍ਰ ਨਹਸ਼ੋਨ ਯਹੂਦਾਹ ਦੇ ਗੋਤ ਦਾ ਆਪਣਾ ਚੜ੍ਹਾਵਾ ਲਿਆਇਆ।

13. ਉਸ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

14. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

15. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

16. ਇੱਕਾ ਪੱਠਾ ਪਾਪ ਦੀ ਬਲੀ ਲਈ।

17. ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ ਅਤੇ ਪੰਜ ਇੱਕ ਸਾਲੇ ਲੇਲੇ। ਏਹ ਅੰਮੀਨਾਦਾਬ ਦੇ ਪੁੱਤ੍ਰ ਨਹਸ਼ੋਨ ਦਾ ਚੜ੍ਹਾਵਾ ਸੀ।

18. ਦੂਜੇ ਦਿਨ ਸੂਆਰ ਦਾ ਪੁੱਤ੍ਰ ਨਥਨਿਏਲ ਯਿੱਸਾਕਾਰ ਦਾ ਪਰਧਾਨ ਆਪਣਾ ਚੜ੍ਹਾਵਾ ਲਿਆਇਆ।

19. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

20. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

21. ਇੱਕ ਵਹਿੜਾ, ਇੱਕ ਛੱਤ੍ਰਾਂ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ।

22. ਇੱਕ ਪੱਠਾ ਪਾਪ ਦੀ ਬਲੀ ਲਈ।

23. ਅਤੇ ਸੁੱਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸੂਆਰ ਦੇ ਪੁੱਤ੍ਰ ਨਥਨਿਏਲ ਦਾ ਚੜ੍ਹਾਵਾ ਸੀ।

24. ਤੀਜੇ ਦਿਨ ਜ਼ਬੂਲੁਨੀਆਂ ਦਾ ਪਰਧਾਨ ਹੋਲੇਨ ਦਾ ਪੁੱਤ੍ਰ ਅਲੀਆਬ ਆਪਣਾ ਚੜ੍ਹਾਵਾ ਲਿਆਇਆ।

25. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

26. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

27. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

28. ਇੱਕ ਪੱਠਾ ਪਾਪ ਦੀ ਬਲੀ ਲਈ।

29. ਅਤੇ ਸੁੱਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ ਪੰਜ ਇੱਕ ਸਾਲੇ ਲੇਲੇ। ਏਹ ਹੇਲੋਨ ਦੇ ਪੁੱਤ੍ਰ ਅਲੀਆਬ ਦਾ ਚੜ੍ਹਾਵਾ ਸੀ।

30. ਚੌਥੇ ਦਿਨ ਰਊਬੇਨੀਆਂ ਦਾ ਪਰਧਾਨ ਸ਼ਦੇਊਰ ਦਾ ਪੁੱਤ੍ਰ ਅਲੀਸੂਰ ਆਪਣਾ ਚੜ੍ਹਾਵਾ ਲਿਅਇਆ।

31. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

32. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

33. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

34. ਇੱਕ ਪੱਠਾ ਪਾਪ ਦੀ ਬਲੀ ਲਈ।

35. ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸ਼ਦੇਊਰ ਦੇ ਪੁੱਤ੍ਰ ਅਲੀਸੂਰ ਦਾ ਚੜ੍ਹਾਵਾ ਸੀ

36. ਪੰਜਵੇਂ ਦਿਨ ਸ਼ਿਮਓਨੀਆਂ ਦਾ ਪਰਧਾਨ ਸੂਰੀਸ਼ਦਾਈ ਦਾ ਪੁੱਤ੍ਰ ਸ਼ਲੁਮੀਏਲ ਆਪਣਾ ਚੜ੍ਹਾਵਾ ਲਿਆਇਆ।

37. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

38. ਇੱਕ ਕੋਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

39. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

40. ਇੱਕ ਪੱਠਾ ਪਾਪ ਦੀ ਬਲੀ ਲਈ।

41. ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸੂਰੀਸ਼ਾਦਾਈ ਦੇ ਪੁੱਤ੍ਰ ਸ਼ਲੁਮੀਏਲ ਦਾ ਚੜ੍ਹਾਵਾ ਸੀ।

42. ਛੇਵੇਂ ਦਿਨ ਗਾਦੀਆਂ ਦਾ ਪਰਧਾਨ ਦਊਏਲ ਦਾ ਪੁੱਤ੍ਰ ਅਲਯਾਸਾਫ਼ ਆਪਣਾ ਚੜ੍ਹਾਵਾ ਲਿਆਇਆ।

43. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

44. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

45. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

46. ਇੱਕ ਪੱਠਾ ਪਾਪ ਦੀ ਬਲੀ ਲਈ।

47. ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਦਊਏਲ ਦੇ ਪੁੱਤ੍ਰ ਅਲਯਾਸਾਫ਼ ਦਾ ਚੜ੍ਹਾਵਾ ਸੀ।

48. ਸੱਤਵੇਂ ਦਿਨ ਅਫਰਈਮੀਆਂ ਦਾ ਪਰਧਾਨ ਅੰਮੀਹੂਦ ਦਾ ਪੁੱਤ੍ਰ ਚੜ੍ਹਾਵਾ ਲਿਆਇਆ।

49. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

50. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

51. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

52. ਇੱਕ ਪੱਠਾ ਪਾਪ ਦੀ ਬਲੀ ਲਈ।

53. ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਅੰਮੀਹੂਦ ਦੇ ਪੁੱਤ੍ਰ ਅਲੀਸ਼ਾਮਾ ਦਾ ਚੜ੍ਹਾਵਾ ਸੀ।

54. ਅੱਠਵੇਂ ਦਿਨ ਮਨੱਸ਼ੀਆਂ ਦਾ ਪਰਧਾਨ ਪਦਾਹਸੂਰ ਦਾ ਪੁੱਤ੍ਰ ਗਮਲੀਏਲ ਆਪਣਾ ਚੜ੍ਹਾਵਾ ਲਿਆਇਆ।

55. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

56. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

57. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

58. ਇੱਕ ਪੱਠ ਪਾਪ ਦੀ ਬਲੀ ਲਈ।

59. ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਪਦਾਹਸੂਰ ਦੇ ਪੁੱਤ੍ਰ ਗਮਲੀਏਲ ਦਾ ਚੜ੍ਹਾਵਾ ਸੀ।

60. ਨੌਵੇਂ ਦਿਨ ਬਿਨਯਾਮੀਨੀਆਂ ਦਾ ਪਰਧਾਨ ਗਿਦਓਨੀ ਦਾ ਪੁੱਤ੍ਰ ਅਬੀਦਾਨ ਆਪਣਾ ਚੜ੍ਹਾਵਾ ਲਿਆਇਆ।

61. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

62. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

63. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

64. ਇੱਕ ਪੱਠਾ ਪਾਪ ਦੀ ਬਲੀ ਲਈ।

65. ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ| ਇਹ ਗਿਦਓਨੀ ਦੇ ਪੁੱਤ੍ਰ ਅਬੀਦਾਨ ਦਾ ਚੜ੍ਹਾਵਾ ਸੀ।

66. ਦਸਵੇਂ ਦਿਨ ਦਾਨੀਆਂ ਦਾ ਪਰਧਾਨ ਅੰਮੀਸ਼ੱਦਾਈ ਦਾ ਪੁੱਤ੍ਰ ਅਹੀਅਜ਼ਰ ਆਪਣਾ ਚੜ੍ਹਾਵਾ ਲਿਆਇਆ।

67. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

68. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

69. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

70. ਇੱਕ ਪੱਠਾ ਪਾਪ ਦੀ ਬਲੀ ਲਈ।

71. ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ| ਏਹ ਅੰਮੀਸ਼ੱਦਾਈ ਦੇ ਪੁੱਤ੍ਰ ਅਹੀਅਜ਼ਰ ਦਾ ਚੜ੍ਹਾਵਾ ਸੀ।

72. ਗਿਆਰ੍ਰਵੇਂ ਦਿਨ ਆਸ਼ੇਰੀਆਂ ਦੇ ਪਰਧਾਨ ਆਕਰਾਨ ਦਾ ਪੁੱਤ੍ਰ ਪਗੀਏਲ ਆਪਣਾ ਚੜ੍ਹਾਵਾ ਲਿਆਇਆ।

73. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

74. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

75. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

76. ਇੱਕ ਪੱਠਾ ਪਾਪ ਦੀ ਬਲੀ ਲਈ।

77. ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ| ਏਹ ਆਕਰਾਨ ਦੇ ਪੁੱਤ੍ਰ ਪਗੀਏਲ ਦਾ ਚੜ੍ਹਾਵਾ ਸੀ।

78. ਬਾਰ੍ਹਵੇਂ ਦਿਨ ਨਫ਼ਤਾਲੀਆ ਦਾ ਪਰਧਾਨ ਏਨਾਨ ਦਾ ਪੁੱਤ੍ਰ ਆਹੀਰਾ ਆਪਣਾ ਚੜ੍ਹਾਵਾ ਲਿਆਇਆ।

79. ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ।

80. ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ।

81. ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲ ਦਾ ਸਾਲਾ ਲੇਲਾ ਹੋਮ ਦੀ ਬਲੀ ਲਈ।

82. ਇੱਕ ਪੱਠਾ ਪਾਪ ਦੀ ਬਲੀ ਲਈ।

83. ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ| ਏਹ ਏਨਾਨ ਦੇ ਪੁੱਤ੍ਰ ਆਹੀਰਾ ਦਾ ਚੜ੍ਹਾਵਾ ਸੀ।

84. ਏਹ ਇਸਰਾਏਲ ਦੇ ਪਰਧਾਨ ਵੱਲੋਂ ਜਗਵੇਦੀ ਦੀ ਚੱਠ ਲਈ ਚੜ੍ਹਾਵਾ ਸੀ ਜਿਸ ਦਿਨ ਉਹ ਚੋਪੜੀ ਗਈ ਅਰਥਾਤ ਚਾਂਦੀ ਦੇ ਬਾਰਾਂ ਥਾਲ, ਚਾਂਦੀ ਦੇ ਬਾਰਾਂ ਟਕੋਰੇ, ਸੋਨੇ ਦੀਆਂ ਬਾਰਾਂ ਕੌਲੀਆਂ।

85. ਚਾਂਦੀ ਦਾ ਹਰ ਇੱਕ ਥਾਲ ਇੱਕ ਸੇਰ ਦਸ ਛਟਾਂਕ ਅਤੇ ਚਾਂਦੀ ਦਾ ਹਰ ਕਟੋਰਾ ਚੌਦਾਂ ਛਟਾਂਕ ਸਾਰੇ ਚਾਂਦੀ ਦੇ ਭਾਂਡੇ ਤੀਹ ਸੇਰ ਸਨ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ।

86. ਸੋਨੇ ਦੀਆਂ ਬਾਰਾਂ ਕੋਲੀਆਂ ਧੂਪ ਨਾਲ ਭਰੀਆਂ ਹੋਈਆਂ ਹਰ ਕੌਲੀ ਦਸ ਤੇਲੇ ਦੀ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਸੋ ਕੌਲੀਆਂ ਦਾ ਸਾਰਾ ਸੋਨਾ ਡੂਢ ਸੇਰ ਸੀ।

87. ਹੋਮ ਦੀ ਬਲੀ ਦੇ ਸਾਰੇ ਪਸੂ ਬਾਰਾਂ ਵਹਿੜੇ, ਬਾਰਾਂ ਛੱਤ੍ਰੇ, ਬਾਰਾਂ ਲੇਲੇ ਇੱਕ ਸਾਲੇ ਉਨ੍ਹਾਂ ਦੀ ਮੈਦੇ ਦੀ ਭੇਟ ਸਣੇ ਬਾਰਾਂ ਪੱਠੇ ਪਾਪ ਦੀ ਬਲੀ ਲਈ।

88. ਅਤੇ ਸੁੱਖ ਸਾਂਦ ਦੀ ਬਲੀ ਲਈ ਸਾਰੇ ਪਸੂ ਏਹ ਸਨ,—ਚੋਵੀ ਬਲਦ, ਸੱਠ ਛੱਤ੍ਰੇ, ਸੱਠ ਬੱਕਰੇ, ਸੱਠ ਲੇਲੇ ਇੱਕ ਸਾਲੇ, ਏਹ ਜਗਵੇਦੀ ਦੀ ਚੱਠ ਲਈ ਉਸ ਦੇ ਤੇਲ ਨਾਲ ਚੋਪੜਨ ਦੇ ਪਿੱਛੋਂ ਸਨ।

89. ਜਦ ਮੂਸਾ ਮੰਡਲੀ ਦੇ ਤੰਬੂ ਵਿੱਚ ਉਹ ਦੇ ਨਾਲ ਬੋਲਣ ਲਈ ਵੜਿਆ ਤਾਂ ਉਸ ਨੇ ਉਸ ਆਵਾਜ਼ ਨੂੰ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਜਿਹੜਾ ਸਾਖੀ ਦੇ ਸੰਦੂਕ ਦੇ ਉੱਤੇ ਸੀ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਬੋਲਦੇ ਸੁਣਿਆ ਅਤੇ ਉਹ ਉਸ ਦੇ ਨਾਲ ਬੋਲਿਆ।

About ਗਿਣਤੀ Chapter 7

Read ਗਿਣਤੀ Chapter 7 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 7
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 7 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 7?

ਗਿਣਤੀ Chapter 7 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 7 online for free with easy chapter navigation.

Share Your Love

Leave a Reply

Your email address will not be published. Required fields are marked *