ਗਿਣਤੀ Chapter 33

For English

Read ਗਿਣਤੀ Chapter 33 Online

Read ਗਿਣਤੀ Chapter 33 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

ਗਿਣਤੀ 33

ਅਧਿਆਇ 33

1. ਏਹ ਇਸਰਾਏਲੀਆਂ ਦੇ ਸਫ਼ਰ ਹਨ ਜਦ ਓਹ ਮਿਸਰ ਦੇਸ ਤੋਂ ਆਪਣੀਆਂ ਸੈਨਾਂ ਅਨੁਸਾਰ ਮੂਸਾ ਅਰ ਹਾਰੂਨ ਦੀ ਅਗਵਾਈ ਨਾਲ ਨਿੱਕਲੇ।

2. ਅਤੇ ਮੂਸਾ ਨੇ ਉਨ੍ਹਾਂ ਦੇ ਸਫ਼ਰਾਂ ਨੂੰ ਉਨ੍ਹਾਂ ਦੀਆਂ ਮੰਜਲਾਂ ਅਨੁਸਾਰ ਯਹੋਵਾਹ ਦੇ ਹੁਕਮ ਨਾਲ ਲਿਖਿਆ ਸੋ ਉਨ੍ਹਾਂ ਦੇ ਸਫ਼ਰ ਦੀਆਂ ਮੰਜਲਾਂ ਏਹ ਹਨ—

3. ਉਨ੍ਹਾਂ ਨੇ ਰਾਮਸੇਸ ਤੋਂ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ ਕੂਚ ਕੀਤਾ। ਪਸਹ ਦੇ ਇੱਕ ਦਿਨ ਪਿੱਛੋਂ ਇਸਰਾਏਲੀ ਜ਼ਬਰਦਸਤੀ ਨਾਲ ਸਾਰੇ ਮਿਸਰੀਆਂ ਦੇ ਵੇਖਦਿਆਂ ਤੇ ਨਿੱਕਲ ਗਏ।

4. ਜਦੋਂ ਮਿਸਰੀ ਸਾਰੇ ਪਲੋਠਿਆਂ ਨੂੰ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਦੇ ਵਿੱਚ ਮਾਰਿਆ ਸੀ ਦੱਬ ਰਹੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਦੇ ਦੇਵਤਿਆਂ ਦਾ ਫ਼ੈਸਲਾਂ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ।

5. ਤਾਂ ਇਸਰਾਏਲੀਆਂ ਨੇ ਰਾਮਸੇਸ ਤੋਂ ਕੂਚ ਕਰ ਜੇ ਸੁੱਕੋਥ ਵਿੱਚ ਆਪਣੇ ਡੇਰੇ ਲਾਏ।

6. ਤਾਂ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰ ਕੇ ਏਥਾਮ ਵਿੱਚ ਡੇਰੇ ਲਾਏ ਜਿਹੜਾ ਉਜਾੜ ਦੀ ਹੱਦ ਉੱਤੇ ਹੈ।

7. ਫੇਰ ਏਥਾਮ ਤੋਂ ਕੂਚ ਕਰ ਕੇ ਓਹ ਪੀ-ਹਹੀਰੋਥ ਨੂੰ ਮੁੜੇ ਜਿਹੜਾ ਬਆਲਸਫ਼ੋਨ ਦੇ ਅੱਗੇ ਹੈ ਅਤੇ ਮਿਗ਼ਦੋਲ ਦੇ ਅੱਗੇ ਉਨ੍ਹਾਂ ਨੇ ਡੇਰੇ ਲਾਏ।

8. ਤਾਂ ਹਹੀਰੋਥ ਦੇ ਅੱਗੇ ਕੂਚ ਕਰ ਕੇ ਓਹ ਸਮੁੰਦਰ ਦੇ ਵਿੱਚੋਂ ਦੀ ਲੰਘ ਕੇ ਉਜਾੜ ਵਿੱਚ ਆਏ ਅਤੇ ਉਨ੍ਹਾਂ ਨੇ ਏਥਾਮ ਦੀ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰ ਕੇ ਮਾਰਾਹ ਵਿੱਚ ਡੇਰੇ ਲਾਏ।

9. ਅਤੇ ਮਾਰਾਹ ਤੋਂ ਕੂਚ ਕਰ ਕੇ ਓਹ ਏਲੀਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਰ ਸੱਤਰ ਖਜੂਰ ਦੇ ਬਿਰਛ ਸਨ ਸੋ ਉੱਥੇ ਉਨ੍ਹਾਂ ਨੇ ਡੇਰੇ ਲਾਏ।

10. ਫੇਰ ਉਨ੍ਹਾਂ ਨੇ ਏਲੀਮ ਤੋਂ ਕੂਚ ਕਰ ਕੇ ਲਾਲ ਸਮੁੰਦਰ ਕੋਲ ਡੇਰੇ ਲਾਏ।

11. ਅਤੇ ਲਾਲ ਸਮੁੰਦਰ ਤੋਂ ਕੂਚ ਕਰ ਕੇ ਸੀਨ ਦੀ ਉਜਾੜ ਵਿੱਚ ਡੇਰੇ ਲਾਏ।

12. ਤਾਂ ਸੀਨ ਦੀ ਉਜਾੜ ਤੋਂ ਕੂਚ ਕਰ ਕੇ ਦਾਫ਼ਕਾਹ ਵਿਚ ਡੇਰੇ ਲਾਏ।

13. ਤਾਂ ਦਾਫ਼ਕਾਹ ਤੋਂ ਕੂਚ ਕਰ ਕੇ ਆਲੂਸ਼ ਵਿੱਚ ਡੇਰੇ ਲਾਏ।

14. ਤਾਂ ਆਲੂਸ਼ ਤੋਂ ਕੂਚ ਕਰ ਕੇ ਰਫ਼ੀਦਿਮ ਵਿੱਚ ਡੇਰੇ ਲਾਏ ਪਰ ਉੱਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ।

15. ਫੇਰ ਰਫ਼ੀਦਿਮ ਤੋਂ ਕੂਚ ਕਰਕੇ ਸੀਨਈ ਦੀ ਉਜਾੜ ਵਿੱਚ ਡੇਰੇ ਲਾਏ।

16. ਅਤੇ ਸੀਨਈ ਦੀ ਉਜਾੜ ਤੋਂ ਕੂਚ ਕਰ ਕੇ ਕਿਬਰੋਥ-ਹੱਤਅਵਾਹ ਵਿੱਚ ਡੇਰੇ ਲਾਏ।

17. ਤਾਂ ਕਿਬਰੋਥ- ਹੱਤਅਵਾਹ ਤੋਂ ਕੂਚ ਕਰ ਕੇ ਹਸੇਰੋਥ ਵਿੱਚ ਡੇਰੇ ਲਾਏ।

18. ਹਸੇਰੋਥ ਤੋਂ ਕੂਚ ਕਰ ਕੇ ਰਿਥਮਾਹ ਵਿੱਚ ਡੇਰੇ ਲਾਏ।

19. ਅਤੇ ਰਿਥਮਾਹ ਤੋਂ ਕੂਚ ਕਰ ਕੇ ਰਿੰਮੋਨ-ਪਾਰਸ ਵਿੱਚ ਡੇਰੇ ਲਾਏ।

20. ਅਤੇ ਰਿੰਮੋਨ-ਪਾਰਸ ਤੋਂ ਕੂਚ ਕਰ ਕੇ ਲਿਬਨਾਹ ਵਿੱਚ ਡੇਰੇ ਲਾਏ।

21. ਤਾਂ ਲਿਬਨਾਹ ਤੋਂ ਕੂਚ ਕਰ ਕੇ ਰਿੱਸਾਹ ਵਿੱਚ ਡੇਰੇ ਲਾਏ।

22. ਤਾਂ ਰਿੱਸਾਹ ਤੋਂ ਕੂਚ ਕਰ ਕੇ ਕਹੇਲਾਥਾਹ ਵਿੱਚ ਡੇਰੇ ਲਾਏ।

23. ਅਤੇ ਕਹੇਲਾਥਾਹ ਤੋਂ ਕੂਚ ਕਰ ਕੇ ਸ਼ਾਫ਼ਰ ਪਹਾੜ ਵਿੱਚ ਡੇਰੇ ਲਾਏ।

24. ਤਾਂ ਸ਼ਾਫ਼ਰ ਪਹਾੜ ਤੋਂ ਕੂਚ ਕਰ ਕੇ ਹਰਾਦਾਹ ਵਿੱਚ ਡੇਰੇ ਲਾਏ।

25. ਤਾਂ ਹਰਾਦਾਹ ਤੋਂ ਕੂਚ ਕਰ ਕੇ ਮਕਹੇਲੋਥ ਵਿੱਚ ਡੇਰੇ ਲਾਏ।

26. ਫੇਰ ਮਕਹੇਲੋਥ ਤੋਂ ਕੂਚ ਕਰ ਕੇ ਤਾਹਥ ਵਿੱਚ ਡੇਰੇ ਲਾਏ।

27. ਅਤੇ ਤਾਹਥ ਤੋਂ ਕੂਚ ਕਰ ਕੇ ਥਾਰਹ ਵਿੱਚ ਡੇਰੇ ਲਾਏ।

28. ਅਤੇ ਥਾਰਹ ਤੋਂ ਕੂਚ ਕਰ ਕੇ ਮਿਥਕਾਹ ਵਿੱਚ ਡੇਰੇ ਲਾਏ।

29. ਤਾਂ ਮਿਥਕਾਹ ਤੋਂ ਕੂਚ ਕਰ ਕੇ ਹਸ਼ਮੋਨਾਹ ਵਿੱਚ ਡੇਰੇ ਲਾਏ।

30. ਤਾਂ ਹਸ਼ਮੋਨਾਹ ਤੋਂ ਕੂਚ ਕਰ ਕੇ ਮੋਸੇਰੋਥ ਵਿੱਚ ਡੇਰੇ ਲਾਏ।

31. ਅਤੇ ਮੋਸੇਰੋਥ ਤੋਂ ਕੂਚ ਕਰ ਕੇ ਬਨੇ-ਯਆਕਾਨ ਵਿੱਚ ਡੇਰੇ ਲਾਏ।

32. ਤਾਂ ਬਨੇ-ਯਆਕਾਨ ਤੋਂ ਕੂਚ ਕਰ ਕੇ ਹੋਰ-ਹਗਿਦਗਾਦ ਵਿੱਚ ਡੇਰੇ ਲਾਏ।

33. ਫੇਰ ਹੋਰ-ਹਗਿਦਗਾਦ ਤੋਂ ਕੂਚ ਕਰ ਕੇ ਯਾਟਬਾਥਾਹ ਵਿੱਚ ਡੇਰੇ ਲਾਏ।

34. ਅਤੇ ਯਾਟਬਾਥਾਹ ਤੋਂ ਕੂਚ ਕਰ ਕੇ ਅਬਰੋਨਾਹ ਵਿੱਚ ਡੇਰੇ ਲਾਏ।

35. ਤਾਂ ਅਬਰੋਨਾਹ ਤੋਂ ਕੂਚ ਕਰ ਕੇਅਸਯੋਨ-ਗਬਰ ਵਿੱਚ ਡੇਰੇ ਲਾਏ।

36. ਤਾਂ ਅਸਬਯੋਨ-ਗਬਰ ਤੋਂ ਕੂਚ ਕਰ ਕੇ ਸੀਨ ਦੀ ਉਜਾੜ ਵਿੱਚ ਜਿਹੜੀ ਕਾਦੇਸ਼ ਹੈ ਡੇਰੇ ਲਾਏ।

37. ਅਤੇ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੇ ਪਹਾੜ ਵਿੱਚ ਅਦੋਮ ਦੇਸ ਦੀ ਹੱਦ ਉੱਤੇ ਡੇਰੇ ਲਾਏ।

38. ਅਤੇ ਹਾਰੂਨ ਜਾਜਕ ਹੋਰ ਪਹਾੜ ਉੱਤੇ ਯਹੋਵਾਹ ਦੇ ਹੁਕਮ ਨਾਲ ਚੜ੍ਹਿਆ ਅਤੇ ਉੱਥੇ ਉਹ ਮਰ ਗਿਆ। ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਲੀਵੇਂ ਵਰਹੇ ਦੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਮਰ ਗਿਆ।

39. ਅਤੇ ਹਾਰੂਨ ਇੱਕ ਸੌ ਤੇਈ ਵਰਿਹਾਂ ਦਾ ਸੀ ਜਦ ਉਹ ਹੋਰ ਪਹਾੜ ਉੱਤੇ ਮਰ ਗਿਆ।

40. ਕਨਾਨੀਆਂ ਦੇ ਰਾਜਾ ਅਰਾਦ ਨੇ ਜੋ ਕਨਾਨ ਦੇਸ ਦੇ ਦੱਖਣ ਵੱਲ ਰਹਿੰਦਾ ਸੀ ਇਸਰਾਏਲੀਆਂ ਦੇ ਆਉਣ ਦੀ ਖਬਰ ਸੁਣੀ।

41. ਅਤੇ ਉਨ੍ਹਾਂ ਨੇ ਹੋਰ ਪਹਾੜ ਤੋਂ ਕੂਚ ਕਰ ਕੇ ਸਲਮੋਨਾਹ ਵਿੱਚ ਡੇਰੇ ਲਾਏ।

42. ਤਾਂ ਸਲਮੋਨਾਹ ਤੋਂ ਕੂਚ ਕਰ ਕੇ ਫ਼ੂਨੋਨ ਵਿੱਚ ਡੇਰੇ ਲਾਏ।

43. ਤਾਂ ਫ਼ੂਨੋਨ ਤੋਂ ਕੂਚ ਕਰ ਕੇ ਓਬੋਬ ਵਿੱਚ ਡੇਰੇ ਲਾਏ।

44. ਅਤੇ ਓਬੇਬ ਤੋਂ ਕੂਚ ਕਰ ਕੇ ਇਯੇਅਬਾਰੀਮ ਵਿੱਚ ਮੋਆਬ ਦੀ ਸਰਹੱਦ ਉੱਤੇ ਡੇਰੇ ਲਾਏ।

45. ਤਾਂ ਈਯੇ ਤੋਂ ਕੂਚ ਕਰ ਕੇ ਦੀਬੋਨ-ਗਾਦ ਵਿੱਚ ਡੇਰੇ ਲਾਏ।

46. ਅਤੇ ਦੀਬੋਨ-ਗਾਦ ਤੋਂ ਕੂਚ ਕਰ ਕੇ ਅਲਮੋਨ-ਦਿਬਲਾਤੈਮਾਹ ਵਿੱਚ ਡੇਰੇ ਲਾਏ।

47. ਅਤੇ ਅਲਮੋਨ-ਦਿਬਲਾਤੈਮਾਹ ਤੋਂ ਕੂਚ ਕਰ ਕੇ ਅਬਾਰੀਮ ਦੇ ਪਹਾੜ ਵਿੱਚ ਨਬੋ ਦੇ ਅੱਗੇ ਡੇਰੇ ਲਾਏ।

48. ਅਬਾਰੀਮ ਦੇ ਪਹਾੜ ਤੋਂ ਕੂਚ ਕਰ ਕੇ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਡੇਰੇ ਲਾਏ।

49. ਅਤੇ ਉਨ੍ਹਾਂ ਨੇ ਯਰਦਨ ਉੱਤੇ ਬੈਤ-ਯਸ਼ਿਮੋਥ ਤੋਂ ਆਬੇਲ-ਸ਼ਿੱਟਿਮ ਤੀਕ ਮੋਆਬ ਦੇ ਮੈਦਾਨ ਵਿੱਚ ਡੇਰੇ ਲਾਏ।

50. ਯਹੋਵਾਹ ਮੂਸਾ ਨੂੰ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਬੋਲਿਆ,

51. ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਯਰਦਨ ਦੇ ਪਾਰ ਕਨਾਨ ਦੀ ਧਰਤੀ ਵਿੱਚ ਲੰਘੋ।

52. ਤਾਂ ਤੁਸੀਂ ਉਸ ਧਰਤੀ ਦੇ ਸਾਰੇ ਵਸਨੀਕਾਂ ਨੂੰ ਆਪਣੇ ਅੱਗਿਓਂ ਕੱਢ ਦਿਓ, ਨਾਲੇ ਉਨ੍ਹਾਂ ਦੇ ਸਾਰੇ ਉੱਕਰੇ ਹੋਏ ਪੱਥਰਾਂ ਨੂੰ ਨਾਸ ਕਰੋ ਅਤੇ ਉਨ੍ਹਾਂ ਦੇ ਸਾਰੇ ਉੱਚੇ ਅਸਥਾਨਾਂ ਨੂੰ ਢਾਹ ਸੁੱਟੋ।

53. ਅਤੇ ਤੁਸੀਂ ਉਸ ਦੇਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵਸੋ ਕਿਓਂ ਜੋ ਮੈਂ ਉਹ ਦੇਸ ਤੁਹਾਨੂੰ ਦਿੱਤਾ ਹੈ ਕਿ ਤੁਸੀਂ ਉਸ ਉੱਤੇ ਕਬਜਾ ਕਰੋ।

54. ਤੁਸੀਂ ਗੁਣਾ ਪਾ ਕੇ ਉਸ ਦੇਸ ਨੂੰ ਆਪਣੇ ਟੱਬਰਾਂ ਅਨੁਸਾਰ ਮਿਲਖ ਕਰ ਲਓ। ਬਹੁਤਿਆਂ ਲਈ ਤੁਸੀਂ ਵੱਡੀ ਮਿਲਖ ਦਿਓ ਅਤੇ ਥੋੜਿਆਂ ਲਈ ਛੋਟੀ ਮਿਲਖ ਦਿਓ। ਜਿੱਥੇ ਕਿਸੇ ਦਾ ਗੁਣਾ ਪਵੇ ਉੱਥੇ ਉਸ ਦੀ ਮਿਲਖ ਹੋਵੇ। ਆਪਣੇ ਪਿਉ ਦਾਦਿਆਂ ਦਿਆਂ ਗੋਤਾਂ ਅਨੁਸਾਰ ਤੁਸੀਂ ਆਪਣੀ ਮਿਲਖ ਲਿਓ।

55. ਪਰ ਜੇ ਤੁਸੀਂ ਉਸ ਦੇ ਵਸਨੀਕਾਂ ਨੂੰ ਆਪਣੇ ਅੱਗੋਂ ਨਾ ਕੱਢੋ ਤਾਂ ਐਉਂ ਹੋਵੇਗਾ ਕਿ ਓਹ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਤਿਣ ਅਰ ਤੁਹਾਡੀਆਂ ਪਸਲੀਆਂ ਵਿੱਚ ਕੰਡੇ ਹੋਣਗੇ ਅਤੇ ਓਹ ਤੁਹਾਨੂੰ ਉਸ ਦੇਸ ਵਿੱਚ ਜਿੱਥੇ ਤੁਸੀਂ ਵੱਸਦੇ ਹੋ ਦੁਖ ਦੇਣਗੇ।

56. ਤਾਂ ਐਉਂ ਹੋਵੇਗਾ ਕਿ ਜਿਵੇਂ ਮੈਂ ਉਨ੍ਹਾਂ ਨਾਲ ਕਰਨਾ ਧਾਰਿਆ ਉਹੋ ਤੁਹਾਡੇ ਨਾਲ ਕਰਾਂਗਾ।

About ਗਿਣਤੀ Chapter 33

Read ਗਿਣਤੀ Chapter 33 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 33
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 33 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 33?

ਗਿਣਤੀ Chapter 33 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 33 online for free with easy chapter navigation.

More Chapters from ਗਿਣਤੀ

  1. ਗਿਣਤੀ Chapter 5
  2. ਗਿਣਤੀ Chapter 10
  3. ਗਿਣਤੀ Chapter 3
  4. ਗਿਣਤੀ Chapter 12
  5. ਗਿਣਤੀ Chapter 35
  6. ਗਿਣਤੀ Chapter 20
  7. ਗਿਣਤੀ Chapter 36

Explore More from ਪੁਰਾਣਾ ਨੇਮ

  1. ਅੱਯੂਬ Chapter 1
  2. ਉਤਪਤ Chapter 17
  3. 1 ਰਾਜਿਆਂ Chapter 20
  4. ਉਤਪਤ Chapter 20
  5. ਕੂਚ Chapter 38
  6. ਕਹਾਉਤਾਂ Chapter 13
  7. ਉਤਪਤ Chapter 38

Related Chapters & Readings

  1. ਯਿਰਮਿਯਾਹ Chapter 13
  2. ਅੱਯੂਬ Chapter 6
  3. ਜ਼ਬੂਰ Chapter 143
  4. ਯਿਰਮਿਯਾਹ Chapter 16
  5. 2 ਕੁਰਿੰਥੀਆਂ Chapter 12
  6. ਰਸੂਲਾਂ ਦੇ ਕਰਤੱਬ Chapter 18
  7. 1 ਸਮੂਏਲ Chapter 21
Share Your Love

Leave a Reply

Your email address will not be published. Required fields are marked *