ਗਿਣਤੀ Chapter 22

For English

Read ਗਿਣਤੀ Chapter 22 Online

Read ਗਿਣਤੀ Chapter 22 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

ਗਿਣਤੀ 22

ਅਧਿਆਇ 22

1. ਤਾਂ ਇਸਰਾਏਲੀਆਂ ਨੇ ਕੂਚ ਕਰ ਕੇ ਮੋਆਬ ਦੇ ਮਦਾਨ ਵਿੱਚ ਯਰਦਨ ਦੇ ਪਾਰ ਯਰੀਹੋ ਕੋਲ ਡੇਰੇ ਲਾਏ।

2. ਅਤੇ ਬਾਲਾਕ ਸਿੱਪੋਰ ਦੇ ਪੁੱਤ੍ਰ ਨੇ ਸਭ ਕੁਝ ਵੇਖਿਆ ਜਿਹੜਾ ਇਸਰਾਏਲੀਆਂ ਨੇ ਅਮੋਰੀਆਂ ਨਾਲ ਕੀਤਾ।

3. ਅਤੇ ਮੋਆਬ ਉਸ ਪਰਜਾ ਦੇ ਅੱਗੋਂ ਡਾਢਾ ਡਰਿਆ ਕਿਉਂ ਜੋ ਉਹ ਬਹੁਤ ਸੀ ਸੋ ਮੋਆਬ ਇਸਰਾਏਲੀਆਂ ਦੇ ਕਾਰਨ ਅੱਤ ਬਿਆਕੁਲ ਹੋਇਆ।

4. ਤਾਂ ਮੋਆਬ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ ਕਿ ਹੁਣ ਇਹ ਦਲ ਸਾਡੇ ਆਲੇ ਦੁਆਲੇ ਦਾ ਸਭ ਕੁਝ ਚੱਟ ਜਾਵੇਗਾ ਜਿਵੇਂ ਬਲਦ ਖੇਤ ਦਾ ਘਾਹ ਚੱਟ ਜਾਂਦਾ ਹੈ। ਸਿੱਪੋਰ ਦਾ ਪੁੱਤ੍ਰ ਬਾਲਾਕ ਉਸ ਸਮੇਂ ਮੋਆਬ ਦਾ ਰਾਜਾ ਸੀ।

5. ਉਪਰੰਤ ਉਹ ਨੇ ਹਲਕਾਰੇ ਬਓਰ ਦੇ ਪੁੱਤ੍ਰ ਬਿਲਆਮ ਕੋਲ ਪਥੋਰ ਨੂੰ ਜਿਹੜਾ ਵੱਡੇ ਦਰਿਆ ਉੱਤੇ ਹੈ ਆਪਣੀ ਉੱਮਤ ਦੀ ਅੰਸ ਦੇ ਦੇਸ ਵਿੱਚ ਘੱਲੇ ਕਿ ਉਹ ਉਸ ਨੂੰ ਏਹ ਆਖ ਕੇ ਸੱਦੇ ਕਿ ਵੇਖੋ, ਇੱਕ ਉੱਮਤ ਮਿਸਰ ਤੋਂ ਨਿੱਕਲੀ ਹੈ ਅਤੇ ਵੇਖੋ, ਓਹ ਧਰਤੀ ਦੀ ਪਰਤ ਨੂੰ ਢੱਕ ਲੈਂਦੇ ਹਨ ਅਤੇ ਓਹ ਮੇਰੇ ਸਾਹਮਣੇ ਆ ਵੱਸੇ ਹਨ।

6. ਹੁਣ ਤੂੰ ਆਣ ਕੇ ਏਸ ਉੱਮਤ ਨੂੰ ਮੇਰੇ ਲਈ ਸਰਾਪ ਦੇਵੀਂ ਕਿਉਂ ਜੋ ਓਹ ਮੇਰੇ ਨਾਲੋਂ ਅੱਤ ਬਲਵੰਤ ਹਨ। ਸ਼ਾਇਤ ਮੈਂ ਫਤਹ ਪਾਵਾਂ ਅਤੇ ਅਸੀਂ ਉਨ੍ਹਾਂ ਨੂੰ ਐਉਂ ਮਾਰੀਏ ਭਈ ਮੈਂ ਉਨ੍ਹਾਂ ਨੂੰ ਆਪਣੇ ਦੇਸ ਤੋਂ ਕੱਢ ਦਿਆਂ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਹ ਨੂੰ ਤੂੰ ਬਰਕਤ ਦੇਵੇਂ ਉਹ ਮੁਬਾਰਕ ਹੈ ਅਤੇ ਜਿਹ ਨੂੰ ਤੂੰ ਸਰਾਪ ਦੇਵੇਂ ਉਹ ਸਰਾਪੀ ਹੈ।

7. ਤਾਂ ਮੋਆਬ ਦੇ ਬਜ਼ੁਰਗ ਅਰ ਮਿਦਯਾਨ ਦੇ ਬਜ਼ੁਰਗ ਚੱਲ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਫਾਲ ਪਾਉਣ ਦੇ ਇਨਾਮ ਸਨ ਅਤੇ ਓਹ ਬਿਲਆਮ ਕੋਲ ਆ ਕੇ ਉਹ ਨੂੰ ਬਾਲਾਕ ਦੀਆਂ ਗੱਲਾਂ ਬੋਲੇ।

8. ਤਾਂ ਉਸ ਉਨ੍ਹਾਂ ਨੂੰ ਆਖਿਆ, ਤੁਸੀਂ ਐੱਥੇ ਰਾਤ ਟਿਕੋ ਅਤੇ ਜਿਵੇਂ ਯਹੋਵਾਹ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖਬਰ ਲਿਆਵਾਂਗਾ। ਉਪਰੰਤ ਮੋਆਬ ਦੇ ਸਰਦਾਰ ਬਿਲਆਮ ਨਾਲ ਠਹਿਰੇ।

9. ਪਰਮੇਸ਼ੁਰ ਨੇ ਬਿਲਆਮ ਕੋਲ ਆਣ ਕੇ ਆਖਿਆ ਕਿ ਏਹ ਮਨੁੱਖ ਤੇਰੇ ਨਾਲ ਕੌਣ ਹਨ?

10. ਅੱਗੋਂ ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, ਸਿੱਪੋਰ ਦੇ ਪੁੱਤ੍ਰ ਬਾਲਾਕ ਮੋਆਬ ਦੇ ਰਾਜੇ ਨੇ ਉਨ੍ਹਾਂ ਨੂੰ ਮੇਰੇ ਕੋਲ ਏਹ ਆਖ ਕੇ ਘੱਲਿਆ।

11. ਕਿ ਵੇਖੋ, ਏਹ ਉੱਮਤ ਜਿਹੜੀ ਮਿਸਰ ਤੋਂ ਆ ਰਹੀ ਹੈ ਉਸ ਨੇ ਧਰਤੀ ਦੀ ਪਰਤ ਨੂੰ ਢੱਕ ਲਿਆ ਹੈ। ਹੁਣ ਆ ਮੇਰੇ ਲਈ ਉਨ੍ਹਾਂ ਨੂੰ ਬਦ ਦੁਆ ਦੇਹ, ਸ਼ਾਇਤ ਮੈਂ ਉਨ੍ਹਾਂ ਨਾਲ ਲੜ ਸੱਕਾਂ ਤਾਂ ਜੋ ਉਨ੍ਹਾਂ ਨੂੰ ਕੱਢ ਦਿਆਂ।

12. ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, ਏਹਨਾਂ ਨਾਲ ਨਾ ਜਾਈਂ ਨਾ ਇਸ ਪਰਜਾ ਨੂੰ ਸਰਾਪ ਦੇਈਂ ਕਿਉਂ ਜੋ ਓਹ ਮੁਬਾਰਕ ਹਨ।

13. ਉਪਰੰਤ ਬਿਲਆਮ ਨੇ ਸਵੇਰ ਨੂੰ ਉੱਠ ਕੇ ਬਾਲਾਕ ਦੇ ਸਰਦਾਰਾਂ ਨੂੰ ਆਖਿਆ, ਆਪਣੇ ਦੇਸ ਨੂੰ ਜਾਓ ਕਿਉਂ ਜੋ ਯਹੋਵਾਹ ਨੇ ਮੈਨੂੰ ਤੁਹਾਡੇ ਨਾਲ ਜਾਣ ਤੋਂ ਵਰਜਿਆ।

14. ਤਾਂ ਮੋਆਬ ਦੇ ਸਰਦਾਰ ਉੱਠ ਕੇ ਬਾਲਾਕ ਕੋਲ ਆਏ ਅਤੇ ਉਨ੍ਹਾਂ ਨੇ ਆਖਿਆ, ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕੀਤਾ।

15. ਤਦ ਬਾਲਾਕ ਨੇ ਇੱਕ ਵਾਰ ਹੋਰ ਸਰਦਾਰ ਘੱਲੇ ਜਿਹੜੇ ਏਹਨਾਂ ਤੋਂ ਵਧੀਕ ਅਰ ਪਤਵੰਤੇ ਸਨ।

16. ਓਹ ਬਿਲਾਅਮ ਕੋਲ ਆਏ ਅਤੇ ਉਹ ਨੂੰ ਆਖਿਆ, ਸਿੱਪੋਰ ਦਾ ਪੁੱਤ੍ਰ ਬਾਲਾਕ ਐਉਂ ਆਖਦਾ ਹੈ ਕਿ ਮੇਰੇ ਕੋਲ ਆਉਣ ਤੋਂ ਨਾ ਰੁਕੋ।

17. ਕਿਉਂ ਜੋ ਮੈਂ ਤੁਹਾਨੂੰ ਅੱਤ ਵੱਡੀ ਪੱਤ ਦਿਆਂਗਾ ਅਤੇ ਜੋ ਕੁਝ ਤੁਸੀਂ ਮੈਨੂੰ ਆਖੋ ਮੈਂ ਕਰਾਂਗਾ ਪਰ ਆਓ, ਮੇਰੇ ਲਈ ਇਸ ਉੱਮਤ ਨੂੰ ਬਦ ਦੁਆ ਦਿਓ।

18. ਅੱਗੋਂ ਬਿਲਅਮ ਨੇ ਉੱਤਰ ਦੇ ਕੇ ਬਾਲਾਕ ਦੇ ਟਹਿਲੂਆਂ ਨੂੰ ਆਖਿਆ, ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਰ ਸੋਨਾ ਵੀ ਦੇਵੇ ਤਾਂ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦਾ ਉਲੰਘਣਾ ਨਹੀਂ ਕਰ ਸਕਦਾ ਹਾਂ ਕਿ ਮੈਂ ਘੱਟ ਯਾ ਵਧ ਕਰਾਂ।

19. ਹੁਣ ਤੁਸੀਂ ਐਥੇ ਅੱਜ ਦੀ ਰਾਤ ਵੀ ਠਹਿਰਣਾ ਤਾਂ ਜੋ ਮੈਂ ਜਾਣਾਂ ਕਿ ਯਹੋਵਾਹ ਹੋਰ ਕਿਹੜੀ ਗੱਲ ਮੇਰੇ ਨਾਲ ਬੋਲੇਗਾ।

20. ਪਰਮੇਸ਼ੁਰ ਬਿਲਆਮ ਕੋਲ ਰਾਤ ਨੂੰ ਆਇਆ ਅਤੇ ਉਹ ਨੂੰ ਆਖਿਆ, ਜੇ ਏਹ ਮਨੁੱਖ ਤੈਨੂੰ ਸੱਦਣ ਲਈ ਆਏ ਹਨ ਤਾਂ ਉੱਠ ਕੇ ਉਨ੍ਹਾਂ ਨਾਲ ਤੁਰ ਪਈਂ ਨਿਰੀ ਓਹ ਗੱਲ ਜਿਹੜੀ ਮੈਂ ਤੈਨੂੰ ਬੋਲਾਂ ਤੂੰ ਕਰੀਂ।

21. ਬਿਲਆਮ ਨੇ ਸਵੇਰ ਨੂੰ ਉੱਠ ਕੇ ਆਪਣੀ ਗਧੀ ਉੱਤੇ ਪਲਾਣਾ ਕੱਸਿਆ ਅਤੇ ਮੋਆਬ ਦੇ ਸਰਦਾਰਾਂ ਨਾਲ ਤੁਰ ਪਿਆ।

22. ਤਾਂ ਪਰਮੇਸ਼ੁਰ ਦਾ ਕ੍ਰੋਧ ਭੜਕ ਉੱਠਿਆ ਕਿਉਂ ਜੋ ਉਹ ਜਾਂਦਾ ਸੀ ਅਤੇ ਯਹੋਵਾਹ ਦੇ ਦੂਤ ਨੇ ਆਪਣੇ ਆਪ ਨੂੰ ਰਾਹ ਵਿੱਚ ਉਸ ਦੇ ਵਿਰੋਧੀ ਹੋਣ ਲਈ ਖੜਾ ਕੀਤਾ। ਉਹ ਆਪਣੀ ਗਧੀ ਉੱਤੇ ਸਵਾਰ ਹੋਇਆ ਅਤੇ ਉਸ ਦੇ ਦੋ ਨੌਕਰ ਉਸ ਦੇ ਸੰਗ ਸਨ।

23. ਅਤੇ ਗਧੀ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖੜਾ ਡਿੱਠਾ ਅਤੇ ਉਹ ਦੀ ਤੇਗ ਉਹ ਦੇ ਹੱਥ ਵਿੱਚ ਸੂਤੀ ਹੋਈ ਸੀ। ਤਾਂ ਗਧੀ ਰਾਹ ਤੋਂ ਮੁੜ ਕੇ ਖੇਤ ਵਿੱਚ ਗਈ ਅਤੇ ਬਿਲਆਮ ਨੇ ਗਧੀ ਨੂੰ ਮਾਰਿਆ ਤਾਂ ਜੋ ਉਹ ਨੂੰ ਰਾਹ ਵੱਲ ਮੋੜੇ।

24. ਤਦ ਯਹੋਵਾਹ ਦਾ ਦੂਤ ਦਾਖ ਦੀ ਬਾੜੀ ਵਿੱਚ ਉਸ ਤੰਗ ਰਾਹ ਵਿੱਚ ਜਾ ਖਲੋਤਾ ਜਿੱਥੇ ਇੱਕ ਪਾਸੇ ਕੰਧ ਅਤੇ ਦੂਜੇ ਪਾਸੇ ਵੀ ਕੰਧ ਸੀ।

25. ਜਾਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਡਿੱਠਾ ਤਾਂ ਉਹ ਆਪਣੇ ਆਪ ਨੂੰ ਦਬਾ ਕੇ ਕੰਧ ਨਾਲ ਜਾ ਲੱਗੀ ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ ਸੋ ਉਸ ਨੇ ਫੇਰ ਉਹ ਨੂੰ ਮਾਰਿਆ।

26. ਯਹੋਵਾਹ ਦਾ ਦੂਤ ਫੇਰ ਇੱਕ ਵਾਰ ਅੱਗੇ ਜਾ ਕੇ ਇੱਕ ਤੰਗ ਥਾਂ ਵਿੱਚ ਜਾ ਖਲੋਤਾ ਜਿਸ ਤੋਂ ਸੱਜੇ ਖੱਬੇ ਮੁੜਨ ਨੂੰ ਕੋਈ ਰਾਹ ਨਹੀਂ ਸੀ।

27. ਜਦ ਗਧੀ ਨੇ ਯਹੋਵਾਹ ਦੇ ਦੂਤ ਨੂੰ ਵੇਖਿਆ ਤਾਂ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਦਾ ਕ੍ਰੋਧ ਭੜਕ ਉੱਠਿਆ, ਫੇਰ ਓਸ ਆਪਣੀ ਲਾਠੀ ਨਾਲ ਗਧੀ ਨੂੰ ਮਾਰਿਆ।

28. ਤਾਂ ਯਹੋਵਾਹ ਨੇ ਗਧੀ ਦੇ ਮੂੰਹ ਨੂੰ ਖੋਲਿਆ ਅਤੇ ਉਹ ਨੇ ਬਿਲਆਮ ਨੂੰ ਆਖਿਆ, ਮੈਂ ਤੇਰਾ ਕੀ ਕੀਤਾ ਕਿ ਤੈਂ ਮੈਨੂੰ ਇਨ੍ਹਾਂ ਤਿੰਨਾਂ ਵਾਰੀਆਂ ਵਿੱਚ ਮਾਰਿਆ?

29. ਤਾਂ ਬਿਲਆਮ ਨੇ ਗਧੀ ਨੂੰ ਆਖਿਆ, ਇਸ ਲਈ ਕਿ ਤੈਂ ਮੇਰੇ ਨਾਲ ਮਖ਼ੋਲ ਕੀਤਾ। ਜੇ ਮੇਰੇ ਹੱਥ ਵਿੱਚ ਤੇਗ ਹੁੰਦੀ ਤਾਂ ਮੈਂ ਹੁਣ ਹੀ ਤੈਨੂੰ ਵੱਡ ਸੁੱਟਦਾ।

30. ਅੱਗੋਂ ਗਧੀ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੇਰੀ ਗਧੀ ਨਹੀਂ ਜਿਹ ਦੇ ਉੱਤੇ ਤੂੰ ਸਾਰੀ ਉਮਰ ਅੱਜ ਤੀਕ ਸਵਾਰ ਹੁੰਦਾ ਰਿਹਾ ਹੈਂ? ਕਦੀ ਮੈਂ ਅੱਗੇ ਵੀ ਤੇਰੇ ਨਾਲ ਐਉਂ ਕੀਤਾ ਹੈ? ਉਸ ਆਖਿਆ, ਨਹੀਂ।

31. ਤਦ ਯਹੋਵਾਹ ਨੇ ਬਿਲਆਮ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖਲੋਤੇ ਵੇਖਿਆ ਅਤੇ ਉਹ ਦੀ ਤੇਗ ਉਹ ਦੇ ਹੱਥ ਵਿੱਚ ਸੂਤੀ ਹੋਈ ਸੀ ਤਾਂ ਉਸ ਨੇ ਆਪਣਾ ਸਿਰ ਨਿਆਇਆ ਅਤੇ ਉਹ ਦੇ ਅੱਗੇ ਝੁਕਿਆ।

32. ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ, ਤੂੰ ਕਿਉਂ ਆਪਣੀ ਗਧੀ ਨੂੰ ਤਿੰਨ ਵਾਰ ਮਾਰਿਆ ਹੈ? ਵੇਖ, ਮੈਂ ਅੱਜ ਤੈਨੂੰ ਰੋਕਣ ਲਈ ਨਿੱਕਲਿਆ ਹਾਂ ਕਿਉਂ ਜੋ ਤੇਰਾ ਰਾਹ ਮੇਰੇ ਅੱਗੇ ਉਲਟਾ ਹੈ।

33. ਗਧੀ ਨੇ ਮੈਨੂੰ ਵੇਖਿਆ ਅਤੇ ਮੈਥੋਂ ਤਿੰਨ ਵਾਰ ਮੁੜੀ। ਜੇ ਉਹ ਮੇਰੀ ਵੱਲੋਂ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਹ ਨੂੰ ਜੀਉਂਦੀ ਰਹਿਣ ਦਿੰਦਾ।

34. ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ ਕਿ ਮੈਂ ਪਾਪ ਕੀਤਾ ਕਿਉਂ ਜੋ ਮੈਂ ਨਹੀ ਜਾਣਦਾ ਸਾਂ ਕਿ ਤੂੰ ਰਾਹ ਵਿੱਚ ਮੇਰੇ ਵਿਰੁੱਧ ਖਲੋਤਾ ਹੈਂ ਅਤੇ ਹੁਣ ਜੇ ਮੈਂ ਤੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਤਾਂ ਮੈਂ ਮੁੜ ਜਾਵਾਂਗਾ।

35. ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾਹ ਪਰ ਨਿਰੀ ਉਹ ਗੱਲ ਜਿਹੜੀ ਮੈਂ ਤੇਰੇ ਨਾਲ ਬੋਲਾਂ ਓਹੇ ਗੱਲ ਤੂੰ ਬੋਲੀਂ। ਤਦ ਬਿਲਆਮ ਬਾਲਾਕ ਦੇ ਸਰਦਾਰਾਂ ਨਾਲ ਚੱਲਿਆ ਗਿਆ।

36. ਜਦ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਗਿਆ ਹੈ ਤਾਂ ਉਸ ਦੇ ਮਿਲਣ ਲਈ ਮੋਆਬ ਦੇ ਸ਼ਹਿਰ ਨੂੰ ਬਾਹਰ ਗਿਆ ਜਿਹੜਾ ਅਰਨੋਨ ਦੀਆਂ ਹੱਦਾਂ ਉੱਤੇ ਸਗੋਂ ਐਨ ਸਰਹੱਦ ਉੱਤੇ ਸੀ।

37. ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੈਨੂੰ ਵੱਡੀ ਲੋੜ ਲਈ ਨਹੀਂ ਬੁਲਾ ਘੱਲਿਆ? ਤੂੰ ਕਿਉਂ ਮੇਰੇ ਕੋਲ ਨਹੀਂ ਆਇਆ? ਕੀ ਮੈਂ ਤੈਨੂੰ ਸੱਚ ਮੁੱਚ ਵੱਡੀ ਪੱਤ ਨਹੀਂ ਦੇ ਸਕਦਾ?

38. ਪਰ ਬਿਲਆਮ ਨੇ ਬਾਲਾਕ ਨੂੰ ਆਖਿਆ, ਵੇਖ ਮੈਂ ਤੇਰੇ ਕੋਲ ਆ ਗਿਆ ਹਾਂ। ਕੀ ਮੈਂ ਆਪਣੀ ਸ਼ਕਤੀ ਨਾਲ ਕੋਈ ਵਾਕ ਬੋਲ ਸਕਦਾ ਹਾਂ? ਜਿਹੜਾ ਵਾਕ ਪਰਮੇਸ਼ੁਰ ਮੇਰੇ ਮੂੰਹ ਵਿੱਚ ਪਾਵੇ ਉਹੀ ਮੈਂ ਬੋਲਾਂਗਾ।

39. ਫੇਰ ਬਿਲਆਮ ਬਾਲਾਕ ਨਾਲ ਚੱਲਿਆ ਗਿਆ ਅਤੇ ਓਹ ਕਿਰਯਥ–ਹੁਸੋਥ ਵਿੱਚ ਆਏ।

40. ਬਾਲਾਕ ਨੇ ਵੱਗਾਂ ਅਤੇ ਇੱਜੜਾਂ ਦੀਆਂ ਬਲੀਆਂ ਚੜ੍ਹਾਈਆਂ ਅਤੇ ਉਹ ਨੇ ਬਿਲਆਮ ਅਰ ਉਨ੍ਹਾਂ ਸਰਦਾਰਾਂ ਲਈ ਜਿਹੜੇ ਉਸ ਦੇ ਨਾਲ ਸਨ ਕੁਝ ਘੱਲਿਆ।

41. ਤਾਂ ਸਵੇਰ ਨੂੰ ਐਉਂ ਹੋਇਆ ਕਿ ਬਾਲਾਕ ਬਿਲਆਮ ਨੂੰ ਲੈ ਕੇ ਬਆਲ ਦੀਆਂ ਉਚਿਆਈਆਂ ਉੱਤੇ ਉਸ ਨੂੰ ਲਿਆਇਆ ਜਿੱਥੋਂ ਉਸ ਨੇ ਪਰਜਾ ਦੀਆਂ ਸਰਹੱਦਾਂ ਤੀਕ ਡਿੱਠਾ।

About ਗਿਣਤੀ Chapter 22

Read ਗਿਣਤੀ Chapter 22 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 22
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 22 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 22?

ਗਿਣਤੀ Chapter 22 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 22 online for free with easy chapter navigation.

More Chapters from ਗਿਣਤੀ

  1. ਗਿਣਤੀ Chapter 5
  2. ਗਿਣਤੀ Chapter 33
  3. ਗਿਣਤੀ Chapter 3
  4. ਗਿਣਤੀ Chapter 10
  5. ਗਿਣਤੀ Chapter 36
  6. ਗਿਣਤੀ Chapter 35
  7. ਗਿਣਤੀ Chapter 28

Explore More from ਪੁਰਾਣਾ ਨੇਮ

  1. ਬਿਵਸਥਾ ਸਾਰ Chapter 31
  2. ਲੇਵੀਆਂ Chapter 8
  3. ਜ਼ਬੂਰ Chapter 52
  4. ਉਤਪਤ Chapter 37
  5. ਯਹੋਸ਼ੁਆ Chapter 23
  6. ਜ਼ਬੂਰ Chapter 73
  7. ਨਹੂਮ Chapter 1

Related Chapters & Readings

  1. ਅੱਯੂਬ Chapter 9
  2. ਯਿਰਮਿਯਾਹ Chapter 48
  3. ਪਰਕਾਸ਼ ਦੀ ਪੋਥੀ Chapter 21
  4. 1 ਸਮੂਏਲ Chapter 3
  5. ਰਸੂਲਾਂ ਦੇ ਕਰਤੱਬ Chapter 1
  6. 2 ਇਤਹਾਸ Chapter 10
  7. ਹਿਜ਼ਕੀਏਲ Chapter 23
Share Your Love

Leave a Reply

Your email address will not be published. Required fields are marked *