Read ਗਿਣਤੀ Chapter 2 Online
Read ਗਿਣਤੀ Chapter 2 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.
Choose a Chapter
ਗਿਣਤੀ 2
ਅਧਿਆਇ 2
1. ਫਿਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ।
2. ਕਿ ਇਸਰਾਏਲ ਦਾ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੇ ਪਿਤ੍ਰਾਂ ਦੇ ਘਰਾਣਿਆਂ ਦੇ ਨਿਸ਼ਾਨਾਂ ਨਾਲ ਆਪਣੇ ਤੰਬੂ ਖੜਾ ਕਰੇ। ਮੰਡਲੀ ਦੇ ਤੰਬੂ ਦੇ ਸਾਹਮਣੇ ਅਰ ਆਲੇ ਦੁਆਲੇ ਓਹ ਤੰਬੂ ਲਾਉਣ।
3. ਜਿਹੜੇ ਸੂਰਜ ਦੇ ਨਿੱਕਲਣ ਵੱਲ ਚੜ੍ਹਦੇ ਪਾਸੇ ਡੇਰਾ ਲਾਉਣ ਓਹ ਯਹੂਦਾਹ ਦੇ ਡੇਰੇ ਦੇ ਝੰਡੇ ਦੇ ਹੋਣ ਆਪਣੀਆਂ ਸੈਨਾਂ ਅਨੁਸਾਰ ਅਤੇ ਯਹੂਦਾਹ ਦੇ ਲੋਕਾਂ ਦਾ ਪਰਧਾਨ ਅੰਮੀਨਾਦਾਬ ਦਾ ਪੁੱਤ੍ਰ ਨਹਸ਼ੋਨ ਹੋਵੇ।
4. ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਚੁਹੱਤਰ ਹਜ਼ਾਰ ਛੋ ਸੌ ਸਨ।
5. ਅਤੇ ਜਿਹੜੇ ਉਸ ਦੇ ਕੋਲ ਡੇਹਰਾ ਲਾਉਣ ਓਹ ਯਿੱਸਾਕਾਰ ਦੇ ਗੋਤ ਦੇ ਹੋਣ ਅਤੇ ਯਿੱਸਾਕਾਰ ਦੇ ਲੋਕਾਂ ਦਾ ਪਰਧਾਨ ਸੂਆਰ ਦਾ ਪੁੱਤ੍ਰ ਨਥਨਿਏਲ ਹੋਵੇ।
6. ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਚੁਰੰਜਾ ਹਜ਼ਾਰ ਚਾਰ ਸੌ ਸਨ।
7. ਨਾਲੇ ਜ਼ਬੂਲੁਨ ਦੇ ਗੋਤ ਅਤੇ ਜ਼ਬੂਲੁਨ ਲੋਕਾਂ ਦਾ ਪਰਧਾਨ ਹੇਲੋਨ ਦਾ ਪੁੱਤ੍ਰ ਅਲੀਆਬ ਹੋਵੇ।
8. ਅਤੇ ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਚੁਰੰਜਾ ਹਜ਼ਾਰ ਚਾਰ ਸੌ ਸਨ।
9. ਯਹੂਦਾਹ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਛਿਆਸੀ ਹਜ਼ਾਰ ਚਾਰ ਸੌ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਸਨ। ਪਹਿਲਾਂ ਓਹ ਕੂਚ ਕਰਨ।
10. ਰਊਬੇਨ ਦੇ ਡੇਰੇ ਦਾ ਝੰਡਾ ਦੱਖਣ ਵੱਲ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਹੋਵੇ ਅਤੇ ਰਊਬੇਨ ਦੇ ਲੋਕਾ ਦਾ ਪਰਧਾਨ ਸ਼ਦੇਊਰ ਦਾ ਪੁੱਤ੍ਰ ਅਲੀਸੂਰ ਹੋਵੇ।
11. ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਛਤਾਲੀ ਹਜ਼ਾਰ ਪੰਜ ਸੌ ਸਨ।
12. ਜਿਹੜੇ ਉਸ ਦੇ ਕੋਲ ਡੇਰਾ ਲਾਉਣ ਓਹ ਸ਼ਿਮਓਨ ਦੇ ਗੋਤ ਦੇ ਹੋਣ ਅਤੇ ਸ਼ਿਮਓਨ ਦੇ ਲੋਕਾਂ ਦਾ ਪਰਧਾਨ ਸ਼ੂਰੀਸ਼ਦਾਈ ਦਾ ਪੁੱਤ੍ਰ ਸ਼ਲੁਮੀਏਲ ਹੋਵੇ।
13. ਉਹ ਦੀ ਸੈਨਾ ਦੇ ਗਿਣੇ ਹੋਏ ਲੋਕ ਉਣਾਹਟ ਹਜ਼ਾਰ ਤਿੰਨ ਸੌ ਸਨ।
14. ਫੇਰ ਗਾਦ ਦਾ ਗੋਤ ਅਤੇ ਗਾਦ ਦੇ ਲੋਕਾਂ ਦਾ ਪਰਧਾਨ ਦਊਏਲ ਦਾ ਪੁੱਤ੍ਰ ਅਲਯਾਸ਼ਾਫ਼ ਹੋਵੇ।
15. ਅਤੇ ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਪੰਤਾਲੀ ਹਜ਼ਾਰ ਛੇ ਸੌ ਪੰਜਾਹ ਸਨ।
16. ਰਊਬੇਨ ਦੇ ਡੇਹਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਇੱਕਵੰਜਾ ਹਜ਼ਾਰ ਚਾਰ ਸੌ ਪੰਜਾਹ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਸਨ ਅਤੇ ਦੂਜੇ ਓਹ ਕੂਚ ਕਰਨ।
17. ਫੇਰ ਮੰਡਲੀ ਦੇ ਤੰਬੂ ਦਾ ਕੂਚ ਹੋਵੇ ਅਤੇ ਲੇਵੀਆਂ ਦਾ ਡੇਰਾ ਡੇਰਿਆਂ ਦੇ ਵਿਚਕਾਰ ਹੋਵੇ। ਜਿਵੇਂ ਉਨ੍ਹਾਂ ਡੇਰੇ ਲਾਏ ਤਿਵੇਂ ਓਹ ਕੂਚ ਕਰਨ। ਹਰ ਮਨੁੱਖ ਆਪਣੇ ਥਾਂ ਵਿੱਚ ਆਪਣੇ ਝੰਡਿਆਂ ਕੋਲ ਹੋਵੇ।
18. ਅਫ਼ਰਾਈਮ ਦੇ ਡੇਰੇ ਦਾ ਝੰਡਾ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਲਹਿੰਦੇ ਪਾਸੇ ਵੱਲ ਹੋਵੇ ਅਤੇ ਅਫ਼ਰਾਈਮ ਦੇ ਲੋਕਾਂ ਦਾ ਪਰਧਾਨ ਅੰਮੀਹੂਦ ਦਾ ਪੁੱਤ੍ਰ ਅਲੀਸ਼ਾਮਾ ਹੋਵੇ।
19. ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਚਾਲੀ ਹਜ਼ਾਰ ਪੰਜ ਸੌ ਸਨ।
20. ਫੇਰ ਉਹ ਦੇ ਕੋਲ ਮਨੱਸ਼ਹ ਦਾ ਗੋਤ ਹੋਵੇ ਅਤੇ ਮਨੱਸ਼ਹ ਦੇ ਲੋਕਾਂ ਦਾ ਪਰਧਾਨ ਪਦਾਹਸੂਰ ਦਾ ਪੁੱਤ੍ਰ ਗਮਲੀਏਲ ਹੋਵੇ।
21. ਅਤੇ ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਬੱਤੀ ਹਜ਼ਾਰ ਦੋ ਸੌ ਸਨ।
22. ਫੇਰ ਬਿਨਯਾਮੀਨ ਦਾ ਗੋਤ ਹੋਵੇ ਅਤੇ ਬਿਨਯਾਮੀਨ ਦੇ ਲੋਕਾਂ ਦਾ ਪਰਧਾਨ ਗਿਦਓਨੀ ਦਾ ਪੁੱਤ੍ਰ ਅਬੀਦਾਨ ਹੋਵੇ।
23. ਅਤੇ ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਪੈਂਤੀ ਹਜ਼ਾਰ ਚਾਰ ਸੌ ਸਨ।
24. ਅਫ਼ਰਈਮ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਅੱਠ ਹਜ਼ਾਰ ਇੱਕ ਸੌ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਸਨ। ਤੀਜੇ ਓਹ ਕੂਚ ਕਰਨ।
25. ਦਾਨ ਦੇ ਡੇਰੇ ਦਾ ਝੰਡਾ ਉੱਤਰ ਵੱਲ ਦੇ ਪਾਸੇ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਹੋਵੇ ਅਤੇ ਦਾਨ ਦੇ ਲੋਕਾਂ ਦਾ ਪਰਧਾਨ ਅੰਮੀਸ਼ੱਦਾਈ ਦਾ ਪੁੱਤ੍ਰ ਅਹੀਅਜ਼ਰ ਹੋਵੇ।
26. ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਬਾਹਟ ਹਜ਼ਾਰ ਸੱਤ ਸੌ ਸਨ।
27. ਜਿਹੜੇ ਉਹ ਦੇ ਕੋਲ ਡੇਰਾ ਲਾਉਣ ਓਹ ਆਸ਼ੇਰ ਦੇ ਗੋਤ ਦੇ ਹੋਣ ਅਤੇ ਆਸ਼ੇਰ ਦੇ ਲੋਕਾ ਦਾ ਪਰਧਾਨ ਆਕਰਾਨ ਦਾ ਪੁੱਤ੍ਰ ਪਗੀਏਲ ਹੋਵੇ।
28. ਅਤੇ ਉਸ ਦੀ ਸੈਨਾਂ ਦੇ ਗਿਣੇ ਹੋਏ ਲੋਕ ਇੱਕਤਾਲੀ ਹਜ਼ਾਰ ਪੰਜ ਸੌ ਸਨ।
29. ਫੇਰ ਨਫ਼ਤਾਲੀ ਦਾ ਗੋਤ ਅਤੇ ਨਫ਼ਤਾਲੀ ਦੇ ਲੋਕਾਂ ਦਾ ਪਰਧਾਨ ਏਨਾਨ ਦਾ ਪੁੱਤ੍ਰ ਅਹੀਰਾ ਹੋਵੇ।
30. ਉਹ ਦੀ ਸੈਨਾਂ ਦੇ ਗਿਣੇ ਹੋਏ ਲੋਕ ਤਿਰਵੰਜਾ ਹਜ਼ਾਰ ਚਾਰ ਸੌ ਸਨ।
31. ਦਾਨ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਸਤਵੰਜਾ ਹਜ਼ਾਰ ਛੇ ਸੌ ਸਨ। ਓਹ ਸਭ ਤੋਂ ਪਿੱਛੇ ਆਪਣੇ ਝੰਡਿਆਂ ਦੇ ਨਾਲ ਨਾਲ ਕੂਚ ਕਰਨ।
32. ਏਹ ਓਹ ਇਸਰਾਏਲੀ ਹਨ ਜਿਹੜੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ। ਡੇਰਿਆਂ ਦੇ ਸਾਰੇ ਗਿਣੇ ਹੋਏ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜਾਹ ਸਨ।
33. ਪਰ ਲੇਵੀ ਇਸਰਾਏਲੀਆਂ ਵਿੱਚ ਗਿਣੇ ਨਾ ਗਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
34. ਇਸਰਾਏਲੀਆਂ ਨੇ ਸਭ ਕੁਝ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਇਉਂ ਓਹ ਆਪਣੇ ਝੰਡਿਆਂ ਕੋਲ ਡੇਰਾ ਲਾਉਂਦੇ ਸਨ ਅਤੇ ਇਉਂ ਓਹ ਕੂਚ ਕਰਦੇ ਸਨ, ਹਰ ਮਨੁੱਖ ਆਪਣਿਆਂ ਕੁਲਾਂ ਨਾਲ ਆਪਣੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ।
About ਗਿਣਤੀ Chapter 2
Read ਗਿਣਤੀ Chapter 2 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.
Book Information
Book: ਗਿਣਤੀ
Chapter: 2
Testament: Old Testament
How to Read this Chapter
Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਗਿਣਤੀ Chapter 2 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਗਿਣਤੀ Chapter 2?
ਗਿਣਤੀ Chapter 2 is part of the Book of ਗਿਣਤੀ in the Holy Bible.
Can I read this chapter online?
Yes. You can read the complete ਗਿਣਤੀ Chapter 2 online for free with easy chapter navigation.