ਗਿਣਤੀ Chapter 19

For English

Read ਗਿਣਤੀ Chapter 19 Online

Read ਗਿਣਤੀ Chapter 19 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

ਗਿਣਤੀ 19

ਅਧਿਆਇ 19

1. ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ,

2. ਏਹ ਬਿਵਸਥਾ ਦੀ ਬਿਧੀ ਹੈ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਕਿ ਇਸਰਾਏਲੀਆਂ ਨੂੰ ਬੋਲ ਕਿ ਓਹ ਤੇਰੇ ਕੋਲ ਇੱਕ ਲਾਲ ਨਰੋਈ ਜੁਆਨ ਗਾਂ ਲਿਆਉਣ ਜਿਹੜੀ ਬੱਜ ਤੋਂ ਰਹਿਤ ਹੋਵੇ ਅਤੇ ਜਿਹ ਦੇ ਉੱਤੇ ਜੂਲਾ ਨਾ ਰੱਖਿਆ ਗਿਆ ਹੋਵੇ।

3. ਅਤੇ ਤੁਸੀਂ ਉਹ ਨੂੰ ਅਲਆਜ਼ਾਰ ਜਾਜਕ ਨੂੰ ਦਿਓ ਅਤੇ ਉਹ ਉਸ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਹ ਦੇ ਸਾਹਮਣੇ ਕੋਈ ਉਸ ਨੂੰ ਕੱਟੇ।

4. ਫੇਰ ਅਲਆਜ਼ਾਰ ਜਾਜਕ ਉਸ ਦੇ ਲਹੂ ਤੋਂ ਆਪਣੀ ਉਂਗਲੀ ਨਾਲ ਲੈ ਕੇ ਮੰਡਲੀ ਦੇ ਤੰਬੂ ਦੇ ਅਗਲੇ ਪਾਸੇ ਵੱਲ ਸੱਤ ਵਾਰ ਉਸ ਲਹੂ ਨੂੰ ਛਿੜਕੇ।

5. ਤਾਂ ਕੋਈ ਉਸ ਗਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਸਾੜੇ, ਉਸ ਨੂੰ ਚਮੜੇ, ਮਾਸ, ਲਹੂ ਅਤੇ ਗੋਹੇ ਸਣੇ ਸਾੜੇ।

6. ਫੇਰ ਜਾਜਕ ਦਿਆਰ ਦੀ ਲੱਕੜੀ ਅਤੇ ਜ਼ੂਫ਼ਾ ਅਤੇ ਕਿਰਮਚੀ ਰੰਗ ਲੈ ਕੇ ਗਾਂ ਦੇ ਸਾੜਨ ਦੀ ਅੱਗ ਵਿੱਚ ਸੁੱਟੇ।

7. ਫੇਰ ਜਾਜਕ ਆਪਣੇ ਕੱਪੜੇ ਧੋਵੇ ਅਤੇ ਅਸ਼ਨਾਨ ਕਰੇ। ਉਸ ਦੇ ਮਗਰੋਂ ਉਹ ਡੇਰੇ ਵਿੱਚ ਆਵੇ ਪਰ ਉਹ ਜਾਜਕ ਸੰਝ ਤੀਕ ਅਸ਼ੁੱਧ ਰਹੇਗਾ।

8. ਅਤੇ ਸਾੜਨ ਵਾਲਾ ਵੀ ਆਪਣੇ ਕੱਪੜੇ ਧੋਵੇ ਅਤੇ ਅਸ਼ਨਾਨ ਕਰੇ ਅਰ ਸੰਝ ਤੀਕ ਅਸ਼ੁੱਧ ਰਹੇ।

9. ਕੋਈ ਸ਼ੁੱਧ ਮਨੁੱਖ ਗਾਂ ਦੀ ਸੁਆਹ ਇਕੱਠੀ ਕਰੇ ਅਤੇ ਉਹ ਨੂੰ ਡੇਰੇ ਤੋਂ ਬਾਹਰ ਸ਼ੁੱਧ ਅਸਥਾਨ ਵਿੱਚ ਰੱਖੇ ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਦਾ ਜਲ ਕਰਕੇ ਰੱਖੀ ਜਾਵੇ, ਓਹ ਪਾਪ ਦੀ ਭੇਟ ਹੈ।

10. ਅਤੇ ਜਿਹੜਾ ਗਾਂ ਦੀ ਸੁਆਹ ਇਕੱਠੀ ਕਰਦਾ ਹੈ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸੰਝ ਤੀਕ ਅਸ਼ੁੱਧ ਰਹੇਗਾ। ਇਸਰਾਏਲੀਆਂ ਲਈ ਅਤੇ ਪਰਦੇਸੀ ਲਈ ਜਿਹੜਾ ਉਨ੍ਹਾਂ ਦੇ ਵਿੱਚ ਟਿਕਦਾ ਹੈ ਏਹ ਸਦਾ ਦੀ ਬਿਧੀ ਹੋਵੇਗੀ।

11. ਜੋ ਕੋਈ ਕਿਸੇ ਆਦਮੀ ਦੀ ਲੋਥ ਨੂੰ ਛੋਹੇ ਉਹ ਸੱਤ ਦਿਨ ਅਸ਼ੁੱਧ ਰਹੇ।

12. ਉਹ ਤੀਜੇ ਦਿਨ ਆਪਣੇ ਆਪ ਨੂੰ ਉਹ ਦੇ ਨਾਲ ਸ਼ੁੱਧ ਕਰੇ ਤਾਂ ਸੱਤਵੇਂ ਦਿਨ ਉਹ ਸ਼ੁੱਧ ਹੋਵੇਗਾ ਪਰ ਜੇ ਉਹ ਤੀਜੇ ਦਿਨ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਤਾਂ ਸੱਤਵੇਂ ਦਿਨ ਓਹ ਸ਼ੁੱਧ ਨਹੀਂ ਹੋਵੇਗਾ।

13. ਜੋ ਕੋਈ ਕਿਸੇ ਆਦਮੀ ਦੀ ਲੋਥ ਨੂੰ ਜਿਹੜਾ ਮਰ ਗਿਆ ਹੋਵੇ ਛੋਹੇ ਅਤੇ ਆਪਣੇ ਆਪ ਨੂੰ ਸ਼ੁੱਧ ਨਾ ਕੀਤਾ ਹੋਵੇ ਉਹ ਯਹੋਵਾਹ ਦੇ ਡੇਹਰੇ ਨੂੰ ਭਰਿਸ਼ਟ ਕਰਦਾ ਹੈ ਸੋ ਉਹ ਪ੍ਰਾਣੀ ਇਸਰਾਏਲ ਵਿੱਚੋਂ ਛੇਕਿਆ ਜਾਵੇ, ਏਸ ਲਈ ਕਿ ਅਸ਼ੁੱਧਤਾਈ ਦਾ ਜਲ ਉਹ ਦੇ ਉੱਤੇ ਨਹੀਂ ਛਿੜਕਿਆ ਗਿਆ, ਉਹ ਅਸ਼ੁੱਧ ਹੋਵੇਗਾ। ਉਹ ਅਜੇ ਅਸ਼ੁੱਧ ਹੈ।

14. ਏਹ ਬਿਵਸਥਾ ਹੈ ਜਦ ਕੋਈ ਮਨੁੱਖ ਤੰਬੂ ਵਿੱਚ ਮਰ ਜਾਵੇ। ਜੋ ਕੋਈ ਤੰਬੂ ਵਿੱਚ ਵੜੇ ਅਤੇ ਜੋ ਕੋਈ ਤੰਬੂ ਵਿੱਚ ਹੋਵੇ ਸੱਤ ਦਿਨ ਤੀਕ ਅਸ਼ੁੱਧ ਰਹੇਗਾ।

15. ਸਾਰੇ ਭਾਂਡੇ ਜਿਨ੍ਹਾਂ ਉੱਤੇ ਕੋਈ ਢੱਕਣ ਨਾ ਬੰਨ੍ਹੇ ਹੋਏ ਹੋਣ ਓਹ ਅਸ਼ੁੱਧ ਹਨ।

16. ਜੋ ਕੋਈ ਰੜ ਵਿੱਚ ਤੇਗ ਨਾਲ ਵੱਢੇ ਹੋਏ ਨੂੰ ਯਾ ਕਿਸੇ ਲੋਥ ਨੂੰ ਯਾ ਆਦਮੀ ਦੀ ਹੱਡੀ ਨੂੰ ਯਾ ਕਿਸੇ ਕਬਰ ਨੂੰ ਛੋਹੇ ਉਹ ਸੱਤ ਦਿਨ ਅਸ਼ੁੱਧ ਰਹੇਗਾ।

17. ਅਤੇ ਉਸ ਅਸ਼ੁੱਧ ਲਈ ਉਹ ਪਾਪ ਦੀ ਭੇਟ ਦੀ ਸਾੜਨ ਦੀ ਸੁਆਹ ਤੋਂ ਲੈਣ ਅਤੇ ਉਸ ਉੱਤੇ ਵਗਦਾ ਪਾਣੀ ਇੱਕ ਭਾਂਡੇ ਵਿੱਚ ਪਾਇਆ ਜਾਵੇ।

18. ਅਤੇ ਕੋਈ ਸ਼ੁੱਧ ਮਨੁੱਖ ਜ਼ੂਫ਼ਾ ਲੈ ਕੇ ਉਸ ਜਲ ਵਿੱਚ ਡਬੋਵੇ, ਫੇਰ ਉਸ ਤੰਬੂ ਉੱਤੇ ਅਤੇ ਸਾਰੇ ਭਾਂਡਿਆਂ ਉੱਤੇ ਅਤੇ ਉਨ੍ਹਾਂ ਪ੍ਰਾਣੀਆਂ ਉੱਤੇ ਜਿਹੜੇ ਉੱਥੇ ਸਨ, ਨਾਲੇ ਉਸ ਉੱਤੇ ਜਿਹ ਨੇ ਹੱਡੀ ਨੂੰ ਯਾ ਵੱਢੇ ਹੋਏ ਨੂੰ ਯਾ ਲੋਥ ਨੂੰ ਯਾ ਕਬਰ ਨੂੰ ਛੋਹਿਆ ਛਿੜਕੇ।

19. ਅਤੇ ਸ਼ੁੱਧ ਜਨ ਅਸ਼ੁੱਧ ਉੱਤੇ ਤੀਜੇ ਦਿਨ ਅਤੇ ਸੱਤਵੇਂ ਦਿਨ ਛਿੜਕੇ ਅਤੇ ਇਉਂ ਸੱਤਵੇਂ ਦਿਨ ਉਹ ਨੂੰ ਸ਼ੁੱਧ ਕਰੇ। ਉਹ ਆਪਣੇ ਕੱਪੜੇ ਧੋਵੇ ਅਤੇ ਅਸ਼ਨਾਨ ਕਰੇ ਤਾਂ ਉਹ ਸੰਝ ਨੂੰ ਸ਼ੁੱਧ ਹੋਵੇਗਾ।

20. ਪਰ ਜਿਹੜਾ ਮਨੁੱਖ ਅਸ਼ੁੱਧ ਰਹੇ ਅਤੇ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਉਹ ਪ੍ਰਾਣੀ ਸਭਾ ਵਿੱਚੋਂ ਛੇਕਿਆ ਜਾਵੇ ਕਿਉਂ ਜੋ ਉਹ ਨੇ ਯਹੋਵਾਹ ਦੇ ਪਵਿੱਤ੍ਰ ਅਸਥਾਨ ਨੂੰ ਭਰਿਸ਼ਟ ਕੀਤਾ। ਅਸ਼ੁੱਧਤਾਈ ਦਾ ਜਲ ਉਹ ਦੇ ਉੱਤੇ ਨਹੀਂ ਛਿੜਕਿਆ ਗਿਆ ਸੋ ਉਹ ਅਸ਼ੁੱਧ ਹੈ।

21. ਅਤੇ ਉਨ੍ਹਾਂ ਲਈ ਏਹ ਸਦਾ ਦੀ ਬਿਧੀ ਹੋਵੇਗੀ ਅਤੇ ਅਸ਼ੁੱਧਤਾਈ ਦੇ ਜਲ ਦਾ ਛਿੜਕਣ ਵਾਲਾ ਆਪਣੇ ਕੱਪੜੇ ਧੋਵੇ ਅਤੇ ਅਸ਼ੁੱਧਤਾਈ ਦੇ ਜਲ ਨੂੰ ਛੋਹਣ ਵਾਲਾ ਸੰਝ ਤੀਕ ਅਸ਼ੁੱਧ ਰਹੇ।

22. ਅਤੇ ਜੋ ਕੁਝ ਅਸ਼ੁੱਧ ਜਨ ਛੋਹੇ ਉਹ ਅਸ਼ੁੱਧ ਹੋਵੇਗਾ ਅਤੇ ਜਿਹੜਾ ਪ੍ਰਾਣੀ ਉਸ ਚੀਜ਼ ਨੂੰ ਛੋਹੇ ਉਹ ਸੰਝ ਤੀਕ ਅਸ਼ੁੱਧ ਰਹੇਗਾ।

About ਗਿਣਤੀ Chapter 19

Read ਗਿਣਤੀ Chapter 19 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 19
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 19 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 19?

ਗਿਣਤੀ Chapter 19 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 19 online for free with easy chapter navigation.

More Chapters from ਗਿਣਤੀ

  1. ਗਿਣਤੀ Chapter 5
  2. ਗਿਣਤੀ Chapter 10
  3. ਗਿਣਤੀ Chapter 3
  4. ਗਿਣਤੀ Chapter 33
  5. ਗਿਣਤੀ Chapter 12
  6. ਗਿਣਤੀ Chapter 35
  7. ਗਿਣਤੀ Chapter 20

Explore More from ਪੁਰਾਣਾ ਨੇਮ

  1. 1 ਇਤਹਾਸ Chapter 22
  2. 1 ਸਮੂਏਲ Chapter 26
  3. ਕੂਚ Chapter 31
  4. ਬਿਵਸਥਾ ਸਾਰ Chapter 28
  5. ਜ਼ਬੂਰ Chapter 48
  6. 1 ਇਤਹਾਸ Chapter 21
  7. ਯਿਰਮਿਯਾਹ Chapter 19

Related Chapters & Readings

  1. ਮਰਕੁਸ Chapter 13
  2. ਕੂਚ Chapter 35
  3. 2 ਸਮੂਏਲ Chapter 11
  4. ਜ਼ਬੂਰ Chapter 12
  5. 2 ਰਾਜਿਆਂ Chapter 20
  6. 2 ਸਮੂਏਲ Chapter 21
  7. ਨਿਆਂਈਆਂ Chapter 4
Share Your Love

Leave a Reply

Your email address will not be published. Required fields are marked *