ਗਿਣਤੀ Chapter 26

For English

Read ਗਿਣਤੀ Chapter 26 Online

Read ਗਿਣਤੀ Chapter 26 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

ਗਿਣਤੀ 26

ਅਧਿਆਇ 26

1. ਬਵਾ ਦੇ ਮਗਰੋਂ ਐਉਂ ਹੋਇਆ ਕਿ ਯਹੋਵਾਹ ਨੇ ਮੂਸਾ ਅਰ ਹਾਰੂਨ ਜਾਜਕ ਦੇ ਪੁੱਤ੍ਰ ਅਲਆਜ਼ਾਰ ਨੂੰ ਆਖਿਆ,

2. ਇਸਰਾਏਲ ਦੀ ਸਾਰੀ ਮੰਡਲੀ ਦੀ ਗਿਣਤੀ ਕਰੋ, ਵੀਹ ਵਰਿਹਾਂ ਅਰ ਉੱਪਰ ਦੇ ਅਤੇ ਪਿੱਤਰਾਂ ਦੇ ਘਰਾਣਿਆਂ ਅਨੁਸਾਰ ਸਾਰੇ ਜਿਹੜੇ ਇਸਰਾਏਲ ਵਿੱਚ ਜੁੱਧ ਕਰਨ ਜੋਗ ਹਨ।

3. ਤਦ ਮੂਸਾ ਅਰ ਅਲਆਜ਼ਾਰ ਜਾਜਕ ਮੁਆਬ ਦੇ ਮਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਉਨ੍ਹਾਂ ਨੂੰ ਬੋਲੇ,

4. ਵੀਹ ਵਰਿਹਾਂ ਅਰ ਉੱਪਰ ਦੇ ਮਨੁੱਖਾਂ ਦੀ ਗਿਣਤੀ ਜਿਵੇਂ ਯਹੋਵਾਹ ਨੇ ਮੂਸਾ ਅਰ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਜਦ ਓਹ ਮਿਸਰ ਦੇਸ ਤੋਂ ਨਿੱਕਲ ਰਹੇ ਸਨ।

5. ਰਊਬੇਨ ਇਸਰਾਏਲੀਆਂ ਦਾ ਪਲੋਠਾ। ਰਊਬੇਨ ਦੇ ਪੁੱਤ੍ਰ,—ਹਨੋਕ ਤੋਂ ਹਨੋਕੀਆਂ ਦਾ ਟੱਬਰ, ਪੱਲੂ ਤੋਂ ਪੱਲੂਆਂ ਦਾ ਟੱਬਰ, ਹਸਰੋਨ ਤੋਂ ਹਸਰੋਨੀਆਂ ਦਾ ਟੱਬਰ,

6. ਕਰਮੀ ਤੋਂ ਕਰਮੀਆਂ ਦਾ ਟੱਬਰ।

7. ਏਹ ਰਊਬੇਨੀਆਂ ਦੇ ਟੱਬਰ ਹਨ ਅਤੇ ਜਿਹੜੇ ਉਨ੍ਹਾਂ ਵਿੱਚੋਂ ਗਿਣੇ ਗਏ ਓਹ ਤਿਰਤਾਲੀ ਹਜ਼ਾਰ ਸੱਤ ਸੌ ਤੀਹ ਸਨ।

8. ਅਤੇ ਪੱਲੂ ਦਾ ਪੁੱਤ੍ਰ ਅਲੀਆਬ ਸੀ।

9. ਅਤੇ ਅਲੀਆਬ ਦੇ ਪੁੱਤ੍ਰ ਨਮੂਏਲ ਅਰ ਦਾਥਾਨ ਅਰ ਅਬੀਰਾਮ ਸਨ। ਏਹ ਓਹ ਦਾਥਾਨ ਅਰ ਅਬੀਰਾਮ ਹਨ ਜਿਹੜੇ ਮੰਡਲੀ ਦੀ ਚੋਣ ਦੇ ਸਨ ਅਤੇ ਮੂਸਾ ਦੇ ਵਿਰੁੱਧ ਅਰ ਹਾਰੂਨ ਦੇ ਵਿਰੁੱਧ ਕੋਰਹ ਦੀ ਟੋਲੀ ਨਾਲ ਤੀਂਘੜ ਰਹੇ ਸਨ ਜਦ ਓਹ ਯਹੋਵਾਹ ਦੇ ਵਿੱਰੁਧ ਤੀਂਘੜਦੇ ਸਨ।

10. ਓਸ ਵੇਲੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ ਕੋਰਹ ਸਣੇ ਭੱਖ ਲਿਆ ਜਦ ਉਹ ਟੋਲੀ ਮਰ ਗਈ ਜਦ ਅੱਗ ਨੇ ਢਾਈ ਸੌ ਮਨੁੱਖਾਂ ਨੂੰ ਭਸਮ ਕੀਤਾ ਓਹ ਇੱਕ ਨਿਸ਼ਾਨ ਹੋ ਗਏ।

11. ਪਰ ਕੋਰਹ ਦੇ ਪੁੱਤ੍ਰ ਨਹੀਂ ਮਰੇ।

12. ਸ਼ਿਮਓਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਨਮੂਏਲ ਤੋਂ ਨਮੂਏਲੀਆਂ ਦਾ ਟੱਬਰ, ਯਾਮੀਨ ਤੋਂ ਯਮੀਨੀਆਂ ਦਾ ਟੱਬਰ, ਯਾਕੀਨ ਤੋਂ ਯਕੀਨੀਆਂ ਦਾ ਟੱਬਰ,

13. ਜ਼ਰਹ ਤੋਂ ਜ਼ਰਹੀਆਂ ਦਾ ਟੱਬਰ, ਸ਼ਾਊਲ ਰੋਂ ਸ਼ਾਊਲੀਆਂ ਦਾ ਟੱਬਰ।

14. ਏਹ ਸ਼ਿਮਓਨੀਆਂ ਦੇ ਟੱਬਰ ਹਨ ਅਤੇ ਓਹ ਬਾਈ ਹਜ਼ਾਰ ਦੋ ਸੌ ਸਨ।

15. ਗਾਦ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਸਫ਼ੋਨ ਤੋਂ ਸਫ਼ੋਨੀਆਂ ਦਾ ਟੱਬਰ, ਹੱਗੀ ਤੋਂ ਹੱਗੀਆਂ ਦਾ ਟੱਬਰ, ਸੂਨੀ ਤੋਂ ਸੂਨੀਆਂ ਦਾ ਟੱਬਰ।

16. ਆਜ਼ਨੀ ਤੋਂ ਆਜ਼ਨੀਆਂ ਦਾ ਟੱਬਰ, ਏਰੀ ਤੋਂ ਏਰੀਆਂ ਦਾ ਟੱਬਰ,

17. ਅਰੋਦ ਤੋਂ ਅਰੋਦੀਆਂ ਦਾ ਟੱਬਰ, ਅਰਏਲੀ ਤੋਂ ਅਰਏਲੀਆਂ ਦਾ ਟੱਬਰ।

18. ਏਹ ਗਾਦੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਚਾਲੀ ਹਜ਼ਾਰ ਪੰਜ ਸੋ ਸਨ।

19. ਯਹੂਦਾਹ ਦੇ ਪੁੱਤ੍ਰ ਏਰ ਅਰ ਓਨਾਨ ਸਨ ਅਤੇ ਏਰ ਅਰ ਓਨਾਨ ਕਨਾਨ ਦੇਸ ਵਿੱਚ ਮਰ ਗਏ।

20. ਯਹੂਦਾਹ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ ਏਹ ਸਨ,— ਸ਼ੇਲਾਹ ਤੋਂ ਸ਼ੇਲਾਹੀਆਂ ਦਾ ਟੱਬਰ, ਪਰਸ ਤੋਂ ਪਰਸੀਆਂ ਦਾ ਟੱਬਰ, ਜ਼ਰਹ ਤੋਂ ਜ਼ਰਹੀਆਂ ਦਾ ਟੱਬਰ।

21. ਪਰਸ ਦੇ ਪੁੱਤ੍ਰ ਏਹ ਸਨ,— ਹਸਰੋਨ ਤੋਂ ਹਸਰੋਨੀਆਂ ਦਾ ਟੱਬਰ, ਹਮੂਲ ਤੋਂ ਹਮੂਲੀਆਂ ਦਾ ਟੱਬਰ।

22. ਏਹ ਯਹੂਦਾਹ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਓਹ ਛਿਹੱਤਰ ਹਜ਼ਾਰ ਪੰਜ ਸੋ ਸਨ।

23. ਯਿਸਾਕਾਰ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਤੋਲਾ ਤੋਂ ਤੋਲੀਆਂ ਦਾ ਟੱਬਰ, ਪੁੱਵਾਹ ਤੋਂ ਪੂਨੀਆਂ ਦਾ ਟੱਬਰ।

24. ਯਾਸ਼ੂਬ ਤੋਂ ਯਾਸ਼ੂਬੀਆਂ ਦਾ ਟੱਬਰ, ਸ਼ਿਮਰੋਨ ਤੋਂ ਸ਼ਿਮਰੋਨੀਆਂ ਦਾ ਟੱਬਰ।

25. ਏਹ ਯਿਸਾਕਾਰ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਅਤੇ ਓਹ ਚੌਹਟ ਹਜ਼ਾਰ ਤਿੰਨ ਸੌ ਸਨ।

26. ਜ਼ਬੂਲਨ ਦੇ ਪੁੱਤ੍ਰ ਆਪਣੇ ਟੱਬਰਾਂ ਅਨੁਸਾਰ,— ਸਰਦ ਤੋਂ ਸਰਦੀਆਂ ਦਾ ਟੱਬਰ, ਏਲੋਨ ਤੋਂ ਏਲੋਨੀਆਂ ਦਾ ਟੱਬਰ, ਯਹਲਏਲ ਤੋਂ ਯਹਲਏਲੀਆਂ ਦਾ ਟੱਬਰ।

27. ਏਹ ਜ਼ਬੂਲੁਨੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਓਹ ਸੱਠ ਹਜ਼ਾਰ ਪੰਜ ਸੌ ਸਨ।

28. ਯੂਸੁਫ਼ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ, ਮਨੱਸ਼ਹ ਅਰ ਅਫ਼ਰਈਮ।

29. ਮਨੱਸ਼ਹ ਦੇ ਪੁੱਤ੍ਰ ਮਾਕੀਰ ਤੋਂ ਮਕੀਰੀਆਂ ਦਾ ਟੱਬਰ, ਅਤੇ ਮਾਕੀਰ ਤੋਂ ਗਿਲਆਦ ਜੰਮਿਆਂ, — ਗਿਲਾਅਦ ਤੋਂ ਗਿਲ ਆਦੀਆਂ ਦਾ ਟੱਬਰ।

30. ਏਹ ਗਿਲਆਦ ਦੇ ਪੁੱਤ੍ਰ,— ਈਅਜ਼ਰ ਤੋਂ ਈਅਜ਼ਰੀਆਂ ਦਾ ਟੱਬਰ, ਹੇਲਕ ਤੋਂ ਹੇਲਕੀਆਂ ਦਾ ਟੱਬਰ।

31. ਅਤੇ ਅਸਰੀਏਲ ਤੋਂ ਅਸਰੀਏਲੀਆਂ ਦਾ ਟੱਬਰ, ਅਤੇ ਸ਼ਕਮ ਤੋਂ ਸ਼ਕਮੀਆਂ ਦਾ ਟੱਬਰ।

32. ਅਤੇ ਸ਼ਮੀਦਾ ਤੋਂ ਸ਼ਮੀਦਾਈਆਂ ਦਾ ਟੱਬਰ ਹੇਫ਼ਰ ਤੋਂ ਹੇਫ਼ਰੀਆਂ ਦਾ ਟੱਬਰ।

33. ਅਤੇ ਸਲਾਫ਼ਹਾਦ ਹੇਫਰ ਦੇ ਪੁੱਤ੍ਰ ਕੋਲ ਪੁੱਤ੍ਰ ਨਹੀਂ ਪਰ ਧੀਆਂ ਸਨ ਅਤੇ ਸਲਾਫ਼ਹਾਦ ਦੀਆਂ ਧੀਆਂ ਦੇ ਨਾਉਂ ਮਹਲਾਹ ਅਰ ਨੋਆਹ ਅਰ ਹਾਗਲਾਹ ਅਰ ਮਿਲਕਾਹ ਅਰ ਤਿਰਸਾਹ।

34. ਏਹ ਮਨੱਸ਼ਹ ਦੇ ਟੱਬਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਬਵੰਜਾ ਹਜ਼ਾਰ ਸੱਤ ਸੌ ਹਨ।

35. ਅਫ਼ਰਾਈਮ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ ਏਹ ਹਨ,— ਸ਼ੁਥਲਹ ਤੋਂ ਸ਼ੁਥਲੂਹੀਆਂ ਦਾ ਟੱਬਰ, ਬਕਰ ਤੋਂ ਬਕਰੀਆਂ ਦਾ ਟੱਬਰ, ਥਹਨ ਤੋਂ ਥਹਨੀਆਂ ਦਾ ਟੱਬਰ।

36. ਅਤੇ ਏਹ ਸ਼ੂਥਲਹ ਦੇ ਪੁੱਤ੍ਰ ਸਨ,— ਏਰਾਨ ਤੋਂ ਏਰਾਨੀਆਂ ਦਾ ਟੱਬਰ।

37. ਏਹ ਅਫ਼ਰਾਈਮ ਦੇ ਪੁੱਤ੍ਰ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਓਹ ਬੱਤੀ ਹਜ਼ਾਰ ਪੰਜ ਸੌ ਸਨ। ਏਹ ਯੂਸੁਫ਼ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ।

38. ਬਿਨਯਾਮੀਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਬਲਾ ਤੋਂ ਬਲੀਆਂ ਦਾ ਟੱਬਰ, ਅਸ਼ਬੇਲ ਤੋਂ ਅਸ਼ਬੇਲੀਆਂ ਦਾ ਟੱਬਰ, ਅਹੀਰਾਮ ਤੋਂ ਅਹੀਰਾਮੀਆਂ ਦਾ ਟੱਬਰ।

39. ਸ਼ੁਫ਼ਫ਼ਾਮ ਤੋਂ ਸੁਫ਼ਾਮੀਆਂ ਦਾ ਟੱਬਰ, ਹੂਫ਼ਾਮ ਤੋਂ ਹੁਫ਼ਾਮੀਆਂ ਦਾ ਟੱਬਰ।

40. ਅਤੇ ਬਲਾ ਦੇ ਪੁੱਤ੍ਰ ਅਰਦ ਅਰ ਨਆਮਾਨ ਸਨ। ਅਰਦ ਤੋਂ ਅਰਦੀਆਂ ਦਾ ਟੱਬਰ, ਨਆਮਾਨ ਤੋਂ ਨਆਮਾਨੀਆਂ ਦਾ ਟੱਬਰ।

41. ਏਹ ਬਿਨਯਾਮੀਨ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੈਂਤਾਲੀ ਹਜ਼ਾਰ ਛੇ ਸੌ ਸਨ।

42. ਦਾਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਸ਼ੂਹਾਮ ਤੋਂ ਸ਼ੂਹਾਮੀਆਂ ਦਾ ਟੱਬਰ, ਏਹ ਦਾਨੀਆਂ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ।

43. ਸ਼ੂਹਾਮੀਆਂ ਦੇ ਸਾਰੇ ਟੱਬਰ ਦੇ ਗਿਣੇ ਹੋਇਆਂ ਅਨੁਸਾਰ ਚੌਂਹਟ ਹਜ਼ਾਰ ਚਾਰ ਸੌ ਸਨ।

44. ਆਸ਼ੇਰ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਯਿਮਨਾਹ ਤੋਂ ਯਿਮਨਾਹੀਆਂ ਦਾ ਟੱਬਰ, ਯਿਸ਼ਵੀ ਤੋਂ ਯਿਸ਼ਵੀਆਂ ਦਾ ਟੱਬਰ, ਬਰੀਯਾਹ ਤੋਂ ਬਰੀਈਆਂ ਦਾ ਟੱਬਰ।

45. ਬਰੀਯਾਹ ਦੇ ਪੁੱਤ੍ਰ ਤੋਂ,— ਹੇਬਰ ਤੋਂ ਹੇਬਰੀਆਂ ਦਾ ਟੱਬਰ, ਮਲਕੀਏਲ ਤੋਂ ਮਲਕੀਏਲੀਆਂ ਦਾ ਟੱਬਰ।

46. ਅਤੇ ਆਸ਼ੇਰ ਦੀ ਧੀ ਦਾ ਨਾਉਂ ਸਾਰਹ ਸੀ।

47. ਏਹ ਅਸ਼ੀਰੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਓਹ ਤਿਰਵੰਜਾ ਹਜ਼ਾਰ ਚਾਰ ਸੌ ਸਨ।

48. ਨਫ਼ਤਾਲੀ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ,— ਯਹਸਏਲ ਤੋਂ ਯਹਸੇਲੀਆਂ ਦਾ ਟੱਬਰ, ਗੂਨੀ ਤੋਂ ਗੂਨੀਆਂ ਦਾ ਟੱਬਰ।

49. ਯੇਸਰ ਤੋਂ ਯੇਸਰੀਆਂ ਦਾ ਟੱਬਰ, ਸ਼ਿੱਲੇਮ ਤੋਂ ਸ਼ਿੱਲੇਮੀਆਂ ਦਾ ਟੱਬਰ।

50. ਏਹ ਨਫ਼ਤਾਲੀ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੈਂਤਾਲੀ ਹਜ਼ਾਰ ਚਾਰ ਸੌ ਸਨ।

51. ਏਹ ਇਸਰਾਏਲੀਆਂ ਦੇ ਗਿਣੇ ਹੋਏ ਛੇ ਲੱਖ ਇੱਕ ਹਜ਼ਾਰ ਸੱਤ ਸੌ ਤੀਹ ਸਨ।

52. ਤਦ ਯਹੋਵਾਹ ਮੂਸਾ ਨੂੰ ਬੋਲਿਆ,

53. ਇਨ੍ਹਾਂ ਦੀ ਮਿਲਖ ਲਈ ਧਰਤੀ ਇਨ੍ਹਾਂ ਦੇ ਨਾਮਾਂ ਦੇ ਲੇਖੇ ਅਨੁਸਾਰ ਵੰਡੀ ਜਾਵੇ।

54. ਬਹੁਤਿਆਂ ਲਈ ਤੂੰ ਵੱਡੀ ਮਿਲਖ ਦੇਈਂ ਅਤੇ ਥੋੜਿਆਂ ਲਈ ਛੋਟੀ ਮਿਲਖ ਦੇਈਂ। ਹਰ ਇੱਕ ਨੂੰ ਆਪਣੀ ਗਿਣਤੀ ਅਨੁਸਾਰ ਮਿਲਖ ਦਿੱਤੀ ਜਾਵੇ।

55. ਤਾਂ ਵੀ ਗੁਣੇ ਪਾ ਕੇ ਧਰਤੀ ਵੰਡੀ ਜਾਵੇ। ਉਨ੍ਹਾਂ ਦੇ ਪਿਉ ਦਾਦਿਆਂ ਦੇ ਗੋਤਾਂ ਦੇ ਨਾਮਾਂ ਅਨੁਸਾਰ ਓਹ ਮਿਲਖ ਲੈਣ।

56. ਗੁਣੇ ਪਾਉਣ ਨਾਲ ਮਿਲਖ ਬਹੁਤਿਆਂ ਅਰ ਥੋੜਿਆਂ ਵਿੱਚ ਵੰਡੀ ਜਾਵੇ।

57. ਏਹ ਲੇਵੀ ਦੇ ਗਿਣੇ ਹੋਏ ਆਪਣਿਆਂ ਟੱਬਰਾਂ ਅਨੁਸਾਰ ਹਨ,— ਗੇਰਸ਼ੋਨ ਤੋਂ ਗੇਰਸ਼ੋਨੀਆਂ ਦਾ ਟੱਬਰ ਕਹਾਥ ਤੋਂ ਕਹਾਥੀਆਂ ਦਾ ਟੱਬਰ, ਮਰਾਰੀ ਤੋਂ ਮਰਾਰੀਆਂ ਦਾ ਟੱਬਰ।

58. ਏਹ ਲੇਵੀ ਦੇ ਟੱਬਰ ਹਨ,— ਲਿਬਨੀ ਦਾ ਟੱਬਰ, ਹਬਰੋਨੀ ਦਾ ਟੱਬਰ, ਮਹਲੀ ਦਾ ਟੱਬਰ, ਮੂਸ਼ੀ ਦਾ ਟੱਬਰ, ਕਾਰਹੀ ਦਾ ਟੱਬਰ ਅਤੇ ਕਹਾਥ ਤੋਂ ਅਮਰਾਮ ਜੰਮਿਆਂ।

59. ਅਤੇ ਅਮਰਾਮ ਦੀ ਤੀਵੀਂ ਦਾ ਨਾਉਂ ਯੋਕਬਦ ਸੀ ਅਤੇ ਓਹ ਲੇਵੀ ਦੀ ਧੀ ਸੀ ਜਿਹੜੀ ਲੇਵੀ ਲਈ ਮਿਸਰ ਵਿੱਚ ਜਨਮੀ ਅਤੇ ਉਹ ਅਮਰਾਮ ਲਈ ਹਾਰੂਨ ਅਰ ਮੂਸਾ ਅਰ ਉਨ੍ਹਾਂ ਦੀ ਭੈਣ ਮਿਰਯਮ ਨੂੰ ਜਣੀ।

60. ਅਤੇ ਹਾਰੂਨ ਲਈ ਨਾਦਾਬ ਅਰ ਅਬੀਹੂ ਅਰ ਅਲਾਆਜ਼ਾਰ ਅਰ ਈਥਾਮਾਰ ਜੰਮੇ।

61. ਅਤੇ ਹਾਰੂਨ ਲਈ ਨਾਦਾਬ ਅਰ ਅਬੀਹੂ ਮਰ ਗਏ ਜਦ ਓਹ ਓਪਰੀ ਅੱਗ ਯਹੋਵਾਹ ਦੇ ਸਨਮੁਖ ਲਿਆਏ।

62. ਅਤੇ ਉਨ੍ਹਾਂ ਦੇ ਗਿਣੇ ਹੋਏ ਅਰਥਾਤ ਸਾਰੇ ਨਰ ਇੱਕ ਮਹੀਨੇ ਦੇ ਅਤੇ ਉੱਪਰ ਦੇ ਤੇਈ ਹਜ਼ਾਰ ਸਨ। ਓਹ ਇਸਰਾਏਲੀਆਂ ਵਿੱਚ ਏਸ ਲਈ ਨਹੀਂ ਗਿਣੇ ਗਏ ਕਿ ਉਨ੍ਹਾਂ ਨੂੰ ਇਸਰਾਏਲੀਆਂ ਵਿੱਚ ਕੋਈ ਮਿਲਖ ਨਹੀਂ ਦਿੱਤੀ ਗਈ।

63. ਏਹ ਓਹ ਹਨ ਜਿਹੜੇ ਮੂਸਾ ਅਰ ਅਲਆਜ਼ਾਰ ਜਾਜਕ ਤੋਂ ਗਿਣੇ ਗਏ, ਜਿਨਾਂ ਨੇ ਇਸਰਾਏਲੀਆਂ ਨੂੰ ਮੋਆਬ ਦੇ ਮਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਗਿਣਿਆ।

64. ਪਰ ਇਨ੍ਹਾਂ ਵਿੱਚ ਉਨ੍ਹਾਂ ਗਿਣਿਆਂ ਹੋਇਆਂ ਇਸਰਾਏਲੀਆਂ ਵਿੱਚੋਂ ਜਿਨ੍ਹਾਂ ਨੂੰ ਮੂਸਾ ਅਰ ਹਾਰੂਨ ਨੇ ਸੀਨਈ ਦੀ ਉਜਾੜ ਵਿੱਚ ਗਿਣਿਆ ਸੀ ਇੱਕ ਵੀ ਮਨੁੱਖ ਨਹੀਂ ਸੀ।

65. ਕਿਉਂ ਜੋ ਯਹੋਵਾਹ ਨੇ ਉਨ੍ਹਾਂ ਦੇ ਵਿਖੇ ਆਖਿਆ ਸੀ ਕਿ ਓਹ ਉਜਾੜ ਵਿੱਚ ਜਰੂਰ ਹੀ ਮਰ ਜਾਣਗੇ ਸੋ ਨੂਨ ਦੇ ਪੁੱਤ੍ਰ ਯਹੋਸ਼ੁਆ ਅਰ ਯਫੁੰਨਹ ਦੇ ਪੁੱਤ੍ਰ ਕਾਲੇਬ ਨੂੰ ਛੱਡ ਕੇ ਉਨ੍ਹਾਂ ਵਿੱਚੋਂ ਇੱਕ ਵੀ ਮਨੁੱਖ ਨਾ ਰਿਹਾ।

About ਗਿਣਤੀ Chapter 26

Read ਗਿਣਤੀ Chapter 26 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 26
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 26 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 26?

ਗਿਣਤੀ Chapter 26 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 26 online for free with easy chapter navigation.

More Chapters from ਗਿਣਤੀ

  1. ਗਿਣਤੀ Chapter 5
  2. ਗਿਣਤੀ Chapter 33
  3. ਗਿਣਤੀ Chapter 10
  4. ਗਿਣਤੀ Chapter 3
  5. ਗਿਣਤੀ Chapter 12
  6. ਗਿਣਤੀ Chapter 35
  7. ਗਿਣਤੀ Chapter 20

Explore More from ਪੁਰਾਣਾ ਨੇਮ

  1. ਯਹੋਸ਼ੁਆ Chapter 7
  2. ਜ਼ਬੂਰ Chapter 68
  3. ਨਿਆਂਈਆਂ Chapter 1
  4. ਜ਼ਬੂਰ Chapter 28
  5. ਹਿਜ਼ਕੀਏਲ Chapter 7
  6. ਹਿਜ਼ਕੀਏਲ Chapter 16
  7. ਬਿਵਸਥਾ ਸਾਰ Chapter 6

Related Chapters & Readings

  1. ਜ਼ਬੂਰ Chapter 127
  2. ਜ਼ਬੂਰ Chapter 92
  3. ਕੂਚ Chapter 29
  4. ਪਰਕਾਸ਼ ਦੀ ਪੋਥੀ Chapter 1
  5. ਜ਼ਬੂਰ Chapter 25
  6. ਯਸਾਯਾਹ Chapter 59
  7. ਹੋਸ਼ੇਆ Chapter 2
Share Your Love

Leave a Reply

Your email address will not be published. Required fields are marked *