ਗਿਣਤੀ Chapter 11

For English

Read ਗਿਣਤੀ Chapter 11 Online

Read ਗਿਣਤੀ Chapter 11 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

ਗਿਣਤੀ 11

ਅਧਿਆਇ 11

1. ਤਾਂ ਪਰਜਾ ਯਹੋਵਾਹ ਦੇ ਸੁਣਨ ਵਿੱਚ ਬੁੜ ਬੁੜਾਉਣ ਅਤੇ ਅਵੱਲੀਆਂ ਗੱਲਾਂ ਆਖਣ ਲੱਗੀ ਅਤੇ ਜਾਂ ਯਹੋਵਾਹ ਨੇ ਸੁਣਿਆ ਤਾਂ ਉਸ ਦਾ ਕ੍ਰੋਧ ਭੜਕ ਉਠਿਆ ਅਤੇ ਯਹੋਵਾਹ ਦੀ ਅੱਗ ਉਨ੍ਹਾਂ ਵਿੱਚ ਬਲਣ ਲੱਗ ਪਈ ਅਤੇ ਡੇਰੇ ਦੀਆਂ ਹੱਦਾਂ ਵਿੱਚ ਉਨ੍ਹਾਂ ਨੂੰ ਭਸਮ ਕਰ ਸੁੱਟਿਆ।

2. ਫੇਰ ਪਰਜਾ ਨੇ ਮੂਸਾ ਅੱਗੇ ਦੁਹਾਈ ਦਿੱਤੀ ਅਤੇ ਮੂਸਾ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਤਾਂ ਅੱਗ ਹਟ ਗਈ।

3. ਉਸ ਥਾਂ ਦਾ ਨਾਉਂ ਤਬਏਰਾਹ ਪੈ ਗਿਆ ਕਿਉਂ ਜੋ ਯਹੋਵਾਹ ਦੀ ਅੱਗ ਉਨ੍ਹਾਂ ਵਿੱਚ ਬਲ ਉੱਠੀ ਸੀ।

4. ਫੇਰ ਰਲੀ ਮਿਲੀ ਭੀੜ ਜਿਹੜੀ ਉਨ੍ਹਾਂ ਵਿੱਚ ਸੀ ਬਹੁਤ ਹਾਬੜ ਗਈ ਅਤੇ ਇਸਰਾਏਲੀ ਵੀ ਬਾਰਮਬਾਰ ਰੋਏ ਅਤੇ ਆਖਣ ਲੱਗੇ, ਸਾਨੂੰ ਮਾਸ ਕੌਣ ਖਵਾਵੇਗਾ?

5. ਅਸੀਂ ਉਨ੍ਹਾਂ ਮੱਛੀਆਂ ਨੂੰ ਚੇਤੇ ਕਰਦੇ ਹਾਂ ਜਿਹੜੀਆਂ ਅਸੀਂ ਮਿਸਰ ਵਿੱਚ ਮੁਖ਼ਤ ਖਾਂਦੇ ਸਾਂ ਨਾਲੇ ਖੀਰੇ, ਖ਼ਰਬੂਜੇ, ਗੰਦਨੇ, ਪਿਆਜ਼ ਅਰ ਲਸਣ।

6. ਪਰ ਹੁਣ ਸਾਡੀ ਜਾਨ ਸੁੱਕ ਗਈ ਹੈ। ਹੁਣ ਤਾਂ ਕੁਝ ਵੀ ਨਹੀ ਦਿੱਸਦਾ ਸਿਵਾਏ ਇਸ ਮੰਨ ਦੇ!

7. ਉਹ ਮੰਨ ਧਨੀਏ ਵਰਗਾ ਸੀ ਅਤੇ ਮੋਤੀ ਵਾਂਙੁ ਦਿੱਸਦਾ ਸੀ।

8. ਲੋਕ ਜਾ ਕੇ ਉਹ ਨੂੰ ਇਕੱਠਾ ਕਰ ਲੈਂਦੇ ਸਨ ਅਤੇ ਉਹ ਨੂੰ ਚੱਕੀਆਂ ਵਿੱਚ ਪੀਂਹਦੇ ਅਥਵਾ ਉੱਖਲੀ ਵਿੱਚ ਕੁੱਟਦੇ ਸਨ, ਫੇਰ ਉਹ ਨੂੰ ਤਵੀਆਂ ਵਿੱਚ ਤਲ ਕੇ ਉਹ ਦੇ ਫੁਲਕੇ ਬਣਾ ਲੈਂਦੇ ਸਨ ਅਤੇ ਉਹ ਦਾ ਸੁਆਦ ਤੇਲ ਵਿੱਚ ਤਲੀਆਂ ਹੋਈਆਂ ਪੂੜੀਆਂ ਵਰਗਾ ਸੀ।

9. ਜਦ ਰਾਤ ਨੂੰ ਡੇਹਰੇ ਉੱਤੇ ਤਰੇਲ ਪੈਂਦੀ ਸੀ ਤਾਂ ਮੰਨ ਉਸ ਉੱਤੇ ਉਤਰਦਾ ਸੀ।

10. ਮੂਸਾ ਨੇ ਪਰਜਾ ਵਿੱਚੋਂ ਹਰ ਮਨੁੱਖ ਨੂੰ ਆਪਣੇ ਟੱਬਰ ਨਾਲ ਆਪੋ ਆਪਣੇ ਤੰਬੂ ਦੇ ਦਰਵੱਜੇ ਵਿੱਚ ਰੋਂਦੇ ਸੁਣਿਆ। ਤਾਂ ਯਹੋਵਾਹ ਦਾ ਕ੍ਰੋਧ ਡਾਢਾ ਭੜਕਿਆ ਅਤੇ ਮੂਸਾ ਦੀ ਨਿਗਾਹ ਵਿੱਚ ਵੀ ਏਹ ਇੱਕ ਬੁਰਿਆਈ ਸੀ।

11. ਉਪਰੰਤ ਮੂਸਾ ਨੇ ਯਹੋਵਾਹ ਨੂੰ ਆਖਿਆ, ਤੈਂ ਕਿਉਂ ਆਪਣੇ ਦਾਸ ਨਾਲ ਬੁਰਿਆਈ ਕੀਤੀ? ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਕਿਉਂ ਨਹੀਂ ਰਹੀ ਜੋ ਏਸ ਸਾਰੀ ਪਰਜਾ ਦਾ ਭਾਰ ਮੇਰੇ ਉੱਤੇ ਪਾਉਂਦਾ ਹੈ?

12. ਕੀ ਮੈਂ ਹੀ ਏਸ ਪਰਜਾ ਨੂੰ ਗਰਭ ਵਿੱਚ ਲਿਆ ਅਤੇ ਮੈਂ ਹੀ ਉਹ ਨੂੰ ਜਣਿਆ ਜੋ ਤੂੰ ਮੈਨੂੰ ਕਹਿੰਦਾ ਹੈਂ ਕਿ ਉਨ੍ਹਾਂ ਨੂੰ ਆਪਣੀ ਛਾਤੀ ਉੱਤੇ ਚੁੱਕ ਕੇ ਜਿਵੇਂ ਪਿਤਾ ਦੁੱਧ ਪੀਂਦੇ ਬਾਲ ਨੂੰ ਚੁੱਕੀ ਫਿਰਦਾ ਹੈ ਉਸ ਜਮੀਨ ਨੂੰ ਲੈ ਜਾ ਜਿਹ ਦੇ ਦੇਣ ਦੀ ਸੌਂਹ ਤੈਂ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਖਾਧੀ ਹੈ?

13. ਕਿੱਥੋਂ ਮੇਰੇ ਕੋਲ ਮਾਸ ਆਇਆ ਕਿ ਮੈਂ ਏਸ ਸਾਰੀ ਪਰਜਾ ਨੂੰ ਦੇਵਾਂ ਕਿਉਂ ਜੋ ਓਹ ਏਹ ਆਖ ਕੇ ਮੇਰੇ ਅੱਗੇ ਰੋਂਦੇ ਹਨ ਭਈ ਸਾਨੂੰ ਮਾਸ ਦੇਹ ਤਾਂ ਜੋ ਅਸੀਂ ਖਾਈਏ।

14. ਮੈਂ ਇਕੱਲਾ ਏਸ ਪਰਜਾ ਨੂੰ ਨਹੀ ਸਾਂਭ ਸਕਦਾ ਕਿਉਂ ਜੋ ਏਹ ਮੇਰੇ ਲਈ ਇੱਕ ਵਧੀਕ ਭਾਰ ਹੈ।

15. ਜੇ ਤੈਂ ਐਉਂ ਹੀ ਮੇਰੇ ਨਾਲ ਕਰਨਾ ਹੈ, ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ ਤਾਂ ਮੈਨੂੰ ਮਾਰ ਸੁੱਟ ਭਈ ਮੈਂ ਆਪਣੀ ਖੁਆਰੀ ਨਾ ਵੇਖਾਂ!।

16. ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਲਈ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਸੱਤ੍ਰ ਮਨੁੱਖ ਇਕੱਠੇ ਕਰ ਜਿਨ੍ਹਾਂ ਨੂੰ ਤੂੰ ਜਾਣਦਾ ਹੈਂ ਕਿ ਓਹ ਪਰਜਾ ਦੇ ਬਜ਼ੁਰਗ ਅਤੇ ਹੁੱਦੇਦਾਰ ਹਨ। ਫੇਰ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆ ਕਿ ਓਹ ਉੱਥੇ ਤੇਰੇ ਨਾਲ ਖਲੋ ਜਾਣ।

17. ਅਤੇ ਮੈਂ ਉੱਤਰ ਕੇ ਉੱਥੇ ਤੇਰੇ ਨਾਲ ਗੱਲ ਕਰਾਂਗਾ ਅਤੇ ਮੈਂ ਉਸ ਆਤਮਾ ਤੋਂ ਲੈ ਕੇ ਜਿਹੜਾ ਤੇਰੇ ਉੱਤੇ ਹੈ ਉਨ੍ਹਾਂ ਉੱਤੇ ਪਾਵਾਂਗਾ ਅਤੇ ਓਹ ਤੇਰੇ ਨਾਲ ਪਰਜਾ ਦਾ ਭਾਰ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੱਕਣਾ ਨਾ ਪਵੇ।

18. ਅਤੇ ਪਰਜਾ ਨੂੰ ਆਖ ਕਿ ਕੱਲ ਲਈ ਆਪਣੇ ਆਪ ਨੁੰ ਪਵਿੱਤ੍ਰ ਕਰੋ ਫੇਰ ਤੁਸੀਂ ਮਾਸ ਖਾਓਗੇ ਕਿਉਂ ਜੋ ਤੁਸੀਂ ਯਹੋਵਾਹ ਦੇ ਸੁਣਨ ਵਿੱਚ ਏਹ ਆਖ ਦੇ ਰੋਂਦੇ ਸਾਓ ਕਿ ਕੌਣ ਸਾਨੂੰ ਮਾਸ ਖਵਾਵੇਗਾ ਕਿਉਂ ਜੋ ਅਸੀਂ ਮਿਸਰ ਵਿੱਚ ਸੁਖਾਲੇ ਸਾਂ? ਏਸ ਲਈ ਯਹੋਵਾਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਖਾਓਗੇ।

19. ਨਾ ਇੱਕ ਦਿਨ, ਨਾ ਦੋ ਦਿਨ, ਨਾ ਪੰਜ ਦਿਨ, ਨਾ ਦਸ ਦਿਨ, ਨਾ ਵੀਹ ਦਿਨ ਤੁਸੀਂ ਖਾਓਗੇ।

20. ਸਗੋਂ ਪੂਰਾ ਮਹੀਨਾ ਜਦ ਤੀਕ ਉਹ ਤੁਹਾਡੀਆਂ ਨਾਸਾਂ ਦੇ ਵਿੱਚੋਂ ਦੀ ਨਾ ਨਿੱਕਲੇ ਅਤੇ ਉਹ ਤੁਹਾਡੇ ਲਈ ਘਿਣਾਉਣਾ ਨਾ ਹੋਵੇ ਕਿਉਂ ਜੋ ਤੁਸਾਂ ਯਹੋਵਾਹ ਨੂੰ ਜਿਹੜਾ ਤੁਹਾਡੇ ਵਿੱਚ ਹੈ ਤਿਆਗ ਦਿੱਤਾ ਹੈ ਅਤੇ ਤੁਸੀਂ ਉਹ ਦੇ ਅੱਗੇ ਇਹ ਆਖ ਕੇ ਰੋਂਦੇ ਸਾਓ ਭਈ ਅਸੀਂ ਮਿਸਰੋਂ ਕਾਹਨੂੰ ਨਿੱਕਲੇ?

21. ਤਾਂ ਮੂਸਾ ਨੇ ਆਖਿਆ ਕਿ ਏਹ ਪਰਜਾ ਜਿਹ ਦੇ ਵਿੱਚ ਮੈਂ ਹਾਂ ਛੇ ਲੱਖ ਪਿਆਦੇ ਹਨ ਅਤੇ ਤੂੰ ਮੈਨੂੰ ਆਖਦਾ ਹਾਂ ਕਿ ਮੈਂ ਉਨ੍ਹਾਂ ਨੂੰ ਮਾਸ ਦਿਆਂਗਾ ਅਤੇ ਓਹ ਪੂਰਾ ਮਹੀਨਾ ਖਾਣਗੇ!

22. ਭਲਾ, ਇੱਜੜ ਅਤੇ ਵੱਗ ਉਨ੍ਹਾਂ ਲਈ ਮਾਰੇ ਜਾਣ ਕਿ ਉਨ੍ਹਾਂ ਲਈ ਬੱਸ ਹੋਣ? ਅਥਵਾ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉਨ੍ਹਾਂ ਲਈ ਇਕੱਠੀਆਂ ਕੀਤੀਆਂ ਜਾਣ ਤਾਂ ਜੋ ਓਹ ਉਨ੍ਹਾਂ ਲਈ ਬੱਸ ਹੋਣ?

23. ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਕੀ ਯਹੋਵਾਹ ਦਾ ਹੱਥ ਛੋਟਾ ਹੋ ਗਿਆ ਹੈ? ਹੁਣ ਤੂੰ ਵੇਖੇਂਗਾ ਕਿ ਮੇਰੀ ਗੱਲ ਤੇਰੇ ਲਈ ਪੂਰੀ ਹੁੰਦੀ ਹੈ ਕਿ ਨਹੀਂ!।

24. ਫੇਰ ਮੂਸਾ ਨੇ ਬਾਹਰ ਜਾ ਕੇ ਯਹੋਵਾਹ ਦੀਆਂ ਗੱਲਾਂ ਪਰਜਾ ਨੂੰ ਆਖ ਸੁਣਾਈਆਂ ਅਤੇ ਉਹ ਨੇ ਸੱਤ੍ਰ ਮਨੁੱਖ ਜਿਹੜੇ ਪਰਜਾ ਦੇ ਬਜ਼ੁਰਗ ਸਨ ਇਕੱਠੇ ਕੀਤੇ ਅਤੇ ਓਹਨਾਂ ਨੂੰ ਤੰਬੂ ਦੇ ਆਲੇ ਦੁਆਲੇ ਖੜਾ ਕੀਤਾ।

25. ਤਾਂ ਯਹੋਵਾਹ ਬੱਦਲ ਵਿੱਚੋਂ ਉੱਤਰਿਆ ਅਤੇ ਉਹ ਦੇ ਨਾਲ ਗੱਲ ਕੀਤੀ। ਫੇਰ ਉਸ ਨੇ ਉਸ ਆਤਮਾ ਤੋਂ ਲੈਕੇ ਜਿਹੜਾ ਉਹ ਦੇ ਉੱਤੇ ਸੀ ਓਹਨਾਂ ਸੱਤ੍ਰ ਬਜ਼ੁਰਗ ਮਨੁੱਖਾਂ ਉੱਤੇ ਪਾ ਦਿੱਤਾ ਅਤੇ ਐਉਂ ਹੋਇਆ ਕਿ ਜਦ ਆਤਮਾ ਓਹਨਾਂ ਉੱਤੇ ਉਤਰਿਆ ਤਾਂ ਓਹ ਅਗੰਮ ਵਾਚਣ ਲੱਗੇ ਪਏ ਪਰ ਓਹਨਾਂ ਨੇ ਏਸ ਦੇ ਮਗਰੋਂ ਫੇਰ ਨਾ ਕੀਤਾ।

26. ਪਰ ਡੇਰੇ ਵਿੱਚ ਦੋ ਮਨੁੱਖ ਰਹਿ ਗਏ, ਇੱਕ ਦਾ ਨਾਉਂ ਅਲਦਾਦ ਅਤੇ ਦੂਜੇ ਦਾ ਨਾਉਂ ਮੇਦਾਦ ਸੀ। ਆਤਮਾ ਉਨ੍ਹਾਂ ਉੱਤੇ ਵੀ ਉੱਤਰਿਆ ਅਤੇ ਏਹ ਲਿਖਿਆਂ ਹੋਇਆਂ ਦੇ ਵਿੱਚ ਦੇ ਸਨ ਪਰ ਤੰਬੂ ਕੋਲ ਬਾਹਰ ਨਹੀਂ ਸੀ ਗਏ। ਓਹ ਡੇਰੇ ਵਿੱਚ ਹੀ ਅਗੰਮ ਵਾਚਣ ਲੱਗੇ।

27. ਤਾਂ ਇੱਕ ਗਭਰੂ ਨੇ ਨੱਸ ਕੇ ਮੂਸਾ ਨੂੰ ਦੱਸਿਆ ਅਤੇ ਆਖਿਆ ਅਲਦਾਦ ਤੇ ਮੇਦਾਦ ਡੇਰੇ ਵਿੱਚ ਹੀ ਅਗੰਮ ਵਾਚਦੇ ਹਨ!।

28. ਤਾਂ ਨੂਨ ਦੇ ਪੁੱਤ੍ਰ ਯਹੋਸ਼ੁਆ ਨੇ ਜਿਹੜਾ ਮੂਸਾ ਦਾ ਸੇਵਕ ਅਤੇ ਉਸ ਦੇ ਚੋਣਵਿਆਂ ਵਿੱਚੋਂ ਸੀ ਉੱਤਰ ਦਿੱਤਾ ਕਿ ਹੇ ਮੂਸਾ ਮੇਰੇ ਸੁਆਮੀ ਜੀ, ਉਨ੍ਹਾਂ ਨੂੰ ਵਰਜ ਦਿਓ!।

29. ਪਰ ਮੂਸਾ ਨੇ ਉਹ ਨੂੰ ਆਖਿਆ, ਕੀ ਤੂੰ ਮੇਰੇ ਲਈ ਖਿਝਦਾ ਹੈਂ? ਕਾਸ਼ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾਹ ਆਪਣਾ ਆਤਮਾ ਉਨ੍ਹਾਂ ਉੱਤੇ ਪਾਉਂਦਾ!

30. ਉਪਰੰਤ ਮੂਸਾ ਅਤੇ ਇਸਰਾਏਲ ਦੇ ਬਜ਼ੁਰਗ ਡੇਰੇ ਨੂੰ ਮੁੜੇ।

31. ਤਾਂ ਯਹੋਵਾਹ ਵੱਲੋਂ ਇੱਕ ਹਵਾ ਵਗੀ ਅਤੇ ਸਮੁੰਦਰੋਂ ਬਟੇਰੇ ਉਡਾ ਕੇ ਡੇਰੇ ਉੱਤੇ ਸੁੱਤ ਗਈ। ਓਹ ਇੱਕ ਦਿਨ ਦੇ ਪੈਂਡੇ ਤੀਕ ਏਧਰ ਅਤੇ ਇੱਕ ਦਿਨ ਦੇ ਪੈਂਡੇ ਤੀਕ ਓਧਰ ਡੇਰੇ ਦੇ ਆਲੇ ਦੁਆਲੇ ਦੋ ਦੋ ਹੱਥ ਤੇ ਜਮੀਨ ਦੀ ਪਰਤ ਉੱਤੇ ਸਨ।

32. ਤਾਂ ਪਰਜਾ ਨੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਅਤੇ ਸਾਰੇ ਦੂਜੇ ਦਿਨ ਉੱਠ ਕੇ ਉਨ੍ਹਾਂ ਬਟੇਰਿਆਂ ਨੂੰ ਇਕੱਠਾ ਕੀਤਾ ਅਤੇ ਜਿਸ ਘੱਟੋ ਘੱਟ ਇਕੱਠੇ ਕੀਤੇ ਸਨ ਉਹ ਦੇ ਦਸ ਹੋਮਾਰ ਹੋਏ ਅਤੇ ਉਨ੍ਹਾਂ ਨੇ ਓਹਨਾਂ ਨੂੰ ਆਪਣੇ ਲਈ ਡੇਰੇ ਦੇ ਆਲੇ ਦੁਆਲੇ ਖਿਲਾਰ ਦਿੱਤਾ।

33. ਜਦ ਉਹ ਮਾਸ ਅਜੇ ਉਨ੍ਹਾਂ ਦੇ ਦੰਦਾ ਵਿੱਚ ਹੀ ਸੀ ਅਤੇ ਉਹ ਨੂੰ ਚਿੱਥਿਆ ਨਹੀਂ ਸੀ ਤਾਂ ਯਹੋਵਾਹ ਦਾ ਕ੍ਰੋਧ ਪਰਜਾ ਉੱਤੇ ਭੜਕ ਉੱਠਿਆ ਅਤੇ ਯਹੋਵਾਹ ਨੇ ਪਰਜਾ ਨੂੰ ਅੱਤ ਵੱਡੀ ਬਵਾ ਨਾਲ ਮਾਰਿਆ।

34. ਉਪਰੰਤ ਉਨ੍ਹਾਂ ਨੇ ਉਸ ਥਾਂ ਦਾ ਨਾਉਂ ਕਿਬਰੋਥ—ਹੱਤਾਵਾਹ ਰੱਖਿਆ ਕਿਉਂ ਜੋ ਉੱਥੇ ਉਨ੍ਹਾਂ ਨੇ ਉਸ ਪਰਜਾ ਨੂੰ ਦੱਬਿਆ ਜਿਹੜੀ ਹਾਬੜੀ ਹੋਈ ਸੀ।

35. ਕਿਬਰੋਥ — ਹੱਤਾਵਾਹ ਤੋਂ ਪਰਜਾ ਨੇ ਹਸੇਰੋਥ ਨੂੰ ਕੂਚ ਕੀਤਾ ਅਤੇ ਹਸੇਰੋਥ ਵਿੱਚ ਟਿਕੇ।

About ਗਿਣਤੀ Chapter 11

Read ਗਿਣਤੀ Chapter 11 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 11
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 11 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 11?

ਗਿਣਤੀ Chapter 11 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 11 online for free with easy chapter navigation.

More Chapters from ਗਿਣਤੀ

  1. ਗਿਣਤੀ Chapter 5
  2. ਗਿਣਤੀ Chapter 10
  3. ਗਿਣਤੀ Chapter 3
  4. ਗਿਣਤੀ Chapter 33
  5. ਗਿਣਤੀ Chapter 35
  6. ਗਿਣਤੀ Chapter 36
  7. ਗਿਣਤੀ Chapter 30

Explore More from ਪੁਰਾਣਾ ਨੇਮ

  1. ਹਿਜ਼ਕੀਏਲ Chapter 36
  2. ਜ਼ਬੂਰ Chapter 146
  3. ਹਿਜ਼ਕੀਏਲ Chapter 17
  4. ਉਤਪਤ Chapter 40
  5. ਯਿਰਮਿਯਾਹ Chapter 44
  6. 2 ਇਤਹਾਸ Chapter 4
  7. 1 ਰਾਜਿਆਂ Chapter 3

Related Chapters & Readings

  1. ਜ਼ਬੂਰ Chapter 142
  2. ਹਿਜ਼ਕੀਏਲ Chapter 1
  3. ਕੂਚ Chapter 39
  4. ਅੱਯੂਬ Chapter 9
  5. 1 ਸਮੂਏਲ Chapter 1
  6. ਲੇਵੀਆਂ Chapter 25
  7. ਇਬਰਾਨੀਆਂ Chapter 9
Share Your Love

Leave a Reply

Your email address will not be published. Required fields are marked *