ਗਿਣਤੀ Chapter 3

For English

Read ਗਿਣਤੀ Chapter 3 Online

Read ਗਿਣਤੀ Chapter 3 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

A+ A A-

ਗਿਣਤੀ 3

ਅਧਿਆਇ 3

1. ਏਹ ਹਾਰੂਨ ਅਤੇ ਮੂਸਾ ਦੀ ਕੁਲ ਪਤ੍ਰੀ ਹੈ ਜਿਸ ਦਿਨ ਯਹੋਵਾਹ ਸੀਨਈ ਪਹਾੜ ਉੱਤੇ ਮੂਸਾ ਨਾਲ ਬੋਲਿਆ।

2. ਅਤੇ ਏਹ ਹਾਰੂਨ ਦੇ ਪੁਤ੍ਰਾਂ ਦੇ ਨਾਉਂ ਹਨ,—ਪਲੋਠਾ ਨਾਦਾਬ ਅਰ ਅਬੀਹੂ ਅਰ ਅਲਾਆਜ਼ਾਰ ਅਰ ਈਥਾਮਾਰ।

3. ਏਹ ਹਾਰੂਨ ਦੇ ਪੁਤ੍ਰਾਂ ਦੇ ਨਾਉਂ ਹਨ ਓਹ ਜਾਜਕ ਜਿਹੜੇ ਮਸਹ ਕੀਤੇ ਗਏ ਅਤੇ ਜਿਨ੍ਹਾਂ ਨੂੰ ਉਸ ਨੇ ਜਾਜਕਾਈ ਲਈ ਥਾਪਿਆ।

4. ਨਾਦਾਬ ਅਰ ਅਬੀਹੂ ਯਹੋਵਾਹ ਦੇ ਸਨਮੁੱਖ ਮਰ ਗਏ ਜਦ ਓਹ ਸੀਨਈ ਦੀ ਉਜਾੜ ਵਿੱਚ ਯਹੋਵਾਹ ਦੇ ਸਨਮੁੱਖ ਓਪਰੀ ਅੱਗ ਲਿਆਏ ਅਤੇ ਉਨ੍ਹਾਂ ਦੇ ਪੁੱਤ੍ਰ ਨਹੀ ਸਨ ਸੋ ਅਲਾਅਜ਼ਾਰ ਅਰ ਈਥਾਮਾਰ ਆਪਣੇ ਪਿਤਾ ਹਰੂਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ।

5. ਯਹੋਵਾਹ ਮੂਸਾ ਨੂੰ ਬੋਲਿਆ।

6. ਕਿ ਲੇਵੀ ਦੇ ਗੋਤ ਨੂੰ ਨੇੜੇ ਲਿਆ ਅਤੇ ਉਨ੍ਹਾਂ ਨੂੰ ਹਾਰੂਨ ਜਾਜਕ ਦੇ ਅੱਗੇ ਖੜਾ ਕਰ ਤਾਂ ਜੋ ਓਹ ਉਸ ਦੀ ਸੇਵਾ ਕਰਨ।

7. ਅਤੇ ਉਹ ਉਸ ਦਾ ਫ਼ਰਜ਼ ਅਤੇ ਸਾਰੀ ਮੰਡਲੀ ਦਾ ਫ਼ਰਜ਼ ਮੰਡਲੀ ਦੇ ਤੰਬੂ ਦੇ ਅੱਗੇ ਪੂਰਾ ਕਰਨ ਭਈ ਓਹ ਡੇਹਰੇ ਦੀ ਟਹਿਲ ਸੇਵਾ ਕਰਨ।

8. ਅਤੇ ਓਹ ਮੰਡਲੀ ਦੇ ਤੰਬੂ ਦਾ ਸਾਰਾ ਸਮਾਲ੍ਹਣ ਨਾਲੇ ਇਸਰਾਏਲੀਆਂ ਦਾ ਫ਼ਰਜ਼ ਪੂਰਾ ਕਰਨ ਜਦ ਓਹ ਡੇਹਰੇ ਦੀ ਟਹਿਲ ਸੇਵਾ ਕਰਨ।

9. ਅਤੇ ਤੂੰ ਲੇਵੀਆਂ ਨੂੰ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਦੇਈ। ਏਹ ਪੂਰੀ ਤੌਰ ਨਾਲ ਇਸਰਾਏਲੀਆਂ ਵਿੱਚੋਂ ਉਨ੍ਹਾਂ ਨੂੰ ਦਿੱਤੇ ਗਏ ਹਨ।

10. ਤੂੰ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਠਹਿਰਾਈਂ ਤਾਂ ਜੋ ਓਹ ਆਪਣੀ ਜਾਜਕਾਈ ਸਾਂਭਣ ਪਰ ਓਪਰਾ ਜਿਹੜਾ ਨੇੜੇ ਆਵੇ ਮਾਰਿਆ ਜਾਵੇ।

11. ਫੇਰ ਯਹੋਵਾਹ ਮੂਸਾ ਨੂੰ ਬੋਲਿਆ,।

12. ਮੈਂ, ਵੇਖ, ਮੈਂ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਸਾਰੇ ਪਲੋਠਿਆਂ ਦੇ ਥਾਂ ਜਿਹੜੇ ਇਸਰਾਏਲੀਆਂ ਵਿੱਚ ਕੁੱਖ ਨੂੰ ਖੋਲ੍ਹਦੇ ਹਨ ਲੈ ਲਿਆ ਹੈ ਸੋ ਇਉਂ ਲੇਵੀ ਮੇਰੇ ਹੋਣਗੇ।

13. ਕਿਉਂ ਜੋ ਹਰ ਇੱਕ ਪਲੋਠਾ ਮੇਰਾ ਹੈ ਜਿਸ ਦਿਨ ਤੋਂ ਮੈਂ ਮਿਸਰ ਦੇਸ ਵਿੱਚ ਹਰ ਇੱਕ ਪਲੋਠਾ ਮਾਰਿਆ। ਮੈਂ ਆਪਣੇ ਲਈ ਹਰ ਇੱਕ ਪਲੋਠਾ ਇਸਰਾਏਲ ਵਿੱਚ ਆਦਮੀ ਤੋਂ ਲੈਕੇ ਡੰਗਰ ਤੀਕ ਪਵਿੱਤ੍ਰ ਕੀਤਾ, ਓਹ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।

14. ਫੇਰ ਯਹੋਵਾਹ ਮੂਸਾ ਨਾਲ ਸੀਨਈ ਦੀ ਉਜਾੜ ਵਿੱਚ ਬੋਲਿਆ,

15. ਲੇਵੀਆਂ ਨੂੰ ਗਿਣ। ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਤੇ ਉਨ੍ਹਾਂ ਦੇ ਟੱਬਰਾਂ ਅਨੁਸਾਰ ਗਿਣ। ਹਰ ਨਰ ਇੱਕ ਮਹੀਨੇ ਤੋਂ ਉੱਪਰ ਦਾ ਗਿਣੀਂ।

16. ਉਪਰੰਤ ਮੂਸਾ ਨੇ ਜਿਵੇਂ ਉਹ ਨੂੰ ਹੁਕਮ ਮਿਲਿਆ ਉਨ੍ਹਾਂ ਨੂੰ ਯਹੋਵਾਹ ਦੇ ਬੋਲ ਅਨੁਸਾਰ ਗਿਣਿਆ।

17. ਏਹ ਲੇਵੀ ਦੇ ਪੁੱਤ੍ਰਾਂ ਦੇ ਨਾਉਂ ਸਨ,—ਗੇਰਸ਼ੋਨ, ਕਹਾਥ ਅਰ ਮਰਾਰੀ।

18. ਏਹ ਗੇਰਸ਼ੋਨ, ਦੇ ਪੁੱਤ੍ਰਾਂ ਦੇ ਨਾਉਂ ਹਨ ਉਨ੍ਹਾਂ ਦੇ ਟੱਬਰਾਂ ਅਨੁਸਾਰ,— ਲਿਬਨੀ ਅਰ ਸ਼ਿਮਈ।

19. ਕਹਾਤ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ,—ਅਮਰਮ, ਯਿਸਹਾਰ, ਹਬਰੋਨ ਅਰ ਉੱਜ਼ੀਏਲ।

20. ਮਰਾਰੀ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ, ਮਹਲੀ ਅਰ ਮੂਸ਼ੀ। ਏਹ ਲੇਵੀ ਦੇ ਟੱਬਰ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਹਨ।

21. ਲਿਬਨੀਆਂ ਦਾ ਟੱਬਰ ਅਤੇ ਸ਼ਿਮਈਆਂ ਦਾ ਟੱਬਰ ਗੇਰਸ਼ੋਨ ਦੇ ਹਨ। ਏਹ ਗੇਰਸ਼ੋਨੀਆਂ ਦੇ ਟੱਬਰ ਹਨ।

22. ਅਤੇ ਨਰ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਸੱਤ ਹਜ਼ਾਰ ਪੰਜ ਸੌ ਗਿਣੇ ਗਏ।

23. ਗੇਰਸ਼ੋਨੀਆਂ ਦੇ ਟੱਬਰ ਡੇਹਰੇ ਦੇ ਪਿੱਛੇ ਲਹਿੰਦੇ ਪਾਸੇ ਡੇਰਾ ਲਾਉਣ।

24. ਅਤੇ ਗੇਰਸ਼ੋਨੀਆਂ ਦੇ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਲਾਏਲ ਦਾ ਪੁੱਤ੍ਰ ਅਲਯਾਸਾਫ਼ ਹੋਵੇ।

25. ਗੇਰਸ਼ੋਨੀਆਂ ਦੀ ਜੁੰਮੇਵਾਰੀ ਵਿੱਚ ਮੰਡਲੀ ਦੇ ਤੰਬੂ ਵਿੱਚ ਡੇਹਰਾ ਅਤੇ ਤੰਬੂ, ਉਹ ਦਾ ਢੱਕਣ ਅਤੇ ਮੰਡਲੀ ਦੇ ਦਰਵੱਜੇ ਦੀ ਓਟ ਹੋਣ।

26. ਨਾਲੇ ਹਾਤੇ ਦੀ ਕਨਾਤ ਅਤੇ ਹਾਤੇ ਦੇ ਦਰਵੱਜੇ ਦੀ ਓਟ ਜਿਹੜਾ ਡੇਹਰੇ ਦੇ ਕੋਲ ਅਤੇ ਜਗਵੇਦੀ ਦੇ ਕੋਲ ਅਤੇ ਆਲੇ ਦੁਆਲੇ ਅਤੇ ਉਹ ਦੀਆਂ ਲਾਸਾਂ ਉਹ ਦੀ ਸਾਰੀ ਟਹਿਲ ਸੇਵਾ ਲਈ।

27. ਕਹਾਥ ਵਿੱਚੋਂ ਅਮਰਾਮੀਆਂ ਦਾ ਟੱਬਰ ਅਤੇ ਯਿਸਹਾਰੀਆਂ ਦਾ ਟੱਬਰ ਅਤੇ ਹਬਰੋਨੀਆਂ ਦਾ ਟੱਬਰ ਅਤੇ ਉੱਜ਼ੀਏਲੀਆਂ ਦਾ ਟੱਬਰ ਸਨ। ਏਹ ਕਹਾਥ ਦੇ ਸਨ।

28. ਸਾਰੇ ਨਰਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਅੱਠ ਹਜ਼ਾਰ ਛੇ ਸੌ ਸੀ ਜਿਹੜੇ ਪਵਿੱਤ੍ਰ ਅਸਥਾਨ ਦੇ ਜੁੰਮੇਵਾਰ ਸਨ।

29. ਕਹਾਥੀਆਂ ਦੇ ਟੱਬਰ ਡੇਹਰੇ ਦੇ ਦੱਖਣ ਵੱਲ ਆਪਣਾ ਡੇਰਾ ਲਾਉਣ।

30. ਅਤੇ ਕਹਾਥੀਆਂ ਦੇ ਟੱਬਰਾਂ ਅਨੁਸਾਰ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਉੱਜ਼ੀਏਲ ਦਾ ਪੁੱਤ੍ਰ ਅਲੀਸਾਫ਼ਾਨ ਹੋਵੇ।

31. ਉਨ੍ਹਾਂ ਦੀ ਜੁੰਮੇਵਾਰੀ ਵਿੱਚ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ ਅਰ ਪਵਿੱਤ੍ਰ ਅਸਥਾਨ ਦਾ ਸਾਮਾਨ ਜਿਨ੍ਹਾਂ ਨਾਲ ਓਹ ਸੇਵਾ ਕਰਦੇ ਹਨ ਓਟ ਅਰ ਉਹ ਦੀ ਸਾਰੀ ਟਹਿਲ ਸੇਵਾ ਹੋਣ।

32. ਅਤੇ ਲੇਵੀਆਂ ਦੇ ਸਰਦਾਰਾਂ ਦਾ ਸਰਦਾਰ ਹਾਰੂਨ ਜਾਜਕ ਦਾ ਪੁੱਤ੍ਰ ਅਲੀਆਜ਼ਾਰ ਹੋਵੇ ਅਤੇ ਉਹ ਪਵਿੱਤ੍ਰ ਅਸਥਾਨ ਦੇ ਸਮਾਲ੍ਹਣ ਵਾਲਿਆਂ ਦੀ ਵੇਖ ਭਾਲ ਕਰੇ।

33. ਮਹਲੀਆਂ ਦਾ ਟੱਬਰ ਅਤੇ ਮੂਸ਼ੀਆਂ ਦਾ ਟੱਬਰ ਮਰਾਰੀ ਦੇ ਸਨ। ਏਹ ਮਰਾਰੀ ਦੇ ਟੱਬਰ ਸਨ।

34. ਸਾਰੇ ਨਰਾਂ ਦੀ ਗਿਣਤੀ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਛੇ ਹਜ਼ਾਰ ਦੋ ਸੌ ਸਨ।

35. ਮਰਾਰੀ ਦੇ ਟੱਬਰਾਂ ਅਨੁਸਾਰ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣੇ ਦਾ ਸਰਦਾਰ ਅਬੀਹਾਯਿਲ ਦਾ ਪੁੱਤ੍ਰ ਸੂਰੀਏਲ ਹੋਵੇ। ਡੇਹਰੇ ਦੇ ਉੱਤਰ ਵੱਲ ਓਹ ਆਪਣਾ ਡੇਹਰਾ ਲਾਉਣ।

36. ਮਰਾਰੀਆਂ ਦੀ ਵੇਖ ਭਾਲ ਦੀ ਜੁੰਮੇਵਾਰੀ ਵਿੱਚ ਡੇਹਰੇ ਦੀਆਂ ਫੱਟੀਆਂ, ਉਸ ਦੇ ਹੋੜੇ, ਉਹ ਦੀਆਂ ਥੰਮ੍ਹੀਆਂ, ਉਸ ਦੀਆਂ ਚੀਥੀਆਂ ਅਰ ਉਸ ਦਾ ਸਾਰਾ ਸਾਮਾਨ ਅਰ ਉਸ ਦੀ ਸਾਰੀ ਸੇਵਾ ਹੋਣ।

37. ਨਾਲੇ ਹਾਤੇ ਦੇ ਆਲੇ ਦੁਆਲੇ ਦੀਆਂ ਥੰਮ੍ਹੀਆਂ ਅਰ ਉਨ੍ਹਾਂ ਦੀ ਚੀਥੀਆਂ ਅਰ ਉਨ੍ਹਾਂ ਦੀਆਂ ਕੀਲੀਆਂ ਅਰ ਉਨ੍ਹਾਂ ਦੀਆਂ ਲਾਸਾਂ।

38. ਜਿਹੜੇ ਡੇਹਰੇ ਦੇ ਸਾਹਣੇ ਪੂਰਬ ਵੱਲ ਮੰਡਲੀ ਦੇ ਤੰਬੂ ਅੱਗੇ ਚੜ੍ਹਦੇ ਪਾਸੇ ਆਪਣੇ ਤੰਬੂ ਲਾਉਣ ਸੋ ਮੂਸਾ ਅਰ ਹਾਰੂਨ ਅਰ ਉਹ ਦੇ ਪੁੱਤ੍ਰ ਹੋਣ ਤਾਂ ਜੋ ਓਹ ਪਵਿੱਤ੍ਰ ਅਸਥਾਨ ਦੀ ਉਸ ਜੁੰਮੇਵਾਰੀ ਦੇ ਸੰਭਾਲੂ ਹੋਣ ਜਿਹੜੀ ਇਸਰਾਏਲੀਆਂ ਲਈ ਜੁੰਮੇਵਾਰੀ ਹੈ ਪਰ ਜੇ ਕੋਈ ਓਪਰਾ ਨੇੜੇ ਆਵੇ ਤਾਂ ਉਹ ਮਾਰਿਆ ਜਾਵੇ।

39. ਲੇਵੀਆਂ ਦੀ ਸਾਰੀ ਗਿਣਤੀ ਜਿਹੜੀ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਤੇ ਕੀਤੀ ਉਨ੍ਹਾਂ ਦੇ ਟੱਬਰਾਂ ਅਨੁਸਾਰ ਅਰਥਾਤ ਸਾਰੇ ਨਰ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਬਾਈ ਹਜ਼ਾਰ ਸੀ।

40. ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਸਰਾਏਲੀਆਂ ਦੇ ਸਾਰੇ ਪਲੋਠੇ ਨਰ ਗਿਣ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਹਨ ਅਤੇ ਉਨ੍ਹਾਂ ਦੇ ਨਾਮਾਂ ਦੀ ਗਿਣਤੀ ਕਰ।

41. ਤੂੰ ਲੇਵੀਆਂ ਨੂੰ ਮੇਰੇ ਲਈ, ਮੈਂ ਜੋ ਯਹੋਵਾਹ ਹਾਂ, ਇਸਰਾਏਲੀਆਂ ਦੇ ਸਾਰੇ ਪਲੋਠਿਆਂ ਦੇ ਥਾਂ, ਨਾਲੇ ਲੇਵੀਆਂ ਦੇ ਡੰਗਰ ਇਸਰਾਏਲੀਆਂ ਦੇ ਡੰਗਰਾਂ ਦੇ ਪਲੋਠਿਆਂ ਦੇ ਥਾਂ ਲੈ ਲਈਂ।

42. ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਮੂਸਾ ਨੇ ਇਸਰਾਏਲੀਆਂ ਦੇ ਸਾਰੇ ਪਲੋਠੇ ਗਿਣੇ।

43. ਅਤੇ ਸਾਰੇ ਨਰ ਪਲੋਠਿਆਂ ਦੇ ਨਾਮਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਤੋਂ ਉੱਪਰ ਦੇ ਸਨ ਉਨ੍ਹਾਂ ਦੇ ਗਿਣੇ ਹੋਇਆਂ ਵਿੱਚੋਂ ਬਾਈ ਹਜ਼ਾਰ ਦੋ ਸੌ ਤਿਹੱਤ੍ਰ ਸੀ।

44. ਯਹੋਵਾਹ ਮੂਸਾ ਨੂੰ ਬੋਲਿਆ,

45. ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਲੋਠਿਆਂ ਦੇ ਥਾਂ ਅਤੇ ਲੇਵੀਆਂ ਦੇ ਡੰਗਰਾਂ ਨੂੰ ਉਨ੍ਹਾਂ ਦੇ ਡੰਗਰਾਂ ਦੇ ਥਾਂ ਲੈ ਲਈਂ ਅਤੇ ਇਉਂ ਲੇਵੀ ਮੇਰੇ ਲਈ ਹੋਣਗੇ। ਮੈਂ ਯਹੋਵਾਹ ਹਾਂ।

46. ਅਤੇ ਉਨ੍ਹਾਂ ਦੋ ਸੌ ਤਿਹੱਤ੍ਰਾਂ ਇਸਰਾਏਲੀ ਪਲੋਠਿਆਂ ਦੇ ਛੁਟਕਾਰੇ ਲਈ ਜਿਹੜੇ ਲੇਵੀਆਂ ਤੋਂ ਵਧੀਕ ਹਨ।

47. ਤੂੰ ਪੰਜ ਪੰਜ ਰੁਪਏ ਸਿਰਾਂ ਪਰਤੀ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਲਵੀਂ (ਅਰਥਾਤ ਇੱਕ ਸ਼ਕਲ ਵੀਹ ਗੇਰਾਹ ਦਾ ਹੋਵੇ)।

48. ਤੂੰ ਉਹ ਚਾਂਦੀ ਹਾਰੂਨ ਅਰ ਉਹ ਦੇ ਪੁੱਤ੍ਰਾਂ ਨੂੰ ਦੇਈ। ਉਹ ਉਨ੍ਹਾਂ ਦੇ ਛਟਕਾਰੇ ਲਈ ਹੋਵੇ ਜਿਹੜੇ ਉਨ੍ਹਾਂ ਤੋਂ ਵਧੀਕ ਹਨ

49. ਉਪਰੰਤ ਮੂਸਾ ਨੇ ਛੁਟਕਾਰੇ ਦੀ ਚਾਂਦੀ ਉਨ੍ਹਾਂ ਤੋਂ ਜਿਹੜੇ ਲੇਵੀਆਂ ਦੇ ਛੁਡਾਏ ਹੋਇਆਂ ਤੋਂ ਵਧੀਕ ਸਨ ਲਈ।

50. ਇਸਰਾਏਲ ਦੇ ਪਲੋਠਿਆਂ ਤੋਂ ਉਸ ਨੇ ਏਹ ਚਾਂਦੀ ਲਈ, ਇੱਕ ਹਜ਼ਾਰ ਤਿੰਨ ਸੌ ਪੈਂਹਟ ਰੁਪਏ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ।

51. ਤਾਂ ਮੂਸਾ ਨੇ ਛੁਡਾਏ ਹੋਇਆਂ ਦੀ ਚਾਂਦੀ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਯਹੋਵਾਹ ਦੇ ਬੋਲ ਅਨੁਸਾਰ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ

About ਗਿਣਤੀ Chapter 3

Read ਗਿਣਤੀ Chapter 3 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 3
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 3 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 3?

ਗਿਣਤੀ Chapter 3 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 3 online for free with easy chapter navigation.

Share Your Love

Leave a Reply

Your email address will not be published. Required fields are marked *