Read ਗਿਣਤੀ Chapter 34 Online
Read ਗਿਣਤੀ Chapter 34 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.
Choose a Chapter
ਗਿਣਤੀ 34
ਅਧਿਆਇ 34
1. ਤਾਂ ਯਹੋਵਾਹ ਮੂਸਾ ਨੂੰ ਬੋਲਿਆ,
2. ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖ ਕਿ ਜਦ ਤੁਸੀਂ ਕਨਾਨ ਦੇਸ ਵਿੱਚ ਵੜੋ (ਏਹ ਦੇਸ ਉਹ ਹੈ ਜਿਹੜਾ ਤੁਹਾਡੀ ਮਿਲਖ ਲਈ ਮਿਲੇਗਾ ਅਰਥਾਤ ਕਨਾਨ ਦੇਸ ਉਹ ਦੀਆਂ ਹੱਦਾਂ ਤੀਕ)
3. ਤਾਂ ਤੁਹਾਡਾ ਦੱਖਣ ਦਾ ਪਾਸਾ ਸੀਨ ਦੀ ਉਜਾੜ ਤੋਂ ਅਦੋਮ ਦੇ ਲਾਂਭੇ ਲਾਂਭੇ ਹੋਵੇ ਅਤੇ ਤੁਹਾਡੇ ਦੱਖਣ ਦੀ ਹੱਦ ਸਲੂਣੇ ਸਮੁੰਦਰ ਦੇ ਸਿਰ ਤੋਂ ਪੂਰਬ ਵੱਲ ਹੋਵੇ।
4. ਤਾਂ ਤੁਹਾਡੀ ਹੱਦ ਦੱਖਣ ਅਕਰੱਬੀਮ ਦੀ ਚੜ੍ਹਾਈ ਵੱਲ ਮੁੜੇ, ਫੇਰ ਸੀਨ ਵੱਲ ਹੁੰਦੀ ਹੋਈ ਉਹ ਦਾ ਫੈਲਾਉ ਦੱਖਣ ਤੋਂ ਕਾਦੇਸ਼- ਬਰਨੇਆ ਤੀਕ ਹੋਵੇ ਅਤੇ ਹਸਰ-ਅੱਦਾਰ ਤੀਕ ਜਾ ਕੇ ਅਸਮੋਨ ਤੀਕ ਪਹੁੰਚੇ।
5. ਤਾਂ ਉਹ ਹੱਦ ਅਸਮੋਨ ਤੋਂ ਮਿਸਰ ਦੀ ਨਦੀ ਤਾਈਂ ਘੁੰਮੇ ਅਤੇ ਉਹ ਦਾ ਫੈਲਾਉ ਸਮੁੰਦਰ ਤੀਕ ਹੋਵੇ।
6. ਅਤੇ ਤੁਹਾਡੇ ਲਹਿੰਦੇ ਪਾਸੇ ਦੀ ਹੱਦ ਮਹਾ ਸਮੁੰਦਰ ਹੋਵੇ। ਏਹ ਤੁਹਾਡੇ ਲਹਿੰਦੇ ਪਾਸੇ ਦੀ ਹੱਦ ਹੋਵੇ।
7. ਏਹ ਤੁਹਾਡੇ ਉੱਤਰ ਵੱਲ ਦੀ ਹੱਦ ਹੋਵੇ। ਮਹਾ ਸਮੁੰਦਰ ਤੋਂ ਤੁਸੀਂ ਹੋਰ ਨਾਮੇ ਪਰਬਤ ਤੱਕ ਨਿਸ਼ਾਨ ਲਾਓ।
8. ਹੋਰ ਪਰਬਤ ਤੋਂ ਤੁਸੀਂ ਨਿਸ਼ਾਨ ਹਮਾਥ ਦੇ ਰਾਹ ਤੱਕ ਲਾਓ ਤਾਂ ਹੱਦ ਸਦਾਦ ਤਾਈਂ ਪਹੁੰਚੇ।
9. ਫੇਰ ਹੱਦ ਜ਼ਿਫਰੋਨ ਤੀਕ ਜਾਵੇ ਅਤੇ ਓਹ ਦਾ ਫੈਲਾਉ ਹਸਰ- ਏਨਾਨ ਤੱਕ ਹੋਵੇ। ਏਹ ਤੁਹਾਡੀ ਉੱਤਰ ਦੀ ਹੱਦ ਹੋਵੇ।
10. ਤੁਸੀਂ ਆਪਣੀ ਪੂਰਬੀ ਹੱਦ ਲਈ ਹਸਰ-ਏਨਾਨ ਤੋਂ ਸ਼ਫਾਮ ਤੀਕ ਨਿਸ਼ਾਨ ਲਾਓ।
11. ਅਤੇ ਹੱਦ ਸ਼ਫਾਮ ਤੋਂ ਰਿਬਲਾਂਹ ਤੀਕ ਆਯਿਨ ਦੇ ਪੂਰਬ ਵੱਲੋਂ ਹੇਠਾਂ ਨੂੰ ਜਾਵੇ। ਹੱਦ ਹੇਠਾਂ ਨੂੰ ਜਾਵੇ ਅਤੇ ਪੂਰਬ ਵੱਲ ਕਿਨੱਰਥ ਦੀ ਝੀਲ ਦੇ ਕੰਢੇ ਤੀਕ ਪਹੁੰਚੇ।
12. ਤੇ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਹ ਦਾ ਫੈਲਾਉ ਸਲੂਣੇ ਸਮੁੰਦਰ ਤੀਕ ਹੋਵੇ। ਏਹ ਤੁਹਾਡੀ ਧਰਤੀ ਦੇ ਆਲੇ ਦੁਆਲੇ ਦੀਆਂ ਹੱਦਾਂ ਹੋਣ।
13. ਫੇਰ ਮੂਸਾ ਨੇ ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖਿਆ, ਇਹ ਉਹ ਧਰਤੀ ਹੈ ਜਿਹ ਦੀ ਮਿਲਖ ਤੁਸੀਂ ਗੁਣੇ ਪਾ ਕੇ ਲਓਗੇ ਜਿਹ ਨੂੰ ਯਹੋਵਾਹ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੌਂ ਗੋਤਾਂ ਨੂੰ ਅਤੇ ਉਸ ਅੱਧੇ ਗੋਤ ਨੂੰ ਦਿੱਤੀ ਜਾਵੇ।
14. ਕਿਓਂ ਜੋ ਰਊਬੇਨੀਆਂ ਦੇ ਗੋਤ ਨੇ ਆਪਣਿਆਂ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਅਤੇ ਗਾਦੀਆਂ ਨੇ ਆਪਣੇ ਪਿੱਤ੍ਰਾਂ ਅਨੁਸਾਰ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਮਿਲਖ ਨੂੰ ਪਾ ਲਿਆ ਹੈ।
15. ਇਨ੍ਹਾਂ ਦੋਹਾਂ ਗੋਤਾਂ ਨੇ ਅਤੇ ਅੱਧੇ ਗੋਤ ਨੇ ਆਪਣੀ ਮਿਲਖ ਨੂੰ ਯਰਦਨ ਪਾਰ ਯਰੀਹੋ ਕੋਲ ਪੂਰਬ ਵੱਲ ਚੜ੍ਹਦੇ ਪਾਸੇ ਪਾ ਲਿਆ ਹੈ।
16. ਫੇਰ ਯਹੋਵਾਹ ਮੂਸਾ ਨੂੰ ਬੋਲਿਆ,
17. ਏਹ ਉਨ੍ਹਾਂ ਮਨੁੱਖਾਂ ਦੇ ਨਾਉਂ ਹਨ ਜੋ ਤੁਹਾਡੇ ਲਈ ਧਰਤੀ ਦੀ ਮਿਲਖ ਵੰਡਣ। ਅਲਆਜ਼ਾਰ ਜਾਜਕ ਅਰ ਨੂਨ ਦਾ ਪੁੱਤ੍ਰ ਯਹੋਸ਼ੁਆ।
18. ਨਾਲੇ ਤੁਸੀਂ ਹਰ ਗੋਤ ਤੋਂ ਇੱਕ ਇੱਕ ਪਰਧਾਨ ਧਰਤੀ ਦੀ ਮਿਲਖ ਵੰਡਣ ਲਈ ਲਿਓ।
19. ਅਤੇ ਏਹ ਉਨ੍ਹਾਂ ਮਨੁੱਖਾਂ ਦੇ ਨਾਉਂ ਹੋਣ,— ਯਹੂਦਾਹ ਦੇ ਗੋਤ ਲਈ ਯਫੁੰਨਹ ਦਾ ਪੁੱਤ੍ਰ ਕਾਲੇਬ।
20. ਸ਼ਿਮਓਨੀਆਂ ਦੇ ਗੋਤ ਲਈ ਅੰਮੀਹੂਦ ਦਾ ਪੁੱਤ੍ਰ ਸ਼ਮੂਏਲ।
21. ਬਿਨਯਾਮੀਨ ਦੇ ਗੋਤ ਲਈ ਕਿਸਲੋਨ ਦਾ ਪੁੱਤ੍ਰ ਅਲੀਦਾਦ।
22. ਦਾਨੀਆਂ ਦੇ ਗੋਤ ਲਈ ਇੱਕ ਪਰਧਾਨ ਯਾਗਲੀ ਦਾ ਪੁੱਤ੍ਰ ਬੁੱਕੀ।
23. ਯੂਸ਼ੁਫ਼ ਦੇ ਪੁੱਤ੍ਰ ਵਿੱਚੋਂ ਮਨੱਸ਼ੀਆਂ ਦੇ ਗੋਤ ਲਈ ਇੱਕ ਪਰਧਾਨ ਏਫ਼ੋਦ ਦਾ ਪੁੱਤ੍ਰ ਹੰਨੀਏਲ।
24. ਅਫ਼ਰਈਮੀਆਂ ਦੇ ਗੋਤ ਲਈ ਇੱਕ ਪਰਧਾਨ ਸ਼ਿਫ਼ਟਾਨ ਦਾ ਪੁੱਤ੍ਰ ਕਮੂਏਲ।
25. ਅਤੇ ਜ਼ਬਲੂਨੀਆਂ ਦੇ ਗੋਤ ਲਈ ਇੱਕ ਪਰਧਾਨ ਪਰਨਾਕ ਦਾ ਪੁੱਤ੍ਰ ਅਲੀਸਾਫ਼ਾਨ।
26. ਯਿਸਾਕਾਰੀਆਂ ਦੇ ਗੋਤ ਲਈ ਇੱਕ ਪਰਧਾਨ ਅੱਜ਼ਾਨ ਦਾ ਪੁੱਤ੍ਰ ਪਲਟੀਏਲ।
27. ਅਤੇ ਆਸ਼ੇਰੀਆਂ ਦੇ ਗੋਤ ਲਈ ਇੱਕ ਪਰਧਾਨ ਸ਼ਲੋਮੀ ਦਾ ਪੁੱਤ੍ਰ ਅਹੀਹੂਦ।
28. ਅਤੇ ਨਫ਼ਤਾਲੀਆਂ ਦੇ ਗੋਤ ਲਈ ਇੱਕ ਅੰਮੀਹੂਦ ਦਾ ਪੁੱਤ੍ਰ ਪਦਹੇਲ।
29. ਏਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਓਹ ਇਸਰਾਏਲੀਆਂ ਲਈ ਕਨਾਨ ਦੇਸ ਦੀ ਮਿਲਖ ਵੰਡ ਦੇਣ।
About ਗਿਣਤੀ Chapter 34
Read ਗਿਣਤੀ Chapter 34 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.
Book Information
Book: ਗਿਣਤੀ
Chapter: 34
Testament: Old Testament
How to Read this Chapter
Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਗਿਣਤੀ Chapter 34 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਗਿਣਤੀ Chapter 34?
ਗਿਣਤੀ Chapter 34 is part of the Book of ਗਿਣਤੀ in the Holy Bible.
Can I read this chapter online?
Yes. You can read the complete ਗਿਣਤੀ Chapter 34 online for free with easy chapter navigation.
More Chapters from ਗਿਣਤੀ
- ਗਿਣਤੀ Chapter 5
- ਗਿਣਤੀ Chapter 10
- ਗਿਣਤੀ Chapter 33
- ਗਿਣਤੀ Chapter 3
- ਗਿਣਤੀ Chapter 36
- ਗਿਣਤੀ Chapter 35
- ਗਿਣਤੀ Chapter 20
Explore More from ਪੁਰਾਣਾ ਨੇਮ
- ਅੱਯੂਬ Chapter 32
- 2 ਇਤਹਾਸ Chapter 22
- ਕੂਚ Chapter 39
- ਯਿਰਮਿਯਾਹ Chapter 32
- ਅੱਯੂਬ Chapter 8
- ਜ਼ਬੂਰ Chapter 108
- ਜ਼ਬੂਰ Chapter 23