ਗਿਣਤੀ Chapter 30

For English

Read ਗਿਣਤੀ Chapter 30 Online

Read ਗਿਣਤੀ Chapter 30 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

ਗਿਣਤੀ 30

ਅਧਿਆਇ 30

1. ਮੂਸਾ ਇਸਰਾਏਲੀਆਂ ਦਿਆਂ ਗੋਤਾਂ ਦੇ ਮੁਖੀਆਂ ਨੂੰ ਬੋਲਿਆ ਕਿ ਏਹ ਹੁਕਮ ਹੈ ਜਿਹੜਾ ਯਹੋਵਾਹ ਨੇ ਦਿੱਤਾ ਹੈ।

2. ਜਦ ਕੋਈ ਮਨੁੱਖ ਯਹੋਵਾਹ ਲਈ ਸੁੱਖਣਾ ਸੁੱਖੇ ਅਥਵਾ ਸੌਂਹ ਖਾਵੇ ਅਤੇ ਆਪਣੇ ਜੀਉ ਨੂੰ ਉਸ ਗੱਲ ਉੱਤੇ ਬੰਨ੍ਹ ਲਵੇ ਤਾਂ ਉਹ ਆਪਣਾ ਬਚਨ ਨਾ ਤੋੜੇ ਪਰ ਜੋ ਕੁਝ ਉਸ ਦੇ ਮੂੰਹ ਤੋਂ ਨਿੱਕਲਦਾ ਹੈ ਉਹ ਉਸ ਨੂੰ ਪੂਰਾ ਕਰੇ।

3. ਜੇ ਕੋਈ ਕੰਨਿਆ ਯਹੋਵਾਹ ਲਈ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ।

4. ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਅਰ ਉਸ ਦੇ ਬੰਨ੍ਹਣ ਨੂੰ ਜਿਹ ਦੇ ਨਾਲ ਓਸ ਆਪਣੇ ਜੀਉ ਨੂੰ ਬੰਨ੍ਹਿਆ ਸੁਣੇ ਅਤੇ ਉਹ ਪਿਤਾ ਚੁੱਪ ਕਰ ਰਹੇ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਪਕੀਆਂ ਰਹਿਣ ਅਤੇ ਸਾਰੇ ਬਚਨ ਜਿਹ ਦੇ ਨਾਲ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਰਹਿਣ।

5. ਪਰ ਜੇ ਉਸ ਦਾ ਪਿਤਾ ਸੁਣ ਕੇ ਉਸੇ ਦਿਨ ਉਸ ਨੂੰ ਵਰਜੇ ਤਾਂ ਉਸ ਦੀਆਂ ਸਾਰੀਆਂ ਸੁੱਖਣਾਂ ਅਤੇ ਉਸ ਦੇ ਬੰਨ੍ਹਣ ਜਿੰਨ੍ਹਾਂ ਨਾਲ ਓਸ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਨਾ ਰਹਿਣ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਵਰਜਿਆ।

6. ਅਤੇ ਜੇ ਮਨੁੱਖ ਨਾਲ ਵਿਆਹੀ ਹੋਈ ਹੋਵੇ ਅਤੇ ਉਸ ਸੱਖਣਾਂ ਉਸ ਉੱਤੇ ਹੋਣ ਅਥਵਾ ਉਹ ਆਪਣੇ ਬੁੱਲ੍ਹਾਂ ਤੋਂ ਬਿਨਾ ਸੋਚੇ ਸਮਝੇ ਅਜੇਹੀ ਗੱਲ ਕੱਢੇ ਜਿਸ ਤੋਂ ਉਸ ਦੇ ਜੀਉ ਉੱਤੇ ਬੰਨ੍ਹਣ ਪਵੇ।

7. ਅਤੇ ਉਸ ਦਾ ਮਨੁੱਖ ਸੁਣੇ ਪਰ ਇਸ ਦਿਨ ਉਹ ਸੁਣੇ ਚੁੱਪ ਕਰ ਰਹੇ ਤਾਂ ਉਸ ਦੀਆਂ ਸੁੱਖਣਾਂ ਪੱਕੀਆਂ ਰਹਿਣ ਅਤੇ ਓਹ ਬੰਨ੍ਹਣ ਜਿਨ੍ਹਾਂ ਦੇ ਨਾਲ ਉਸ ਆਪਣੇ ਜੀਉ ਨੂੰ ਬੰਨ੍ਹਿਆ ਪੱਕੇ ਰਹਿਣ।

8. ਪਰ ਜੇ ਸੁਣਨ ਵਾਲੇ ਦਿਨ ਉਸ ਦਾ ਮਨੁੱਖ ਉਸ ਨੂੰ ਵਰਜੇ ਤਾਂ ਉਸ ਦੀ ਸੁੱਖਨਾ ਜਿਹੜੀ ਉਸ ਦੇ ਉੱਤੇ ਹੈ ਅਰ ਉਸ ਦੇ ਬੁੱਲ੍ਹਾਂ ਤੋਂ ਬਿਨਾ ਸੋਚੇ ਸਮਝੇ ਨਿੱਕਲੀ ਹੋਈ ਗੱਲ ਜਿਹ ਦੇ ਨਾਲ ਓਸ ਆਪਣੇ ਜੀਉ ਨੂੰ ਬੰਨਿਆ ਟੁੱਟ ਜਾਵੇ ਤਾਂ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ।

9. ਪਰ ਵਿਧਵਾ ਅਥਵਾ ਛੁੱਟੜ ਦੀ ਸੁੱਖਣਾ ਜੋ ਕੁਝ ਓਸ ਆਪਣੇ ਜੀਉ ਉੱਤੇ ਬੰਨ੍ਹਿਆ ਹੈ ਉਸ ਉੱਤੇ ਪੱਕੀ ਰਹੇ।

10. ਜੇ ਉਸ ਨੇ ਆਪਣੇ ਮਨੁੱਖ ਦੇ ਘਰ ਵਿੱਚ ਸੁੱਖਣਾ ਸੁੱਖੀ ਹੋਵੇ ਅਥਵਾ ਓਸ ਸੌਂਹ ਨਾਲ ਆਪਣੇ ਜੀਉ ਉੱਤੇ ਕੋਈ ਬੰਨ੍ਹਣ ਬੰਨ੍ਹਿਆ।

11. ਅਤੇ ਉਸ ਦੇ ਮਨੁੱਖ ਨੇ ਸੁਣਿਆ ਅਤੇ ਚੁੱਪ ਰਹਿ ਕੇ ਉਸ ਨੂੰ ਨਾ ਵਰਜਿਆ ਤਾਂ ਉਸ ਦੀਆਂ ਸਾਰੀਆਂ ਸੁੱਖਣਾਂ ਪੱਕੀਆਂ ਰਹਿਣ ਅਤੇ ਹਰ ਬੰਨ੍ਹਣ ਜਿਹ ਦੇ ਨਾਲ ਉਸ ਆਪਣੇ ਜਿਉ ਨੂੰ ਬੰਨ੍ਹਿਆ ਪੱਕਾ ਰਹੇ।

12. ਪਰ ਜੇ ਉਸ ਦੇ ਮਨੁੱਖ ਨੇ ਸੁਣਦੇ ਸਾਰ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਦ ਜੋ ਕੁਝ ਉਸ ਦੇ ਬੁੱਲ੍ਹਾਂ ਤੋਂ ਉਸ ਦੀਆਂ ਸੁੱਖਣਾਂ ਦੇ ਵਿਖੇ ਯਾ ਜੀਉ ਦੇ ਬੰਨ੍ਹਣ ਦੇ ਵਿਖੇ ਨਿੱਕਲਿਆ ਹੋਵੇ ਉਹ ਪੱਕਾ ਨਾ ਰਹੇ ਕਿਉਂ ਜੋ ਉਸ ਦੇ ਮਨੁੱਖ ਨੇ ਉਨ੍ਹਾਂ ਨੂੰ ਤੋੜ ਦਿੱਤਾ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ।

13. ਹਰ ਸੁੱਖਣਾਂ ਅਰ ਹਰ ਸੌਂਹ ਜਿਹ ਦੇ ਨਾਲ ਉਸ ਆਪਣੇ ਜੀਉ ਨੂੰ ਦੁਖ ਦੇਣ ਲਈ ਬੰਨ੍ਹਿਆ ਹੋਵੇ ਉਸ ਦਾ ਮਨੁੱਖ ਉਸ ਨੂੰ ਪੱਕਾ ਰੱਖੇ ਅਥਵਾ ਉਸ ਦਾ ਮਨੁੱਖ ਉਸ ਨੂੰ ਤੋੜ ਦੇਵੇ।

14. ਪਰ ਜੇ ਉਸ ਦਾ ਮਨੁੱਖ ਨਿੱਤ ਚੁੱਪ ਵੱਟ ਛੱਡੇ ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾਂ ਪੱਕੀਆਂ ਠਹਿਰਾਉਂਦਾ ਹੈ ਯਾ ਉਸ ਦੇ ਸਾਰੇ ਬੰਨ੍ਹਣ ਜਿਹੜੇ ਉਸ ਉੱਤੇ ਹੋਣ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਉਹ ਚੁੱਪ ਰਿਹਾ ਜਿਸ ਦਿਨ ਉਹ ਨੇ ਸੁਣਿਆ ਸੀ।

15. ਪਰ ਜੇ ਉਹ ਨੇ ਉਨ੍ਹਾਂ ਦੇ ਸੁਣਨ ਦੇ ਮਗਰੋਂ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਾਂ ਉਹ ਉਸ ਦੀ ਬੁਰਿਆਈ ਦੀ ਸਜ਼ਾ ਚੁੱਕੇ।

16. ਏਹ ਓਹ ਬਿਧੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਮਨੁੱਖ ਅਤੇ ਤੀਵੀਂ ਵਿਖੇ, ਪਿਤਾ ਅਤੇ ਧੀ ਵਿਖੇ, ਜਦ ਉਹ ਆਪਣੇ ਪਿਤਾ ਦੇ ਘਰ ਜੁਆਨੀ ਵਿੱਚ ਹੋਵੇ।

About ਗਿਣਤੀ Chapter 30

Read ਗਿਣਤੀ Chapter 30 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 30
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 30 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 30?

ਗਿਣਤੀ Chapter 30 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 30 online for free with easy chapter navigation.

More Chapters from ਗਿਣਤੀ

  1. ਗਿਣਤੀ Chapter 5
  2. ਗਿਣਤੀ Chapter 33
  3. ਗਿਣਤੀ Chapter 3
  4. ਗਿਣਤੀ Chapter 36
  5. ਗਿਣਤੀ Chapter 10
  6. ਗਿਣਤੀ Chapter 35
  7. ਗਿਣਤੀ Chapter 32

Explore More from ਪੁਰਾਣਾ ਨੇਮ

  1. ਜ਼ਬੂਰ Chapter 135
  2. ਬਿਵਸਥਾ ਸਾਰ Chapter 17
  3. ਜ਼ਬੂਰ Chapter 144
  4. ਲੇਵੀਆਂ Chapter 16
  5. 1 ਸਮੂਏਲ Chapter 18
  6. ਨਹਮਯਾਹ Chapter 7
  7. ਅੱਯੂਬ Chapter 40

Related Chapters & Readings

  1. ਮੱਤੀ Chapter 6
  2. ਹਿਜ਼ਕੀਏਲ Chapter 34
  3. ਜ਼ਬੂਰ Chapter 140
  4. ਯਿਰਮਿਯਾਹ Chapter 45
  5. ਰਸੂਲਾਂ ਦੇ ਕਰਤੱਬ Chapter 26
  6. ਨਿਆਂਈਆਂ Chapter 14
  7. ਬਿਵਸਥਾ ਸਾਰ Chapter 30
Share Your Love

Leave a Reply

Your email address will not be published. Required fields are marked *