Read ਗਿਣਤੀ Chapter 8 Online
Read ਗਿਣਤੀ Chapter 8 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.
Choose a Chapter
ਗਿਣਤੀ 8
ਅਧਿਆਇ 8
1. ਯਹੋਵਾਹ ਮੂਸਾ ਨੂੰ ਬੋਲਿਆ,।
2. ਹਾਰੂਨ ਨਾਲ ਗੱਲ ਕਰ ਅਤੇ ਉਹ ਨੂੰ ਆਖ ਕਿ ਜਦ ਤੂੰ ਦੀਵੇ ਬਾਲੇਂ ਤਾਂ ਓਹ ਸੱਤ ਦੀਵੇ ਸ਼ਮਾਦਾਨ ਦੇ ਸਾਹਮਣੇ ਚਾਨਣ ਦੇਣ।
3. ਤਾਂ ਹਾਰੂਨ ਨੇ ਤਿਵੇਂ ਹੀ ਕੀਤਾ। ਉਹ ਨੇ ਉਸ ਦੇ ਦੀਵੇ ਸ਼ਮਾਦਾਨ ਦੇ ਸਾਹਮਣੇ ਬਾਲੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
4. ਏਹ ਸ਼ਮਾਦਾਨ ਦੀ ਬਣਾਉਟ ਸੀ,—ਉਹ ਘੜੇ ਹੋਏ ਸੋਨੇ ਦੇ ਡੰਡੇ ਤੋਂ ਫੁੱਲਾਂ ਤੀਕ ਘੜ ਕੇ ਬਣਾਇਆ ਹੋਇਆ ਸੀ। ਉਹ ਉਸ ਨਮੂਨੇ ਉੱਤੇ ਸੀ ਜਿਹੜਾ ਯਹੋਵਾਹ ਨੇ ਮੂਸਾ ਨੂੰ ਵਿਖਾਇਆ, ਤਿਵੇਂ ਉਸ ਨੇ ਸ਼ਮਾਦਾਨ ਨੂੰ ਬਣਾਇਆ।
5. ਫੇਰ ਯਹੋਵਾਹ ਮੂਸਾ ਨੂੰ ਬੋਲਿਆ,
6. ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਲੈ ਕੇ ਪਵਿੱਤ੍ਰ ਕਰ।
7. ਅਤੇ ਉਨ੍ਹਾਂ ਨੂੰ ਪਵਿੱਤ੍ਰ ਕਰਨ ਲਈ ਇਉਂ ਕਰੀ ਭਈ ਉਨ੍ਹਾਂ ਉੱਤੇ ਪਾਪ ਤੋਂ ਸ਼ੁੱਧ ਕਰਨ ਵਾਲਾ ਪਾਣੀ ਛਿੜਕ ਦੇਹ ਅਤੇ ਉਨ੍ਹਾਂ ਦੇ ਸਾਰੇ ਸਰੀਰ ਉੱਤੇ ਉਸਤਰਾ ਫਿਰਾ ਦੇਹ ਅਤੇ ਓਹ ਆਪਣੇ ਬਸਤਰ ਧੋਣ, ਇਉਂ ਉਹ ਸਾਫ਼ ਹੋਣ।
8. ਫੇਰ ਓਹ ਇੱਕ ਵਹਿੜਾ ਲੈਣ ਨਾਲੇ ਉਸ ਦੀ ਮੈਦੇ ਦੀ ਭੇਟ ਮਹੀਨ ਮੈਦਾ ਤੇਲ ਨਾਲ ਮੱਸਿਆ ਹੋਇਆ ਅਤੇ ਤੂੰ ਦੂਜਾ ਵਹਿੜਾ ਪਾਪ ਦੀ ਬਲੀ ਲਈ ਲਵੀਂ।
9. ਫੇਰ ਲੇਵੀਆਂ ਨੂੰ ਮੰਡਲੀ ਦੇ ਤੰਬੂ ਦੇ ਅੱਗੇ ਹਾਜ਼ਰ ਕਰੀਂ ਨਾਲੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇੱਕਠਾ ਕਰੀਂ।
10. ਅਤੇ ਲੇਵੀਆਂ ਨੂੰ ਯਹੋਵਾਹ ਦੇ ਅੱਗੇ ਹਾਜ਼ਰ ਕਰੀਂ ਤਾਂ ਇਸਰਾਏਲੀ ਲੇਵੀਆਂ ਉੱਤੇ ਆਪਣੇ ਹੱਥ ਧਰਨ।
11. ਅਤੇ ਹਾਰੂਨ ਉਨ੍ਹਾਂ ਲੇਵੀਆਂ ਨੂੰ ਯਹੋਵਾਹ ਅੱਗੇ ਇਸਰਾਏਲੀਆਂ ਵਲੋਂ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੇ ਤਾਂ ਜੋ ਓਹ ਯਹੋਵਾਹ ਦੀ ਸੇਵਾ ਦਾ ਕੰਮ ਕਰਨ।
12. ਫੇਰ ਲੇਵੀ ਆਪਣੇ ਹੱਥ ਵਹਿੜਿਆਂ ਦੇ ਸਿਰਾ ਉੱਤੇ ਧਰਨ ਅਤੇ ਤੂੰ ਇੱਕ ਨੂੰ ਪਾਪ ਦੀ ਬਲੀ ਲਈ ਅਤੇ ਦੂਜੇ ਨੂੰ ਹੋਮ ਦੀ ਭੇਟ ਲਈ ਚੜ੍ਹਾ ਤਾਂ ਜੋ ਉਹ ਲੇਵੀਆਂ ਦਾ ਪਰਾਸਚਿਤ ਹੋਵੇ।
13. ਤਾਂ ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਅੱਗੇ ਖੜਾ ਕਰੀਂ ਅਤੇ ਤੂੰ ਉਨ੍ਹਾਂ ਨੂੰ ਹਿਲਉਣ ਦੀ ਭੇਟ ਲਈ ਯਹੋਵਾਹ ਅੱਗੇ ਚੜ੍ਹਾਈਂ।
14. ਇਉਂ ਤੂੰ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਵੱਖਰਾ ਕਰੀਂ ਸੋ ਓਹ ਲੇਵੀ ਮੇਰੇ ਹੋਣਗੇ।
15. ਅਤੇ ਏਸ ਦੇ ਮਗਰੋਂ ਲੇਵੀ ਮੰਡਲੀ ਦੇ ਤੰਬੂ ਵਿੱਚ ਜਾ ਕੇ ਸੇਵਾ ਕਰਨ ਅਤੇ ਇਉਂ ਉਨ੍ਹਾਂ ਨੂੰ ਸਾਫ਼ ਕਰੀਂ ਅਤੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੀਂ।
16. ਕਿਉਂ ਜੋ ਏਹ ਇਸਰਾਏਲੀਆਂ ਵਿੱਚੋਂ ਉੱਕੇ ਹੀ ਸਾਰੇ ਕੁੱਖ ਖੋਲ੍ਹ੍ਣ ਵਾਲਿਆਂ ਦੇ ਥਾਂ ਅਰਥਾਤ ਇਸਰਏਲੀਆਂ ਦੇ ਪਲੋਠਿਆਂ ਦੇ ਥਾਂ ਮੈਨੂੰ ਦਿੱਤੇ ਗਏ ਹਨ, ਮੈਂ ਉਨ੍ਹਾਂ ਨੂੰ ਆਪਣੇ ਲਈ ਲਿਆ ਹੈ।
17. ਕਿਉਂ ਜੋ ਇਸਰਾਏਲੀਆਂ ਦੇ ਸਾਰੇ ਪਲੋਠੇ ਮੇਰੇ ਹਨ, ਕੀ ਆਦਮੀ ਦਾ ਕੀ ਡੰਗਰ ਦਾ। ਜਿਸ ਦਿਨ ਤੋਂ ਮਿਸਰ ਦੇਸ ਦਿਆਂ ਸਾਰਿਆਂ ਪਲੋਠਿਆਂ ਨੂੰ ਮਾਰਿਆਂ ਮੈਂ ਉਨ੍ਹਾਂ ਨੂੰ ਆਪਣੇ ਲਈ ਪਵਿੱਤ੍ਰ ਕੀਤਾ।
18. ਇਉਂ ਮੈ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਲੋਠਿਆਂ ਦੇ ਥਾਂ ਲਿਆ ਹੈ।
19. ਮੈਂ ਹਾਰੂਨ ਅਰ ਉਸ ਦੇ ਪੁੱਤ੍ਰਾਂ ਲਈ ਇਸਰਾਏਲੀਆਂ ਵਿੱਚੋਂ ਲੇਵੀ ਦਾਨ ਦਿੱਤੇ ਹਨ। ਓਹ ਮੰਡਲੀ ਦੇ ਤੰਬੂ ਵਿੱਚ ਇਸਰਾਏਲੀਆਂ ਲਈ ਸੇਵਾ ਕਰਨ ਨਾਲੇ ਇਸਰਾਏਲੀਆਂ ਲਈ ਪਰਾਸਚਿਤ ਕਰਨ ਤਾਂ ਜੋ ਕੋਈ ਬਵਾ ਇਸਰਾਏਲੀਆਂ ਵਿੱਚ ਜਦ ਇਸਰਾਏਲੀ ਪਵਿੱਤ੍ਰ ਅਸਥਾਨ ਦੇ ਨੇੜੇ ਆਉਣ ਨਾ ਪਵੇ।
20. ਮੂਸਾ, ਹਾਰੂਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਲੇਵੀਆਂ ਨਾਲ ਏਵੇਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਨੂੰ ਲੇਵੀਆਂ ਵਿਖੇ ਹੁਕਮ ਦਿੱਤਾ ਸੀ ਤਿਵੇਂ ਇਸਰਾਏਲੀਆਂ ਨੇ ਉਨ੍ਹਾਂ ਦੇ ਨਾਲ ਕੀਤਾ।
21. ਤਾਂ ਲੇਵੀਆਂ ਨੇ ਆਪਣੇ ਆਪ ਨੂੰ ਪਵਿੱਤ੍ਰ ਕੀਤਾ ਅਤੇ ਆਪਣੇ ਬਸਤ੍ਰ ਧੋਤੇ। ਤਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਕਰਕੇ ਚੜ੍ਹਾਇਆ ਅਤੇ ਹਾਰੂਨ ਨੇ ਉਨ੍ਹਾਂ ਦੀ ਪਵਿੱਤ੍ਰਤਾਈ ਲਈ ਪਰਾਸਚਿਤ ਕੀਤਾ।
22. ਏਸ ਦੇ ਮਗਰੋਂ ਓਹ ਲੇਵੀ ਸੇਵਾ ਦੇ ਕੰਮ ਲਈ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਦੇ ਅੱਗੇ ਮੰਡਲੀ ਦੇ ਤੰਬੂ ਵਿੱਚ ਵੜੇ। ਜਿਵੇਂ ਯਹੋਵਾਹ ਨੇ ਮੂਸਾ ਨੂੰ ਲੇਵੀਆਂ ਵਿਖੇ ਹੁਕਮ ਦਿੱਤਾ ਸੀ ਤਿਵੇਂ ਹੀ ਓਹਨਾਂ ਨੇ ਉਨ੍ਹਾਂ ਨਾਲ ਕੀਤਾ।
23. ਯਹੋਵਾਹ ਮੂਸਾ ਨੂੰ ਬੋਲਿਆ,
24. ਲੇਵੀਆਂ ਲਈ ਏਹ ਹੈ ਕਿ ਪੰਝੀਆਂ ਵਰਿਹਾਂ ਤੋਂ ਉੱਪਰ ਓਹ ਮੰਡਲੀ ਦੇ ਤੰਬੂ ਵਿੱਚ ਸੇਵਾ ਦੇ ਕੰਮ ਨੂੰ ਲੱਗੇ ਰਹਿਣ।
25. ਅਤੇ ਪੰਜਾਹ ਵਰਿਹਾਂ ਤੋਂ ਓਹ ਸੇਵਾ ਦੇ ਕੰਮ ਤੋਂ ਰਹਿਤ ਕੀਤੇ ਜਾਣ ਅਤੇ ਓਹ ਹੋਰ ਸੇਵਾ ਦਾ ਕੰਮ ਨਾ ਕਰਨ।
26. ਪਰ ਓਹ ਆਪਣੇ ਭਰਾਵਾਂ ਦੀ ਸੇਵਾ ਮੰਡਲੀ ਦੇ ਤੰਬੂ ਵਿੱਚ ਇਉਂ ਕਰਨ ਭਈ ਓਹ ਆਪਣੀਆਂ ਜੁੰਮੇਵਾਰੀਆਂ ਪੂਰੀਆਂ ਕਰਨ ਪਰ ਓਹ ਆਪ ਸੇਵਾ ਦਾ ਕੰਮ ਨਾ ਕਰਨ। ਇਉਂ ਲੇਵੀਆਂ ਦੀਆਂ ਜੁੰਮੇਵਾਰੀਆਂ ਨੂੰ ਠਹਿਰਾਵੀ।
About ਗਿਣਤੀ Chapter 8
Read ਗਿਣਤੀ Chapter 8 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.
Book Information
Book: ਗਿਣਤੀ
Chapter: 8
Testament: Old Testament
How to Read this Chapter
Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਗਿਣਤੀ Chapter 8 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਗਿਣਤੀ Chapter 8?
ਗਿਣਤੀ Chapter 8 is part of the Book of ਗਿਣਤੀ in the Holy Bible.
Can I read this chapter online?
Yes. You can read the complete ਗਿਣਤੀ Chapter 8 online for free with easy chapter navigation.