Read ਗਿਣਤੀ Chapter 35 Online
Read ਗਿਣਤੀ Chapter 35 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.
Choose a Chapter
ਗਿਣਤੀ 35
ਅਧਿਆਇ 35
1. ਫੇਰ ਯਹੋਵਾਹ ਮੋਆਬ ਦੇ ਮਦਾਨ ਵਿੱਚ ਯਰਦਨ ਉੱਤੇ ਯਰੀਹੋ ਦੇ ਕੋਲ ਮੂਸਾ ਨੂੰ ਬੋਲਿਆ,
2. ਇਸਰਾਏਲੀਆਂ ਨੂੰ ਹੁਕਮ ਦੇਹ ਕਿ ਓਹ ਲੇਵੀਆਂ ਨੂੰ ਆਪਣੇ ਕਬਜ਼ੇ ਦੀ ਮਿਲਖ ਵਿੱਚੋਂ ਰਹਿਣ ਲਈ ਨਗਰ ਦੇਣ, ਨਾਲੇ ਨਗਰਾਂ ਦੇ ਦੁਆਲੇ ਦੀ ਸ਼ਾਮਲਾਤ ਲੇਵੀਆਂ ਨੂੰ ਦੇਣ।
3. ਨਗਰ ਉਨ੍ਹਾਂ ਦੇ ਰਹਿਣ ਲਈ ਅਤੇ ਸ਼ਾਮਲਾਤ ਉਨ੍ਹਾਂ ਦੇ ਪਸੂਆਂ ਲਈ, ਉਨ੍ਹਾਂ ਦੇ ਲਕੇ ਤੁਕੇ ਲਈ ਅਤੇ ਉਨ੍ਹਾਂ ਦੇ ਮਾਲ ਡੰਗਰ ਦੇ ਲਈ ਹੋਵੇ।
4. ਅਤੇ ਨਗਰਾਂ ਦੀ ਸ਼ਾਮਲਾਤ ਜਿਹੜੀ ਤੁਸੀਂ ਲੇਵੀਆਂ ਨੂੰ ਦਿਓ ਨਗਰ ਦੀਆਂ ਕੰਧਾਂ ਤੋਂ ਲੈਕੇ ਬਾਹਰ ਵੱਲ ਆਲੇ ਦੁਆਲੇ ਇੱਕ ਇੱਕ ਹਜ਼ਾਰ ਹੱਥ ਹੋਵੇ।
5. ਤੁਸੀਂ ਨਗਰ ਤੋਂ ਬਾਹਰ ਪੂਰਬ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਮਿਣੋ, ਦੱਖਣ ਦੇ ਪਾਸੇ ਵੱਲ ਦੋ ਹਜ਼ਾਰ ਹੱਥ, ਲਹਿੰਦੇ ਪਾਸੇ ਵੱਲ ਦੋ ਹਜ਼ਾਰ ਅਤੇ ਉੱਤਰ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਅਤੇ ਨਗਰ ਵਿਚਕਾਰ ਹੋਵੇ। ਏਹ ਉਨ੍ਹਾਂ ਦੇ ਨਗਰਾਂ ਦੀਆਂ ਸ਼ਾਮਲਾਤਾਂ ਹੋਣ।
6. ਜਿਹੜੇ ਨਗਰ ਤੁਸੀਂ ਲੇਵੀਆਂ ਨੂੰ ਦਿਓਗੇ ਓਹ ਛੇ ਪਨਾਹ ਦੇ ਨਗਰ ਹੋਣ ਜਿਨ੍ਹਾਂ ਨੂੰ ਤੁਸੀਂ ਖੂਨੀ ਦੇ ਨੱਠ ਜਾਣ ਲਈ ਠਹਿਰਾਓ ਅਤੇ ਉਨ੍ਹਾਂ ਤੋਂ ਬਿਨਾ ਤੁਸੀਂ ਬਤਾਲੀ ਨਗਰ ਤੁਸੀਂ ਹੋਰ ਦਿਓ।
7. ਸੋ ਸਾਰੇ ਨਗਰ ਜਿਹੜੇ ਤੁਸੀਂ ਲੇਵੀਆਂ ਨੂੰ ਦਿਓ ਅਠਤਾਲੀ ਨਗਰ ਹੋਣ। ਨਗਰ ਸ਼ਾਮਲਾਤ ਸਣੇ ਹੋਣ।
8. ਅਤੇ ਓਹ ਨਗਰ ਜਿਹੜੇ ਤੁਸੀਂ ਇਸਰਾਏਲੀਆਂ ਦੀ ਮਿਲਖ ਤੋਂ ਦੇਣੇ ਓਹ ਬਹੁਤਿਆਂ ਵਿੱਚੋਂ ਬਹੁਤੇ ਅਤੇ ਥੋੜਿਆਂ ਵਿੱਚੋਂ ਥੋੜੇ ਦਿਓ। ਹਰ ਇੱਕ ਆਪਣੀ ਮਿਲਖ ਅਨੁਸਾਰ ਜਿਹੜੀ ਉਹ ਨੂੰ ਮਿਲੀ ਹੈ ਆਪਣੇ ਨਗਰਾਂ ਵਿੱਚੋਂ ਲੇਵੀਆਂ ਨੂੰ ਦੇਵੇ।
9. ਯਹੋਵਾਹ ਮੂਸਾ ਨੂੰ ਬੋਲਿਆ,
10. ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਕਨਾਨ ਦੇਸ ਨੁੰ ਯਰਦਨ ਪਾਰ ਲੰਘੋ।
11. ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ ਜਿਥੇ ਖੂਨੀ ਨੱਠ ਜਾਵੇ ਜਿਸ ਵਿੱਸਰ ਭੋਲੇ ਕਿਸੇ ਪ੍ਰਾਣੀ ਨੂੰ ਮਾਰਿਆ ਹੋਵੇ।
12. ਅਤੇ ਏਹ ਨਗਰ ਤੁਹਾਡੇ ਤੋਂ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣ ਤਾਂ ਜੋ ਖੂਨੀ ਮਰ ਨਾ ਜਾਵੇ ਜਿਨ੍ਹਾਂ ਚਿਰ ਉਹ ਮੰਡਲੀ ਦੇ ਅੱਗੇ ਨਿਆਉਂ ਲਈ ਖੜਾ ਨਾ ਕੀਤਾ ਜਾਵੇ।
13. ਅਤੇ ਜਿਹੜੇ ਨਗਰ ਤੁਸੀਂ ਦਿਓ ਓਹ ਤੁਹਾਡੇ ਲਈ ਛੇ ਪਨਾਹ ਦੇ ਨਗਰ ਹੋਣ।
14. ਤਿੰਨ ਨਗਰ ਯਰਦਨ ਤੋਂ ਪਾਰ ਅਤੇ ਤਿੰਨ ਨਗਰ ਕਨਾਨ ਦੇਸ ਵਿੱਚ ਠਹਿਰਾਓ ਅਤੇ ਓਹ ਪਨਾਹ ਦੇ ਨਗਰ ਹੋਣ।
15. ਇਸਰਾਏਲੀਆਂ ਲਈ, ਪਰਦੇਸੀ ਲਈ ਅਤੇ ਉਸ ਲਈ ਜਿਹੜਾ ਉਨ੍ਹਾਂ ਵਿੱਚ ਵੱਸਦਾ ਹੋਵੇ ਏਹ ਛੇ ਨਗਰ ਪਨਾਹ ਲਈ ਹੋਣ ਤਾਂ ਜੋ ਜੇ ਕੋਈ ਕਿਸੇ ਪ੍ਰਾਣੀ ਨੂੰ ਵਿੱਸਰ ਭੋਲੇ ਮਾਰ ਛੱਡੇ ਉਹ ਉੱਥੇ ਨੱਠ ਜਾਵੇ।
16. ਪਰ ਜੇ ਉਸ ਨੇ ਉਹ ਨੂੰ ਲੋਹੇ ਦੇ ਕਿਸੇ ਹਥਿਆਰ ਨਾਲ ਮਾਰਿਆ ਹੋਵੇ ਕਿ ਓਹ ਮਰ ਗਿਆ ਹੋਵੇ ਤਾਂ ਓਹ ਖੂਨੀ ਜਰੂਰ ਮਾਰਿਆ ਜਾਵੇ।
17. ਜਿਸ ਨੇ ਹੱਥ ਵਿੱਚ ਪੱਥਰ ਲੈ ਕੇ ਜਿਸ ਤੋਂ ਕੋਈ ਮਰ ਸੱਕੇ ਕਿਸੇ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ। ਉਹ ਖੂਨੀ ਜਰੂਰ ਮਾਰਿਆ ਜਾਵੇ।
18. ਅਥਵਾ ਜੇ ਉਸ ਨੇ ਲੱਕੜੀ ਦੇ ਹਥਿਆਰ ਨੂੰ ਹੱਥ ਵਿੱਚ ਲੈ ਕੇ ਜਿਸ ਤੋਂ ਕੋਈ ਮਰ ਸੱਕੇ ਉਹ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ। ਉਹ ਖੂਨੀ ਜਰੂਰ ਮਾਰਿਆ ਜਾਵੇ।
19. ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸ ਨੂੰ ਮਾਰ ਸੁੱਟੇ।
20. ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਅਥਵਾ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਗਿਆ ਹੋਵੇ।
21. ਅਥਵਾ ਦੁਸ਼ਮਣੀ ਨਾਲ ਆਪਣੇ ਹੱਥੀਂ ਅਜੇਹਾ ਮਾਰੇ ਕਿ ਉਹ ਮਰ ਜਾਵੇ ਤਾਂ ਮਾਰਨ ਵਾਲਾ ਜਰੂਰ ਮਾਰਿਆ ਜਾਵੇ, ਉਹ ਖੂਨੀ ਹੈ। ਬਦਲਾ ਲੈਣ ਵਾਲਾ ਉਸ ਖੂਨੀ ਨੂੰ ਮਾਰ ਸੁੱਟੇ ਜਦ ਕਦੀ ਉਹ ਲੱਭੇ।
22. ਪਰ ਜੇ ਉਸ ਨੇ ਉਸ ਨੂੰ ਅਚਾਨਕ ਦੁਸ਼ਮਣੀ ਤੋਂ ਬਿਨਾਂ ਧੱਕਾ ਮਾਰਿਆ ਹੋਵੇ ਅਥਵਾ ਉਹ ਦੇ ਉੱਤੇ ਘਾਤ ਲਾਉਣ ਤੋਂ ਬਿਨਾਂ ਕੁਝ ਸੁੱਟਿਆ ਹੋਵੇ।
23. ਅਥਵਾ ਕਿਸੇ ਪੱਥਰ ਨਾਲ ਜਿਹ ਦੇ ਨਾਲ ਕੋਈ ਮਰ ਸੱਕੇ ਵੇਖੇ ਬਿਨਾ ਉਹ ਦੇ ਉੱਤੇ ਸੁੱਟਿਆ ਹੋਵੇ ਅਤੇ ਉਹ ਮਰ ਜਾਵੇ ਅਤੇ ਉਹ ਉਸ ਦਾ ਵੈਰੀ ਨਹੀਂ ਸੀ ਨਾ ਉਹ ਉਸ ਦਾ ਹਰਜਾ ਚਾਹੁੰਦਾ ਸੀ।
24. ਤਾਂ ਮੰਡਲੀ ਮਾਰਨ ਵਾਲੇ ਅਤੇ ਖੂਨ ਦਾ ਬਦਲਾ ਲੈਣ ਵਾਲੇ ਵਿੱਚ ਇਨ੍ਹਾਂ ਨਿਆਵਾਂ ਅਨੁਸਾਰ ਫੈਸਲਾ ਕਰੇ।
25. ਅਤੇ ਮੰਡਲੀ ਉਸ ਖੂਨੀ ਨੂੰ ਬਦਲਾ ਲੈਣ ਵਾਲੇ ਦੇ ਹੱਥੋਂ ਛੁੱਡਾ ਕੇ ਉਸ ਨੂੰ ਉਸ ਦੇ ਪਨਾਹ ਦੇ ਨਗਰ ਵਿੱਚ ਮੋੜ ਦੇਵੇ ਜਿੱਥੇ ਨੂੰ ਉਹ ਨੱਠ ਗਿਆ ਸੀ ਅਤੇ ਉਸ ਵਿੱਚ ਸਰਦਾਰ ਜਾਜਕ ਦੀ ਮੌਤ ਤੀਕ ਜਿਹੜਾ ਪਵਿੱਤ੍ਰ ਤੇਲ ਨਾਲ ਮਸਹ ਹੋਇਆ ਹੈ ਵੱਸੇ।
26. ਅਤੇ ਜੇ ਕਦੀ ਉਹ ਖੂਨੀ ਪਨਾਹ ਦੀ ਨਗਰ ਦੀ ਹੱਦ ਤੋਂ ਬਾਹਰ ਜਿੱਥੇ ਨੂੰ ਉਹ ਨੱਠਾ ਸੀ ਜਾਵੇ।
27. ਅਤੇ ਖੂਨ ਦਾ ਬਦਲਾ ਲੈਣ ਵਾਲਾ ਉਸ ਨੂੰ ਪਨਾਹ ਦੇ ਨਗਰ ਦੀ ਹੱਦੋਂ ਬਾਹਰ ਮਿਲੇ ਅਤੇ ਖੂਨ ਦਾ ਬਦਲਾ ਲੈਣ ਵਾਲਾ ਉਸ ਖੂਨੀ ਨੂੰ ਵੱਢ ਸੁੱਟੇ ਤਾਂ ਉਹ ਖੂਨ ਦਾ ਦੋਸ਼ੀ ਨਾ ਹੋਵੇਗਾ।
28. ਕਿਓਂ ਜੋ ਉਸ ਨੂੰ ਚਾਹੀਦਾ ਸੀ ਕਿ ਸਰਦਾਰ ਜਾਜਕ ਦੀ ਮੌਤ ਤੀਕ ਆਪਣੇ ਪਨਾਹ ਦੇ ਨਗਰ ਵਿੱਚ ਰਹਿੰਦਾ, ਪਰ ਸਰਦਾਰ ਜਾਜਕ ਦੀ ਮੌਤ ਪਿੱਛੋਂ ਉਹ ਖੂਨੀ ਆਪਣੀ ਮਿਲਖ ਦੀ ਧਰਤੀ ਵਿੱਚ ਜੁੜ ਜਾਵੇ।
29. ਅਤੇ ਏਹ ਤੁਹਾਡੇ ਲਈ ਨਿਆਉਂ ਦੀ ਬਿਧੀ ਪੀੜ੍ਹੀਓਂ ਪੀੜ੍ਹੀ ਤੁਹਾਡਿਆਂ ਸਾਰਿਆਂ ਰਹਿਣ ਦਿਆਂ ਥਾਵਾਂ ਵਿੱਚ ਹੋਵੇ।
30. ਜੇ ਕੋਈ ਕਿਸੇ ਪ੍ਰਾਣੀ ਨੂੰ ਮਾਰੇ ਉਹ ਖੂਨੀ ਗਵਾਹਾਂ ਦੀ ਗਵਾਹੀ ਨਾਲ ਮਾਰਿਆ ਜਾਵੇ ਪਰ ਇੱਕੋ ਹੀ ਗਵਾਹ ਦੀ ਗਵਾਹੀ ਤੋਂ ਕੋਈ ਜਣਾ ਨਾ ਮਾਰਿਆ ਜਾਵੇ।
31. ਤੁਸੀਂ ਕਿਸੇ ਖੂਨੀ ਦੀ ਜਾਨ ਦਾ ਜੁਰਮਾਨਾ ਨਾ ਲਿਓ ਜੋ ਮੌਤ ਦਾ ਦੋਸ਼ੀ ਹੋਵੇ। ਉਹ ਜਰੂਰ ਹੀ ਮਾਰਿਆ ਜਾਵੇ।
32. ਤੁਸੀਂ ਕੋਈ ਜੁਰਮਾਨਾ ਉਸ ਲਈ ਨਾ ਲਿਓ ਜਿਹੜਾ ਆਪਣੇ ਪਨਾਹ ਨਗਰ ਨੂੰ ਨੱਠ ਗਿਆ ਹੋਵੇ ਅਤੇ ਉਹ ਮੁੜ ਕੇ ਆਪਣੇ ਦੇਸ ਵਿੱਚ ਜਾਜਕ ਦੀ ਮੌਤ ਤੋਂ ਪਹਿਲਾਂ ਆ ਵੱਸੇ।
33. ਤੁਸੀਂ ਉਸ ਧਰਤੀ ਨੂੰ ਭਰਿਸ਼ਟ ਨਾ ਕਰੋ ਜਿਹ ਦੇ ਵਿੱਚ ਤੁਸੀਂ ਹੋ, ਕਿਉਂ ਜੋ ਖੂਨ ਧਰਤੀ ਨੂੰ ਭਰਿਸ਼ਟ ਕਰਦਾ ਹੈ ਅਤੇ ਉਸ ਧਰਤੀ ਲਈ ਕੋਈ ਪਰਾਸਚਿਤ ਨਾ ਹੋਵੇ ਉਸ ਲਹੂ ਦੇ ਬਦਲੇ ਜਿਹੜਾ ਉਸ ਵਿੱਚ ਵਹਾਇਆ ਗਿਆ, ਬਿਨਾ ਉਸ ਖੂਨੀ ਦੇ ਲਹੂ ਦੇ ।
34. ਤੁਸੀਂ ਉਸ ਧਰਤੀ ਨੂੰ ਜਿੱਥੇ ਤੁਸੀਂ ਵਸਦੇ ਹੋ ਅਸ਼ੁਧ ਨਾ ਕਰੋ ਅਤੇ ਜਿਹ ਦੇ ਵਿੱਚ ਮੈਂ ਵੱਸਦਾ ਹਾਂ ਕਿਉਂ ਜੋ ਮੈਂ ਯਹੋਵਾਹ ਇਸਰਾਏਲੀਆਂ ਦੇ ਵਿਚਕਾਰ ਵੱਸਦਾ ਹਾਂ।
About ਗਿਣਤੀ Chapter 35
Read ਗਿਣਤੀ Chapter 35 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.
Book Information
Book: ਗਿਣਤੀ
Chapter: 35
Testament: Old Testament
How to Read this Chapter
Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਗਿਣਤੀ Chapter 35 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਗਿਣਤੀ Chapter 35?
ਗਿਣਤੀ Chapter 35 is part of the Book of ਗਿਣਤੀ in the Holy Bible.
Can I read this chapter online?
Yes. You can read the complete ਗਿਣਤੀ Chapter 35 online for free with easy chapter navigation.
More Chapters from ਗਿਣਤੀ
- ਗਿਣਤੀ Chapter 5
- ਗਿਣਤੀ Chapter 3
- ਗਿਣਤੀ Chapter 33
- ਗਿਣਤੀ Chapter 10
- ਗਿਣਤੀ Chapter 36
- ਗਿਣਤੀ Chapter 9
- ਗਿਣਤੀ Chapter 8
Explore More from ਪੁਰਾਣਾ ਨੇਮ
- 1 ਇਤਹਾਸ Chapter 17
- ਹਿਜ਼ਕੀਏਲ Chapter 2
- ਯਸਾਯਾਹ Chapter 22
- ਜ਼ਬੂਰ Chapter 148
- 2 ਸਮੂਏਲ Chapter 12
- ਜ਼ਬੂਰ Chapter 53
- ਜ਼ਬੂਰ Chapter 39