Read ਲੇਵੀਆਂ Chapter 9 Online
Read ਲੇਵੀਆਂ Chapter 9 online from the Holy Bible. This chapter is part of the Book of ਲੇਵੀਆਂ in the Old Testament. Browse every verse with easy chapter navigation, continue to the next chapter, or explore the complete Book of ਲੇਵੀਆਂ and the Holy Bible online.
Choose a Chapter
ਲੇਵੀਆਂ 9
ਅਧਿਆਇ 9
1. ਅਤੇ ਅੱਠਵੇਂ ਦਿਨ ਐਉਂ ਹੋਇਆ ਜੋ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਸੱਦਿਆ।
2. ਅਤੇ ਉਸ ਨੇ ਹਾਰੂਨ ਨੂੰ ਆਖਿਆ, ਪਾਪ ਦੀ ਭੇਟ ਦੇ ਲਈ ਤੂੰ ਇੱਕ ਵੱਛਾ ਅਤੇ ਹੋਮ ਦੀ ਭੇਟ ਦੇ ਲਈ ਇੱਕ ਛੱਤ੍ਰਾ ਬੱਜ ਤੋਂ ਰਹਿਤ ਲੈਕੇ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੀਂ।
3. ਅਤੇ ਤੂੰ ਇਸਰਾਏਲੀਆਂ ਨੂੰ ਐਉਂ ਬੋਲ ਕਿ ਤੁਸੀਂ ਪਾਪ ਦੀ ਭੇਟ ਦੇ ਲਈ ਬੱਕਰਿਆਂ ਵਿੱਚੋਂ ਇੱਕ ਪੱਠ ਅਤੇ ਇੱਕ ਵਰਹੇ ਦਾ ਇੱਕ ਵੱਛਾ ਅਤੇ ਇੱਕ ਲੇਲਾ ਹੋਮ ਦੀ ਭੇਟ ਦੇ ਲਈ ਬੱਜ ਤੋਂ ਰਹਿਤ ਲੈਣਾ।
4. ਨਾਲੇ ਸੁੱਖ ਸਾਂਦ ਦੀਆਂ ਭੇਟਾਂ ਦੇ ਲਈ ਇੱਕ ਬਲਦ ਅਤੇ ਇੱਕ ਛੱਤ੍ਰਾ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਅਤੇ ਇੱਕ ਤੇਲ ਨਾਲ ਰਲੀ ਹੋਈ ਮੈਦੇ ਦੀ ਭੇਟ ਕਿਉਂ ਜੋ ਅੱਜ ਯਹੋਵਾਹ ਤੁਹਾਨੂੰ ਦਰਸ਼ਨ ਦੇਵੇਗਾ।
5. ਅਤੇ ਜੋ ਕੁਝ ਮੂਸਾ ਆਗਿਆ ਦਿੱਤੀ ਸੀ ਓਹ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਏ ਅਤੇ ਸਾਰੀ ਮੰਡਲੀ ਯਹੋਵਾਹ ਦੇ ਅੱਗੇ ਨੇੜੇ ਢੁੱਕ ਖਲੋਤੀ।
6. ਅਤੇ ਮੂਸਾ ਆਖਿਆ, ਜੋ ਤੁਹਾਨੂੰ ਕਰਨਾ ਸੀ ਯਹੋਵਾਹ ਨੇ ਆਗਿਆ ਦਿੱਤੀ ਹੈ ਸੋ ਇਹ ਗੱਲ ਹੈ ਅਤੇ ਯਹੋਵਾਹ ਦੇ ਪਰਤਾਪ ਦਾ ਦਰਸ਼ਨ ਤੁਹਾਨੂੰ ਹੋਵੇਗਾ।
7. ਅਤੇ ਮੂਸਾ ਹਾਰੂਨ ਨੂੰ ਆਖਿਆ, ਜਗਵੇਦੀ ਦੇ ਕੋਲ ਜਾਕੇ ਆਪਣੀ ਪਾਪ ਦੀ ਭੇਟ ਅਤੇ ਆਪਣੀ ਹੋਮ ਦੀ ਭੇਟ ਚੜ੍ਹਾਓ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸਚਿਤ ਕਰ ਅਤੇ ਲੋਕਾਂ ਦੀ ਭੇਟ ਚੜ੍ਹਾ ਕੇ ਉਨ੍ਹਾਂ ਦੇ ਲਈ ਪ੍ਰਾਸਚਿਤ ਕਰ ਜਿਹਾ ਯਹੋਵਾਹ ਨੇ ਆਗਿਆ ਦਿੱਤੀ।
8. ਸੋ ਹਾਰੂਨ ਨੇ ਜਗਵੇਦੀ ਦੇ ਕੋਲ ਜਾਕੇ ਉਸ ਪਾਪ ਦੀ ਭੇਟ ਦੇ ਵੱਛੇ ਨੂੰ ਜੋ ਆਪਣੇ ਲਈ ਸੀ, ਕੱਟਿਆ।
9. ਅਤੇ ਹਾਰੂਨ ਦੇ ਪੁੱਤ੍ਰ ਉਸ ਦਾ ਲਹੂ ਉਸ ਦੇ ਕੋਲ ਲੈ ਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦਿਆਂ ਸਿੰਙਾਂ ਉੱਤੇ ਪਾਇਆ ਅਤੇ ਜਗਵੇਦੀ ਦੇ ਹੇਠ ਲਹੂ ਡੋਹਲ ਦਿੱਤਾ।
10. ਪਰ ਪਾਪ ਦੀ ਭੇਟ ਦੀ ਜਿਹੜੀ ਚਰਬੀ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਝਿੱਲੀ ਸੀ ਸੋ ਉਸ ਨੇ ਜਗਵੇਦੀ ਦੇ ਉੱਤੇ ਸਾੜੀ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ।
11. ਅਤੇ ਮਾਸ ਅਤੇ ਖੱਲ ਨੂੰ ਉਸ ਨੇ ਡੇਹਰੇ ਤੋਂ ਬਾਹਰ ਅੱਗ ਨਾਲ ਸਾੜਿਆ।
12. ਅਤੇ ਉਸ ਨੇ ਹੋਮ ਦੀ ਭੇਟ ਨੁੰ ਕੱਟਿਆ ਅਤੇ ਹਾਰੂਨ ਦੇ ਪੁੱਤ੍ਰ ਉਸ ਦੇ ਕੋਲ ਲਹੂ ਲਿਆਏ ਜਿਸ ਨੂੰ ਉਸ ਨੇ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ।
13. ਅਤੇ ਉਹ ਉਸ ਦੇ ਅੱਗੇ ਹੋਮ ਦੀ ਭੇਟ ਉਸ ਦੇ ਟੋਟਿਆਂ ਅਤੇ ਉਸ ਦੇ ਸਿਰ ਸਣੇ ਲਿਆਏ ਅਤੇ ਉਸ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ।
14. ਅਤੇ ਉਸ ਨੇ ਆਂਦ੍ਰਾਂ ਨੂੰ ਅਤੇ ਲੱਤਾਂ ਨੂੰ ਧੋਕੇ ਜਗਵੇਦੀ ਦੇ ਉੱਤੇ ਉਨ੍ਹਾਂ ਨੂੰ ਹੋਮ ਦੀ ਬਲੀ ਦੇ ਉੱਤੇ ਸਾੜਿਆ।
15. ਤਾਂ ਉਹ ਲੋਕਾਂ ਦੀ ਭੇਟ ਲਿਆਇਆ ਅਤੇ ਜਿਹੜੀ ਲੋਕਾਂ ਦੇ ਲਈ ਪਾਪ ਦੀ ਭੇਟ ਸੀ ਉਸ ਬੱਕਰੇ ਨੂੰ ਲੈਕੇ ਉਸ ਨੂੰ ਕੱਟਿਆ ਅਤੇ ਪਹਿਲੋਂ ਵਾਂਙੁ ਉਸ ਨੂੰ ਪਾਪ ਦੇ ਲਈ ਚੜ੍ਹਾਇਆ।
16. ਅਤੇ ਉਸ ਨੇ ਹੋਮ ਦੀ ਭੇਟ ਲਿਆਕੇ ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ।
17. ਅਤੇ ਉਹ ਮੈਦੇ ਦੀ ਭੇਟ ਲਿਆਇਆ ਅਤੇ ਉਸ ਤੋਂ ਇੱਕ ਮੁੱਠ ਭਰ ਕੇ ਉਸ ਨੂੰ ਜਗਵੇਦੀ ਦੇ ਉੱਤੇ ਸਵੇਰ ਦੇ ਹੋਮ ਦੇ ਕੋਲ ਸਾੜਿਆ।
18. ਨਾਲੇ ਉਸ ਨੇ ਜਿਹੜੀ ਲੋਕਾਂ ਦੇ ਲਈ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਕਰਕੇ ਸੀ ਉਸ ਬਲਦ ਅਤੇ ਛੱਤ੍ਰੇ ਨੂੰ ਕੱਟਿਆ ਅਤੇ ਹਾਰੂਨ ਦੇ ਪੁੱਤ੍ਰ ਉਸ ਦੇ ਕੋਲ ਲਹੂ ਲਿਆਏ ਜਿਸ ਨੂੰ ਉਸ ਨੇ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ।
19. ਅਤੇ ਬਲਦ ਅਤੇ ਛੱਤ੍ਰੇ ਦੀ ਚਰਬੀ ਅਤੇ ਪੂਛ ਅਤੇ ਜੋ ਆਂਦ੍ਰਾਂ ਨੂੰ ਢੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਜਿਹੜੀ ਝਿੱਲੀ ਸੀ।
20. ਅਤੇ ਉਨ੍ਹਾਂ ਨੇ ਛਾਤੀਆਂ ਦੇ ਉੱਤੇ ਚਰਬੀ ਧਰੀ ਅਤੇ ਉਸ ਨੇ ਜਗਵੇਦੀ ਦੇ ਉੱਤੇ ਚਰਬੀ ਨੂੰ ਸਾੜਿਆ।
21. ਅਤੇ ਹਾਰੂਨ ਨੇ ਛਾਤੀਆਂ ਨੂੰ ਅਤੇ ਸੱਜੀ ਰਾਣ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ ਜਿਹੀ ਮੂਸਾ ਨੇ ਆਗਿਆ ਦਿੱਤੀ ਸੀ।
22. ਅਤੇ ਹਾਰੂਨ ਨੇ ਲੋਕਾਂ ਦੀ ਵੱਲ ਆਪਣਾ ਹੱਥ ਪਸਾਰ ਕੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਅਤੇ ਸੁਖ ਸਾਂਦ ਦੀਆਂ ਭੇਟਾਂ ਦੇ ਚੜ੍ਹਾਉਣ ਤੋਂ ਹਿਠਾਂਹ ਆਇਆ।
23. ਅਤੇ ਮੂਸਾ ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿੱਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਯਹੋਵਾਹ ਦੇ ਪਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ।
24. ਅਤੇ ਯਹੋਵਾਹ ਦੇ ਅੱਗੋਂ ਇੱਕ ਅੱਗ ਨੇ ਨਿੱਕਲ ਕੇ ਉਸ ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ ਭਸਮ ਕਰ ਸੁੱਟਿਆ, ਜਾਂ ਸਾਰੇ ਲੋਕਾਂ ਨੇ ਡਿੱਠਾ ਤਾਂ ਹਾਕਾਂ ਮਾਰ ਕੇ ਮੂੰਹ ਪਰਨੇ ਡਿੱਗੇ।
About ਲੇਵੀਆਂ Chapter 9
Read ਲੇਵੀਆਂ Chapter 9 online from the Holy Bible. This chapter is part of the Book of ਲੇਵੀਆਂ in the Old Testament. Continue reading with the chapter navigation above or explore the complete book.
Book Information
Book: ਲੇਵੀਆਂ
Chapter: 9
Testament: Old Testament
How to Read this Chapter
Use the Previous and Next Chapter buttons to continue reading ਲੇਵੀਆਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਲੇਵੀਆਂ Chapter 9 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਲੇਵੀਆਂ Chapter 9?
ਲੇਵੀਆਂ Chapter 9 is part of the Book of ਲੇਵੀਆਂ in the Holy Bible.
Can I read this chapter online?
Yes. You can read the complete ਲੇਵੀਆਂ Chapter 9 online for free with easy chapter navigation.
More Chapters from ਪੁਰਾਣਾ ਨੇਮ
- ਜ਼ਬੂਰ Chapter 56
- ਵਿਰਲਾਪ Chapter 2
- ਸੁਲੇਮਾਨ ਦਾ ਗੀਤ Chapter 3
- 2 ਇਤਹਾਸ Chapter 9
- ਉਪਦੇਸ਼ਕ Chapter 7
- 2 ਇਤਹਾਸ Chapter 32
- 2 ਸਮੂਏਲ Chapter 9
Explore More from ਲੇਵੀਆਂ
- ਲੇਵੀਆਂ Chapter 21
- ਲੇਵੀਆਂ Chapter 26
- ਲੇਵੀਆਂ Chapter 25
- ਲੇਵੀਆਂ Chapter 20
- ਲੇਵੀਆਂ Chapter 16
- ਲੇਵੀਆਂ Chapter 15
- ਲੇਵੀਆਂ Chapter 8