Read ਗਿਣਤੀ Chapter 5 Online
Read ਗਿਣਤੀ Chapter 5 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.
Choose a Chapter
ਗਿਣਤੀ 5
ਅਧਿਆਇ 5
1. ਯਹੋਵਾਹ ਮੂਸਾ ਨੂੰ ਬੋਲਿਆ,
2. ਇਸਰਾਏਲੀਆਂ ਨੂੰ ਹੁਕਮ ਦੇਹ ਕਿ ਓਹ ਡੇਰੇ ਵਿੱਚੋਂ ਸਾਰੇ ਕੋੜ੍ਹੀਆਂ ਨੂੰ ਅਤੇ ਸਾਰੇ ਧਾਂਤ ਵਗਣ ਵਾਲਿਆਂ ਨੂੰ ਅਤੇ ਸਾਰੇ ਜਿਹੜੇ ਲੋਥਾਂ ਤੋਂ ਅਸ਼ੁੱਧ ਹੋਣ।
3. ਭਾਵੇਂ ਨਰ ਭਾਵੇਂ ਨਾਰੀ ਤੁਸੀਂ ਉਨ੍ਹਾਂ ਨੂੰ ਲੈ ਜਾ ਕੇ ਡੇਰੇ ਤੋਂ ਬਾਹਰ ਕੱਢਿਓ ਤਾਂ ਜੋ ਓਹ ਉਨ੍ਹਾਂ ਦੇ ਡੇਹਰਿਆਂ ਨੂੰ ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ਅਸ਼ੁੱਧ ਨਾ ਕਰਨ।
4. ਤਾਂ ਇਸਰਾਏਲੀਆਂ ਨੇ ਏਵੇਂ ਹੀ ਕੀਤਾ ਅਤੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਕੱਢ ਦਿੱਤਾ। ਜਿਵੇਂ ਯਹੋਵਾਹ ਮੂਸਾ ਨੂੰ ਬੋਲਿਆ ਤਿਵੇਂ ਹੀ ਇਸਰਾਏਲੀਆਂ ਨੇ ਕੀਤਾ।
5. ਯਹੋਵਾਹ ਮੂਸਾ ਨੂੰ ਬੋਲਿਆ,
6. ਇਸਰਾਏਲੀਆਂ ਨੂੰ ਬੋਲ ਕਿ ਜਦ ਕੋਈ ਮਨੁੱਖ ਅਥਵਾਂ ਤੀਵੀਂ ਕੋਈ ਪਾਪ ਕਰੇ ਜਿਹੜਾ ਇਨਸਾਨ ਕਰਦਾ ਹੈ ਕਿ ਉਹ ਯਹੋਵਾਹ ਤੋਂ ਬੇਈਮਾਨ ਹੋ ਜਾਵੇ ਅਰ ਉਹ ਪ੍ਰਾਣੀ ਦੋਸ਼ੀ ਠਹਿਰੇ।
7. ਤਾਂ ਉਹ ਆਪਣੇ ਪਾਪ ਦਾ ਅਕਰਾਰ ਕਰੇ ਜਿਹੜਾ ਉਸ ਨੇ ਕੀਤਾ ਹੈ ਅਤੇ ਉਹ ਆਪਣੇ ਦੋਸ਼ ਦਾ ਪੂਰਾ ਵੱਟਾ ਭਰੇ ਅਤੇ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਵੱਧ ਪਾਕੇ ਉਹ ਨੂੰ ਦੇਵੇ ਜਿਹ ਦਾ ਉਹ ਦੋਸ਼ੀ ਹੋਇਆ।
8. ਜੇ ਉਸ ਮਨੁੱਖ ਦਾ ਕੋਈ ਨੇੜਦਾਰ ਨਾ ਹੋਵੇ ਜਿਹ ਨੂੰ ਉਸ ਦੋਸ਼ ਦਾ ਹਰਜਾਨਾ ਮੋੜਿਆ ਜਾਵੇ ਤਾਂ ਉਹ ਦੋਸ਼ ਦਾ ਹਰਜਾਨਾ ਜਿਹੜਾ ਯਹੋਵਾਹ ਦਾ ਹੈ ਜਾਜਕ ਨੂੰ ਦਿੱਤਾ ਜਾਵੇ ਨਾਲੇ ਪਰਾਸਚਿਤ ਦਾ ਛੱਤ੍ਰਾਂ ਜਿਹ ਦੇ ਨਾਲ ਉਸ ਦਾ ਪਰਾਸਚਿਤ ਕੀਤਾ ਜਾਵੇ।
9. ਇਸਰਾਏਲੀਆਂ ਦੀਆਂ ਪਵਿੱਤ੍ਰ ਚੀਜ਼ਾਂ ਵਿੱਚੋਂ ਜਿਹੜੀਆਂ ਓਹ ਜਾਜਕ ਕੋਲ ਲਿਆਉਣ ਚੁੱਕਣ ਦੀ ਭੇਟ ਉਸੇ ਦੀ ਹੋਵੇਗੀ।
10. ਹਰ ਮਨੁੱਖ ਦੀਆਂ ਪਵਿੱਤ੍ਰ ਚੀਜ਼ਾ ਉਸ ਦੀਆਂ ਹੋਣ। ਜੋ ਕੁਝ ਕੋਈ ਮਨੁੱਖ ਜਾਜਕ ਨੂੰ ਦੇਵੇ ਉਹ ਉਸ ਦਾ ਹੋਵੇ।
11. ਯਹੋਵਾਹ ਮੂਸਾ ਨੂੰ ਬੋਲਿਆ,
12. ਇਸਰਾਏਲੀਆਂ ਨਾਲ ਗੱਲ ਕਰ ਅਰ ਉਨ੍ਹਾਂ ਨੂੰ ਆਖ ਭਈ ਜਦ ਕਿਸੇ ਮਨੁੱਖ ਦੀ ਤੀਵੀਂ ਕੁਰਾਹੀ ਹੋ ਜਾਵੇ ਅਤੇ ਉਸ ਨਾਲ ਬੇਈਮਾਨੀ ਕਰੇ।
13. ਅਤੇ ਕੋਈ ਮਨੁੱਖ ਉਸ ਨਾਲ ਲੇਟੇ ਅਰ ਬਦਕਾਰੀ ਕਰੇ ਪਰ ਏਹ ਉਸ ਦੇ ਮਨੁੱਖ ਦੀਆਂ ਅੱਖਾਂ ਤੋਂ ਅਪਰੋਖੇ ਰਹੇ ਅਤੇ ਉਹ ਗੱਲ ਲੁਕੀ ਰਹੇ ਅਤੇ ਉਹ ਭਿੱਟੀ ਗਈ ਹੋਵੇ ਪਰ ਨਾ ਕੋਈ ਉਸ ਦੇ ਵਿਰੁੱਧ ਗਵਾਹ ਹੋਵੇ ਅਰ ਓਹ ਫੜਿਆ ਨਾ ਗਿਆ ਹੋਵੇ।
14. ਪਰ ਉਸ ਮਨੁੱਖ ਦਾ ਜਲਨ ਦਾ ਮਜਾਜ ਹੋ ਜਾਵੇ ਕਿ ਉਹ ਆਪਣੀ ਤੀਵੀਂ ਨਾਲ ਜਲਣ ਕਰੇ ਅਰ ਉਹ ਭਿੱਟੀ ਗਈ ਹੋਵੇ ਅਥਵਾ ਉਸ ਦਾ ਜਲਨ ਦਾ ਮਜਾਜ ਹੋ ਜਾਵੇ ਕਿ ਉਹ ਆਪਣੀ ਤੀਵੀਂ ਨਾਲ ਜਲਨ ਕਰੇ ਪਰ ਉਹ ਭਿੱਟੀ ਨਾ ਗਈ ਹੋਵੇ।
15. ਤਾਂ ਉਹ ਮਨੁੱਖ ਆਪਣੀ ਤੀਵੀਂ ਨੂੰ ਜਾਜਕ ਕੋਲ ਲਿਆਵੇ ਨਾਲੇ ਉਹ ਉਸ ਦੇ ਲਈ ਏਫ਼ਾ ਦਾ ਦਸਵਾ ਹਿੱਸਾ ਜੌ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਉੱਤੇ ਤੇਲ ਨਾ ਡੋਹਲੇ ਨਾ ਉਸ ਉੱਤੇ ਲੁਬਾਨ ਪਾਵੇ ਕਿਉਂ ਜੋ ਉਹ ਜਲਨ ਦੀ ਭੇਟ ਹੈ, ਉਹ ਯਾਦਗਾਰੀ ਦੀ ਭੇਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਾਉਂਦੀ ਹੈ।
16. ਤਾਂ ਜਾਜਕ ਉਹ ਨੂੰ ਨੇੜੇ ਲਿਆ ਕੇ ਯਹੋਵਾਹ ਦੇ ਅੱਗੇ ਖੜੀ ਕਰੇ।
17. ਫੇਰ ਜਾਜਕ ਪਵਿੱਤ੍ਰ ਜਲ ਮਿੱਟੀ ਦੇ ਭਾਂਡੇ ਵਿੱਚ ਲਵੇ ਅਤੇ ਡੇਹਰੇ ਦੇ ਫਰਸ਼ ਦੀ ਧੂੜ ਲੈਕੇ ਉਸ ਜਲ ਵਿੱਚ ਪਾਵੇ।
18. ਫੇਰ ਜਾਜਕ ਉਸ ਤੀਵੀਂ ਨੂੰ ਯਹੋਵਾਹ ਦੇ ਅੱਗੇ ਖੜੀ ਕਰੇ ਅਤੇ ਉਸ ਦੇ ਸਿਰ ਦੇ ਬਾਲ ਖੁੱਲ੍ਹੇ ਰਹਿਣ ਦੇਵੇ ਅਤੇ ਉਸ ਦੇ ਹੱਥਾ ਉੱਤੇ ਯਾਦਗਾਰੀ ਦੀ ਭੇਟ ਰੱਖੇ ਜਿਹੜੀ ਜਲਨ ਦੀ ਭੇਟ ਵੀ ਹੈ ਅਤੇ ਜਾਜਕ ਦੇ ਹੱਖ ਵਿੱਚ ਕੁੜੱਤਣ ਦਾ ਜਲ ਹੋਵੇ ਜਿਹੜਾ ਸਰਾਪ ਲਿਆਉਂਦਾ ਹੈ।
19. ਤਾਂ ਜਾਜਕ ਉਸ ਨੂੰ ਸੌਂਹ ਦੇਵੇ ਅਤੇ ਤੀਵੀਂ ਨੂੰ ਆਖੇ, ਜੇਕਰ ਕੋਈ ਮਨੁੱਖ ਤੇਰੇ ਸੰਗ ਨਹੀਂ ਲੇਟਿਆ ਅਤੇ ਜੇ ਤੂੰ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋ ਕੇ ਭਿੱਟੀ ਨਹੀਂ ਗਈ ਤਾਂ ਤੂੰ ਏਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ ਬਚੀ ਰਹੁ।
20. ਪਰੰਤੂ ਜੇ ਤੂੰ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋਈ ਅਤੇ ਜੇ ਕਿਸੇ ਹੋਰ ਮਨੁੱਖ ਦੇ ਸੰਗ ਬਿਨਾ ਤੇਰੇ ਆਪਣੇ ਮਨੁੱਖ ਦੇ ਲੇਟ ਕੇ ਭਿੱਟੀ ਗਈ ਹੈਂ—।
21. ਤਾਂ ਜਾਜਕ ਉਸ ਤੀਵੀਂ ਨੂੰ ਸਰਾਪ ਦੀ ਸੌਂਹ ਦੇਵੇ ਅਤੇ ਜਾਜਕ ਉਸ ਤੀਵੀਂ ਨੂੰ ਆਖੇ ਕਿ ਯਹੋਵਾਹ ਤੈਨੂੰ ਸਰਾਪ ਅਤੇ ਸੌਹ ਲਈ ਤੇਰੇ ਲੋਕਾਂ ਵਿੱਚ ਠਹਿਰਾਵੇ ਅਤੇ ਯਹੋਵਾਹ ਤੇਰੀ ਜਾਂਘ ਨੂੰ ਸਾੜੇ ਅਤੇ ਤੇਰੇ ਢਿੱਡ ਨੂੰ ਸੁਜਾਵੇ।
22. ਐਉਂ ਏਹ ਜਲ ਜਿਹੜਾ ਸਰਾਪ ਲਿਆਉਂਦਾ ਹੈ ਤੇਰੇ ਸਰੀਰ ਵਿੱਚ ਜਾ ਕੇ ਤੇਰੇ ਢਿੱਡ ਨੂੰ ਸੁਜਾਵੇ ਅਤੇ ਤੇਰੀ ਜਾਂਘ ਨੂੰ ਸਾੜੇ ਤਾਂ ਤੀਵੀਂ ਆਖੇ,“ਆਮੀਨ, ਆਮੀਨ”।
23. ਤਾਂ ਜਾਜਾਕ ਉਸ ਸਰਾਪ ਨੂੰ ਪੋਥੀਂ ਵਿੱਚ ਲਿਖ ਲਵੇ ਅਤੇ ਉਸ ਨੂੰ ਕੁੜੱਤਣ ਵਾਲੇ ਜਲ ਵਿੱਚ ਮੇਸੇ।
24. ਅਤੇ ਉਹ ਕੁੜੱਤਣ ਵਾਲਾ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਤੀਵੀਂ ਨੂੰ ਪਿਲਾਵੇ ਅਤੇ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਤੀਵੀਂ ਦੇ ਅੰਦਰ ਜਾ ਕੇ ਕੋੜਾ ਹੋ ਜਾਵੇਗਾ।
25. ਫੇਰ ਜਾਜਕ ਉਸ ਤੀਵੀਂ ਦੇ ਹੱਥੋਂ ਜਲਨ ਵਾਲੇ ਮੈਦੇ ਦੀ ਭੇਟ ਲੈਕੇ ਯਹੋਵਾਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਉਸ ਨੂੰ ਜਗਵੇਦੀ ਦੇ ਨੇੜੇ ਲਿਆਵੇ।
26. ਤਾਂ ਜਾਜਕ ਉਸ ਮੈਦੇ ਦੀ ਭੇਟ ਵਿੱਚੋਂ ਯਾਦਗਾਰੀ ਲਈ ਇੱਕ ਮੁੱਠ ਭਰ ਕੇ ਜਗਵੇਦੀ ਉੱਤੇ ਸਾੜੇ ਅਤੇ ਉਸ ਦੇ ਪਿੱਛੋਂ ਉਹ ਜਲ ਤੀਵੀਂ ਨੂੰ ਪਿਲਾਵੇ।
27. ਜਦ ਉਹ ਜਲ ਤੀਵੀਂ ਨੂੰ ਪਿਲਾ ਦੇਵੇ ਤਾਂ ਐਉਂ ਹੋਵੇਗਾ ਕਿ ਜੇਕਰ ਤੀਵੀਂ ਭਿੱਟੀ ਗਈ ਹੈ ਤਾਂ ਉਹ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ ਅਰ ਉਸ ਦਾ ਸਰੀਰ ਸੁੱਜ ਜਾਵੇਗਾ ਅਤੇ ਉਸ ਦੀ ਜਾਂਘ ਸੜ ਜਾਵੇਗੀ ਅਤੇ ਉਹ ਆਪਣੇ ਲੋਕਾ ਵਿੱਚ ਸਰਾਪਣ ਹੋਵੇਗੀ।
28. ਪਰ ਜੇ ਤੀਵੀਂ ਭਿੱਟੀ ਨਹੀਂ ਗਈ ਸਗੋਂ ਸਾਫ਼ ਰਹੀ ਹੈ ਤਾਂ ਉਹ ਬਚੀ ਰਹੇਗੀ ਅਤੇ ਉਹ ਸੰਤਾਨ ਜਣੇਗੀ।
29. ਏਹ ਬਿਵਸਥਾ ਉਸ ਜਲਨ ਦੀ ਹੈ ਜਦ ਤੀਵੀਂ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋ ਕੇ ਹੋਰ ਪਾਸੇ ਭਿੱਟੀ ਜਾਵੇ।
30. ਯਾ ਜਦ ਕਿਸੇ ਮਨੁੱਖ ਦਾ ਜਲਨ ਦਾ ਮਜਾਜ ਹੋ ਜਾਵੇ ਅਤੇ ਉਸ ਨੂੰ ਆਪਣੀ ਤੀਵੀਂ ਦੀ ਜਲਨ ਹੋਵੇ ਤਾਂ ਉਹ ਉਸ ਤੀਵੀਂ ਨੂੰ ਯਹੋਵਾਹ ਅੱਗੇ ਖੜੀ ਕਰੇ ਅਤੇ ਜਾਜਕ ਉਸ ਤੇ ਏਹ ਸਾਰੀ ਬਿਵਸਥਾ ਵਰਤੇ।
31. ਇਉਂ ਉਹ ਮਨੁੱਖ ਬਦੀ ਤੋਂ ਬਚਿਆ ਰਹੇ ਪਰ ਉਹ ਤੀਵੀਂ ਆਪਣੀ ਬਦੀ ਨੂੰ ਆਪ ਚੁੱਕੇਗੀ।
About ਗਿਣਤੀ Chapter 5
Read ਗਿਣਤੀ Chapter 5 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.
Book Information
Book: ਗਿਣਤੀ
Chapter: 5
Testament: Old Testament
How to Read this Chapter
Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਗਿਣਤੀ Chapter 5 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਗਿਣਤੀ Chapter 5?
ਗਿਣਤੀ Chapter 5 is part of the Book of ਗਿਣਤੀ in the Holy Bible.
Can I read this chapter online?
Yes. You can read the complete ਗਿਣਤੀ Chapter 5 online for free with easy chapter navigation.
More Chapters from ਗਿਣਤੀ
- ਗਿਣਤੀ Chapter 10
- ਗਿਣਤੀ Chapter 3
- ਗਿਣਤੀ Chapter 33
- ਗਿਣਤੀ Chapter 35
- ਗਿਣਤੀ Chapter 36
- ਗਿਣਤੀ Chapter 30
- ਗਿਣਤੀ Chapter 20
Explore More from ਪੁਰਾਣਾ ਨੇਮ
- ਯਹੋਸ਼ੁਆ Chapter 1
- ਜ਼ਬੂਰ Chapter 50
- ਅੱਯੂਬ Chapter 42
- ਜ਼ਬੂਰ Chapter 67
- ਗਿਣਤੀ Chapter 17
- ਯਸਾਯਾਹ Chapter 37
- ਜ਼ਕਰਯਾਹ Chapter 1