Read ਰੋਮੀਆਂ Chapter 7 Online
Read ਰੋਮੀਆਂ Chapter 7 online from the Holy Bible. This chapter is part of the Book of ਰੋਮੀਆਂ in the New Testament. Browse every verse with easy chapter navigation, continue to the next chapter, or explore the complete Book of ਰੋਮੀਆਂ and the Holy Bible online.
Choose a Chapter
ਰੋਮੀਆਂ 7
ਅਧਿਆਇ 7
1. ਹੇ ਭਰਾਵੋ, ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ(ਕਿਉਂ ਜੋ ਮੈਂ ਉਨ੍ਹਾਂ ਨਾਲ ਬੋਲਦਾ ਹਾਂ ਜਿਹੜੇ ਸ਼ਰਾ ਤੋਂ ਵਾਕਫ਼ ਹਨ) ਭਈ ਜਿਨ੍ਹਾਂ ਚਿਰ ਮਨੁੱਖ ਜੀਉਂਦਾ ਹੈ ਉੱਨਾ ਚਿਰ ਸ਼ਰਾ ਉਸ ਉੱਤੇ ਵੱਸ ਰੱਖਦੀ ਹੈ ?
2. ਸੁਹਾਗਣ ਜਦ ਤੀਕ ਉਹ ਦਾ ਭਰਤਾ ਜੀਉਂਦਾ ਹੈ ਸ਼ਰਾ ਦੇ ਅਨੁਸਾਰ ਉਹ ਦੇ ਬੰਧਨ ਵਿੱਚ ਰਹਿੰਦੀ ਹੈ ਪਰ ਜੇ ਭਰਤਾ ਮਰ ਜਾਏ ਤਾਂ ਉਹ ਭਰਤਾ ਦੀ ਸ਼ਰਾ ਤੋਂ ਛੁੱਟ ਗਈ ਹੈ।
3. ਇਸ ਲਈ ਜੇ ਉਹ ਆਪਣੇ ਭਰਤਾ ਦੇ ਜੀਉਂਦੇ ਜੀ ਦੂਏ ਦੀ ਹੋ ਜਾਵੇ ਤਾਂ ਜ਼ਾਨੀ ਸਦਾਵੇਗੀ ਪਰ ਜੇ ਉਹ ਦਾ ਭਰਤਾ ਮਰ ਜਾਏ ਤਾਂ ਉਹ ਸ਼ਰਾ ਤੋਂ ਛੁੱਟ ਗਈ ਹੈ ਅਤੇ ਭਾਵੇਂ ਦੂਏ ਭਰਤਾ ਦੀ ਹੋ ਭੀ ਜਾਵੇ ਪਰ ਉਹ ਜ਼ਾਨੀ ਨਹੀਂ ਹੁੰਦੀ।
4. ਸੋ ਮੇਰਿਓ ਭਰਾਵੋ ਤੁਸੀਂ ਵੀ ਮਸੀਹ ਦੀ ਦੇਹੀ ਦੇ ਵਸੀਲੇ ਨਾਲ ਸ਼ਰਾ ਦੇ ਸਰਬੰਧੋਂ ਮਰ ਗਏ ਭਈ ਤੁਸੀਂ ਦੂਏ ਦੇ ਹੋ ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੋ ਅਸੀਂ ਪਰਮੇਸ਼ੁਰ ਦੇ ਲਈ ਫਲ ਦੇਈਏ।
5. ਜਦ ਅਸੀਂ ਸਰੀਰਕ ਸਾਂ ਤਦ ਪਾਪਾਂ ਦੀਆਂ ਕਾਮਨਾਂ ਜੋ ਸ਼ਰਾ ਦੇ ਕਾਰਨ ਸਨ ਸਾਡੇ ਅੰਗਾਂ ਵਿੱਚ ਪ੍ਰੇਰਨਾ ਕਰਦੀਆਂ ਸਨ ਭਈ ਮੌਤ ਦੇ ਲਈ ਫਲ ਦੇਣ।
6. ਪਰ ਅਸੀਂ ਉਹ ਦੀ ਵੱਲੋ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ ਸਾਂ ਸ਼ਰਾ ਤੋਂ ਹੁਣ ਛੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ, ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ ਸੇਵਾ ਕਰਦੇ ਹਾਂ।
7. ਬੱਸ, ਅਸੀਂ ਕੀ ਆਖੀਏ ? ਕੀ ਸ਼ਰਾ ਪਾਪ ਹੈ ? ਕਦੇ ਨਹੀਂ ! ਸਗੋਂ ਸ਼ਰਾ ਤੋਂ ਬਿਨਾ ਮੈਂ ਪਾਪ ਨੂੰ ਨਾ ਪਛਾਣਦਾ ਕਿਉਂਕਿ ਜੇ ਸ਼ਰਾ ਨਾ ਕਹਿੰਦੀ ਭਈ ਲੋਭ ਨਾ ਕਰ ਤਾਂ ਮੈਂ ਲੋਭ ਨੂੰ ਨਾ ਜਾਣਦਾ।
8. ਪਰ ਪਾਪ ਨੇ ਦਾਉ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪਰਕਾਰ ਦਾ ਲੋਭ ਪੈਦਾ ਕੀਤਾ ਕਿਉਂ ਜੋ ਸ਼ਰਾ ਦੇ ਬਾਝੋਂ ਪਾਪ ਮੁਰਦਾ ਹੈ।
9. ਅਤੇ ਮੈਂ ਅੱਗੇ ਸ਼ਰਾ ਦੇ ਬਾਝੋਂ ਜੀਉਂਦਾ ਸਾਂ ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ।
10. ਅਤੇ ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹੋ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ।
11. ਕਿਉਂ ਜੋ ਪਾਪ ਨੇ ਦਾਉ ਪਾ ਕੇ ਹੁਕਮਨਾਮੇ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ।
12. ਸੋ ਸ਼ਰਾ ਪਵਿੱਤਰ ਹੈ ਅਤੇ ਹੁਕਮਨਾਮਾ ਪਵਿੱਤਰ ਅਤੇ ਜਥਾਰਥ ਅਤੇ ਚੰਗਾ ਹੈ।
13. ਹੁਣ ਉਹ ਜਿਹੜਾ ਚੰਗਾ ਹੈ ਕੀ ਮੇਰੇ ਲਈ ਮੌਤ ਹੋਇਆ ? ਕਦੇ ਨਹੀਂ ! ਪਰ ਪਾਪ ਨੇ ਭਈ ਉਹ ਪਾਪ ਹੀ ਮਲੂਮ ਹੋਵੇ ਮੇਰੇ ਲਈ ਚੰਗੀ ਗੱਲ ਦੇ ਵਸੀਲੇ ਨਾਲ ਮੌਤ ਨੂੰ ਪੈਦਾ ਕੀਤਾ ਤਾਂ ਜੋ ਹੁਕਮਨਾਮੇ ਦੇ ਕਾਰਨ ਪਾਪ ਅੱਤ ਬੁਰਾ ਠਹਿਰੇ।
14. ਅਸੀਂ ਜਾਣਦੇ ਤਾਂ ਹਾਂ ਜੋ ਸ਼ਰਾ ਆਤਮਕ ਹੈ ਪਰ ਮੈਂ ਸਰੀਰਕ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ।
15. ਮੈਂ ਨਹੀਂ ਜਾਣਦਾ ਕਿ ਕੀ ਕਰਾਂ ਕਿਉਂ ਜੋ ਮੈਂ ਉਹ ਨਹੀਂ ਕਰਦਾ ਜੋ ਚਾਹੁੰਦਾ ਹਾਂ ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਘਿਣ ਆਉਂਦੀ ਹੈ।
16. ਪਰ ਜੇ ਮੈਂ ਉਹ ਕਰਦਾ ਹਾਂ ਜੋ ਨਹੀਂ ਚਾਹੁੰਦਾ ਤਾਂ ਮੈਂ ਸ਼ਰਾ ਨੂੰ ਮੰਨ ਲੈਂਦਾ ਹਾਂ ਭਈ ਉਹ ਚੰਗੀ ਹੈ।
17. ਸੋ ਹੁਣ ਮੈਂ ਤਾਂ ਉਹ ਦੇ ਕਰਨ ਵਾਲਾ ਨਹੀਂ ਸਗੋਂ ਪਾਪ ਹੈ ਜਿਹੜਾ ਮੇਰੇ ਵਿੱਚ ਵੱਸਦਾ ਹੈ।
18. ਮੈਂ ਜਾਣਦਾ ਤਾਂ ਹਾਂ ਭਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਭਲਾ ਕਰਨਾ ਹੈ ਨਹੀਂ।
19. ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ।
20. ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋਂ ਪਾਪ ਹੈ ਜੋ ਮੇਰੇ ਵਿੱਚ ਵੱਸਦਾ ਹੈ।
21. ਸੋ ਮੈਂ ਇਹ ਕਾਨੂਨ ਵੇਖਦਾ ਹਾਂ ਭਈ ਜਦ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ।
22. ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ।
23. ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ।
24. ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ ?
25. ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ ! ਸੋ ਮੈਂ ਆਪ ਬੁੱਧ ਨਾਲ ਪਰਮੇਸ਼ੁਰ ਦੇ ਕਾਨੂਨ ਦੀ ਗੁਲਾਮੀ ਕਰਦਾ ਪਰ ਸਰੀਰ ਨਾਲ ਪਾਪ ਦੇ ਕਾਨੂਨ ਦੀ।
About ਰੋਮੀਆਂ Chapter 7
Read ਰੋਮੀਆਂ Chapter 7 online from the Holy Bible. This chapter is part of the Book of ਰੋਮੀਆਂ in the New Testament. Continue reading with the chapter navigation above or explore the complete book.
Book Information
Book: ਰੋਮੀਆਂ
Chapter: 7
Testament: New Testament
How to Read this Chapter
Use the Previous and Next Chapter buttons to continue reading ਰੋਮੀਆਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਰੋਮੀਆਂ Chapter 7 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਰੋਮੀਆਂ Chapter 7?
ਰੋਮੀਆਂ Chapter 7 is part of the Book of ਰੋਮੀਆਂ in the Holy Bible.
Can I read this chapter online?
Yes. You can read the complete ਰੋਮੀਆਂ Chapter 7 online for free with easy chapter navigation.
More Chapters from ਨਵਾਂ ਨੇਮ
- ਲੂਕਾ Chapter 24
- ਇਬਰਾਨੀਆਂ Chapter 2
- ਲੂਕਾ Chapter 8
- ਮੱਤੀ Chapter 2
- 1 ਯੂਹੰਨਾ Chapter 4
- 1 ਯੂਹੰਨਾ Chapter 3
- 1 ਪਤਰਸ Chapter 2
Explore More from ਰੋਮੀਆਂ
- ਰੋਮੀਆਂ Chapter 11
- ਰੋਮੀਆਂ Chapter 14
- ਰੋਮੀਆਂ Chapter 12
- ਰੋਮੀਆਂ Chapter 2
- ਰੋਮੀਆਂ Chapter 16
- ਰੋਮੀਆਂ Chapter 9
- ਰੋਮੀਆਂ Chapter 13