ਨਿਆਂਈਆਂ Chapter 16

For English

Read ਨਿਆਂਈਆਂ Chapter 16 Online

Read ਨਿਆਂਈਆਂ Chapter 16 online from the Holy Bible. This chapter is part of the Book of ਨਿਆਂਈਆਂ in the Old Testament. Browse every verse with easy chapter navigation, continue to the next chapter, or explore the complete Book of ਨਿਆਂਈਆਂ and the Holy Bible online.

Choose a Chapter

A+ A A-

ਨਿਆਂਈਆਂ 16

ਅਧਿਆਇ 16

1. ਫੇਰ ਸਮਸੂਨ ਅੱਜ਼ਾਹ ਨੂੰ ਗਿਆ ਅਤੇ ਉੱਥੇ ਇੱਕ ਕੰਜਰੀ ਡਿੱਠੀ ਤੇ ਉਹ ਦੇ ਕੋਲ ਅੰਦਰ ਵੜ ਗਿਆ।

2. ਅਤੇ ਅੱਜ਼ਾਹ ਦਿਆਂ ਲੋਕਾਂ ਨੂੰ ਖਬਰ ਹੋਈ ਜੋ ਸਮਸੂਨ ਇੱਥੇ ਆਇਆ ਹੈ ਅਤੇ ਉਨ੍ਹਾਂ ਨੇ ਉਹ ਨੂੰ ਘੇਰ ਲਿਆ ਅਤੇ ਸਾਰੀ ਰਾਤ ਸ਼ਹਿਰ ਦੇ ਫਾਟਕ ਉੱਤੇ ਉਹ ਦੀ ਛਹਿ ਵਿੱਚ ਲੱਗੇ ਰਹੇ। ਓਹ ਸਾਰੀ ਰਾਤ ਏਹ ਆਖ ਕੇ ਚੁੱਪ ਚੁਪਾਤੇ ਰਹੇ ਭਈ ਪਰਭਾਤ ਦੇ ਲੋਆਲੇ ਵਿੱਚ ਉਹ ਨੂੰ ਮਾਰ ਲਵਾਂਗੇ।

3. ਸਮਸੂਨ ਅਧੀ ਰਾਤ ਤੋੜੀ ਪਿਆ ਰਿਹਾ ਅਤੇ ਅੱਧੀ ਰਾਤ ਉੱਠ ਕੇ ਡੇਉੜ੍ਹੀ ਦੇ ਬੂਹਿਆਂ ਨੂੰ ਅਤੇ ਦੋਹਾਂ ਬਾਹੀਆਂ ਨੂੰ ਹੋੜੇ ਸਣੇ ਲਾਹ ਕੇ ਅਤੇ ਉਨ੍ਹਾਂ ਨੂੰ ਮੋਢੇ ਉੱਤੇ ਚੁੱਕ ਕੇ ਉਸ ਪਹਾੜ ਦੀ ਟੀਸੀ ਉੱਤੇ ਜੋ ਹਬਰੋਨ ਦੇ ਸਾਹਮਣੇ ਹੈ ਅੱਪੜਾ ਦਿੱਤਾ।

4. ਕੁਝ ਚਿਰ ਪਿੱਛੋਂ ਅਜਿਹਾ ਹੋਇਆ ਜੋ ਉਹ ਨੇ ਸੋਰੇਕ ਦੀ ਦੂਣ ਵਿੱਚ ਇੱਕ ਤੀਵੀਂ ਨਾਲ ਪ੍ਰੀਤ ਲਾਈ ਜਿਹ ਦਾ ਨਾਉਂ ਦਲੀਲਾਹ ਸੀ।

5. ਅਤੇ ਫਲਿਸਤੀਆਂ ਦੇ ਸਰਦਾਰ ਉਸ ਤੀਵੀਂ ਕੋਲ ਚੜ੍ਹ ਆਏ ਅਤੇ ਉਸ ਨੂੰ ਆਖਿਆ, ਤੂੰ ਉਹ ਨੂੰ ਫੁਲਾਹੁਣੀਆਂ ਦੇ ਕੇ ਮਲੂਮ ਕਰ ਜੋ ਇਹ ਡਾਢੀ ਸ਼ਕਤੀ ਉਹ ਦੀ ਕਿੱਥੋਂ ਹੈ ਅਤੇ ਅਸੀਂ ਉਹ ਨੂੰ ਕਿੱਕਰ ਵੱਸ ਕਰੀਏ ਜੋ ਉਹ ਨੂੰ ਬੰਨ੍ਹ ਕੇ ਅਧੀਨ ਕਰ ਲਈਏ, ਤਾਂ ਸਾਡੇ ਸਭਨਾਂ ਵਿੱਚੋਂ ਇੱਕ ਇੱਕ ਜਣਾ ਤੈਨੂੰ ਗਿਆਰਾਂ ਗਿਆਰਾਂ ਸੌ ਰੁਪਿਆ ਦੇਵੇਗਾ।

6. ਤਦ ਦਲੀਲਾਹ ਨੇ ਸਮਸੂਨ ਨੂੰ ਆਖਿਆ, ਮੈਨੂੰ ਇਹ ਦੱਸ ਤਾਂ ਜੋ ਤੇਰੀ ਇਹ ਡਾਢੀ ਸ਼ਕਤੀ ਕਿਸ ਕਰਕੇ ਹੈ ਅਤੇ ਤੈਨੂੰ ਕੋਈ ਕਿੱਕਰ ਬੰਨ੍ਹੇ ਜੋ ਉਹ ਤੈਨੂੰ ਅਧੀਨ ਕਰ ਲਵੇ?

7. ਸਮਸੂਨ ਨੇ ਉਹ ਨੂੰ ਆਖਿਆ, ਜੇ ਕਦੀ ਓਹ ਮੈਨੂੰ ਸੱਤ ਹਰੀਆਂ ਛੰਮਕਾਂ ਨਾਲ ਬੰਨ੍ਹਣ ਜੋ ਸੁੱਕ ਨਾ ਗਈਆਂ ਹੋਣ ਤਾਂ ਮੈਂ ਨਿਰਬਲ ਹੋ ਜਾਵਾਂਗਾ ਅਤੇ ਹੋਰਨਾਂ ਮਨੁੱਖਾਂ ਵਰਗਾ ਹੀ ਹੋ ਜਾਵਾਂਗਾ।

8. ਤਾਂ ਫਲਿਸਤੀਆਂ ਦੇ ਸਰਦਾਰ ਨੇ ਸੱਤ ਹਰੀਆਂ ਛੰਮਕਾਂ ਜੋ ਅਜੇ ਸੁੱਕੀਆਂ ਨਹੀਂ ਸਨ ਉਸ ਤੀਵੀਂ ਕੋਲ ਲੈ ਆਏ ਅਤੇ ਉਸ ਨੇ ਉਨ੍ਹਾਂ ਨਾਲ ਉਹ ਨੂੰ ਬੰਨ੍ਹਿਆ।

9. ਛਹਿ ਲਾਉਣ ਵਾਲੇ ਉਸ ਦੇ ਕੋਲ ਕੋਠੜੀ ਅੰਦਰ ਸਨ ਅਤੇ ਤੀਵੀਂ ਨੇ ਉਹ ਨੂੰ ਆਖਿਆ, ਹੇ ਸਮਸੂਨ, ਫਲਿਸਤੀ ਤੇਰੇ ਉੱਤੇ ਚੜ੍ਹ ਆਏ! ਤਾਂ ਉਹ ਨੇ ਛੰਮਕਾਂ ਨੂੰ ਇਉਂ ਤੋੜਿਆ ਜਿੱਕਰ ਸਣ ਦੀ ਲਟ ਜਿਹ ਦੇ ਵਿੱਚੋਂ ਅੱਗ ਦੇ ਸਾੜਨ ਮੁਸ਼ਕ ਆਵੇ ਸੋ ਉਹ ਦੀ ਸ਼ਕਤੀ ਦਾ ਪਤਾ ਨਾ ਲੱਗਾ।

10. ਤਦ ਦਲੀਲਾਹ ਨੇ ਸਮਸੂਨ ਆਖਿਆ, ਵੇਖ, ਤੂੰ ਮੇਰੇ ਨਾਲ ਮਖੌਲ ਕੀਤਾ ਅਤੇ ਮੈਨੂੰ ਝੂਠ ਆਖਿਆ, ਹੁਣ ਮੈਨੂੰ ਦੱਸ ਜੋ ਤੂੰ ਕਿੱਕਰ ਬੰਨ੍ਹਿਆ ਜਾਵੇਂ।

11. ਉਹ ਨੇ ਉਹ ਨੂੰ ਆਖਿਆ, ਜੇ ਕਦੀ ਓਹ ਮੈਨੂੰ ਨਵੀਆਂ ਲੱਜਾਂ ਨਾਲ ਜੋ ਕਦੀ ਵਰਤਣ ਵਿੱਚ ਨਾ ਆਈਆਂ ਹੋਣ ਘੁੱਟ ਕੇ ਬੰਨ੍ਹਣ ਤਾਂ ਮੈਂ ਨਿਰਬਲ ਹੋਵਾਂਗਾ ਅਤੇ ਕਿਸੇ ਹੋਰ ਮਨੁੱਖ ਵਰਗਾ ਹੋ ਜਾਵਾਂਗਾ।

12. ਤਦ ਦਲੀਲਾਹ ਨੇ ਕੋਰੀਆਂ ਲੱਜਾਂ ਲੈ ਆਂਦੀਆਂ ਅਤੇ ਉਨ੍ਹਾਂ ਨਾਲ ਉਹ ਨੂੰ ਬੰਨ੍ਹਿਆ ਅਤੇ ਉਹ ਨੂੰ ਆਖਿਆ, ਹੇ ਸਮਸੂਨ, ਫਲਿਸਤੀ ਤੇਰੇ ਉੱਤੇ ਚੜ੍ਹ ਆਏ! ਅਤੇ ਛਹਿ ਲਾਉਣ ਵਾਲੇ ਕੋਠੜੀ ਵਿੱਚ ਲੁਕੇ ਹੋਏ ਸਨ, ਸੋ ਉਹ ਨੇ ਆਪਣੀਆਂ ਬਾਹਾਂ ਉੱਤੋਂ ਉਨ੍ਹਾਂ ਨੂੰ ਧਾਗੇ ਵਾਂਙੁ ਤੋੜ ਸੁੱਟਿਆ।

13. ਫੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, ਐਤਕੀ ਭੀ ਤੈਂ ਮੇਰੇ ਨਾਲ ਮਖੌਲ ਹੀ ਕੀਤਾ ਅਤੇ ਮੇਰੇ ਨਾਲ ਝੂਠ ਬੋਲਿਆ, ਪਰ ਮੈਨੂੰ ਦੱਸ ਜੋ ਤੂੰ ਕਿੱਕਰ ਬੰਨ੍ਹਿਆ ਜਾਵੇਂ? ਉਹ ਨੇ ਉਸ ਨੂੰ ਆਖਿਆ, ਜੇ ਤੂੰ ਮੇਰੀਆਂ ਸੱਤਾਂ ਲਟਾਂ ਤਾਣੇ ਦੇ ਵਿੱਚ ਉਣ ਦੇਵੇਂ ਤਾਂ।

14. ਤਦ ਉਸਨੇ ਕਿੱਲੀ ਨਾਲ ਉਸ ਨੂੰ ਕੱਸ ਕੇ ਆਖਿਆ, ਹੇ ਸਮਸੂਨ, ਫਲਿਸਤੀ ਤੇਰੇ ਉੱਤੇ ਚੜ੍ਹ ਆਏ! ਤਾਂ ਉਹ ਨੇ ਨੀਂਦਰ ਤੋਂ ਜਾਗ ਕੇ ਕਿੱਲੀ ਨੂੰ ਤਾਣੇ ਪੁੱਟ ਸੁਟਿਆ।

15. ਤਦ ਉਸ ਨੇ ਉਸ ਨੂੰ ਆਖਿਆ, ਕਿਸ ਤਰ੍ਹਾਂ ਤੂੰ ਆਖਦਾ ਹੈਂ ਜੋ ਮੇਰੇ ਨਾਲ ਪਿਆਰ ਹੈ, ਭਾਵੇਂ ਤੇਰਾ ਮਨ ਮੇਰੇ ਨਾਲ ਨਹੀਂ ਲੱਗਾ? ਤੈਂ ਏਹ ਤਿੰਨ ਵਾਰ ਮੇਰੇ ਨਾਲ ਮਖੌਲ ਕੀਤਾ ਅਤੇ ਮੈਨੂੰ ਨਾ ਦੱਸਿਆ ਸੋ ਤੇਰਾ ਜ਼ੋਰ ਕਿਹ ਦੇ ਵਿੱਚ ਹੈ।

16. ਅਤੇ ਅਜਿਹਾ ਹੋਇਆ ਕਿ ਜਦ ਉਸ ਨੇ ਗੱਲਾਂ ਨਾਲ ਦਿਨੋਂ ਦਿਨ ਉਹ ਨੂੰ ਔਖ ਦਿੱਤਾ ਅਤੇ ਵੱਡਾ ਹਠ ਬੰਨ੍ਹਿਆ ਅਜਿਹਾ ਜੋ ਉਹਦੇ ਪ੍ਰਾਣ ਮੌਤ ਮੰਗਦੇ ਸਨ।

17. ਤਦ ਉਹ ਨੇ ਆਪਣੇ ਸਾਰੇ ਮਨ ਦੀ ਉਸ ਨੂੰ ਆਖ ਦਿੱਤੀ ਅਤੇ ਉਸ ਨੂੰ ਦੱਸਿਆ ਭਈ ਮੇਰੇ ਸਿਰ ਉੱਤੇ ਉਸਤਰਾ ਨਹੀਂ ਫਿਰਿਆ, ਇਸ ਕਰਕੇ ਜੋ ਮੈਂ ਆਪਣੀ ਮਾਂ ਦੇ ਢਿੱਡ ਤੋਂ ਹੀ ਪਰਮੇਸ਼ੁਰ ਲਈ ਨਿਆਰਾ ਕੀਤਾ ਗਿਆ ਹਾਂ। ਸੋ ਜੇ ਕਦੀ ਮੇਰਾ ਸਿਰ ਮੁਨਿਆ ਜਾਵੇ ਤਾਂ ਮੇਰਾ ਜ਼ੋਰ ਮੈਥੋਂ ਜਾਂਦਾ ਰਹੇਗਾ ਅਤੇ ਮੈਂ ਨਿਰਬਲ ਹੋ ਜਾਵਾਂਗਾ ਅਤੇ ਹੋਰਨਾਂ ਮਨੁੱਖਾਂ ਵਰਗਾ ਹੋ ਜਾਵਾਂਗਾ।

18. ਜਦ ਦਲੀਲਾਹ ਨੇ ਵੇਖਿਆ ਜੋ ਹੁਣ ਉਹਨੇ ਆਪਣੇ ਮਨ ਦਾ ਭੇਤ ਖੋਲ੍ਹ ਦਿੱਤਾ ਹੈਂ ਤਾਂ ਉਸ ਨੇ ਫਲਿਸਤੀਆਂ ਦੇ ਸਰਦਾਰਾਂ ਨੂੰ ਆਖ ਘੱਲਿਆ ਜੋ ਐਤਕੀਂ ਦੀ ਵਾਰੀ ਚੜ੍ਹ ਆਓ ਕਿਉਂਕਿ ਜੋ ਉਹ ਦੇ ਮਨ ਵਿੱਚ ਸੀ ਸਭ ਉਹ ਨੇ ਮੇਰੇ ਅੱਗੇ ਪਰਗਟ ਕੀਤਾ ਹੈ, ਸੋ ਫਲਿਸਤੀਆਂ ਦੇ ਸਰਦਾਰ ਉਹ ਦੇ ਕੋਲ ਆਏ ਅਤੇ ਰੋਕੜ ਆਪਣੇ ਹੱਥ ਵਿੱਚ ਲੈ ਆਏ।

19. ਤਾਂ ਉਸਨੇ ਆਪਣੇ ਗੋਡਿਆਂ ਉੱਤੇ ਉਹ ਨੂੰ ਸੁਲਾ ਛੱਡਿਆ ਅਤੇ ਇੱਕ ਮਨੁੱਖ ਸੱਦ ਕੇ ਸੱਤ ਲਟਾਂ ਜੋ ਉਹ ਦੇ ਸਿਰ ਉੱਤੇ ਸਨ ਮੁਨਾ ਸੁੱਟੀਆਂ ਅਤੇ ਉਹ ਨੂੰ ਛੇੜਣ ਲੱਗੀ ਅਤੇ ਉਹ ਦਾ ਜ਼ੋਰ ਉਸ ਕੋਲੋਂ ਜਾਂਦਾ ਰਿਹਾ।

20. ਤਾਂ ਉਹ ਬੋਲੀ, ਹੇ ਸਮਸੂਨ, ਫਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ! ਉਹ ਨੀਂਦਰ ਤੋਂ ਜਾਗਿਆ ਅਤ ਉਹਨੇ ਆਖਿਆ, ਅੱਗੇ ਵਾਂਙੁ ਮੈਂ ਬਾਹਰ ਨਿੱਕਲ ਕੇ ਆਪਣੇ ਆਪ ਨੂੰ ਅਕੜਵਾਂਗਾ ਪਰ ਉਹ ਨੂੰ ਖਬਰ ਨਹੀਂ ਸੀ ਜੋ ਯਹੋਵਾਹ ਉਸ ਕੋਲੋਂ ਅੱਡ ਹੋ ਗਿਆ ਹੈ।

21. ਤਦ ਫਲਿਸਤੀਆਂ ਨੇ ਉਹ ਨੂੰ ਫੜਿਆ ਅਤੇ ਉਹ ਦੀਆਂ ਅੱਖੀਆਂ ਕੱਢ ਸੁੱਟੀਆਂ ਅਤੇ ਉਹ ਨੂੰ ਅੱਜ਼ਾਹ ਵਿੱਚ ਲਾਹ ਲਿਆਏ ਅਤੇ ਪਿੱਤਲ ਦੀ ਬੇੜੀ ਨਾਲ ਉਹ ਨੂੰ ਬੰਨ੍ਹਿਆ ਅਤੇ ਉਹ ਕੈਦਖ਼ਾਨੇ ਵਿੱਚ ਚੱਕੀ ਪੀਂਹਦਾ ਹੁੰਦਾ ਸੀ।

22. ਗੱਲ ਕਾਹਦੀ, ਉਹ ਦੇ ਸਿਰ ਮਨਾਉਣ ਦੇ ਪਿੱਛੋ ਫੇਰ ਉਹ ਦੇ ਵਾਲ ਉੱਗਣ ਲੱਗੇ।

23. ਅਤੇ ਫਲਿਸਤੀਆਂ ਦੇ ਸਰਦਾਰ ਇਕੱਠੇ ਹੋਏ ਜੇ ਆਪਣੇ ਦਿਉਤੇ ਦਾਗੋਨ ਦੇ ਅੱਗੇ ਵੱਡੀਆਂ ਭੇਟਾਂ ਚੜ੍ਹਾਉਣ ਅਤੇ ਅਨੰਦ ਕਰਨ ਕਿਉਂ ਜੋ ਉਨ੍ਹਾਂ ਨੇ ਆਖਿਆ ਭਈ ਸਾਡੇ ਦਿਓਤੇ ਨੇ ਸਾਡੇ ਵੈਰੀ ਸਮਸੂਨ ਨੂੰ ਸਾਡੇ ਹੱਥ ਸੌਂਪ ਦਿੱਤਾ ਹੈ।

24. ਜਦ ਲੋਕਾਂ ਨੇ ਉਹ ਨੂੰ ਡਿੱਠਾ ਤਾਂ ਆਪਣੇ ਦਿਓਤੇ ਦੀ ਉਸਤਤ ਕਰ ਕੇ ਬੋਲੇ ਜੋ ਸਾਡੇ ਦੇਵਤੇ ਨੇ ਸਾਡੇ ਵੈਰੀ ਨੂੰ ਜਿਹ ਨੇ ਸਾਡਾ ਦੇਸ ਉਜਾੜ ਕਰ ਦਿੱਤਾ ਸੀ ਅਤੇ ਸਾਡੇ ਵਿੱਚੋਂ ਢੇਰ ਸਾਰਿਆਂ ਦਾ ਨਾਸ ਕਰ ਸੁੱਟਿਆ ਸੀ ਸਾਡੇ ਹੱਥ ਸੌਂਪ ਦਿੱਤਾ ਹੈ।

25. ਤਾਂ ਅਜਿਹਾ ਹੋਇਆ ਕਿ ਜਦ ਉਨ੍ਹਾਂ ਦੇ ਜੀ ਅਨੰਦ ਸਨ ਤਾਂ ਉਨ੍ਹਾਂ ਨੇ ਆਖਿਆ, ਸਮਸੂਨ ਨੂੰ ਸੱਦੋ ਜੋ ਸਾਡੇ ਅੱਗੇ ਖੇਲ ਕਰੇ ਸੋ ਉਨ੍ਹਾਂ ਸਮਸੂਨ ਨੂੰ ਕੈਦਖ਼ਾਨੇ ਵਿੱਚੋਂ ਸਦਵਾਇਆ ਅਤੇ ਉਹ ਨੇ ਉਨ੍ਹਾਂ ਦੇ ਅੱਗੇ ਖੇਲ ਕੀਤਾ ਅਤੇ ਉਨ੍ਹਾਂ ਨੇ ਦੌਂਹ ਥੰਮ੍ਹਾਂ ਦੇ ਵਿੱਚਕਾਰ ਉਹ ਨੂੰ ਖਲ੍ਹਿਆਰਿਆ।

26. ਤਦ ਸਮਸੂਨ ਨੇ ਉਸ ਮੁੰਡੇ ਨੂੰ ਜਿਹ ਨੇ ਉਹ ਦਾ ਹੱਥ ਫੜਿਆ ਹੋਇਆ ਸੀ ਆਖਿਆ, ਜਿਨ੍ਹਾਂ ਉੱਤੇ ਇਹ ਘਰ ਟਿਕਿਆ ਹੋਇਆ ਹੈ ਉਨ੍ਹਾਂ ਥੰਮ੍ਹਾਂ ਨੂੰ ਮੈਨੂੰ ਹੱਥ ਪਾ ਲੈਣ ਦੇਹ ਜੋ ਮੈਂ ਢਾਸਣਾ ਲਾਵਾਂ।

27. ਉਹ ਘਰ ਮਨੁੱਖਾਂ ਅਤੇ ਤੀਵੀਂਆ ਨਾਲ ਭਰਿਆ ਹੋਇਆ ਸੀ ਅਤੇ ਫਲਿਸਤੀਆਂ ਦੇ ਸਾਰੇ ਸਰਦਾਰ ਉੱਥੇ ਸਨ ਅਤੇ ਤਿੰਨ ਕੁ ਹਜ਼ਾਰ ਇਸਤ੍ਰੀਆਂ ਪੁਰਖ ਛੱਤ ਉੱਤੇ ਸਨ ਜਿਹੜੇ ਸਮਸੂਨ ਨੂੰ ਖੇਲ ਕਰਦਿਆਂ ਵੇਖਦੇ ਪਏ ਸਨ।

28. ਤਦ ਸਮਸੂਨ ਨੇ ਯਹੋਵਾਹ ਅੱਗੇ ਬੇਨਤੀ ਕਰ ਕੇ ਆਖਿਆ, ਹੇ ਪ੍ਰਭੂ ਯਹੋਵਾਹ, ਮੈਂ ਤੇਰੇ ਅੱਗੇ ਤਰਲੇ ਕਰਦਾ ਹਾਂ ਜੋ ਮੈਨੂੰ ਚੇਤੇ ਕਰ ਅਤੇ ਐਤਕੀ ਦੀ ਵਾਰੀ ਮੈਨੂੰ ਜ਼ੋਰ ਦੇਹ, ਹੇ ਪਰਮੇਸ਼ੁਰ, ਜੋ ਫਲਿਸਤੀਆਂ ਤੋਂ ਮੈਂ ਇੱਕੋ ਵਾਰ ਆਪਣਿਆਂ ਦੌਂਹ ਅੱਖਾਂ ਦਾ ਵੱਟਾ ਲੈ ਲਵਾਂ!

29. ਤਾਂ ਸਮਸੂਨ ਨੇ ਵਿੱਚਕਾਰਲੇ ਦੋਹਾਂ ਥੰਮ੍ਹਾਂ ਨੂੰ ਜਿਨ੍ਹਾਂ ਉੱਤੇ ਉਹ ਘਰ ਟਿਕਿਆ ਹੋਇਆ ਸੀ ਢਾਸਣਾ ਲਾ ਕੇ ਇੱਕ ਨੂੰ ਸੱਜੇ ਹੱਥ ਨਾਲ ਅਤੇ ਦੂਜੇ ਨੂੰ ਖੱਬੇ ਹੱਥ ਨਾਲ ਫੜਿਆ।

30. ਸਮਸੂਨ ਬੋਲਿਆ, ਮੇਰੇ ਪ੍ਰਾਣ ਭੀ ਫਲਿਸਤੀਆਂ ਦੇ ਨਾਲ ਹੀ ਜਾਣ ਸੋ ਆਪਣਾ ਸਾਰਾ ਜ਼ੋਰ ਲਾ ਕੇ ਨਿਵਿਆ ਅਤੇ ਉਹ ਘਰ ਉਨ੍ਹਾਂ ਸਰਦਾਰਾਂ ਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਉੱਤੇ ਜੋ ਉਹ ਦੇ ਵਿੱਚ ਸਨ ਡਿੱਗ ਪਿਆ ਸੋ ਉਹ ਮੁਰਦੇ ਜਿਨ੍ਹਾਂ ਨੂੰ ਆਪਣੇ ਮਰਨ ਵੇਲੇ ਮਾਰਿਆ ਉਨ੍ਹਾਂ ਨਾਲੋਂ ਜਿਨ੍ਹਾਂ ਨੂੰ ਆਪਣੇ ਜੀਉਂਦਿਆਂ ਵੱਢਿਆ ਸੀ ਵਧੀਕ ਸਨ।

31. ਤਦ ਉਹ ਦੇ ਭਰਾ ਅਤੇ ਉਹ ਦੇ ਪਿਤਾ ਦਾ ਸਾਰਾ ਟੱਬਰ ਉਤਰ ਆਇਆ ਅਤੇ ਉਹ ਨੂੰ ਚੁੱਕ ਕੇ ਲੈ ਗਏ ਅਤੇ ਸਾਰਾਹ ਅਤੇ ਅਸ਼ਤਾਓਲ ਦੇ ਵਿੱਚਕਾਰ ਉਹ ਦੇ ਪਿਤਾ ਮਾਨੋਆਹ ਦੇ ਮਕਬਰੇ ਵਿੱਚ ਉਹ ਨੂੰ ਦੱਬਿਆ। ਉਹ ਨੇ ਵੀਹ ਵਹਿਰਾਂ ਤੋੜੀ ਇਸਰਾਏਲ ਦਾ ਨਿਆਉਂ ਕੀਤਾ।

About ਨਿਆਂਈਆਂ Chapter 16

Read ਨਿਆਂਈਆਂ Chapter 16 online from the Holy Bible. This chapter is part of the Book of ਨਿਆਂਈਆਂ in the Old Testament. Continue reading with the chapter navigation above or explore the complete book.

Book Information

Book: ਨਿਆਂਈਆਂ
Chapter: 16
Testament: Old Testament

How to Read this Chapter

Use the Previous and Next Chapter buttons to continue reading ਨਿਆਂਈਆਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਨਿਆਂਈਆਂ Chapter 16 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਨਿਆਂਈਆਂ Chapter 16?

ਨਿਆਂਈਆਂ Chapter 16 is part of the Book of ਨਿਆਂਈਆਂ in the Holy Bible.

Can I read this chapter online?

Yes. You can read the complete ਨਿਆਂਈਆਂ Chapter 16 online for free with easy chapter navigation.

Share Your Love

Leave a Reply

Your email address will not be published. Required fields are marked *