ਗਿਣਤੀ Chapter 24

For English

Read ਗਿਣਤੀ Chapter 24 Online

Read ਗਿਣਤੀ Chapter 24 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

ਗਿਣਤੀ 24

ਅਧਿਆਇ 24

1. ਜਦ ਬਿਲਆਮ ਨੇ ਵੇਖਿਆ ਕਿ ਯਹੋਵਾਹ ਦੀ ਨਿਗਾਹ ਵਿੱਚ ਇਸਰਾਏਲ ਨੂੰ ਬਰਕਤ ਦੇਣਾ ਚੰਗਾ ਹੈ ਤਾਂ ਜਿਵੇਂ ਪਹਿਲਾਂ ਕਦੀ ਕਦਾਈਂ ਜਾਦਾਂ ਸੀ ਉਹ ਹੁਣ ਜਾਦੂਗਰਾਂ ਨਾਲ ਮਿਲਣ ਲਈ ਨਾ ਗਿਆ ਪਰ ਉਸ ਨੇ ਆਪਣਾ ਮੂੰਹ ਉਜਾੜ ਵੱਲ ਕੀਤਾ।

2. ਤਦ ਬਿਲਆਮ ਨੇ ਆਪਣੀਆਂ ਅੱਖਾਂ ਚੁੱਕ ਕੇ ਇਸਰਾਏਲ ਨੂੰ ਆਪਣੇ ਗੋਤਾਂ ਅਨੁਸਾਰ ਵੱਸੇ ਹੋਵੇ ਵੇਖਿਆ, ਤਾਂ ਪਰਮੇਸ਼ੁਰ ਦਾ ਆਤਮਾ ਉਸ ਉੱਤੇ ਆਇਆ।

3. ਤਦ ਉਸ ਆਪਣਾ ਅਗੰਮ ਵਾਕ ਖੋਲ ਕੇ ਆਖਿਆ, ਬਓਰ ਦੇ ਪੁੱਤ੍ਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਹ ਦੀਆਂ ਅੱਖਾਂ ਖੁਲ੍ਹੀਆਂ ਹਨ।

4. ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਣ ਪਾਉਂਦਾ ਹੈ, ਜਿਹੜਾ ਖੁੱਲ੍ਹੀਆਂ ਅੱਖਾਂ ਨਾਲ ਡਿੱਗ ਪੈਦਾਂ ਹੈ।

5. ਹੇ ਯਾਕੂਬ , ਤੇਰੇ ਤੰਬੂ ਕੇਡੇ ਚੰਗੇ ਹਨ! ਹੇ ਇਸਰਾਏਲ, ਤੇਰੇ ਵਾਸ ਵੀ!

6. ਵਾਦੀ ਵਾਂਙ ਓਹ ਫੈਲੇ ਹੋਏ ਹਨ, ਨਹਿਰ ਦੇ ਉੱਤੇ ਦੇ ਬਾਗ਼ਾਂ ਵਾਂਙ ਹਨ, ਯਹੋਵਾਹ ਦੇ ਲਾਏ ਹੋਏ ਅਗਰ ਦੇ ਬਿਰਛਾਂ ਵਾਂਙ, ਅਤੇ ਪਾਣੀ ਦੇ ਕੰਢੇ ਦੇ ਦਿਆਰ ਵਾਂਙ,

7. ਪਾਣੀ ਉਸ ਦੇ ਕੁਰਾਲਾਂ ਤੋਂ ਵਗੇਗਾ, ਅਤੇ ਉਸ ਦਾ ਬੀ ਬਹੁਤ ਪਾਣੀਆਂ ਵਿੱਚ ਹੋਵੇਗਾ, ਅਤੇ ਉਸ ਦਾ ਰਾਜਾ ਅਗਾਗ ਤੋਂ ਉੱਚਾ ਹੋਵੇਗਾ, ਉਸ ਦਾ ਰਾਜ ਵਧਦਾ ਜਾਵੇਗਾ।

8. ਪਰਮੇਸ਼ੁਰ ਉਸ ਨੂੰ ਮਿਸਰ ਤੋਂ ਲਿਆ ਰਿਹਾ ਹੈ, ਸਾਨ੍ਹ ਜਿਹਾ ਉਸ ਦਾ ਬਲ ਹੈ, ਉਹ ਆਪਣੀਆਂ ਵੈਰੀ ਕੌਮਾਂ ਨੂੰ ਖਾ ਜਾਵੇਗਾ, ਉਨ੍ਹਾਂ ਦੀਆਂ ਹੱਡੀਆਂ ਚੂਰ ਚੂਰ ਕਰੇਗਾ, ਅਤੇ ਓਹਨਾਂ ਨੂੰ ਆਪਣਿਆਂ ਤੀਰਾਂ ਨਾਲ ਵਿੰਨ੍ਹ ਦੇਵੇਗਾ।

9. ਉਹ ਛੇਹ ਗਿਆ, ਉਹ ਸਿੰਘ ਵਾਂਙ ਲੇਟਿਆ, ਅਤੇ ਸਿੰਘਣੀ ਵਾਂਙ,— ਕੌਣ ਉਹ ਨੂੰ ਛੇੜੇਗਾ? ਮੁਬਾਰਕ ਉਹ ਜਿਹੜਾ ਤੈਨੂੰ ਬਰਕਤ ਦੇਵੇ, ਅਤੇ ਸਰਾਪੀ ਉਹ ਜਿਹੜਾ ਤੈਨੂੰ ਸਰਾਪ ਦੇਵੇ।

10. ਤਾਂ ਬਾਲਾਕ ਦਾ ਕ੍ਰੋਧ ਬਿਲਆਮ ਦੇ ਵਿਰੁੱਧ ਭੜਕਿਆ ਅਤੇ ਹੱਥ ਉੱਤੇ ਹੱਥ ਮਾਰ ਕੇ ਬਾਲਾਕ ਨੇ ਬਿਲਆਮ ਨੂੰ ਆਖਿਆ, ਮੈਂ ਤੈਨੂੰ ਆਪਣੇ ਵੈਰੀਆਂ ਨੂੰ ਬਦ ਦੁਆ ਦੇਣ ਲਈ ਸੱਦਿਆ ਅਤੇ ਵੇਖ, ਤੈਂ ਤਿੰਨ ਵਾਰ ਉਨ੍ਹਾਂ ਨੂੰ ਬਰਕਤਾਂ ਹੀ ਬਰਕਤਾਂ ਦਿੱਤੀਆਂ।

11. ਹੁਣ ਆਪਣੇ ਥਾਂ ਨੂੰ ਨੱਠ ਜਾਹ! ਮੈਂ ਤਾਂ ਆਖਿਆ ਸੀ ਕਿ ਮੈਂ ਤੈਨੂੰ ਵੱਡੀ ਪਤ ਦਿਆਂਗਾ ਪਰ ਵੇਖ, ਯਹੋਵਾਹ ਨੇ ਤੈਨੂੰ ਪਤ ਲੈਣ ਤੋਂ ਮਨਾ ਕੀਤਾ।

12. ਅੱਗੋਂ ਬਿਲਆਮ ਨੇ ਬਾਲਾਕ ਨੂੰ ਆਖਿਆ, ਭਲਾ, ਮੈਂ ਤੇਰੇ ਹਲਕਾਰਿਆ ਨੂੰ ਜਿਹੜੇ ਤੈਂ ਮੇਰੇ ਕੋਲ ਘੱਲੇ ਸਨ ਨਹੀਂ ਆਖਿਆ ਸੀ।

13. ਕਿ ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਤੇ ਸੋਨਾ ਦੇਵੇ, ਮੈਂ ਯਹੋਵਾਹ ਦੇ ਹੁਕਮ ਦਾ ਉਲੰਘਣ ਨਹੀਂ ਕਰ ਸੱਕਦਾ ਕਿ ਆਪਣੇ ਹੀ ਮਨ ਤੋਂ ਭਲਾ ਯਾ ਬੁਰਾ ਕਰਾਂ? ਜਿਹੜਾ ਵਾਕ ਯਹੋਵਾਹ ਕਹੇ ਮੈਂ ਉਹੀ ਕਹਾਂਗਾ।

14. ਹੁਣ ਵੇਖ, ਮੈਂ ਆਪਣੇ ਲੋਕਾਂ ਕੋਲ ਜਾਂਦਾ ਹਾਂ। ਆ, ਮੈਂ ਤੈਨੂੰ ਦੱਸਾਂਗਾ ਭਈ ਏਹ ਲੋਕ ਤੇਰੇ ਲੋਕਾਂ ਨਾਲ ਆਖਰੀ ਦਿਨਾਂ ਵਿੱਚ ਕੀ ਕਰਨਗੇ।

15. ਫੇਰ ਉਸ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ,—ਬਓਰ ਦੇ ਪੁੱਤ੍ਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਹ ਦੀਆਂ ਅੱਖਾਂ ਖੁਲੀਆਂ ਹਨ,

16. ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਅਤੇ ਜਿਹੜਾ ਅੱਤ ਮਹਾਨ ਦਾ ਗਿਆਨ ਜਾਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਣ ਪਾਉਂਦਾ ਹੈ, ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਦਾ ਹੈ।

17. ਮੈਂ ਉਹ ਨੂੰ ਵੇਖਦਾ ਹਾਂ ਪਰ ਹੁਣ ਨਹੀਂ, ਮੈਂ ਉਹ ਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ। ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਸਰਾਏਲ ਤੋਂ ਇੱਕ ਆਸਾ ਉੱਠੇਗਾ। ਉਹ ਮੋਆਬ ਦੇ ਮੱਥਿਆਂ ਨੂੰ ਵਿੰਨ੍ਹੇਗਾ, ਅਤੇ ਸਾਰੇ ਫ਼ਸਾਦੀਆਂ ਨੂੰ ਉਧਾੜੇਗਾ।

18. ਅਦੋਮ ਉਹ ਦੀ ਮਿਲਖ ਹੋਵੇਗਾ, ਅਤੇ ਸੇਈਰ ਵੀ ਉਹ ਦੀ ਮਿਲਖ ਹੋਵੇਗਾ, ਜਿਹੜੇ ਉਹ ਦੇ ਵੈਰੀ ਹਨ, ਅਤੇ ਇਸਰਾਏਲ ਸੂਰਬੀਰਤਾ ਕਰਦਾ ਜਾਵੇਗਾ।

19. ਯਾਕੂਬ ਤੋਂ ਉਹ ਰਾਜ ਕਰੇਗਾ, ਅਤੇ ਸ਼ਹਿਰ ਦੇ ਬਚਿਆਂ ਹੋਇਆਂ ਨੂੰ ਨਾਸ ਕਰੇਗਾ।

20. ਫੇਰ ਉਸ ਨੇ ਅਮਾਲੇਕ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ, ਅਮਾਲੇਕ ਕੌਮਾਂ ਵਿੱਚ ਪਹਿਲੀ ਸੀ, ਪਰ ਉਸ ਦਾ ਅੰਤ ਤਾਂ ਨਸ਼ਟ ਹੋਣਾ ਹੈ।

21. ਫੇਰ ਉਸ ਨੇ ਕੇਨੀਆਂ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ, ਤੇਰਾ ਵਸੇਬਾ ਅਸਥਿਰ ਤਾਂ ਹੈ, ਅਤੇ ਤੇਰਾ ਆਹਲਣਾ ਚਟਾਨ ਵਿੱਚ ਤਾਂ ਹੈ,

22. ਤਾਂ ਵੀ ਕਾਇਨ ਉਜਾੜ ਦਿੱਤਾ ਜਾਵੇਗਾ, ਜਦ ਤੀਕ ਅੱਸ਼ੂਰ ਤੈਨੂੰ ਬੰਨ੍ਹ ਕੇ ਨਾ ਲੈ ਜਾਵੇ।

23. ਉਸ ਨੇ ਫੇਰ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ,— ਹਾਏ! ਪਰਮੇਸ਼ੁਰ ਦੀ ਕਰਨੀ ਤੋਂ ਬਿਨਾ ਕੌਣ ਜੀਉਂਦਾ ਰਹੇਗਾ?

24. ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ, ਅਤੇ ਅੱਸ਼ੂਰ ਨੂੰ ਦੁਖ ਦੇਣਗੇ ਅਤੇ ਏਬਰ ਨੂੰ ਦੁਖ ਦੇਣਗੇ, ਪਰ ਉਹ ਵੀ ਨਸ਼ਟ ਹੋ ਜਾਵੇਗਾ।

25. ਤਾਂ ਬਿਲਆਮ ਉੱਠ ਕੇ ਚੱਲਾ ਗਿਆ ਅਤੇ ਆਪਣੇ ਅਸਥਾਨ ਨੂੰ ਮੁੜ ਆਇਆ ਅਤੇ ਬਾਲਾਕ ਵੀ ਆਪਣੇ ਰਾਹ ਪਿਆ।

About ਗਿਣਤੀ Chapter 24

Read ਗਿਣਤੀ Chapter 24 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 24
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 24 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 24?

ਗਿਣਤੀ Chapter 24 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 24 online for free with easy chapter navigation.

More Chapters from ਗਿਣਤੀ

  1. ਗਿਣਤੀ Chapter 5
  2. ਗਿਣਤੀ Chapter 10
  3. ਗਿਣਤੀ Chapter 33
  4. ਗਿਣਤੀ Chapter 3
  5. ਗਿਣਤੀ Chapter 36
  6. ਗਿਣਤੀ Chapter 35
  7. ਗਿਣਤੀ Chapter 20

Explore More from ਪੁਰਾਣਾ ਨੇਮ

  1. ਕੂਚ Chapter 16
  2. ਜ਼ਬੂਰ Chapter 86
  3. 2 ਸਮੂਏਲ Chapter 17
  4. ਗਿਣਤੀ Chapter 25
  5. ਯਸਾਯਾਹ Chapter 37
  6. ਹਿਜ਼ਕੀਏਲ Chapter 15
  7. ਬਿਵਸਥਾ ਸਾਰ Chapter 3

Related Chapters & Readings

  1. ਅੱਯੂਬ Chapter 42
  2. ਯਿਰਮਿਯਾਹ Chapter 11
  3. ਮੱਤੀ Chapter 6
  4. ਦਾਨੀਏਲ Chapter 4
  5. 2 ਇਤਹਾਸ Chapter 32
  6. ਜ਼ਕਰਯਾਹ Chapter 14
  7. ਪਰਕਾਸ਼ ਦੀ ਪੋਥੀ Chapter 14
Share Your Love

Leave a Reply

Your email address will not be published. Required fields are marked *