ਗਿਣਤੀ Chapter 13

For English

Read ਗਿਣਤੀ Chapter 13 Online

Read ਗਿਣਤੀ Chapter 13 online from the Holy Bible. This chapter is part of the Book of ਗਿਣਤੀ in the Old Testament. Browse every verse with easy chapter navigation, continue to the next chapter, or explore the complete Book of ਗਿਣਤੀ and the Holy Bible online.

Choose a Chapter

ਗਿਣਤੀ 13

ਅਧਿਆਇ 13

1. ਯਹੋਵਾਹ ਮੂਸਾ ਨੂੰ ਬੋਲਿਆ,

2. ਤੂੰ ਮਨੁੱਖ ਘੱਲ ਕਿ ਓਹ ਕਨਾਨ ਦੇਸ ਦੀ ਖੋਜ ਕੱਢਣ ਜਿਹੜਾ ਮੈਂ ਇਸਰਾਏਲੀਆਂ ਨੂੰ ਦਿੰਦਾ ਹਾਂ। ਉਨ੍ਹਾਂ ਦੇ ਪਿਉ ਦਾਦਿਆਂ ਦਿਆਂ ਗੋਤਾਂ ਤੋਂ ਇੱਕ ਇੱਕ ਮਨੁੱਖ ਜਿਹੜਾ ਉਨ੍ਹਾਂ ਵਿੱਚ ਪਰਧਾਨ ਹੋਵੇ ਤੁਸੀਂ ਘੱਲੋ।

3. ਸੋ ਮੂਸਾ ਨੇ ਉਨ੍ਹਾਂ ਨੂੰ ਪਾਰਾਨ ਦੀ ਉਜਾੜ ਤੋਂ ਯਹੋਵਾਹ ਦੇ ਹੁਕਮ ਅਨੁਸਾਰ ਘੱਲਿਆ। ਏਹ ਸਾਰੇ ਮਨੁੱਖ ਇਸਰਾਏਲੀਆਂ ਦੇ ਮੁਖੀਏ ਸਨ।

4. ਅਤੇ ਏਹ ਉਨ੍ਹਾਂ ਦੇ ਨਾਉਂ ਸਨ,—ਰਊਬੇਨ ਦੇ ਗੋਤ ਤੋਂ ਜ਼ਕੂਰ ਦਾ ਪੁੱਤ੍ਰ ਸ਼ੰਮੂਆ।

5. ਸ਼ਿਮਓਨ ਦੇ ਗੋਤ ਤੋਂ ਹੋਰੀ ਦਾ ਪੁੱਤ੍ਰ ਸ਼ਾਫ਼ਾਟ।

6. ਯਹੂਦਾਹ ਦੇ ਗੋਤ ਤੋਂ ਯਫ਼ੂੰਨਹ ਦਾ ਪੁੱਤ੍ਰ ਕਾਲੇਬ।

7. ਯਿੱਸਾਕਾਰ ਦੇ ਗੋਤ ਤੋਂ ਯੂਸੁਫ਼ ਦਾ ਪੁੱਤ੍ਰ ਯਿਗਾਲ।

8. ਅਫ਼ਰਈਮ ਦੇ ਗੋਤ ਤੋਂ ਨੂਨ ਦਾ ਪੁੱਤ੍ਰ ਹੋਸ਼ੇਆ।

9. ਬਿਨਯਾਮੀਨ ਦੇ ਗੋਤ ਤੋਂ ਰਾਫ਼ੂ ਦਾ ਪੁੱਤ੍ਰ ਪਲਟੀ।

10. ਜ਼ਬੂਲੁਨ ਦੇ ਗੋਤ ਤੋਂ ਸੋਦੀ ਦਾ ਪੁੱਤ੍ਰ ਗੱਦੀਏਲ।

11. ਯੂਸੁਫ਼ ਦੇ ਗੋਤ ਤੋਂ ਅਰਥਾਤ ਮਨੱਸ਼ਹ ਦੇ ਗੋਤ ਤੋਂ ਸੂਸੀ ਦਾ ਪੁੱਤ੍ਰ ਗੱਦੀ।

12. ਦਾਨ ਦੇ ਗੋਤ ਤੋਂ ਗਮੱਲੀ ਦਾ ਪੁੱਤ੍ਰ ਅੰਮੀਏਲ।

13. ਆਸ਼ੇਰ ਦੇ ਗੋਤ ਤੋਂ ਮੀਕਾਏਲ ਦਾ ਪੁੱਤ੍ਰ ਸਥੂਰ।

14. ਨਫ਼ਤਾਲੀ ਦੇ ਗੋਤ ਤੋਂ ਵਾਫ਼ਸੀ ਦਾ ਪੁੱਤ੍ਰ ਨਹਬੀ।

15. ਗਾਦ ਦੇ ਗੋਤ ਤੋਂ ਮਾਕੀ ਦਾ ਪੁੱਤ੍ਰ ਗਊਏਲ।

16. ਏਹ ਉਨ੍ਹਾਂ ਮਨੁੱਖਾਂ ਦੇ ਨਾਉਂ ਹਨ ਜਿਨ੍ਹਾਂ ਨੂੰ ਮੂਸਾ ਨੇ ਦੇਸ ਦਾ ਖੋਜ ਕੱਢਣ ਲਈ ਘੱਲਿਆ ਅਤੇ ਮੂਸਾ ਨੇ ਨੂਨ ਦੇ ਪੁੱਤ੍ਰ ਹੋਸ਼ੇਆ ਦਾ ਨਾਉਂ ਯਹੋਸ਼ੁਆ ਰੱਖਿਆ।

17. ਸੋ ਮੂਸਾ ਨੇ ਉਨ੍ਹਾਂ ਨੂੰ ਕਨਾਨ ਦੇਸ ਦੇ ਖੋਜ ਕੱਢਣ ਲਈ ਘੱਲਿਆ ਅਤੇ ਉਨ੍ਹਾਂ ਨੂੰ ਆਖਿਆ, ਐਧਰ ਦੱਖਣ ਵੱਲ ਉੱਪਰ ਨੂੰ ਜਾਓ ਅਤੇ ਪਹਾੜ ਉੱਤੇ ਚੜ੍ਹੇ।

18. ਅਤੇ ਦੇਸ ਨੂੰ ਵੇਖੋ ਭਈ ਉਹ ਕੇਹੋ ਜਿਹਾ ਹੈ ਨਾਲੇ ਓਹ ਲੋਕ ਜਿਹੜੇ ਉਸ ਵਿੱਚ ਵੱਸਦੇ ਹਨ ਤਕੜੇ ਹਨ ਯਾ ਮਾੜੇ ਹਨ ਅਤੇ ਥੋੜੇ ਹਨ ਯਾ ਬਹੁਤੇ ਹਨ।

19. ਅਤੇ ਉਹ ਧਰਤੀ ਕੇਹੋ ਜੇਹੀ ਹੈ ਜਿਹ ਦੇ ਵਿੱਚ ਓਹ ਵੱਸਦੇ ਹਨ, ਚੰਗੀ ਹੈ ਯਾ ਮਾੜੀ ਅਤੇ ਸ਼ਹਿਰ ਕੇਹੋ ਜਿਹੇ ਹਨ ਜਿਨ੍ਹਾਂ ਵਿੱਚ ਓਹ ਵੱਸਦੇ ਹਨ, ਤੰਬੂਆਂ ਵਾਲੇ ਹਨ ਯਾ ਗੜ੍ਹਾਂ ਵਾਲੇ।

20. ਅਤੇ ਧਰਤੀ ਕੇਹੋ ਜਿਹੀ ਹੈ, ਫਲਦਾਰ ਯਾ ਬੰਜਰ ਅਤੇ ਉਹ ਦੇ ਵਿੱਚ ਬਿਰਛ ਹਨ ਕਿ ਨਹੀਂ। ਤੁਸੀਂ ਤਕੜੇ ਹੋਵੋ ਅਤੇ ਉਸ ਧਰਤੀ ਦੇ ਫਲ ਤੋਂ ਕੁਝ ਲਿਆਇਓ ਕਿਉਂ ਜੋ ਉਹ ਮੌਸਮ ਪਹਿਲੀ ਪੱਕੀ ਦਾਖ ਦਾ ਸੀ।

21. ਸੋ ਉਨ੍ਹਾਂ ਉੱਪਰ ਜਾ ਕੇ ਧਰਤੀ ਦਾ ਖੋਜ ਕੱਢਿਆ ਸੀਨ ਦੀ ਉਜਾੜ ਤੋਂ ਰਹੋਬ ਤੀਕ ਜਿਹੜਾ ਹਮਾਥ ਦੇ ਰਾਹ ਉੱਤੇ ਹੈ।

22. ਤਾਂ ਓਹ ਦੱਖਣ ਵੱਲ ਚੜ੍ਹੇ ਅਤੇ ਹਬਰੋਨ ਤੀਕ ਆਏ ਅਤੇ ਉੱਥੇ ਆਨਾਕ ਦੀ ਅੰਸ ਦੇ ਅਹੀਮਾਨ ਸ਼ੇਸ਼ਈ ਅਤੇ ਤਲਮਈ ਸਨ ਅਤੇ ਹਬਰੋਨ ਮਿਸਰ ਦੇ ਸੋਆਨ ਤੋਂ ਸੱਤ ਵਰ੍ਹੇ ਪਹਿਲਾਂ ਬਣਿਆ ਸੀ।

23. ਫੇਰ ਓਹ ਅਸ਼ਕੋਲ ਦੀ ਦੂਣ ਤੀਕ ਆਏ ਅਤੇ ਉੱਥੇ ਦਾਖ ਦੇ ਗੁੱਛੇ ਦੀ ਟਹਿਣੀ ਤੋੜੀ ਅਤੇ ਉਹ ਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹਜੀਰਾਂ ਲਿਆਏ।

24. ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਨੇ ਉੱਥੋਂ ਤੋੜਿਆ ਸੀ ਉਸ ਥਾਂ ਦਾ ਨਾਉਂ ਅਸ਼ਕੋਲ ਦੀ ਦੂਣ ਪੈ ਗਿਆ।

25. ਤਾਂ ਓਹ ਉਸ ਦੇਸ ਦਾ ਖੋਜ ਕੱਢ ਕੇ ਚਾਲੀਆਂ ਦਿਨਾਂ ਪਿੱਛੋਂ ਮੁੜੇ।

26. ਓਹ ਤੁਰ ਕੇ ਮੂਸਾ, ਹਾਰੂਨ ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਕੋਲ ਆਏ ਅਤੇ ਸਾਰੀ ਮੰਡਲੀ ਲਈ ਖਬਰ ਲਿਆਏ ਨਾਲੇ ਉਸ ਧਰਤੀ ਦਾ ਫਲ ਵਿਖਾਇਆ।

27. ਅਤੇ ਉਨ੍ਹਾਂ ਨੇ ਉਹ ਨੂੰ ਨਿਰਨਾ ਕਰ ਕੇ ਆਖਿਆ ਕਿ ਅਸੀਂ ਉਸ ਦੇਸ ਨੂੰ ਗਏ ਜਿੱਥੇ ਤੈਂ ਸਾਨੂੰ ਘੱਲਿਆ ਸੀ। ਉੱਥੇ ਸੱਚ ਮੁੱਚ ਦੁੱਧ ਅਤੇ ਸ਼ਹਿਤ ਵਗਦਾ ਹੈ ਅਤੇ ਏਹ ਉਹ ਦਾ ਫਲ ਹੈ।

28. ਪਰੰਤੂ ਉਸ ਦੇਸ ਦੇ ਵਾਸੀ ਬਲਵਾਨ ਹਨ ਅਤੇ ਉਸ ਦੇ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਡੇ ਵੱਡੇ ਹਨ ਨਾਲੇ ਅਸੀਂ ਉੱਥੇ ਅਨਾਕ ਦੀ ਅੰਸ ਨੂੰ ਵੀ ਵੇਖਿਆ।

29. ਉਸ ਦੇਸ ਦੇ ਦੱਖਣ ਵੱਲ ਅਮਾਲੇਕੀ ਵੱਸਦੇ ਹਨ ਅਤੇ ਹਿੱਤੀ, ਯਬੂਸੀ ਅਤੇ ਅਮੋਰੀ ਪਹਾੜ ਉੱਤੇ ਵੱਸਦੇ ਹਨ ਅਤੇ ਕਨਾਨੀ ਸਮੁੰਦਰ ਕੋਲ ਯਰਦਨ ਦੇ ਆਲੇ ਦੁਆਲੇ ਵੱਸਦੇ ਹਨ।

30. ਤਾਂ ਕਾਲੇਬ ਨੇ ਮੂਸਾ ਦੇ ਅੱਗੇ ਪਰਜਾ ਨੂੰ ਚੁੱਪ ਕਰਾਇਆ ਅਤੇ ਆਖਿਆ, ਜਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ ਉੱਤੇ ਕਬਜ਼ਾ ਕਰੀਏ ਕਿਉਂ ਜੋ ਅਸੀਂ ਉਹ ਦੇ ਉੱਤੇ ਕਬਜ਼ਾ ਕਰ ਸੱਕਦੇ ਹਾਂ। ਅਸੀਂ ਜਰੂਰ ਹੀ ਉਹ ਦੇ ਉੱਤੇ ਕਬਜ਼ਾ ਕਰ ਸੱਕਦੇ ਹਾਂ!

31. ਪਰ ਉਨ੍ਹਾਂ ਮਨੁੱਖਾਂ ਨੇ ਜਿਹੜੇ ਉਹ ਦੇ ਨਾਲ ਉੱਪਰ ਗਏ ਸਨ ਆਖਿਆ ਭਈ ਅਸੀਂ ਉਨ੍ਹਾਂ ਲੋਕਾਂ ਦੇ ਵਿਰੁੱਧ ਉੱਪਰ ਨਹੀਂ ਜਾ ਸੱਕਦੇ ਕਿਉਂ ਜੋ ਓਹ ਸਾਥੋਂ ਬਲਵਾਨ ਹਨ।

32. ਓਹ ਇਸਰਾਏਲੀਆਂ ਕੋਲ ਉਸ ਦੇਸ ਦੀ ਬੁਰੀ ਖਬਰ ਲਿਆਏ ਜਿਹਦਾ ਉਨ੍ਹਾਂ ਨੇ ਖੋਜ ਕੱਢਿਆ ਸੀ ਅਤੇ ਆਖਣ ਲੱਗੇ ਕਿ ਜਿਸ ਦੇਸ ਦੇ ਵਿੱਚ ਦੀ ਅਸੀਂ ਲੰਘੇ ਭਈ ਉਸ ਦਾ ਖੋਜ ਕੱਢੀਏ ਅਜੇਹਾ ਦੇਸ ਹੈ ਜਿਹੜਾ ਆਪਣੇ ਵਾਸੀਆਂ ਨੂੰ ਖਾਂਦਾ ਹੈ ਨਾਲੇ ਸਾਰੇ ਲੋਕ ਜਿਨ੍ਹਾਂ ਨੂੰ ਅਸਾਂ ਉਸ ਵਿੱਚ ਵੇਖਿਆ ਵੱਡੇ ਵੱਡੇ ਕੱਦਾਂ ਵਾਲੇ ਮਨੁੱਖ ਹਨ।

33. ਅਤੇ ਉੱਥੇ ਅਸਾਂ ਨਫੀਲੀਮ ਤੋਂ ਜਿਹੜੀ ਅਨਾਕ ਦੀ ਅੰਸ ਹੈ ਦੈਂਤ ਵੇਖੇ ਅਤੇ ਅਸੀਂ ਆਪਣੀ ਨਿਗਾਹ ਵਿੱਚ ਟਿੱਡਿਆਂ ਵਰਗੇ ਸਾਂ ਅਤੇ ਉਨ੍ਹਾਂ ਦੀ ਨਿਗਾਹ ਵਿੱਚ ਵੀ ਅਸੀਂ ਏਵੇਂ ਹੀ ਸਾਂ!

About ਗਿਣਤੀ Chapter 13

Read ਗਿਣਤੀ Chapter 13 online from the Holy Bible. This chapter is part of the Book of ਗਿਣਤੀ in the Old Testament. Continue reading with the chapter navigation above or explore the complete book.

Book Information

Book: ਗਿਣਤੀ
Chapter: 13
Testament: Old Testament

How to Read this Chapter

Use the Previous and Next Chapter buttons to continue reading ਗਿਣਤੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਗਿਣਤੀ Chapter 13 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਗਿਣਤੀ Chapter 13?

ਗਿਣਤੀ Chapter 13 is part of the Book of ਗਿਣਤੀ in the Holy Bible.

Can I read this chapter online?

Yes. You can read the complete ਗਿਣਤੀ Chapter 13 online for free with easy chapter navigation.

More Chapters from ਗਿਣਤੀ

  1. ਗਿਣਤੀ Chapter 5
  2. ਗਿਣਤੀ Chapter 10
  3. ਗਿਣਤੀ Chapter 35
  4. ਗਿਣਤੀ Chapter 12
  5. ਗਿਣਤੀ Chapter 31
  6. ਗਿਣਤੀ Chapter 28
  7. ਗਿਣਤੀ Chapter 26

Explore More from ਪੁਰਾਣਾ ਨੇਮ

  1. ਯਸਾਯਾਹ Chapter 54
  2. ਲੇਵੀਆਂ Chapter 25
  3. ਜ਼ਬੂਰ Chapter 105
  4. ਮੀਕਾਹ Chapter 6
  5. ਯਹੋਸ਼ੁਆ Chapter 23
  6. ਜ਼ਬੂਰ Chapter 97
  7. ਯਹੋਸ਼ੁਆ Chapter 8

Related Chapters & Readings

  1. ਯੂਨਾਹ Chapter 1
  2. ਜ਼ਬੂਰ Chapter 69
  3. ਜ਼ਬੂਰ Chapter 86
  4. ਇਬਰਾਨੀਆਂ Chapter 6
  5. ਹਿਜ਼ਕੀਏਲ Chapter 12
  6. ਯਸਾਯਾਹ Chapter 1
  7. ਜ਼ਬੂਰ Chapter 32
Share Your Love

Leave a Reply

Your email address will not be published. Required fields are marked *