ਜ਼ਬੂਰ Chapter 72

For English

Read ਜ਼ਬੂਰ Chapter 72 Online

Read ਜ਼ਬੂਰ Chapter 72 online from the Holy Bible. This chapter is part of the Book of ਜ਼ਬੂਰ in the Old Testament. Browse every verse with easy chapter navigation, continue to the next chapter, or explore the complete Book of ਜ਼ਬੂਰ and the Holy Bible online.

Choose a Chapter

ਜ਼ਬੂਰ 72

ਅਧਿਆਇ 72

1. ਹੇ ਪਰਮੇਸ਼ੁਰ, ਪਾਤਸ਼ਾਹ ਨੂੰ ਆਪਣਾ ਨਿਆਉਂ, ਅਤੇ ਪਾਤਸ਼ਾਹ ਦੇ ਪੁੱਤ੍ਰ ਨੂੰ ਆਪਣਾ ਧਰਮ ਬਖ਼ਸ਼ ਦੇਹ।

2. ਉਹ ਧਰਮ ਨਾਲ ਤੇਰੀ ਪਰਜਾ ਦਾ ਅਤੇ ਇਨਸਾਫ਼ ਨਾਲ ਤੇਰੇ ਮਸਕੀਨਾਂ ਦਾ ਨਿਆਉਂ ਕਰੇਗਾ।

3. ਪਹਾੜ ਤੇ ਪਹਾੜੀਆਂ ਪਰਜਾ ਲਈ ਧਰਮ ਦੇ ਕਾਰਨ ਸੁਖ ਲਿਆਉਣਗੇ।

4. ਉਹ ਪਰਜਾ ਦੇ ਮਸਕੀਨਾਂ ਦਾ ਨਿਆਉਂ ਕਰੇਗਾ, ਉਹ ਕੰਗਾਲਾਂ ਦੇ ਬੱਚਿਆਂ ਨੂੰ ਬਚਾਵੇਗਾ, ਅਤੇ ਜ਼ਾਲਮ ਨੂੰ ਫੇਹਵੇਗਾ।

5. ਜਿੰਨਾ ਚਿਰ ਸੂਰਜ ਤੇ ਚੰਦਰਮਾ ਬਣੇ ਰਹਿਣਗੇ, ਓਹ ਪੀੜ੍ਹੀਓਂ ਪੀੜ੍ਹੀ ਤੇਰਾ ਭੈ ਮੰਨਦੇ ਰਹਿਣਗੇ।

6. ਉਹ ਦਾ ਉਤਰਨਾ ਵਰਖਾ ਦੀ ਨਿਆਈਂ ਹੋਵੇਗਾ ਜਿਹੜੀ ਘਾਹ ਦੇ ਵੱਢ ਉੱਤੇ ਪਵੇ, ਅਤੇ ਝੜੀਆਂ ਦੀ ਨਿਆਈਂ ਜੋ ਧਰਤੀ ਨੂੰ ਸਿੰਜਦੀਆਂ ਹਨ।

7. ਉਹ ਦੇ ਦਿਨੀਂ ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਬਾਹਲਾ ਸੁਖ ਹੋਵੇਗਾ।

8. ਉਹ ਸਮੁੰਦਰੋਂ ਲੈ ਕੇ ਸਮੁੰਦਰ ਤੀਕ ਅਤੇ ਦਰਿਆ ਤੋਂ ਲੈ ਕੇ ਧਰਤੀ ਦੇ ਬੰਨੇ ਤੀਕ ਰਾਜ ਕਰੇਗਾ।

9. ਜੰਗਲ ਦੇ ਰਹਿਣ ਵਾਲੇ ਉਹ ਦੇ ਅੱਗੇ ਗੋਡੇ ਨਿਵਾਉਣਗੇ, ਅਤੇ ਉਹ ਦੇ ਵੈਰੀ ਖ਼ਾਕ ਚੱਟਣਗੇ!

10. ਤਰਸ਼ੀਸ਼ ਅਰ ਟਾਪੂਆਂ ਦੇ ਰਾਜੇ ਭੇਟ ਲਿਆਉਣਗੇ, ਸ਼ਬਾ ਤੇ ਸਬਾ ਦੇ ਰਾਜੇ ਨਜ਼ਰਾਨੇ ਪਹੁੰਚਾਉਣਗੇ,

11. ਸਗੋਂ ਸਾਰੇ ਰਾਜੇ ਉਸ ਦੇ ਅੱਗੇ ਮੱਥਾ ਟੇਕਣਗੇ, ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ।

12. ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ।

13. ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।

14. ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ,

15. ਅਤੇ ਉਹ ਜੀਉਂਦਾ ਰਹੇਗਾ ਅਤੇ ਸ਼ਬਾ ਦੇ ਸੋਨੇ ਵਿੱਚੋਂ ਉਹ ਨੂੰ ਦਿੱਤਾ ਜਾਵੇਗਾ, ਅਤੇ ਓਹ ਉਹ ਦੇ ਲਈ ਨਿੱਤ ਪ੍ਰਾਰਥਨਾ ਕਰਨਗੇ, ਸਾਰਾ ਦਿਨ ਉਹ ਨੂੰ ਮੁਬਾਰਕ ਆਖਣਗੇ।

16. ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇ, ਉਹ ਦਾ ਫਲ ਲਬਾਨੋਨ ਵਾਂਙੁ ਝੂਮੇ, ਅਤੇ ਸ਼ਹਿਰ ਦੇ ਲੋਕ ਧਰਤੀ ਦੀ ਹਰਿਆਉਲ ਵਾਂਙੁ ਲਹਿ ਲਹਾਉਣ!

17. ਉਹ ਦਾ ਨਾਮ ਸਦਾ ਰਹੇ, ਜਿੰਨਾ ਚਿਰ ਸੂਰਜ ਰਹੇ ਉਹ ਦਾ ਨਾਮ ਵਧੇ, ਅਤੇ ਲੋਕ ਉਸ ਵਿੱਚ ਬਰਕਤ ਪਾਉਣ, ਸਾਰੀਆਂ ਕੌਮਾਂ ਉਹ ਨੂੰ ਧੰਨ ਆਖਣ!

18. ਮੁਬਾਰਕ ਹੋਵੇ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ, ਉਹ ਇਕੱਲਾ ਹੀ ਅਚਰਜ ਦੇ ਕੰਮ ਕਰਦਾ ਹੈ,

19. ਅਤੇ ਉਹ ਦਾ ਤੇਜਵਾਨ ਨਾਮ ਸਦਾ ਤੀਕੁਰ ਮੁਬਾਰਕ ਹੋਵੇ, ਅਤੇ ਸਾਰੀ ਧਰਤੀ ਉਹ ਦੇ ਤੇਜ ਨਾਲ ਭਰਪੂਰ ਹੋਵੇ! ਅਮੀਨ ਤੇ ਆਮੀਨ!

About ਜ਼ਬੂਰ Chapter 72

Read ਜ਼ਬੂਰ Chapter 72 online from the Holy Bible. This chapter is part of the Book of ਜ਼ਬੂਰ in the Old Testament. Continue reading with the chapter navigation above or explore the complete book.

Book Information

Book: ਜ਼ਬੂਰ
Chapter: 72
Testament: Old Testament

How to Read this Chapter

Use the Previous and Next Chapter buttons to continue reading ਜ਼ਬੂਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਜ਼ਬੂਰ Chapter 72 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਜ਼ਬੂਰ Chapter 72?

ਜ਼ਬੂਰ Chapter 72 is part of the Book of ਜ਼ਬੂਰ in the Holy Bible.

Can I read this chapter online?

Yes. You can read the complete ਜ਼ਬੂਰ Chapter 72 online for free with easy chapter navigation.

More Chapters from ਜ਼ਬੂਰ

  1. ਜ਼ਬੂਰ Chapter 56
  2. ਜ਼ਬੂਰ Chapter 3
  3. ਜ਼ਬੂਰ Chapter 127
  4. ਜ਼ਬੂਰ Chapter 111
  5. ਜ਼ਬੂਰ Chapter 97
  6. ਜ਼ਬੂਰ Chapter 99
  7. ਜ਼ਬੂਰ Chapter 91

Explore More from ਪੁਰਾਣਾ ਨੇਮ

  1. ਸੁਲੇਮਾਨ ਦਾ ਗੀਤ Chapter 1
  2. ਨਹਮਯਾਹ Chapter 6
  3. ਉਪਦੇਸ਼ਕ Chapter 4
  4. ਹਿਜ਼ਕੀਏਲ Chapter 47
  5. 2 ਸਮੂਏਲ Chapter 7
  6. ਗਿਣਤੀ Chapter 19
  7. 2 ਸਮੂਏਲ Chapter 6

Related Chapters & Readings

  1. ਰੋਮੀਆਂ Chapter 11
  2. ਜ਼ਬੂਰ Chapter 122
  3. ਬਿਵਸਥਾ ਸਾਰ Chapter 9
  4. ਫ਼ਿਲਿੱਪੀਆਂ Chapter 2
  5. ਨਹਮਯਾਹ Chapter 7
  6. ਯਸਾਯਾਹ Chapter 42
  7. ਆਮੋਸ Chapter 2
Share Your Love

Leave a Reply

Your email address will not be published. Required fields are marked *