ਜ਼ਬੂਰ Chapter 109

For English

Read ਜ਼ਬੂਰ Chapter 109 Online

Read ਜ਼ਬੂਰ Chapter 109 online from the Holy Bible. This chapter is part of the Book of ਜ਼ਬੂਰ in the Old Testament. Browse every verse with easy chapter navigation, continue to the next chapter, or explore the complete Book of ਜ਼ਬੂਰ and the Holy Bible online.

Choose a Chapter

A+ A A-

ਜ਼ਬੂਰ 109

ਅਧਿਆਇ 109

1. ਹੇ ਮੇਰੀ ਉਸਤਤ ਦੇ ਪਰਮੇਸ਼ੁਰ, ਤੂੰ ਚੁੱਪ ਨਾ ਰਹੁ,

2. ਕਿਉਂ ਜੋ ਭੈੜਾ ਮੂੰਹ ਅਤੇ ਛਲ ਵਾਲਾ ਮੂੰਹ ਉਨ੍ਹਾਂ ਨੇ ਮੇਰੇ ਵਿਰੁੱਧ ਖੋਲ੍ਹਿਆ ਹੈ, ਓਹ ਝੂਠੀ ਜੀਭ ਨਾਲ ਮੈਨੂੰ ਬੋਲੇ।

3. ਉਨ੍ਹਾਂ ਨੇ ਵੈਰ ਦੀਆਂ ਗੱਲਾਂ ਨਾਲ ਮੈਨੂੰ ਘੇਰ ਲਿਆ, ਅਤੇ ਧਗਾਣੇ ਮੇਰੇ ਨਾਲ ਝਗੜੇ।

4. ਮੇਰੇ ਪ੍ਰੇਮ ਦੇ ਬਦਲੇ ਓਹ ਮੇਰਾ ਵਿਰੋਧ ਕਰਦੇ ਹਨ, ਪਰ ਮੈਂ ਪ੍ਰਾਰਥਨਾ ਕਰਦਾ ਹਾਂ।

5. ਭਲਿਆਈ ਦੇ ਬਦਲੇ ਬੁਰਿਆਈ ਅਤੇ ਮੇਰੇ ਪ੍ਰੇਮ ਦੇ ਬਦਲੇ ਵੈਰ ਓਹ ਮੇਰੇ ਵਿਰੁੱਧ ਰੱਖਦੇ ਹਨ।

6. ਦੁਸ਼ਟ ਉਹ ਦੇ ਉੱਤੇ ਲਾ, ਅਤੇ ਵਿਰੋਧੀ ਉਹ ਦੇ ਸੱਜੇ ਹੱਥ ਖੜਾ ਰਹੇ!

7. ਆਪਣੇ ਨਿਆਉਂ ਵਿੱਚ ਉਹ ਦੋਸ਼ੀ ਨਿੱਕਲੇ, ਅਤੇ ਉਹ ਦੀ ਪ੍ਰਾਰਥਨਾ ਪਾਪ ਗਿਣੀ ਜਾਵੇ!

8. ਉਹ ਦੇ ਦਿਨ ਥੋੜੇ ਹੋਣ, ਉਹ ਦਾ ਹੁੱਦਾ ਕੋਈ ਹੋਰ ਲਵੇ!

9. ਉਹ ਦੇ ਬੱਚੇ ਯਤੀਮ ਹੋ ਜਾਣ, ਅਤੇ ਉਹ ਦੀ ਤੀਵੀਂ ਰੰਡੀ ਹੋ ਜਾਵੇ!

10. ਉਹ ਦੇ ਬਾਲ ਰੁਲਦੇ ਫਿਰਨ ਤੇ ਭੀਖ ਮੰਗਣ, ਅਤੇ ਆਪਣੇ ਉੱਜੜੇ ਥਾਂਵਾਂ ਤੋਂ ਦੂਰ ਟੁੱਕਰ ਲੱਭਣ!

11. ਉਹ ਦਾ ਸ਼ਾਹ ਉਹ ਦਾ ਸਭ ਕੁਝ ਫਾਹ ਲਵੇ, ਅਤੇ ਓਪਰੇ ਉਹ ਦੀ ਕਮਾਈ ਨੂੰ ਠੱਗ ਲੈਣ!

12. ਕੋਈ ਨਾ ਹੋਵੇ ਜਿਹੜਾ ਉਹ ਦੇ ਉੱਤੇ ਦਯਾ ਕਰਦਾ ਰਹੇ, ਨਾ ਕੋਈ ਉਹ ਦੇ ਯਤੀਮਾਂ ਉੱਤੇ ਤਰਸ ਕਰੇ!

13. ਉਹ ਦੀ ਅੰਸ ਮੁਕਾਈ ਜਾਵੇ, ਆਉਣ ਵਾਲੀ ਪੀੜ੍ਹੀ ਵਿੱਚ ਓਹਨਾਂ ਦਾ ਨਾਉਂ ਮਿਟਾਇਆ ਜਾਵੇ!

14. ਉਹ ਦੇ ਪਿਉ ਦਾਦਿਆਂ ਦੀ ਬਦੀ ਯਹੋਵਾਹ ਨੂੰ ਚੇਤੇ ਰਹੇ, ਅਤੇ ਉਹ ਦੀ ਮਾਂ ਦਾ ਪਾਪ ਨਾ ਮਿਟਾਇਆ ਜਾਵੇ!

15. ਓਹ ਸਦਾ ਯਹੋਵਾਹ ਦੇ ਸਾਹਮਣੇ ਪਏ ਰਹਿਣ, ਭਈ ਉਹ ਉਨ੍ਹਾਂ ਦੀ ਯਾਦ ਧਰਤੀਓਂ ਮੁਕਾ ਦੇਵੇ,

16. ਕਿਉਂ ਜੋ ਉਹ ਨੇ ਦਯਾ ਕਰਨੀ ਚੇਤੇ ਨਾ ਰੱਖੀ, ਪਰ ਉਹ ਮਸਕੀਨ, ਕੰਗਾਲ ਤੇ ਟੁੱਟੇ ਦਿਲ ਵਾਲੇ ਨੂੰ ਮਾਰ ਸੁੱਟਣ ਲਈ ਪਿੱਛੇ ਪਿਆ,

17. ਹਾਂ, ਉਹ ਨੇ ਫਿਟਕਾਰ ਨਾਲ ਪ੍ਰੀਤ ਰੱਖੀ, ਸੋ ਉਹ ਉਸ ਤੇ ਆ ਪਈ, ਅਤੇ ਬਰਕਤ ਤੋਂ ਉਹ ਖੁਸ਼ ਨਹੀਂ ਸੀ, ਸੋ ਉਹ ਉਸ ਤੋਂ ਦੂਰ ਰਹੀ,

18. ਅਤੇ ਉਹ ਨੇ ਫਿਟਕਾਰ ਨੂੰ ਆਪਣੇ ਬਸਤਰ ਵਾਂਙੁ ਪਾਇਆ ਹੋਇਆ ਸੀ, ਅਤੇ ਉਹ ਪਾਣੀ ਵਾਂਙੁ ਉਹ ਦੇ ਅੰਦਰ, ਅਤੇ ਉਹ ਦੀਆਂ ਹੱਡੀਆਂ ਵਿੱਚ ਤੇਲ ਵਾਂਙੁ ਸਮਾਈ ਹੋਈ ਸੀ।

19. ਉਹ ਉਸ ਲਈ ਉਸ ਲੀੜੇ ਵਾਂਙੁ ਹੋ ਜਾਵੇ ਜਿਹ ਦੇ ਨਾਲ ਉਹ ਆਪਣੇ ਆਪ ਨੂੰ ਢੱਕੇ, ਤੇ ਉਸ ਪੇਟੀ ਵਾਂਙੁ ਜਿਹ ਦੇ ਨਾਲ ਉਹ ਆਪਣੀ ਕਮਰ ਕੱਸਦਾ ਰਹੇ!

20. ਏਹੋ ਈ ਮੇਰੇ ਵਿਰੋਧੀਆਂ ਦਾ ਬਦਲਾ ਯਹੋਵਾਹ ਵੱਲੋਂ ਹੋਵੇ, ਅਤੇ ਮੇਰੀ ਜਾਨ ਦੇ ਵਿਰੁੱਧ ਬੁਰਾ ਬੋਲਣ ਵਾਲਿਆਂ ਦਾ ਵੀ!

21. ਪਰ ਤੂੰ, ਹੇ ਪ੍ਰਭੁ ਯੋਹਵਾਹ, ਆਪਣੇ ਨਾਮ ਦੇ ਕਾਰਨ ਮੇਰੇ ਲਈ ਕੁਝ ਕਰ, ਤੇਰੀ ਦਯਾ ਤਾਂ ਭਲੀ ਹੈ, ਮੈਨੂੰ ਛੁਡਾ ਲੈ,

22. ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ, ਅਤੇ ਮੇਰਾ ਦਿਲ ਮੇਰੇ ਅੰਦਰ ਫੱਟੜ ਹੋਇਆ ਹੈ।

23. ਮੈਂ ਢਲਦੀ ਛਾਂ ਵਾਂਙੁ ਜਾਂਦਾ ਰਿਹਾ, ਮੈਂ ਸਲਾ ਵਾਂਙੁ ਝਾੜਿਆ ਜਾਂਦਾ,

24. ਵਰਤਾਂ ਨਾਲ ਮੇਰੇ ਗੋਡੇ ਭਿੜਦੇ ਹਨ, ਮੇਰਾ ਮਾਸ ਤੇਲ ਖੁਣੋਂ ਲਿਸਾ ਹੋ ਗਿਆ ਹੈ।

25. ਮੈਂ ਉਨ੍ਹਾਂ ਦੇ ਲਈ ਤਾਨਿਆਂ ਦਾ ਥਾਂ ਹੋ ਗਿਆ, ਜਦ ਓਹ ਮੈਨੂੰ ਵੇਖਦੇ, ਓਹ ਆਪਣੇ ਸਿਰ ਹਿਲਾਉਂਦੇ ਹਨ।

26. ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰ! ਆਪਣੀ ਦਯਾ ਅਨੁਸਾਰ ਮੈਨੂੰ ਬਚਾ,

27. ਭਈ ਓਹ ਜਾਣਨ ਕਿ ਏਹ ਤੇਰਾ ਹੀ ਹੱਥ ਹੈ, ਅਤੇ ਤੈਂ, ਹੇ ਯਹੋਵਾਹ, ਏਹ ਕੀਤਾ ਹੈ।

28. ਓਹ ਫਿਟਕਾਰਾਂ ਦੇਣ ਪਰ ਤੂੰ ਬਰਕਤ ਦੇਹ! ਜਦ ਓਹ ਉੱਠਣ ਤਾਂ ਓਹ ਸ਼ਰਮਿੰਦੇ ਹੋਣ, ਪਰ ਤੇਰਾ ਦਾਸ ਅਨੰਦ ਹੋਵੇ!

29. ਮੇਰੇ ਵਿਰੋਧੀ ਨਿਰਾਦਰੀ ਪਹਿਨਣ, ਓਹ ਆਪਣੇ ਆਪ ਨੂੰ ਲਾਜ ਨਾਲ ਚੱਦਰ ਵਾਂਙੁ ਕੱਜਣ!

30. ਮੈਂ ਆਪਣੇ ਮੂੰਹ ਨਾਲ ਯਹੋਵਾਹ ਦਾ ਬਹੁਤ ਧੰਨਵਾਦ ਕਰਾਂਗਾ, ਅਤੇ ਬਹੁਤਿਆਂ ਦੇ ਵਿੱਚ ਉਹ ਦੀ ਉਸਤਤ ਕਰਾਂਗਾ।

31. ਉਹ ਤਾਂ ਕੰਗਾਲ ਦੇ ਸੱਜੇ ਹੱਥ ਖੜਾ ਰਹੇਗਾ, ਭਈ ਉਹ ਦੀ ਜਾਨ ਦੇ ਨਿਆਉਂਕਾਰਾਂ ਤੋਂ ਬਚਾਵੇ।

About ਜ਼ਬੂਰ Chapter 109

Read ਜ਼ਬੂਰ Chapter 109 online from the Holy Bible. This chapter is part of the Book of ਜ਼ਬੂਰ in the Old Testament. Continue reading with the chapter navigation above or explore the complete book.

Book Information

Book: ਜ਼ਬੂਰ
Chapter: 109
Testament: Old Testament

How to Read this Chapter

Use the Previous and Next Chapter buttons to continue reading ਜ਼ਬੂਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਜ਼ਬੂਰ Chapter 109 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਜ਼ਬੂਰ Chapter 109?

ਜ਼ਬੂਰ Chapter 109 is part of the Book of ਜ਼ਬੂਰ in the Holy Bible.

Can I read this chapter online?

Yes. You can read the complete ਜ਼ਬੂਰ Chapter 109 online for free with easy chapter navigation.

Share Your Love

Leave a Reply

Your email address will not be published. Required fields are marked *