ਜ਼ਬੂਰ Chapter 94

For English

Read ਜ਼ਬੂਰ Chapter 94 Online

Read ਜ਼ਬੂਰ Chapter 94 online from the Holy Bible. This chapter is part of the Book of ਜ਼ਬੂਰ in the Old Testament. Browse every verse with easy chapter navigation, continue to the next chapter, or explore the complete Book of ਜ਼ਬੂਰ and the Holy Bible online.

Choose a Chapter

ਜ਼ਬੂਰ 94

ਅਧਿਆਇ 94

1. ਹੇ ਯਹੋਵਾਹ, ਬਦਲਾ ਲੈਣ ਵਾਲੇ ਪਰਮੇਸ਼ੁਰ, ਹੇ ਬਦਲਾ ਲੈਣ ਵਾਲੇ ਪਰਮੇਸ਼ੁਰ, ਆਪਣਾ ਤੇਜ ਵਿਖਾ!

2. ਹੇ ਧਰਤੀ ਦੇ ਨਿਆਈ, ਆਪਣੇ ਆਪ ਨੂੰ ਉਠਾ, ਹੰਕਾਰੀਆਂ ਦੇ ਜੋਗ ਬਦਲਾ ਦੇਹ!

3. ਹੇ ਯਹੋਵਾਹ, ਕਦੋਂ ਤੋੜੀ ਦੁਸ਼ਟ, ਕਦੋਂ ਤੋੜੀ ਦੁਸ਼ਟ ਬਗਲਾਂ ਵਜਾਉਣਗੇ।

4. ਓਹ ਡਕਾਰਦੇ, ਓਹ ਨੱਕ ਚੜ੍ਹਾ ਕੇ ਬੋਲਦੇ ਹਨ, ਸਾਰੇ ਬਦਕਾਰ ਵੱਡੇ ਬੋਲ ਬੋਲਦੇ ਹਨ!

5. ਹੇ ਯਹੋਵਾਹ, ਓਹ ਤੇਰੀ ਪਰਜਾ ਨੂੰ ਚੂਰ ਚੂਰ ਕਰਦੇ ਹਨ, ਓਹ ਤੇਰੀ ਮਿਰਾਸ ਨੂੰ ਦੁਖ ਦਿੰਦੇ ਹਨ।

6. ਓਹ ਵਿਧਵਾ ਅਤੇ ਪਰਦੇਸੀ ਨੂੰ ਵੱਢ ਸੁੱਟਦੇ ਹਨ, ਅਤੇ ਯਤੀਮਾਂ ਦਾ ਘਾਤ ਕਰਦੇ ਹਨ,

7. ਅਤੇ ਓਹ ਆਖਦੇ ਹਨ ਕਿ ਯਹੋਵਾਹ ਨਾ ਵੇਖੂਗਾ, ਅਤੇ ਯਾਕੂਬ ਦਾ ਪਰਮੇਸ਼ੁਰ ਕੁਝ ਪਰਵਾ ਨਾ ਕਰੂਗਾ!

8. ਹੇ ਪਸੂ ਵੱਤ ਲੋਕੋ, ਸਮਝੋ! ਹੇ ਮੂਰਖੋ, ਤੁਸੀਂ ਕਦੋਂ ਬੁੱਧਵਾਨ ਬਣੋਗੇ?

9. ਜਿਸ ਨੇ ਕੰਨ ਲਾਇਆ, ਭਲਾ, ਉਹ ਨਹੀਂ ਸੁਣੇਗਾ? ਜਿਸ ਨੇ ਅੱਖ ਰਚੀ, ਭਲਾ, ਉਹ ਨਹੀਂ ਵੇਖੇਗਾ?

10. ਜਿਹੜਾ ਕੌਮਾਂ ਨੂੰ ਤਾੜਦਾ ਹੈ, ਜਿਹੜਾ ਆਦਮੀ ਨੂੰ ਵਿੱਦਿਆ ਸਿਖਾਉਂਦਾ ਹੈ, ਭਲਾ, ਉਹ ਨਾ ਝਿੜਕੇਗਾ?

11. ਯਹੋਵਾਹ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ, ਭਈ ਓਹ ਅਵਿਰਥੀਆਂ ਹਨ।

12. ਹੇ ਯਹੋਵਾਹ, ਧੰਨ ਹੈ ਉਹ ਪੁਰਖ ਜਿਹ ਨੂੰ ਤੂੰ ਤਾੜਦਾ ਹੈਂ, ਅਤੇ ਆਪਣੀ ਬਿਵਸਥਾ ਤੋਂ ਸਿਖਿਆ ਦਿੰਦਾ ਹੈਂ!

13. ਤਾਂ ਜੋ ਤੂੰ ਉਹ ਨੂੰ ਬੁਰਿਆਂ ਦਿਨਾਂ ਤੋਂ ਚੈਨ ਦੇਵੇਂ, ਜਦ ਤੀਕ ਦੁਸ਼ਟਾਂ ਦੇ ਲਈ ਟੋਆ ਨਾ ਪੁੱਟਿਆ ਜਾਵੇ।

14. ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ, ਨਾ ਆਪਣੀ ਮਿਰਾਸ ਨੂੰ ਤਿਆਗੇਗਾ।

15. ਜਾਂ ਨਿਆਉਂ ਧਰਮ ਵੱਲ ਮੁੱੜ ਆਵੇਗਾ, ਤਾਂ ਸਾਰੇ ਸੁੱਧ ਮਨ ਵਾਲੇ ਉਹ ਦੇ ਮਗਰ ਲੱਗਣਗੇ।

16. ਮੇਰੇ ਲਈ ਬੁਰਿਆਰਾਂ ਉੱਤੇ ਕੌਣ ਉੱਠੇਗਾ, ਅਤੇ ਮੇਰੇ ਲਈ ਬਦਕਾਰਾਂ ਦਾ ਸਾਹਮਣਾ ਕੌਣ ਕਰੇਗਾ?

17. ਜੇ ਯਹੋਵਾਹ ਮੇਰਾ ਸਹਾਇਕ ਨਾ ਹੁੰਦਾ, ਤਾਂ ਮੇਰੀ ਜਾਨ ਝੱਟ ਖਾਮੋਸ਼ੀ ਵਿੱਚ ਜਾ ਵੱਸਦੀ।

18. ਜਦ ਮੈਂ ਆਖਿਆ, ਮੇਰਾ ਪੈਰ ਡੋਲਦਾ ਹੈ, ਤਾਂ, ਹੇ ਯਹੋਵਾਹ, ਤੇਰੀ ਦਯਾ ਮੈਨੂੰ ਸਮਾਲ੍ਹਦੀ ਸੀ।

19. ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।

20. ਕੀ ਬਰਬਾਦੀ ਦੀ ਰਾਜ ਗੱਦੀ ਤੇਰੇ ਨਾਲ ਸਾਂਝ ਰੱਖੇਗੀ, ਜੋ ਬਿਧੀ ਦੀ ਓਟ ਵਿੱਚ ਸ਼ਰਾਰਤ ਘੜਦੀ ਹੈ?

21. ਓਹ ਧਰਮੀ ਦੀ ਜਾਨ ਦੇ ਵਿਰੁੱਧ ਚੜ੍ਹ ਆਉਂਦੇ ਹਨ, ਅਤੇ ਨਿਰਦੋਸ਼ੀ ਲਹੂ ਨੂੰ ਦੋਸ਼ੀ ਬਣਾਉਂਦੇ ਹਨ।

22. ਪਰ ਯਹੋਵਾਹ ਮੇਰਾ ਉੱਚਾ ਗੜ ਹੈ, ਅਤੇ ਮੇਰਾ ਪਰਮੇਸ਼ੁਰ ਮੇਰੀ ਪਨਾਹ ਦੀ ਚਟਾਨ,

23. ਅਤੇ ਉਹ ਉਨ੍ਹਾਂ ਦੀ ਬਦੀ ਮੁੜ ਉਨ੍ਹਾਂ ਹੀ ਦੇ ਪੱਲੇ ਪਾਵੇਗਾ, ਅਤੇ ਉਨ੍ਹਾਂ ਦੀ ਬੁਰਿਆਈ ਵਿੱਚ ਹੀ ਉਨ੍ਹਾਂ ਨੂੰ ਮਿਟਾ ਦੇਵੇਗਾ, ਹਾਂ, ਯਹੋਵਾਹ ਸਾਡਾ ਪਰਮੇਸ਼ੁਰ ਉਨ੍ਹਾਂ ਨੂੰ ਮਿਟਾ ਦੇਵੇਗਾ!

About ਜ਼ਬੂਰ Chapter 94

Read ਜ਼ਬੂਰ Chapter 94 online from the Holy Bible. This chapter is part of the Book of ਜ਼ਬੂਰ in the Old Testament. Continue reading with the chapter navigation above or explore the complete book.

Book Information

Book: ਜ਼ਬੂਰ
Chapter: 94
Testament: Old Testament

How to Read this Chapter

Use the Previous and Next Chapter buttons to continue reading ਜ਼ਬੂਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਜ਼ਬੂਰ Chapter 94 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਜ਼ਬੂਰ Chapter 94?

ਜ਼ਬੂਰ Chapter 94 is part of the Book of ਜ਼ਬੂਰ in the Holy Bible.

Can I read this chapter online?

Yes. You can read the complete ਜ਼ਬੂਰ Chapter 94 online for free with easy chapter navigation.

More Chapters from ਜ਼ਬੂਰ

  1. ਜ਼ਬੂਰ Chapter 56
  2. ਜ਼ਬੂਰ Chapter 3
  3. ਜ਼ਬੂਰ Chapter 127
  4. ਜ਼ਬੂਰ Chapter 111
  5. ਜ਼ਬੂਰ Chapter 97
  6. ਜ਼ਬੂਰ Chapter 145
  7. ਜ਼ਬੂਰ Chapter 99

Explore More from ਪੁਰਾਣਾ ਨੇਮ

  1. ਲੇਵੀਆਂ Chapter 14
  2. ਅੱਯੂਬ Chapter 27
  3. ਜ਼ਬੂਰ Chapter 95
  4. ਬਿਵਸਥਾ ਸਾਰ Chapter 29
  5. ਯਹੋਸ਼ੁਆ Chapter 11
  6. ਯਿਰਮਿਯਾਹ Chapter 42
  7. 1 ਸਮੂਏਲ Chapter 16

Related Chapters & Readings

  1. ਯਿਰਮਿਯਾਹ Chapter 37
  2. ਜ਼ਬੂਰ Chapter 27
  3. ਬਿਵਸਥਾ ਸਾਰ Chapter 30
  4. ਉਤਪਤ Chapter 25
  5. ਲੇਵੀਆਂ Chapter 8
  6. ਉਪਦੇਸ਼ਕ Chapter 11
  7. ਜ਼ਬੂਰ Chapter 131
Share Your Love

Leave a Reply

Your email address will not be published. Required fields are marked *