ਜ਼ਬੂਰ Chapter 38

For English

Read ਜ਼ਬੂਰ Chapter 38 Online

Read ਜ਼ਬੂਰ Chapter 38 online from the Holy Bible. This chapter is part of the Book of ਜ਼ਬੂਰ in the Old Testament. Browse every verse with easy chapter navigation, continue to the next chapter, or explore the complete Book of ਜ਼ਬੂਰ and the Holy Bible online.

Choose a Chapter

ਜ਼ਬੂਰ 38

ਅਧਿਆਇ 38

1. ਹੇ ਯਹੋਵਾਹ, ਆਪਣੇ ਕ੍ਰੋਧ ਵਿੱਚ ਮੈਨੂੰ ਦੱਬਕਾ ਨਾ ਦੇਹ, ਅਤੇ ਨਾ ਆਪਣੇ ਤੱਤੇ ਕੋਪ ਨਾਲ ਮੈਨੂੰ ਤਾੜ!

2. ਤੇਰੇ ਤੀਰ ਮੇਰੇ ਵਿੱਚ ਆ ਧਸੇ ਹਨ, ਤੇਰਾ ਹੱਥ ਮੈਨੂੰ ਹੇਠਾਂ ਦਬਾਉਂਦਾ ਹੈ।

3. ਤੇਰੇ ਗਜ਼ਬ ਦੇ ਕਾਰਨ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ, ਅਤੇ ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁਖ ਹੈ,

4. ਕਿਉਂ ਜੋ ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਙੁ ਓਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ।

5. ਮੇਰੇ ਮੂਰਖਪੁਣੇ ਦੇ ਕਾਰਨ ਮੇਰੇ ਘਾਉ ਤੋਂ, ਸੜ੍ਹਿਆਂਧ ਆਉਂਦੀ ਹੈ ਅਤੇ ਪਾਕ ਵਗਦੀ ਹੈ।

6. ਮੈਂ ਦੁਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ, ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ,

7. ਕਿਉਂ ਜੋ ਮੇਰਾ ਲੱਕ ਤਪਸ਼ ਨਾਲ ਭਰਿਆ ਹੋਇਆ ਹੈ, ਅਤੇ ਮੇਰੇ ਸਰੀਰ ਵਿੱਚ ਤੰਦੁਰਸਤੀ ਨਹੀਂ।

8. ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ।

9. ਹੇ ਪ੍ਰਭੁ, ਮੇਰੀ ਸਾਰੀ ਇਛਿਆ ਤੇਰੇ ਸਾਹਮਣੇ ਹੈ, ਅਤੇ ਮੇਰਾ ਕਰਾਹਣਾ ਤੈਥੋਂ ਛਿਪਿਆ ਹੋਇਆ ਨਹੀਂ ਹੈ।

10. ਮੇਰਾ ਦਿਲ ਧੜਕਦਾ ਹੈ, ਮੇਰਾ ਬਲ ਥੋਥਾ ਪੈ ਗਿਆ, ਮੇਰੀਆਂ ਅੱਖੀਆਂ ਦੀ ਜੋਤ ਵੀ ਜਾਂਦੀ ਰਹੀ।

11. ਮੇਰੇ ਪਿਆਰੇ ਅਤੇ ਮੇਰੇ ਮਿੱਤ੍ਰ ਮੇਰੀ ਬਿਪਤਾ ਤੋਂ ਅੱਡ ਖੜੇ ਹਨ, ਅਤੇ ਮੇਰੇ ਅੰਗ ਸਾਕ ਦੂਰ ਜਾ ਖਲੋਂਦੇ ਹਨ।

12. ਮੇਰੀ ਜਾਨ-ਲੇਵਾ ਫੰਦੇ ਲਾਉਂਦੇ ਹਨ, ਅਤੇ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਉਹੋ ਵਿਗਾੜ ਦੀਆਂ ਗੱਲਾਂ ਕਰਦੇ ਹਨ, ਅਤੇ ਸਾਰਾ ਦਿਨ ਛਲ ਦੀਆਂ ਜੁਗਤਾਂ ਸੋਚਦੇ ਹਨ।

13. ਪਰ ਮੈਂ ਬੋਲੇ ਵਾਂਙੁ ਸੁਣਦਾ ਨਹੀਂ, ਅਤੇ ਮੈਂ ਉਸ ਗੁੰਗੇ ਵਰਗਾ ਹਾਂ ਜਿਹੜਾ ਮੂੰਹੋ ਕੂੰਦਾ ਹੀ ਨਹੀਂ।

14. ਹਾਂ, ਮੈਂ ਉਸ ਮਨੁੱਖ ਵਰਗਾ ਹਾਂ ਜਿਹੜਾ ਸੁਣਦਾ ਨਹੀਂ, ਜਿਹ ਦੇ ਮੂੰਹ ਵਿੱਚ ਕੋਈ ਦਾਬੇ ਨਹੀਂ ਹਨ।

15. ਹੇ ਯਹੋਵਾਹ, ਮੈਨੂੰ ਤਾਂ ਤੇਰੀ ਹੀ ਉਡੀਕ ਹੈ, ਤੂੰ ਉੱਤਰ ਦੇਵੇਂਗਾ, ਹੇ ਪ੍ਰਭੁ, ਮੇਰੇ ਪਰਮੇਸ਼ੁਰ!

16. ਮੈਂ ਤਾਂ ਆਖਿਆ ਭਈ ਐਉਂ ਨਾ ਹੋਵੇ ਕਿ ਓਹ ਮੇਰੇ ਉੱਤੇ ਅੰਨਦ ਕਰਨ, ਅਤੇ ਜਿਸ ਵੇਲੇ ਮੇਰੇ ਪੈਰ ਤਿਲਕਣ ਓਹ ਮੇਰੇ ਵਿਰੁੱਧ ਆਪਣੀਆਂ ਵਡਿਆਈਆਂ ਕਰਨ,

17. ਮੈਂ ਠੇਡਾ ਖਾਣ ਲੱਗਾ, ਅਤੇ ਮੇਰਾ ਸੋਗ ਸਦਾ ਮੇਰੇ ਅੱਗੇ ਰਹਿੰਦਾ ਹੈ।

18. ਮੈਂ ਆਪਣੀ ਬਦੀ ਨੂੰ ਮੰਨਾਂਗਾ, ਅਤੇ ਆਪਣੇ ਪਾਪ ਦੇ ਕਾਰਨ ਚਿੰਤਾ ਕਰਾਂਗਾ।

19. ਪਰ ਮੇਰੇ ਵੈਰੀ ਜਿੰਦ ਵਾਲੇ ਅਰ ਸਮਰਥੀ ਹਨ, ਅਤੇ ਜਿਹੜੇ ਧਿਗਾਣੇ ਮੇਰੇ ਨਾਲ ਖਾਰ ਕਰਦੇ ਹਨ ਓਹ ਵਧ ਗਏ ਹਨ,

20. ਨਾਲੇ ਜਿਹੜੇ ਭਲਿਆਈ ਦੇ ਵੱਟੇ ਬੁਰਿਆਈ ਦਿੰਦੇ ਹਨ, ਓਹ ਮੇਰੇ ਵਿਰੋਧੀ ਹਨ ਕਿਉਂ ਜੋ ਮੈਂ ਭਲਿਆਈ ਦੇ ਮਗਰ ਲੱਗਾ ਰਹਿੰਦਾ ਹਾਂ।

21. ਹੇ ਯਹੋਵਾਹ, ਮੈਨੂੰ ਤਿਆਗ ਨਾ ਦੇਹ, ਹੇ ਮੇਰੇ ਪਰਮੇਸ਼ੁਰ, ਮੈਥੋਂ ਦੁਰੇਡੇ ਨਾ ਹੋ!

22. ਹੇ ਪ੍ਰਭੁ, ਮੇਰੇ ਮੁਕਤੀ ਦਾਤੇ, ਮੇਰੀ ਬਚਾਓ ਲਈ ਛੇਤੀ ਕਰ!

About ਜ਼ਬੂਰ Chapter 38

Read ਜ਼ਬੂਰ Chapter 38 online from the Holy Bible. This chapter is part of the Book of ਜ਼ਬੂਰ in the Old Testament. Continue reading with the chapter navigation above or explore the complete book.

Book Information

Book: ਜ਼ਬੂਰ
Chapter: 38
Testament: Old Testament

How to Read this Chapter

Use the Previous and Next Chapter buttons to continue reading ਜ਼ਬੂਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਜ਼ਬੂਰ Chapter 38 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਜ਼ਬੂਰ Chapter 38?

ਜ਼ਬੂਰ Chapter 38 is part of the Book of ਜ਼ਬੂਰ in the Holy Bible.

Can I read this chapter online?

Yes. You can read the complete ਜ਼ਬੂਰ Chapter 38 online for free with easy chapter navigation.

More Chapters from ਜ਼ਬੂਰ

  1. ਜ਼ਬੂਰ Chapter 56
  2. ਜ਼ਬੂਰ Chapter 111
  3. ਜ਼ਬੂਰ Chapter 3
  4. ਜ਼ਬੂਰ Chapter 127
  5. ਜ਼ਬੂਰ Chapter 145
  6. ਜ਼ਬੂਰ Chapter 97
  7. ਜ਼ਬੂਰ Chapter 91

Explore More from ਪੁਰਾਣਾ ਨੇਮ

  1. ਉਤਪਤ Chapter 12
  2. ਉਤਪਤ Chapter 7
  3. ਹਿਜ਼ਕੀਏਲ Chapter 26
  4. 2 ਇਤਹਾਸ Chapter 27
  5. ਨਿਆਂਈਆਂ Chapter 19
  6. 2 ਰਾਜਿਆਂ Chapter 3
  7. ਗਿਣਤੀ Chapter 9

Related Chapters & Readings

  1. ਯਿਰਮਿਯਾਹ Chapter 8
  2. ਕੂਚ Chapter 25
  3. ਯਸਾਯਾਹ Chapter 58
  4. 1 ਥੱਸਲੁਨੀਕੀਆਂ Chapter 2
  5. ਗਿਣਤੀ Chapter 13
  6. ਯਸਾਯਾਹ Chapter 12
  7. ਯੂਹੰਨਾ Chapter 15
Share Your Love

Leave a Reply

Your email address will not be published. Required fields are marked *