Read ਜ਼ਬੂਰ Chapter 45 Online
Read ਜ਼ਬੂਰ Chapter 45 online from the Holy Bible. This chapter is part of the Book of ਜ਼ਬੂਰ in the Old Testament. Browse every verse with easy chapter navigation, continue to the next chapter, or explore the complete Book of ਜ਼ਬੂਰ and the Holy Bible online.
Choose a Chapter
ਜ਼ਬੂਰ 45
ਅਧਿਆਇ 45
1. ਮੇਰਾ ਮਨ ਇੱਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ, ਜੋ ਕੁਝ ਮੈਂ ਪਾਤਸ਼ਾਹ ਦੇ ਵਿਖੇ ਰਚਿਆ ਹੈ, ਉਹ ਮੈਂ ਸੁਣਾਉਂਦਾ ਹਾਂ, ਮੇਰੀ ਰਸਨਾ ਸੁਚੇਤ ਲਿਖਾਰੀ ਦੀ ਲਿੱਖਣ ਹੈ।
2. ਤੂੰ ਆਦਮੀ ਦੇ ਪੁੱਤ੍ਰਾਂ ਨਾਲੋਂ ਸੁੰਦਰ ਹੈਂ, ਤੇਰਿਆਂ ਬੁੱਲ੍ਹਾਂ ਵਿੱਚ ਦਯਾ ਡੋਹਲੀ ਜਾਂਦੀ ਹੈ, ਏਸ ਲਈ ਪਰਮੇਸ਼ੁਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ।
3. ਓਏ ਸੂਰਮਿਆ! ਆਪਣੀ ਤਲਵਾਰ ਲੱਕ ਨਾਲ ਬੰਨ੍ਹ, ਉਹ ਤੇਰਾ ਤੇਜ ਅਤੇ ਤੇਰੀ ਉਪਮਾ ਹੈ।
4. ਅਤੇ ਆਪਣੇ ਉਪਮਾਣ ਨਾਲ ਸੱਚਿਆਈ ਅਤੇ ਕੋਮਲਤਾਈ ਅਤੇ ਧਰਮ ਦੇ ਨਮਿੱਤ ਅਸਵਾਰ ਹੋ ਕੇ ਸਫ਼ਲ ਹੋ, ਅਤੇ ਤੇਰਾ ਸੱਜਾ ਹੱਥ ਤੈਨੂੰ ਭਿਆਣਕ ਕਾਰਜ ਸਿਖਲਾਵੇਗਾ!
5. ਤੇਰੇ ਤੀਰ ਤਿੱਖੇ ਹਨ, ਉੱਮਤਾਂ ਤੇਰੇ ਹੇਠ ਡਿੱਗਦੀਆਂ ਹਨ, ਓਹ ਪਾਤਸ਼ਾਹ ਦੇ ਵੈਰੀਆਂ ਦੇ ਦਿਲਾਂ ਵਿੱਚ ਹਨ।
6. ਤੇਰਾ ਸਿੰਘਾਸਣ ਪਰਮੇਸ਼ੁਰ ਵੱਲੋਂ ਸਦਾ ਤੀਕ ਹੈ, ਤੇਰੇ ਰਾਜ ਦਾ ਆੱਸਾ ਸਿੱਧਿਆਈ ਦਾ ਆੱਸਾ ਹੈ!
7. ਤੈਂ ਧਰਮ ਦੇ ਨਾਲ ਪ੍ਰੇਮ, ਅਤੇ ਬਦੀ ਦੇ ਨਾਲ ਵੈਰ ਰੱਖਿਆ ਹੈ, ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ, ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ।
8. ਤੇਰੇ ਸਾਰੇ ਬਸਤਰ ਤੋਂ ਮੁਰ, ਅਗਰ ਅਤੇ ਤੱਜ ਦੀ ਵਾਸ਼ਨਾ ਆਉਂਦੀ ਹੈ, ਹਾਥੀ ਦੰਦ ਦੇ ਮਹਿਲਾਂ ਵਿੱਚੋਂ ਤਾਰ ਵਾਲੇ ਵਾਜਿਆਂ ਨੇ ਤੈਨੂੰ ਅਨੰਦ ਕੀਤਾ ਹੈ।
9. ਤੇਰੀਆਂ ਪਤਵੰਤ ਤ੍ਰੀਮਤਾਂ ਵਿੱਚ ਰਾਜਕੁਮਾਰੀਆਂ ਵੀ ਹਨ, ਰਾਣੀ ਤੇਰੇ ਸੱਜੇ ਹੱਥ ਓਫੀਰ ਦੇ ਕੁੰਦਨ ਸੋਨੇ ਨਾਲ ਸ਼ਿੰਗਾਰ ਲਾ ਕੇ ਖੜੀ ਹੈ।
10. ਧੀਏ, ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ, ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਈਂ!
11. ਤਾਂ ਪਾਤਸ਼ਾਹ ਨੂੰ ਤੇਰੇ ਸੁਹੱਪਣ ਤੋਂ ਚੇਟਕ ਲੱਗੇਗੀ, ਕਿਉਂ ਜੋ ਉਹ ਤੇਰਾ ਸੁਆਮੀ ਹੈ ਸੋ ਉਹ ਨੂੰ ਮੱਥਾ ਟੇਕ।
12. ਅਤੇ ਸੂਰ ਦੀ ਧੀ ਭੇਟ ਨਾਲ ਹਾਜ਼ਰ ਹੋਵੇਗੀ, ਲੋਕਾਂ ਦੇ ਧਨਵਾਨ ਤੇਰੀ ਕਿਰਪਾ ਲਈ ਬੇਨਤੀ ਕਰਨਗੇ।
13. ਰਾਜਕੁਮਾਰੀ ਅੰਦਰ ਸਰੋਸਰ ਤੇਜਵੰਤ ਹੈ, ਉਸ ਦਾ ਲਿਬਾਸ ਸੁਨਹਿਰੀ ਕਸੀਦੇ ਦਾ ਹੈ।
14. ਬੂਟੇ ਕੱਢੇ ਹੋਵੇ ਪਹਿਰਾਵੇ ਪਹਿਨੀ ਉਹ ਪਾਤਸ਼ਾਹ ਕੋਲ ਪੁਚਾਈ ਜਾਵੇਗੀ, ਉਹ ਦੀਆਂ ਕੁਆਰੀਆਂ ਸਹੇਲੀਆਂ ਉਹ ਦੇ ਪਿੱਛੇ ਪਿੱਛੇ ਤੇਰੇ ਕੋਲ ਲਿਆਈਆਂ ਜਾਣਗੀਆਂ।
15. ਓਹ ਅਨੰਦ ਅਤੇ ਖੁਸ਼ੀ ਨਾਲ ਪੁਚਾਈਆਂ ਜਾਣਗੀਆਂ, ਓਹ ਪਾਤਸ਼ਾਹ ਦੇ ਮਹਿਲ ਵਿੱਚ ਵੜਨਗੀਆਂ।
16. ਤੇਰੇ ਪਿਤਰਾਂ ਦੇ ਥਾਂ ਤੇਰੇ ਪੁੱਤ੍ਰ ਹੋਣਗੇ, ਜਿਨ੍ਹਾਂ ਨੂੰ ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਂਗਾ।
17. ਮੈਂ ਪੀੜ੍ਹੀਓਂ ਪੀੜ੍ਹੀ ਤੇਰਾ ਨਾਮ ਸਿਮਰਨ ਕਰਾਵਾਂਗਾ, ਇਸ ਲਈ ਲੋਕ ਸਦਾ ਤੀਕ ਤੇਰਾ ਧੰਨਵਾਦ ਕਰਨਗੇ।
About ਜ਼ਬੂਰ Chapter 45
Read ਜ਼ਬੂਰ Chapter 45 online from the Holy Bible. This chapter is part of the Book of ਜ਼ਬੂਰ in the Old Testament. Continue reading with the chapter navigation above or explore the complete book.
Book Information
Book: ਜ਼ਬੂਰ
Chapter: 45
Testament: Old Testament
How to Read this Chapter
Use the Previous and Next Chapter buttons to continue reading ਜ਼ਬੂਰ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਜ਼ਬੂਰ Chapter 45 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਜ਼ਬੂਰ Chapter 45?
ਜ਼ਬੂਰ Chapter 45 is part of the Book of ਜ਼ਬੂਰ in the Holy Bible.
Can I read this chapter online?
Yes. You can read the complete ਜ਼ਬੂਰ Chapter 45 online for free with easy chapter navigation.
More Chapters from ਜ਼ਬੂਰ
- ਜ਼ਬੂਰ Chapter 56
- ਜ਼ਬੂਰ Chapter 127
- ਜ਼ਬੂਰ Chapter 3
- ਜ਼ਬੂਰ Chapter 111
- ਜ਼ਬੂਰ Chapter 97
- ਜ਼ਬੂਰ Chapter 91
- ਜ਼ਬੂਰ Chapter 58
Explore More from ਪੁਰਾਣਾ ਨੇਮ
- ਉਤਪਤ Chapter 4
- ਗਿਣਤੀ Chapter 13
- ਜ਼ਬੂਰ Chapter 49
- ਰੂਥ Chapter 1
- ਅੱਯੂਬ Chapter 14
- ਯਸਾਯਾਹ Chapter 52
- ਯਹੋਸ਼ੁਆ Chapter 15