Read ਨਿਆਂਈਆਂ Chapter 11 Online
Read ਨਿਆਂਈਆਂ Chapter 11 online from the Holy Bible. This chapter is part of the Book of ਨਿਆਂਈਆਂ in the Old Testament. Browse every verse with easy chapter navigation, continue to the next chapter, or explore the complete Book of ਨਿਆਂਈਆਂ and the Holy Bible online.
Choose a Chapter
ਨਿਆਂਈਆਂ 11
ਅਧਿਆਇ 11
1. ਗਿਲਆਦ ਵਿੱਚ ਯਿਫ਼ਤਾਹ ਨਾਮੇ ਮਨੁੱਖ ਵੱਡਾ ਸੂਰਮਾ ਸੀ। ਉਹ ਇੱਕ ਕੰਜਰੀ ਦਾ ਜਣਿਆ ਹੋਇਆ ਸੀ ਅਤੇ ਯਿਫ਼ਤਾਹ ਦਾ ਪਿਉ ਗਿਲਆਦ ਸੀ।
2. ਅਤੇ ਗਿਲਆਦ ਦੀ ਤੀਵੀਂ ਉਸ ਤੋਂ ਪੁੱਤ੍ਰ ਜਣੀ ਅਤੇ ਜਾਂ ਉਸ ਤੀਵੀਂ ਦੇ ਪੁੱਤ੍ਰ ਵੱਡੇ ਹੋਏ ਤਾਂ ਉਨ੍ਹਾਂ ਨੇ ਯਿਫ਼ਤਾਹ ਨੂੰ ਛੇਕ ਕੇ ਉਹ ਨੂੰ ਆਖਿਆ, ਸਾਡੇ ਪਿਉ ਦੇ ਘਰ ਵਿੱਚ ਤੇਰੀ ਪੱਤੀ ਨਹੀਂ, ਤੂੰ ਓਪਰੀ ਤੀਵੀਂ ਦਾ ਜਣਿਆ ਹੋਇਆ ਜੋ ਹੈਂ।
3. ਤਦ ਯਿਫ਼ਤਾਹ ਆਪਣੇ ਭਰਾਵਾਂ ਦੇ ਕੋਲੋਂ ਭੱਜ ਕੇ ਤੋਬ ਦੇ ਦੇਸ ਵਿੱਚ ਜਾ ਵੱਸਿਆ ਅਤੇ ਯਿਫ਼ਤਾਹ ਦੇ ਕੋਲ ਲੁੱਚੇ ਲੋਕ ਇਕੱਠੇ ਹੋਏ ਅਤੇ ਓਹ ਉਹ ਦੇ ਨਾਲ ਤੁਰਦੇ ਫਿਰਦੇ ਸਨ।
4. ਅਜੇਹਾ ਹੋਇਆ ਜੋ ਕੁਝ ਚਿਰ ਪਿੱਛੋਂ ਅੰਮੋਨੀ ਇਸਰਾਏਲੀਆਂ ਨਾਲ ਲੜਨ ਲੱਗੇ।
5. ਅਤੇ ਇਉਂ ਹੋਇਆ ਭਈ ਜਾਂ ਅੰਮੋਨੀ ਇਸਰਾਏਲ ਨਾਲ ਲੜਨ ਲੱਗੇ ਤਾਂ ਤੋਬ ਦੇਸ ਵਿੱਚੋਂ ਯਿਫ਼ਤਾਹ ਨੂੰ ਮੋੜ ਲੈ ਆਉਣ ਨੂੰ ਗਿਲਆਦ ਦੇ ਬਜ਼ੁਰਗ ਗਏ।
6. ਸੋ ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, ਆ, ਸਾਡਾ ਆਗੂ ਬਣ ਜੋ ਅਸੀਂ ਅੰਮੋਨੀਆਂ ਨੇ ਨਾਲ ਲੜੀਏ।
7. ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਆਖਿਆ, ਭਲਾ, ਤੁਸਾਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੇਰੇ ਪਿਉ ਦੇ ਘਰ ਵਿੱਚੋਂ ਮੈਨੂੰ ਨਹੀਂ ਕੱਢ ਦਿੱਤਾ? ਸੋ ਹੁਣ ਬਿਪਤਾ ਦੇ ਵੇਲੇ ਤੁਸੀਂ ਮੇਰੇ ਕੋਲ ਕਿਉਂ ਆਏ ਹੋ?
8. ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, ਅਸੀਂ ਤੇਰੇ ਕੋਲ ਫਿਰ ਇਸ ਲਈ ਆਏ ਹਾਂ ਜੋ ਤੂੰ ਸਾਡੇ ਨਾਲ ਚੱਲੇਂ ਅਤੇ ਅੰਮੋਨੀਆਂ ਨਾਲ ਲੜਾਈ ਕਰੇਂ ਅਤੇ ਸਾਡਾ ਸਾਰੇ ਗਿਲਆਦ ਦੇ ਵਾਸੀਆਂ ਦਾ ਪਰਮੁਖ ਬਣੇਂ।
9. ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਆਖਿਆ ਭਈ ਜੇ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਤੁਸੀਂ ਫੇਰ ਮੈਨੂੰ ਆਪਣੇ ਨਾਲ ਲੈ ਚਲਦੇ ਹੋ ਤਦ ਜੇ ਕਦੀ ਯਹੋਵਾਹ ਉਨ੍ਹਾਂ ਨੂੰ ਮੇਰੇ ਅੱਗੇ ਹਰਾ ਦੇਵੇ ਤਾਂ ਭਲਾ, ਮੈਂ ਤੁਹਾਡਾ ਪਰਮੁਖ ਬਣ ਜਾਵਾਂਗਾ?
10. ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਉੱਤਰ ਦਿੱਤਾ, ਯਹੋਵਾਹ ਸਾਡੇ ਵਿੱਚ ਗਵਾਹ ਹੋਵੇ, ਅਸੀਂ ਨਿਸੰਗ ਤੇਰੇ ਆਖਣ ਅਨੁਸਾਰ ਵਰਤਾਂਗੇ।
11. ਤਾਂ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ ਨਾਲ ਤੁਰਿਆ ਅਤੇ ਉਹ ਨੂੰ ਲੋਕਾਂ ਨੇ ਆਪਣੇ ਪਰਮੁਖ ਅਤੇ ਆਗੂ ਬਣਾਇਆ ਅਤੇ ਯਿਫ਼ਤਾਹ ਨੇ ਮਿਸਫਾਹ ਵਿੱਚ ਯਹੋਵਾਹ ਦੇ ਅੱਗੇ ਆਪਣੀਆਂ ਸਾਰੀਆਂ ਗਲਾਂ ਕਹਿ ਸੁਣਾਈਆਂ।
12. ਤਾਂ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜਾ ਕੋਲ ਹਲਕਾਰੇ ਘੱਲ ਕੇ ਆਖਿਆ ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਉੱਤੇ ਮੇਰੇ ਦੇਸ ਨਾਲ ਲੜਾਈ ਕਰਨ ਨੂੰ ਚੜ੍ਹ ਆਇਆ ਹੈਂ?
13. ਅੰਮੋਨੀਆਂ ਦੇ ਰਾਜਾ ਨੇ ਯਿਫ਼ਤਾਹ ਦੇ ਹਲਕਾਰਿਆਂ ਨੂੰ ਉੱਤਰ ਦਿੱਤਾ, ਇਸ ਲਈ ਭਈ ਜਿਸ ਵੇਲੇ ਇਸਰਾਏਲੀ ਮਿਸਰ ਤੋਂ ਨਿੱਕਲ ਆਏ ਸਨ ਤਾਂ ਉਨ੍ਹਾਂ ਨੇ ਮੇਰਾ ਦੇਸ ਅਰਨੋਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੀਕਰ ਖੋਹ ਲਿਆ ਸੀ ਸੋ ਹੁਣ ਉਹ ਦੇਸ ਤੂੰ ਸੁਲਾਹ ਸਫਾਈ ਨਾਲ ਮੋੜ ਦੇਹ।
14. ਤਦ ਯਿਫ਼ਤਾਹ ਨੇ ਹਲਕਾਰਿਆਂ ਨੂੰ ਅੰਮੋਨੀਆਂ ਦੇ ਰਾਜਾ ਕੋਲ ਫੇਰ ਘੱਲਿਆ।
15. ਅਤੇ ਉਹ ਨੂੰ ਆਖਿਆ, ਯਿਫ਼ਤਾਹ ਇਹ ਆਖਦਾ ਹੈ ਜੋ ਇਸਰਾਏਲ ਨੇ ਮੋਆਬ ਦਾ ਦੇਸ ਅਤੇ ਅੰਮੋਨੀਆਂ ਦਾ ਦੇਸ ਨਹੀਂ ਸੀ ਖੋਹ ਲਿਆ।
16. ਪਰ ਜਿਸ ਵੇਲੇ ਇਸਰਾਏਲੀ ਮਿਸਰ ਤੋਂ ਨਿੱਕਲ ਆਏ ਸਨ ਅਤੇ ਲਾਲ ਸਮੁੰਦਰ ਤੋੜੀ ਉਜਾੜ ਵਿੱਚ ਕਾਦੇਸ਼ ਤੀਕਰ ਤੁਰੇ ਆਏ।
17. ਉਸ ਵੇਲੇ ਇਸਰਾਏਲੀਆਂ ਨੇ ਅਦੋਮ ਦੇ ਰਾਜਾ ਦੀ ਵੱਲ ਹਲਕਾਰੇ ਘੱਲੇ ਜੋ ਸਾਨੂੰ ਆਪਣੇ ਦੇਸ ਵਿੱਚੋਂ ਦੀ ਲੰਘਣੇ ਦੇਹ ਪਰ ਅਦੋਮ ਦੇ ਰਾਜਾ ਨੇ ਉਨ੍ਹਾਂ ਦੀ ਨਾ ਸੁਣੀ ਅਤੇ ਇਸੇ ਤਰਾਂ ਉਨ੍ਹਾਂ ਨੇ ਮੋਆਬ ਦੇ ਰਾਜਾ ਨੂੰ ਕਹਾ ਘੱਲਿਆ ਅਤੇ ਉਹ ਨੇ ਭੀ ਨਾ ਮੰਨਿਆ ਸੋ ਇਸਰਾਏਲੀ ਕਾਦੇਸ਼ ਵਿੱਚ ਠਹਿਰੇ।
18. ਤਦ ਓਹ ਉਜਾੜ ਵਿੱਚੋਂ ਦੀ ਤੁਰ ਪਏ ਅਤੇ ਅਦੋਮ ਦੇ ਦੇਸ ਅਤੇ ਮੋਆਬ ਦੇ ਦੇਸ ਦੇ ਦੁਆਲੇ ਭੌਂ ਕੇ ਮੋਆਬ ਦੇ ਦੇਸ ਦੀ ਚੜ੍ਹਦੀ ਵੱਲੋਂ ਆ ਨਿੱਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਤੰਬੂ ਲਾਏ ਪਰ ਮੋਆਬ ਦੇ ਬੰਨੇ ਵਿੱਚ ਨਾ ਮੁੜੇ ਕਿਉਂ ਜੋ ਅਰਨੋਨ ਮੋਆਬ ਦਾ ਬੰਨਾ ਸੀ।
19. ਤਦ ਇਸਰਾਏਲੀਆਂ ਨੇ ਅਮੋਰੀਆਂ ਦੇ ਰਾਜਾ ਸੀਹੋਨ ਦੇ ਕੋਲ ਜੋ ਹਸ਼ਬੋਨ ਦਾ ਰਾਜਾ ਸੀ ਹਲਕਾਰੇ ਘੱਲੇ ਅਤੇ ਇਸਰਾਏਲ ਨੇ ਉਸ ਨੂੰ ਅਖਿਆ, ਸਾਡੀ ਬੇਨਤੀ ਇਹ ਹੈ ਜੋ ਆਪਣੇ ਦੇਸ ਵਿੱਚੋਂ ਦੀ ਸਾਨੂੰ ਆਪਣੇ ਥਾਂ ਵੱਲ ਲੰਘਣ ਦਿਓ।
20. ਪਰ ਸੀਹੋਨ ਨੇ ਇਸਰਾਏਲ ਉੱਤੇ ਪਰਤੀਤ ਨਾ ਕੀਤੀ ਜੋ ਉਨ੍ਹਾਂ ਨੂੰ ਆਪਣੇ ਬੰਨੇ ਉੱਤੋਂ ਦੀ ਲੰਘਣ ਦੇਵੇ ਸਗੋਂ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਹਾਸ ਵਿੱਚ ਤੰਬੂ ਲਾ ਕੇ ਇਸਰਾਏਲ ਨਾਲ ਲੜਿਆ।
21. ਅਤੇ ਯਹੋਵਾਹ ਇਸਰਾਏਲੀਆਂ ਦੇ ਪਰਮੇਸ਼ੁਰ ਨੇ ਸੀਹੋਨ ਨੂੰ ਉਸ ਦੀ ਸਾਰੀ ਫੌਜ ਸਣੇ ਇਸਰਾਏਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਓਹਨਾਂ ਨੂੰ ਮਾਰ ਲਿਆ। ਸੋ ਇਸੇ ਤਰਾਂ ਇਸਰਾਏਲੀਆਂ ਨੇ ਉਸ ਦੇਸ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ ਨੂੰ ਮੱਲ ਲਿਆ।
22. ਅਤੇ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੋੜੀ ਅਤੇ ਉਜਾੜੋਂ ਲੈ ਕੇ ਯਰਦਨ ਤੋੜੀ ਅਮੋਰੀਆਂ ਦੇ ਸਾਰਿਆਂ ਬੰਨਿਆਂ ਨੂੰ ਮੱਲ ਲਿਆ।
23. ਸੋ ਹੁਣ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਅੱਗੇ ਪੱਤੀ ਤੋਂ ਕੱਢ ਦਿੱਤਾ ਤਾਂ ਭਲਾ, ਤੂੰ ਉਹ ਦਾ ਪੱਤੀਦਾਰ ਬਣੇਗਾ?
24. ਜੋ ਤੇਰਾ ਦਿਓਤਾ ਕਮੋਸ਼ ਤੈਨੂੰ ਪੱਤੀ ਵਿੱਚ ਦਿੰਦਾ ਹੈ ਭਲਾ, ਉਹ ਨੂੰ ਤੂੰ ਕਬਜ਼ੇ ਵਿੱਚ ਲੈਂਦਾ ਨਹੀਂ? ਸੋ ਅਸੀਂ ਭੀ ਉਨ੍ਹਾਂ ਸਭਨਾਂ ਨੂੰ ਜਿਹੜੇ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੱਗੋਂ ਕੱਢ ਦੇਵੇਗਾ ਜਿੱਤ ਕੇ ਕਬਜ਼ਾ ਕਰਾਂਗੇ।
25. ਹੁਣ ਭਲਾ, ਮੋਆਬ ਦੇ ਰਾਜਾ ਬਲਾਕ ਨਾਲੋਂ ਜੋ ਸਿੱਫੋਰ ਦਾ ਪੁੱਤ੍ਰ ਸੀ ਤੂੰ ਕੁਝ ਚੰਗਾ ਹੈਂ? ਉਸ ਨੇ ਇਸਰਾਏਲੀਆਂ ਨਾਲ ਕਦੀ ਝਗੜਾ ਕੀਤਾ ਯਾ ਕਦੀ ਉਨ੍ਹਾਂ ਦਾ ਸਾਹਮਣਾ ਕੀਤਾ ਸੀ।
26. ਜਿਸ ਵੇਲੇ ਇਸਰਾਏਲੀ ਹਸ਼ਬੋਨ ਅਤੇ ਉਸ ਦਿਆਂ ਪਿੰਡਾਂ ਵਿੱਚ ਅਤੇ ਅਰੋਏਰ ਅਤੇ ਉਸ ਦਿਆਂ ਪਿੰਡਾਂ ਵਿੱਚ ਅਤੇ ਉਨ੍ਹਾਂ ਸਭਨਾਂ ਪਿੰਡਾਂ ਵਿੱਚ ਜਿਹੜੇ ਅਰਨੋਨ ਦਿਆਂ ਦੋਹਾਂ ਕੰਢਿਆਂ ਲਾਗੇ ਹਨ ਤਿੰਨ ਸੌ ਵਰਹੇ ਵੱਸਿਆ, ਭਲਾ, ਤੁਸਾਂ ਓਹਨਾਂ ਓਨੇ ਚਿਰ ਵਿੱਚ ਕਿਉਂ ਨਾ ਮੋੜ ਲਿਆ?
27. ਗੱਲ ਕਾਹਦੀ, ਮੈਂ ਤਾਂ ਤੇਰਾ ਪਾਪ ਨਹੀਂ ਕੀਤਾ ਸਗੋਂ ਤੂੰ ਮੇਰੇ ਨਾਲ ਬੁਰਿਆਈ ਕਰਦਾ ਹੈਂ ਜੋ ਮੇਰੇ ਨਾਲ ਲੜਣ ਆਉਂਦਾ ਹੈ ਸੋ ਯਹੋਵਾਹ ਹੀ ਜੋ ਨਿਆਈ ਹੈ ਇਸਰਾਏਲੀਆਂ ਅਤੇ ਅੰਮੋਨੀਆਂ ਦੇ ਵਿੱਚਕਾਰ ਅੱਜ ਦੇ ਦਿਨ ਨਿਆਉਂ ਕਰੇ।
28. ਪਰ ਅੰਮੋਨੀਆਂ ਦੇ ਰਾਜਾ ਨੇ ਉਨ੍ਹਾਂ ਗੱਲਾਂ ਨੂੰ ਜੋ ਯਿਫ਼ਤਾਹ ਨੇ ਉਸ ਨੂੰ ਆਖ ਘੱਲੀਆਂ ਸਨ ਨਾ ਸੁਣਿਆ।
29. ਤਦ ਯਹੋਵਾਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ ਅਤੇ ਉਹ ਗਿਲਆਦ ਅਤੇ ਮਨੱਸ਼ਹ ਤੋਂ ਲੰਘ ਕੇ ਗਿਲਆਦ ਦੇ ਮਿਸਪੇਹ ਨੂੰ ਅਪੱੜ ਪਿਆ, ਅਤੇ ਗਿਲਆਦ ਦੇ ਮਿਸਪੇਹ ਤੋਂ ਅੰਮੋਨੀਆਂ ਵੱਲ ਲੰਘਣ ਲੱਗਾ।
30. ਅਤੇ ਯਿਫ਼ਤਾਹ ਨੇ ਯਹੋਵਾਹ ਦੀ ਸੁੱਖਣਾ ਸੁੱਖ ਕੇ ਆਖਿਆ ਭਈ ਜੇ ਤੂੰ ਸੱਚ ਮੁੱਚ ਅੰਮੋਨੀਆਂ ਨੂੰ ਮੇਰੇ ਹੱਥ ਸੌਂਪ ਦੇਵੇਂ।
31. ਤਾਂ ਅਜੇਹਾ ਹੋਵੇਗਾ ਕਿ ਜਿਸ ਵੇਲੇ ਮੈਂ ਅੰਮੋਨੀਆਂ ਵੱਲੋਂ ਸੁੱਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਤੋਂ ਮੇਰੇ ਮਿਲਣ ਨੂੰ ਪਹਿਲੋਂ ਨਿੱਕਲੇਗਾ ਸੋ ਉਹ ਯਹੋਵਾਹ ਦਾ ਹੋਵੇਗਾ ਅਤੇ ਮੈਂ ਉਹ ਨੂੰ ਹੋਮ ਦੀ ਬਲੀ ਚੜ੍ਹਾਵਾਂਗਾ।
32. ਤਦ ਯਿਫ਼ਤਾਹ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਲੰਘਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਉਹ ਦੇ ਹੱਥ ਸੌਂਪ ਦਿੱਤਾ।
33. ਅਤੇ ਉਹ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਦੇ ਅੱਪੜਣ ਤੋੜੀ ਜੋ ਵੀਹ ਸ਼ਹਿਰ ਹਨ ਅਤੇ ਦਾਖਾਂ ਦੇ ਬਾਗਾਂ ਤੋੜੀ ਬਹੁਤ ਵੱਡੀ ਵਾਢ ਨਾਲ ਉਨ੍ਹਾਂ ਨੂੰ ਵੱਢਿਆ। ਇਸ ਤਰਾਂ ਅੰਮੋਨੀ ਇਸਰਾਏਲੀਆਂ ਕੋਲੋਂ ਹਾਰ ਗਏ।
34. ਯਿਫ਼ਤਾਹ ਮਿਸਫਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ, ਉਹ ਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਹ ਦੇ ਮਿਲਣ ਨੂੰ ਨਿੱਕਲੀ ਅਤੇ ਉਹ ਉਸ ਦੀ ਇਕਲੋਤੀ ਸੀ, ਉਸ ਤੋਂ ਬਿਨਾ ਹੋਰ ਪੁੱਤ੍ਰ ਧੀ ਉਹ ਦੇ ਕੋਈ ਨਹੀਂ ਸੀ।
35. ਤਾਂ ਅਜੇਹਾ ਹੋਇਆ ਭਈ ਜਾਂ ਉਹ ਨੇ ਉਸ ਨੂੰ ਡਿੱਠਾ ਤਾਂ ਉਹ ਨੇ ਆਪਣੇ ਲੀੜੇ ਪਾੜ ਕੇ ਆਖਿਆ, ਹਾਏ! ਹਾਏ ਮੇਰੀਏ ਧੀਏ! ਤੈਂ ਮੈਨੂੰ ਬਹੁਤ ਨੀਵਾਂ ਕੀਤਾ ਸਗੋਂ ਤੂੰ ਉਨ੍ਹਾਂ ਵਿੱਚੋਂ ਹੈਂ ਜੋ ਮੈਨੂੰ ਦੁੱਖ ਦਿੰਦੇ ਹਨ ਕਿਉਂ ਜੋ ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸੱਕਦਾ।
36. ਉਸ ਨੇ ਉਹ ਨੂੰ ਆਖਿਆ, ਹੇ ਮੇਰੇ ਪਿਉ, ਜੋ ਤੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਸੋ ਜੋ ਕੁਝ ਤੂੰ ਮੂੰਹੋਂ ਕੱਢਿਆ ਹੈ ਸੋ ਮੇਰੇ ਨਾਲ ਕਰ ਕਿਉਂ ਜੋ ਯਹੋਵਾਹ ਨੇ ਤੇਰੇ ਵੈਰੀ ਅੰਮੋਨੀਆਂ ਤੋਂ ਤੇਰਾ ਬਦਲਾ ਲਿਆ ਹੈ।
37. ਫਿਰ ਉਸ ਨੇ ਆਪਣੇ ਪਿਉ ਨੂੰ ਆਖਿਆ, ਮੇਰੇ ਲਈ ਇੰਨਾ ਕਰ। ਦੋ ਮਹੀਨੇ ਮੈਨੂੰ ਛੱਡ ਦੇਹ ਜੋ ਮੈਂ ਪਹਾੜਾਂ ਵਿੱਚ ਫਿਰਾਂ ਅਤੇ ਮੈਂ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ।
38. ਉਹ ਬੋਲਿਆ, ਜਾਹ ਅਤੇ ਉਸ ਨੇ ਉਸ ਨੂੰ ਦੋਂਹ ਮਹੀਨਿਆਂ ਦੀ ਵਿਹਲ ਦਿੱਤੀ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਈ ਪਿੱਟੀ।
39. ਅਜੇਹਾ ਹੋਇਆ ਕਿ ਦੌਂਹ ਮਹੀਨਿਆਂ ਪਿੱਛੋਂ ਉਹ ਆਪਣੇ ਪਿਉ ਕੋਲ ਆਈ ਅਤੇ ਉਹ ਨੇ ਉਸ ਦੇ ਨਾਲ ਉਸ ਸੁੱਖਣਾ ਅਨੁਸਾਰ ਜੋ ਉਸ ਸੁੱਖੀ ਸੀ ਕੀਤਾ ਅਤੇ ਉਹ ਪੁਰਖ ਤੋਂ ਅਣਜਾਣ ਰਹੀ, ਉਪਰੰਤ ਇਸਰਾਏਲੀਆਂ ਵਿੱਚ ਇਹ ਮਰਜਾਦਾ ਠਹਿਰੀ।
40. ਜੋ ਵਰਹੇ ਦੇ ਵਰਹੇ ਇਸਰਾਏਲੀਆਂ ਦੀਆਂ ਧੀਆਂ ਵਰਹੇ ਵਿੱਚ ਚਾਰ ਦਿਨ ਤੋੜੀ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ।
About ਨਿਆਂਈਆਂ Chapter 11
Read ਨਿਆਂਈਆਂ Chapter 11 online from the Holy Bible. This chapter is part of the Book of ਨਿਆਂਈਆਂ in the Old Testament. Continue reading with the chapter navigation above or explore the complete book.
Book Information
Book: ਨਿਆਂਈਆਂ
Chapter: 11
Testament: Old Testament
How to Read this Chapter
Use the Previous and Next Chapter buttons to continue reading ਨਿਆਂਈਆਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਨਿਆਂਈਆਂ Chapter 11 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਨਿਆਂਈਆਂ Chapter 11?
ਨਿਆਂਈਆਂ Chapter 11 is part of the Book of ਨਿਆਂਈਆਂ in the Holy Bible.
Can I read this chapter online?
Yes. You can read the complete ਨਿਆਂਈਆਂ Chapter 11 online for free with easy chapter navigation.