ਨਿਆਂਈਆਂ Chapter 15

For English

Read ਨਿਆਂਈਆਂ Chapter 15 Online

Read ਨਿਆਂਈਆਂ Chapter 15 online from the Holy Bible. This chapter is part of the Book of ਨਿਆਂਈਆਂ in the Old Testament. Browse every verse with easy chapter navigation, continue to the next chapter, or explore the complete Book of ਨਿਆਂਈਆਂ and the Holy Bible online.

Choose a Chapter

ਨਿਆਂਈਆਂ 15

ਅਧਿਆਇ 15

1. ਪਰ ਕੁਝ ਚਿਰ ਪਿੱਛੋਂ ਕਣਕ ਦੀਆਂ ਵਾਡੀਆਂ ਦੇ ਸਮੇਂ ਇਉਂ ਹੋਇਆ ਜੋ ਸਮਸੂਨ ਇੱਕ ਪਠੋਰਾ ਲੈ ਕੇ ਆਪਣੀ ਤੀਵੀਂ ਨੂੰ ਮਿਲਣ ਗਿਆ ਅਤੇ ਆਖਿਆ, ਮੈਂ ਆਪਣੀ ਵਹੁਟੀ ਕੋਲ ਕੋਠੜੀ ਵਿੱਚ ਜਾਵਾਂਗਾ ਪਰ ਉਹ ਦੇ ਸਹੁਰੇ ਨੇ ਉਹ ਨੂੰ ਅੰਦਰ ਨਾ ਜਾਣ ਦਿੱਤਾ।

2. ਅਤੇ ਉਹ ਦੇ ਸਹੁਰੇ ਨੇ ਆਖਿਆ, ਮੈਂ ਸੱਚ ਮੁੱਚ ਜਾਣਿਆ ਜੋ ਤੈਂ ਉਹ ਦੇ ਨਾਲ ਡਾਢਾ ਵੈਰ ਕੀਤਾ, ਇਸ ਲਈ ਉਹ ਮੈਂ ਤੇਰੇ ਮਿੱਤ੍ਰ ਨੂੰ ਦੇ ਦਿੱਤੀ, ਭਲਾ, ਉਸ ਦੀ ਨਿੱਕੀ ਭੈਣ ਉਸ ਨਾਲੋਂ ਸੋਹਣੀ ਨਹੀਂ? ਸੋ ਉਹ ਦੇ ਥਾਂ ਇਹ ਨੂੰ ਲੈ ਲੈ।

3. ਸਮਸੂਨ ਨੇ ਉਨ੍ਹਾਂ ਨੂੰ ਆਖਿਆ, ਇਸ ਵੇਲੇ ਫਲਿਸਤੀਆਂ ਦੇ ਸਨਮੁਖ ਮੈਂ ਨਿਰਦੋਸ਼ ਠਹਿਰਾਂਗਾ ਜਿਸ ਵੇਲੇ ਮੈਂ ਉਨ੍ਹਾਂ ਨਾਲ ਬੁਰਿਆਈ ਕਰਾਂਗਾ।

4. ਅਤੇ ਸਮਸੂਨ ਨੇ ਤਿੰਨ ਸੌ ਲੂੰਬੜੀਆਂ ਨੂੰ ਜਾ ਫੜਿਆ ਅਤੇ ਦੋਂਹ ਦੋਂਹ ਦੀ ਪੂਛ ਨਾਲ ਪੂਛ ਅੜਾਈ ਅਤੇ ਦੋਂਹਾ ਪੂਛਾਂ ਵਿੱਚ ਮਸ਼ਾਲਾਂ ਬੰਨ੍ਹੀਆਂ।

5. ਤਾਂ ਮਸ਼ਾਲਾਂ ਬਾਲ ਕੇ ਫਲਿਸਤੀਆਂ ਦੀਆਂ ਖਲੋਤੀਆਂ ਪੈਲੀਆਂ ਵਿੱਚ ਲੂਬੜੀਆਂ ਛੱਡ ਦਿੱਤੀਆਂ ਸੋ ਉਹ ਨੇ ਪੂਲਿਆਂ ਤੋਂ ਲੈ ਕੇ ਪੱਕੀਆਂ ਪੈਲੀਆਂ ਤੀਕ ਅਤੇ ਕਊਆਂ ਦੇ ਬਾਗ ਭੀ ਸਾੜ ਦਿੱਤੇ।

6. ਤਦ ਫਲਿਸਤੀਆਂ ਨੇ ਆਖਿਆ, ਇਹ ਕਿਸ ਨੇ ਕੀਤਾ ਹੈਂ? ਓਹ ਬੋਲੇ, ਤਿਮਨਾਥੀ ਦੇ ਜਵਾਈ ਸਮਸੂਨ ਨੇ, ਇਸ ਲਈ ਜੋ ਉਸ ਨੇ ਉਹ ਦੀ ਵਹੁਟੀ ਖੋਹ ਕੇ ਉਹ ਦੇ ਮਿੱਤ੍ਰ ਨੂੰ ਦੇ ਦਿੱਤੀ। ਤਦ ਫਲਿਸਤੀ ਚੜ੍ਹ ਆਏ ਅਤੇ ਉਸ ਦੀ ਤੀਵੀਂ ਨੂੰ ਅਰ ਉਹ ਦੇ ਪਿਉ ਨੂੰ ਅੱਗ ਨਾਲ ਫੂਕ ਸੁੱਟਿਆ।

7. ਸਮਸੂਨ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਇਹੋ ਜਿਹਾ ਵਰਤਾਰਾ ਕਰੋ ਤਾਂ ਮੈਂ ਜ਼ਰੂਰ ਤੁਹਾਥੋਂ ਵੱਟਾ ਲਵਾਂਗਾ ਤਾਂ ਸ਼ਾਂਤ ਕਰਾਂਗਾ।

8. ਫੇਰ ਉਹ ਨੇ ਉਨ੍ਹਾਂ ਨੂੰ ਦਬਾ ਕੇ ਵੱਡੀ ਵਾਡ ਕੀਤੀ ਅਤੇ ਉੱਥੋਂ ਲਹਿ ਕੇ ਏਟਾਮ ਪੱਥਰ ਦੀ ਇੱਕ ਗੁਫਾ ਵਿੱਚ ਜਾ ਰਿਹਾ।

9. ਤਾਂ ਫਲਿਸਤੀ ਚੜ੍ਹੇ ਅਤੇ ਯਹੂਦਾਹ ਦੇ ਦੇਸ ਦੇ ਵਿੱਚਕਾਰ ਤੰਬੂ ਲਾਏ ਅਤੇ ਲਹੀ ਵਿੱਚ ਖਿੰਡ ਗਏ।

10. ਅਤੇ ਯਹੂਦਾਹ ਦਿਆਂ ਲੋਕਾਂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਾਹ ਨੂੰ ਸਾਡੇ ਉੱਤੇ ਚੜ੍ਹ ਆਏ ਹੋ? ਉਨ੍ਹਾਂ ਆਖਿਆ, ਅਸੀਂ ਸਮਸੂਨ ਨੂੰ ਬੰਨ੍ਹਣ ਆਏ ਹਾਂ ਕਿ ਜਿਹੀ ਉਹ ਨੇ ਸਾਡੇ ਨਾਲ ਕੀਤੀ ਤਿਹੀ ਅਸੀਂ ਉਹ ਦੇ ਨਾਲ ਕਰੀਏ।

11. ਤਦ ਯਹੂਦਾਹ ਦੇ ਤਿੰਨ ਹਜ਼ਾਰ ਜੁਆਨਾਂ ਨੇ ਏਟਾਮ ਪੱਥਰ ਦੀ ਉਸ ਗੁਫਾ ਉੱਤੇ ਜਾ ਕੇ ਸਮਸੂਨ ਨੂੰ ਆਖਿਆ, ਤੈਨੂੰ ਖਬਰ ਨਹੀਂ ਜੋ ਸਾਡੇ ਉੱਤੇ ਫਲਿਸਤੀ ਰਾਜ ਕਰਦੇ ਹਨ ਸੋ ਤੂੰ ਸਾਡੇ ਨਾਲ ਇਹ ਕੀ ਕੀਤੀ? ਉਹ ਨੇ ਉਨ੍ਹਾਂ ਨੂੰ ਆਖਿਆ, ਜੇਹੀ ਉਨ੍ਹਾਂ ਨੇ ਮੇਰੇ ਨਾਲ ਕੀਤੀ ਤੇਹੀ ਮੈਂ ਉਨ੍ਹਾਂ ਨਾਲ ਕੀਤੀ।

12. ਅਤੇ ਉਨ੍ਹਾਂ ਨੇ ਉਹ ਨੂੰ ਅਖਿਆ, ਅਸੀਂ ਇਸ ਲਈ ਆਏ ਹਾਂ ਜੋ ਤੈਨੂੰ ਬੰਨ੍ਹ ਕੇ ਫਲਿਸਤੀਆਂ ਦੇ ਹੱਥ ਸੌਂਪ ਦੇਵੀਏ ਤਾਂ ਸਮਸੂਨ ਨੇ ਉਨ੍ਹਾਂ ਨੂੰ ਅਖਿਆ, ਮੇਰੇ ਨਾਲ ਸੌਂਹ ਖਾਓ ਭਈ ਅਸੀਂ ਆਪ ਤੇਰੇ ਉੱਤੇ ਹੱਲਾ ਨਾ ਕਰਾਂਗੇ।

13. ਤਾਂ ਉਨ੍ਹਾਂ ਨੇ ਉਹ ਨੂੰ ਉੱਤਰ ਦੇ ਕੇ ਆਖਿਆ, ਨਹੀਂ ਪਰ ਅਸੀਂ ਤੈਨੂੰ ਘੁੱਟ ਕੇ ਬੰਨ੍ਹਾਂਗੇ ਅਤੇ ਉਨ੍ਹਾਂ ਦੇ ਹੱਥ ਤੈਨੂੰ ਸੌਂਪ ਦੇਵਾਂਗੇ ਪਰ ਤੈਨੂੰ ਮੂਲੋਂ ਜਾਨੋਂ ਨਾ ਮਾਰਾਂਗੇ। ਫੇਰ ਉਨ੍ਹਾਂ ਨੇ ਉਹ ਨੂੰ ਦੌਂਹ ਨਵਿਆਂ ਰੱਸਿਆਂ ਨਾਲ ਕੜਿਆ ਅਤੇ ਪਹਾੜ ਉੱਤੋਂ ਉਹ ਨੂੰ ਲਾਹ ਲਿਆਏ।

14. ਜਦ ਉਹ ਲਹੀ ਵਿੱਚ ਅੱਪੜਿਆ ਤਾਂ ਫਲਿਸਤੀ ਹਾਕਾਂ ਮਾਰ ਕੇ ਉਹ ਨੂੰ ਮਿਲੇ। ਉਸ ਵੇਲੇ ਯਹੋਵਾਹ ਦਾ ਆਤਮਾ ਡਾਢੇ ਜੋਰ ਨਾਲ ਉਹ ਦੇ ਉੱਤੇ ਆਇਆ ਅਤੇ ਓਹ ਰੱਸੇ ਜਿਨ੍ਹਾਂ ਨਾਲ ਉਹ ਦੀਆਂ ਬਾਹਾਂ ਬੰਨ੍ਹੀਆਂ ਸਨ ਅਜੇਹੇ ਹੋ ਗਏ ਜੇਹੇ ਅੱਗ ਨਾਲ ਸੜੇ ਹੋਏ ਸਨ ਅਤੇ ਉਹ ਦੇ ਹੱਥਾਂ ਦੇ ਬੰਧਨ ਖੁੱਲ ਗਏ।

15. ਉਸ ਵੇਲੇ ਉਹ ਨੂੰ ਇੱਕ ਖੋਤੇ ਦੇ ਜਬਾੜੇ ਦੀ ਨਵੀਂ ਹੱਡੀ ਲੱਭ ਪਈ ਅਤੇ ਆਪਣਾ ਹੱਥ ਲੰਮਾ ਕਰ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਮਨੁੱਖ ਮਾਰ ਸੁੱਟੇ।

16. ਸਮਸੂਨ ਨੇ ਆਖਿਆ, —ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ! ਮੈਂ ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਇੱਕ ਹਜ਼ਾਰ ਮਨੁੱਖ ਮਾਰ ਸੁੱਟੇ।

17. ਤਾਂ ਅਜਿਹਾ ਹੋਇਆ ਕਿ ਜਦ ਇਹ ਗੱਲ ਆਖ ਚੁੱਕਾ ਤਾਂ ਉਹ ਨੇ ਜਬਾੜੇ ਦੀ ਹੱਡੀ ਆਪਣੇ ਹੱਥੋਂ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਉਂ ਰਾਮਥ—ਲਹੀ ਰੱਖਿਆ।

18. ਉਹ ਡਾਢਾ ਤਿਹਾਇਆ ਹੋਇਆ ਅਤੇ ਯਹੋਵਾਹ ਅੱਗੇ ਬੇਨਤੀ ਕਰ ਕੇ ਆਖਿਆ, ਤੈਂ ਆਪਣੇ ਸੇਵਕ ਦੇ ਹੱਥੀਂ ਇੱਕ ਵੱਡਾ ਬਚਾਓ ਬਖਸ਼ਿਆ ਅਤੇ ਹੁਣ ਭਲਾ, ਮੈਂ ਤੇਹ ਨਾਲ ਮਰ ਕੇ ਅਸੁੰਨਤੀਆਂ ਦੇ ਹੱਥਾਂ ਵਿੱਚ ਪਵਾਂ?

19. ਤਦ ਪਰਮੇਸ਼ੁਰ ਨੇ ਲਹੀ ਵਿੱਚ ਇੱਕ ਟੋਆ ਪੁੱਟਿਆ ਅਰ ਉੱਥੋਂ ਪਾਣੀ ਨਿੱਕਲਿਆ ਅਤੇ ਜਾਂ ਉਹ ਨੇ ਪੀਤਾ ਤਾਂ ਉਹ ਦੀ ਜਾਨ ਵਿੱਚ ਫੇਰ ਜਾਨ ਆਈ ਇਸ ਲਈ ਉਸ ਥਾਂ ਦਾ ਨਾਉਂ ਏਨਹੱਕੋਰੇ ਧਰਿਆ ਗਿਆ ਸੀ ਜੋ ਅੱਜ ਤੋੜੀ ਲਹੀ ਵਿੱਚ ਹੈ।

20. ਅਤੇ ਉਹ ਨੇ ਫਲਿਸਤੀਆਂ ਦੇ ਸਮੇਂ ਇਸਰਾਏਲੀਆਂ ਉੱਤੇ ਵੀਹਾਂ ਵਰਿਹਾਂ ਤੋੜੀ ਨਿਆਉਂ ਕੀਤਾ।

About ਨਿਆਂਈਆਂ Chapter 15

Read ਨਿਆਂਈਆਂ Chapter 15 online from the Holy Bible. This chapter is part of the Book of ਨਿਆਂਈਆਂ in the Old Testament. Continue reading with the chapter navigation above or explore the complete book.

Book Information

Book: ਨਿਆਂਈਆਂ
Chapter: 15
Testament: Old Testament

How to Read this Chapter

Use the Previous and Next Chapter buttons to continue reading ਨਿਆਂਈਆਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਨਿਆਂਈਆਂ Chapter 15 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਨਿਆਂਈਆਂ Chapter 15?

ਨਿਆਂਈਆਂ Chapter 15 is part of the Book of ਨਿਆਂਈਆਂ in the Holy Bible.

Can I read this chapter online?

Yes. You can read the complete ਨਿਆਂਈਆਂ Chapter 15 online for free with easy chapter navigation.

More Chapters from ਨਿਆਂਈਆਂ

  1. ਨਿਆਂਈਆਂ Chapter 9
  2. ਨਿਆਂਈਆਂ Chapter 5
  3. ਨਿਆਂਈਆਂ Chapter 4
  4. ਨਿਆਂਈਆਂ Chapter 20
  5. ਨਿਆਂਈਆਂ Chapter 7
  6. ਨਿਆਂਈਆਂ Chapter 21
  7. ਨਿਆਂਈਆਂ Chapter 17

Explore More from ਪੁਰਾਣਾ ਨੇਮ

  1. ਕੂਚ Chapter 21
  2. ਕੂਚ Chapter 36
  3. ਹੋਸ਼ੇਆ Chapter 11
  4. ਹਿਜ਼ਕੀਏਲ Chapter 17
  5. ਹੋਸ਼ੇਆ Chapter 13
  6. ਜ਼ਬੂਰ Chapter 48
  7. ਉਪਦੇਸ਼ਕ Chapter 2

Related Chapters & Readings

  1. ਕਹਾਉਤਾਂ Chapter 2
  2. ਯਿਰਮਿਯਾਹ Chapter 40
  3. 2 ਇਤਹਾਸ Chapter 33
  4. ਜ਼ਕਰਯਾਹ Chapter 12
  5. ਮਲਾਕੀ Chapter 1
  6. ਉਪਦੇਸ਼ਕ Chapter 5
  7. 2 ਪਤਰਸ Chapter 3
Share Your Love

Leave a Reply

Your email address will not be published. Required fields are marked *