ਕੂਚ Chapter 3

For English

Read ਕੂਚ Chapter 3 Online

Read ਕੂਚ Chapter 3 online from the Holy Bible. This chapter is part of the Book of ਕੂਚ in the Old Testament. Browse every verse with easy chapter navigation, continue to the next chapter, or explore the complete Book of ਕੂਚ and the Holy Bible online.

Choose a Chapter

ਕੂਚ 3

ਅਧਿਆਇ 3

1. ਮੂਸਾ ਆਪਣੇ ਸੌਹਰੇ ਮਿਦਯਾਨੀ ਪੁਜਾਰੀ ਦੇ ਇੱਜੜ ਨੂੰ ਚਾਰਦਾ ਸੀ। ਉਸ ਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ ਅਤੇ ਉਹ ਪਰਮੇਸ਼ੁਰ ਦੇ ਪਹਾੜ ਹੋਰੇਬ ਕੋਲ ਆਇਆ।

2. ਤਾਂ ਯਹੋਵਾਹ ਦੇ ਦੂਤ ਨੇ ਇੱਕ ਝਾੜੀ ਵਿੱਚੋਂ ਅੱਗ ਦੀ ਲਾਟ ਵਿੱਚ ਉਸ ਨੂੰ ਦਰਸ਼ਣ ਦਿੱਤਾ। ਜਾਂ ਉਸ ਨੇ ਡਿੱਠਾ ਤਾਂ ਵੇਖੋ ਉਹ ਝਾੜੀ ਅੱਗ ਵਿੱਚ ਬਲ ਰਹੀ ਸੀ ਪਰ ਝਾੜੀ ਭਸਮ ਨਹੀਂ ਹੁੰਦੀ ਸੀ।

3. ਤਾਂ ਮੂਸਾ ਨੇ ਆਖਿਆ, ਮੈਂ ਇੱਕ ਪਾਸੇ ਦੀ ਹੋਕੇ ਜਾਵਾਂਗਾ ਅਰ ਏਸ ਵੱਡੇ ਨਜ਼ਾਰੇ ਨੂੰ ਵੇਖਾਂਗਾ ਕਿ ਕਿਉਂ ਏਹ ਝਾੜੀ ਨਹੀਂ ਸੜਦੀ।

4. ਜਾਂ ਯਹੋਵਾਹ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਤਾਂ ਪਰਮੇਸ਼ੁਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ, ਹੇ ਮੂਸਾ! ਤਾਂ ਉਸ ਆਖਿਆ, ਮੈਂ ਹਾਜ਼ਰ ਹਾਂ।

5. ਫੇਰ ਉਸ ਆਖਿਆ, ਐਧਰ ਨੇੜੇ ਨਾ ਆ! ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇਹ ਕਿਉਂ ਜੋ ਏਹ ਥਾਂ ਜਿੱਥੇ ਤੂੰ ਖੜਾ ਹੈਂ ਪਵਿੱਤ੍ਰ ਭੂਮੀ ਹੈ।

6. ਨਾਲੇ ਉਸ ਆਖਿਆ, ਮੈਂ ਤੇਰੇ ਪਿਤਾ ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਪਰਮੇਸ਼ੁਰ, ਇਸਾਹਾਕ ਦਾ ਪਰਮੇਸ਼ੁਰ, ਤੇ ਯਾਕੂਬ ਦਾ ਪਰਮੇਸ਼ੁਰ ਹਾਂ। ਮੂਸਾ ਨੇ ਆਪਣਾ ਮੂੰਹ ਢੱਕ ਲਿਆ ਕਿਉਂ ਜੋ ਉਹ ਪਰਮੇਸ਼ੁਰ ਵੱਲ ਵੇਖਣ ਤੋਂ ਡਰਦਾ ਸੀ।

7. ਤਾਂ ਯਹੋਵਾਹ ਨੇ ਆਖਿਆ,ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।

8. ਅਤੇ ਮੈਂ ਉੱਤਰਿਆ ਹਾਂ ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਅੱਛੀ ਅਤੇ ਮੋਕਲੀ ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ ਅਰਥਾਤ ਕਨਾਨੀਆਂ ਹਿੱਤੀਆਂ ਅਮੋਰੀਆਂ ਫਰਿੱਜੀਆਂ ਹਿੱਵੀਆਂ ਅਰ ਯਬੂਸੀਆਂ ਦੀ ਥਾਂ ਵਿੱਚ ਉਤਾਹਾਂ ਲਿਆਵਾਂ।

9. ਸੋ ਹੁਣ ਵੇਖ ਇਸਰਾਏਲੀਆਂ ਦੀ ਦੁਹਾਈ ਮੇਰੇ ਤੀਕ ਅੱਪੜੀ ਅਤੇ ਮੈਂ ਉਸ ਅਨ੍ਹੇਰ ਨੂੰ ਵੀ ਜੋ ਮਿਸਰੀ ਉਨ੍ਹਾਂ ਉੱਤੇ ਕਰਦੇ ਹਨ ਡਿੱਠਾ ਹੈ।

10. ਮੈਂ ਤੈਨੂੰ ਫ਼ਿਰਊਨ ਕੋਲ ਘੱਲਾਂਗਾ ਤਾਂ ਜੋ ਤੂੰ ਮੇਰੀ ਪਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ।

11. ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਮੈਂ ਕੌਣ ਹਾਂ ਜੋ ਮੈਂ ਫ਼ਿਰਊਨ ਕੋਲ ਜਾਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵਾਂ।

12. ਉਸ ਆਖਿਆ, ਮੈਂ ਤੇਰੇ ਨਾਲ ਹੋਵਾਂਗਾਈ ਅਤੇ ਤੇਰੇ ਲਈ ਏਹ ਪਤਾ ਹੋਵੇਗਾ ਕਿ ਮੈਂ ਤੈਨੂੰ ਘੱਲਿਆ ਭਈ ਜਦ ਤੂੰ ਏਸ ਪਰਜਾ ਨੂੰ ਮਿਸਰ ਤੋਂ ਕੱਢ ਲਿਆਵੇਂਗਾ ਤਾਂ ਤੁਸੀਂ ਏਸ ਪਹਾੜ ਉੱਤੇ ਪਰਮੇਸ਼ੁਰ ਦੀ ਉਪਾਸਨਾ ਕਰੋਗੇ।

13. ਫੇਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਵੇਖ ਜਦ ਮੈਂ ਇਸਰਾਏਲੀਆਂ ਦੇ ਕੋਲ ਜਾਵਾਂ ਅਰ ਉਨ੍ਹਾਂ ਨੂੰ ਆਖਾਂ ਭਈ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ ਤਾਂ ਓਹ ਮੈਨੂੰ ਆਖਣਗੇ ਭਈ ਉਸ ਦਾ ਨਾਮ ਕੀ ਹੈ? ਤਾਂ ਮੈਂ ਉਨ੍ਹਾਂ ਕੀ ਦੱਸਾਂ?

14. ਪਰਮੇਸ਼ੁਰ ਨੇ ਮੂਸਾ ਨੂੰ ਆਖਿਆ,“ਮੈਂ ਹਾਂ ਜੋ ਮੈਂ ਹਾਂ”ਅਤੇ ਤੂੰ ਇਸਰਾਏਲੀਆਂ ਨੂੰ ਐਉਂ ਆਖੀਂ ਕਿ“ਮੈਂ ਹਾਂ”ਨਾਮੀ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।

15. ਪਰਮੇਸ਼ੁਰ ਨੇ ਮੂਸਾ ਨੂੰ ਹੋਰ ਏਹ ਆਖਿਆ, ਤੂੰ ਇਸਰਾਏਲੀਆਂ ਨੂੰ ਐਉਂ ਆਖੀਂ ਕਿ ਯਹੋਵਾਹ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਾਹਾਕ ਦੇ ਪਰਮੇਸ਼ੁਰ, ਤੇ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ।

16. ਜਾਹ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਇਕੱਠੇ ਕਰ ਅਤੇ ਉਨ੍ਹਾਂ ਨੂੰ ਆਖ ਕਿ ਯਹੋਵਾਹ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ, ਇਸਾਹਾਕ, ਯਾਕੂਬ ਦੇ ਐਉਂ ਆਖਦਿਆਂ ਮੈਨੂੰ ਦਰਸ਼ਣ ਦਿੱਤਾ ਕਿ ਮੈਂ ਜਰੂਰ ਤੁਹਾਡੀ ਖ਼ਬਰ ਲਈ ਅਤੇ ਜੋ ਕੁਝ ਮਿਸਰ ਵਿੱਚ ਤੁਹਾਡੇ ਬੀਤਿਆ ਹੈ ਡਿੱਠਾ।

17. ਮੈਂ ਆਖਿਆ ਕਿ ਮੈਂ ਤੁਹਾਨੂੰ ਮਿਸਰ ਦੇ ਦੁੱਖਾਂ ਤੋਂ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜੀਆਂ ਹਿੱਵੀਆਂ ਅਰ ਯਬੂਸੀਆਂ ਦੇ ਦੇਸ ਵਿੱਚ ਅਰਥਾਤ ਅਜੇਹੇ ਦੇਸ ਵਿੱਚ ਜਿੱਥੇ ਦੁੱਧ ਅਤੇ ਸ਼ਹਿਤ ਵਗਦਾ ਹੈ ਉਤਾਹਾਂ ਲਿਆਵਾਂਗਾ।

18. ਉਹ ਤੇਰਾ ਬੋਲ ਸੁਣਨਗੇ ਅਤੇ ਤੂੰ ਅਤ ਇਸਰਾਏਲ ਦੇ ਬਜ਼ੁਰਗ ਮਿਸਰ ਦੇ ਰਾਜੇ ਦੇ ਕੋਲ ਜਾਕੇ ਉਸ ਨੂੰ ਆਖਿਓ ਕਿ ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ ਹੈ। ਹੁਣ ਤੂੰ ਸਾਨੂੰ ਤਿੰਨਾਂ ਦਿਨਾਂ ਦੇ ਪੈਂਡੇ ਲਈ ਉਜਾੜ ਵਿੱਚ ਜਾਣ ਦੇਹ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ।

19. ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਨਾ ਜਾਣ ਦੇਵੇਗਾ, ਹਾਂ, ਤਕੜੇ ਹੱਥੀਂ ਵੀ ਨਹੀਂ।

20. ਮੈਂ ਆਪਣਾ ਹੱਥ ਪਸਾਰਾਂਗਾ ਅਤੇ ਮਿਸਰ ਨੂੰ ਆਪਣਿਆਂ ਸਭ ਅਚਰਜ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ ਮਾਰਾਂਗਾ। ਉਸ ਦੇ ਪਿੱਛੋਂ ਉਹ ਤੁਹਾਨੂੰ ਜਾਣ ਦੇਵੇਗਾ।

21. ਅਤੇ ਮੈਂ ਇਸ ਪਰਜਾ ਲਈ ਮਿਸਰੀਆਂ ਦੀਆਂ ਅੱਖਾਂ ਵਿੱਚ ਦਯਾ ਪਾਵਾਂਗਾ ਅਤੇ ਐਉਂ ਹੋਵੇਗਾ ਕਿ ਜਾਂ ਤੁਸੀਂ ਜਾਓਗੇ ਤਾਂ ਖਾਲੀ ਹੱਥੀਂ ਨਾ ਜਾਓਗੇ।

22. ਸਗੋਂ ਇੱਕ ਇੱਕ ਤੀਵੀਂ ਆਪਣੀ ਗਵਾਂਢਣ ਤੋਂ ਜੋ ਉਸ ਦੇ ਘਰ ਵਿੱਚ ਰਹਿੰਦੀ ਹੈ ਚਾਂਦੀ ਦੇ ਗਹਿਣੇ ਅਰ ਸੋਨੇ ਦੇ ਗਹਿਣੇ ਅਰ ਬਸਤ੍ਰ ਮੰਗੇਗੀ ਅਤੇ ਤੁਸੀਂ ਆਪਣੇ ਪੁੱਤ੍ਰਾਂ ਅਤੇ ਧੀਆਂ ਦੇ ਪਾਓਗੇ ਅਰ ਮਿਸਰੀਆਂ ਨੂੰ ਲੁੱਟ ਲਓਗੇ।

About ਕੂਚ Chapter 3

Read ਕੂਚ Chapter 3 online from the Holy Bible. This chapter is part of the Book of ਕੂਚ in the Old Testament. Continue reading with the chapter navigation above or explore the complete book.

Book Information

Book: ਕੂਚ
Chapter: 3
Testament: Old Testament

How to Read this Chapter

Use the Previous and Next Chapter buttons to continue reading ਕੂਚ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕੂਚ Chapter 3 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕੂਚ Chapter 3?

ਕੂਚ Chapter 3 is part of the Book of ਕੂਚ in the Holy Bible.

Can I read this chapter online?

Yes. You can read the complete ਕੂਚ Chapter 3 online for free with easy chapter navigation.

More Chapters from ਕੂਚ

  1. ਕੂਚ Chapter 24
  2. ਕੂਚ Chapter 30
  3. ਕੂਚ Chapter 19
  4. ਕੂਚ Chapter 15
  5. ਕੂਚ Chapter 11
  6. ਕੂਚ Chapter 29
  7. ਕੂਚ Chapter 26

Explore More from ਪੁਰਾਣਾ ਨੇਮ

  1. ਉਪਦੇਸ਼ਕ Chapter 12
  2. ਯਸਾਯਾਹ Chapter 25
  3. ਸਫ਼ਨਯਾਹ Chapter 2
  4. 2 ਇਤਹਾਸ Chapter 8
  5. ਉਤਪਤ Chapter 9
  6. 2 ਇਤਹਾਸ Chapter 9
  7. 2 ਇਤਹਾਸ Chapter 15

Related Chapters & Readings

  1. 2 ਰਾਜਿਆਂ Chapter 7
  2. ਅਜ਼ਰਾ Chapter 10
  3. ਮੱਤੀ Chapter 18
  4. ਜ਼ਬੂਰ Chapter 146
  5. ਆਮੋਸ Chapter 7
  6. 2 ਸਮੂਏਲ Chapter 13
  7. 1 ਇਤਹਾਸ Chapter 1
Share Your Love

Leave a Reply

Your email address will not be published. Required fields are marked *