ਕੂਚ Chapter 30

For English

Read ਕੂਚ Chapter 30 Online

Read ਕੂਚ Chapter 30 online from the Holy Bible. This chapter is part of the Book of ਕੂਚ in the Old Testament. Browse every verse with easy chapter navigation, continue to the next chapter, or explore the complete Book of ਕੂਚ and the Holy Bible online.

Choose a Chapter

ਕੂਚ 30

ਅਧਿਆਇ 30

1. ਤੂੰ ਧੂਪ ਧੁਖਾਉਣ ਲਈ ਇੱਕ ਜਗਵੇਦੀ ਬਣਾਈਂ ਅਤੇ ਤੂੰ ਉਸ ਨੂੰ ਸ਼ਿੱਟੀਮ ਦੀ ਲੱਕੜੀ ਤੋਂ ਬਣਾਈਂ।

2. ਉਸ ਦੀ ਲੰਬਾਈ ਇੱਕ ਹੱਥ ਉਸ ਦੀ ਚੋੜਾਈ ਇੱਕ ਹੱਥ ਅਤੇ ਉਹ ਚੌਰਸ ਹੋਵੇ। ਉਸ ਦੀ ਉਚਾਈ ਦੋ ਹੱਥ ਅਤੇ ਉਸ ਦੇ ਸਿੰਙ ਉਸੇ ਤੋਂ ਹੋਣ।

3. ਤੂੰ ਉਹ ਨੂੰ ਖ਼ਾਲਸ ਸੋਨੇ ਨਾਲ ਮੜ੍ਹੀਂ ਅਰਥਾਤ ਉਹ ਦਾ ਉੱਪਰਲਾ ਪਾਸਾ ਅਤੇ ਉਹ ਦੇ ਚੁਫੇਰੇ ਦੇ ਪਾਸੇ ਅਤੇ ਉਹ ਦੇ ਸਿੰਙ ਤੂੰ ਉਹ ਦੇ ਚੁਫੇਰੇ ਇੱਕ ਸੋਨੇ ਦੀ ਬਨੇਰੀ ਬਣਾਈਂ।

4. ਤੂੰ ਉਹ ਦੇ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੇ ਦੋਹਾਂ ਖੂੰਜਿਆਂ ਉੱਤੇ ਉਸ ਦੇ ਦੋਹੀਂ ਪਾਸੀਂ ਬਣਾਈਂ। ਓਹ ਉਸ ਦੇ ਚੁੱਕਣ ਲਈ ਚੋਬਾਂ ਦੇ ਥਾਂ ਹੋਣ।

5. ਤੂੰ ਚੋਬਾਂ ਸ਼ਿੱਟੀਮ ਦੀ ਲੱਕੜੀ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ।

6. ਤੂੰ ਉਹ ਨੂੰ ਪੜਦੇ ਦੇ ਅੱਗੇ ਜਿਹੜਾ ਸਾਖੀ ਦੇ ਸੰਦੂਕ ਦੇ ਕੋਲ ਹੈ ਅਤੇ ਪਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿਹੜਾ ਸਾਖੀ ਦੇ ਉੱਤੇ ਹੈ ਰੱਖੀਂ ਜਿੱਥੇ ਮੈਂ ਤੇਰੇ ਨਾਲ ਮਿਲਾਂਗਾ।

7. ਅਰ ਹਾਰੂਨ ਉਸ ਉੱਤੇ ਸੁਧੰਗੀ ਧੂਪ ਹਰ ਸਵੇਰ ਦੇ ਸਮੇ ਧੁਖਾਵੇ। ਜਦ ਉਹ ਦੀਵਿਆਂ ਨੂੰ ਸੁਆਰੇ ਤਦ ਏਹ ਧੁਖਾਵੇ।

8. ਜਦ ਹਾਰੂਨ ਦੀਵਿਆਂ ਨੂੰ ਸੰਝ ਦੇ ਵੇਲੇ ਜਗਾਵੇ ਤਦ ਉਹ ਤੁਹਾਡੀਆਂ ਪੀੜੀਆਂ ਤੀਕ ਸਦਾ ਲਈ ਯਹੋਵਾਹ ਦੇ ਸਨਮੁਖ ਧੂਪ ਧੁਖਾਵੇ।

9. ਤੁਸੀਂ ਉੱਤੇ ਨਾ ਓਪਰਾ ਧੂਪ ਨਾ ਹੋਮ ਦੀ ਬਲੀ ਨਾ ਮੈਦੇ ਦੀ ਭੇਟ ਚੜ੍ਹਾਇਓ ਅਤੇ ਨਾ ਉਸ ਉੱਤੇ ਪੀਣ ਦੀ ਭੇਟ ਡੋਹਲਿਓ।

10. ਅਰ ਹਾਰੂਨ ਉਸ ਦੇ ਸਿੰਙਾਂ ਉੱਤੇ ਵਰਹੇ ਵਿੱਚ ਇੱਕ ਵਾਰੀ ਪਰਾਸਚਿਤ ਕਰੇ। ਅਤੇ ਪਰਾਸਚਿਤ ਦੇ ਪਾਪ ਦੀ ਭੇਟ ਦੇ ਲਹੂ ਤੋਂ ਲੈਕੇ ਵਰਹੇ ਵਿੱਚ ਇੱਕ ਵਾਰ ਤੁਹਾਡੀਆਂ ਪੀੜੀਆਂ ਤੀਕ ਪਰਾਸਚਿਤ ਕਰੇ। ਏਹ ਯਹੋਵਾਹ ਲਈ ਅੱਤ ਪਵਿੱਤ੍ਰ ਹੈ।

11. ਯਹੋਵਾਹ ਮੂਸਾ ਨੂੰ ਬੋਲਿਆ ਕਿ।

12. ਜਦ ਤੂੰ ਇਸਰਾਏਲੀਆਂ ਦੀ ਗਿਣਤੀ ਉਨ੍ਹਾਂ ਦੇ ਸ਼ੁਮਾਰ ਅਨੁਸਾਰ ਕਰੇਂ ਤਾਂ ਹਰ ਮਨੁੱਖ ਆਪਣੇ ਪਰਾਣਾਂ ਲਈ ਯਹੋਵਾਹ ਨੂੰ ਜਦ ਉਨ੍ਹਾਂ ਦੀ ਗਿਣਤੀ ਹੋਵੇ ਨਸਤਾਰੇ ਦਾ ਮੁੱਲ ਦੇਵੇ ਤਾਂ ਜੋ ਉਨ੍ਹਾਂ ਵਿੱਚ ਕੋਈ ਬਵਾ ਨਾ ਪਵੇ ਜਦ ਤੂੰ ਉਨ੍ਹਾਂ ਦੀ ਗਿਣਤੀ ਕਰੇਂ।

13. ਸਾਰੇ ਜਿਹੜੇ ਗਿਣਿਆਂ ਹੋਇਆਂ ਵਿੱਚ ਰਲਣ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਅੱਧਾ ਸ਼ਕਲ ਦੇਣ (ਸ਼ਕਲ ਵਿੱਚ ਜੀਰੇ ਹਨ) ਸੋ ਇਹ ਅੱਠ ਆਨੇ ਯਹੋਵਾਹ ਲਈ ਚੁੱਕਣ ਦੀ ਭੇਟ ਹੋਵੇਗੀ।

14. ਸਾਰੇ ਜਿਹੜੇ ਗਿਣਿਆਂ ਹੋਇਆਂ ਵਿੱਚ ਰਲਣ ਵੀਹ ਵਰਹੇ ਦੇ ਅਰ ਉੱਤੇ ਦੇ ਹੋਣ ਯਹੋਵਾਹ ਨੂੰ ਚੁੱਕਣ ਦੀ ਭੇਟ ਦੇਣ।

15. ਤਾਂ ਧਨੀ ਅੱਠ ਆਨੇ ਤੋਂ ਵੱਧ ਅਤੇ ਕੰਗਾਲ ਉਸ ਤੋਂ ਘੱਟ ਨਾ ਦੇਣ ਜਦ ਤੁਹਾਡੇ ਪਰਾਣਾਂ ਦੇ ਪਰਾਸਚਿਤ ਲਈ ਯਹੋਵਾਹ ਦੇ ਚੁੱਕਣ ਦੀ ਭੇਟ ਦੇਣ।

16. ਸੋ ਤੂੰ ਇਸਰਾਏਲੀਆਂ ਤੋਂ ਪਰਾਸਚਿਤ ਦੀ ਚਾਂਦੀ ਲੈਕੇ ਉਹ ਮੰਡਲੀ ਦੇ ਤੰਬੂ ਦੇ ਕੰਮ ਲਈ ਵਰਤੀਂ ਅਤੇ ਉਹ ਇਸਰਾਏਲੀਆਂ ਲਈ ਯਹੋਵਾਹ ਅੱਗੇ ਇੱਕ ਯਾਦਗੀਰੀ ਹੋਵੇ ਤਾਂ ਜੋ ਤੁਹਾਡਿਆਂ ਪਰਾਣਾਂ ਲਈ ਪਰਾਸਚਿਤ ਹੋਵੇ।

17. ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆਂ ਕਿ।

18. ਤੂੰ ਧੋਣ ਲਈ ਪਿੱਤਲ ਦਾ ਇੱਕ ਹੌਦ ਅਤੇ ਉਹ ਦੇ ਲਈ ਪਿੱਤਲ ਦੀ ਇੱਕ ਚੌਂਕੀ ਬਣਾਈਂ ਅਤੇ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿੱਚਕਾਰ ਉਹ ਨੂੰ ਰੱਖੀਂ ਅਤੇ ਉਸ ਵਿੱਚ ਪਾਣੀ ਭਰੀਂ।

19. ਉਸ ਵਿੱਚ ਹਾਰੂਨ ਅਤੇ ਉਸ ਦੇ ਪੁੱਤ੍ਰ ਹੱਥ ਪੈਰ ਧੋਣ।

20. ਜਦ ਉਹ ਮੰਡਲੀ ਦੇ ਤੰਬੂ ਵਿੱਚ ਅਥਵਾ ਜਦ ਉਹ ਜਗਵੇਦੀ ਦੇ ਨੇੜੇ ਉਪਾਸਨਾ ਲਈ ਆਉਣ ਕਿ ਯਹੋਵਾਹ ਲਈ ਅੱਗ ਦੀ ਭੇਟ ਧੁਖਾਉਣ ਤਾਂ ਓਹ ਪਾਣੀ ਨਾਲ ਧੋਣ ਭਈ ਓਹ ਨਾ ਮਰਨ।

21. ਓਹ ਆਪਣੇ ਹੱਥ ਪੈਰ ਧੋਣ ਕਿ ਓਹ ਨਾ ਮਰਨ ਅਤੇ ਉਹ ਉਨ੍ਹਾਂ ਲਈ ਸਦਾ ਦੀ ਬਿਧੀ ਹੋਵੇ ਅਰਥਾਤ ਉਸ ਲਈ ਅਤੇ ਉਸ ਦੀ ਅੰਸ ਲਈ ਉਨ੍ਹਾਂ ਦੀ ਪੀੜ੍ਹੀਓਂ ਪੀੜ੍ਹੀ ਤੀਕ।

22. ਫੇਰ ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਕਿ।

23. ਤੂੰ ਵਧੀਆ ਮਸਾਲਾ ਲਵੀਂ ਅਰਥਾਤ ਪਤਲਾ ਮੁਰ ਪੰਜ ਸੌ ਸ਼ਕਲ ਅਤੇ ਸੁਗੰਧ ਲਈ ਦਾਰਚੀਨੀ ਉਸ ਤੋਂ ਅੱਧੀ ਅਰਥਾਤ ਢਾਈ ਸੌ ਸ਼ਕਲ ਅਤੇ ਸੁਗੰਧ ਵਾਲੀ ਕੁਸ਼ਾ ਢਾਈ ਸੌ ਸ਼ਕਲ।

24. ਅਤੇ ਤੱਜ ਪੰਜ ਸੌ ਸ਼ਕਲ ਪਵਿੱਤ੍ ਅਸਥਾਨ ਦੇ ਸ਼ਕਲ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਇੱਕ ਹੀਨ।

25. ਅਤੇ ਤੂੰ ਉਹ ਨੂੰ ਮਲਣ ਦਾ ਪਵਿੱਤ੍ਰ ਤੇਲ ਗਾਂਧੀ ਦੀ ਕਾਰੀਗਰੀ ਦਾ ਮਿਲੀਆਂ ਹੋਈਆਂ ਸੁਗੰਧਾਂ ਨਾਲ ਬਣਾਈਂ। ਉਹ ਇੱਕ ਮਲਣ ਦਾ ਪਵਿੱਤ੍ਰ ਤੇਲ ਹੋਵੇ।

26. ਤੂੰ ਉਸ ਨਾਲ ਮੰਡਲੀ ਦੇ ਤੰਬੂ ਨੂੰ ਅਤੇ ਸਾਖੀ ਦੇ ਸੰਦੂਕ ਨੂੰ ਮਲੀਂ।

27. ਨਾਲੇ ਮੇਜ ਨੂੰ ਅਰ ਉਸ ਦੇ ਸਾਰੇ ਸਮਾਨ ਨੂੰ ਅਤੇ ਸ਼ਮਾਦਾਨ ਨੂੰ ਅਰ ਉਸ ਦੇ ਸਾਰੇ ਸਮਾਨ ਨੂੰ ਅਤੇ ਧੂਪ ਦੀ ਜਗਵੇਦੀ ਨੂੰ।

28. ਅਤੇ ਹੋਮ ਦੀ ਬਲੀ ਦੀ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਹੌਦ ਅਰ ਉਸ ਦੀ ਚੌਕੀ ਨੂੰ।

29. ਤੂੰ ਉਨ੍ਹਾਂ ਨੂੰ ਪਵਿੱਤ੍ਰ ਕਰੀਂ ਕਿ ਓਹ ਅੱਤ ਪਵਿੱਤ੍ਰ ਹੋਣ ਅਤੇ ਜੋ ਕੁਝ ਉਨ੍ਹਾਂ ਨੂੰ ਲੱਗੇ ਪਵਿੱਤ੍ਰ ਹੋਵੇਗਾ।

30. ਤਾਂ ਤੂੰ ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਮਸਹ ਕਰ ਕੇ ਪਵਿੱਤ੍ਰ ਕਰੀਂ ਤਾਂ ਜੋ ਓਹ ਮੇਰੀ ਜਾਜਕਾਈ ਦੀ ਉਪਾਸਨਾ ਕਰਨ।

31. ਅਤੇ ਤੂੰ ਇਸਰਾਏਲੀਆਂ ਨੂੰ ਬੋਲੀਂ ਭਈ ਏਹ ਮਲਣ ਦਾ ਪਵਿੱਤ੍ਰ ਤੇਲ ਮੇਰੇ ਲਈ ਤੁਹਾਡੀਆਂ ਪੀੜ੍ਹੀਆਂ ਤੀਕ ਹੋਵੇ।

32. ਏਹ ਆਦਮੀ ਦੇ ਪਿੰਡੇ ਉੱਤੇ ਨਹੀਂ ਲਾਈਦਾ ਅਤੇ ਉਸ ਦੀ ਸਮੱਗਰੀ ਤੋਂ ਹੋਰ ਕਿਸੇ ਪਰਕਾਰ ਦਾ ਤੇਲ ਤੁਸੀਂ ਨਾ ਬਣਾਇਓ। ਏਹ ਪਵਿੱਤ੍ਰ ਹੈ ਅਤੇ ਤੁਹਾਡੇ ਲਈ ਪਵਿੱਤ੍ਰ ਰਹੇ।

33. ਜਿਹੜਾ ਮਨੁੱਖ ਉਸ ਵਰਗੀ ਮਲਾਉਟ ਕਰੇ ਅਤੇ ਉਸ ਵਿੱਚੋਂ ਕਿਸੇ ਓਪਰੇ ਉੱਤੇ ਚੋਵੇ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।।

34. ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਆਪਣੇ ਲਈ ਮੁਰ ਵਾਲਾ ਮਸਾਲਾ ਲਈਂ ਅਰਥਾਤ ਮੁਰ ਮਸਤਕੀ ਅਤੇ ਲੌਨ ਅਤੇ ਖ਼ਾਲਸ ਲੋਬਾਨ —ਏਹ ਇੱਕੋ ਵਜਨ ਦੇ ਹੋਣ।

35. ਤੂੰ ਉਹ ਨੂੰ ਸੁਗੰਧ ਵਾਲੀ ਧੂਪ ਗਾਂਧੀ ਦੀ ਕਾਰੀਗਰੀ ਦੀ ਬਣਾਈਂ। ਸਲੂਣੀ ਨਿਰੋਲ ਅਤੇ ਪਵਿੱਤ੍ਰ ਹੋਵੇ।

36. ਤੂੰ ਉਸ ਵਿੱਚੋਂ ਕੁਝ ਅੱਤ ਮਹੀਨ ਪੀਹ ਕੇ ਉਹ ਨੂੰ ਸਾਖੀ ਦੇ ਸੰਦੂਕ ਅੱਗੇ ਮੰਡਲੀ ਦੇ ਤੰਬੂ ਵਿੱਚ ਰੱਖੀਂ ਜਿੱਥੇ ਮੈਂ ਤੈਨੂੰ ਮਿਲਾਂਗਾ। ਏਹ ਤੁਹਾਡੇ ਲਈ ਅੱਤ ਪਵਿੱਤ੍ਰ ਹੋਵੇ।

37. ਜਿਹੜੀ ਧੂਪ ਤੂੰ ਬਣਾਵੇਂਗਾ ਉਸ ਦੀ ਸਮੱਗਰੀ ਤੋਂ ਹੋਰ ਧੂਪ ਆਪਣੇ ਲਈ ਨਾ ਬਣਾਇਓ, ਉਹ ਤੇਰੀ ਵੱਲੋਂ ਯਹੋਵਾਹ ਲਈ ਪਵਿੱਤ੍ਰ ਹੋਵੇ।

38. ਜਿਹੜਾ ਮਨੁੱਖ ਉਸ ਵਾਂਙੁ ਸੁੰਗਣ ਲਈ ਬਣਾਵੇ ਉਹ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ।

About ਕੂਚ Chapter 30

Read ਕੂਚ Chapter 30 online from the Holy Bible. This chapter is part of the Book of ਕੂਚ in the Old Testament. Continue reading with the chapter navigation above or explore the complete book.

Book Information

Book: ਕੂਚ
Chapter: 30
Testament: Old Testament

How to Read this Chapter

Use the Previous and Next Chapter buttons to continue reading ਕੂਚ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕੂਚ Chapter 30 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕੂਚ Chapter 30?

ਕੂਚ Chapter 30 is part of the Book of ਕੂਚ in the Holy Bible.

Can I read this chapter online?

Yes. You can read the complete ਕੂਚ Chapter 30 online for free with easy chapter navigation.

More Chapters from ਕੂਚ

  1. ਕੂਚ Chapter 24
  2. ਕੂਚ Chapter 22
  3. ਕੂਚ Chapter 19
  4. ਕੂਚ Chapter 16
  5. ਕੂਚ Chapter 15
  6. ਕੂਚ Chapter 11
  7. ਕੂਚ Chapter 32

Explore More from ਪੁਰਾਣਾ ਨੇਮ

  1. ਬਿਵਸਥਾ ਸਾਰ Chapter 2
  2. ਉਤਪਤ Chapter 22
  3. ਹੋਸ਼ੇਆ Chapter 7
  4. ਲੇਵੀਆਂ Chapter 11
  5. ਜ਼ਬੂਰ Chapter 141
  6. ਜ਼ਬੂਰ Chapter 61
  7. ਬਿਵਸਥਾ ਸਾਰ Chapter 25

Related Chapters & Readings

  1. ਜ਼ਬੂਰ Chapter 3
  2. 1 ਰਾਜਿਆਂ Chapter 4
  3. 1 ਇਤਹਾਸ Chapter 22
  4. ਅੱਯੂਬ Chapter 1
  5. 1 ਇਤਹਾਸ Chapter 10
  6. ਮੱਤੀ Chapter 25
  7. ਕੂਚ Chapter 40
Share Your Love

Leave a Reply

Your email address will not be published. Required fields are marked *