Read ਕੂਚ Chapter 5 Online
Read ਕੂਚ Chapter 5 online from the Holy Bible. This chapter is part of the Book of ਕੂਚ in the Old Testament. Browse every verse with easy chapter navigation, continue to the next chapter, or explore the complete Book of ਕੂਚ and the Holy Bible online.
Choose a Chapter
ਕੂਚ 5
ਅਧਿਆਇ 5
1. ਏਸ ਦੇ ਪਿੱਛੋਂ ਮੂਸਾ ਅਤੇ ਹਾਰੂਨ ਨੇ ਜਾਕੇ ਫ਼ਿਰਊਨ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਉਜਾੜ ਵਿੱਚ ਮੇਰਾ ਪੂਰਬ ਮਨਾਵੇ।
2. ਪਰ ਫ਼ਿਰਊਨ ਆਖਿਆ, ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾ ਕਿ ਇਸਰਾਏਲ ਨੂੰ ਜਾਣ ਦਿਆਂ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਉੱਕਾ ਹੀ ਨਹੀਂ ਜਾਣ ਦੇਵਾਂਗਾ।
3. ਫੇਰ ਉਨ੍ਹਾਂ ਆਖਿਆ, ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ। ਸਾਨੂੰ ਤਿੰਨਾਂ ਦਿਨਾਂ ਦਾ ਪੈਂਡਾ ਉਜਾੜ ਵਿੱਚ ਜਾਣ ਦੇਹ ਤਾਂ ਜੋ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਬਲੀਆਂ ਚੜ੍ਹਾਈਏ ਕਿਤੇ ਅਜੇਹਾ ਨਾ ਹੋਵੇ ਭਈ ਉਹ ਸਾਡੇ ਉੱਤੇ ਮਰੀ ਯਾ ਤਲਵਾਰ ਨਾਲ ਚੜ੍ਹਾਈ ਕਰੇ।
4. ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਆਖਿਆ, ਹੇ ਮੂਸਾ, ਅਤੇ ਹੇ ਹਾਰੂਨ, ਤੁਸੀਂ ਕਿਉਂ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੇ ਕੰਮ ਛੁਡਾਉਂਦੇ ਹੋ? ਆਪਣੀ ਬੇਗਾਰ ਤੇ ਜਾਓ।
5. ਨਾਲੇ ਫ਼ਿਰਊਨ ਨੇ ਆਖਿਆ, ਵੇਖੋ ਹੁਣ ਉਸ ਧਰਤੀ ਦੇ ਲੋਕ ਬਹੁਤ ਹਨ ਪਰ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਬੇਗਾਰ ਤੋਂ ਵਿਸਰਾਮ ਕਰਾਉਂਦੇ ਹੋ।
6. ਉਪਰੰਤ ਉਸੇ ਦਿਨ ਫ਼ਿਰਊਨ ਨੇ ਲੋਕਾਂ ਤੋਂ ਬੇਗਾਰ ਕਰਾਉਣ ਵਾਲਿਆਂ ਅਤੇ ਉਨ੍ਹਾਂ ਦੇ ਕਰੋੜਿਆਂ ਨੂੰ ਏਹ ਹੁਕਮ ਦਿੱਤਾ।
7. ਭਈ ਤੁਸੀਂ ਲੋਕਾਂ ਨੂੰ ਅੱਗੇ ਵਾਂਙੁ ਇੱਟਾਂ ਬਣਾਉਣ ਲਈ ਤੂੜੀ ਨਾ ਦਿਓ। ਓਹ ਆਪਣੇ ਲਈ ਆਪ ਜਾਕੇ ਤੂੜੀ ਇਕੱਠੀ ਕਰਨ।
8. ਅਰ ਤੁਸੀਂ ਉੱਨੀਆਂ ਹੀ ਇੱਟਾਂ ਜਿੰਨੀਆਂ ਓਹ ਅੱਗੇ ਬਣਾਉਂਦੇ ਸਨ ਉਨ੍ਹਾਂ ਤੋਂ ਬਣਵਾਓ। ਤੁਸੀਂ ਉਨ੍ਹਾਂ ਵਿੱਚੋਂ ਕੁਝ ਨਾ ਘਟਾਓ ਕਿਉਂ ਜੋ ਓਹ ਵੇਹਲੇ ਰਹਿੰਦੇ ਹਨ ਏਸੇ ਲਈ ਓਹ ਏਹ ਦੁਹਾਈ ਦਿੰਦੇ ਹਨ ਭਈ ਅਸੀਂ ਜਾਕੇ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ।
9. ਉਹ ਟਹਿਲ ਉਨ੍ਹਾਂ ਮਨੁੱਖਾਂ ਉੱਤੇ ਹੋਰ ਭਾਰੀ ਕੀਤੀ ਜਾਵੇ ਤਾਂ ਜੋ ਓਹ ਕੰਮ ਵਿੱਚ ਲੱਗੇ ਰਹਿਣ ਅਤੇ ਝੂਠੀਆਂ ਗੱਲਾਂ ਉੱਤੇ ਧਿਆਨ ਨਾ ਦੇਣ।
10. ਤਾਂ ਲੋਕਾਂ ਤੋਂ ਬੇਗਾਰ ਕਰਾਉਣ ਵਾਲਿਆਂ ਅਰ ਉਨ੍ਹਾਂ ਦੇ ਕਰੋੜਿਆਂ ਨੇ ਬਾਹਰ ਜਾਕੇ ਲੋਕਾਂ ਨੂੰ ਆਖਿਆ ਕਿ ਫ਼ਿਰਊਨ ਐਉਂ ਫ਼ਰਮਾਉਂਦਾ ਹੈ ਕਿ ਮੈਂ ਤੁਹਾਨੂੰ ਤੂੜੀ ਨਹੀਂ ਦਿਆਂਗਾ।
11. ਤੁਸੀਂ ਜਾਓ ਅਤੇ ਆਪਣੇ ਲਈ ਤੂੜੀ ਜਿੱਥੋਂ ਤੁਹਾਨੂੰ ਲੱਭੇ ਆਪ ਲਿਆਓ। ਤੁਹਾਡੀ ਟਹਿਲ ਤੋਂ ਕੁਝ ਵੀ ਨਹੀਂ ਘਟੇਗਾ।
12. ਤਾਂ ਓਹ ਲੋਕ ਸਾਰੇ ਮਿਸਰ ਦੇਸ ਵਿੱਚ ਤੂੜੀ ਦੀ ਥਾਂ ਭੁੱਠਾ ਚੁਗਣ ਨੂੰ ਖਿੰਡ ਗਏ।
13. ਅਤੇ ਬੇਗਾਰ ਕਰਾਉਣ ਵਾਲਿਆਂ ਨੇ ਤਗੀਦ ਕਰ ਕੇ ਆਖਿਆ, ਤੁਸੀਂ ਆਪਣਾ ਰੋਜ ਦਾ ਕੰਮ ਰੋਜ ਪੂਰਾ ਕਰੋ ਜਿਵੇਂ ਤੂੜੀ ਦੇ ਹੰਦਿਆਂ ਤੇ ਕਰਦੇ ਸਾਓ।
14. ਤਾਂ ਇਸਰਾਏਲੀਆਂ ਦੇ ਮੇਹਟਾਂ ਨੇ ਜਿਨ੍ਹਾਂ ਨੂੰ ਫ਼ਿਰਊਨ ਦੇ ਬੇਗਾਰ ਕਰਾਉਣ ਵਾਲਿਆਂ ਨੇ ਉਨ੍ਹਾਂ ਉੱਤੇ ਮਕੱਰਰ ਕੀਤਾ ਹੋਇਆ ਸੀ ਮਾਰ ਖਾਧੀ। ਉਨ੍ਹਾਂ ਨੂੰ ਏਹ ਆਖਿਆ ਗਿਆ ਭਈ ਤੁਸਾਂ ਆਪਣਾ ਇੱਟਾਂ ਬਣਾਉਣ ਦਾ ਕੰਮ ਕੱਲ ਪਰਸੋਂ ਤੇ ਅੱਜ ਵੀ ਪੂਰਾ ਕਿਉਂ ਨਹੀਂ ਕੀਤਾ?
15. ਤਾਂ ਇਸਰਾਏਲੀਆਂ ਦੇ ਮੇਹਟ ਅੰਦਰ ਆਏ ਅਰ ਫ਼ਰਊਨ ਕੋਲ ਦੁਹਾਈ ਦਿੱਤੀ ਕਿ ਤੁਸਾਂ ਆਪਣੇ ਦਾਸਾਂ ਨਾਲ ਅਜੇਹਾ ਕਿਉਂ ਕੀਤਾ?
16. ਤੁਹਾਡੇ ਦਾਸਾਂ ਨੂੰ ਤੂੜੀ ਨਹੀਂ ਦਿੱਤੀ ਜਾਂਦੀ ਅਤੇ ਸਾਨੂੰ ਆਖਦੇ ਹਨ, ਇਟਾਂ ਬਣਾਓ! ਵੇਖੋ ਤੁਹਾਡੇ ਦਾਸਾਂ ਨੂੰ ਮਾਰ ਪੈਂਦੀ ਹੈ। ਦੋਸ਼ ਤੁਹਾਡੇ ਲੋਕਾਂ ਦਾ ਹੈ।
17. ਉਸ ਆਖਿਆ, ਤੁਸੀਂ ਢਿੱਲੇ ਹੋ, ਢਿੱਲੇ! ਏਸੇ ਕਰਕੇ ਤੁਸੀਂ ਆਖੀ ਜਾਂਦੇ ਹੋ, ਸਾਨੂੰ ਜਾਣ ਦੇਹ ਤਾਂ ਜੋ ਅਸੀਂ ਯਹੋਵਾਹ ਲਈ ਬਲੀਆਂ ਚੜ੍ਹਾਈਏ।
18. ਹੁਣ ਜਾਓ ਅਰ ਕੰਮ ਕਰੋ ਪਰ ਤੂੜੀ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਅਰ ਇੱਟਾਂ ਦਾ ਲੇਖਾ ਪੂਰਾ ਕਰਨਾ ਪਊਗਾ।
19. ਤਾਂ ਇਸਰਾਏਲੀਆਂ ਦੇ ਮੇਹਟਾਂ ਨੇ ਵੇਖ ਲਿਆ ਭਈ ਅਸੀਂ ਬੁਰੇ ਹਾਲ ਵਿੱਚ ਹਾਂ ਜਦ ਆਖਿਆ ਜਾਂਦਾ ਹੈ, ਤੁਸੀਂ ਆਪਣੇ ਰੋਜ ਦੇ ਇੱਟਾਂ ਦੇ ਕੰਮ ਵਿੱਚੋਂ ਕੁਝ ਨਾ ਘਟਾਓ।
20. ਜਦ ਉਹ ਫ਼ਿਰਊਨ ਕੋਲੋਂ ਬਾਹਰ ਨਿੱਕਲੇ ਤਾਂ ਓਹ ਮੂਸਾ ਅਤੇ ਹਾਰੂਨ ਨੂੰ ਜਿਹੜੇ ਉਨ੍ਹਾਂ ਦੇ ਮਿਲਨ ਨੂੰ ਰਾਹ ਵਿੱਚ ਖੜੇ ਸਨ ਟੱਕਰੇ।
21. ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਆਖਿਆ ਯਹੋਵਾਹ ਤੁਹਾਨੂੰ ਵੇਖੇ ਤੇ ਨਿਆਉਂ ਕਰੇ ਕਿਉਂ ਜੋ ਤੁਸਾਂ ਸਾਡੀ ਬਾਸ਼ਨਾ ਫ਼ਿਰਊਨ ਦੇ ਅੱਗੇ ਅਤੇ ਉਸ ਦੇ ਟਹਿਲੂਆਂ ਦੇ ਅੱਗੇ ਗੰਦੀ ਬਣਾ ਦਿੱਤੀ ਹੈ ਅਰ ਸਾਨੂੰ ਜਾਨੋਂ ਮਾਰਨ ਲਈ ਉਨ੍ਹਾਂ ਦੇ ਹੱਥ ਵਿੱਚ ਤੇਗ ਦੇ ਦਿੱਤੀ ਹੈ।
22. ਫੇਰ ਮੂਸਾ ਯਹੋਵਾਹ ਵੱਲ ਮੁੜਿਆ ਅਰ ਆਖਿਆ, ਹੇ ਪ੍ਰਭੂ ਤੈਂ ਕਿਉਂ ਏਸ ਪਰਜਾ ਉੱਤੇ ਬੁਰਿਆਈ ਆਉਣ ਦਿੱਤੀ ਅਰ ਤੈਂ ਮੈਨੂੰ ਕਿਉਂ ਘੱਲਿਆ?
23. ਕਿਉਂ ਕਿ ਜਿਸ ਵੇਲੇ ਤੋਂ ਮੈਂ ਤੇਰਾ ਨਾਮ ਲੈਕੇ ਫ਼ਿਰਊਨ ਨਾਲ ਗੱਲਾਂ ਕਰਨ ਲਈ ਆਇਆ ਤਦ ਤੋਂ ਹੀ ਉਸ ਨੇ ਏਸ ਪਰਜਾ ਨਾਲ ਬੁਰਿਆਈ ਕੀਤੀ ਅਤੇ ਤੈਂ ਵੀ ਆਪਣੀ ਪਰਜਾ ਨਾਲ ਬੁਰਿਆਈ ਕੀਤੀ ਅਤੇ ਤੈਂ ਵੀ ਆਪਣੀ ਪਰਜਾ ਨੂੰ ਛੁਟਕਾਰਾ ਨਾ ਦਿੱਤਾ।ਕੀਤਾ।”
About ਕੂਚ Chapter 5
Read ਕੂਚ Chapter 5 online from the Holy Bible. This chapter is part of the Book of ਕੂਚ in the Old Testament. Continue reading with the chapter navigation above or explore the complete book.
Book Information
Book: ਕੂਚ
Chapter: 5
Testament: Old Testament
How to Read this Chapter
Use the Previous and Next Chapter buttons to continue reading ਕੂਚ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਕੂਚ Chapter 5 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਕੂਚ Chapter 5?
ਕੂਚ Chapter 5 is part of the Book of ਕੂਚ in the Holy Bible.
Can I read this chapter online?
Yes. You can read the complete ਕੂਚ Chapter 5 online for free with easy chapter navigation.
More Chapters from ਕੂਚ
Explore More from ਪੁਰਾਣਾ ਨੇਮ
- ਹਿਜ਼ਕੀਏਲ Chapter 33
- ਅੱਯੂਬ Chapter 5
- ਯੂਨਾਹ Chapter 4
- ਉਤਪਤ Chapter 5
- ਬਿਵਸਥਾ ਸਾਰ Chapter 4
- ਉਤਪਤ Chapter 42
- ਅੱਯੂਬ Chapter 35