ਕੂਚ Chapter 4

For English

Read ਕੂਚ Chapter 4 Online

Read ਕੂਚ Chapter 4 online from the Holy Bible. This chapter is part of the Book of ਕੂਚ in the Old Testament. Browse every verse with easy chapter navigation, continue to the next chapter, or explore the complete Book of ਕੂਚ and the Holy Bible online.

Choose a Chapter

ਕੂਚ 4

ਅਧਿਆਇ 4

1. ਤਾਂ ਮੂਸਾ ਨੇ ਉੱਤ੍ਰ ਦਿੱਤਾ ਕਿ ਵੇਖ ਓਹ ਮੇਰੀ ਪਰਤੀਤ ਨਾ ਕਰਨਗੇ ਨਾ ਮੇਰੀ ਅਵਾਜ਼ ਸੁਣਨਗੇ ਸਗੋਂ ਓਹ ਆਖਣਗੇ ਯਹੋਵਾਹ ਨੇ ਤੈਨੂੰ ਦਰਸ਼ਣ ਨਹੀਂ ਦਿੱਤਾ।

2. ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਤੇਰੇ ਹੱਥ ਵਿੱਚ ਕੀ ਹੈ? ਉਸ ਆਖਿਆ, ਢਾਂਗ਼ਾ। ਤਾਂ ਉਸ ਨੇ ਆਖਿਆ, ਏਸ ਨੂੰ ਧਰਤੀ ਉੱਤੇ ਸੁੱਟ ਦੇਹ।

3. ਤਾਂ ਉਸ ਨੇ ਧਰਤੀ ਉੱਤੇ ਸੁੱਟ ਦਿੱਤਾ। ਉਹ ਸੱਪ ਬਣ ਗਿਆ ਅਤੇ ਮੂਸਾ ਉਸ ਦੇ ਅੱਗੋਂ ਭੱਜਾ।

4. ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਵਧਾ ਕੇ ਉਸ ਨੂੰ ਪੂਛੋਂ ਫੜ ਲੈ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਹ ਦੇ ਹੱਥ ਵਿੱਚ ਢਾਂਗਾ ਬਣ ਗਿਆ।

5. ਤਾਂ ਜੋ ਓਹ ਪਰਤੀਤ ਕਰਨ ਭਈ ਯਹੋਵਾਹ ਉਨ੍ਹਾਂ ਦੇ ਪਿਉ ਦਾਦਿਆਂ ਦੇ ਪਰਮੇਸ਼ਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ, ਅਰ ਯਾਕੂਬ ਦੇ ਪਰਮੇਸ਼ੁਰ ਨੇ ਤੈਨੂੰ ਦਰਸ਼ਣ ਦਿੱਤਾ।

6. ਯਹੋਵਾਹ ਨੇ ਉਸ ਨੂੰ ਹੋਰ ਏਹ ਅਖਿਆ, ਹੁਣ ਤੂੰ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖ ਤਾਂ ਉਸ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖਿਆ। ਜਾਂ ਵੇਖੋ ਉਹ ਦਾ ਹੱਥ ਕੋੜ੍ਹ ਨਾਲ ਬਰਫ਼ ਵਰਗਾ ਹੋ ਗਿਆ ਸੀ।

7. ਸੋ ਆਖਿਆ, ਤੂੰ ਫੇਰ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖ। ਉਸ ਨੇ ਫੇਰ ਆਪਣਾ ਹੱਥਾ ਆਪਣੀ ਹਿੱਕ ਉੱਤੇ ਰੱਖਿਆ ਤਾਂ ਜਦ ਬਾਹਰ ਕੱਢਿਆ ਵੇਖੋ ਉਹ ਉਸ ਦੇ ਬਾਕੀ ਸਰੀਰ ਵਰਗਾ ਹੋ ਗਿਆ।

8. ਫੇਰ ਐਉਂ ਹੋਵੇਗਾ ਭਈ ਜੇ ਓਹ ਤੇਰੀ ਪਰਤੀਤ ਨਾ ਕਰਨ ਨਾ ਹੀ ਪਹਿਲੇ ਨਿਸ਼ਾਨ ਦਾ ਮਤਲਬ ਮੰਨਣ ਤਾਂ ਓਹ ਦੂਜੇ ਨਿਸ਼ਾਨ ਦੇ ਮਤਲਬ ਉੱਤੇ ਪਰਤੀਤ ਕਰਨਗੇ।

9. ਅਤੇ ਐਉਂ ਹੋਵੇਗਾ ਭਈ ਜੇ ਕਰ ਇਨ੍ਹਾਂ ਦੋਹਾਂ ਨਿਸ਼ਾਨਾ ਉੱਤੇ ਵੀ ਪਰਤੀਤ ਨਾ ਕਰਨ ਨਾ ਤੇਰੀ ਅਵਾਜ਼ ਨੂੰ ਸੁਣਨ ਤਾਂ ਤੂੰ ਦਰਿਆ ਦਾ ਪਾਣੀ ਲੈਕੇ ਸੁੱਕੀ ਭੋਂ ਉੱਤੇ ਡੋਹਲੀਂ। ਉਹ ਪਾਣੀ ਜਿਹੜਾ ਤੂੰ ਦਰਿਆ ਤੋਂ ਲਵੇਂਗਾ ਉਹ ਉਸ ਭੋਂ ਉੱਤੇ ਲਹੂ ਹੋ ਜਾਵੇਗਾ।

10. ਤਦ ਮੂਸਾ ਨੇ ਯਹੋਵਾਹ ਨੂੰ ਆਖਿਆ, ਹੇ ਪ੍ਰਭੂ ਮੈਂ ਧੜੱਲੇ ਦਾਰ ਗੱਲਾਂ ਕਰਨ ਮਨੁੱਖ ਨਹੀਂ ਹਾਂ ਨਾ ਅੱਗੇ ਸਾਂ ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੇਰੀ ਬੋਲੀ ਢਿੱਲੀ ਹੈ ਅਤੇ ਮੇਰੀ ਜੀਭ ਮੋਟੀ ਹੈ।

11. ਤਾਂ ਯਹੋਵਾਹ ਨੇ ਉਸ ਨੂੰ ਅਖਿਆ, ਆਦਮੀ ਦਾ ਮੂੰਹ ਕਿਸ ਬਣਾਇਆ ਅਤੇ ਕੌਣ ਗੁੰਗਾ ਯਾ ਬੋਲਾ ਯਾ ਅੰਨ੍ਹਾਂ ਬਣਾਉਂਦਾ ਹੈ?

12. ਸੋ ਹੁਣ ਤੂੰ ਜਾਹ। ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁੱਝ ਤੈਂ ਬੋਲਣਾ ਹੈ ਸੋ ਮੈਂ ਤੈਨੂੰ ਸਿਖਾਵਾਂਗਾ।

13. ਤਾਂ ਉਸ ਆਖਿਆ, ਹੇ ਪ੍ਰਭੂ ਜਿਸ ਦੇ ਹੱਥ ਤੂੰ ਘੱਲਣਾ ਚਾਹੇਂ ਘੱਲ ਦੇਹ।

14. ਫਿਰ ਯਹੋਵਾਹ ਦਾ ਕਰੋਧ ਮੂਸਾ ਉੱਤੇ ਭੜਕਿਆ ਅਰ ਉਸ ਆਖਿਆ, ਕੀ ਹਾਰੂਨ ਲੇਵੀ ਤੇਰਾ ਭਰਾ ਨਹੀਂ। ਮੈਂ ਜਾਣਦਾ ਹਾਂ ਕਿ ਉਹ ਚੰਗਾ ਬੋਲਣ ਵਾਲਾ ਹੈ। ਨਾਲੇ ਵੇਖ ਉਹ ਤੇਰੇ ਮਿਲਨ ਨੂੰ ਨਿੱਕਲਿਆ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿੱਚ ਅਨੰਦ ਹੋਵੇਗਾ।

15. ਤੂੰ ਉਸ ਦੇ ਨਾਲ ਬੋਲੇਂਗਾ ਅਤੇ ਉਸ ਦੇ ਮੂੰਹ ਵਿੱਚ ਗੱਲਾਂ ਪਾਵੇਂਗਾ ਅਤੇ ਮੈਂ ਤੇਰੇ ਮੂੰਹ ਨਾਲ ਅਤੇ ਉਹ ਦੇ ਮੂੰਹ ਨਾਲ ਹੋਵਾਂਗਾ ਅਤੇ ਜੋ ਤੁਸਾਂ ਕਰਨਾ ਹੈ ਮੈਂ ਤੁਹਾਨੂੰ ਸਿਖਾਵਾਂਗਾ।

16. ਉਹ ਤੇਰੀ ਵੱਲੋਂ ਪਰਜਾ ਨਾਲ ਬੋਲੇਗਾ ਅਤੇ ਐਉਂ ਹੋਵੇਗਾ ਕਿ ਉਹ ਤੇਰੇ ਲਈ ਮੂੰਹ ਜਿਹਾ ਹੋਵੇਗਾ ਅਰ ਤੂੰ ਉਸ ਲਈ ਪਰਮੇਸ਼ੁਰ ਜਿਹਾ ਹੋਵੇਂਗਾ।

17. ਤੂੰ ਏਹ ਢਾਂਗਾ ਆਪਣੇ ਹੱਥ ਵਿੱਚ ਲਈਂ ਜਿਹਦੇ ਨਾਲ ਤੂੰ ਉਨ੍ਹਾਂ ਨਿਸ਼ਾਨਾਂ ਨੂੰ ਵਿਖਾਵੇਂਗਾ।

18. ਮੂਸਾ ਆਪਣੇ ਸੌਹਰੇ ਯਿਥਰੋ ਵੱਲ ਮੁੜ ਗਿਆ ਅਰ ਉਸ ਨੂੰ ਆਖਿਆ, ਦਯਾ ਕਰ ਕੇ ਮੈਨੂੰ ਜਾਣ ਦਿਓ। ਮੈਨੂੰ ਮਿਸਰ ਵਿੱਚ ਆਪਣੇ ਭਰਾਵਾਂ ਕੋਲ ਮੁੜਨ ਦਿਓ ਤਾਂ ਜੋ ਮੈਂ ਵੇਖਾਂ ਭਈ ਓਹ ਅਜੇ ਤੀਕ ਜੀਉਂਦੇ ਹਨ ਤਾਂ ਯਿਥਰੋ ਨੇ ਮੂਸਾ ਨੂੰ ਆਖਿਆ, ਸੁਖ ਸਾਂਦ ਨਾਲ ਜਾਹ।

19. ਤਾਂ ਯਹੋਵਾਹ ਨੇ ਮਿਦਯਾਨ ਵਿੱਚ ਮੂਸਾ ਨੂੰ ਆਖਿਆ, ਜਾਹ ਅਰ ਮਿਸਰ ਨੂੰ ਮੁੜ ਕਿਉਂ ਜੋ ਤੇਰੀ ਜਾਨ ਦੇ ਲਾਗੂ ਮਰ ਗਏ ਹਨ।

20. ਮੂਸਾ ਨੇ ਆਪਣੀ ਪਤਨੀ ਅਰ ਆਪਣੇ ਪੁੱਤ੍ਰਾਂ ਨੂੰ ਲੈਕੇ ਖੋਤੇ ਉੱਤੇ ਅਸਵਾਰ ਕੀਤਾ ਅਰ ਉਹ ਮਿਸਰ ਦੇਸ ਨੂੰ ਮੁੜ ਪਿਆ ਅਤੇ ਮੂਸਾ ਪਰਮੇਸ਼ੁਰ ਦਾ ਢਾਂਗਾ ਆਪਣੇ ਹੱਥ ਵਿੱਚ ਲੈ ਗਿਆ।

21. ਯਹੋਵਾਹ ਨੇ ਮੂਸਾ ਨੂੰ ਆਖਿਆ, ਜਦ ਤੂੰ ਮਿਸਰ ਵਿੱਚ ਵੜ ਜਾਵੇਂ ਤਾਂ ਵੇਖ ਤੂੰ ਸਾਰੇ ਅਚਰਜ ਕੰਮ ਜਿਹੜੇ ਮੈਂ ਤੇਰੇ ਹੱਥ ਵਿੱਚ ਰੱਖੇ ਹਨ ਫ਼ਿਰਊਨ ਦੇ ਸਨਮੁਖ ਕਰੀਂ ਪਰ ਮੈਂ ਉਸ ਦੇ ਮਨ ਨੂੰ ਕਠੋਰ ਹੋਣ ਦਿਆਂਗਾ ਅਰ ਉਹ ਪਰਜਾ ਨੂੰ ਜਾਣ ਨਾ ਦੇਵੇਗਾ।

22. ਤਾਂ ਤੂੰ ਫ਼ਿਰਊਨ ਨੂੰ ਆਖੀਂ, ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਇਸਰਾਏਲ ਮੇਰਾ ਪਲੋਠਾ ਪੁੱਤ੍ਰ ਹੈ।

23. ਅਰ ਮੈਂ ਤੈਨੂੰ ਆਖਿਆ ਹੈ, ਮੇਰੇ ਪੁੱਤ੍ਰ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਬੰਦਗੀ ਕਰੇ ਅਰ ਤੈਂ ਉਸ ਦੇ ਜਾਣ ਦੇਣ ਤੋਂ ਇਨਕਾਰ ਕੀਤਾ ਹੈ। ਵੇਖ ਮੈਂ ਤੇਰੇ ਪੁੱਤ੍ਰ ਸਗੋਂ ਤੇਰੇ ਪਲੌਠੇ ਪੁੱਤ੍ਰ ਨੂੰ ਜਾਨੋਂ ਮਾਰ ਦਿਆਂਗਾ।

24. ਤਾਂ ਰਸਤੇ ਵਿੱਚ ਪੜਾਓ ਉੱਤੇ ਐਂਉਂ ਹੋਇਆ ਕਿ ਯਹੋਵਾਹ ਉਸ ਨੂੰ ਮਿਲਿਆ ਅਰ ਉਸ ਨੂੰ ਮਾਰਨਾ ਚਾਹਿਆ।

25. ਤਾਂ ਸਿੱਪੋਰਾਹ ਨੇ ਇੱਕ ਚਕ ਮਕ ਦੀ ਪੱਥਰੀ ਲੈ ਕੇ ਆਪਣੇ ਪੁੱਤ੍ਰ ਦੀ ਖੱਲੜੀ ਕੱਟ ਸੁੱਟੀ ਅਰ ਉਸ ਨੂੰ ਉਸ ਦੇ ਪੈਰਾਂ ਵਿੱਚ ਸੁੱਟ ਦਿੱਤਾ ਅਤੇ ਆਖਿਆ, ਤੂੰ ਸੱਚ ਮੁੱਚ ਮੇਰੇ ਪੁੱਤ੍ਰ ਲਈ ਇੱਕ ਖੂਨੀ ਪਤੀ ਹੈਂ।

26. ਸੋ ਉਸ ਨੇ ਉਹ ਨੂੰ ਛੱਡ ਦਿੱਤਾ। ਫਿਰ ਉਸ ਨੇ ਉਹ ਨੂੰ ਆਖਿਆ, ਸੁੰਨਤ ਦੇ ਕਾਰਨ ਤੂੰ ਖੂਨੀ ਪਤੀ ਹੋਇਆ ਹੈਂ।

27. ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਜਾਹ ਅਤੇ ਮੂਸਾ ਨੂੰ ਉਜਾੜ ਵਿੱਚ ਮਿਲ ਤਾਂ ਉਹ ਚੱਲਾ ਗਿਆ ਅਰ ਉਸ ਨੂੰ ਪਰਮੇਸ਼ੁਰ ਦੇ ਪਹਾੜ ਉੱਤੇ ਮਿਲਿਆ ਅਤੇ ਉਸ ਨੂੰ ਚੁੰਮਿਆ।

28. ਤਾਂ ਮੂਸਾ ਨੇ ਹਾਰੂਨ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ ਜਿਨ੍ਹਾਂ ਲਈ ਉਸ ਨੂੰ ਘੱਲਿਆ ਸੀ ਨਾਲੇ ਓਹ ਸਾਰੇ ਨਿਸ਼ਾਨ ਜਿਨ੍ਹਾਂ ਦਾ ਉਸ ਨੂੰ ਹੁਕਮ ਦਿੱਤਾ ਸੀ।

29. ਸੋ ਮੂਸਾ ਅਰ ਹਾਰੂਨ ਚੱਲੇ ਗਏ ਅਰ ਇਸਰਾਏਲੀਆਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠੇ ਕੀਤਾ।

30. ਅਤੇ ਹਾਰੂਨ ਨੇ ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਨੇ ਮੂਸਾ ਨਾਲ ਕੀਤੀਆਂ ਸਨ ਦੱਸੀਆਂ ਅਤੇ ਪਰਜਾ ਦੇ ਵੇਖਦਿਆਂ ਓਹ ਨਿਸ਼ਾਨ ਵਿਖਾਏ।

31. ਤਾਂ ਪਰਜਾ ਨੇ ਪਰਤੀਤ ਕੀਤੀ ਅਤੇ ਜਦ ਉਨ੍ਹਾਂ ਨੇ ਸੁਣਿਆ ਭਈ ਯਹੋਵਾਹ ਨੇ ਇਸਰਾਏਲੀਆਂ ਦੀ ਖ਼ਬਰ ਲੀਤੀ ਹੈ ਅਤੇ ਉਨ੍ਹਾਂ ਦਾ ਦੁੱਖ ਵੇਖਿਆ ਹੈ ਤਾਂ ਆਪਣੇ ਸੀਸ ਨਿਵਾ ਕੇ ਮੱਥਾ ਟੇਕਿਆ।

About ਕੂਚ Chapter 4

Read ਕੂਚ Chapter 4 online from the Holy Bible. This chapter is part of the Book of ਕੂਚ in the Old Testament. Continue reading with the chapter navigation above or explore the complete book.

Book Information

Book: ਕੂਚ
Chapter: 4
Testament: Old Testament

How to Read this Chapter

Use the Previous and Next Chapter buttons to continue reading ਕੂਚ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕੂਚ Chapter 4 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕੂਚ Chapter 4?

ਕੂਚ Chapter 4 is part of the Book of ਕੂਚ in the Holy Bible.

Can I read this chapter online?

Yes. You can read the complete ਕੂਚ Chapter 4 online for free with easy chapter navigation.

More Chapters from ਕੂਚ

  1. ਕੂਚ Chapter 24
  2. ਕੂਚ Chapter 22
  3. ਕੂਚ Chapter 32
  4. ਕੂਚ Chapter 30
  5. ਕੂਚ Chapter 19
  6. ਕੂਚ Chapter 16
  7. ਕੂਚ Chapter 15

Explore More from ਪੁਰਾਣਾ ਨੇਮ

  1. 2 ਰਾਜਿਆਂ Chapter 11
  2. ਜ਼ਬੂਰ Chapter 64
  3. ਉਪਦੇਸ਼ਕ Chapter 9
  4. ਜ਼ਬੂਰ Chapter 42
  5. ਸਫ਼ਨਯਾਹ Chapter 2
  6. ਅਜ਼ਰਾ Chapter 10
  7. ਹਿਜ਼ਕੀਏਲ Chapter 45

Related Chapters & Readings

  1. ਅੱਯੂਬ Chapter 27
  2. ਹਿਜ਼ਕੀਏਲ Chapter 10
  3. ਹਿਜ਼ਕੀਏਲ Chapter 15
  4. ਇਬਰਾਨੀਆਂ Chapter 13
  5. ਉਤਪਤ Chapter 11
  6. ਬਿਵਸਥਾ ਸਾਰ Chapter 23
  7. ਬਿਵਸਥਾ ਸਾਰ Chapter 16
Share Your Love

Leave a Reply

Your email address will not be published. Required fields are marked *