ਕਹਾਉਤਾਂ Chapter 29

For English

Read ਕਹਾਉਤਾਂ Chapter 29 Online

Read ਕਹਾਉਤਾਂ Chapter 29 online from the Holy Bible. This chapter is part of the Book of ਕਹਾਉਤਾਂ in the Old Testament. Browse every verse with easy chapter navigation, continue to the next chapter, or explore the complete Book of ਕਹਾਉਤਾਂ and the Holy Bible online.

Choose a Chapter

ਕਹਾਉਤਾਂ 29

ਅਧਿਆਇ 29

1. ਜਿਹੜਾ ਝੱਟੇ ਬਿੰਦੇ ਤਾੜ ਖਾ ਕੇ ਵੀ ਧੌਣ ਦਾ ਅਕੜੇਵਾਂ ਕਰੇ, ਉਹ ਅਚਾਣਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਉ ਨਾ ਹੋਵੇਗਾ।

2. ਜਦ ਧਰਮੀ ਪਰਬਲ ਹੁੰਦੇ ਹਨ ਤਾਂ ਲੋਕ ਅਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾ ਲੋਕ ਢਾਹਾਂ ਮਾਰਦੇ ਹਨ।

3. ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਜਿਹੜਾ ਕੰਜਰੀਆਂ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ।

4. ਨਿਆਉਂ ਨਾਲ ਪਾਤਸ਼ਾਹ ਦੇਸ ਨੂੰ ਦ੍ਰਿੜ ਕਰਦਾ ਹੈ, ਪਰ ਕਰ ਦਾ ਲੋਭੀ ਉਹ ਨੂੰ ਉਲਟਾ ਦਿੰਦਾ ਹੈ।

5. ਜਿਹੜਾ ਪੁਰਸ਼ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਜਾਲ ਵਿਛਾਉਂਦਾ ਹੈ।

6. ਬੁਰਿਆਰ ਦੇ ਅਪਰਾਧ ਵਿੱਚ ਫਾਹੀ ਹੈ, ਪਰ ਧਰਮੀ ਪੁਰਸ਼ ਜੈ ਕਾਰਾਂ ਨਾਲ ਅਨੰਦ ਕਰਦਾ ਹੈ।

7. ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਨੂੰ ਜਾਣਦਾ ਹੈ, ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ।

8. ਮਖੌਲੀਏ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਮੋੜ ਦਿੰਦੇ ਹਨ।

9. ਜੇ ਬੁਧਵਾਨ ਪੁਰਸ਼ ਮੂਰਖ ਨਾਲ ਝਗੜੇ, ਤਾਂ ਭਾਵੇਂ ਉਹ ਗੁੱਸੇ ਹੋਵੇ ਭਾਵੇਂ ਹਾਸੀ ਕਰੇ ਪਰ ਚੈਨ ਨਹੀਂ ਮਿਲਦੀ।

10. ਖ਼ੂਨੀ ਮਨੁੱਖ ਖਰਿਆਂ ਨਾਲ ਵੈਰ ਰੱਖਦੇ ਹਨ, ਅਤੇ ਸਚਿਆਰ,—ਓਹ ਓਹਨਾਂ ਦੀ ਜਾਨ ਨੂੰ ਭਾਲਦੇ ਹਨ।

11. ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।

12. ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ, ਤਾਂ ਉਹ ਦੇ ਸੱਭੇ ਚਾਕਰ ਦੁਸ਼ਟ ਹੋ ਜਾਣਗੇ।

13. ਦੀਣ ਅਤੇ ਦਾੱਬਾ ਦੇਣ ਵਾਲਾ ਇੱਕ ਦੂਜੇ ਨੂੰ ਮਿਲਦੇ ਹਨ, ਯਹੋਵਾਹ ਓਹਨਾਂ ਦੋਹਾਂ ਦੀਆਂ ਅੱਖੀਆਂ ਨੂੰ ਚਾਨਣ ਦਿੰਦਾ ਹੈ।

14. ਜਿਹੜਾ ਪਾਤਸ਼ਾਹ ਗਰੀਬਾਂ ਦਾ ਸੱਚਾ ਨਿਆਉਂ ਕਰਦਾ ਹੈ, ਉਹ ਦੀ ਗੱਦੀ ਸਦਾ ਬਣੀ ਰਹੇਗੀ।

15. ਤਾੜ ਅਤੇ ਛਿਟੀ ਬੁੱਧ ਦਿੰਦੀਆਂ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।

16. ਜਦੋਂ ਦੁਸ਼ਟ ਪਰਬਲ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ, ਪਰ ਧਰਮੀ ਓਹਨਾਂ ਦਾ ਡਿੱਗਣਾ ਵੇਖਣਗੇ।

17. ਆਪਣੇ ਪੁੱਤਰ ਨੂੰ ਤਾੜ ਤਾਂ ਉਹ ਤੈਨੂੰ ਸੁਖ ਦੇਵੇਗਾ, ਅਤੇ ਉਹ ਤੇਰੇ ਜੀ ਨੂੰ ਨਿਹਾਲ ਕਰੇਗਾ।

18. ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ, ਪਰ ਜਿਹੜਾ ਬਿਵਸਥਾ ਦੀ ਪਾਲਨਾ ਕਰਦਾ ਹੈ ਉਹ ਧੰਨ ਹੈ।

19. ਟਹਿਲੀਆ ਨਿਰੀਆਂ ਗੱਲਾਂ ਨਾਲ ਨਹੀਂ ਸੌਰਦਾ, ਕਿਉਂ ਜੋ ਉਹ ਸਮਝਦਾ ਤਾਂ ਹੈ ਪਰ ਪਰਵਾਹ ਨਹੀਂ ਕਰਦਾ।

20. ਕੀ ਤੂੰ ਕੋਈ ਮਨੁੱਖ ਵੇਖਦਾ ਹੈਂ ਜੋ ਬੋਲਣ ਵਿੱਚ ਕਾਹਲ ਕਰਦਾ ਹੈ? ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।

21. ਜਿਹੜਾ ਆਪਣੇ ਟਹਿਲੀਏ ਨੂੰ ਬਚਪਣੇ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਓੜਕ ਨੂੰ ਉਸ ਦਾ ਵਾਰਿਸ ਬਣ ਬੈਠੇਗਾ।

22. ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ, ਅਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।

23. ਆਦਮੀ ਦਾ ਹੰਕਾਰ ਉਹ ਨੂੰ ਅਧੀਨ ਕਰੇਗਾ, ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ।

24. ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ, ਉਹ ਸੌਂਹ ਤਾਂ ਸੁਣਦਾ ਹੈ, ਪਰ ਦੱਸਦਾ ਕੁਝ ਨਹੀਂ।

25. ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁੱਖ ਸਾਂਦ ਨਾਲ ਰਹੇਗਾ।

26. ਹਾਕਮ ਦੇ ਮੂੰਹ ਨੂੰ ਬਾਹਲੇ ਭਾਲਦੇ ਹਨ , ਪਰ ਮਨੁੱਖ ਦਾ ਇਨਸਾਫ਼ ਯਹੋਵਾਹ ਵੱਲੋਂ ਹੈ।

27. ਧਰਮੀ ਕੁਨਿਆਈ ਤੋਂ ਘਿਣ ਕਰਦਾ ਹੈ, ਅਤੇ ਦੁਸ਼ਟ ਸਿੱਧੀ ਚਾਲ ਵਾਲੇ ਤੋਂ ਘਿਣ ਕਰਦਾ ਹੈ।

About ਕਹਾਉਤਾਂ Chapter 29

Read ਕਹਾਉਤਾਂ Chapter 29 online from the Holy Bible. This chapter is part of the Book of ਕਹਾਉਤਾਂ in the Old Testament. Continue reading with the chapter navigation above or explore the complete book.

Book Information

Book: ਕਹਾਉਤਾਂ
Chapter: 29
Testament: Old Testament

How to Read this Chapter

Use the Previous and Next Chapter buttons to continue reading ਕਹਾਉਤਾਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕਹਾਉਤਾਂ Chapter 29 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕਹਾਉਤਾਂ Chapter 29?

ਕਹਾਉਤਾਂ Chapter 29 is part of the Book of ਕਹਾਉਤਾਂ in the Holy Bible.

Can I read this chapter online?

Yes. You can read the complete ਕਹਾਉਤਾਂ Chapter 29 online for free with easy chapter navigation.

More Chapters from ਕਹਾਉਤਾਂ

  1. ਕਹਾਉਤਾਂ Chapter 9
  2. ਕਹਾਉਤਾਂ Chapter 25
  3. ਕਹਾਉਤਾਂ Chapter 20
  4. ਕਹਾਉਤਾਂ Chapter 5
  5. ਕਹਾਉਤਾਂ Chapter 3
  6. ਕਹਾਉਤਾਂ Chapter 2
  7. ਕਹਾਉਤਾਂ Chapter 16

Explore More from ਪੁਰਾਣਾ ਨੇਮ

  1. 1 ਸਮੂਏਲ Chapter 25
  2. ਹਿਜ਼ਕੀਏਲ Chapter 45
  3. ਜ਼ਬੂਰ Chapter 42
  4. 1 ਰਾਜਿਆਂ Chapter 4
  5. 2 ਸਮੂਏਲ Chapter 7
  6. ਅਜ਼ਰਾ Chapter 10
  7. ਹੋਸ਼ੇਆ Chapter 8

Related Chapters & Readings

  1. ਫ਼ਿਲਿੱਪੀਆਂ Chapter 1
  2. ਲੇਵੀਆਂ Chapter 21
  3. ਜ਼ਬੂਰ Chapter 65
  4. ਯਸਾਯਾਹ Chapter 61
  5. ਪਰਕਾਸ਼ ਦੀ ਪੋਥੀ Chapter 18
  6. ਕੂਚ Chapter 33
  7. ਲੇਵੀਆਂ Chapter 18
Share Your Love

Leave a Reply

Your email address will not be published. Required fields are marked *