ਕਹਾਉਤਾਂ Chapter 30

For English

Read ਕਹਾਉਤਾਂ Chapter 30 Online

Read ਕਹਾਉਤਾਂ Chapter 30 online from the Holy Bible. This chapter is part of the Book of ਕਹਾਉਤਾਂ in the Old Testament. Browse every verse with easy chapter navigation, continue to the next chapter, or explore the complete Book of ਕਹਾਉਤਾਂ and the Holy Bible online.

Choose a Chapter

ਕਹਾਉਤਾਂ 30

ਅਧਿਆਇ 30

1. ਯਾਕਹ ਦੇ ਪੁੱਤਰ ਆਗੂਰ ਦੀਆਂ ਗੱਲਾਂ ਦਾ ਅਗੰਮ ਵਾਕ,—ਉਹ ਪੁਰਸ਼ ਈਥੀਏਲ, ਹਾਂ, ਈਥੀਏਲ ਅਤੇ ਉੱਕਾਲ ਨੂੰ ਆਖਦਾ,—

2. ਸੱਚੀਂ ਮੁੱਚੀਂ ਮੈਂ ਹੋਰ ਮਨੁੱਖਾਂ ਨਾਲੋਂ ਪਸੂ ਵੱਤ ਹਾਂ, ਅਤੇ ਮੇਰੇ ਵਿੱਚ ਆਦਮੀ ਜਿਹੀ ਮੱਤ ਨਹੀਂ ਹੈ।

3. ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਨੂੰ ਪਵਿੱਤਰ ਪੁਰਖ ਦਾ ਗਿਆਨ ਹੈ।

4. ਅਕਾਸ਼ ਉੱਤੇ ਕੌਣ ਚੜ੍ਹਿਆ ਅਤੇ ਫੇਰ ਹੇਠਾਂ ਉਤਰਿਆ? ਕਿਹ ਨੇ ਪੌਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ? ਕਿਹ ਨੇ ਪਾਣੀਆਂ ਨੂੰ ਚਾਦਰ ਵਿੱਚ ਬੰਨ੍ਹਿਆ? ਕਿਹ ਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ? ਉਹ ਦਾ ਕੀ ਨਾਮ ਅਤੇ ਉਹ ਦੇ ਪੁੱਤਰ ਦਾ ਕੀ ਨਾਮ ਹੈ?— ਜੇ ਤੂੰ ਜਾਣਦਾ ਹੈਂ!

5. ਪਰਮੇਸ਼ਰ ਦਾ ਹਰੇਕ ਬਚਨ ਤਾਇਆ ਹੋਇਆ ਹੈ, ਜਿਹੜੇ ਉਹ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਓਹਨਾਂ ਦੀ ਢਾਲ ਹੈ।

6. ਤੂੰ ਉਹ ਦੇ ਬਚਨਾਂ ਵਿੱਚ ਕੁਝ ਨਾ ਵਧਾ, ਕਿਤੇ ਐਉਂ ਨਾ ਹੋਵੇ ਭਈ ਉਹ ਤੈਨੂੰ ਤਾੜੇ ਅਤੇ ਤੂੰ ਝੂਠਾਂ ਨਿੱਕਲੇਂ।

7. ਮੈਂ ਤੈਥੋਂ ਦੋ ਪਦਾਰਥ ਮੰਗੇ ਹਨ, ਮੇਰੇ ਮਰਨ ਤੋਂ ਪਹਿਲਾਂ ਓਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀਂ।

8. ਮਿੱਥਿਆ ਅਤੇ ਝੂਠ ਨੂੰ ਮੈਥੋਂ ਦੂਰ ਕਰ ਦੇਹ, ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ,

9. ਮਤੇ ਮੈਂ ਰੱਜ ਪੁੱਜ ਕੇ ਮੁੱਕਰ ਜਾਵਾਂ ਅਤੇ ਆਖਾਂ “ਯਹੋਵਾਹ ਕੌਣ ਹੈ”? ਅਥਵਾ ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਚੋਰੀ ਕਰਾਂ, ਅਤੇ ਆਪਣੇ ਪਰਮੇਸ਼ਰ ਦੇ ਨਾਮ ਦੀ ਭੰਡੀ ਕਰਾਂ।

10. ਟਹਿਲੀਏ ਦੀ ਉਹ ਦੇ ਸੁਆਮੀ ਦੇ ਅੱਗੇ ਨਿੰਦਿਆ ਨਾ ਕਰ, ਮਤੇ ਉਹ ਤੈਨੂੰ ਸਰਾਪ ਦੇਵੇ ਅਤੇ ਤੂੰ ਦੋਸ਼ੀ ਠਹਿਰੇਂ।

11. ਅਜੇਹੇ ਲੋਕ ਵੀ ਹਨ ਜਿਹੜੇ ਆਪਣੇ ਪਿਉ ਨੂੰ ਫਿਟਕਾਰਦੇ, ਅਤੇ ਆਪਣੀ ਮਾਂ ਨੂੰ ਮੁਬਾਰਕ ਨਹੀਂ ਕਹਿੰਦੇ।

12. ਅਜੇਹੇ ਲੋਕ ਵੀ ਹਨ ਜਿਹੜੇ ਆਪਣੀ ਨਿਗਾਹ ਵਿੱਚ ਤਾਂ ਸੁੱਧ ਹਨ, ਪਰ ਉਨ੍ਹਾਂ ਦੀ ਪਲੀਤੀ ਧੋਤੀ ਨਹੀਂ ਗਈ।

13. ਅਜੇਹੇ ਲੋਕ ਵੀ ਹਨ ਜੋ ਓਹੋ! ਓਹਨਾਂ ਦੀ ਦ੍ਰਿਸ਼ਟ ਕਿਹੀ ਘੁਮੰਡ ਭਰੀ ਹੈ, ਅਤੇ ਓਹਨਾਂ ਦੀਆਂ ਪਲਕਾਂ ਕੇਹੀਆਂ ਉਤਾਹਾਂ ਨੂੰ ਉੱਠੀਆਂ ਰਹਿੰਦੀਆਂ ਹਨ!

14. ਅਜੇਹੇ ਲੋਕ ਵੀ ਹਨ ਜਿਨ੍ਹਾਂ ਦੇ ਦੰਦ ਤਲਵਾਰਾਂ ਅਤੇ ਦਾੜ੍ਹਾਂ ਛੁਰੀਆਂ ਹਨ, ਭਈ ਓਹ ਮਸਕੀਨਾਂ ਨੂੰ ਧਰਤੀ ਉੱਤੋਂ ਅਤੇ ਕੰਗਾਲਾਂ ਨੂੰ ਆਦਮੀਆਂ ਵਿੱਚੋਂ ਖਾ ਜਾਣ।

15. ਜੋਕ ਦੀਆਂ ਦੋ ਧੀਆਂ ਹਨ ਜੋ ਦਿਓ, ਦਿਓ! ਆਖਦੀਆਂ ਰਹਿੰਦੀਆਂ ਹਨ। ਤਿੰਨ ਚੀਜ਼ਾਂ ਹਨ ਜੋ ਕਦੀ ਰੱਜਦੀਆਂ ਹੀ ਨਹੀਂ, ਸਗੋਂ ਚਾਰ ਹਨ ਜੋ ਕਦੀ ਬੱਸ ਨਹੀਂ ਆਖਦੀਆਂ,—

16. ਪਤਾਲ ਅਤੇ ਸੰਢ ਦਾ ਗਰਭ, ਧਰਤੀ ਜੋ ਜਲ ਨਾਲ ਤ੍ਰਿਪਤ ਨਹੀਂ ਹੁੰਦੀ, ਅਤੇ ਅੱਗ ਜੋ ਕਦੀ “ਬੱਸ” ਨਹੀਂ ਆਖਦੀ।

17. ਜਿਹੜੀ ਅੱਖ ਪਿਉ ਦੀ ਹਾਸੀ ਕਰਦੀ, ਅਤੇ ਆਪਣੀ ਮਾਂ ਦੀ ਆਗਿਆਕਾਰੀ ਨੂੰ ਤੁੱਛ ਜਾਣਦੀ ਹੈ, ਵਾਦੀ ਦੇ ਕਾਂਉਂ ਉਹ ਨੂੰ ਪੁੱਟ ਕੱਢਣਗੇ। ਅਤੇ ਗਿਰਝਾਂ ਦੇ ਬੱਚੇ ਉਹ ਨੂੰ ਖਾ ਜਾਣਗੇ।

18. ਇਹ ਤਿੰਨ ਗੱਲਾਂ ਮੇਰੇ ਲਈ ਬਾਹਲੀਆਂ ਅਚਰਜ ਹਨ, ਸਗੋਂ ਚਾਰ ਹਨ ਜੋ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ,—

19. ਅਕਾਸ਼ ਵਿੱਚ ਉਕਾਬ ਦਾ ਰਾਹ, ਚਟਾਨ ਉੱਤੇ ਸੱਪ ਦਾ ਰਾਹ, ਸਮੁੰਦਰ ਵਿੱਚ ਜਹਾਜ਼ ਦਾ ਰਾਹ, ਅਤੇ ਮੁਟਿਆਰ ਨਾਲ ਪੁਰਸ਼ ਦਾ ਵਰਤਾਵਾ।

20. ਵਿਭਚਾਰਨ ਦਾ ਢੰਗ ਵੀ ਏਹੋ ਹੈ,—ਉਹ ਖਾਂਦੀ ਹੈ ਅਤੇ ਮੂੰਹ ਪੂੰਝ ਲੈਂਦੀ, ਤੇ ਆਖਦੀ ਹੈ, ਮੈਂ ਕੋਈ ਬੁਰਿਆਈ ਨਹੀਂ ਕੀਤੀ।

21. ਤਿੰਨ ਗੱਲਾਂ ਕਰਕੇ ਧਰਤੀ ਕੰਬਦੀ ਹੈ ਸਗੋਂ ਚਾਰ ਗੱਲਾਂ ਕਰਕੇ, ਜਿਹੜੀਆਂ ਉਸ ਤੋਂ ਨਹੀਂ ਸਹਾਰੀਦੀਆਂ,—

22. ਦਾਸ ਜਦ ਉਹ ਪਾਤਸ਼ਾਹ ਬਣ ਜਾਵੇ, ਮੂਰਖ ਜਦ ਉਹ ਰੋਟੀ ਨਾਲ ਰੱਜ ਗਿਆ ਹੋਵੇ,

23. ਘਿਣਾਉਣੀ ਇਸਤਰੀ ਜਦ ਉਹ ਵਿਆਹੀ ਜਾਵੇ, ਅਤੇ ਗੋੱਲੀ ਜਦ ਉਹ ਆਪਣੀ ਮਾਲਕਣ ਦੀ ਵਾਰਸ ਬਣੇ।

24. ਧਰਤੀ ਉੱਤੇ ਚਾਰ ਵਸਤਾਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ ਹਨ,—

25. ਕੀੜੀਆਂ ਸ਼ਕਤ ਵਾਲੀਆਂ ਤਾਂ ਨਹੀਂ, ਤਾਂ ਵੀ ਉਨ੍ਹਾਲ ਵਿੱਚ ਆਪਣਾ ਖਾਜਾ ਸਮੇਟ ਲੈਂਦੀਆਂ ਹਨ,

26. ਪਹਾੜੀ ਸੈਹੇ ਭਾਵੇਂ ਨਤਾਣੇ ਹਨ, ਪਰ ਚਟਾਨਾਂ ਵਿੱਚ ਆਪਣੇ ਘਰ ਬਣਾਉਂਦੇ ਹਨ,

27. ਸਲਾ ਦਾ ਕੋਈ ਰਾਜਾ ਨਹੀਂ, ਤਾਂ ਵੀ ਓਹ ਸੱਭੇ ਦਲ ਬੰਨ੍ਹ ਕੇ ਨਿੱਕਲਦੀਆਂ ਹਨ।

28. ਕਿਰਲੀ ਤੂੰ ਹੱਥਾਂ ਵਿੱਚ ਫੜ ਸੱਕਦਾ, ਤਾਂ ਵੀ ਪਾਤਸ਼ਾਹੀ ਮਹਿਲਾਂ ਵਿੱਚ ਰਹਿੰਦੀ ਹੈ।

29. ਇਹ ਤਿੰਨ ਵਸਤਾਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ, ਸਗੋਂ ਚਾਰ ਹਨ ਜਿਨ੍ਹਾਂ ਦੀ ਚਾਲ ਸੋਹਣੀ ਹੈ,—

30. ਇੱਕ ਤਾਂ ਬਬਰ ਸ਼ੇਰ ਜਿਹੜਾ ਸਾਰਿਆਂ ਪਸੂਆਂ ਵਿੱਚੋਂ ਜਰਵਾਣਾ ਹੈ, ਅਤੇ ਕਿਸੇ ਦੇ ਅੱਗੇ ਪਿੱਠ ਨਹੀਂ ਭੁਆਉਂਦਾ,

31. ਸ਼ਿਕਾਰੀ ਕੁੱਤਾ ਅਤੇ ਬੱਕਰਾ, ਅਤੇ ਪਾਤਸ਼ਾਹ ਜਦ ਸੈਨਾ ਉਹ ਦੇ ਨਾਲ ਹੈ।

32. ਜੇ ਤੂੰ ਮੂਰਖਤਾਈ ਨਾਲ ਆਪਣੇ ਆਪ ਨੂੰ ਉੱਚਿਆਂ ਕੀਤਾ ਹੈ, ਅਥਵਾ ਕੋਈ ਬੁਰਾ ਮਤਾ ਪਕਾਇਆ ਹੈ ਤਾਂ ਆਪਣੇ ਮੂੰਹ ਉੱਤੇ ਹੱਥ ਰੱਖ,

33. ਕਿਉਂ ਜੋ ਦੁੱਧ ਰਿੜਕਣ ਥੀਂ ਮੱਖਣ ਨਿੱਕਲਦਾ ਹੈ, ਅਤੇ ਨੱਕ ਮਰੋੜਨ ਨਾਲ ਲਹੂ ਨਿੱਕਲਦਾ ਹੈ, ਅਤੇ ਕ੍ਰੋਧ ਭੜਕਾਉਣ ਨਾਲ ਲੜਾਈ ਉੱਠਦੀ ਹੈ।

About ਕਹਾਉਤਾਂ Chapter 30

Read ਕਹਾਉਤਾਂ Chapter 30 online from the Holy Bible. This chapter is part of the Book of ਕਹਾਉਤਾਂ in the Old Testament. Continue reading with the chapter navigation above or explore the complete book.

Book Information

Book: ਕਹਾਉਤਾਂ
Chapter: 30
Testament: Old Testament

How to Read this Chapter

Use the Previous and Next Chapter buttons to continue reading ਕਹਾਉਤਾਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕਹਾਉਤਾਂ Chapter 30 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕਹਾਉਤਾਂ Chapter 30?

ਕਹਾਉਤਾਂ Chapter 30 is part of the Book of ਕਹਾਉਤਾਂ in the Holy Bible.

Can I read this chapter online?

Yes. You can read the complete ਕਹਾਉਤਾਂ Chapter 30 online for free with easy chapter navigation.

More Chapters from ਕਹਾਉਤਾਂ

  1. ਕਹਾਉਤਾਂ Chapter 9
  2. ਕਹਾਉਤਾਂ Chapter 20
  3. ਕਹਾਉਤਾਂ Chapter 3
  4. ਕਹਾਉਤਾਂ Chapter 2
  5. ਕਹਾਉਤਾਂ Chapter 27
  6. ਕਹਾਉਤਾਂ Chapter 25
  7. ਕਹਾਉਤਾਂ Chapter 16

Explore More from ਪੁਰਾਣਾ ਨੇਮ

  1. ਯਿਰਮਿਯਾਹ Chapter 46
  2. ਜ਼ਬੂਰ Chapter 86
  3. ਜ਼ਕਰਯਾਹ Chapter 12
  4. ਆਮੋਸ Chapter 3
  5. ਮੀਕਾਹ Chapter 1
  6. ਯਸਾਯਾਹ Chapter 58
  7. 1 ਸਮੂਏਲ Chapter 8

Related Chapters & Readings

  1. ਜ਼ਬੂਰ Chapter 74
  2. ਕੂਚ Chapter 11
  3. ਯਸਾਯਾਹ Chapter 35
  4. 1 ਸਮੂਏਲ Chapter 5
  5. ਉਤਪਤ Chapter 36
  6. ਮੱਤੀ Chapter 12
  7. ਬਿਵਸਥਾ ਸਾਰ Chapter 30
Share Your Love

Leave a Reply

Your email address will not be published. Required fields are marked *