Read ਕਹਾਉਤਾਂ Chapter 27 Online
Read ਕਹਾਉਤਾਂ Chapter 27 online from the Holy Bible. This chapter is part of the Book of ਕਹਾਉਤਾਂ in the Old Testament. Browse every verse with easy chapter navigation, continue to the next chapter, or explore the complete Book of ਕਹਾਉਤਾਂ and the Holy Bible online.
Choose a Chapter
ਕਹਾਉਤਾਂ 27
ਅਧਿਆਇ 27
1. ਭਲਕ ਦਾ ਗਰਭ ਨਾ ਕਰ, ਕਿਉਂ ਜੋ ਤੂੰ ਨਹੀਂ ਜਾਣਦਾ ਭਈ ਇੱਕੋ ਦਿਨ ਵਿੱਚ ਕੀ ਹੋ ਜਾਵੇ।
2. ਤੇਰੀ ਸਲਾਹੁਤ ਕੋਈ ਹੋਰ ਭਾਵੇਂ ਕਰੇ ਪਰ ਤੇਰਾ ਆਪਣਾ ਮੂੰਹ ਨਾ ਕਰੇ, ਹਾਂ, ਓਪਰਾ ਕਰੇ, ਨਾ ਤੇਰੇ ਬੁੱਲ੍ਹ।
3. ਪੱਥਰ ਭਾਰਾ ਹੈ, ਰੇਤ ਬੋਝਲ ਹੈ, ਪਰ ਮੂਰਖ ਦਾ ਕੁੜ੍ਹਨਾ ਓਹਨਾਂ ਦੋਹਾਂ ਨਾਲੋਂ ਭਾਰਾ ਹੈ।
4. ਗੁੱਸਾ ਨਿਰਦਈ ਅਤੇ ਕ੍ਰੋਧ ਇੱਕ ਹੜ੍ਹ ਹੈ, ਪਰ ਈਰਖਾ ਦੇ ਅੱਗੇ ਕੌਣ ਖਲੋ ਸੱਕਦਾ ਹੈ?
5. ਗੁੱਝੀ ਪ੍ਰੀਤ ਨਾਲੋਂ ਖੁੱਲ੍ਹੀ ਤਾੜ ਚੰਗੀ ਹੈ।
6. ਹਿੱਤਕਾਰੀ ਵਾਲੇ ਘਾਉ ਵਫਾਦਾਰੀ ਵਾਲੇ ਹਨ, ਪਰ ਵੈਰੀ ਦੇ ਚੁੰਮੇ ਅਣਗਿਣਤ ਹੁੰਦੇ ਹਨ।
7. ਰੱਜਿਆ ਹੋਇਆ ਜੀ ਸ਼ਹਿਤ ਦੇ ਛੱਤੇ ਤੋਂ ਵੀ ਗਲਿਆਣ ਕਰਦਾ ਹੈ, ਪਰ ਭੁੱਖੇ ਨੂੰ ਹਰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ।
8. ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ, ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਹਲਣੇ ਤੋਂ ਖੁੰਝ ਜਾਵੇ।
9. ਫੁਲੇਲ ਅਤੇ ਸੁੰਗਧ ਜੀ ਨੂੰ ਅਨੰਦ ਕਰਦੀ ਹੈ, ਓਵੇਂ ਹੀ ਉਹ ਦੇ ਮਿੱਤਰ ਦੀ ਮਨੋਂ ਦਿੱਤੀ ਹੋਈ ਸਲਾਹ ਦੀ ਮਿਠਾਸ ਹੈ।
10. ਆਪਣੇ ਅਤੇ ਆਪਣੇ ਪਿਉ ਦੇ ਮਿੱਤਰ ਨੂੰ ਨਾ ਛੱਡ, ਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾਹ,—ਦੂਰ ਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।
11. ਹੇ ਮੇਰੇ ਪੁੱਤਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।
12. ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅੱਗਾਂਹਾ ਵੱਧ ਕੇ ਕਸ਼ਟ ਭੋਗਦੇ ਹਨ।
13. ਜਿਹੜਾ ਪਰਦੇਸੀ ਦਾ ਜ਼ਾਮਨ ਹੋਵੇ ਉਹ ਦੇ ਲੀੜੇ ਲਾਹ ਲੈ, ਅਤੇ ਜਿਹੜਾ ਓਪਰੀ ਇਸਤਰੀ ਦਾ ਜ਼ਾਮਨ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ।
14. ਜਿਹੜਾ ਤੜਕੇ ਈ ਉੱਠ ਕੇ ਆਪਣੇ ਗੁਆਂਢੀ ਨੂੰ ਉੱਚੀ ਦੇ ਕੇ ਅਸੀਸ ਦਿੰਦਾ ਹੈ, ਉਹ ਦੇ ਲਈ ਇਹ ਸਰਾਪ ਹੀ ਗਿਿਣਆ ਜਾਵੇਗਾ।
15. ਝੜੀ ਦੇ ਦਿਨ ਦਾ ਲਗਾਤਾਰ ਚੋਆ, ਅਤੇ ਝਗੜਾਲੂ ਪਤਨੀ ਦੋਵੇਂ ਇੱਕੋ ਸਮਾਨ ਹਨ!
16. ਜਿਹੜਾ ਉਹ ਨੂੰ ਡੱਕਦਾ ਹੈ ਉਹ ਪੌਣ ਨੂੰ ਡੱਕਦਾ ਹੈ, ਅਥਵਾ ਉਹ ਸੱਜੇ ਹੱਥ ਨਾਲ ਤੇਲ ਨੂੰ ਫੜਦਾ ਹੈ!
17. ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਉਂ ਮਨੁੱਖ ਆਪਣੇ ਮਿੱਤਰ ਦੇ ਮੁਖ ਨੂੰ ਤਿੱਖਾ ਕਰਦਾ ਹੈ।
18. ਜਿਹੜਾ ਹੰਜੀਰ ਦੇ ਰੁੱਖ ਦੀ ਰਾਖੀ ਕਰਦਾ ਹੈ ਉਹ ਉਸ ਦਾ ਫ਼ਲ ਖਾਵੇਗਾ, ਅਤੇ ਜੋ ਆਪਣੇ ਸੁਆਮੀ ਦੀ ਰੱਛਿਆ ਕਰਦਾ ਹੈ ਉਹ ਦਾ ਆਦਰ ਹੋਵੇਗਾ।
19. ਜਿਵੇਂ ਜਲ ਵਿੱਚ ਮੂੰਹ ਮੂੰਹ ਨਾਲ ਮਿਲਦਾ ਹੈ, ਤਿਵੇਂ ਮਨੁੱਖ ਦਾ ਮਨ ਮਨੁੱਖ ਨਾਲ।
20. ਪਤਾਲ ਅਤੇ ਹਲਾਕਤ ਕਦੇ ਤ੍ਰਿਪਤ ਨਹੀਂ ਹੁੰਦੇ, ਓਵੇਂ ਮਨੁੱਖ ਦੀਆਂ ਅੱਖੀਆਂ ਵੀ ਕਦੀ ਤ੍ਰਿਪਤ ਨਹੀਂ ਹੁੰਦੀਆਂ।
21. ਜਿਵੇਂ ਚਾਂਦੀ ਦੇ ਲਈ ਕੁਠਾਲੀ ਅਤੇ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ, ਓਵੇਂ ਆਦਮੀ ਦੇ ਜਸ ਨਾਲ ਉਹ ਦੀ ਜਾਚ ਹੁੰਦੀ ਹੈ।
22. ਭਾਵੇਂ ਤੂੰ ਮੂਰਖ ਨੂੰ ਉੱਖਲੀ ਵਿੱਚ ਦਾਣਿਆਂ ਸੰਗ ਮੋਹਲੇ ਨਾਲ ਕੁੱਟੇਂ, ਤਾਂ ਵੀ ਉਸ ਦੀ ਮੂਰਖਤਾਈ ਉਸ ਤੋਂ ਨਹੀਂ ਹਟਣੀ।
23. ਆਪਣੇ ਇੱਜੜਾਂ ਦਾ ਹਾਲ ਚੰਗੀ ਤਰਾਂ ਬੁੱਝ ਲੈ, ਅਤੇ ਆਪਣੇ ਵੱਗਾਂ ਦੀ ਸੁੱਧ ਰੱਖ,
24. ਕਿਉਂ ਜੋ ਧਨ ਸਦਾ ਨਹੀਂ ਠਹਿਰਦਾ,— ਭਲਾ, ਮੁਕਟ ਪੀਹੜੀਓਂ ਪੀਹੜੀ ਬਣਿਆ ਰਹਿੰਦਾ ਹੈ?
25. ਜਦ ਘਾਹ ਚੁੱਕਿਆ ਗਿਆ ਤਾਂ ਨੰਨ੍ਹਾ ਘਾਹ ਦਿਖਾਈ ਦਿੰਦਾ, ਅਤੇ ਪਹਾੜਾਂ ਦਾ ਸਾਗ ਪੱਤ ਇਕੱਠਾ ਹੋ ਜਾਂਦਾ ਹੈ।
26. ਲੇਲੇ ਤੇਰੇ ਬਸਤਰਾਂ ਦੇ ਲਈ ਹੋਣਗੇ, ਤੇ ਬੱਕਰੇ ਖੇਤ ਦੇ ਮੁੱਲ ਲਈ,
27. ਅਤੇ ਬਕਰੀਆਂ ਦਾ ਦੁੱਧ ਤੇਰੇ ਅਤੇ ਤੇਰੇ ਟੱਬਰ ਦੀ ਖਾਧ ਖੁਰਾਕ ਜੋਗਾ, ਨਾਲੇ ਤੇਰੀਆਂ ਟਹਿਲਣਾਂ ਦੇ ਗੁਜ਼ਾਰੇ ਲਈ ਹੋਵੇਗਾ।
About ਕਹਾਉਤਾਂ Chapter 27
Read ਕਹਾਉਤਾਂ Chapter 27 online from the Holy Bible. This chapter is part of the Book of ਕਹਾਉਤਾਂ in the Old Testament. Continue reading with the chapter navigation above or explore the complete book.
Book Information
Book: ਕਹਾਉਤਾਂ
Chapter: 27
Testament: Old Testament
How to Read this Chapter
Use the Previous and Next Chapter buttons to continue reading ਕਹਾਉਤਾਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਕਹਾਉਤਾਂ Chapter 27 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਕਹਾਉਤਾਂ Chapter 27?
ਕਹਾਉਤਾਂ Chapter 27 is part of the Book of ਕਹਾਉਤਾਂ in the Holy Bible.
Can I read this chapter online?
Yes. You can read the complete ਕਹਾਉਤਾਂ Chapter 27 online for free with easy chapter navigation.
More Chapters from ਕਹਾਉਤਾਂ
- ਕਹਾਉਤਾਂ Chapter 9
- ਕਹਾਉਤਾਂ Chapter 20
- ਕਹਾਉਤਾਂ Chapter 2
- ਕਹਾਉਤਾਂ Chapter 25
- ਕਹਾਉਤਾਂ Chapter 16
- ਕਹਾਉਤਾਂ Chapter 5
- ਕਹਾਉਤਾਂ Chapter 3
Explore More from ਪੁਰਾਣਾ ਨੇਮ
- ਯਿਰਮਿਯਾਹ Chapter 38
- 2 ਇਤਹਾਸ Chapter 4
- ਬਿਵਸਥਾ ਸਾਰ Chapter 34
- ਗਿਣਤੀ Chapter 21
- ਗਿਣਤੀ Chapter 23
- ਯਸਾਯਾਹ Chapter 51
- ਉਤਪਤ Chapter 47