2 ਕੁਰਿੰਥੀਆਂ Chapter 6

For English

Read 2 ਕੁਰਿੰਥੀਆਂ Chapter 6 Online

Read 2 ਕੁਰਿੰਥੀਆਂ Chapter 6 online from the Holy Bible. This chapter is part of the Book of 2 ਕੁਰਿੰਥੀਆਂ in the New Testament. Browse every verse with easy chapter navigation, continue to the next chapter, or explore the complete Book of 2 ਕੁਰਿੰਥੀਆਂ and the Holy Bible online.

Choose a Chapter

2 ਕੁਰਿੰਥੀਆਂ 6

ਅਧਿਆਇ 6

1. ਅਸੀਂ ਉਹ ਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਓ

2. ਕਿਉਂ ਜੋ ਉਹ ਆਖਦਾ ਹੈ ਭਈ ਮੈਂ ਮਨ ਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!

3. ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖੁਆਉਂਦੇ ਭਈ ਕਿਤੇ ਇਸ ਸੇਵਕਾਈ ਉੱਤੇ ਹਰਫ਼ ਨਾ ਆਵੇ।

4. ਪਰ ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਥੁੜਾਂ ਤੋਂ, ਤੰਗੀਆਂ ਤੋਂ,

5. ਕੋਰੜੇ ਖਾਣ ਤੋਂ, ਕੈਦ ਤੋਂ, ਘਮਸਾਣਾਂ ਤੋਂ, ਮਿਹਨਤਾਂ ਤੋਂ, ਉਣੀਦਿਆਂ ਤੋਂ, ਫਾਕਿਆਂ ਤੋਂ,

6. ਨਿਰਮਲਤਾਈ ਤੋਂ, ਗਿਆਨ ਤੋਂ; ਧੀਰਜ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਕਪਟ ਪ੍ਰੇਮ ਤੋਂ,

7. ਸਚਿਆਈ ਦੇ ਬਚਨ ਤੋਂ, ਪਰਮੇਸ਼ੁਰ ਦੀ ਸਮਰੱਥਾ ਤੋਂ, ਧਰਮ ਦਿਆਂ ਸ਼ਸਤ੍ਰਾਂ ਨਾਲ ਜਿਹੜੇ ਸੱਜੇ ਖੱਬੇ ਹਨ।

8. ਪਤ ਅਤੇ ਬੇਪਤੀ ਨਾਲ, ਅਪਜਸ ਅਤੇ ਜਸ ਨਾਲ, ਛਲੀਆਂ ਜੇਹੇ ਪਰ ਸੱਚੇ ਹਾਂ,

9. ਅਣਜਾਤਿਆਂ ਜੇਹੇ ਪਰ ਉਜਾਗਰ ਹਾਂ, ਮਰਨਾਊਆਂ ਜੇਹੇ ਪਰ ਵੇਖੋ ਜੀਉਂਦੇ ਹਾਂ, ਤਾੜੇ ਜਾਂਦਿਆਂ ਜੇਹੇ ਪਰ ਜਾਣੋਂ ਨਹੀਂ ਮਾਰੇ ਜਾਂਦੇ,

10. ਉਦਾਸਾਂ ਜੇਹੇ ਪਰ ਸਦਾ ਅਨੰਦ ਕਰਦੇ ਹਾਂ, ਨਿਰਧਨਾਂ ਜੇਹੇ ਪਰ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਪੱਲਿਓ ਸੱਖਣਿਆਂ ਜੇਹੇ ਪਰ ਸੱਭੋ ਕੁਝ ਦੇ ਮਾਲਕ ਹਾਂ।

11. ਹੇ ਕੁਰਿੰਥੀਓ, ਸਾਡਾ ਮੂੰਹ ਤੁਹਾਡੀ ਵੱਲ ਖੁਲ੍ਹਾ ਹੈ, ਸਾਡਾ ਦਿਲ ਮੋਕਲਾ ਹੈ।

12. ਸਾਡੇ ਵਿੱਚ ਤੁਹਾਡੇ ਲਈ ਕੋਈ ਰੋਕ ਨਹੀਂ ਪਰ ਤੁਹਾਡੇ ਹੀ ਹਿਰਦਿਆਂ ਵਿੱਚ ਰੋਕ ਹੈ।

13. ਹੁਣ ਉਹ ਦੇ ਵੱਟੇ ਤੁਸੀਂ ਵੀ ਖੁਲ੍ਹੇ ਦਿਲ ਦੇ ਹੋਵੋ। ਮੈਂ ਤਾਂ ਤੁਹਾਨੂੰ ਬੱਚਿਆਂ ਵਾਂਙੁ ਆਖਦਾ ਹਾਂ।

14. ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਯਾ ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ?

15. ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮਿਲਾਪ ਹੈ ਅਥਵਾ ਪਰਤੀਤਵਾਨ ਦਾ ਬੇਪਰਤੀਤੇ ਨਾਲ ਕੀ ਹਿੱਸਾ ਹੈ?

16. ਅਤੇ ਪਰਮੇਸ਼ੁਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਅਕਾਲ ਪੁਰਖ ਦੀ ਹੈਕਲ ਹਾਂ ਜਿਵੇਂ ਪਰਮੇਸ਼ੁਰ ਨੇ ਬਚਨ ਕੀਤਾ-ਮੈਂ ਓਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ, ਅਤੇ ਓਹ ਮੇਰੀ ਪਰਜਾ ਹੋਣਗੇ।

17. ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ, ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ,

18. ਅਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤ੍ਰ ਧੀਆਂ ਹੋਣੋਗੇ। ਇਹ ਬਚਨ ਸਰਬ ਸ਼ਕਤੀਮਾਨ ਪ੍ਰਭੁ ਦਾ ਹੈ।

About 2 ਕੁਰਿੰਥੀਆਂ Chapter 6

Read 2 ਕੁਰਿੰਥੀਆਂ Chapter 6 online from the Holy Bible. This chapter is part of the Book of 2 ਕੁਰਿੰਥੀਆਂ in the New Testament. Continue reading with the chapter navigation above or explore the complete book.

Book Information

Book: 2 ਕੁਰਿੰਥੀਆਂ
Chapter: 6
Testament: New Testament

How to Read this Chapter

Use the Previous and Next Chapter buttons to continue reading 2 ਕੁਰਿੰਥੀਆਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading 2 ਕੁਰਿੰਥੀਆਂ Chapter 6 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is 2 ਕੁਰਿੰਥੀਆਂ Chapter 6?

2 ਕੁਰਿੰਥੀਆਂ Chapter 6 is part of the Book of 2 ਕੁਰਿੰਥੀਆਂ in the Holy Bible.

Can I read this chapter online?

Yes. You can read the complete 2 ਕੁਰਿੰਥੀਆਂ Chapter 6 online for free with easy chapter navigation.

More Chapters from 2 ਕੁਰਿੰਥੀਆਂ

  1. 2 ਕੁਰਿੰਥੀਆਂ Chapter 10
  2. 2 ਕੁਰਿੰਥੀਆਂ Chapter 7
  3. 2 ਕੁਰਿੰਥੀਆਂ Chapter 4
  4. 2 ਕੁਰਿੰਥੀਆਂ Chapter 5
  5. 2 ਕੁਰਿੰਥੀਆਂ Chapter 3
  6. 2 ਕੁਰਿੰਥੀਆਂ Chapter 2
  7. 2 ਕੁਰਿੰਥੀਆਂ Chapter 13

Explore More from ਨਵਾਂ ਨੇਮ

  1. 1 ਤਿਮੋਥਿਉਸ Chapter 1
  2. ਯੂਹੰਨਾ Chapter 13
  3. 1 ਤਿਮੋਥਿਉਸ Chapter 3
  4. ਮੱਤੀ Chapter 8
  5. ਲੂਕਾ Chapter 10
  6. ਮੱਤੀ Chapter 25
  7. ਰਸੂਲਾਂ ਦੇ ਕਰਤੱਬ Chapter 5

Related Chapters & Readings

  1. 1 ਇਤਹਾਸ Chapter 2
  2. ਗਿਣਤੀ Chapter 22
  3. ਉਪਦੇਸ਼ਕ Chapter 7
  4. ਨਹੂਮ Chapter 2
  5. ਰੋਮੀਆਂ Chapter 1
  6. ਯੂਹੰਨਾ Chapter 4
  7. ਆਮੋਸ Chapter 7
Share Your Love

Leave a Reply

Your email address will not be published. Required fields are marked *