2 ਕੁਰਿੰਥੀਆਂ Chapter 10

For English

Read 2 ਕੁਰਿੰਥੀਆਂ Chapter 10 Online

Read 2 ਕੁਰਿੰਥੀਆਂ Chapter 10 online from the Holy Bible. This chapter is part of the Book of 2 ਕੁਰਿੰਥੀਆਂ in the New Testament. Browse every verse with easy chapter navigation, continue to the next chapter, or explore the complete Book of 2 ਕੁਰਿੰਥੀਆਂ and the Holy Bible online.

Choose a Chapter

2 ਕੁਰਿੰਥੀਆਂ 10

ਅਧਿਆਇ 10

1. ਹੁਣ ਮੈਂ ਪੌਲੁਸ ਜੋ ਤੁਹਾਡੇ ਵਿੱਚ ਤੁਹਾਡੇ ਸਨਮੁਖ ਹੋ ਕੇ ਥੋੜ ਦਿਲਾ ਹਾਂ ਪਰ ਤੁਹਾਥੋਂ ਪਰੋਖੇ ਹੋ ਕੇ ਤੁਹਾਡੇ ਉੱਤੇ ਦਿਲੇਰ ਹਾਂ ਮਸੀਹ ਦੀ ਹਲੀਮੀ ਅਤੇ ਨਰਮਾਈ ਦੇ ਕਾਰਨ ਆਪ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ।

2. ਮੇਰੀ ਤੁਹਾਡੇ ਅੱਗੇ ਇਹ ਮਿੰਨਤ ਹੈ ਭਈ ਮੈਨੂੰ ਸਨਮੁਖ ਹੋ ਕੇ ਉਸ ਭਰੋਸੇ ਨਾਲ ਦਿਲੇਰ ਨਾ ਹੋਣਾ ਪਵੇ ਜਿਹ ਦੇ ਨਾਲ ਮੈਂ ਕਈਆਂ ਉੱਤੇ ਦਿਲੇਰ ਹੋਣ ਦੀ ਦਲੀਲ ਕਰਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲੇ ਜੇਹੇ ਸਮਝਦੇ ਹਨ।

3. ਅਸੀਂ ਭਾਵੇਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਜੁੱਧ ਨਹੀਂ ਕਰਦੇ।

4. ਇਸ ਲਈ ਜੋ ਸਾਡੇ ਜੁੱਧ ਦੇ ਸ਼ਸਤ੍ਰ ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਭਾਣੇ ਕਿਲ੍ਹਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ।

5. ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਈ ਉਹ ਮਸੀਹ ਦਾ ਆਗਿਆਕਾਰ ਹੋਵੇ।

6. ਅਤੇ ਜਾਂ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰਾਂ ਦੀ ਅਣਆਗਿਆਕਾਰੀ ਦਾ ਵੱਟਾ ਲੈਣ ਨੂੰ ਤਿਆਰ ਹਾਂ।

7. ਤੁਸੀਂ ਉਨ੍ਹਾਂ ਗੱਲਾਂ ਵੱਲ ਜੋ ਤੁਹਾਡੇ ਸਨਮੁਖ ਹਨ ਵੇਖਦੇ ਹੋ। ਜੇ ਕਿਸੇ ਨੂੰ ਇਹ ਭਰੋਸਾ ਹੋਵੇ ਜੋ ਉਹ ਆਪ ਮਸੀਹ ਦਾ ਹੈ ਤਾਂ ਉਹ ਫੇਰ ਇਹ ਆਪਣੇ ਆਪ ਵਿੱਚ ਸੋਚੇ ਭਈ ਜਿਵੇਂ ਉਹ ਮਸੀਹ ਦਾ ਹੈ ਤਿਵੇਂ ਅਸੀਂ ਵੀ ਹਾਂ

8. ਮੈਂ ਭਾਵੇਂ ਆਪਣੇ ਉਸ ਇਖ਼ਤਿਆਰ ਦੇ ਵਿਖੇ ਜਿਹੜਾ ਪ੍ਰਭੁ ਨੇ ਸਾਨੂੰ ਤੁਹਾਡੇ ਢਾਹੁਣ ਲਈ ਨਹੀਂ ਸਗੋਂ ਤੁਹਾਡੇ ਬਣਾਉਣ ਲਈ ਦਿੱਤਾ ਕੁਝ ਵਧ ਕੇ ਅਭਮਾਨ ਕਰਾਂ ਤਾਂ ਵੀ ਮੈਂ ਲੱਜਿਆਵਾਨ ਨਹੀਂ ਹੋਵਾਂਗਾ।

9. ਭਈ ਮੈਂ ਇਉਂ ਮਲੂਮ ਨਾ ਹੋਵਾਂ ਜਿਵੇਂ ਤੁਹਾਨੂੰ ਪੱਤ੍ਰੀਆਂ ਨਾਲ ਡਰਾਉਣ ਵਾਲਾ ਹਾਂ।

10. ਕਿਉਂ ਜੋ ਕਹਿੰਦੇ ਹਨ ਭਈ ਉਹ ਦੀਆਂ ਪੱਤ੍ਰੀਆਂ ਤਾਂ ਭਾਰੀਆਂ ਅਤੇ ਤਕੜੀਆਂ ਹਨ ਪਰ ਆਪ ਦੇਹੀ ਨਾਲ ਸਨਮੁਖ ਹੋ ਕੇ ਨਿਰਬਲ ਹੈ ਅਤੇ ਉਹ ਦਾ ਬਚਨ ਤੁੱਛ ਹੈ।

11. ਅਜਿਹਾ ਕਹਿਣ ਵਾਲਾ ਇਹ ਸਮਝ ਰੱਖੇ ਭਈ ਜਿਹੋ ਜਿਹੇ ਪਰੋਖੇ ਹੋ ਕੇ ਅਸੀਂ ਪੱਤ੍ਰੀਆਂ ਦੁਆਰਾ ਬਚਨ ਵਿੱਚ ਹਾਂ ਉਹੋ ਜਿਹੇ ਸਨਮੁਖ ਹੋ ਕੇ ਕੰਮ ਵਿੱਚ ਵੀ ਹਾਂ।

12. ਕਿਉਂਕਿ ਸਾਡਾ ਇਹ ਹਿਆਉ ਨਹੀਂ ਪੈਂਦਾ ਜੋ ਅਸੀਂ ਆਪਣੇ ਆਪ ਨੂੰ ਉਨ੍ਹਾਂ ਵਿੱਚੋਂ ਕਈਆਂ ਨਾਲ ਗਿਣੀਏ ਅਥਵਾ ਮਿਲਾ ਮਿਲਾ ਕੇ ਵੇਖੀਏ ਜਿਹੜੇ ਆਪਣੀ ਨੇਕ ਨਾਮੀ ਜਤਾਉਂਦੇ ਹਨ ਪਰ ਓਹ ਆਪ ਹੀ ਆਪਣੇ ਆਪ ਨੂੰ ਆਪਣੇ ਆਪ ਨਾਲ ਮਿਚਾ ਮਿਚਾ ਕੇ ਅਤੇ ਆਪਣੇ ਆਪ ਨੂੰ ਆਪਣੇ ਆਪ ਨਾਲ ਮਿਲਾ ਮਿਲਾ ਕੇ ਬੇਸਮਝ ਠਹਿਰਦੇ ਹਨ।

13. ਪਰ ਅਸੀਂ ਮੇਚਿਓਂ ਬਾਹਰ ਨਹੀਂ ਸਗੋਂ ਉਸ ਮੇਚੇ ਦੇ ਅੰਦਾਜ਼ੇ ਅਨੁਸਾਰ ਅਭਮਾਨ ਕਰਾਂਗੇ ਜੋ ਪਰਮੇਸ਼ੁਰ ਨੇ ਸਾਨੂੰ ਵੰਡ ਦਿੱਤਾ। ਉਹ ਮੇਚਾ ਤੁਹਾਡੇ ਤੀਕ ਵੀ ਪਹੁੰਚਦਾ ਹੈ।

14. ਅਸੀਂ ਆਪਣੇ ਆਪ ਨੂੰ ਹੱਦੋਂ ਬਾਹਰ ਨਹੀਂ ਵਧਾਉਂਦੇ ਹਾਂ ਭਈ ਜਾਣੀਦਾ ਸਾਡੀ ਪਹੁੰਚ ਤੁਸਾਂ ਤੀਕ ਨਾ ਹੁੰਦੀ ਇਸ ਲਈ ਜੋ ਅਸੀਂ ਤਾਂ ਮਸੀਹ ਦੀ ਖੁਸ਼ ਖਬਰੀ ਸੁਣਾਉਂਦੇ ਹੋਏ ਤੁਸਾਂ ਤੋੜੀ ਅਗੇਤਰੇ ਅੱਪੜ ਪਏ।

15. ਅਸੀਂ ਮੇਚਿਓਂ ਬਾਹਰ ਹੋ ਕੇ ਹੋਰਨਾਂ ਦੀਆਂ ਮਿਹਨਤਾਂ ਉੱਤੇ ਅਭਮਾਨ ਨਹੀਂ ਕਰਦੇ ਹਾਂ ਪਰ ਸਾਨੂੰ ਆਸ ਹੈ ਭਈ ਜਿਉਂ ਜਿਉਂ ਤੁਹਾਡੀ ਨਿਹਚਾ ਵਧਦੀ ਜਾਵੇ ਤਿਉਂ ਤਿਉਂ ਅਸੀਂ ਆਪਣੇ ਹਲਕੇ ਦੇ ਵਿੱਚ ਵਧਾਏ ਜਾਵਾਂਗੇ।

16. ਭਈ ਅਸੀਂ ਤੁਹਾਥੋਂ ਪਰੇਡੇ ਦੇਸਾਂ ਵਿੱਚ ਖੁਸ਼ ਖਬਰੀ ਸੁਣਾਈਏ ਅਤੇ ਹੋਰਨਾਂ ਦਿਆਂ ਹਲਕਿਆਂ ਵਿੱਚ ਉਨ੍ਹਾਂ ਗੱਲਾਂ ਉੱਤੇ ਜੋ ਸਾਡੇ ਲਈ ਤਿਆਰ ਕੀਤੀਆਂ ਹੋਈਆਂ ਹਨ ਅਭਮਾਨ ਨਾ ਕਰੀਏ।

17. ਪਰ ਜੇ ਕੋਈ ਅਭਮਾਨ ਕਰਦਾ ਹੈ ਸੋ ਪ੍ਰਭੁ ਵਿੱਚ ਅਭਮਾਨ ਕਰੇ।

18. ਕਿਉਂਕਿ ਜੋ ਆਪਣੀ ਨੇਕ ਨਾਮੀ ਜਤਾਉਂਦਾ ਹੈ ਸੋ ਨਹੀਂ ਸਗੋਂ ਉਹ ਪਰਵਾਨ ਹੁੰਦਾ ਹੈ ਜਿਹ ਦੀ ਪ੍ਰਭੁ ਨੇਕ ਨਾਮੀ ਕਰਦਾ ਹੈ।

About 2 ਕੁਰਿੰਥੀਆਂ Chapter 10

Read 2 ਕੁਰਿੰਥੀਆਂ Chapter 10 online from the Holy Bible. This chapter is part of the Book of 2 ਕੁਰਿੰਥੀਆਂ in the New Testament. Continue reading with the chapter navigation above or explore the complete book.

Book Information

Book: 2 ਕੁਰਿੰਥੀਆਂ
Chapter: 10
Testament: New Testament

How to Read this Chapter

Use the Previous and Next Chapter buttons to continue reading 2 ਕੁਰਿੰਥੀਆਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading 2 ਕੁਰਿੰਥੀਆਂ Chapter 10 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is 2 ਕੁਰਿੰਥੀਆਂ Chapter 10?

2 ਕੁਰਿੰਥੀਆਂ Chapter 10 is part of the Book of 2 ਕੁਰਿੰਥੀਆਂ in the Holy Bible.

Can I read this chapter online?

Yes. You can read the complete 2 ਕੁਰਿੰਥੀਆਂ Chapter 10 online for free with easy chapter navigation.

More Chapters from 2 ਕੁਰਿੰਥੀਆਂ

  1. 2 ਕੁਰਿੰਥੀਆਂ Chapter 7
  2. 2 ਕੁਰਿੰਥੀਆਂ Chapter 4
  3. 2 ਕੁਰਿੰਥੀਆਂ Chapter 3
  4. 2 ਕੁਰਿੰਥੀਆਂ Chapter 2
  5. 2 ਕੁਰਿੰਥੀਆਂ Chapter 13
  6. 2 ਕੁਰਿੰਥੀਆਂ Chapter 8
  7. 2 ਕੁਰਿੰਥੀਆਂ Chapter 5

Explore More from ਨਵਾਂ ਨੇਮ

  1. ਮੱਤੀ Chapter 16
  2. ਮਰਕੁਸ Chapter 2
  3. 2 ਕੁਰਿੰਥੀਆਂ Chapter 5
  4. ਰਸੂਲਾਂ ਦੇ ਕਰਤੱਬ Chapter 24
  5. ਯੂਹੰਨਾ Chapter 7
  6. ਰਸੂਲਾਂ ਦੇ ਕਰਤੱਬ Chapter 26
  7. ਮੱਤੀ Chapter 18

Related Chapters & Readings

  1. 1 ਸਮੂਏਲ Chapter 6
  2. ਰਸੂਲਾਂ ਦੇ ਕਰਤੱਬ Chapter 8
  3. 1 ਕੁਰਿੰਥੀਆਂ Chapter 13
  4. 1 ਸਮੂਏਲ Chapter 10
  5. ਅੱਯੂਬ Chapter 41
  6. ਯਸਾਯਾਹ Chapter 29
  7. 1 ਰਾਜਿਆਂ Chapter 13
Share Your Love

Leave a Reply

Your email address will not be published. Required fields are marked *