2 ਕੁਰਿੰਥੀਆਂ Chapter 7

For English

Read 2 ਕੁਰਿੰਥੀਆਂ Chapter 7 Online

Read 2 ਕੁਰਿੰਥੀਆਂ Chapter 7 online from the Holy Bible. This chapter is part of the Book of 2 ਕੁਰਿੰਥੀਆਂ in the New Testament. Browse every verse with easy chapter navigation, continue to the next chapter, or explore the complete Book of 2 ਕੁਰਿੰਥੀਆਂ and the Holy Bible online.

Choose a Chapter

2 ਕੁਰਿੰਥੀਆਂ 7

ਅਧਿਆਇ 7

1. ਸੋ ਹੇ ਪਿਆਰਿਓ, ਜਦੋਂ ਏਹ ਬਚਨ ਸਾਨੂੰ ਦਿੱਤੇ ਹੋਏ ਹਨ ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰਕੇ ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।

2. ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ। ਕਿਸੇ ਉੱਤੇ ਅਸਾਂ ਅਨ੍ਹੇਰ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਤੋਂ ਲਾਹਾ ਨਹੀਂ ਕੱਢਿਆ।

3. ਇਹ ਤਾਂ ਮੈਂ ਦੋਸ਼ ਲਾਉਣ ਨੂੰ ਨਹੀਂ ਆਖਦਾ ਹਾਂ ਕਿਉਂ ਜੋ ਮੈਂ ਅੱਗੇ ਹੀ ਕਿਹਾ ਹੈ ਭਈ ਤੁਸੀਂ ਸਾਡਿਆਂ ਹਿਰਦਿਆਂ ਵਿੱਚ ਹੋ ਭਈ ਸਾਡਾ ਮਰਨ ਜੀਉਣ ਇਕੱਠਾ ਹੋਵੇ।

4. ਤੁਹਾਡੇ ਉੱਤੇ ਮੇਰਾ ਬਹੁਤ ਭਰੋਸਾ ਹੈ, ਤੁਹਾਡੇ ਵਿਖੇ ਮੇਰਾ ਬਹੁਤ ਅਭਮਾਨ ਹੈ। ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ। ਮੈਂ ਆਪਣੇ ਅਤੇ ਤੁਹਾਡੇ ਹਰ ਕਸ਼ਟ ਵਿੱਚ ਅਨੰਦ ਨਾਲ ਫੁੱਲਿਆ ਨਹੀਂ ਮੇਉਂਦਾ।

5. ਜਦ ਅਸੀਂ ਮਕਦੂਨਿਯਾ ਵਿੱਚ ਆਏ ਤਦ ਭੀ ਸਾਡੇ ਸਰੀਰ ਨੂੰ ਕੁਝ ਚੈਨ ਨਹੀਂ ਸੀ ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸਾਂ, ਬਾਹਰੋਂ ਝਗੜੇ ਅੰਦਰੋਂ ਧੜਕੇ।

6. ਤਾਂ ਵੀ ਉਹ ਨੇ ਜਿਹੜਾ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ ਅਰਥਾਤ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਕਰਕੇ ਸਾਨੂੰ ਦਿਲਾਸਾ ਦਿੱਤਾ।

7. ਅਤੇ ਨਿਰੇ ਉਸ ਦੇ ਆਉਣ ਕਰਕੇ ਹੀ ਨਹੀਂ ਸਗੋਂ ਉਸ ਦਿਲਾਸੇ ਤੋਂ ਵੀ ਜਿਹੜਾ ਉਹ ਨੂੰ ਤੁਹਾਡੇ ਵਿੱਚ ਪਰਾਪਤ ਹੋਇਆ ਅਤੇ ਸਾਨੂੰ ਤੁਹਾਡੀ ਲੋਚ, ਤੁਹਾਡੇ ਸੋਗ,ਤੁਹਾਡੀ ਅਣਖ ਦਾ ਜੋ ਮੇਰੇ ਲਈ ਹੈ ਸਮਾਚਾਰ ਦੱਸਿਆ ਜਿਸ ਕਰਕੇ ਮੈਂ ਹੋਰ ਵੀ ਅਨੰਦ ਹੋਇਆ।

8. ਕਿਉਂ ਜੋ ਭਾਵੇਂ ਮੈਂ ਆਪਣੀ ਪੱਤ੍ਰੀ ਨਾਲ ਤੁਹਾਨੂੰ ਉਦਾਸ ਕੀਤਾ ਤਾਂ ਵੀ ਮੈਂ ਪਛਤਾਉਂਦਾ ਨਹੀਂ ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸਾਂ ਕਿਉਂ ਜੋ ਮੈਂ ਵੇਖਦਾ ਹਾਂ ਜੋ ਉਸ ਪੱਤ੍ਰੀ ਨੇ ਤੁਹਾਨੂੰ ਉਦਾਸ ਕੀਤਾ ਸੀ ਭਾਵੇਂ ਥੋੜੇ ਚਿਰ ਤੀਕੁਰ।

9. ਹੁਣ ਮੈਂ ਅਨੰਦ ਕਰਦਾ ਹਾਂ ਇਸ ਲਈ ਨਹੀਂ ਜੋ ਤੁਸੀਂ ਉਦਾਸ ਹੋਏ ਸਗੋਂ ਇਸ ਲਈ ਜੋ ਤੁਹਾਡੀ ਉਦਾਸੀ ਦਾ ਫਲ ਤੋਬਾ ਹੋਇਆ ਕਿਉਂ ਜੋ ਤੁਸੀਂ ਪਰਮੇਸ਼ੁਰ ਜੋਗ ਉਦਾਸ ਹੋਏ ਭਈ ਸਾਥੋਂ ਕਿਸੇ ਗੱਲ ਵਿੱਚ ਤੁਹਾਡੀ ਹਾਨੀ ਨਾ ਹੋ ਜਾਏ।

10. ਕਿਉਂ ਜੋ ਪਰਮੇਸ਼ੁਰ ਜੋਗ ਉਦਾਸੀ ਮੁਕਤੀ ਲਈ ਅਜਿਹੀ ਤੋਬਾ ਪੈਦਾ ਕਰਦੀ ਹੈ ਜਿਸ ਤੋਂ ਕੋਈ ਨਹੀਂ ਪਛਤਾਉਂਦਾ ਪਰ ਸੰਸਾਰ ਦੀ ਉਦਾਸੀ ਮੌਤ ਨੂੰ ਪੈਦਾ ਕਰਦੀ ਹੈ।

11. ਵੇਖੋ, ਤੁਹਾਡੀ ਉਹੋ ਪਰਮੇਸ਼ੁਰ ਜੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾ ਹੀ ਜੋਸ਼, ਕਿੰਨਾ ਹੀ ਉੱਤਰ ਦੇਣਾ, ਕਿੰਨੀ ਹੀ ਖਿਝ, ਕਿੰਨਾ ਹੀ ਭੈ, ਕਿੰਨੀ ਹੀ ਲੋਚ, ਕਿੰਨੀ ਹੀ ਅਣਖ, ਕਿੰਨਾ ਹੀ ਡੰਨ ਪੈਦਾ ਕੀਤਾ ! ਤੁਸਾਂ ਹਰ ਤਰਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਭਈ ਅਸੀਂ ਇਸ ਗੱਲ ਵਿੱਚ ਸਾਫ਼ ਹਾਂ।

12. ਗੱਲ ਕਾਹਦੀ ਭਾਵੇਂ ਮੈਂ ਤੁਹਾਨੂੰ ਲਿਖਿਆ ਪਰ ਮੈਂ ਤਾਂ ਨਾ ਉਹ ਦੇ ਕਾਰਨ ਲਿਖਿਆ ਜਿਹ ਨੇ ਅਪਰਾਧ ਕੀਤਾ, ਨਾ ਉਹ ਦੇ ਕਾਰਨ ਜਿਹ ਦੇ ਨਾਲ ਅਪਰਾਧ ਹੋਇਆ ਸਗੋਂ ਇਸ ਕਾਰਨ ਭਈ ਤੁਹਾਡਾ ਜੋਸ਼ ਜੋ ਸਾਡੇ ਲਈ ਹੈ ਸੋ ਪਰਮੇਸ਼ੁਰ ਦੇ ਹਜ਼ੂਰ ਤੁਹਾਡੇ ਉੱਤੇ ਪਰਗਟ ਹੋਵੇ।

13. ਇਸ ਲਈ ਅਸਾਂ ਦਿਲਾਸਾ ਪਾਇਆ ਹੈ ਪਰ ਆਪਣੇ ਦਿਲਾਸੇ ਤੋਂ ਬਿਨਾ ਅਸਾਂ ਤੀਤੁਸ ਦੇ ਅਨੰਦ ਦੇ ਕਾਰਨ ਹੋਰ ਵੀ ਬਹੁਤ ਵਧ ਕੇ ਅਨੰਦ ਕੀਤਾ ਕਿਉਂ ਜੋ ਉਹ ਦਾ ਆਤਮਾ ਤੁਸਾਂ ਸਭਨਾਂ ਤੋਂ ਤਾਜ਼ਾ ਹੋਇਆ ਹੈ।

14. ਕਿਉਂਕਿ ਜੇ ਮੈਂ ਉਹ ਦੇ ਅੱਗੇ ਤੁਹਾਡੇ ਲਈ ਕਿਸੇ ਗੱਲੇ ਅਭਮਾਨ ਕੀਤਾ ਹੋਵੇ ਤਾਂ ਲੱਜਿਆਵਾਨ ਨਹੀਂ ਹੋਣਾ ਪਿਆ ਪਰ ਜਿਵੇਂ ਅਸਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਸੱਚ ਆਖੀਆਂ ਤਿਵੇਂ ਸਾਡਾ ਅਭਮਾਨ ਵੀ ਜਿਹੜਾ ਮੈਂ ਤੀਤੁਸ ਦੇ ਅੱਗੇ ਕੀਤਾ ਸੱਚਾ ਨਿੱਕਲਿਆ।

15. ਅਤੇ ਉਹ ਤੁਸਾਂ ਸਭਨਾਂ ਦੀ ਆਗਿਆਕਾਰੀ ਨੂੰ ਚੇਤੇ ਰੱਖ ਕੇ ਭਈ ਤੁਸਾਂ ਕਿੱਕੁਰ ਭੈ ਅਤੇ ਕਾਂਬੇ ਨਾਲ ਉਹ ਨੂੰ ਕਬੂਲ ਕੀਤਾ ਸੀ ਇਸ ਕਰਕੇ ਉਹ ਦਾ ਮਨ ਤੁਹਾਡੀ ਵੱਲ ਬਹੁਤ ਲੱਗਿਆ ਹੋਇਆ ਹੈ।

16. ਮੈਂ ਅਨੰਦ ਹਾਂ ਜੋ ਹਰੇਕ ਗੱਲ ਵਿੱਚ ਤੁਹਾਡੀ ਵੱਲੋਂ ਮੇਰੀ ਖਾਤਰ ਨਿਸ਼ਾ ਹੈ।

About 2 ਕੁਰਿੰਥੀਆਂ Chapter 7

Read 2 ਕੁਰਿੰਥੀਆਂ Chapter 7 online from the Holy Bible. This chapter is part of the Book of 2 ਕੁਰਿੰਥੀਆਂ in the New Testament. Continue reading with the chapter navigation above or explore the complete book.

Book Information

Book: 2 ਕੁਰਿੰਥੀਆਂ
Chapter: 7
Testament: New Testament

How to Read this Chapter

Use the Previous and Next Chapter buttons to continue reading 2 ਕੁਰਿੰਥੀਆਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading 2 ਕੁਰਿੰਥੀਆਂ Chapter 7 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is 2 ਕੁਰਿੰਥੀਆਂ Chapter 7?

2 ਕੁਰਿੰਥੀਆਂ Chapter 7 is part of the Book of 2 ਕੁਰਿੰਥੀਆਂ in the Holy Bible.

Can I read this chapter online?

Yes. You can read the complete 2 ਕੁਰਿੰਥੀਆਂ Chapter 7 online for free with easy chapter navigation.

More Chapters from 2 ਕੁਰਿੰਥੀਆਂ

  1. 2 ਕੁਰਿੰਥੀਆਂ Chapter 4
  2. 2 ਕੁਰਿੰਥੀਆਂ Chapter 13
  3. 2 ਕੁਰਿੰਥੀਆਂ Chapter 10
  4. 2 ਕੁਰਿੰਥੀਆਂ Chapter 5
  5. 2 ਕੁਰਿੰਥੀਆਂ Chapter 3
  6. 2 ਕੁਰਿੰਥੀਆਂ Chapter 2
  7. 2 ਕੁਰਿੰਥੀਆਂ Chapter 11

Explore More from ਨਵਾਂ ਨੇਮ

  1. ਰਸੂਲਾਂ ਦੇ ਕਰਤੱਬ Chapter 16
  2. ਪਰਕਾਸ਼ ਦੀ ਪੋਥੀ Chapter 1
  3. 2 ਕੁਰਿੰਥੀਆਂ Chapter 3
  4. 1 ਤਿਮੋਥਿਉਸ Chapter 1
  5. ਰਸੂਲਾਂ ਦੇ ਕਰਤੱਬ Chapter 9
  6. ਪਰਕਾਸ਼ ਦੀ ਪੋਥੀ Chapter 16
  7. ਮਰਕੁਸ Chapter 8

Related Chapters & Readings

  1. ਯਹੋਸ਼ੁਆ Chapter 15
  2. ਹੋਸ਼ੇਆ Chapter 8
  3. 2 ਸਮੂਏਲ Chapter 12
  4. ਜ਼ਬੂਰ Chapter 75
  5. ਕੂਚ Chapter 33
  6. ਨਹਮਯਾਹ Chapter 13
  7. ਰੋਮੀਆਂ Chapter 15
Share Your Love

Leave a Reply

Your email address will not be published. Required fields are marked *