Read ਮੱਤੀ Chapter 8 Online
Read ਮੱਤੀ Chapter 8 online from the Holy Bible. This chapter is part of the Book of ਮੱਤੀ in the New Testament. Browse every verse with easy chapter navigation, continue to the next chapter, or explore the complete Book of ਮੱਤੀ and the Holy Bible online.
Choose a Chapter
ਮੱਤੀ 8
ਅਧਿਆਇ 8
1. ਜਾਂ ਉਹ ਪਹਾੜੋਂ ਉੱਤਰਿਆ ਤਾਂ ਵੱਡੀ ਭੀੜ ਉਹ ਦੇ ਮਗਰ ਲੱਗ ਪਈ।
2. ਅਤੇ ਵੇਖੋ ਇੱਕ ਕੋੜ੍ਹੀ ਨੇ ਕੋਲ ਆਣ ਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, ਪ੍ਰਭੁ ਜੀ ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।
3. ਤਾਂ ਉਸ ਨੇ ਹੱਥ ਲੰਮਾ ਕਰਕੇ ਉਹ ਨੂੰ ਛੋਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ ਅਤੇ ਉਸੇ ਵੇਲੇ ਉਹ ਦਾ ਕੋੜ੍ਹ ਜਾਂਦਾ ਰਿਹਾ।
4. ਤਾਂ ਯਿਸੂ ਨੇ ਉਹ ਨੂੰ ਆਖਿਆ, ਖ਼ਬਰਦਾਰ ! ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣਾ ਆਪ ਜਾਜਕ ਨੂੰ ਵਿਖਾ ਅਤੇ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਭਈ ਉਨ੍ਹਾਂ ਲਈ ਸਾਖੀ ਹੋਵੇ।
5. ਜਾਂ ਉਹ ਕਫ਼ਰਨਾਹੂਮ ਵਿੱਚ ਵੜਿਆ ਤਾਂ ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਹ ਦੀ ਮਿੰਨਤ ਕਰ ਕੇ ਕਿਹਾ,
6. ਪ੍ਰਭੁ ਜੀ ਮੇਰਾ ਨੌਕਰ ਝੋਲੇ ਦਾ ਮਾਰਿਆ ਘਰ ਵਿੱਚ ਵੱਡਾ ਦੁਖੀ ਪਿਆ ਹੈ।
7. ਅਤੇ ਉਸ ਨੇ ਆਖਿਆ, ਮੈਂ ਆਣ ਕੇ ਉਹ ਨੂੰ ਚੰਗਾ ਕਰ ਦਿਆਂਗਾ।
8. ਪਰ ਸੂਬੇਦਾਰ ਨੇ ਉੱਤਰ ਦਿੱਤਾ, ਪ੍ਰਭੁ ਜੀ ਮੈਂ ਇਸ ਜੋਗ ਨਹੀਂ ਜੋ ਤੂੰ ਮੇਰੀ ਛੱਤ ਦੇ ਹੇਠ ਆਵੇਂ ਪਰ ਨਿਰਾ ਬਚਨ ਹੀ ਕਰ ਤਾਂ ਮੇਰਾ ਨੌਕਰ ਚੰਗਾ ਹੋ ਜਾਊ।
9. ਕਿਉਂ ਜੋ ਮੈਂ ਭੀ ਇੱਕ ਮਨੁੱਖ ਦੂਏ ਦੇ ਹੁਕਮ ਵਿੱਚ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖ਼ਤਿਆਰ ਵਿੱਚ ਰੱਖਦਾ ਹਾਂ ਅਰ ਇੱਕ ਨੂੰ ਆਖਦਾ ਹਾਂ, ਜਾਹ ! ਤਾਂ ਉਹ ਜਾਂਦਾ ਹੈ ਅਤੇ ਦੂਏ ਨੂੰ, ਆ ! ਤਾਂ ਉਹ ਆਉਂਦਾ ਹੈ ਅਰ ਆਪਣੇ ਚਾਕਰ ਨੂੰ, ਇਹ ਕਰ ! ਤਾਂ ਉਹ ਕਰਦਾ ਹੈ।
10. ਯਿਸੂ ਨੇ ਇਹ ਸੁਣ ਕੇ ਅਚਰਜ ਮੰਨਿਆ ਅਤੇ ਉਨ੍ਹਾਂ ਨੂੰ ਜਿਹੜੇ ਮਗਰ ਮਗਰ ਆਉਂਦੇ ਸਨ ਕਿਹਾ ਭਈ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ !
11. ਅਰ ਮੈਂ ਤੁਹਾਨੂੰ ਆਖਦਾ ਹਾਂ ਜੋ ਬਥੇਰੇ ਚੜ੍ਹਦਿਓਂ ਅਤੇ ਲਹਿੰਦਿਓਂ ਆਉਣਗੇ ਅਤੇ ਸੁਰਗ ਦੇ ਰਾਜ ਵਿੱਚ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਬੈਠਣਗੇ।
12. ਪਰ ਰਾਜ ਦੇ ਪੁੱਤ੍ਰ ਬਾਹਰ ਦੇ ਅੰਧਘੋਰ ਵਿੱਚ ਕੱਢੇ ਜਾਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
13. ਤਾਂ ਯਿਸੂ ਨੇ ਸੂਬੇਦਾਰ ਨੂੰ ਕਿਹਾ, ਜਾਹ, ਜਿਹੀ ਤੈਂ ਨਿਹਚਾ ਕੀਤੀ ਤੇਰੇ ਲਈ ਤਿਹਾ ਹੀ ਹੋਵੇ ਅਤੇ ਉਹ ਨੌਕਰ ਉਸੇ ਘੜੀ ਚੰਗਾ ਹੋ ਗਿਆ।
14. ਯਿਸੂ ਨੇ ਪਤਰਸ ਦੇ ਘਰ ਵਿੱਚ ਆਣ ਕੇ ਉਹ ਦੀ ਸੱਸ ਨੂੰ ਤਾਪ ਨਾਲ ਪਈ ਹੋਈ ਵੇਖਿਆ।
15. ਅਤੇ ਉਸ ਨੇ ਉਹ ਦਾ ਹੱਥ ਛੋਹਿਆ ਅਤੇ ਉਹ ਦਾ ਤਾਪ ਲਹਿ ਗਿਆ ਅਰ ਉਹ ਨੇ ਉੱਠ ਕੇ ਉਸ ਦੀ ਖ਼ਾਤਰ ਕੀਤੀ।
16. ਅਤੇ ਜਾਂ ਸੰਝ ਹੋਈ ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਉਸ ਨੇ ਬਚਨ ਨਾਲ ਰੂਹਾਂ ਨੂੰ ਕੱਢ ਦਿੱਤਾ ਅਰ ਸਾਰੇ ਰੋਗੀਆਂ ਨੂੰ ਚੰਗਿਆਂ ਕੀਤਾ।
17. ਤਾਂ ਜੋ ਯਸਾਯਾਹ ਨਬੀ ਦਾ ਉਹ ਵਾਕ ਪੂਰਾ ਹੋਵੇ ਭਈ ਉਹ ਨੇ ਆਪੇ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।
18. ਤਦ ਯਿਸੂ ਨੇ ਬਹੁਤ ਭੀੜ ਆਪਣੇ ਚੁਫੇਰੇ ਵੇਖ ਕੇ ਪਾਰ ਚੱਲਣ ਦੀ ਆਗਿਆ ਦਿੱਤੀ।
19. ਅਤੇ ਇੱਕ ਗ੍ਰੰਥੀ ਨੇ ਕੋਲ ਆਣ ਕੇ ਉਹ ਨੂੰ ਕਿਹਾ, ਗੁਰੂ ਜੀ ਜਿੱਥੇ ਕਿਤੇ ਤੂੰ ਜਾਵੇਂ ਮੈਂ ਤੇਰੇ ਮਗਰ ਚੱਲਾਂਗਾ।
20. ਅਤੇ ਯਿਸੂ ਨੇ ਉਹ ਨੂੰ ਆਖਿਆ ਭਈ ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।
21. ਅਰ ਚੇਲਿਆਂ ਵਿੱਚੋਂ ਹੋਰ ਦੂਏ ਨੇ ਉਹ ਨੂੰ ਆਖਿਆ, ਪ੍ਰਭੁ ਜੀ ਮੈਨੂੰ ਪਰਵਾਨਗੀ ਦਿਹ ਜੋ ਪਹਿਲਾਂ ਜਾ ਕੇ ਆਪਣੇ ਪਿਉ ਨੂੰ ਦੱਬਾਂ।
22. ਪਰ ਯਿਸੂ ਨੇ ਉਹ ਨੂੰ ਕਿਹਾ, ਤੂੰ ਮੇਰੇ ਮਗਰ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦਿਹ।
23. ਜਾਂ ਉਹ ਬੇੜੀ ਉੱਤੇ ਚੜ੍ਹਿਆ ਉਹ ਦੇ ਚੇਲੇ ਉਹ ਦੇ ਮਗਰ ਆਏ।
24. ਅਰ ਵੇਖੋ ਝੀਲ ਵਿੱਚ ਐਡਾ ਤੁਫ਼ਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਲੁਕਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ।
25. ਅਤੇ ਉਨ੍ਹਾਂ ਨੇ ਕੋਲ ਆਣ ਕੇ ਉਹ ਨੂੰ ਜਗਾਇਆ ਅਤੇ ਕਿਹਾ, ਪ੍ਰਭੁ ਜੀ ਬਚਾ ! ਅਸੀਂ ਤਾਂ ਮਰ ਚੱਲੇ ਹਾਂ !
26. ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਹੇ ਥੋੜੀ ਪਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ ? ਤਦ ਉਹ ਨੇ ਉੱਠ ਕੇ ਪੌਣ ਅਤੇ ਝੀਲ ਨੂੰ ਦਬਕਾ ਦਿੱਤਾ ਅਤੇ ਵੱਡਾ ਚੈਨ ਹੋ ਗਿਆ।
27. ਤਾਂ ਓਹ ਮਨੁੱਖ ਹੈਰਾਨ ਹੋ ਕੇ ਬੋਲੇ ਜੋ ਇਹ ਕਿਹੋ ਜਿਹਾ ਪੁਰਖ ਹੈ ਕਿ ਪੌਣ ਅਤੇ ਝੀਲ ਭੀ ਉਹ ਦੀ ਮੰਨ ਲੈਂਦੇ ਹਨ ?
28. ਜਾਂ ਉਹ ਪਾਰ ਗਦਰੀਨੀਆਂ ਦੇ ਦੇਸ ਵਿੱਚ ਪਹੁੰਚਿਆ ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿੱਕਲ ਕੇ ਉਹ ਨੂੰ ਮਿਲੇ ਅਤੇ ਓਹ ਐਡੇ ਕਰੜੇ ਸਨ ਜੋ ਉਸ ਰਸਤੇ ਕੋਈ ਲੰਘ ਨਹੀਂ ਸੀ ਸੱਕਦਾ।
29. ਅਤੇ ਵੇਖੋ, ਉਨ੍ਹਾਂ ਨੇ ਪੁਕਾਰ ਕੇ ਆਖਿਆ, ਹੇ ਪਰਮੇਸ਼ੁਰ ਦੇ ਪੁੱਤ੍ਰ ਤੇਰਾ ਸਾਡੇ ਨਾਲ ਕੀ ਕੰਮ ? ਕੀ ਤੂੰ ਵੇਲਿਓਂ ਪਹਿਲਾਂ ਸਾਨੂੰ ਦੁਖ ਦੇਣ ਐਥੇ ਆਇਆ ਹੈਂ ?
30. ਉਨ੍ਹਾਂ ਤੋਂ ਕੁਝ ਦੂਰ ਬਹੁਤ ਸਾਰਿਆਂ ਸੂਰਾਂ ਦਾ ਇੱਜੜ ਚੁਗਦਾ ਸੀ।
31. ਅਰ ਭੂਤਾਂ ਨੇ ਉਹ ਦੀਆਂ ਮਿੰਨਤਾਂ ਕਰ ਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈਂ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਘੱਲ ਦਿਹ।
32. ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ ! ਤਾਂ ਓਹ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਢਾਹੇ ਉੱਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਮੋਇਆ।
33. ਤਦ ਚੁਗਾਉਣ ਵਾਲੇ ਨੱਠੇ ਅਤੇ ਨਗਰ ਵਿੱਚ ਜਾ ਕੇ ਸਾਰੀ ਵਾਰਤਾ ਅਤੇ ਭੂਤਾਂ ਵਾਲਿਆਂ ਦੀ ਵਿਥਿਆ ਸੁਣਾ ਦਿੱਤੀ।
34. ਅਤੇ ਵੇਖੋ ਸਾਰਾ ਨਗਰ ਯਿਸੂ ਦੇ ਮਿਲਨ ਨੂੰ ਨਿੱਕਲਿਆ ਅਰ ਜਾਂ ਉਹ ਨੂੰ ਵੇਖਿਆ ਤਾਂ ਉਹਦੀਆਂ ਮਿੰਨਤਾਂ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ।
About ਮੱਤੀ Chapter 8
Read ਮੱਤੀ Chapter 8 online from the Holy Bible. This chapter is part of the Book of ਮੱਤੀ in the New Testament. Continue reading with the chapter navigation above or explore the complete book.
Book Information
Book: ਮੱਤੀ
Chapter: 8
Testament: New Testament
How to Read this Chapter
Use the Previous and Next Chapter buttons to continue reading ਮੱਤੀ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਮੱਤੀ Chapter 8 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਮੱਤੀ Chapter 8?
ਮੱਤੀ Chapter 8 is part of the Book of ਮੱਤੀ in the Holy Bible.
Can I read this chapter online?
Yes. You can read the complete ਮੱਤੀ Chapter 8 online for free with easy chapter navigation.
More Chapters from ਨਵਾਂ ਨੇਮ
- ਲੂਕਾ Chapter 24
- ਇਬਰਾਨੀਆਂ Chapter 2
- ਲੂਕਾ Chapter 8
- ਮੱਤੀ Chapter 2
- ਰੋਮੀਆਂ Chapter 13
- 1 ਯੂਹੰਨਾ Chapter 4
- 1 ਯੂਹੰਨਾ Chapter 3
Explore More from ਮੱਤੀ
- ਮੱਤੀ Chapter 22
- ਮੱਤੀ Chapter 10
- ਮੱਤੀ Chapter 25
- ਮੱਤੀ Chapter 4
- ਮੱਤੀ Chapter 20
- ਮੱਤੀ Chapter 23
- ਮੱਤੀ Chapter 28