2 ਕੁਰਿੰਥੀਆਂ Chapter 11

For English

Read 2 ਕੁਰਿੰਥੀਆਂ Chapter 11 Online

Read 2 ਕੁਰਿੰਥੀਆਂ Chapter 11 online from the Holy Bible. This chapter is part of the Book of 2 ਕੁਰਿੰਥੀਆਂ in the New Testament. Browse every verse with easy chapter navigation, continue to the next chapter, or explore the complete Book of 2 ਕੁਰਿੰਥੀਆਂ and the Holy Bible online.

Choose a Chapter

2 ਕੁਰਿੰਥੀਆਂ 11

ਅਧਿਆਇ 11

1. ਮੈਂ ਚਾਹੁੰਦਾ ਹਾਂ ਜੋ ਤੁਸੀਂ ਮੇਰੀ ਥੋੜੀ ਜਿਹੀ ਮੂਰਖਤਾਈ ਨੂੰ ਸਹਾਰੋ, ਹਾਂ, ਤੁਸੀਂ ਜਰੂਰ ਸਹਾਰੋ !

2. ਤੁਹਾਡੇ ਲਈ ਮੇਰੀ ਅਣਖ ਪਰਮੇਸ਼ੁਰ ਜਹੀ ਅਣਖ ਹੈ, ਇਸ ਲਈ ਜੋ ਮੈਂ ਇੱਕੋ ਹੀ ਪਤੀ ਨਾਲ ਤੁਹਾਡੀ ਕੁੜਮਾਈ ਕੀਤੀ ਭਈ ਤੁਹਾਨੂੰ ਪਾਕ ਕੁਆਰੀ ਵਾਂਙੁ ਮਸੀਹ ਦੇ ਅਰਪਨ ਕਰਾਂ।

3. ਪਰ ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ।

4. ਜੇ ਤਾਂ ਕੋਈ ਆਉਣ ਵਾਲਾ ਕਿਸੇ ਦੂਜੇ ਯਿਸੂ ਦੀ ਮਨਾਦੀ ਕਰਦਾ ਜਿਹ ਦੀ ਅਸਾਂ ਨਾ ਕੀਤੀ ਯਾ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਾ ਮਿਲਿਆ ਯਾ ਕੋਈ ਹੋਰ ਖੁਸ਼ ਖਬਰੀ ਜਿਹ ਨੂੰ ਤੁਸਾਂ ਕਬੂਲ ਨਾ ਕੀਤਾ ਤਾਂ ਤੁਸੀਂ ਅੱਛੀ ਤਰਾਂ ਉਹ ਨੂੰ ਸਹਾਰ ਲੈਂਦੇ !

5. ਕਿਉਂ ਜੋ ਮੈਂ ਆਪਣੇ ਆਪ ਨੂੰ ਉਨ੍ਹਾਂ ਮਹਾਨ ਰਸੂਲਾਂ ਤੋਂ ਕਿਸੇ ਗੱਲ ਵਿੱਚ ਘੱਟ ਨਹੀਂ ਸਮਝਦਾ ਹਾਂ।

6. ਪਰ ਭਾਵੇਂ ਮੈਂ ਬੋਲਣ ਵਿੱਚ ਅਨਾੜੀ ਵੀ ਹੋਵਾਂ ਤਾਂ ਗਿਆਨ ਵਿੱਚ ਤਾਂ ਨਹੀਂ ਸਗੋਂ ਅਸਾਂ ਹਰ ਤਰਾਂ ਤੁਹਾਡੇ ਲਈ ਸਭਨਾਂ ਗੱਲਾਂ ਵਿੱਚ ਇਹ ਨੂੰ ਪਰਗਟ ਕੀਤਾ।

7. ਅਥਵਾ ਮੈਂ ਜੋ ਪਰਮੇਸ਼ੁਰ ਦੀ ਖੁਸ਼ ਖਬਰੀ ਤੁਹਾਨੂੰ ਮੁਖਤ ਸੁਣਾ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਭਈ ਤੁਸੀਂ ਉੱਚੇ ਕੀਤੇ ਜਾਓ ਭਲਾ, ਇਹ ਦੇ ਵਿੱਚ ਕੋਈ ਪਾਪ ਕੀਤਾ ?

8. ਤੁਹਾਡੀ ਸੇਵਾ ਕਰਨ ਲਈ ਮੈਂ ਤਾਂ ਹੋਰਨਾਂ ਕਲੀਸਿਯਾਂ ਤੋਂ ਖਰਚ ਲੈ ਕੇ ਉਨ੍ਹਾਂ ਨੂੰ ਲੁੱਟ ਲਿਆ।

9. ਅਰ ਜਦ ਤੁਹਾਡੇ ਕੋਲ ਹੁੰਦਿਆਂ ਮੈਨੂੰ ਲੋੜ ਪਈ ਤਾਂ ਕਿਸੇ ਉੱਤੇ ਭਾਰੂ ਨਾ ਹੋਇਆ ਕਿਉਂ ਜੋ ਭਰਾਵਾਂ ਨੇ ਮਕਦੂਨਿਯਾ ਤੋਂ ਆ ਕੇ ਮੇਰੀ ਲੋੜ ਪੂਰੀ ਕੀਤੀ ਅਤੇ ਹਰ ਇੱਕ ਗੱਲ ਵਿੱਚ ਮੈਂ ਤੁਹਾਡੇ ਉੱਤੇ ਭਾਰੂ ਹੋਣ ਤੋਂ ਰੁਕਿਆ ਰਿਹਾ ਅਤੇ ਰੁਕਿਆ ਰਹਾਂਗਾ ਵੀ।

10. ਜੇ ਮਸੀਹ ਦੀ ਸਚਿਆਈ ਮੇਰੇ ਵਿੱਚ ਹੈ ਤਾਂ ਅਖਾਯਾ ਦਿਆਂ ਹਲਕਿਆਂ ਵਿੱਚ ਏਹ ਮੇਰਾ ਅਭਮਾਨ ਕਦੀ ਨਹੀਂ ਰੁਕੇਗਾ।

11. ਕਿਉਂ ? ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪ੍ਰੀਤ ਨਹੀਂ ਰੱਖਦਾ ?ਪਰਮੇਸ਼ੁਰ ਜਾਣਦਾ ਹੈ !

12. ਪਰ ਮੈਂ ਜੋ ਕਰਦਾ ਹਾਂ ਸੋਈ ਕਰਦਾ ਰਹਾਂਗਾ ਤਾਂ ਜੋ ਮੈਂ ਦਾਉ ਲੱਭਣ ਵਾਲਿਆਂ ਦੇ ਦਾਉ ਝਾੜ ਸੁੱਟਾਂ ਭਈ ਜਿਸ ਗੱਲ ਵਿੱਚ ਓਹ ਅਭਮਾਨ ਕਰਦੇ ਹਨ ਉਸ ਵਿੱਚ ਸਾਡੇ ਵਰਗੇ ਠਹਿਰਨ।

13. ਕਿਉਂ ਜੋ ਏਹੋ ਜੇਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਂਦੇ ਹਨ।

14. ਅਤੇ ਇਹ ਅਚਰਜ ਦੀ ਗੱਲ ਨਹੀਂ ਕਿਉਂ ਜੋ ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।

15. ਇਸ ਲਈ ਜੋ ਉਹ ਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਨ੍ਹਾਂ ਦਾ ਅੰਤ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇਗਾ।

16. ਮੈਂ ਫੇਰ ਇਹ ਆਖਦਾ ਹਾਂ ਭਈ ਕੋਈ ਮੈਨੂੰ ਮੂਰਖ ਨਾ ਸਮਝੇ, ਨਹੀਂ ਤਾਂ ਮੈਨੂੰ ਮੂਰਖ ਹੀ ਜਾਣ ਕੇ ਕਬੂਲ ਕਰੋ ਤਾਂ ਜੋ ਮੈਂ ਵੀ ਥੋੜਾ ਜਿਹਾ ਅਭਮਾਨ ਕਰਾਂ।

17. ਜੋ ਕੁਝ ਮੈਂ ਇਸ ਅਭਮਾਨ ਕਰਨ ਦੇ ਭਰੋਸੇ ਨਾਲ ਕਹਿੰਦਾ ਹਾਂ ਸੋ ਪ੍ਰਭੁ ਦੀ ਮੱਤ ਦੇ ਅਨੁਸਾਰ ਨਹੀਂ ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ।

18. ਜਦੋਂ ਬਾਹਲੇ ਲੋਕ ਸਰੀਰ ਦੇ ਅਨੁਸਾਰ ਅਭਮਾਨ ਕਰਦੇ ਹਨ ਮੈਂ ਵੀ ਅਭਮਾਨ ਕਰਾਂਗਾ।

19. ਕਿਉਂ ਜੋ ਤੁਸੀਂ ਆਪ ਸਿਆਣੇ ਜੋ ਹੋ ਤਦੇ ਮੂਰਖਾਂ ਦਾ ਖੁਸ਼ੀ ਨਾਲ ਸਹਾਰਾ ਲੈਂਦੇ ਹੋ।

20. ਜਦ ਕੋਈ ਤੁਹਾਨੂੰ ਗੁਲਾਮੀ ਵਿੱਚ ਲਿਆਉਂਦਾ ਹੈ, ਜਦ ਕੋਈ ਤੁਹਾਨੂੰ ਚੱਟ ਕਰ ਜਾਂਦਾ ਹੈ, ਜਦ ਕੋਈ ਤੁਹਾਨੂੰ ਬੰਧਨ ਵਿੱਚ ਲਿਆਉਂਦਾ ਹੈ, ਜਦ ਕੋਈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਉੱਤੇ ਚਪੇੜਾਂ ਮਾਰਦਾ ਹੈ, ਤਦ ਤੁਸੀਂ ਸਹਾਰ ਲੈਂਦੇ ਹੋ।

21. ਮੈਂ ਨਿਆਦਰੀ ਦੇ ਰਾਹ ਇਹ ਆਖਦਾ ਹਾਂ ਭਈ ਅਸੀਂ ਵੀ ਮਾੜੇ ਜੇਹੇ ਸਾਂ ਪਰ ਜਿਸ ਗੱਲ ਵਿੱਚ ਕੋਈ ਦਿਲੇਰ ਹੈ(ਮੈਂ ਮੂਰਖਤਾਈ ਨਾਲ ਇਹ ਆਖਦਾ ਹਾਂ)ਮੈਂ ਵੀ ਦਿਲੇਰ ਹਾਂ।

22. ਕੀ ਓਹ ਇਬਰਾਨੀ ਹਨ ? ਮੈਂ ਵੀ ਹਾਂ। ਕੀ ਓਹ ਇਸਰਾਏਲੀ ਹਨ ? ਮੈਂ ਵੀ ਹਾਂ। ਕੀ ਓਹ ਅਬਰਾਹਾਮ ਦੀ ਅੰਸ ਹਨ ? ਮੈਂ ਵੀ ਹਾਂ।

23. ਕੀ ਓਹ ਮਸੀਹ ਦੇ ਸੇਵਕ ਹਨ? ਮੈਂ ਬੇਸੁੱਧ ਵਾਂਙੁ ਬੋਲਦਾ ਹਾਂ, ਮੈਂ ਵਧੀਕ ਹਾਂ, ਅਰਥਾਤ ਮਿਹਨਤਾਂ ਵਿੱਚ ਵਧੀਕ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਵਿੱਚ ਬਹੁਤ ਵਾਰੀ।

24. ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਇੱਕ ਘੱਟ ਚਾਲੀ ਕੋਰੜੇ ਖਾਧੇ।

25. ਤਿੰਨ ਵਾਰ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰ ਪਥਰਾਉ ਹੋਇਆ, ਤਿੰਨ ਵਾਰ ਬੇੜੇ ਦੇ ਗਰਕਣ ਤੋਂ ਦੁਖ ਭੋਗਿਆ, ਇੱਕ ਰਾਤ ਦਿਨ ਸਮੁੰਦਰ ਵਿੱਚ ਕੱਟਿਆ।

26. ਬਹੁਤ ਵਾਰ ਪੈਂਡਿਆਂ ਵਿੱਚ, ਦਰਿਆਵਾਂ ਦਿਆਂ ਭੌਜਲਾਂ ਵਿੱਚ, ਡਾਕੂਆਂ ਦਿਆਂ ਭੌਜਲਾਂ ਵਿੱਚ, ਆਪਣੀ ਕੌਮ ਵੱਲੋਂ ਭੌਜਲਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਭੌਜਲਾਂ ਵਿੱਚ, ਨਗਰ ਦਿਆਂ ਭੌਜਲਾਂ ਵਿੱਚ, ਉਜਾੜ ਦਿਆਂ ਭੌਜਲਾਂ ਵਿੱਚ, ਸਮੁੰਦਰ ਦਿਆਂ ਭੌਜਲਾਂ ਵਿੱਚ, ਖੋਟੇ ਭਰਾਵਾਂ ਦਿਆਂ ਭੌਜਲਾਂ ਵਿੱਚ।

27. ਮਿਹਨਤ ਪੋਹਰਿਆਂ ਵਿੱਚ, ਕਈ ਵਾਰੀ ਉਣੀਂਦਿਆਂ ਵਿੱਚ, ਭੁੱਖ ਅਤੇ ਤਰੇਹ ਵਿੱਚ, ਕਈ ਵਾਰੀ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ।

28. ਅਤੇ ਹੋਰ ਗੱਲਾਂ ਤੋਂ ਬਾਝ ਸਾਰੀਆਂ ਕਲੀਸਿਯਾਂ ਦੀ ਚਿੰਤਾ ਮੈਨੂੰ ਰੋਜ ਆਣ ਦਬਾਉਂਦੀ ਹੈ।

29. ਕੌਣ ਨਿਰਬਲ ਹੈ ਜੋ ਮੈਂ ਨਿਰਬਲ ਨਹੀਂ ਹਾਂ ? ਕੌਣ ਠੋਕਰ ਖਾਂਦਾ ਹੈ ਜੋ ਮੈਂ ਨਹੀਂ ਜਲਦਾ ?

30. ਜੇ ਅਭਮਾਨ ਕਰਨਾ ਹੀ ਪਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਮਾਨ ਕਰਾਂਗਾ।

31. ਪ੍ਰਭੁ ਯਿਸੂ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਜੁੱਗੋ ਜੁੱਗ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ।

32. ਦੰਮਿਸਕ ਵਿੱਚ ਉਸ ਹਾਕਮ ਨੇ ਜਿਹੜਾ ਰਾਜਾ ਅਰਿਤਾਸ ਦੀ ਵੱਲੋਂ ਸੀ ਦੰਮਿਸਕੀਆਂ ਦੇ ਸ਼ਹਿਰ ਉੱਤੇ ਮੇਰੇ ਫੜਨ ਲਈ ਪਹਿਰਾ ਬਹਾਲਿਆ।

33. ਅਤੇ ਮੈਂ ਤਾਕੀ ਥਾਣੀਂ ਟੋਕਰੇ ਵਿੱਚ ਸਫ਼ੀਲ ਉੱਪਰ ਦੀ ਉਤਾਰਿਆ ਗਿਆ ਅਤੇ ਉਹ ਦੇ ਹੱਥੋਂ ਬਚ ਨਿੱਕਲਿਆ।

About 2 ਕੁਰਿੰਥੀਆਂ Chapter 11

Read 2 ਕੁਰਿੰਥੀਆਂ Chapter 11 online from the Holy Bible. This chapter is part of the Book of 2 ਕੁਰਿੰਥੀਆਂ in the New Testament. Continue reading with the chapter navigation above or explore the complete book.

Book Information

Book: 2 ਕੁਰਿੰਥੀਆਂ
Chapter: 11
Testament: New Testament

How to Read this Chapter

Use the Previous and Next Chapter buttons to continue reading 2 ਕੁਰਿੰਥੀਆਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading 2 ਕੁਰਿੰਥੀਆਂ Chapter 11 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is 2 ਕੁਰਿੰਥੀਆਂ Chapter 11?

2 ਕੁਰਿੰਥੀਆਂ Chapter 11 is part of the Book of 2 ਕੁਰਿੰਥੀਆਂ in the Holy Bible.

Can I read this chapter online?

Yes. You can read the complete 2 ਕੁਰਿੰਥੀਆਂ Chapter 11 online for free with easy chapter navigation.

More Chapters from 2 ਕੁਰਿੰਥੀਆਂ

  1. 2 ਕੁਰਿੰਥੀਆਂ Chapter 7
  2. 2 ਕੁਰਿੰਥੀਆਂ Chapter 4
  3. 2 ਕੁਰਿੰਥੀਆਂ Chapter 10
  4. 2 ਕੁਰਿੰਥੀਆਂ Chapter 5
  5. 2 ਕੁਰਿੰਥੀਆਂ Chapter 3
  6. 2 ਕੁਰਿੰਥੀਆਂ Chapter 2
  7. 2 ਕੁਰਿੰਥੀਆਂ Chapter 13

Explore More from ਨਵਾਂ ਨੇਮ

  1. 1 ਤਿਮੋਥਿਉਸ Chapter 4
  2. 2 ਥੱਸਲੁਨੀਕੀਆਂ Chapter 3
  3. ਲੂਕਾ Chapter 19
  4. ਯੂਹੰਨਾ Chapter 16
  5. ਇਬਰਾਨੀਆਂ Chapter 13
  6. ਯਾਕੂਬ Chapter 4
  7. ਯੂਹੰਨਾ Chapter 21

Related Chapters & Readings

  1. ਕੂਚ Chapter 15
  2. ਅਜ਼ਰਾ Chapter 7
  3. ਜ਼ਬੂਰ Chapter 16
  4. ਯਸਾਯਾਹ Chapter 3
  5. ਯਸਾਯਾਹ Chapter 29
  6. ਗਿਣਤੀ Chapter 3
  7. ਮੱਤੀ Chapter 10
Share Your Love

Leave a Reply

Your email address will not be published. Required fields are marked *