Read ਯਹੋਸ਼ੁਆ Chapter 9 Online
Read ਯਹੋਸ਼ੁਆ Chapter 9 online from the Holy Bible. This chapter is part of the Book of ਯਹੋਸ਼ੁਆ in the Old Testament. Browse every verse with easy chapter navigation, continue to the next chapter, or explore the complete Book of ਯਹੋਸ਼ੁਆ and the Holy Bible online.
Choose a Chapter
ਯਹੋਸ਼ੁਆ 9
ਅਧਿਆਇ 9
1. ਤਾਂ ਐਉਂ ਹੋਇਆ ਕਿ ਜਦ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਸਾਰੇ ਰਾਜਿਆਂ ਨੇ ਸੁਣਿਆਂ ਜਿਹੜੇ ਯਰਦਨ ਤੋਂ ਪਾਰ ਪਹਾੜ ਵਿੱਚ ਅਤੇ ਹਠਾੜ ਉੱਤੇ ਅਤੇ ਵੱਡੇ ਸਮੁੰਦਰ ਦੇ ਸਾਰੇ ਕੰਢਿਆਂ ਉੱਤੇ ਲਬਾਨੋਨ ਦੇ ਸਾਹਮਣੇ ਸਨ।
2. ਤਾਂ ਉਨ੍ਹਾਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਯਹੋਸ਼ੁਆ ਅਤੇ ਇਸਰਾਏਲ ਦੇ ਨਾਲ ਜੁੱਧ ਕਰਨ ਲਈ ਇਕੱਠਾ ਕੀਤਾ।
3. ਗਿਬਓਨ ਦੇ ਵਸਨੀਕਾਂ ਨੇ ਸੁਣਿਆਂ ਜੋ ਕੁਝ ਯਹੋਸ਼ੁਆ ਨੇ ਯਰੀਹੋ ਅਤੇ ਅਈ ਨਾ ਕੀਤਾ ਸੀ।
4. ਤਾਂ ਓਹਨਾਂ ਨੇ ਵੀ ਇੱਕ ਛਲ ਕੀਤਾ ਅਤੇ ਓਹ ਆ ਕੇ ਆਪਣੇ ਆਪ ਨੂੰ ਹਲਕਾਰੇ ਬਣਾ ਬੈਠੇ ਅਤੇ ਓਹਨਾਂ ਨੇ ਹੰਢੀਆਂ ਹੋਈਆਂ ਗੂਣਾਂ ਆਪਣੇ ਖੋਤਿਆਂ ਲਈ ਲਈਆਂ ਅਤੇ ਪੁਰਾਣੀਆਂ ਪਾਟੀਆਂ ਹੋਈਆਂ ਗੰਢ ਲੱਗੀਆਂ ਹੋਈਆਂ ਮਧ ਦੀਆਂ ਮਸ਼ਕਾਂ ਲੈ ਲਈਆਂ।
5. ਅਤੇ ਪੁਰਾਣੇ ਪਾਟੇ ਝੀਟੇ ਛਿੱਤ੍ਰ ਆਪਣੇ ਪੈਰੀਂ ਪਾ ਲਏ ਅਤੇ ਹੰਢੇ ਹੋਏ ਲੀੜੇ ਆਪਣੇ ਉੱਤੇ ਲੈ ਲਏ ਅਤੇ ਓਹਨਾਂ ਦੀ ਰਸਤ ਦੀ ਸਾਰੀ ਰੋਟੀ ਸੁੱਕੀ ਹੋਈ ਅਤੇ ਉੱਲੀ ਲੱਗੀ ਹੋਈ ਸੀ।
6. ਓਹ ਯਹੋਸ਼ੁਆ ਦੇ ਕੋਲ ਗਿਲਗਾਲ ਦੇ ਡੇਰੇ ਵਿੱਚ ਆਏ ਤਾਂ ਓਹਨਾਂ ਨੇ ਉਸ ਨੂੰ ਅਤੇ ਇਸਰਾਏਲ ਦੇ ਮਨੁੱਖਾਂ ਨੂੰ ਆਖਿਆ ਭਈ ਅਸੀਂ ਦੂਰ ਦੇਸ ਤੋਂ ਆਏ ਹਾਂ ਹੁਣ ਤੁਸੀਂ ਸਾਡੇ ਨਾਲ ਨੇਮ ਬੰਨੋ।
7. ਤਾਂ ਇਸਰਾਏਲ ਦੇ ਮਨੁੱਖਾਂ ਨੇ ਓਹਨਾਂ ਹਿੱਵੀਆਂ ਨੂੰ ਆਖਿਆ, ਸ਼ਾਇਤ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ ਤਾਂ ਅਸੀਂ ਤੁਹਾਡੇ ਨਾਲ ਨੇਮ ਕਿਵੇਂ ਬੰਨ੍ਹ ਲਈਏ?
8. ਫੇਰ ਓਹਨਾਂ ਨੇ ਯਹੋਸ਼ੁਆ ਨੂੰ ਆਖਿਆ, ਅਸੀਂ ਤਾਂ ਤੁਹਾਡੇ ਦਾਸ ਹਾਂ ਤਾਂ ਯਹੋਸ਼ੁਆ ਨੇ ਓਹਨਾਂ ਨੂੰ ਆਖਿਆ, ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ?
9. ਓਹਨਾਂ ਨੇ ਆਖਿਆ, ਤੁਹਾਡੇ ਦਾਸ ਇੱਕ ਬਹੁਤ ਦੂਰ ਦੇਸ ਤੋਂ ਤੁਹਾਡੇ ਪਰਮੇਸ਼ੁਰ ਦੇ ਨਾਮ ਦੇ ਕਾਰਨ ਆਏ ਹਨ ਕਿਉਂ ਜੋ ਅਸਾਂ ਉਹ ਦੀ ਧੁੰਮ ਸੁਣੀ ਹੈ ਨਾਲੇ ਜੋ ਕੁਝ ਉਹ ਨੇ ਮਿਸਰ ਵਿੱਚ ਕੀਤਾ।
10. ਅਤੇ ਜੋ ਕੁਝ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਜਿਹੜੇ ਯਰਦਨ ਦੇ ਪਾਰ ਸਨ ਕੀਤਾ ਅਰਥਾਤ ਸੀਹੋਨ ਹਸ਼ਬੋਨ ਦੇ ਰਾਜੇ ਅਤੇ ਓਗ ਬਾਸ਼ਾਨ ਦੇ ਰਾਜੇ ਨਾਲ ਜਿਹੜੇ ਅਸ਼ਤਾਰੋਥ ਵਿੱਚ ਸਨ।
11. ਤਦ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ ਦੇ ਸਾਰੇ ਵਸਨੀਕਾਂ ਨੇ ਸਾਨੂੰ ਆਖਿਆ ਕਿ ਆਪਣੇ ਹੱਥ ਵਿੱਚ ਰਾਹ ਦੀ ਰਸਤ ਲੈ ਕੇ ਉਨ੍ਹਾਂ ਦੇ ਮਿਲਣ ਲਈ ਜਾਓ ਅਤੇ ਉਨ੍ਹਾਂ ਨੂੰ ਆਖੋ ਭਈ ਅਸੀਂ ਤੁਹਾਡੇ ਦਾਸ ਹਾਂ ਸੋ ਹੁਣ ਸਾਡੇ ਨਾਲ ਇੱਕ ਨੇਮ ਬੰਨ੍ਹੋ।
12. ਏਹ ਸਾਡੀ ਰੋਟੀ ਅਸਾਂ ਆਪਣੇ ਸੀਧੇ ਲਈ ਆਪਣਿਆਂ ਘਰਾਂ ਤੋਂ ਗਰਮ ਗਰਮ ਲਈ ਸੀ ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਵੇਖੋ ਉਹ ਸੁੱਕੀ ਅਤੇ ਉੱਲੀ ਲੱਗੀ ਹੋਈ ਹੈ।
13. ਅਤੇ ਏਹ ਮਧ ਦੀਆਂ ਮਸ਼ਕਾਂ ਜਿਹੜੀਆਂ ਅਸਾਂ ਭਰੀਆਂ ਨਵੀਆਂ ਸਨ ਪਰ ਹੁਣ ਵੇਖੋ ਓਹ ਪਾਟ ਗਈਆਂ ਹਨ ਅਤੇ ਸਾਡੇ ਲੀੜੇ ਅਤੇ ਛਿੱਤ੍ਰ ਏਸ ਵੱਡੇ ਲੰਮੇ ਪੈਂਡੇ ਨਾਲ ਹੰਢ ਗਏ ਹਨ।
14. ਤਾਂ ਉਨ੍ਹਾਂ ਮਨੁੱਖਾਂ ਨੇ ਓਹਨਾਂ ਦੀ ਰਸਤ ਤੋਂ ਲਿਆ ਪਰ ਉਨ੍ਹਾਂ ਨੇ ਯਹੋਵਾਹ ਦੀ ਸਲਾਹ ਨਾ ਲਈ।
15. ਉਪਰੰਤ ਯਹੋਸ਼ੁਆ ਨੇ ਓਹਨਾਂ ਨਾਲ ਸੁਲਾਹ ਕਰ ਲਈ ਅਤੇ ਓਹਨਾਂ ਨਾਲ ਜੀਵਨ ਦਾ ਨੇਮ ਬੰਨ੍ਹਿਆ ਅਤੇ ਮੰਡਲੀ ਦੇ ਪਰਧਾਨਾਂ ਨੇ ਓਹਨਾਂ ਨਾਲ ਸੌਂਹ ਖਾਧੀ।
16. ਤਾਂ ਐਉਂ ਹੋਇਆ ਕਿ ਉਨ੍ਹਾਂ ਦੇ ਨੇਮ ਬੰਨ੍ਹਣ ਦੇ ਤਿੰਨ ਦਿਨ ਮਗਰੋਂ ਉਨ੍ਹਾਂ ਨੇ ਸੁਣਿਆ ਕਿ ਓਹ ਉਨ੍ਹਾਂ ਦੇ ਗੁਆਂਢੀ ਹਨ ਅਤੇ ਉਨ੍ਹਾਂ ਦੇ ਵਿੱਚ ਹੀ ਵੱਸਦੇ ਹਨ।
17. ਤਾਂ ਇਸਰਾਏਲੀਆਂ ਨੇ ਕੂਚ ਕੀਤਾ ਅਤੇ ਤੀਜੇ ਦਿਨ ਓਹਨਾਂ ਦੇ ਸ਼ਹਿਰਾਂ ਵਿੱਚ ਆ ਗਏ ਅਤੇ ਓਹਨਾਂ ਦੇ ਸ਼ਹਿਰ ਗਿਬਓਨ, ਕਫ਼ੀਰਾਹ, ਬਏਰੋਥ ਅਤੇ ਕਿਰਯਥ—ਯਾਰੀਮ ਸਨ।
18. ਇਸਰਾਏਲੀਆਂ ਨੇ ਓਹਨਾਂ ਨੂੰ ਮਾਰਿਆ ਨਾ, ਏਸ ਲਈ ਕਿ ਸਭਾ ਦੇ ਪਰਧਾਨਾਂ ਨੇ ਓਹਨਾਂ ਨਾਲ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਸੌਂਹ ਖਾਧੀ ਸੀ ਅਤੇ ਸਾਰੀ ਸਭਾ ਪਰਧਾਨਾਂ ਦੇ ਵਿਰੁੱਧ ਬੁੜ ਬੁੜਾਉਣ ਲੱਗ ਪਈ।
19. ਪਰ ਸਾਰਿਆਂ ਪਰਧਾਨਾਂ ਨੇ ਸਾਰੀ ਸਭਾ ਨੂੰ ਆਖਿਆ ਕਿ ਅਸਾਂ ਓਹਨਾਂ ਨਾਲ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਸੌਂਹ ਖਾਧੀ ਹੈ ਏਸ ਲਈ ਅਸੀਂ ਓਹਨਾਂ ਨੂੰ ਹੱਥ ਨਹੀਂ ਲਾ ਸੱਕਦੇ।
20. ਅਸੀਂ ਓਹਨਾਂ ਲਈ ਏਹ ਕਰਾਂਗੇ ਕਿ ਅਸੀਂ ਓਹਨਾਂ ਨੂੰ ਜੀਉਂਦੇ ਰਹਿਣ ਦੇਈਏ ਮਤੇ ਸਾਡੇ ਉੱਤੇ ਏਸ ਸੌਂਹ ਦੇ ਕਾਰਨ ਕ੍ਰੋਧ ਆ ਪਵੇ ਜਿਹੜੀ ਅਸਾਂ ਓਹਨਾਂ ਨਾਲ ਖਾਧੀ ਹੈ।
21. ਤਾਂ ਪਰਧਾਨਾਂ ਨੇ ਉਨ੍ਹਾਂ ਨੂੰ ਆਖਿਆ, ਓਹਨਾਂ ਨੂੰ ਜੀਉਂਦੇ ਰਹਿਣ ਦਿਓ ਤਾਂ ਜੋ ਓਹ ਸਾਰੀ ਸਭਾ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਹੋਣ ਜਿਵੇਂ ਪਰਧਾਨਾਂ ਨੇ ਓਹਨਾਂ ਨਾਲ ਗੱਲ ਕੀਤੀ ਸੀ।
22. ਤਾਂ ਯਹੋਸ਼ੁਆ ਨੇ ਓਹਨਾਂ ਨੂੰ ਬੁਲਾ ਕੇ ਆਖਿਆ ਕਿ ਤੁਸਾਂ ਸਾਨੂੰ ਏਹ ਆਖ ਕੇ ਧੋਖਾ ਦਿੱਤਾ ਕਿ ਅਸੀਂ ਤੁਹਾਥੋਂ ਬਹੁਤ ਦੂਰ ਦੇਸ ਦੇ ਹਾਂ ਜਦ ਕਿ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ।
23. ਹੁਣ ਤੁਸੀਂ ਸਰਾਪੀ ਹੋ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜੇਹਾ ਨਾ ਰਹੇਗਾ ਜਿਹੜਾ ਗੁਲਾਮ ਅਰਥਾਤ ਮੇਰੇ ਪਰਮੇਸ਼ੁਰ ਦੇ ਘਰ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲਾ ਨਾ ਹੋਵੇ।
24. ਓਹਨਾਂ ਨੇ ਯਹੋਸ਼ੁਆ ਨੂੰ ਉੱਤਰ ਦੇ ਕੇ ਆਖਿਆ ਕਿ ਤੁਹਾਡੇ ਗੁਲਾਮਾਂ ਨੂੰ ਸੱਚ ਮੁੱਚ ਦੱਸਿਆ ਗਿਆ ਸੀ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮੂਸਾ ਆਪਣੇ ਦਾਸ ਨੂੰ ਏਹ ਸਾਰਾ ਦੇਸ ਤੁਹਾਨੂੰ ਦੇਣ ਦਾ ਅਤੇ ਏਸ ਦੇਸ ਦੇ ਸਾਰੇ ਵਾਸੀਆਂ ਨੂੰ ਨਾਸ ਕਰਨ ਦਾ ਹੁਕਮ ਦਿੱਤਾ ਸੀ ਸੋ ਅਸੀਂ ਤੁਹਾਡੇ ਅੱਗੋਂ ਆਪਣੀਆਂ ਜਾਨਾਂ ਲਈ ਬਹੁਤ ਡਰੇ ਤਾਂ ਅਸਾਂ ਏਹ ਕੰਮ ਕੀਤਾ।
25. ਹੁਣ ਵੇਖੋ ਅਸੀਂ ਤੁਹਾਡੇ ਹੱਥ ਵਿੱਚ ਹਾਂ, ਜੋ ਵਰਤਾਵਾ ਤੁਹਾਡੀ ਨਿਗਾਹ ਵਿੱਚ ਚੰਗਾ ਅਤੇ ਠੀਕ ਹੈ ਸੋ ਸਾਡੇ ਨਾਲ ਕਰੋ।
26. ਤਾਂ ਉਸ ਨੇ ਓਹਨਾਂ ਨਾਲ ਓਹੋ ਕੀਤਾ ਅਤੇ ਇਸਰਾਏਲੀਆਂ ਦੇ ਹੱਥੋਂ ਓਹਨਾਂ ਨੂੰ ਬਚਾ ਦਿੱਤਾ ਸੋ ਉਨ੍ਹਾਂ ਨੇ ਓਹਨਾਂ ਨੂੰ ਨਾ ਵੱਢਿਆ।
27. ਤਾਂ ਯਹੋਸ਼ੁਆ ਨੇ ਉੱਸੇ ਦਿਨ ਉਨ੍ਹਾਂ ਨੂੰ ਲੱਕੜਾ ਪਾੜਨ ਅਤੇ ਪਾਣੀ ਭਰਨ ਵਾਲੇ ਸਭਾ ਲਈ ਅਤੇ ਯਹੋਵਾਹ ਦੀ ਜਗਵੇਦੀ ਲਈ ਉੱਸੇ ਥਾਂ ਉੱਤੇ ਜਿਹੜਾ ਉਹ ਚੁਣੇ ਅੱਜ ਤੀਕ ਹੀ ਠਹਿਰਾਇਆ।
About ਯਹੋਸ਼ੁਆ Chapter 9
Read ਯਹੋਸ਼ੁਆ Chapter 9 online from the Holy Bible. This chapter is part of the Book of ਯਹੋਸ਼ੁਆ in the Old Testament. Continue reading with the chapter navigation above or explore the complete book.
Book Information
Book: ਯਹੋਸ਼ੁਆ
Chapter: 9
Testament: Old Testament
How to Read this Chapter
Use the Previous and Next Chapter buttons to continue reading ਯਹੋਸ਼ੁਆ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਯਹੋਸ਼ੁਆ Chapter 9 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਯਹੋਸ਼ੁਆ Chapter 9?
ਯਹੋਸ਼ੁਆ Chapter 9 is part of the Book of ਯਹੋਸ਼ੁਆ in the Holy Bible.
Can I read this chapter online?
Yes. You can read the complete ਯਹੋਸ਼ੁਆ Chapter 9 online for free with easy chapter navigation.
More Chapters from ਪੁਰਾਣਾ ਨੇਮ
- ਜ਼ਬੂਰ Chapter 56
- ਸੁਲੇਮਾਨ ਦਾ ਗੀਤ Chapter 3
- ਵਿਰਲਾਪ Chapter 2
- ਉਪਦੇਸ਼ਕ Chapter 7
- 2 ਇਤਹਾਸ Chapter 9
- 2 ਸਮੂਏਲ Chapter 9
- ਗਿਣਤੀ Chapter 5
Explore More from ਯਹੋਸ਼ੁਆ
- ਯਹੋਸ਼ੁਆ Chapter 16
- ਯਹੋਸ਼ੁਆ Chapter 23
- ਯਹੋਸ਼ੁਆ Chapter 8
- ਯਹੋਸ਼ੁਆ Chapter 12
- ਯਹੋਸ਼ੁਆ Chapter 21
- ਯਹੋਸ਼ੁਆ Chapter 19
- ਯਹੋਸ਼ੁਆ Chapter 2