ਯਹੋਸ਼ੁਆ Chapter 8

For English

Read ਯਹੋਸ਼ੁਆ Chapter 8 Online

Read ਯਹੋਸ਼ੁਆ Chapter 8 online from the Holy Bible. This chapter is part of the Book of ਯਹੋਸ਼ੁਆ in the Old Testament. Browse every verse with easy chapter navigation, continue to the next chapter, or explore the complete Book of ਯਹੋਸ਼ੁਆ and the Holy Bible online.

Choose a Chapter

ਯਹੋਸ਼ੁਆ 8

ਅਧਿਆਇ 8

1. ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਨਾ ਡਰ ਅਤੇ ਨਾ ਘਾਬਰ। ਸਾਰੇ ਜੋਧਿਆਂ ਨੂੰ ਆਪਣੇ ਨਾਲ ਲੈ ਅਤੇ ਉੱਠ ਕੇ ਅਈ ਉੱਤੇ ਚੜ੍ਹਾਈ ਕਰ। ਵੇਖ, ਮੈਂ ਅਈ ਦੇ ਰਾਜੇ ਨੂੰ, ਉਹ ਦੇ ਲੋਕਾਂ ਨੂੰ, ਉਹ ਦੇ ਸ਼ਹਿਰ ਨੂੰ ਅਤੇ ਉਹ ਦੇ ਦੇਸ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ।

2. ਤੂੰ ਅਈ ਨਾਲ ਅਤੇ ਉਹ ਦੇ ਰਾਜੇ ਨਾਲ ਓਹੀਂ ਕਰੀਂ ਜੋ ਤੂੰ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ। ਨਿਰੀਂ ਉੱਥੇ ਦੀ ਲੁੱਟ ਅਤੇ ਡੰਗਰ ਤੁਸੀਂ ਆਪਣੇ ਲਈ ਖੋਹ ਲਿਓ ਅਤੇ ਸ਼ਹਿਰ ਦੇ ਪਿੱਛੇ ਘਾਤ ਲਾ ਲਿਓ।

3. ਤਾਂ ਯਹੋਸ਼ੁਆ ਅਤੇ ਸਾਰੇ ਜੋਧੇ ਅਈ ਉੱਤੇ ਚੜ੍ਹਾਈ ਕਰਨ ਲਈ ਉੱਠੇ। ਯਹੋਸ਼ੁਆ ਨੇ ਤੀਹ ਹਜ਼ਾਰ ਸੂਰਬੀਰ ਚੁਣ ਲਏ ਅਤੇ ਰਾਤ ਨੂੰ ਉਨ੍ਹਾਂ ਨੂੰ ਘੱਲਿਆ।

4. ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਵੇਖੋ ਤੁਸਾਂ ਸ਼ਹਿਰ ਦੀ ਘਾਤ ਵਿੱਚ ਸ਼ਹਿਰ ਦੇ ਪਿੱਛੇ ਬੈਠ ਜਾਣਾ। ਸ਼ਹਿਰ ਤੋਂ ਬਹੁਤ ਦੂਰ ਨਾ ਜਾਣਾ ਅਤੇ ਤੁਸਾਂ ਸਾਰਿਆਂ ਨੇ ਤਿਆਰ ਰਹਿਣਾ।

5. ਮੈਂ ਅਤੇ ਮੇਰੇ ਨਾਲ ਦੇ ਸਾਰੇ ਲੋਕ ਸ਼ਹਿਰ ਦੇ ਕੋਲ ਆਵਾਂਗੇ ਅਤੇ ਐਉਂ ਹੋਵੇਗਾ ਕਿ ਜਦ ਓਹ ਸਾਡਾ ਸਾਹਮਣਾ ਕਰਨ ਨੂੰ ਨਿੱਕਲਣ ਤਾਂ ਅਸੀਂ ਉਨ੍ਹਾਂ ਦੇ ਅੱਗੋਂ ਪਹਿਲਾਂ ਵਾਂਙੁ ਨੱਸਾਂਗੇ।

6. ਤਾਂ ਓਹ ਸਾਡੇ ਪਿੱਛੇ ਆਉਣਗੇ ਐਥੋਂ ਤੀਕ ਕਿ ਅਸੀਂ ਉਨਾਂ ਨੂੰ ਸ਼ਹਿਰੋਂ ਦੂਰ ਖਿੱਚ ਲੈ ਜਾਵਾਂਗੇ ਕਿਉਂ ਜੋ ਉਹ ਆਖਣਗੇ ਕਿ ਏਹ ਸਾਡੇ ਅੱਗੋਂ ਪਹਿਲਾਂ ਵਾਂਙੁ ਨੱਸਦੇ ਹਨ। ਇਉਂ ਅਸੀਂ ਉਨ੍ਹਾਂ ਦੇ ਅੱਗੋਂ ਨੱਸਾਂਗੇ।

7. ਤਦ ਤੁਸਾਂ ਘਾਤ ਵਿੱਚੋਂ ਨਿੱਕਲ ਕੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉਹ ਨੂੰ ਤੁਹਾਡੇ ਹੱਥ ਵਿੱਚ ਕਰ ਦੇਵੇਗਾ।

8. ਅਤੇ ਐਉਂ ਹੋਵੇਗਾ ਕਿ ਜਦ ਸ਼ਹਿਰ ਕਾਬੂ ਵਿੱਚ ਆ ਜਾਵੇ ਤਾਂ ਸ਼ਹਿਰ ਵਿੱਚ ਅੱਗ ਲਾ ਦੇਣੀ ਅਤੇ ਯਹੋਵਾਹ ਦੀ ਆਗਿਆ ਅਨੁਸਾਰ ਕਰਿਓ। ਵੇਖੋ ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ।

9. ਯਹੋਸ਼ੁਆ ਨੇ ਉਨ੍ਹਾਂ ਨੂੰ ਘੱਲਿਆ ਤਾਂ ਓਹ ਘਾਤ ਵਿੱਚ ਗਏ ਅਤੇ ਬੈਤ—ਏਲ ਅਤੇ ਅਈ ਦੇ ਵਿੱਚਕਾਰ ਅਈ ਦੇ ਲਹਿੰਦੇ ਪਾਸੇ ਜਾ ਬੈਠੇ ਪਰ ਯਹੋਸ਼ੁਆ ਉਸ ਰਾਤ ਲੋਕਾਂ ਦੇ ਵਿੱਚ ਰਿਹਾ।

10. ਤਾਂ ਯਹੋਸ਼ੁਆ ਨੇ ਸਵੇਰ ਦੇ ਵੇਲੇ ਉੱਠ ਕੇ ਲੋਕਾਂ ਦੀ ਗਿਣਤੀ ਕੀਤੀ ਅਤੇ ਉਹ ਇਸਰਾਏਲ ਦੇ ਬਜ਼ੁਰਗਾਂ ਸਣੇ ਲੋਕਾਂ ਦੇ ਅੱਗੇ ਅਈ ਵੱਲ ਚੜ੍ਹਿਆ।

11. ਅਤੇ ਸਾਰੇ ਜੋਧੇ ਜਿਹੜੇ ਉਸ ਦੇ ਨਾਲ ਸਨ ਉਤਾਹਾਂ ਗਏ ਅਤੇ ਨੇੜੇ ਅੱਪੜੇ ਅਤੇ ਸ਼ਹਿਰ ਦੇ ਸਾਹਮਣੇ ਆ ਕੇ ਅਈ ਦੇ ਉੱਤਰ ਵੱਲ ਡੇਰੇ ਲਾਏ। ਉਸ ਦੇ ਵਿੱਚ ਅਤੇ ਅਈ ਦੇ ਵਿੱਚ ਇੱਕ ਖੱਡ ਸੀ।

12. ਤਾਂ ਉਸ ਨੇ ਪੰਜ ਕੁ ਹਜ਼ਾਰ ਮਨੁੱਖ ਲਏ ਅਤੇ ਉਨ੍ਹਾਂ ਨੂੰ ਬੇਤ–ਏਲ ਅਰ ਅਈ ਦੇ ਵਿੱਚਕਾਰ ਸ਼ਹਿਰੋਂ ਲਹਿੰਦੀ ਵੱਲ ਘਾਤ ਵਿੱਚ ਬਿਠਾਇਆ।

13. ਸੋ ਉਨ੍ਹਾਂ ਨੇ ਲੋਕਾਂ ਨੂੰ ਅਰਥਾਤ ਸਾਰੇ ਦਲ ਨੂੰ ਜਿਹੜੇ ਸ਼ਹਿਰੋਂ ਉੱਤਰ ਵੱਲ ਸਨ ਅਤੇ ਘਾਤ ਵਾਲਿਆਂ ਨੂੰ ਸ਼ਹਿਰੋਂ ਲਹਿੰਦੀ ਵੱਲ ਬਿਠਾਇਆ ਤਾਂ ਯਹੋਸ਼ੁਆ ਉਸ ਰਾਤ ਖੱਡ ਵਿੱਚ ਗਿਆ।

14. ਅਤੇ ਐਉਂ ਹੋਇਆ ਕਿ ਜਦ ਅਈ ਦੇ ਰਾਜੇ ਨੇ ਏਹ ਡਿੱਠਾ ਤਾਂ ਉਨ੍ਹਾਂ ਨੇ ਛੇਤੀ ਕੀਤੀ ਅਤੇ ਸਵੇਰੇ ਹੀ ਉੱਠੇ ਅਤੇ ਸ਼ਹਿਰ ਦੇ ਮਨੁੱਖ ਅਰਥਾਤ ਉਹ ਅਤੇ ਉਸ ਦੇ ਸਾਰੇ ਲੋਕ ਮਿਥੇ ਹੋਏ ਸਮੇਂ ਉੱਤੇ ਅਰਾਬਾਹ ਦੇ ਅੱਗੇ ਇਸਰਾਏਲ ਦੇ ਵਿਰੁੱਧ ਲੜਨ ਲਈ ਬਾਹਰ ਨਿੱਕਲੇ ਪਰ ਉਸ ਨੇ ਏਹ ਨਾ ਜਾਣਿਆ ਕਿ ਸ਼ਹਿਰ ਦੇ ਪਿੱਛੇ ਉਸ ਦੇ ਵਿਰੁਧ ਘਾਤ ਵਾਲੇ ਹਨ।

15. ਤਾਂ ਯਹੋਸ਼ੁਆ ਅਤੇ ਸਾਰਾ ਇਸਾਰਾਏਲ ਉਨ੍ਹਾਂ ਦੇ ਅੱਗੋਂ ਉਜਾੜ ਵੱਲ ਇਉਂ ਨੱਸਿਆ ਜਿਵੇਂ ਉਨ੍ਹਾਂ ਅੱਗੋਂ ਮਾਰੇ ਕੁੱਟੇ ਹੋਏ ਹੁੰਦੇ ਹਨ।

16. ਤਾਂ ਸਾਰੇ ਲੋਕ ਜਿਹੜੇ ਸ਼ਹਿਰ ਵਿੱਚ ਸਨ ਉਨ੍ਹਾਂ ਦਾ ਪਿੱਛਾ ਕਰਨ ਲਈ ਇਕੱਠੇ ਸੱਦੇ ਗਏ ਸੋ ਉਨ੍ਹਾਂ ਨੇ ਯਹੋਸ਼ੁਆ ਦਾ ਅਜੇਹਾ ਪਿੱਛਾ ਕੀਤਾ ਕਿ ਓਹ ਸ਼ਹਿਰੋਂ ਦੂਰ ਖਿੱਚੇ ਗਏ।

17. ਉਪਰੰਤ ਅਈ ਤੇਅ ਬੈਤ–ਏਲ ਵਿੱਚ ਕੋਈ ਮਨੁੱਖ ਬਾਕੀ ਨਾ ਰਿਹਾ ਜਿਹੜਾ ਇਸਰਾਏਲ ਦਾ ਪਿੱਛਾ ਕਰਨ ਨੂੰ ਨਾ ਨਿੱਕਲਿਆ ਹੋਵੇ ਅਤੇ ਓਹ ਸ਼ਹਿਰ ਨੂੰ ਖੁੱਲ੍ਹਾ ਛੱਡ ਕੇ ਇਸਰਾਏਲ ਦੇ ਪਿੱਛੇ ਭੱਜ ਪਏ।

18. ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਬਰਛੇ ਨੂੰ ਜਿਹੜਾ ਤੇਰੇ ਹੱਥ ਵਿੱਚ ਹੈ ਅਈ ਵੱਲ ਲੰਮਾ ਕਰ ਕਿਉਂ ਜੋ ਉਸ ਨੂੰ ਮੈਂ ਤੇਰੇ ਹੱਥ ਦੇ ਦਿਆਂਗਾ ਤਾਂ ਯਹੋਸ਼ੁਆ ਨੇ ਬਰਛੇ ਨੂੰ ਜਿਹੜਾ ਉਹ ਦੇ ਹੱਥ ਵਿੱਚ ਸੀ ਸ਼ਹਿਰ ਵੱਲ ਲੰਮਾ ਕੀਤਾ। ਜਦ ਉਸ ਨੇ ਆਪਣੇ ਹੱਥ ਲੰਮਾ ਕੀਤਾ।

19. ਤਾਂ ਘਾਤ ਵਾਲੇ ਆਪਣੇ ਥਾ ਤੋਂ ਛੇਤੀ ਨਾਲ ਉੱਠ ਕੇ ਨੱਠੇ ਅਤੇ ਸ਼ਹਿਰ ਵਿੱਚ ਜਾ ਵੜੇ ਅਤੇ ਉਹ ਨੂੰ ਲੈ ਲਿਆ ਫੇਰ ਉਨ੍ਹਾਂ ਛੇਤੀ ਨਾਲ ਸ਼ਹਿਰ ਨੂੰ ਅੱਗ ਲਾ ਦਿੱਤੀ।

20. ਜਦ ਅਈ ਦੇ ਮਨੁੱਖਾਂ ਨੇ ਪਿੱਛੇ ਮੂੰਹ ਕਰ ਕੇ ਡਿੱਠਾ ਤਾਂ ਵੇਖੋ ਸ਼ਹਿਰ ਦਾ ਧੂੰਆਂ ਅਕਾਸ਼ ਤੀਕ ਉੱਠ ਰਿਹਾ ਸੀ ਸੋ ਉਨ੍ਹਾਂ ਵਿੱਚ ਏਧਰ ਓਧਰ ਭੱਜਣ ਦੀ ਸ਼ਕਤੀ ਨਾ ਰਹੀ ਅਤੇ ਓਹ ਲੋਕ ਜਿਹੜੇ ਉਜਾੜ ਵੱਲ ਭੱਜੇ ਜਾਂਦੇ ਸਨ ਪਿੱਛਾ ਕਰਨ ਵਾਲਿਆਂ ਦੇ ਉੱਤੇ ਉਲਟ ਪਏ।

21. ਜਦ ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਡਿੱਠਾ ਕਿ ਘਾਤ ਵਾਲਿਆਂ ਨੇ ਸ਼ਹਿਰ ਨੂੰ ਲੈ ਲਿਆ ਹੈ ਅਤੇ ਸ਼ਹਿਰ ਤੋਂ ਧੂੰਆਂ ਉੱਠ ਰਿਹਾ ਹੈ ਤਾਂ ਉਨ੍ਹਾਂ ਨੇ ਮੁੜ ਕੇ ਅਈ ਦੇ ਮਨੁੱਖਾਂ ਨੂੰ ਮਾਰ ਸੁੱਟਿਆ।

22. ਅਤੇ ਏਹ ਸਾਹਮਣਾ ਕਰਨ ਲਈ ਸ਼ਹਿਰ ਤੋਂ ਬਾਹਰ ਆਏ ਸੋ ਓਹ ਇਸਰਾਏਲ ਦੇ ਵਿੱਚਕਾਰ ਹੋ ਗਏ ਤਾਂ ਉਨ੍ਹਾਂ ਨੇ ਓਹਨਾਂ ਨੂੰ ਇੱਥੋਂ ਤੀਕ ਮਾਰਿਆ ਕਿ ਓਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਨਾ ਕਿਸੇ ਨੂੰ ਭੱਜਣ ਦਿੱਤਾ।

23. ਤਾਂ ਉਨ੍ਹਾਂ ਨੇ ਅਈ ਦੇ ਰਾਜੇ ਨੂੰ ਜਿਉਂਦਾ ਫੜ ਕੇ ਯਹੋਸ਼ੁਆ ਕੋਲ ਲੈ ਆਂਦਾ।

24. ਤਾਂ ਐਉਂ ਹੋਇਆ ਕਿ ਜਦ ਇਸਰਾਏਲ ਰੜ ਦੀ ਉਸ ਉਜਾੜ ਵਿੱਚ ਜਿੱਥੋਂ ਉਨ੍ਹਾਂ ਦਾ ਪਿੱਛਾ ਕੀਤਾ ਸੀ ਅਈ ਦੇ ਸਾਰੇ ਵਸਨੀਕਾਂ ਨੂੰ ਵੱਢ ਚੁੱਕੇ ਅਤੇ ਜਦ ਓਹ ਸਾਰੇ ਤੇਗ ਦੀ ਧਾਰ ਨਾਲ ਵੱਡੇ ਗਏ ਏਥੋਂ ਤੀਕ ਕਿ ਓਹ ਮੂਲੋ ਹੀ ਮੁੱਕ ਗਏ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜੇ ਅਤੇ ਉਨ੍ਹਾਂ ਨੇ ਤੇਗ ਦੀ ਧਾਰ ਨਾਲ ਉਹ ਨੂੰ ਵੱਢ ਸੁੱਟਿਆ।

25. ਇਉਂ ਉਸ ਦਿਨ ਦੇ ਸਾਰੇ ਮਾਰੇ ਹੋਏ ਮਨੁੱਖ ਅਤੇ ਤੀਵੀਆਂ ਬਾਰਾਂ ਹਜ਼ਾਰ ਸਨ ਅਰਥਾਤ ਅਈ ਦੇ ਸਾਰੇ ਲੋਕ।

26. ਕਿਉਂ ਜੋ ਯਹੋਸ਼ੁਆ ਨੇ ਆਪਣਾ ਹੱਥ ਜਿਹ ਦੇ ਵਿੱਚ ਬਰਛਾ ਫੜਿਆ ਹੋਇਆ ਸੀ ਪਿੱਛੇ ਨਾ ਹਟਾਇਆ ਜਦ ਤੀਕ ਕਿ ਉਸ ਨੇ ਅਈ ਦੇ ਸਾਰੇ ਵਸਨੀਕਾਂ ਦਾ ਸੱਤਿਆ ਨਾਸ ਨਾ ਕਰ ਲਿਆ।

27. ਇਸਰਾਏਲ ਨੇ ਉਸ ਸ਼ਹਿਰ ਦੇ ਕੇਵਲ ਪਸੂ ਅਤੇ ਲੁੱਟ ਦਾ ਮਾਲ ਆਪਣੇ ਲਈ ਖੋਹ ਲਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦੇ ਕੇ ਗੱਲ ਆਖੀ ਸੀ।

28. ਸੋ ਯਹੋਸ਼ੁਆ ਨੇ ਅਈ ਨੂੰ ਸਾੜ ਸੁੱਟਿਆ ਅਤੇ ਸਦਾ ਲਈ ਇੱਕ ਥੇਹ ਬਣਾ ਦਿੱਤਾ, ਉਹ ਅੱਜ ਦੇ ਦਿਨ ਤੀਕ ਉਜਾੜ ਹੈ।

29. ਫੇਰ ਅਈ ਦੇ ਰਾਜੇ ਨੂੰ ਸ਼ਾਮਾਂ ਤੀਕ ਰੁੱਖ ਉੱਤੇ ਟੰਗ ਦਿੱਤਾ ਅਤੇ ਜਦ ਸੂਰਜ ਡੁੱਬ ਗਿਆ ਤਾਂ ਯਹੋਸ਼ੁਆ ਨੇ ਹੁਕਮ ਦਿੱਤਾ ਸੋ ਉਨ੍ਹਾਂ ਨੇ ਉਹ ਦੀ ਲੋਥ ਨੂੰ ਰੁੱਖ ਉੱਤੋਂ ਉਤਾਰਿਆ ਅਤੇ ਸ਼ਹਿਰ ਦੇ ਫਾਟਕ ਦੇ ਸਾਹਮਣੇ ਲਿਆ ਸੁੱਟਿਆ ਅਤੇ ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੀਕ ਹੈ।

30. ਫੇਰ ਯਹੋਸ਼ੁਆ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਲਈ ਇੱਕ ਜਗਵੇਦੀ ਏਬਾਲ ਪਹਾੜ ਵਿੱਚ ਬਣਾਈ।

31. ਜਿਵੇਂ ਮੂਸਾ ਯਹੋਵਾਹ ਦੇ ਦਾਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਅਤੇ ਜਿਵੇਂ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੈ ਉਹ ਜਗਵੇਦੀ ਅਣਘੜੇ ਪੱਥਰਾਂ ਦੀ ਬਣਾਈ ਹੋਈ ਸੀ ਜਿਸ ਉੱਤੇ ਕਿਸੇ ਨੇ ਸੰਦ ਨਹੀਂ ਲਾਇਆ ਸੀ ਅਤੇ ਉਸ ਉੱਤੇ ਉਨ੍ਹਾਂ ਨੇ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁੱਖ ਸਾਂਦ ਦੇ ਬਲੀਦਾਨ ਕੀਤੇ।

32. ਉਸ ਨੇ ਉਨ੍ਹਾਂ ਪੱਥਰਾਂ ਉੱਤੇ ਮੂਸਾ ਦੀ ਬਿਵਸਥਾ ਦਾ ਇੱਕ ਉਤਾਰ ਲਿਖਿਆ ਜਿਹ ਨੂੰ ਇਸਰਾਏਲੀਆਂ ਦੇ ਸਾਹਮਣੇ ਲਿਖਿਆ ਸੀ।

33. ਅਤੇ ਸਾਰਾ ਇਸਰਾਏਲ ਅਤੇ ਉਨ੍ਹਾਂ ਦੇ ਬਜ਼ੁਰਗ ਅਤੇ ਹੁੱਦੇਦਾਰ ਅਤੇ ਉਨ੍ਹਾਂ ਦੇ ਨਿਆਉਂਕਾਰ ਸੰਦੂਕ ਦੇ ਏਸ ਪਾਸੇ ਅਤੇ ਓਸ ਪਾਸੇ ਲੇਵੀ ਜਾਜਕਾਂ ਦੇ ਸਾਹਮਣੇ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ ਖਲੋਤੇ ਸਨ, ਨਾਲੇ ਪਰਦੇਸੀ ਨਾਲੇ ਘਰ ਜੰਮ, ਉਨ੍ਹਾਂ ਦਾ ਅੱਧ ਗਰਿੱਜ਼ੀਮ ਪਹਾੜ ਦੇ ਸਾਹਮਣੇ ਅਤੇ ਅੱਧ ਏਬਾਲ ਪਹਾੜ ਦੇ ਸਾਮਣੇ ਸੀ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਇਸਰਾਏਲ ਦੀ ਪਰਜਾ ਨੂੰ ਬਰਕਤ ਦੇਣ ਦਾ ਹੁਕਮ ਪਹਿਲਾਂ ਦਿੱਤਾ ਸੀ।

34. ਫੇਰ ਉਸ ਨੇ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਬਰਕਤਾਂ ਅਤੇ ਸਰਾਪ ਦੋਵੇਂ ਸੁਣਾਏ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਸਨ।

35. ਜੋ ਕੁਝ ਮੂਸਾ ਨੇ ਹੁਕਮ ਦਿੱਤਾ ਸੀ ਉਹ ਦੀ ਇੱਕ ਗੱਲ ਵੀ ਅਜੇਹੀ ਨਹੀਂ ਸੀ ਜਿਹ ਨੂੰ ਯਹੋਸ਼ੁਆ ਨੇ ਇਸਰਾਏਲੀਆਂ ਦੀ ਸਾਰੀ ਸਭਾ ਨਾਲੇ ਤੀਵੀਆਂ ਅਤੇ ਨਿਆਣਿਆਂ ਅਤੇ ਉਨ੍ਹਾਂ ਪਰਦੇਸੀਆਂ ਦੇ ਸਾਹਮਣੇ ਜਿਹੜੇ ਉਨ੍ਹਾਂ ਵਿੱਚ ਵੱਸਦੇ ਸਨ ਨਾ ਸੁਣਾਇਆ ਹੋਵੇ।

About ਯਹੋਸ਼ੁਆ Chapter 8

Read ਯਹੋਸ਼ੁਆ Chapter 8 online from the Holy Bible. This chapter is part of the Book of ਯਹੋਸ਼ੁਆ in the Old Testament. Continue reading with the chapter navigation above or explore the complete book.

Book Information

Book: ਯਹੋਸ਼ੁਆ
Chapter: 8
Testament: Old Testament

How to Read this Chapter

Use the Previous and Next Chapter buttons to continue reading ਯਹੋਸ਼ੁਆ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਯਹੋਸ਼ੁਆ Chapter 8 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਯਹੋਸ਼ੁਆ Chapter 8?

ਯਹੋਸ਼ੁਆ Chapter 8 is part of the Book of ਯਹੋਸ਼ੁਆ in the Holy Bible.

Can I read this chapter online?

Yes. You can read the complete ਯਹੋਸ਼ੁਆ Chapter 8 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਸੁਲੇਮਾਨ ਦਾ ਗੀਤ Chapter 3
  3. ਜ਼ਬੂਰ Chapter 3
  4. 2 ਸਮੂਏਲ Chapter 9
  5. ਗਿਣਤੀ Chapter 5
  6. ਵਿਰਲਾਪ Chapter 2
  7. ਉਪਦੇਸ਼ਕ Chapter 7

Explore More from ਯਹੋਸ਼ੁਆ

  1. ਯਹੋਸ਼ੁਆ Chapter 6
  2. ਯਹੋਸ਼ੁਆ Chapter 22
  3. ਯਹੋਸ਼ੁਆ Chapter 16
  4. ਯਹੋਸ਼ੁਆ Chapter 18
  5. ਯਹੋਸ਼ੁਆ Chapter 23
  6. ਯਹੋਸ਼ੁਆ Chapter 19
  7. ਯਹੋਸ਼ੁਆ Chapter 7

Related Chapters & Readings

  1. ਕੂਚ Chapter 5
  2. ਜ਼ਬੂਰ Chapter 104
  3. ਯਸਾਯਾਹ Chapter 33
  4. 1 ਇਤਹਾਸ Chapter 9
  5. ਯਸਾਯਾਹ Chapter 45
  6. ਯਹੋਸ਼ੁਆ Chapter 13
  7. ਉਤਪਤ Chapter 1
Share Your Love

Leave a Reply

Your email address will not be published. Required fields are marked *