Read ਯਹੋਸ਼ੁਆ Chapter 18 Online
Read ਯਹੋਸ਼ੁਆ Chapter 18 online from the Holy Bible. This chapter is part of the Book of ਯਹੋਸ਼ੁਆ in the Old Testament. Browse every verse with easy chapter navigation, continue to the next chapter, or explore the complete Book of ਯਹੋਸ਼ੁਆ and the Holy Bible online.
Choose a Chapter
ਯਹੋਸ਼ੁਆ 18
ਅਧਿਆਇ 18
1. ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿੱਚ ਇਕੱਠੀ ਹੋਈ ਉੱਥੇ ਮੰਡਲੀ ਦੇ ਤੰਬੂ ਨੂੰ ਖੜਾ ਕੀਤਾ ਅਤੇ ਉਹ ਦੇਸ ਉਨ੍ਹਾਂ ਦੇ ਅੱਗੇ ਅਧੀਨ ਹੋ ਗਿਆ।
2. ਅਤੇ ਇਸਰਾਏਲੀਆਂ ਵਿੱਚੋਂ ਸੱਤ ਗੋਤਾਂ ਬਾਕੀ ਰਹਿੰਦੀਆਂ ਸਨ ਜਿਨ੍ਹਾਂ ਨੂੰ ਮਿਲਖ ਨਹੀਂ ਵੰਡੀ ਗਈ।
3. ਸੋ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਉਸ ਦੇਸ ਨੂੰ ਜਾ ਕੇ ਕਬਜ਼ਾ ਕਰਨ ਵਿੱਚ ਜਿਹੜਾ ਤੁਹਾਡਿਆਂ ਪਿਉ ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦੇ ਦਿੱਤਾ ਹੈ ਕਦ ਤੀਕ ਘੌਲ ਕਰੋਗੇ?
4. ਆਪਣੇ ਲਈ ਹਰ ਗੋਤ ਤੋਂ ਤਿੰਨ ਮਨੁੱਖ ਠਹਿਰਾਓ। ਫੇਰ ਮੈਂ ਓਹਨਾਂ ਨੂੰ ਘੱਲਾਂਗਾ ਅਤੇ ਓਹ ਉੱਠ ਕੇ ਉਸ ਦੇਸ ਵਿੱਚ ਫਿਰਨ ਅਤੇ ਆਪਣੀ ਮਿਲਖ ਅਨੁਸਾਰ ਉਹ ਨੂੰ ਦੱਸਣ, ਫੇਰ ਓਹ ਮੇਰੇ ਕੋਲ ਆਉਣ।
5. ਅਤੇ ਓਹ ਉਹ ਨੂੰ ਸੱਤਾਂ ਹਿੱਸਿਆਂ ਵਿੱਚ ਵੰਡਣ। ਯਹੂਦਾਹ ਆਪਣੀ ਹੱਦ ਕੋਲ ਦੱਖਣ ਵਿੱਚ ਖੜਾ ਰਹੇ ਅਤੇ ਯੂਸੁਫ਼ ਦਾ ਘਰਾਣਾ ਆਪਣੀ ਹੱਦ ਕੋਲ ਉੱਤਰ ਵੱਲ ਖੜਾ ਰਹੇ।
6. ਤਾਂ ਤੁਸੀਂ ਉਸ ਦੇਸ ਨੂੰ ਸੱਤਾਂ ਹਿੱਸਿਆਂ ਵਿੱਚ ਲਿਖ ਕੇ ਉਨ੍ਹਾਂ ਨੂੰ ਐਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਐਥੇ ਗੁਣਾ ਪਾਵਾਂਗਾ।
7. ਪਰ ਲੇਵੀਆਂ ਲਈ ਤੁਹਾਡੇ ਵਿੱਚ ਕੋਈ ਹਿੱਸਾ ਨਹੀਂ ਹੈ ਕਿਉਂ ਜੋ ਯਹੋਵਾਹ ਦੀ ਜਾਜਕਾਈ ਉਨ੍ਹਾਂ ਦੀ ਮਿਲਖ ਹੈ ਅਤੇ ਗਾਦ ਅਤੇ ਰਊਬੇਨ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਮਿਲਖ ਨੂੰ ਯਰਦਨ ਪਾਰ ਪੂਰਬ ਵੱਲ ਲੈ ਲਿਆ ਹੈ ਜਿਹ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਨ੍ਹਾਂ ਨੂੰ ਦਿੱਤਾ ਸੀ।
8. ਤਾਂ ਓਹ ਮਨੁੱਖ ਉੱਠ ਕੇ ਤੁਰ ਪਏ ਅਤੇ ਯਹੋਸ਼ੁਆ ਨੇ ਉਨ੍ਹਾਂ ਜਾਣ ਵਾਲਿਆ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ ਜਾਓ ਅਤੇ ਉਸ ਦੇਸ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫੇਰ ਮੇਰੇ ਕੋਲ ਮੁੜਾ ਆਓ ਅਤੇ ਮੈਂ ਤੁਹਾਡੇ ਲਈ ਐਥੇ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਗੁਣੇ ਪਾਵਾਂਗਾ।
9. ਉਪਰੰਤ ਓਹ ਮਨੁੱਖ ਜਾ ਕੇ ਉਸ ਦੇਸ ਵਿੱਚੋਂ ਦੀ ਲੰਘੇ ਅਤੇ ਉਨ੍ਹਾਂ ਨੇ ਸ਼ਹਿਰਾਂ ਅਨੁਸਾਰ ਸੱਤਾਂ ਹਿੱਸਿਆਂ ਵਿੱਚ ਕਰ ਕੇ ਇੱਕ ਪੋਥੀ ਵਿੱਚ ਲਿਖਿਆ ਤਾਂ ਓਹ ਯਹੋਸ਼ੁਆ ਕੋਲ ਸ਼ੀਲੋਹ ਦੇ ਡੇਰੇ ਵਿੱਚ ਮੁੜ ਆਏ।
10. ਤਾਂ ਯਹੋਸ਼ੁਆ ਨੇ ਉਨ੍ਹਾਂ ਲਈ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਗੁਣਾ ਪਾਇਆ ਸੋ ਯਹੋਸ਼ੁਆ ਨੇ ਉੱਥੇ ਉਸ ਦੇਸ ਨੂੰ ਇਸਰਾਏਲੀਆਂ ਲਈ ਉਨ੍ਹਾਂ ਦਿਆਂ ਹਿੱਸਿਆਂ ਅਨੁਸਾਰ ਵੰਡ ਦਿੱਤਾ।
11. ਤਾਂ ਬਿਨਯਾਮੀਨੀਆਂ ਦੇ ਗੋਤ ਦਾ ਗੁਣਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਨ੍ਹਾਂ ਦੇ ਗੁਣੇ ਦੀ ਹੱਦ ਯਹੂਦੀਆਂ ਅਤੇ ਯੂਸੁਫ਼ ਦੀ ਅੰਸ ਦੇ ਵਿਚਕਾਰ ਨਿੱਕਲੀ।
12. ਅਤੇ ਉੱਤਰ ਪਾਸੇ ਉਨ੍ਹਾਂ ਦੀ ਹੱਦ ਯਰਦਨ ਤੋਂ ਸੀ ਅਤੇ ਉਹ ਹੱਦ ਉੱਤਰ ਵੱਲ ਯਰੀਹੋ ਦੀ ਉਚਿਆਈ ਨੂੰ ਚੜ੍ਹ ਕੇ ਲਹਿੰਦੇ ਪਾਸੇ ਪਹਾੜੀ ਦੇਸ ਥਾਣੀ ਚੜ੍ਹੀ ਅਤੇ ਉਹਦਾ ਫੈਲਾਓ ਬੈਤ ਆਵਨ ਦੀ ਉਜਾੜ ਤੀਕ ਸੀ।
13. ਉੱਥੋ ਉਹ ਹੱਦ ਲੂਜ਼ ਵੱਲ ਦੀ ਚੜ੍ਹਾਈ ਤੀਕ ਦੱਖਣ ਵੱਲ ਗਈ ਜਿਹੜਾ ਬੈਤ-ਏਲ ਹੈ, ਫੇਰ ਉਹ ਹੱਦ ਅਤਰੋਥ ਅੱਦਾਰ ਨੂੰ ਉਸ ਪਹਾੜ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਤ ਹੋਰੋਨ ਦੇ ਦੱਖਣ ਦੀ ਵੱਲ ਹੈ।
14. ਤਾਂ ਉਹ ਹੱਦ ਹੇਠਾਂ ਜਾ ਕੇ ਲਹਿੰਦੇ ਪਾਸੇ ਉਸ ਪਹਾੜ ਤੋਂ ਦੱਖਣ ਵੱਲ ਮੁੜੀ ਜਿਹੜਾ ਬੈਤ ਹੋਰੋਨ ਦੇ ਅੱਗੇ ਦੱਖਣ ਵੱਲ ਹੈ ਅਤੇ ਉਹ ਦਾ ਫੈਲਾਓ ਕਿਰਯਥ-ਬਆਲ ਤੀਕ ਸੀ ਜਿਹੜਾ ਕਿਰਯਥ-ਯਾਰੀਮ ਵੀ ਹੈ ਜਿਹੜਾ ਯਹੂਦੀਆਂ ਦਾ ਸ਼ਹਿਰ ਹੈ। ਏਹ ਲਹਿੰਦਾ ਪਾਸਾ ਸੀ।
15. ਦੱਖਣ ਦਾ ਪਾਸਾ ਕਿਰਯਥ-ਯਾਰੀਮ ਦੀ ਸਰਹੱਦ ਤੋਂ ਸੀ ਅਤੇ ਉਹ ਹੱਦ ਲਹਿੰਦੀ ਵੱਲ ਜਾ ਕੇ ਨਫਤੋਆਹ ਦੇ ਪਾਣੀਆਂ ਦੇ ਸੋਤੇ ਤੀਕ ਅੱਪੜੀ।
16. ਫੇਰ ਉਹ ਹੱਦ ਉਸ ਪਹਾੜ ਦੇ ਸਿਰੇ ਤੀਕ ਜਿਹੜਾ ਬਨ— ਹਿੰਨੋਮ ਦੀ ਵਾਦੀ ਦੇ ਅੱਗੇ ਹੈ ਜਿਹੜਾ ਉਤਰ ਵੱਲ ਰਫ਼ਾਈਮ ਦੀ ਖੱਡ ਵਿੱਚ ਹੈ ਉਤਰੀ ਅਤੇ ਉਹ ਹਿੰਨੋਮ ਦੀ ਵਾਦੀ ਥਾਣੀ ਯਬੂਸੀਆਂ ਦੀ ਚੜ੍ਹਾਈ ਤੀਕ ਦੱਖਣ ਵੱਲ ਉਤਰੀ ਤਾਂ ਏਨ ਰੋਗੇਲ ਨੂੰ ਉਤਰੀ।
17. ਫੇਰ ਉਹ ਉੱਤਰ ਵੱਲ ਜਾ ਕੇ ਏਨ ਸ਼ਮਸ਼ ਕੋਲ ਨਿੱਕਲੀ ਅਤੇ ਗਲੀਲੋਥ ਤੀਕ ਨਿੱਕਲੀ ਜਿਹੜਾ ਅੱਦੁਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤ੍ਰ ਬੋਹਨ ਦੇ ਪੱਥਰ ਤੀਕ ਉਤਰੀ।
18. ਉਹ ਅਰਾਬਾਹ ਦੇ ਅੱਗੇ ਚੜ੍ਹਾਈ ਤੀਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ।
19. ਫੇਰ ਉਹ ਹੱਦ ਬੈਤ ਹਾਗਲਾਹ ਦੀ ਚੜ੍ਹਾਈ ਤੀਕ ਉੱਤਰ ਵੱਲ ਅੱਪੜੀ ਅਤੇ ਉਸ ਹੱਦ ਦਾ ਫੈਲਾਓ ਖਾਰੇ ਸਮੁੰਦਰ ਦੀ ਉੱਤਰ ਵੱਲ ਦੀ ਖਾੜੀ ਤੀਕ ਅਰਥਾਤ ਯਰਦਨ ਦੇ ਦੱਖਣੀ ਸਿਰੇ ਤੀਕ ਸੀ। ਏਹ ਦੱਖਣ ਦੀ ਹੱਦ ਸੀ।
20. ਚੜ੍ਹਦੇ ਪਾਸੇ ਉਹਦੀ ਹੱਦ ਯਰਦਨ ਸੀ ਏਹ ਬਿਨਯਾਮੀਨੀਆਂ ਦੀ ਮਿਲਖ ਦੀਆਂ ਆਲੇ ਦੁਆਲੇ ਦੀਆਂ ਹੱਦਾਂ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸਨ।
21. ਬਿਨਯਾਮੀਨੀਆਂ ਦੇ ਗੋਤ ਦੇ ਸ਼ਹਿਰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਏਹ ਸਨ, ਯਰੀਹੋ ਅਤੇ ਬੈਤ ਹਾਗਲਾਹ ਅਤੇ ਏਮਕ ਕਸੀਸ।
22. ਅਤੇ ਬੈਤ ਅਰਾਬਾਹ ਅਤੇ ਸਮਾਰਯਿਮ ਅਤੇ ਬੈਤ-ਏਲ।
23. ਅਤੇ ਅੱਵੀਮ ਅਤੇ ਪਾਰਾਹ ਅਤੇ ਅਫਰਾਹ।
24. ਅਤੇ ਕਫਰਅੱਮੋਨੀ ਅਤੇ ਆਫਨੀ ਅਤੇ ਗਾਬਾ। ਬਾਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
25. ਗਿਬਓਨ ਅਤੇ ਰਾਮਾਹ ਅਤੇ ਬਏਰੋਥ।
26. ਅਤੇ ਮਿਸਪਹ ਅਤੇ ਕਫੀਰਾਹ ਅਤੇ ਮੋਸਾਹ।
27. ਅਤੇ ਰਕਮ ਅਤੇ ਯਿਰਪਏਲ ਅਤੇ ਤਰਲਾਹ।
28. ਅਤੇ ਸੇਲਾ ਅਲਫ ਅਤੇ ਯਬੂਸੀ ਜਿਹੜਾ ਯਰੂਸ਼ਲਮ ਹੈ ਅਤੇ ਗਿਬਥ ਕਿਰਯਥ। ਚੌਦਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ। ਏਹ ਬਿਨਯਾਮੀਨੀਆਂ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ।
About ਯਹੋਸ਼ੁਆ Chapter 18
Read ਯਹੋਸ਼ੁਆ Chapter 18 online from the Holy Bible. This chapter is part of the Book of ਯਹੋਸ਼ੁਆ in the Old Testament. Continue reading with the chapter navigation above or explore the complete book.
Book Information
Book: ਯਹੋਸ਼ੁਆ
Chapter: 18
Testament: Old Testament
How to Read this Chapter
Use the Previous and Next Chapter buttons to continue reading ਯਹੋਸ਼ੁਆ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਯਹੋਸ਼ੁਆ Chapter 18 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਯਹੋਸ਼ੁਆ Chapter 18?
ਯਹੋਸ਼ੁਆ Chapter 18 is part of the Book of ਯਹੋਸ਼ੁਆ in the Holy Bible.
Can I read this chapter online?
Yes. You can read the complete ਯਹੋਸ਼ੁਆ Chapter 18 online for free with easy chapter navigation.
More Chapters from ਪੁਰਾਣਾ ਨੇਮ
- ਜ਼ਬੂਰ Chapter 56
- ਸੁਲੇਮਾਨ ਦਾ ਗੀਤ Chapter 3
- 2 ਸਮੂਏਲ Chapter 9
- ਗਿਣਤੀ Chapter 5
- ਵਿਰਲਾਪ Chapter 2
- ਉਪਦੇਸ਼ਕ Chapter 7
- ਜ਼ਬੂਰ Chapter 3
Explore More from ਯਹੋਸ਼ੁਆ
- ਯਹੋਸ਼ੁਆ Chapter 24
- ਯਹੋਸ਼ੁਆ Chapter 23
- ਯਹੋਸ਼ੁਆ Chapter 14
- ਯਹੋਸ਼ੁਆ Chapter 6
- ਯਹੋਸ਼ੁਆ Chapter 16
- ਯਹੋਸ਼ੁਆ Chapter 11
- ਯਹੋਸ਼ੁਆ Chapter 17